ੴ

ਸਿੱਖਬਾਣੀ · SikhBani

ਅਬ ਮਨੁ ਛੂਟਿ ਗਇਆ ਸਾਧੂ ਸੰਗਿ ਮਿਲੇ ॥

ab man chhoott geaa saadhoo sang mile
Guru Arjan Dev Ji ਗੁਰੂ ਅਰਜਨ ਦੇਵ ਜੀ · Raag Jaithsree · Ang 705 · 7 lines
Translations

ਛੰਤੁ ॥

chhant |

Sant Singh KhalsaChhant:
Manmohan SinghChhant.
Manmohan Singh (Punjabi)ਛੰਤ।
Prof. Sahib Singhਛੰਤੁ।

ਪਦ ਅਰਥ ਛੰਤੁ।

SikhNet (Spanish)Chant

ਅਬ ਮਨੁ ਛੂਟਿ ਗਇਆ; ਸਾਧੂ ਸੰਗਿ ਮਿਲੇ ॥

ab man chhoott geaa; saadhoo sang mile |

Sant Singh KhalsaMy mind is now emancipated; I have joined the Saadh Sangat, the Company of the Holy.
Manmohan SinghMeeting the society of saints, my soul is now, emancipated.
Manmohan Singh (Punjabi)ਸਤਿ ਸੰਗਤ ਨਾਲ ਜੁੜਨ ਦੁਆਰਾ, ਹੁਣ ਮੇਰੀ ਆਤਮਾ ਬੰਦ-ਖਲਾਸ ਹੋ ਗਈ ਹੈ।
Fareedkot Teekaਹੇ ਭਾਈ! ਸੰਤੋਂ ਕੇ ਸੰਗ ਮੇਂ ਮਿਲਨੇ ਸੇ ਅਬ ਮੇਰਾ ਮਨ ਬੰਧਨੋਂ ਸੇ ਛੁਟ ਗਿਆ ਹੈ॥
Prof. Sahib Singhਹੇ ਭਾਈ! ਗੁਰੂ ਦੀ ਸੰਗਤਿ ਵਿਚ ਮਿਲ ਕੇ ਹੁਣ (ਮੇਰਾ) ਮਨ (ਮਾਇਆ ਦੇ ਮੋਹ ਤੋਂ) ਸੁਤੰਤਰ ਹੋ ਗਿਆ ਹੈ।

ਪਦ ਅਰਥ ਅਬ = ਹੁਣ। ਛੂਟਿ ਗਇਆ = (ਮਾਇਆ ਦੇ ਮੋਹ ਤੋ) ਆਜ਼ਾਦ ਹੋ ਗਿਆ। ਸਾਧੂ = ਗੁਰੂ। ਸੰਗਿ = ਸੰਗਤਿ ਵਿਚ।

SikhNet (Spanish)Mi mente está emancipada, sí, me acerqué a la Saad Sangat la Compañía de los Santos.

ਗੁਰਮੁਖਿ ਨਾਮੁ ਲਇਆ; ਜੋਤੀ ਜੋਤਿ ਰਲੇ ॥

guramukh naam leaa; jotee jot rale |

Sant Singh KhalsaAs Gurmukh, I chant the Naam, and my light has merged into the Light.
Manmohan SinghBy Guru's grace, I have uttered the name and my light is merged in the Supreme Light.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਮੈਂ ਨਾਮ ਦਾ ਉਚਾਰਨ ਕੀਤਾ ਹੈ ਅਤੇ ਮੇਰਾ ਪ੍ਰਕਾਸ਼, ਪਰਮ ਪ੍ਰਕਾਸ਼ ਨਾਲ ਅਭੇਦ ਹੋ ਗਿਆ ਹੈ।
Fareedkot Teekaਗੁਰੋਂ ਦ੍ਵਾਰੇ ਨਾਮ ਉਪਦੇਸ਼ ਲੀਆ, ਤਿਸੀ ਤੇ ਜੋਤੀ ਕੀ ਜੋਤ ਮੇਂ ਹਮ ਰਲੇ ਹੈਂ ਅਰਥਾਤ ਅਭੇਦ ਹੂਏ ਹੈਂ॥
Prof. Sahib Singh(ਜਿਨ੍ਹਾਂ ਨੇ ਭੀ) ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਹਨਾਂ ਦੀ ਜਿੰਦ ਪਰਮਾਤਮਾ ਦੀ ਜੋਤੀ ਵਿਚ ਲੀਨ ਰਹਿੰਦੀ ਹੈ।

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਜੋਤੀ = ਪ੍ਰਭੂ ਦੀ ਜੋਤੀ ਵਿਚ। ਜੋਤਿ = ਸੁਰਤਿ, ਜਿੰਦ।

SikhNet (Spanish)Como Gurmukj canto el Naam, y mi luz se ha inmergido en la Luz Divina.

ਹਰਿ ਨਾਮੁ ਸਿਮਰਤ. ਮਿਟੇ ਕਿਲਬਿਖ; ਬੁਝੀ ਤਪਤਿ ਅਘਾਨਿਆ ॥

har naam simarat. mitte kilabikh; bujhee tapat aghaaniaa |

Sant Singh KhalsaRemembering the Lord's Name in meditation, my sins have been erased; the fire has been extinguished, and I am satisfied.
Manmohan SinghRemembering the Name, my sins are effaced, the fire within is quenched and I ma satiated.
Manmohan Singh (Punjabi)ਨਾਮ ਦਾ ਆਰਾਧਨ ਕਰਨ ਦੁਆਰਾ, ਮੇਰੇ ਪਾਪ ਮਿੱਟ ਗਏ ਹਨ, ਅੰਦਰਲੀ ਅੱਗ ਬੁਝ ਗਈ ਹੈ ਅਤੇ ਮੈਂ ਤ੍ਰਿਪਤ ਹੋ ਗਿਆ ਹਾਂ।
Fareedkot Teekaਹਰੀ ਕਾ ਨਾਮ ਸਿਮਰਤਿਆਂ ਹੋਇਆਂ ਸਰਬ ਪਾਪ ਹਮਾਰੇ ਮਿਟ ਗਏ ਹੈਂ ਅਰ ਤੀਨੋਂ ਤਾਪੋਂ ਕੀ ਤਪਤ ਬੁਝੀ ਹੈ ਔਰ ਤ੍ਰਿਪਤ ਹੂਏ ਹੈਂ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ ਸਿਮਰਿਆਂ ਸਾਰੇ ਪਾਪ ਮਿਟ ਜਾਂਦੇ ਹਨ, (ਵਿਕਾਰਾਂ ਦੀ) ਸੜਨ ਮੁੱਕ ਜਾਂਦੀ ਹੈ, (ਮਨ ਮਾਇਆ ਵਲੋਂ) ਰੱਜ ਜਾਂਦਾ ਹੈ।

ਪਦ ਅਰਥ ਕਿਲਬਿਖ = ਪਾਪ। ਤਪਤਿ = ਵਿਕਾਰਾਂ ਦੀ ਸੜਨ। ਅਘਾਨਿਆ = ਰੱਜ ਗਏ।

SikhNet (Spanish)Contemplando el Nombre del Señor todas mis faltas han sido lavadas, mi fuego interior se ha extinguido y soy pleno.

ਗਹਿ ਭੁਜਾ ਲੀਨੇ. ਦਇਆ ਕੀਨੇ; ਆਪਨੇ ਕਰਿ ਮਾਨਿਆ ॥

geh bhujaa leene. deaa keene; aapane kar maaniaa |

Sant Singh KhalsaHe has taken me by the arm, and blessed me with His kind mercy; He has accepted me His own.
Manmohan SinghThe Lord has mercifully taken me by the arm and has accepted me as His own.
Manmohan Singh (Punjabi)ਕਿਰਪਾ ਕਰਕੇ ਸੁਆਮੀ ਨੇ ਮੈਨੂੰ ਬਾਹ ਤੋਂ ਪਕੜ ਲਿਆ ਹੈ ਅਤੇ ਮੈਨੂੰ ਆਪਣਾ ਨਿਜ ਦਾ ਕਰ ਕੇ ਮੰਨ ਲਿਆ ਹੈ।
Fareedkot Teekaਗੁਰੋਂ ਨੇ ਹਮ ਭੁਜਾ ਤੇ ਪਕੜ ਲੀਏ ਹੈਂ ਔਰ ਅਪਨੇ ਦਾਸ ਕੀਨੇ ਹੈਂ ਅਪਨੇ ਹੀ ਕਰ ਕੇ ਮਾਨੇ ਹੈਂ॥
Prof. Sahib Singhਜਿਨ੍ਹਾਂ ਉਤੇ ਪ੍ਰਭੂ ਦਇਆ ਕਰਦਾ ਹੈ, ਜਿਨ੍ਹਾਂ ਦੀ ਬਾਂਹ ਫੜ ਕੇ ਆਪਣੇ ਬਣਾ ਲੈਂਦਾ ਹੈ, ਤੇ, ਆਦਰ ਦੇਂਦਾ ਹੈ।

ਪਦ ਅਰਥ ਗਹਿ = ਫੜ ਕੇ। ਭੁਜਾ = ਬਾਂਹ। ਕਰਿ = ਬਣਾ ਕੇ। ਮਾਨਿਆ = ਆਦਰ ਦਿੱਤਾ।

SikhNet (Spanish)El Señor me ha hecho Suyo tomándome, en Su Misericordia, de la mano.

ਲੈ ਅੰਕਿ ਲਾਏ. ਹਰਿ ਮਿਲਾਏ; ਜਨਮ ਮਰਣਾ ਦੁਖ ਜਲੇ ॥

lai ank laae. har milaae; janam maranaa dukh jale |

Sant Singh KhalsaThe Lord has hugged me in His embrace, and merged me with Himself; the pains of birth and death have been burnt away.
Manmohan SinghThe Guru has hugged me to his bosom, united me with God and my pain of birth and death is burnt off.
Manmohan Singh (Punjabi)ਗੁਰਾਂ ਨੇ ਮੈਨੂੰ ਆਪਣੀ ਛਾਤੀ ਨਾਲ ਲਾ ਲਿਆ ਹੈ, ਮੈਨੂੰ ਵਾਹਿਗੁਰੂ ਨਾਲ ਮਿਲਾ ਦਿੱਤਾ ਹੈ ਅਤੇ ਮੇਰੀ ਜੰਮਣ ਤੇ ਮਰਨ ਦੀ ਪੀੜ ਸੜ ਮਰ ਗਈ ਹੈ।
Fareedkot Teekaਜਬ ਗੁਰੋਂ ਨੇ ਪਕੜ ਕਰ ਕੇ ਅਪਨੇ ਅੰਗ ਮੇਂ ਲਗਾਏ ਤਬ ਹਰੀ ਕੇ ਸਾਥ ਹਮ ਮਿਲਾਇ ਦੀਏ ਹੈਂ, ਤਿਸੀ ਤੇ ਜਨਮ ਮਰਨ ਆਦਿ ਦੁਖ ਹਮਾਰੇ ਅਬ ਜਲ ਗਏ ਹੈਂ ਅਰਥਾਤ ਦੂਰ ਭਏ ਹੈਂ॥
Prof. Sahib Singhਜਿਨ੍ਹਾਂ ਨੂੰ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ਆਪਣੇ ਨਾਲ ਮਿਲਾ ਲੈਂਦਾ ਹੈ, ਉਹਨਾਂ ਦੇ ਜਨਮ ਮਰਨ ਦੇ ਸਾਰੇ ਦੁੱਖ ਸੜ (ਕੇ ਸੁਆਹ ਹੋ) ਜਾਂਦੇ ਹਨ।

ਪਦ ਅਰਥ ਅੰਕਿ = ਅੰਕ ਵਿਚ, ਗੋਦ ਵਿਚ, ਚਰਨਾਂ ਵਿਚ। ਜਲੇ = ਸੜ ਜਾਂਦੇ ਹਨ।

SikhNet (Spanish)El Señor me ha abrazado en Su Pecho y el dolor de las idas y venidas ha cesado.

ਬਿਨਵੰਤਿ ਨਾਨਕ ਦਇਆ ਧਾਰੀ; ਮੇਲਿ ਲੀਨੇ ਇਕ ਪਲੇ ॥੪॥੨॥

binavant naanak deaa dhaaree; mel leene ik pale |4|2|

Sant Singh KhalsaPrays Nanak, He has blessed me with His kind mercy; in an instant, He unites me with Himself. ||4||2||
Manmohan SinghSupplicates Nanak, the Lord has shown me mercy and in an instant, has united me with Himself.
Manmohan Singh (Punjabi)ਨਾਨਕ ਪ੍ਰਾਰਥਨਾ ਕਰਦਾ ਹੈ, ਸਾਹਿਬ ਨੇ ਮੇਰੇ ਉਤੇ ਰਹਿਮਤ ਕੀਤੀ ਹੈ ਅਤੇ ਇਕ ਛਿਨ ਵਿੱਚ ਮੈਨੂੰ ਆਪਣੇ ਨਾਲ ਮਿਲਾ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਬੇਨਤੀ ਕਰਤੇ ਹੈਂ: ਜਬ ਹਰੀ ਨੇ ਮੇਰੇ ਪਰ ਦਯਾ ਧਾਰੀ ਤਬ ਏਕ ਪਲ ਮੇਂ ਅਪਨੇ ਸਾਥ ਹਮ ਮੇਲ ਲੀਨੇ ਹੈਂ॥੪॥੨॥
Prof. Sahib Singhਨਾਨਕ ਬੇਨਤੀ ਕਰਦਾ ਹੈ-(ਹੇ ਭਾਈ! ਜਿਨ੍ਹਾਂ ਉਤੇ ਪ੍ਰਭੂ) ਮੇਹਰ ਕਰਦਾ ਹੈ, ਉਹਨਾਂ ਨੂੰ ਇਕ ਪਲ ਵਿਚ ਆਪਣੇ ਨਾਲ ਮਿਲਾ ਲੈਂਦਾ ਹੈ ॥੪॥੨॥

ਪਦ ਅਰਥ ਧਾਰੀ = ਕੀਤੀ। ਇਕ ਪਲੇ = ਇਕ ਪਲ ਵਿਚ ॥੪॥੨॥

SikhNet (Spanish)Dice Nanak, el Señor me mostró Su Bondadosa Misericordia y me ha unido en Su Ser de forma espontánea. (4-2)
Answers quote the Granth verbatim with Ang citations. AI commentary is not Gurbani and not a religious ruling.