ੴ

ਸਿੱਖਬਾਣੀ · SikhBani

ਪਾਧਾਣੂ ਸੰਸਾਰੁ ਗਾਰਬਿ ਅਟਿਆ ॥

paadhaanoo sansaar gaarab attiaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Jaithsree · Ang 705 · 25 lines
Translations

ਜੈਤਸਰੀ ਛੰਤ ਮਃ ੫ ॥

jaitasaree chhant mahalaa 5 |

Sant Singh KhalsaJaitsree, Chhant, Fifth Mehl:
Manmohan SinghJaitsri Chhand 5th Guru.
Manmohan Singh (Punjabi)ਜੈਤਸਰੀ ਛੰਤ ਪੰਜਵੀਂ ਪਾਤਸ਼ਾਹੀ।
SikhNet (Spanish)Yaitsri, Chant, Mejl Guru Aryan, Quinto Canal Divino.

ਪਾਧਾਣੂ ਸੰਸਾਰੁ; ਗਾਰਬਿ ਅਟਿਆ ॥

paadhaanoo sansaar; gaarab attiaa |

Sant Singh KhalsaThe world is like a temporary way-station, but it is filled with pride.
Manmohan SinghThe world is like a caravan-sarai and yet it is filled with pride.
Manmohan Singh (Punjabi)ਦੁਨੀਆ ਇਕ ਮੁਸਾਫਰਖਾਨਾ ਹੈ, ਫਿਰ ਵੀ ਇਸ ਦੇ ਵਸਨੀਕ ਹੰਕਾਰ ਨਾਲ ਭਰੇ ਹੋਏ ਹਨ।
Fareedkot Teekaਇਹ ਸੰਪੂਰਨ ਸੰਸਾਰ (ਪਾਧਾਣੂ) ਰਾਹੀ ਹੈ ਅਰਥਾਤ ਚਲੇ ਜਾਣੇ ਵਾਲਾ ਹੈ, ਹੇ ਭਾਈ! ਤਾਂ ਵੀ (ਗਾਰਬਿ) ਹੰਕਾਰ ਕਰ ਕੇ (ਅਟਿਆ) ਦਬਿਆ ਵਾ ਪੂਰਿਆ ਹੂਆ ਹੈ॥
Prof. Sahib Singhਹੇ ਭਾਈ! ਜਗਤ ਮੁਸਾਫ਼ਿਰ ਹੈ (ਫਿਰ ਭੀ,) ਅਹੰਕਾਰ ਵਿਚ ਲਿਬੜਿਆ ਰਹਿੰਦਾ ਹੈ।

ਪਦ ਅਰਥ ਪਾਧਾਣੂ = ਪਾਂਧੀ, ਮੁਸਾਫ਼ਿਰ, ਰਾਹੀ। ਗਾਰਬਿ = ਅਹੰਕਾਰ ਨਾਲ। ਅਟਿਆ = ਲਿਬੜਿਆ ਹੋਇਆ।

SikhNet (Spanish)El mundo es como una caravana y no un hogar permanente,

ਕਰਤੇ ਪਾਪ ਅਨੇਕ; ਮਾਇਆ ਰੰਗ ਰਟਿਆ ॥

karate paap anek; maaeaa rang rattiaa |

Sant Singh KhalsaPeople commit countless sins; they are dyed in the color of the love of Maya.
Manmohan SinghThe world is like a caravan-sarai and yet it is filled with pride.
Manmohan Singh (Punjabi)ਸੰਸਾਰੀ ਪਦਾਰਥਾਂ ਦੇ ਪਿਆਰ ਨਾਲ ਰੰਗੇ ਹੋਏ, ਸੰਸਾਰੀ ਘਨੇਰੇ ਗੁਨਾਹ ਕਰਦੇ ਹਨ।
Fareedkot Teekaਮਾਯਾ ਕੇ ਰੰਗ ਮੇਂ (ਰਟਿਆ) ਰਤੇ ਹੂਏ ਇਸ ਮੇਂ ਜੀਵ ਅਨੇਕ ਪਾਪੋਂ ਕੋ ਕਰਤੇ ਹੈਂ॥
Prof. Sahib Singhਮਾਇਆ ਦੇ ਕੌਤਕਾਂ ਵਿਚ ਮਸਤ ਜੀਵ ਅਨੇਕਾਂ ਪਾਪ ਕਰਦੇ ਰਹਿੰਦੇ ਹਨ।

ਪਦ ਅਰਥ ਰੰਗ ਰਟਿਆ = ਰੰਗ ਵਿਚ ਰੱਤੇ ਹੋਏ।

SikhNet (Spanish)pero aun así los hombres se llenan de ego. En ella cometen grandes errores atravesados por el amor a Maya:

ਲੋਭਿ ਮੋਹਿ ਅਭਿਮਾਨਿ ਬੂਡੇ; ਮਰਣੁ ਚੀਤਿ. ਨ ਆਵਏ ॥

lobh mohi abhimaan boodde; maran cheet. na aave |

Sant Singh KhalsaIn greed, emotional attachment and egotism, they are drowning; they do not even think of dying.
Manmohan SinghDyed with the love of worldly valuables, people commit many sins.
Manmohan Singh (Punjabi)ਉਹ ਲਾਲਚ, ਸੰਸਾਰੀ ਲਗਨ ਅਤੇ ਹੰਕਾਰ ਅੰਦਰ ਡੁਬੇ ਹੋਏ ਹਨ ਅਤੇ ਮੌਤ ਨੂੰ ਚੇਤੇ ਹੀ ਨਹੀਂ ਕਰਦੇ।
Fareedkot Teekaਲੋਭ ਔਰ ਮੋਹਿ ਹੰਕਾਰ ਆਦੀ ਵਿਕਾਰੋਂ ਮੇਂ ਡੂਬੇ ਹੋਇਆਂ ਕੋ ਮਰਨਾ ਚਿਤ ਨਹੀਂ ਆਵਤਾ ਹੈ॥
Prof. Sahib Singh(ਜੀਵ) ਲੋਭ ਵਿਚ, (ਮਾਇਆ ਦੇ) ਮੋਹ ਵਿਚ, ਅਹੰਕਾਰ ਵਿਚ ਡੁੱਬੇ ਰਹਿੰਦੇ ਹਨ (ਇਹਨਾਂ ਨੂੰ) ਮੌਤ ਯਾਦ ਹੀ ਨਹੀਂ ਆਉਂਦੀ।

ਪਦ ਅਰਥ ਲੋਭਿ = ਲੋਭ ਵਿਚ। ਬੂਡੇ = ਡੁੱਬੇ ਹੋਏ। ਮਰਣੁ = ਮੌਤ। ਚੀਤਿ = ਚਿੱਤ ਵਿਚ। ਆਵਏ = ਆਵੈ, ਆਉਂਦਾ।

SikhNet (Spanish)son engañados por la avaricia, el ego y el apego y no reconocen la muerte.

ਪੁਤ੍ਰ ਮਿਤ੍ਰ ਬਿਉਹਾਰ ਬਨਿਤਾ; ਏਹ ਕਰਤ ਬਿਹਾਵਏ ॥

putr mitr biauhaar banitaa; eeh karat bihaave |

Sant Singh KhalsaChildren, friends, worldly occupations and spouses - they talk of these things, while their lives are passing away.
Manmohan SinghThey sons, friends, worldly affairs and wife these are the things they talk of and their life passes away thus.
Manmohan Singh (Punjabi)ਆਪਣਿਆਂ ਲੜਕਿਆਂ, ਦੋਸਤਾਂ ਸੰਸਾਰੀ ਕੰਮਾਂ ਤੇ ਵਹੁਟੀ ਉਨ੍ਹਾਂ ਦੀਆਂ ਗੱਲਾਂ ਕਰਦਿਆਂ ਹੋਇਆ ਉਨ੍ਹਾਂ ਦੀ ਉਮਰ ਬੀਤ ਜਾਂਦੀ ਹੈ।
Fareedkot Teekaਪੁਤ੍ਰ ਔਰ ਮਿਤ੍ਰ, (ਬਨਿਤਾ) ਇਸਤ੍ਰੀ ਔਰ ਬਿਵਹਾਰ ਜੋ ਹੈਂ ਇਹੀ ਕਰਤਿਆਂ ਇਸ ਕੀ ਅਵਸਥਾ ਬੀਤਤੀ ਜਾਤੀ ਹੈ॥
Prof. Sahib Singhਪੁੱਤਰ, ਮਿੱਤਰ, ਇਸਤ੍ਰੀ (ਆਦਿਕ) ਦੇ ਮੇਲ-ਮਿਲਾਪ-ਇਹੀ ਕਰਦਿਆਂ (ਜੀਵਾਂ ਦੀ ਉਮਰ) ਗੁਜ਼ਰਦੀ ਜਾਂਦੀ ਹੈ।

ਪਦ ਅਰਥ ਬਨਿਤਾ = ਇਸਤ੍ਰੀ। ਬਿਉਹਾਰ = ਵਰਤਣ ਵਿਹਾਰ, ਮੇਲ-ਜੋਲ। ਕਰਤ = ਕਰਦਿਆਂ।

SikhNet (Spanish)Pasan sus días involucrados en sus asuntos de mujeres, hijos y amigos, pero cuando el tiempo termina,

ਪੁਜਿ ਦਿਵਸ ਆਏ. ਲਿਖੇ ਮਾਏ; ਦੁਖੁ ਧਰਮ ਦੂਤਹ ਡਿਠਿਆ ॥

puj divas aae. likhe maae; dukh dharam dootah dditthiaa |

Sant Singh KhalsaWhen their pre-ordained days have run their course, O mother, they behold the Messengers of the Righteous Judge of Dharma, and they suffer.
Manmohan SinghWhen their destined days are over, O Mother, they grieve on beholding the couriers of the Righteous Judge.
Manmohan Singh (Punjabi)ਜਦ ਲਿਖੇ ਹੋਏ ਦਿਨ ਪੂਰੇ ਹੋ ਜਾਂਦੇ ਹਨ, ਹੇ ਮਾਤਾ! ਤਾਂ ਉਹ ਧਰਮ ਦੇ ਰਾਜੇ ਦੇ ਫਰੇਸ਼ਤਿਆਂ ਨੂੰ ਵੇਖ ਕੇ ਤਕਲੀਫ ਉਠਾਉਂਦੇ ਹਨ।
Fareedkot Teeka(ਮਾਏ) ਹੇ ਭਾਈ! ਜੋ ਔਧੀ ਕੇ ਦਿਨ ਲਿਖੇ ਹੂਏ ਥੇ, ਸੋ ਜਬ (ਪੁਜਿ) ਪੂਰਨ ਹੋ ਆਏ ਤਬ ਧਰਮ ਰਾਜਾ ਕੇ ਦੂਤੋਂ ਕਾ ਦੂਖ ਜੀਵ ਨੇ ਦੇਖ੍ਯਾ॥
Prof. Sahib Singhਹੇ ਮਾਂ (ਧੁਰੋਂ) ਲਿਖੇ ਹੋਏ (ਉਮਰ ਦੇ) ਦਿਨ ਜਦੋਂ ਮੁੱਕ ਜਾਂਦੇ ਹਨ, ਤਾਂ ਧਰਮਰਾਜ ਦੇ ਦੂਤਾਂ ਨੂੰ ਵੇਖਿਆਂ ਬੜੀ ਤਕਲੀਫ਼ ਹੁੰਦੀ ਹੈ।

ਪਦ ਅਰਥ ਪੁਜਿ ਆਏ = ਮੁੱਕ ਗਏ। ਦਿਵਸ = ਜ਼ਿੰਦਗੀ ਦੇ ਦਿਨ। ਮਾਏ = ਹੇ ਮਾਂ।

SikhNet (Spanish)se lamentan al ver al mensajero de la muerte. Pero,

ਕਿਰਤ ਕਰਮ ਨ ਮਿਟੈ, ਨਾਨਕ; ਹਰਿ ਨਾਮ ਧਨੁ. ਨਹੀ ਖਟਿਆ ॥੧॥

kirat karam na mittai, naanak; har naam dhan. nahee khattiaa |1|

Sant Singh KhalsaThe karma of their past deeds cannot be erased, O Nanak, if they have not earned the wealth of the Lord's Name. ||1||
Manmohan SinghNanak, the result of the deeds done cannot be wiped out when one has not earned the wealth of God's Name.
Manmohan Singh (Punjabi)ਨਾਨਕ, ਕੀਤੇ ਹੋਏ ਅਮਲ ਧੋਤੇ ਨਹੀਂ ਜਾ ਸਕਦੇ, ਜਦ ਕਿ ਬੰਦੇ ਨੇ ਵਾਹਿਗੁਰੂ ਦੇ ਨਾਮ ਦੀ ਦੌਲਤ ਨੂੰ ਨਹੀਂ ਕਮਾਇਆ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਕਰਮ (ਕਿਰਤ) ਕੀਤਾ ਹੂਆ ਹੈ, ਸੋ ਮਿਟਤਾ ਨਹੀਂ ਹੈ। ਇਸੀ ਤੇ ਮੰਦ ਭਾਗੀ ਜੀਵ ਨੇ ਇਸ ਜਨਮ ਮੇਂ ਹਰਿ ਨਾਮ ਧਨ ਖਟਿਆ ਨਹੀਂ ਹੈ॥੧॥
Prof. Sahib Singhਹੇ ਨਾਨਕ! (ਮਨੁੱਖ ਇਥੇ) ਪਰਮਾਤਮਾ ਦਾ ਨਾਮ-ਧਨ ਨਹੀਂ ਕਮਾਂਦਾ, (ਹੋਰ ਹੋਰ) ਕੀਤੇ ਹੋਏ ਕਰਮਾਂ (ਦਾ ਲੇਖਾ) ਨਹੀਂ ਮਿਟਦਾ ॥੧॥

ਪਦ ਅਰਥ ਕਿਰਤ = ਕੀਤੇ ਹੋਏ ॥੧॥

SikhNet (Spanish)¿cómo puede uno evadir las consecuencias de sus propias acciones cuando no se ha ganado las Riquezas del Nombre del Señor? (1)

ਉਦਮ ਕਰਹਿ ਅਨੇਕ; ਹਰਿ ਨਾਮੁ. ਨ ਗਾਵਹੀ ॥

audam kareh anek; har naam. na gaavahee |

Sant Singh KhalsaHe makes all sorts of efforts, but he does not sing the Lord's Name.
Manmohan SinghThe man makes many efforts, but God's Name he sings not.
Manmohan Singh (Punjabi)ਆਦਮੀ ਘਣੇ ਉਪਰਾਲੇ ਕਰਦਾ ਹੈ, ਪ੍ਰੰਤੂ ਰੱਬ ਦੇ ਨਾਮ ਨੂੰ ਗਾਇਨ ਨਹੀਂ ਕਰਦਾ।
Fareedkot Teekaਹੇ ਭਾਈ! ਜੀਵ ਔਰ ਵਿਵਹਾਰੋਂ ਕੋ ਅਨੇਕ ਉਦਮ ਕਰਤਾ ਹੈ, ਪਰੰਤੂ ਹਰੀ ਕੇ ਨਾਮ ਕੋ ਨਹੀਂ ਗਾਵਤਾ ਅਰਥਾਤ ਉਚਾਰਨ ਨਹੀਂ ਕਰਤਾ॥
Prof. Sahib Singhਹੇ ਭਾਈ! ਜੇਹੜੇ ਮਨੁੱਖ ਹੋਰ ਹੋਰ ਉੱਦਮ ਤਾਂ ਅਨੇਕਾਂ ਹੀ ਕਰਦੇ ਹਨ, ਪਰ ਪਰਮਾਤਮਾ ਦਾ ਨਾਮ ਨਹੀਂ ਜਪਦੇ,

ਪਦ ਅਰਥ ਕਰਹਿ = ਕਰਦੇ ਹਨ। ਗਾਵਹੀ = ਗਾਵਹਿ, ਗਾਉਂਦੀ।

SikhNet (Spanish)Uno se llena de esmeros y afanes pero no canta la Alabanza del Nombre,

ਭਰਮਹਿ ਜੋਨਿ ਅਸੰਖ; ਮਰਿ ਜਨਮਹਿ ਆਵਹੀ ॥

bharameh jon asankh; mar janameh aavahee |

Sant Singh KhalsaHe wanders around in countless incarnations; he dies, only to be born again.
Manmohan SinghHe wanders about in myriad of existences, dies and is born again.
Manmohan Singh (Punjabi)ਉਹ ਅਣਗਿਣਤ ਜੂਨੀਆਂ ਅੰਦਰ ਭਟਕਦਾ ਹੈ, ਮਰ ਜਾਂਦਾ ਹੈ ਅਤੇ ਮੁੜ ਜੰਮ ਪੈਦਾ ਹੈ।
Fareedkot Teekaਇਸੀ ਤੇ ਅਨੇਕ ਜੋਨੀ ਮੇਂ ਭਰਮੇਂਗਾ ਮਰ ਕਰ ਜਨਮੋਂ ਮੇਂ ਆਵੇਗਾ॥
Prof. Sahib Singhਉਹ ਅਣਗਿਣਤ ਜੂਨਾਂ ਵਿਚ ਭਟਕਦੇ ਫਿਰਦੇ ਹਨ, ਆਤਮਕ ਮੌਤ ਸਹੇੜ ਕੇ (ਮੁੜ ਮੁੜ) ਜੰਮਦੇ ਹਨ (ਮੁੜ ਮੁੜ ਜਗਤ ਵਿਚ) ਆਉਂਦੇ ਹਨ।

ਪਦ ਅਰਥ ਭਰਮਹਿ = ਭਟਕਦੇ ਹਨ। ਅਸੰਖ = ਅਣਗਿਣਤ। ਮਰਿ = ਮਰ ਕੇ, ਆਤਮਕ ਮੌਤ ਸਹੇੜ ਕੇ। ਜਨਮਹਿ = ਜੰਮਦੇ ਹਨ। ਆਵਹੀ = ਆਵਹਿ, (ਜੂਨਾਂ ਵਿਚ) ਆਉਂਦੇ ਹਨ।

SikhNet (Spanish)y así vaga a través de millones de encarnaciones, naciendo para morir una y otra vez.

ਪਸੂ ਪੰਖੀ ਸੈਲ ਤਰਵਰ; ਗਣਤ ਕਛੂ ਨ ਆਵਏ ॥

pasoo pankhee sail taravar; ganat kachhoo na aave |

Sant Singh KhalsaAs beasts, birds, stones and trees - their number cannot be known.
Manmohan SinghHe passes through the life of beasts, birds, stones and trees, whose number cannot be known.
Manmohan Singh (Punjabi)ਉਹ ਡੰਗਰਾਂ, ਪੰਛੀਆਂ, ਪੱਥਰਾਂ ਅਤੇ ਬਿਰਛਾਂ ਦੇ ਜੀਵਨ ਵਿੱਚ ਦੀ ਲੰਘਦਾ ਹੈ, ਜਿਨ੍ਹਾਂ ਦੀ ਗਿਣਤੀ ਜਾਣੀ ਨਹੀਂ ਜਾ ਸਕਦੀ।
Fareedkot Teekaਵਹੁ ਪੁਰਸ ਪਸੂ ਪੰਖੀ (ਸੈਲ) ਪਰਬਤ (ਤਰਵਰ) ਬ੍ਰਿਛ ਆਦੀ ਜੋਨੀਓਂ ਮੇਂ ਪੜਤਾ ਹੈ, ਜਿਨ ਕੀ ਕੁਛ ਗਿਣਤੀ ਨਹੀਂ ਆਵਤੀ ਹੈ॥
Prof. Sahib Singh(ਉਹ ਮਨੁੱਖ) ਪਸ਼ੂ ਪੰਛੀ, ਪੱਥਰ, ਰੁੱਖ (ਆਦਿਕ ਅਨੇਕਾਂ ਜੂਨਾਂ ਵਿਚ ਪੈਂਦੇ ਹਨ, ਜਿਨ੍ਹਾਂ ਦੀ) ਕੋਈ ਗਿਣਤੀ ਹੀ ਨਹੀਂ ਹੋ ਸਕਦੀ।

ਪਦ ਅਰਥ ਸੈਲ = ਪੱਥਰ। ਤਰਵਰ = ਰੁੱਖ। ਨ ਆਵਏ = ਨ ਆਵੈ, ਨਹੀਂ ਆਉਂਦੀ।

SikhNet (Spanish)Vida de animal, vida de pájaro, vida de piedra, vida de vegetal; ¿A través de cuál de estas encarnaciones pasa uno?

ਬੀਜੁ ਬੋਵਸਿ ਭੋਗ ਭੋਗਹਿ; ਕੀਆ ਅਪਣਾ ਪਾਵਏ ॥

beej bovas bhog bhogeh; keea apanaa paave |

Sant Singh KhalsaAs are the seeds he plants, so are the pleasures he enjoys; he receives the consequences of his own actions.
Manmohan SinghAs is the seed man sows, so is the fruit he enjoys. He obtains the result of his own acts.
Manmohan Singh (Punjabi)ਜੇਹੋ ਜੇਹਾ ਬੀ ਬੰਦਾ ਬੀਜਦਾ ਹੈ, ਉਹੋ ਜੇਹਾ ਫਲ ਉਹ ਮਾਣਦਾ ਹੈ। ਉਹ ਆਪਣੇ ਨਿੱਜ ਦੇ ਕਰਮਾਂ ਦਾ ਫਲ ਭੁਗਤਦਾ ਹੈ।
Fareedkot Teekaਜੈਸੇ ਕਰਮ ਰੂਪੀ ਬੀਜ ਬੋਵਤੇ ਹੈਂ ਤੈਸਾ ਹੀ ਤਿਨੋਂ ਕਾ ਫਲ੍ਹ ਭੋਗਤੇ ਹੈਂ। ਈਹਾਂ ਅਪਨਾ ਕੀਆ ਹੂਆ ਕਰਮ ਹੈ ਤਿਸ ਕਾ ਫਲ੍ਹ ਆਗੇ ਪਾਵਤੇ ਹੈਂ॥
Prof. Sahib Singh(ਹੇ ਭਾਈ! ਚੇਤੇ ਰੱਖ, ਜਿਹੋ ਜਿਹਾ) ਤੂੰ ਬੀ ਬੀਜੇਂਗਾ (ਉਹੋ ਜਿਹੇ) ਫਲ ਖਾਏਂਗਾ। (ਹਰੇਕ ਮਨੁੱਖ) ਆਪਣਾ ਕੀਤਾ ਪਾਂਦਾ ਹੈ।

ਪਦ ਅਰਥ ਬੋਵਸਿ = (ਤੂੰ) ਬੀਜੇਂਗਾ। ਭੋਗਹਿ = (ਤੂੰ) ਭੋਗੇਂਗਾ। ਪਾਵਏ = ਪਾਵੈ, ਪਾਂਦਾ ਹੈ।

SikhNet (Spanish)Uno no lo sabe, pero uno cosecha lo que siembra y obtiene el fruto de lo que hizo.

ਰਤਨ ਜਨਮੁ. ਹਾਰੰਤ ਜੂਐ; ਪ੍ਰਭੂ ਆਪਿ. ਨ ਭਾਵਹੀ ॥

ratan janam. haarant jooai; prabhoo aap. na bhaavahee |

Sant Singh KhalsaHe loses the jewel of this human life in the gamble, and God is not pleased with him at all.
Manmohan SinghThe jewel of human life, he loses in the game of gamble and his Lord loves him not.
Manmohan Singh (Punjabi)ਮਨੁੱਖੀ ਜੀਵਨ ਦੇ ਹੀਰੇ ਨੂੰ ਉਹ ਜੂਏ ਦੀ ਖੇਡ ਵਿੱਚ ਹਾਰ ਦਿੰਦਾ ਹੈ, ਅਤੇ ਉਹ ਆਪਣੇ ਸੁਆਮੀ ਨੂੰ ਚੰਗਾ ਨਹੀਂ ਲੱਗਦਾ।
Fareedkot Teekaਇਹ ਮਾਨੁਖ ਜਨਮ ਰੂਪ ਰਤਨ ਕੌ ਜੂਏ ਮੇਂ ਹਾਰਤੇ ਹੈਂ, ਇਸਤੇ ਵਹੁ ਅਪਨੇ ਪ੍ਰਭੂ ਕੌ ਨਹੀਂ ਭਾਵਤੇ ਹੈਂ॥
Prof. Sahib Singhਜੇਹੜੇ ਮਨੁੱਖ ਇਸ ਕੀਮਤੀ ਮਨੁੱਖਾ ਜਨਮ ਨੂੰ ਜੂਏ ਵਿਚ ਹਾਰ ਰਹੇ ਹਨ, ਉਹ ਪਰਮਾਤਮਾ ਨੂੰ ਭੀ ਚੰਗੇ ਨਹੀਂ ਲਗਦੇ।

ਪਦ ਅਰਥ ਹਾਰੰਤ = ਹਾਰਨ ਵਾਲੇ। ਜੂਐ = ਜੂਏ ਵਿਚ। ਭਾਵਹੀ = ਭਾਵਹਿ, ਚੰਗੇ ਲੱਗਦੇ।

SikhNet (Spanish)Uno pierde la joya de la forma humana sin conocer el Amor Divino.

ਬਿਨਵੰਤਿ ਨਾਨਕ. ਭਰਮਹਿ ਭ੍ਰਮਾਏ; ਖਿਨੁ ਏਕੁ ਟਿਕਣੁ, ਨ ਪਾਵਹੀ ॥੨॥

binavant naanak. bharameh bhramaae; khin ek ttikan, na paavahee |2|

Sant Singh KhalsaPrays Nanak, wandering in doubt, he does not find any rest, even for an instant. ||2||
Manmohan SinghSupplicates Nanak, man wanders in doubt and obtains not rest even for a moment.
Manmohan Singh (Punjabi)ਗੁਰੂ ਜੀ ਬਿਨੈ ਕਰਦੇ ਹਨ, ਇਨਸਾਨ ਸੰਸੇ ਅੰਦਰ ਭਟਕਦਾ ਫਿਰਦਾ ਹੈ ਅਤੇ ਇਕ ਮੁਹਤ ਲਈ ਭੀ ਆਰਾਮ ਨਹੀਂ ਪਾਉਂਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਭਰਮ ਕੇ ਭ੍ਰਮਾਏ ਹੂਏ ਜੋਨੀਓਂ ਕੋ ਪਾਵਤੇ ਏਕ ਖਿਨ ਮਾਤ੍ਰ ਭੀ ਟਿਕਣਾ ਅਰਥਾਤ ਇਸਥਿਤੀ ਨਹੀਂ ਪਾਵਤੇ ਹੈਂ॥੨॥
Prof. Sahib Singhਨਾਨਕ ਬੇਨਤੀ ਕਰਦਾ ਹੈ ਅਜੇਹੇ ਮਨੁੱਖ (ਮਾਇਆ ਦੀ ਹੱਥੀਂ) ਕੁਰਾਹੇ ਪਏ ਹੋਏ (ਜੂਨਾਂ ਵਿਚ) ਭਟਕਦੇ ਫਿਰਦੇ ਹਨ, (ਜੂਨਾਂ ਦੇ ਗੇੜ ਵਿਚੋਂ) ਇਕ ਛਿਨ ਭਰ ਭੀ ਟਿਕ ਨਹੀਂ ਸਕਦੇ ॥੨॥

ਪਦ ਅਰਥ ਭਰਮਹਿ = ਭਟਕਦੇ ਹਨ। ਭਰਮਾਏ = ਕੁਰਾਹੇ ਪਾਏ ਹੋਏ। ਨ ਪਾਵਹੀ = ਨ ਪਾਵਹਿ, ਨਹੀਂ ਪਾਂਦੇ ॥੨॥

SikhNet (Spanish)Dice Nanak, uno es desviado por la duda y así no conoce la Paz. (2)

ਜੋਬਨੁ ਗਇਆ ਬਿਤੀਤਿ; ਜਰੁ ਮਲਿ ਬੈਠੀਆ ॥

joban geaa biteet; jar mal baittheea |

Sant Singh KhalsaYouth has passed, and old age has taken its place.
Manmohan SinghYouth has passed away and the old-age has taken possession of the body.
Manmohan Singh (Punjabi)ਜੁਆਨੀ ਗੁਜਰ ਗਈ ਹੈ ਅਤੇ ਬੁਢੇਪਾ ਦੇਹ ਤੇ ਕਬਜ਼ਾ ਕਰਕੇ ਬਹਿ ਗਿਆ ਹੈ।
Fareedkot Teekaਜਿਸ ਸਮੇਂ ਮੇਂ ਜੋਬਨ ਬੀਤ ਗਿਆ ਤਬ (ਜਰੁ) ਬ੍ਰਿਧ ਅਵਸਥਾ ਸਰੀਰ ਕੋ (ਮਲਿ) ਰੋਕ ਬੈਠੀ ॥
Prof. Sahib Singhਹੇ ਭਾਈ! ਆਖ਼ਰ ਜਵਾਨੀ ਬੀਤ ਜਾਂਦੀ ਹੈ, (ਉਸ ਦੀ ਥਾਂ) ਬੁਢੇਪਾ ਮੱਲ ਕੇ ਬਹਿ ਜਾਂਦਾ ਹੈ।

ਪਦ ਅਰਥ ਜੋਬਨੁ = ਜਵਾਨੀ।

SikhNet (Spanish)Cuando la juventud pasa, viene la vejez; las manos tiemblan,

ਕਰ ਕੰਪਹਿ. ਸਿਰੁ ਡੋਲ; ਨੈਣ. ਨ ਡੀਠਿਆ ॥

kar kanpeh. sir ddol; nain. na ddeetthiaa |

Sant Singh KhalsaThe hands tremble, the head shakes, and the eyes do not see.
Manmohan SinghThe hands tremble, the head shakes and the eyes, see not.
Manmohan Singh (Punjabi)ਹੱਥ ਕੰਬਦੇ ਹਨ, ਸਿਰ ਹਿਲਦਾ ਹੈ ਅਤੇ ਅੱਖਾਂ ਤੋਂ ਕੁੱਛ ਦਿਸਦਾ ਹੀ ਨਹੀਂ।
Fareedkot Teekaਤਿਸ ਸਮੇਂ ਮੇਂ ਹਾਥ ਕੰਪਤੇ ਹੈਂ ਔਰ ਸਿਰ ਡੋਲਨੇ ਲਗ ਪੜਤਾ ਹੈ ਔਰ ਨੇਤ੍ਰੋਂ ਕਰ ਕੇ ਕੁਛ ਦੇਖਿਆ ਨਹੀਂ ਜਾਤਾ ਅਰਥਾਤ ਦ੍ਰਿਸਟੀ ਮੰਦ ਹੋ ਜਾਤੀ ਹੈ॥
Prof. Sahib Singhਹੱਥ ਕੰਬਣ ਲੱਗ ਪੈਂਦੇ ਹਨ, ਸਿਰ ਝੋਲਾ ਖਾਣ ਲੱਗ ਪੈਂਦਾ ਹੈ, ਅੱਖਾਂ ਨਾਲ ਕੁਝ ਦਿੱਸਦਾ ਨਹੀਂ।

ਪਦ ਅਰਥ ਕਰ = {ਬਹੁ-ਵਚਨ} ਦੋਵੇਂ ਹੱਥ। ਕੰਪਹਿ = ਕੰਬਦੇ ਹਨ। ਡੋਲ = ਝੋਲਾ।

SikhNet (Spanish)la cabeza se tambalea y los ojos ya no pueden ver.

ਨਹ ਨੈਣ ਦੀਸੈ. ਬਿਨੁ ਭਜਨ ਈਸੈ; ਛੋਡਿ ਮਾਇਆ ਚਾਲਿਆ ॥

neh nain deesai. bin bhajan eesai; chhodd maaeaa chaaliaa |

Sant Singh KhalsaThe eyes do not see, without vibrating and meditating on the Lord; he must leave behind the attractions of Maya, and depart.
Manmohan SinghThe eyes, see not without the Master's meditation. One leaves behind his riches and departs.
Manmohan Singh (Punjabi)ਮਾਲਕ ਦੀ ਬੰਦਗੀ ਦੇ ਬਾਝੋਂ, ਅੱਖਾਂ ਨੂੰ ਕੁਝ ਦਿਸਦਾ ਹੀ ਨਹੀਂ। ਮਨੁੱਖ ਆਪਣੀ ਦੌਲਤ ਨੂੰ ਛੱਡ ਕੇ ਟੁਰ ਜਾਂਦਾ ਹੈ।
Fareedkot Teekaਜਬ ਨੇਤ੍ਰੋਂ ਸੇ ਕੁਛ ਦੀਸਤਾ ਨਹੀਂ, ਭਾਵ ਸੇ ਨਿਰਬਲ ਹੋ ਜਾਤਾ ਹੈ, ਤਬ ਅੰਤ ਸਮੇਂ ਈਸ੍ਵਰ ਕੇ ਭਜਨ ਕਰੇ ਸੇ ਬਿਨਾਂ ਜੀਵ ਮਾਯਾ ਕੋ ਛੋਡ ਕਰ ਪ੍ਰਲੋਕ ਕੋ ਚਲਤਾ ਭਯਾ॥
Prof. Sahib Singhਅੱਖੀਂ ਕੁਝ ਦਿੱਸਦਾ ਨਹੀਂ, (ਜਿਸ ਮਾਇਆ ਦੀ ਖ਼ਾਤਰ) ਪਰਮਾਤਮਾ ਦੇ ਭਜਨ ਤੋਂ ਵਾਂਜਿਆ ਰਿਹਾ, (ਆਖ਼ਰ ਉਸ) ਮਾਇਆ ਨੂੰ (ਭੀ ਛੱਡ ਕੇ ਤੁਰ ਪੈਂਦਾ ਹੈ।

ਪਦ ਅਰਥ ਦੀਸੈ = ਦਿੱਸਦਾ। ਈਸ = ਈਸ਼ਵਰ। ਚਾਲਿਆ = ਸਾੜ ਦਿੱਤਾ।

SikhNet (Spanish)Uno no ve, sin contemplar al Señor deja este mundo y sus riquezas también.

ਕਹਿਆ. ਨ ਮਾਨਹਿ, ਸਿਰਿ ਖਾਕੁ ਛਾਨਹਿ; ਜਿਨ ਸੰਗਿ ਮਨੁ ਤਨੁ ਜਾਲਿਆ ॥

kahiaa. na maaneh, sir khaak chhaaneh; jin sang man tan jaaliaa |

Sant Singh KhalsaHe burnt his mind and body for his relatives, but now, they do not listen to him, and they throw dust on his head.
Manmohan SinghThey, for whom he burnt his mind and body, listen to him not and instead, throw dust on his head.
Manmohan Singh (Punjabi)ਜਿਨ੍ਹਾਂ ਦੇ ਲਈ ਉਸ ਨੇ ਆਪਣੀ ਆਤਮਾ ਤੇ ਦੇਹ ਫੂਕ ਛੱਡੀ ਸੀ ਉਹ ਉਸ ਦੀ ਗੱਲ ਹੀ ਨਹੀਂ ਸੁਣਦੇ ਅਤੇ ਸਗੋਂ ਉਸ ਦੇ ਸਿਰ ਉਤੇ ਸੁਆਹ ਪਾਉਂਦੇ ਹਨ।
Fareedkot Teekaਜਿਨ ਸਨਬੰਧੀਓਂ ਕੇ ਸਾਥ ਇਸ ਜੀਵ ਨੇ ਮਨ ਤਨ ਅਪਨਾ ਜਲਾਇਆ ਥਾ, ਸੋ ਬ੍ਰਿਧ ਅਵਸਥਾ ਮੇਂ ਇਸ ਕਾ ਕਹਿਆ ਮਾਨਤੇ ਨਹੀਂ, ਔਰ ਇਸ ਕੇ ਸਿਰ ਖਾਕ ਛਾਣਤੇ, ਭਾਵ ਸੇ ਨਿਰਾਦਰ ਕਰਤੇ ਹੈਂ॥
Prof. Sahib Singhਜਿਨ੍ਹਾਂ (ਪੁੱਤਰ ਆਦਿਕ ਸੰਬੰਧੀਆਂ ਦੇ) ਨਾਲ (ਆਪਣਾ) ਮਨ (ਆਪਣਾ) ਸਰੀਰ (ਤ੍ਰਿਸ਼ਨਾ ਦੀ ਅੱਗ ਵਿਚ) ਸੜਦਾ ਰਿਹਾ; (ਬੁਢੇਪੇ ਵੇਲੇ ਉਹ ਭੀ) ਆਖਾ ਨਹੀਂ ਮੰਨਦੇ, ਸਿਰ ਉਤੇ ਸੁਆਹ ਹੀ ਪਾਂਦੇ ਹਨ (ਗੱਲੇ ਗੱਲੇ ਟਕੇ ਵਰਗਾ ਕੋਰਾ ਜਵਾਬ ਦੇਂਦੇ ਹਨ)।

ਪਦ ਅਰਥ ਨ ਮਾਨਹਿ = ਨਹੀਂ ਮੰਨਦੇ। ਸਿਰਿ = ਸਿਰ ਉੱਤੇ। ਸੰਗਿ = ਨਾਲ।

SikhNet (Spanish)Y aquéllos por quienes antes él se sacrificó, ya no lo escuchan, y es más, en vez de hacerlo, le echan tierra en la cabeza.

ਸ੍ਰੀਰਾਮ ਰੰਗ ਅਪਾਰ ਪੂਰਨ; ਨਹ ਨਿਮਖ ਮਨ ਮਹਿ ਵੂਠਿਆ ॥

sreeraam rang apaar pooran; neh nimakh man meh vootthiaa |

Sant Singh KhalsaLove for the infinite, Perfect Lord does not abide in his mind, even for an instant.
Manmohan SinghThe love of the Infinite and Perfect adorable Lord, abides not even for a moment in his mind.
Manmohan Singh (Punjabi)ਬੇਅੰਤ ਤੇ ਸਰਬ-ਵਿਆਪਕ ਪੂਜਯ ਪ੍ਰਭੂ ਦਾ ਪ੍ਰੇਮ ਇਕ ਛਿਨ ਭਰ ਲਈ ਭੀ ਉਸ ਦੇ ਚਿੱਤ ਅੰਦਰ ਨਹੀਂ ਵਸਦਾ।
Fareedkot Teekaਸ੍ਰੀ ਰਾਮ ਜੋ ਅਪਾਰ ਪੂਰਨ ਰੂਪ ਹੈ, ਤਿਸ ਕਾ (ਰੰਗ) ਪ੍ਰੇਮ ਇਸ ਜੀਵ ਕੇ ਮਨ ਮੇਂ ਏਕ ਨਿਮਖ ਮਾਤ੍ਰ ਭੀ ਨਾ ਵਸਤਾ ਭ੍ਯਾ।
Prof. Sahib Singh(ਮਾਇਆ ਦੇ ਮੋਹ ਵਿਚ ਫਸੇ ਰਹਿਣ ਦੇ ਕਾਰਨ) ਬੇਅੰਤ, ਸਰਬ-ਵਿਆਪਕ ਪਰਮਾਤਮਾ ਦੇ ਪ੍ਰੇਮ ਦੀਆਂ ਗੱਲਾਂ ਇਕ ਛਿਨ ਵਾਸਤੇ ਭੀ ਮਨ ਵਿਚ ਨਾਹ ਵੱਸੀਆਂ।

ਪਦ ਅਰਥ ਰੰਗ = ਪਿਆਰ। ਵੂਠਿਆ = ਵੱਸਿਆ। ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ

SikhNet (Spanish)Pues nunca, ni siquiera por un momento alabó al Señor Infinito.

ਬਿਨਵੰਤਿ ਨਾਨਕ ਕੋਟਿ ਕਾਗਰ; ਬਿਨਸ ਬਾਰ ਨ. ਝੂਠਿਆ ॥੩॥

binavant naanak kott kaagar; binas baar na. jhootthiaa |3|

Sant Singh KhalsaPrays Nanak, the fort of paper is false - it is destroyed in an instant. ||3||
Manmohan SinghPrays Nanak, no delay is caused in the destruction of the false fort of paper that this body is.
Manmohan Singh (Punjabi)ਗੁਰੂ ਜੀ ਬੇਨਤੀ ਕਰਦੇ ਹਨ, ਕਾਗਜ ਦੇ ਕੂੜੇ ਕਿਲ੍ਹੇ ਵਰਗੀ ਦੇਹ ਦੇ ਨਾਸ ਹੋਣ ਨੂੰ ਕੋਈ ਚਿਰ ਨਹੀਂ ਲੱਗਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਇਹ (ਕਾਗਰ) ਕਾਗਜੋਂ ਕੇ ਕੋਟ ਵਤ ਜੋ ਝੂਠੇ ਪਦਾਰਥ ਹੈਂ ਇਨਾਂ ਕੋ ਨਾਸ ਹੋਤਿਆਂ ਦੇਰੀ ਨਹੀਂ ਲਗਤੀ ਹੈ॥੩॥☬ਅਬ ਚੌਥੀ ਪੌੜੀ ਮੇਂ ਅਪਨੀ ਦਸ਼ਾ ਉਚਾਰਨ ਕਰਤੇ ਹੈਂ:
Prof. Sahib Singhਨਾਨਕ ਬੇਨਤੀ ਕਰਦਾ ਹੈ-ਇਹ ਨਾਸਵੰਤ (ਸਰੀਰ) ਨਾਸ ਹੁੰਦਿਆਂ ਚਿਰ ਨਹੀਂ ਲੱਗਦਾ ਜਿਵੇਂ ਕ੍ਰੋੜਾਂ (ਮਣ) ਕਾਗ਼ਜ਼ (ਪਲ ਵਿਚ ਸੜ ਕੇ ਸੁਆਹ ਹੋ ਜਾਂਦੇ ਹਨ) ॥੩॥

ਪਦ ਅਰਥ ਕੋਟਿ = ਕ੍ਰੋੜਾਂ {ਕੋਟਿ = ਕ੍ਰੋੜ। ਕੋਟੁ = ਕਿਲ੍ਹਾ। ਕੋਟ = ਕਿਲ੍ਹੇ}। ਬਾਰ = ਦੇਰ। ਝੂਠਿਆ = ਨਾਸਵੰਤ ॥੩॥

SikhNet (Spanish)Dice Nanak, el cuerpo es como una fortaleza de papel y es destruido en un instante. (3)

ਚਰਨ ਕਮਲ ਸਰਣਾਇ; ਨਾਨਕੁ ਆਇਆ ॥

charan kamal saranaae; naanak aaeaa |

Sant Singh KhalsaNanak has come to the Sanctuary of the Lord's lotus feet.
Manmohan SinghNanak has sought the refuge of the Lord's lotus feet.
Manmohan Singh (Punjabi)ਨਾਨਕ ਨੇ ਪ੍ਰਭੂ ਦੇ ਕੰਵਲ ਚਰਨਾਂ ਦੀ ਪਨਾਹ ਲਈ ਹੈ।
Fareedkot Teekaਇਸੀ ਤੇ ਮੈਂ ਦਾਸ ਦੁਖੋਂ ਤੇ ਰਹਿਤ ਜੋ ਪਰਮੇਸਰ ਹੈ ਤਿਸ ਕੇ ਚਰਣੋਂ ਕਮਲੋਂ ਕੀ ਸਰਣ ਆਇਆ ਹੂੰ॥
Prof. Sahib Singhਹੇ ਭਾਈ! ਨਾਨਕ (ਤਾਂ ਪ੍ਰਭੂ ਦੇ) ਕੋਮਲ ਚਰਨਾਂ ਦੀ ਸਰਨ ਆ ਪਿਆ ਹੈ।

ਪਦ ਅਰਥ ਚਰਨ ਕਮਲ = ਕੌਲ-ਫੁੱਲਾਂ ਵਰਗੇ ਸੋਹਣੇ ਕੋਮਲ ਚਰਨ।

SikhNet (Spanish)Nanak ha buscado el Refugio de los Pies de Loto del Señor

ਦੁਤਰੁ ਭੈ ਸੰਸਾਰੁ; ਪ੍ਰਭਿ ਆਪਿ ਤਰਾਇਆ ॥

dutar bhai sansaar; prabh aap taraaeaa |

Sant Singh KhalsaGod Himself has carried Him across the impassable, terrifying world-ocean.
Manmohan SinghThe Lord Himself has ferried me across the arduous and terrible world. ocean.
Manmohan Singh (Punjabi)ਸੁਆਮੀ ਨੇ ਖੁਦ ਮੈਨੂੰ ਕਠਿਨ ਤੇ ਭਿਆਨਕ ਜਗਤ ਸਮੁੰਦਰ ਤੋਂ ਪਾਰ ਕਰ ਦਿੱਤਾ ਹੈ।
Fareedkot Teekaਇਸ ਦੁਸਤਰ ਭੈਦਾਯਕ ਸੰਸਾਰ ਤੇ ਪ੍ਰਭੂ ਨੇ ਆਪ ਹੀ ਮੇਰੇ ਕੋ ਤਰਾਇਆ ਹੈ॥
Prof. Sahib Singhਇਹ ਸੰਸਾਰ (-ਸਮੁੰਦਰ) ਅਨੇਕਾਂ ਡਰਾਂ ਨਾਲ ਭਰਪੂਰ ਹੈ, ਇਸ ਤੋਂ ਪਾਰ ਲੰਘਣਾ ਔਖਾ ਹੈ, (ਜੇਹੜੇ ਭੀ ਮਨੁੱਖ ਪ੍ਰਭੂ ਦੀ ਸਰਨ ਆ ਪਏ ਉਹਨਾਂ ਨੂੰ ਸਦਾ ਹੀ) ਪ੍ਰਭੂ ਨੇ ਆਪ (ਇਸ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲਿਆ।

ਪਦ ਅਰਥ ਦੁਤਰੁ = {दुस्तर} ਜਿਸ ਤੋਂ ਪਾਰ ਲੰਘਣਾ ਔਖਾ ਹੈ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}। ਪ੍ਰਭਿ = ਪ੍ਰਭੂ ਨੇ।

SikhNet (Spanish)y así ha cruzado el terrible y tumultuoso mar del mundo por la Gracia de Dios.

ਮਿਲਿ ਸਾਧਸੰਗੇ ਭਜੇ ਸ੍ਰੀਧਰ; ਕਰਿ ਅੰਗੁ. ਪ੍ਰਭ ਜੀ ਤਾਰਿਆ ॥

mil saadhasange bhaje sreedhar; kar ang. prabh jee taariaa |

Sant Singh KhalsaJoining the Saadh Sangat, the Company of the Holy, I vibrate and meditate on the Lord; God has made me His own, and saved me.
Manmohan SinghMeeting the society of saints, I meditate on the Lord of wealth and the Lord, taking my side, has saved me.
Manmohan Singh (Punjabi)ਸਤਿ ਸੰਗਤ ਨਾਲ ਜੁੜ ਕੇ ਮੈਂ ਮਾਇਆ ਦੇ ਸੁਆਮੀ ਦਾ ਸਿਮਰਨ ਕਰਦਾ ਹਾਂ ਤੇ ਮੇਰੇ ਪੱਖੀ, ਪ੍ਰਭੂ ਨੇ ਮੈਨੂੰ ਤਾਰ ਦਿੱਤਾ ਹੈ।
Fareedkot Teekaਸੰਤੋਂ ਕੀ ਸੰਗਤ ਮੇਂ ਮਿਲ ਕਰ (ਸ੍ਰੀਧਰ) ਵਾਹਿਗੁਰੂ ਕੇ ਨਾਮ ਸਿਮਰੇ ਹੈਂ, ਪ੍ਰਭੂ ਜੀ ਨੇ ਮੇਰਾ (ਅੰਗੁ) ਪਖ ਕਰ ਕੇ ਇਸ ਸੰਸਾਰ ਸੇ ਮੇਰੇ ਕੋ ਤਾਰਿਆ ਹੈ॥
Prof. Sahib Singhਸਾਧ ਸੰਗਤਿ ਵਿੱਚ ਮਿਲ ਕੇ ਜਿਸ ਨੇ ਪਰਮਾਤਮਾ ਦਾ ਨਾਮ ਜਪਿਆ ਹੈ, ਪਰਮਾਤਮਾ ਨੇ ਉਸ ਦਾ ਪੱਖ ਕਰ ਕੇ ਉਸ ਨੂੰ (ਇਸ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤਾ।

ਪਦ ਅਰਥ ਮਿਲਿ = ਮਿਲ ਕੇ। ਸੰਗੇ = ਸੰਗਿ, ਸੰਗਤਿ ਵਿਚ। ਸ੍ਰੀਧਰ = ਲੱਛਮੀ ਦਾ ਪਤੀ, ਪਰਮਾਤਮਾ। ਕਰਿ = ਕਰ ਕੇ। ਅੰਗੁ = ਪੱਖ।

SikhNet (Spanish)Él alaba a su Dios uniéndose a los Santos y el Señor lo posee y lo emancipa.

ਹਰਿ ਮਾਨਿ ਲੀਏ ਨਾਮ ਦੀਏ; ਅਵਰੁ ਕਛੁ. ਨ ਬੀਚਾਰਿਆ ॥

har maan lee naam dee; avar kachh. na beechaariaa |

Sant Singh KhalsaThe Lord has approved of me, and blessed me with His Name; He did not take anything else into consideration.
Manmohan SinghThe Lord has approved of me, blessed me with His Name and has taken nothing else into consideration.
Manmohan Singh (Punjabi)ਸਾਈਂ ਨੇ ਮੈਨੂੰ ਪਰਵਾਨ ਕਰ ਲਿਆ ਹੈ, ਮੈਨੂੰ ਆਪਣਾ ਨਾਮ ਦਿੱਤਾ ਹੈ ਅਤੇ ਹੋਰ ਕਿਸੇ ਚੀਜ਼ ਵੱਲ ਧਿਆਨ ਨਹੀਂ ਕੀਤਾ।
Fareedkot Teekaਹਰੀ ਨੇ ਹਮਾਰੇ ਸੁਭ ਕਰਮ ਵਾ ਆਰਤ ਬਚਨ ਮਾਨ ਲੀਏ ਅਰਥਾਤ ਪ੍ਰਵਾਨ ਕਰ ਕੇ ਮਨ ਬਾਂਛਤ ਦਾਨ ਦੀਏ ਹੈਂ ਔਰ ਹਮਾਰਾ ਅਵਗੁਣ ਕੁਛ ਨਹੀਂ ਵੀਚਾਰਿਆ॥
Prof. Sahib Singhਪ੍ਰਭੂ ਨੇ ਸਦਾ ਉਹਨਾਂ ਨੂੰ ਆਦਰ-ਮਾਣ ਦਿੱਤਾ, ਆਪਣੇ ਨਾਮ ਦੀ ਦਾਤ ਦਿੱਤੀ ਉਹਨਾਂ ਦੇ ਕਿਸੇ ਹੋਰ (ਗੁਣ ਔਗੁਣ ਦੀ) ਵਿਚਾਰ ਨਾਹ ਕੀਤੀ।

ਪਦ ਅਰਥ ਮਾਨਿ ਲੀਏ = ਆਦਰ ਦਿੱਤਾ। ਅਵਰੁ ਕਛੁ = ਕੁਝ ਹੋਰ।

SikhNet (Spanish)El Señor lo aprueba y lo bendice con el Nombre y no toma en cuenta nada más.

ਗੁਣ ਨਿਧਾਨ ਅਪਾਰ ਠਾਕੁਰ; ਮਨਿ ਲੋੜੀਦਾ ਪਾਇਆ ॥

gun nidhaan apaar tthaakur; man lorreedaa paaeaa |

Sant Singh KhalsaI have found the infinite Lord and Master, the treasure of virtue, which my mind had yearned for.
Manmohan SinghI have attained to the Infinite Lord, the Treasure of virtues, whom my mind sought.
Manmohan Singh (Punjabi)ਮੈਂ ਨੇਕੀ ਦੇ ਖਜਾਨੇ, ਬੇਅੰਤ ਪ੍ਰਭੂ, ਜਿਸ ਨੂੰ ਮੇਰਾ ਚਿੱਤ ਚਾਹੁੰਦਾ ਸੀ, ਪ੍ਰਾਪਤ ਕਰ ਲਿਆ ਹੈ।
Fareedkot Teekaਗੁਣੋਂ ਕਾ ਨਿਧਾਨ ਜੋ ਅਪਾਰ ਠਾਕਰ ਮਨ ਮੇਂ ਲੋੜੀਂਦਾ ਅਰਥਾਤ ਚਾਹੀਤਾ ਥਾ, ਸੋ ਹਮ ਨੇ ਪਾਇਆ ਹੈ॥
Prof. Sahib Singhਉਹ (ਮਨੁੱਖ ਮਾਇਆ ਦੀ ਤ੍ਰਿਸ਼ਨਾ ਵਲੋਂ) ਸਦਾ ਲਈ ਰੱਜ ਗਏ, ਉਹਨਾਂ ਨੇ ਉਸ ਗੁਣਾਂ ਦੇ ਖ਼ਜ਼ਾਨੇ ਬੇਅੰਤ ਮਾਲਕ-ਪ੍ਰਭੂ ਨੂੰ ਆਪਣੇ ਮਨ ਵਿਚ ਲੱਭ ਲਿਆ, ਜਿਸ ਨੂੰ ਮਿਲਣ ਦੀ ਉਹਨਾਂ ਤਾਂਘ ਰੱਖੀ ਹੋਈ ਸੀ,

ਪਦ ਅਰਥ ਨਿਧਾਨ = ਖ਼ਜ਼ਾਨਾ। ਮਨਿ = ਮਨ ਵਿਚ। ਲੋੜੀਦਾ = ਜਿਸ ਨੂੰ ਮਿਲਣ ਦੀ ਤਾਂਘ ਰੱਖੀ ਹੋਈ ਸੀ।

SikhNet (Spanish)Ha obtenido al Señor Infinito, el Tesoro de Virtud, que su mente buscó.

ਬਿਨਵੰਤਿ ਨਾਨਕੁ. ਸਦਾ ਤ੍ਰਿਪਤੇ; ਹਰਿ ਨਾਮੁ ਭੋਜਨੁ ਖਾਇਆ ॥੪॥੨॥੩॥

binavant naanak. sadaa tripate; har naam bhojan khaaeaa |4|2|3|

Sant Singh KhalsaPrays Nanak, I am satisfied forever; I have eaten the food of the Lord's Name. ||4||2||3||
Manmohan SinghPrays Nanak, I am now, for ever satiated, as I have partaken the food of the Name of God.
Manmohan Singh (Punjabi)ਨਾਨਕ ਪ੍ਰਾਰਥਨਾ ਕਰਦਾ ਹੈ ਕਿ ਮੈਂ ਹਮੇਸ਼ਾਂ ਲਈ ਰੱਜ ਗਿਆ ਹਾਂ, ਕਿਉਂਜੋ ਮੈਂ ਵਾਹਿਗੁਰੂ ਦੇ ਨਾਮ ਦਾ ਪ੍ਰਸ਼ਾਦ ਛੱਕਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਸੇ ਹਰਿ ਨਾਮ ਭੋਜਨ ਖਾਇਆ ਹੈ ਇਸੀ ਤੇ ਹਮ ਸਦਾ ਤ੍ਰਿਪਤ ਹੂਏ ਹੈਂ॥੪॥੨॥੩॥੨੭॥☬ਸ੍ਰੀ ਗੁਰੂ ਅਰਜਨ ਸਾਹਿਬ ਜੀ ਇਸ ਵਾਰ ਮੇਂ ਮੂਲ ਰੂਪ ਸਲੋਕ ਔ ਟੀਕਾ ਰੂਪ ਪਉੜੀ ਕੇ ਪ੍ਰਕਾਰ ਸੇ ਉਪਦੇਸ਼ ਕਰਤੇ ਹੈਂ:
Prof. Sahib Singhਨਾਨਕ ਬੇਨਤੀ ਕਰਦਾ ਹੈ-ਜਿਨ੍ਹਾਂ ਮਨੁੱਖਾਂ ਨੇ (ਆਤਮਕ ਜੀਵਨ ਜ਼ਿੰਦਾ ਰੱਖਣ ਲਈ) ਪਰਮਾਤਮਾ ਦਾ ਨਾਮ-ਭੋਜਨ ਖਾਧਾ ॥੪॥੨॥੩॥

ਪਦ ਅਰਥ ਤ੍ਰਿਪਤੇ = ਰੱਜੇ ਰਹਿੰਦੇ ਹਨ ॥੪॥੨॥੩॥

SikhNet (Spanish)Dice Nanak, estoy saciado para siempre, pues alimento mi ser del Manjar del Nombre del Señor. (4‑2‑3)
Answers quote the Granth verbatim with Ang citations. AI commentary is not Gurbani and not a religious ruling.