ੴ

ਸਿੱਖਬਾਣੀ · SikhBani

ਸਤਿਗੁਰ ਤੇ ਜੋ ਮੁਹ ਫੇਰੇ ਤੇ ਵੇਮੁਖ ਬੁਰੇ ਦਿਸੰਨਿ ॥

satigur te jo muh fere te vemukh bure disan
Guru Amardas Ji ਗੁਰੂ ਅਮਰਦਾਸ ਜੀ · Raag Gauree · Ang 233, 234 · 20 lines
Translations

ੴ ਸਤਿਗੁਰ ਪ੍ਰਸਾਦਿ ॥

ik oankaar satigur prasaad | Ang 233

Sant Singh KhalsaOne Universal Creator God. By The Grace Of The True Guru:
Manmohan SinghThere is but One God by the True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru.

ਰਾਗੁ ਗਉੜੀ ਬੈਰਾਗਣਿ ਮਹਲਾ ੩ ॥

raag gaurree bairaagan mahalaa 3 | Ang 233

Sant Singh KhalsaRaag Gauree Bairaagan, Third Mehl:
Manmohan SinghMeasure Gauri Bairagan. 3rd Guru.
Manmohan Singh (Punjabi)ਰਾਗ ਗਊੜੀ ਬੈਰਾਗਣਿ ਪਾਤਸ਼ਾਹੀ ਤੀਜੀ।
Prof. Sahib Singhਰਾਗ ਗਉੜੀ-ਬੈਰਾਗਣਿ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ।
SikhNet (Spanish)Rag Gauri Beragan, Mejl Guru Amar Das, Tercer Canal Divino.

ਸਤਿਗੁਰ ਤੇ. ਜੋ ਮੁਹ ਫੇਰੇ; ਤੇ ਵੇਮੁਖ. ਬੁਰੇ ਦਿਸੰਨਿ ॥

satigur te. jo muh fere; te vemukh. bure disan | Ang 233

Sant Singh KhalsaThose who turn their faces away from the True Guru, are seen to be unfaithful and evil.
Manmohan SinghThey who turn their face away from the True Guru appear to be unfaithful and evil.
Manmohan Singh (Punjabi)ਜਿਹੜੇ ਸੱਚੇ ਗੁਰਾਂ ਵਲੋਂ ਮੂੰਹ ਮੋੜਦੇ ਹਨ, ਉਹ ਸ਼ਰਧਾ-ਹੀਣ ਅਤੇ ਮੰਦੇ ਦਿਸਦੇ ਹਨ।
Fareedkot Teekaਜੋ ਸਤਿਗੁਰੋਂ ਸੇ ਮੁਹ ਫੇਰਤੇ ਹੈਂ, ਸੋ ਬੇਮੁਖ ਬੁਰੇ ਦਿਖਾਈ ਦੇਤੇ ਹੈਂ॥
Prof. Sahib Singh(ਹੇ ਭਾਈ!) ਜੇਹੜੇ ਮਨੁੱਖ ਗੁਰੂ ਵਲੋਂ ਮੂੰਹ ਫੇਰੀ ਰੱਖਦੇ ਹਨ, ਗੁਰੂ ਵਲੋਂ ਬੇਮੁਖ ਹੋਏ ਉਹ ਮਨੁੱਖ (ਵੇਖਣ ਨੂੰ ਹੀ ਪਏ) ਭੈੜੇ ਦਿੱਸਦੇ ਹਨ।

ਪਦ ਅਰਥ ਤੇ = ਤੋਂ। ਜੋ = ਜੇਹੜੇ ਬੰਦੇ। ਤੇ = ਉਹ ਬੰਦੇ। ਦਿਸੰਨਿ = ਦਿੱਸਦੇ ਹਨ।

SikhNet (Spanish)Aquéllos que dan la espalda al Verdadero Guru, sus semblantes son nocivos.

ਅਨਦਿਨੁ ਬਧੇ ਮਾਰੀਅਨਿ; ਫਿਰਿ. ਵੇਲਾ ਨਾ ਲਹੰਨਿ ॥੧॥

anadin badhe maareean; fir. velaa naa lahan |1| Ang 233

Sant Singh KhalsaThey shall be bound and beaten night and day; they shall not have this opportunity again. ||1||
Manmohan SinghThey shall be bound and beaten night and day and this opportunity they shall not get again.
Manmohan Singh (Punjabi)ਨਰੜ ਕੇ, ਉਹ ਰਾਤ ਦਿਨ ਕੁੱਟੇ ਜਾਣਗੇ ਅਤੇ ਉਨ੍ਹਾਂ ਨੂੰ ਮੁੜ ਕੇ ਇਹ ਮੌਕਾ ਹੱਥ ਨਹੀਂ ਲਗਣਾ।
Fareedkot Teekaਰਾਤ ਦਿਨ ਬਧੇ ਮਾਰੀਤੇ ਹੈਂ ਫਿਰ ਇਹ ਮਾਨੁਖ ਜਨਮੁ ਕਾ ਵੇਲਾ ਨਹੀਂ ਲੇਤੇ, ਵਾ ਜਿਸ ਵੇਲੇ ਗੁਰੋਂ ਸੇ ਬੇਮੁਖ ਹੂਏ ਥੇ ਉਸ ਸਮੇਂ ਕੋ ਪਾਵਤੇ ਨਹੀਂ॥
Prof. Sahib Singh(ਮਾਇਆ ਦੇ ਮੋਹ ਦੇ ਬੰਧਨਾਂ ਵਿਚ) ਬੱਝੇ ਹੋਏ ਉਹ ਮਨੁੱਖ ਹਰ ਵੇਲੇ ਮੋਹ ਦੀਆਂ ਚੋਟਾਂ ਖਾਂਦੇ ਰਹਿੰਦੇ ਹਨ, (ਇਹਨਾਂ ਚੋਟਾਂ ਤੋਂ ਬਚਣ ਲਈ) ਉਹਨਾਂ ਨੂੰ ਮੁੜ ਸਮਾ ਹੱਥ ਨਹੀਂ ਆਉਂਦਾ, (ਭਾਵ, ਮਾਰ ਭੀ ਖਾਂਦੇ ਰਹਿੰਦੇ ਹਨ, ਫਿਰ ਭੀ ਇਹ ਮੋਹ ਇਤਨਾ ਪਿਆਰਾ ਲੱਗਦਾ ਹੈ ਕਿ ਇਸ ਵਿਚੋਂ ਨਿਕਲਣ ਨੂੰ ਜੀ ਭੀ ਨਹੀਂ ਕਰਦਾ) ॥੧॥

ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਬਧੇ = (ਮਾਇਆ ਦੇ ਮੋਹ ਦੇ ਬੰਧਨਾਂ ਵਿਚ) ਬੱਝੇ ਹੋਏ। ਮਾਰੀਅਨਿ = ਮਾਰੀਦੇ ਹਨ, ਮੋਹ ਦੀਆਂ ਚੋਟਾਂ ਖਾਂਦੇ ਹਨ। ਵੇਲਾ = ਸਮਾ (ਇਹਨਾਂ ਚੋਟਾਂ ਤੋਂ ਬਚ ਨਿਕਲਣ ਵਾਸਤੇ)। ਲਹੰਨਿ = ਲੈਂਦੇ, ਲੱਭ ਸਕਦੇ ॥੧॥

SikhNet (Spanish)Atados al deseo, se afligen, y el tiempo no es suficiente para que aprovechen otra oportunidad.(1)

ਹਰਿ ਹਰਿ ਰਾਖਹੁ; ਕ੍ਰਿਪਾ ਧਾਰਿ ॥

har har raakhahu; kripaa dhaar | Ang 233

Sant Singh KhalsaO Lord, please shower Your Mercy upon me, and save me!
Manmohan SinghO Lord God, show mercy and deliver me.
Manmohan Singh (Punjabi)ਹੈ ਵਾਹਿਗੁਰੂ ਸੁਆਮੀ! ਰਹਿਮ ਕਰੋ ਤੇ ਮੈਨੂੰ ਬਚਾ ਲਓ।
Fareedkot Teekaਹੇ ਹਰੇ ਕਰਨੇ ਵਾਲੇ ਹਰੀ! ਮੇਰੇ ਕੋ ਅਪਨੀ ਕ੍ਰਿਪਾ ਧਾਰ ਕਰ ਰਾਖੋ॥
Prof. Sahib Singhਹੇ ਹਰੀ! ਹੇ ਹਰੀ! ਮਿਹਰ ਕਰ, (ਮੈਨੂੰ ਮਾਇਆ ਦੇ ਪੰਜੇ ਤੋਂ) ਬਚਾ ਰੱਖ।

ਪਦ ਅਰਥ ਹਰਿ = ਹੇ ਰਹੀ! ਧਾਰਿ = ਧਾਰ ਕੇ।

SikhNet (Spanish)Sálvame, oh Señor Bondadoso,

ਸਤਸੰਗਤਿ ਮੇਲਾਇ ਪ੍ਰਭ; ਹਰਿ ਹਿਰਦੈ ਹਰਿ ਗੁਣ ਸਾਰਿ ॥੧॥ ਰਹਾਉ ॥

satasangat melaae prabh; har hiradai har gun saar |1| rahaau | Ang 233

Sant Singh KhalsaO Lord God, please lead me to meet the Sat Sangat, the True Congregation, that I may dwell upon the Glorious Praises of the Lord within my heart. ||1||Pause||
Manmohan SinghUnite me with the society of Saints, O Master, that within my mind, I may recount the merits of Lord God. Pause.
Manmohan Singh (Punjabi)ਮੈਨੂੰ ਸਾਧ ਸੰਗਤਿ ਨਾਲ ਜੋੜ ਦੇ ਹੈ ਮਾਲਕ! ਤਾਂ ਜੋ ਮੈਂ ਆਪਣੇ ਮਨ ਅੰਦਰ ਵਾਹਿਗੁਰੁ ਸੁਆਮੀ ਦੀਆਂ ਵਡਿਆਈਆਂ ਨੂੰ ਚੇਤੇ ਕਰਾਂ ਠਹਿਰਾਉ।
Fareedkot Teekaਹੇ ਹਰੀ ਪ੍ਰਭੂ! ਐਸੀ ਸਤਿਸੰਗਤ ਮਿਲਾਇ ਜਿਸ ਕਰ ਹੇ ਹਰੀ! ਤੇਰੇ ਗੁਣੋਂ ਕੀ ਸਮਾਲਿ ਰਿਦੇ ਮੇਂ ਕਰੀਏ ਅਰਥਾਤ ਗੁਣੋਂ ਕੋ ਰਿਦੇ ਮੇਂ ਧਾਰੀਏ॥੧॥ ਰਹਾਉ ॥
Prof. Sahib Singhਹੇ ਹਰੀ! ਹੇ ਪ੍ਰਭੂ! ਮੈਨੂੰ ਸਾਧ ਸੰਗਤਿ ਵਿਚ ਮੇਲ ਰੱਖ, ਤਾ ਕਿ ਮੈਂ ਤੇਰੇ ਗੁਣ ਆਪਣੇ ਹਿਰਦੇ ਵਿਚ ਸਾਂਭ ਰੱਖਾਂ ॥੧॥ ਰਹਾਉ ॥

ਪਦ ਅਰਥ ਪ੍ਰਭ = ਹੇ ਪ੍ਰਭੂ! ਸਾਰਿ = ਸਾਰੀਂ, ਮੈਂ ਸੰਭਾਲਾਂ ॥੧॥ ਰਹਾਉ ॥

SikhNet (Spanish)y úneme a Tus Santos para que pueda enaltecer Tu Alabanza en mi corazón. (1-Pausa)

ਸੇ ਭਗਤ ਹਰਿ ਭਾਵਦੇ; ਜੋ. ਗੁਰਮੁਖਿ ਭਾਇ ਚਲੰਨਿ ॥

se bhagat har bhaavade; jo. guramukh bhaae chalan | Ang 233

Sant Singh KhalsaThose devotees are pleasing to the Lord, who as Gurmukh, walk in harmony with the Way of the Lord's Will.
Manmohan SinghPleasing to God, are the devotees who walk according to the Will of the Supreme Guru.
Manmohan Singh (Punjabi)ਉਹ ਅਨੁਰਾਗੀ ਵਾਹਿਗੁਰੂ ਨੂੰ ਚੰਗੇ ਲਗਦੇ ਹਨ, ਜਿਹੜੇ ਮੁਖੀ ਗੁਰਾਂ ਦੀ ਰਜ਼ਾ ਅਨੁਸਾਰ ਟੂਰਦੇ ਹਨ।
Fareedkot Teekaਜੋ ਗੁਰਮੁਖੋਂ ਕੇ ਅਨੁਸਾਰ ਚਲਤੇ ਹੈਂ, ਸੋ ਭਗਤ, ਹੇ ਹਰੀ! ਤੇਰੇ ਕੋ ਭਾਵਤੇ ਹੈਂ॥
Prof. Sahib Singh(ਹੇ ਭਾਈ!) ਪਰਮਾਤਮਾ ਨੂੰ ਉਹ ਭਗਤ ਪਿਆਰੇ ਲੱਗਦੇ ਹਨ, ਜੇਹੜੇ ਗੁਰੂ ਦੀ ਸਰਨ ਪੈ ਕੇ ਗੁਰੂ ਦੇ ਦੱਸੇ ਅਨੁਸਾਰ ਜੀਵਨ ਬਿਤੀਤ ਕਰਦੇ ਹਨ,

ਪਦ ਅਰਥ ਭਗਤ = {ਬਹੁ-ਬਚਨ}। ਭਾਇ = ਪ੍ਰੇਮ ਵਿਚ। ਚਲੰਨਿ = ਤੁਰਦੇ ਹਨ, ਜੀਵਨ ਬਤੀਤ ਕਰਦੇ ਹਨ।

SikhNet (Spanish)El Señor está complacido con los Gurmukjs que caminan en el Sendero hacia Él,

ਆਪੁ ਛੋਡਿ ਸੇਵਾ ਕਰਨਿ; ਜੀਵਤ ਮੁਏ ਰਹੰਨਿ ॥੨॥

aap chhodd sevaa karan; jeevat mue rahan |2| Ang 233

Sant Singh KhalsaSubduing their selfishness and conceit, and performing selfless service, they remain dead while yet alive. ||2||
Manmohan SinghStilling their self-conceit they perform Lord's service and remain dead in life.
Manmohan Singh (Punjabi)ਆਪਣੀ ਸਵੈ-ਹੰਗਤਾ ਨੂੰ ਤਿਆਗ ਕੇ ਉਹ ਸਾਈਂ ਦੀ ਚਾਕਰੀ ਕਮਾਉਂਦੇ ਹਨ ਤੇ ਜੀਉਂਦੇ ਜੀ ਮਰੇ ਰਹਿੰਦੇ ਹਨ।
Fareedkot Teekaਹੰਕਾਰ ਕੋ ਛੋਡ ਕਰ ਸੇਵਾ ਕਰਤੇ ਹੈਂ ਔਰ ਜੀਵਤੇ ਹੀ ਮੂਏ ਰਹਤੇ ਹੈਂ, ਭਾਵ ਨਿਰਵਾਸ ਰਹਤੇ ਹੈਂ॥੨॥
Prof. Sahib Singhਜੇਹੜੇ (ਗੁਰੂ ਦੇ ਹੁਕਮ ਅਨੁਸਾਰ) ਆਪਾ-ਭਾਵ (ਸੁਆਰਥ) ਛੱਡ ਕੇ ਸੇਵਾ-ਭਗਤੀ ਕਰਦੇ ਹਨ ਤੇ ਦੁਨੀਆ ਦਾ ਕਾਰ-ਵਿਹਾਰ ਕਰਦੇ ਹੋਏ ਹੀ ਮਾਇਆ ਦੇ ਮੋਹ ਵਲੋਂ ਅਛੋਹ ਰਹਿੰਦੇ ਹਨ ॥੨॥

ਪਦ ਅਰਥ ਆਪੁ = ਆਪਾ-ਭਾਵ। ਮੁਏ = ਵਿਕਾਰਾਂ ਵਲੋਂ ਅਛੋਹ ॥੨॥

SikhNet (Spanish)se deshacen de su ego, sirven al Señor y viven muertos hacia el mundo.(2)

ਜਿਸ ਦਾ ਪਿੰਡੁ ਪਰਾਣ ਹੈ; ਤਿਸ ਕੀ ਸਿਰਿ ਕਾਰ ॥

jis daa pindd paraan hai; tis kee sir kaar | Ang 233

Sant Singh KhalsaThe body and the breath of life belong to the One - perform the greatest service to Him.
Manmohan SinghTo whom belong the body and the life, His exalted service, the, mortal is enjoined to perform.
Manmohan Singh (Punjabi)ਜਿਸ ਦੀ ਮਲਕੀਅਤ ਜਿਸਮ ਅਤੇ ਜਿੰਦ ਜਾਨ ਹੈ, ਉਸ ਦੀ ਉੱਚੀ ਸੇਵਾ ਕਮਾਉਣ ਦਾ ਇਨਸਾਨ ਨੂੰ ਹੁਕਮ ਹੈ।
Fareedkot Teekaਜਿਸ ਤੇਰਾ ਦੀਆ ਹੂਆ ਸਰੀਰ ਔਰ ਪ੍ਰਾਣੋਂ ਕਾ ਸਮੁਦਾਇ ਹੈ, ਤਿਸ ਤੇਰੇ ਹੁਕਮ ਕੀ ਕਾਰ ਹਮਨੇ ਅਪਨੇ ਸਿਰ ਪਰ ਜਾਨੀ ਹੈ॥
Prof. Sahib Singh(ਹੇ ਭਾਈ!) ਜਿਸ ਪਰਮਾਤਮਾ ਦਾ ਦਿੱਤਾ ਹੋਇਆ ਇਹ ਸਰੀਰ ਹੈ ਜਿਸ ਪਰਮਾਤਮਾ ਦੀ ਦਿੱਤੀ ਹੋਈ ਇਹ ਜਿੰਦ ਹੈ ਉਸੇ ਦਾ ਹੁਕਮ (ਹੀ) ਹਰੇਕ ਦੇ ਸਰੀਰ ਉਤੇ ਚੱਲ ਰਿਹਾ ਹੈ।

ਪਦ ਅਰਥ ਪਿੰਡੁ = ਸਰੀਰ। ਪਰਾਣ = ਜਿੰਦ। ਸਿਰਿ = ਸਿਰ ਤੇ। ਕਾਰ = ਹਕੂਮਤਿ।

SikhNet (Spanish)Dios nos ha bendecido con el cuerpo y con la vida, Su Voluntad rige sobre nosotros.

ਓਹੁ ਕਿਉ. ਮਨਹੁ ਵਿਸਾਰੀਐ; ਹਰਿ ਰਖੀਐ ਹਿਰਦੈ ਧਾਰਿ ॥੩॥

ohu kiau. manahu visaareeai; har rakheeai hiradai dhaar |3| Ang 233

Sant Singh KhalsaWhy forget Him from your mind? Keep the Lord enshrined in your heart. ||3||
Manmohan SinghWhy forsake Him in your mind? The Lord we ought to keep clasped to our heart.
Manmohan Singh (Punjabi)ਉਸ ਨੂੰ ਆਪਣੇ ਮਨ ਵਿਚੋਂ ਕਿਉਂ ਭੁਲਾਈਏ? ਸਾਨੂੰ ਸਾਹਿਬ ਨੂੰ ਆਪਣੇ ਦਿਲ ਨਾਲ ਲਾਈ ਰਖਣਾ ਉਚਿਤ ਹੈ।
Fareedkot Teekaਵਹੁ ਜੋ ਤੂੰ ਸਰਬ ਕਾ ਕਰਤਾ ਔਰ ਸੁਖ ਦਾਤਾ ਹੈਂ ਮਨ ਸੇ ਕਿਉਂ ਵਿਸਾਰੀਐ, ਹੇ ਹਰੀ! ਤੇਰੇ ਕੋ ਰਿਦੇ ਮੇਂ ਧਾਰ ਰਾਖੀਐ॥੩॥
Prof. Sahib Singhਉਸ ਨੂੰ ਕਿਸੇ ਭੀ ਹਾਲਤ ਵਿਚ ਆਪਣੇ ਮਨ ਤੋਂ ਭੁਲਾਣਾ ਨਹੀਂ ਚਾਹੀਦਾ। ਉਸ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾ ਰੱਖਣਾ ਚਾਹੀਦਾ ਹੈ ॥੩॥

ਪਦ ਅਰਥ ਮਨਹੁ = ਮਨ ਤੋਂ ॥੩॥

SikhNet (Spanish)¿Por qué Olvidarlo, oh mi mente? Guarda al Señor siempre en tu corazón. (3)

ਨਾਮਿ ਮਿਲਿਐ. ਪਤਿ ਪਾਈਐ; ਨਾਮਿ ਮੰਨਿਐ. ਸੁਖੁ ਹੋਇ ॥

naam miliai. pat paaeeai; naam maniai. sukh hoe | Ang 233

Sant Singh KhalsaReceiving the Naam, the Name of the Lord, one obtains honor; believing in the Naam, one is at peace.
Manmohan SinghReceiving the Name man obtains honour and by believing in the Name he is in peace.
Manmohan Singh (Punjabi)ਨਾਮ ਨੂੰ ਪਰਾਪਤ ਹੋ ਇਨਸਾਨ ਇੱਜ਼ਤ ਪਾ ਲੈਂਦਾ ਹੈ ਅਤੇ ਨਾਮ ਅੰਦਰ ਭਰੋਸਾ ਕਰਨ ਦੁਆਰਾ ਉਸ ਨੂੰ ਆਰਾਮ ਮਿਲਦਾ ਹੈ।
Fareedkot Teekaਹੇ ਨਾਮੀ ਵਾਹਗੁਰੂ! ਤੇਰੇ ਮੇਂ ਮਿਲਨੇ ਸੇ ਹੀ ਪਤਿ ਪ੍ਰਾਪਤਿ ਹੋਤੀ ਹੈ ਔਰ ਤੇਰੇ ਨਾਮ ਕੇ ਮਾਨਨੇ ਸੇ ਸੁਖ ਹੋਤਾ ਹੈ॥
Prof. Sahib Singh(ਹੇ ਭਾਈ!) ਜੇ ਪਰਮਾਤਮਾ ਦਾ ਨਾਮ ਮਿਲ ਜਾਏ ਤਾਂ (ਹਰ ਥਾਂ) ਇੱਜ਼ਤ ਮਿਲਦੀ ਹੈ, ਜੇ ਪਰਮਾਤਮਾ ਦੇ ਨਾਮ ਨਾਲ ਮਨ ਗਿੱਝ ਜਾਏ ਤਾਂ ਆਤਮਕ ਆਨੰਦ ਹਾਸਲ ਹੁੰਦਾ ਹੈ।

ਪਦ ਅਰਥ ਨਾਮਿ ਮਿਲਿਐ = ਜੇ ਨਾਮ ਮਿਲ ਜਾਏ। ਪਤਿ = ਇੱਜ਼ਤ। ਨਾਮਿ ਮੰਨੀਐ = ਜੇ ਮਨ ਨਾਮ ਵਿਚ ਪਤੀਜ ਜਾਏ।

SikhNet (Spanish)Somos honrados al recibir el Nombre; siendo verdaderos creyentes, estamos en Éxtasis.

ਸਤਿਗੁਰ ਤੇ. ਨਾਮੁ ਪਾਈਐ; ਕਰਮਿ ਮਿਲੈ ਪ੍ਰਭੁ ਸੋਇ ॥੪॥

satigur te. naam paaeeai; karam milai prabh soe |4| Ang 233

Sant Singh KhalsaThe Naam is obtained from the True Guru; by His Grace, God is found. ||4||
Manmohan SinghFrom the True Guru, the Name is obtained. By Lord's grace, the Lord is gained.
Manmohan Singh (Punjabi)ਸੱਚੇ ਗੁਰਾਂ ਪਾਸੋਂ ਨਾਮ ਹਾਸਲ ਹੁੰਦਾ ਹੈ। ਸਾਹਿਬ ਦੀ ਰਹਿਮਤ ਦੁਆਰਾ ਉਹ ਸਾਹਿਬ ਪਾਇਆ ਜਾਂਦਾ ਹੈ।
Fareedkot Teekaਪਰੰਤੂ ਤੇਰਾ ਨਾਮ ਸਤਿਗੁਰੋਂ ਸੇ ਪਾਈਤਾ ਹੈ ਔਰ ਸੋ ਸਮਰਥ ਗੁਰੂ ਉਤਮ ਕਰਮੋਂ ਕਰ ਕੇ ਮਿਲਤਾ ਹੈ॥੪॥
Prof. Sahib Singh(ਪਰ, ਹੇ ਭਾਈ!) ਗੁਰੂ ਪਾਸੋਂ ਹੀ ਪਰਮਾਤਮਾ ਦਾ ਨਾਮ ਮਿਲਦਾ ਹੈ, ਆਪਣੀ ਮਿਹਰ ਨਾਲ ਹੀ ਉਹ ਪਰਮਾਤਮਾ ਮਿਲਦਾ ਹੈ ॥੪॥

ਪਦ ਅਰਥ ਤੇ = ਤੋਂ, ਪਾਸੋਂ। ਕਰਮਿ = ਮਿਹਰ ਨਾਲ ॥੪॥

SikhNet (Spanish)Sin embargo, recibimos el Nombre sólo a través del Verdadero Guru y sólo por la Gracia del Señor tenemos experiencia de Él. (4)

ਸਤਿਗੁਰ ਤੇ, ਜੋ ਮੁਹੁ ਫੇਰੇ; ਓਇ ਭ੍ਰਮਦੇ. ਨਾ ਟਿਕੰਨਿ ॥

satigur te, jo muhu fere; oe bhramade. naa ttikan | Ang 233

Sant Singh KhalsaThey turn their faces away from the True Guru; they continue to wander aimlessly.
Manmohan SinghThey who turn their face away from the True Guru, continue wandering and become not stable.
Manmohan Singh (Punjabi)ਜਿਹੜੇ ਸੱਚੇ ਗੁਰਾਂ ਵਲੋਂ ਆਪਣਾ ਮੂੰਹ ਮੋੜ ਲੈਂਦੇ ਹਨ, ਉਹ ਭਟਕਦੇ ਫਿਰਦੇ ਹਨ ਅਤੇ ਸਥਿਰ ਨਹੀਂ ਹੁੰਦੇ।
Fareedkot Teekaਯਾਂ ਤੇ ਸਤਿਗੁਰੂ ਸੇ ਜੋ ਮੁਹ ਫੇਰਤੇ ਹੈਂ, ਸੋ ਚੌਰਾਸੀ ਮੇਂ ਭ੍ਰਮਤੇ ਰਹਿਤੇ ਹੈਂ ਟਿਕਤੇ ਨਹੀਂ॥
Prof. Sahib Singh(ਹੇ ਭਾਈ!) ਜੇਹੜੇ ਮਨੁੱਖ ਗੁਰੂ ਵਲੋਂ ਮੂੰਹ ਮੋੜੀ ਰੱਖਦੇ ਹਨ, ਉਹ ਮਨੁੱਖ (ਮਾਇਆ ਦੇ ਮੋਹ ਵਿਚ ਸਦਾ) ਭਟਕਦੇ ਫਿਰਦੇ ਹਨ, ਉਹਨਾਂ ਨੂੰ ਕਦੇ ਆਤਮਕ ਸ਼ਾਂਤੀ ਨਹੀਂ ਲੱਭਦੀ।

ਪਦ ਅਰਥ ਓਇ = {'ਓਹ' ਤੋਂ ਬਹੁ-ਵਚਨ}। ਭ੍ਰਮਦੇ = ਭਟਕਦੇ।

SikhNet (Spanish)Aquél que le voltea la espalda al Verdadero Guru, vaga siempre en la duda;

ਧਰਤਿ ਅਸਮਾਨੁ. ਨ ਝਲਈ; ਵਿਚਿ ਵਿਸਟਾ ਪਏ ਪਚੰਨਿ ॥੫॥

dharat asamaan. na jhalee; vich visattaa pe pachan |5| Ang 233

Sant Singh KhalsaThey are not accepted by the earth or the sky; they fall into manure, and rot. ||5||
Manmohan SinghThe earth and the sky tolerate them not. Fallen in fortune they putrefy there.
Manmohan Singh (Punjabi)ਜਮੀਨ ਅਤੇ ਆਕਾਸ਼ ਉਨ੍ਹਾਂ ਨੂੰ ਸਹਾਰਾ ਨਹੀਂ ਦਿੰਦੇ। ਗੰਦਗੀ ਅੰਦਰਿ ਡਿਗੇ ਹੋਏ ਉਹ ਉਥੇ ਗਲ ਸੜ ਜਾਂਦੇ ਹਨ।
Fareedkot Teekaਧਰਤੀ ਔਰ ਅਸਮਾਨ ਨਹੀਂ ਝਲਤਾ, ਭਾਵ ਨਿਰਾਸਰੇ ਹੋ ਕਰ ਪੜੇ ਰਹਤੇ ਹੈਂ ਟਿਕਤੇ ਨਹੀਂ॥੫॥
Prof. Sahib Singhਉਹਨਾਂ ਨੂੰ ਨਾਹ ਧਰਤੀ ਨਾਹ ਆਸਮਾਨ ਝੱਲ ਨਹੀਂ ਸਕਦਾ (ਸਾਰੀ ਸ੍ਰਿਸ਼ਟੀ ਵਿਚ ਕੋਈ ਹੋਰ ਜੀਵ ਉਹਨਾਂ ਨੂੰ ਆਤਮਕ ਸਹਾਰਾ ਨਹੀਂ ਦੇ ਸਕਦਾ) ਉਹ ਮਾਇਆ ਦੇ ਮੋਹ ਦੇ ਗੰਦ ਵਿਚ ਪਏ ਹੋਏ ਹੀ ਆਪਣਾ ਆਤਮਕ ਜੀਵਨ ਸਾੜਦੇ ਰਹਿੰਦੇ ਹਨ ॥੫॥

ਪਦ ਅਰਥ ਝਲਈ = ਝੱਲਦਾ, ਸਹਾਰਾ ਦੇਂਦਾ। ਪਚੰਨਿ = ਦੁਖੀ ਹੁੰਦੇ ਹਨ, ਸੜਦੇ ਹਨ, ਆਤਮਕ ਜੀਵਨ ਸਾੜ ਲੈਂਦੇ ਹਨ ॥੫॥

SikhNet (Spanish)no encuentra socorro ni en la tierra ni en el cielo, y es devastado por la suciedad de su mente. (5)

ਇਹੁ ਜਗੁ ਭਰਮਿ ਭੁਲਾਇਆ; ਮੋਹ ਠਗਉਲੀ ਪਾਇ ॥

eihu jag bharam bhulaaeaa; moh tthgaulee paae | Ang 233

Sant Singh KhalsaThis world is deluded by doubt - it has taken the drug of emotional attachment.
Manmohan SinghBy giving the intoxicating herb of worldly love, this World is led astray in doubt.
Manmohan Singh (Punjabi)ਸੰਸਾਰੀ ਲਗਨ ਦੀ ਨਸ਼ੀਲੀ ਬੂਟੀ ਦੇ ਕੇ, ਇਹ ਜਹਾਨ ਵਹਿਮ ਅੰਦਰ ਕੁਰਾਹੇ ਪਾ ਦਿਤਾ ਗਿਆ ਹੈ।
Fareedkot Teekaਮੋਹ ਰੂਪੀ ਠਗ ਬੂਟੀ ਪਾਇਕਰ ਇਹ ਜਗਤ ਤੋ ਭਰਮ ਕਰ ਕੇ ਭੁਲਾਇਆ ਹੈ॥
Prof. Sahib Singh(ਹੇ ਭਾਈ! ਮਾਇਆ ਨੇ) ਇਸ ਜਗਤ ਨੂੰ (ਆਪਣੇ ਮੋਹ ਦੀ) ਭਟਕਣਾ ਵਿਚ (ਪਾ ਕੇ) ਮੋਹ ਦੀ ਠਗ-ਬੂਟੀ ਖੁਆ ਕੇ ਗ਼ਲਤ ਜੀਵਨ-ਰਾਹ ਤੇ ਪਾਇਆ ਹੋਇਆ ਹੈ।

ਪਦ ਅਰਥ ਭਰਮਿ = ਭਟਕਣਾ ਵਿਚ। ਭੁਲਾਇਆ = ਕੁਰਾਹੇ ਪਾਇਆ ਹੈ। ਠਗਉਲੀ = ਠਗ-ਬੂਟੀ, ਠਗ-ਮੂਰੀ।

SikhNet (Spanish)El mundo está tentado por la duda y drogado con el veneno del apego.

ਜਿਨਾ. ਸਤਿਗੁਰੁ ਭੇਟਿਆ; ਤਿਨ ਨੇੜਿ. ਨ ਭਿਟੈ ਮਾਇ ॥੬॥

jinaa. satigur bhettiaa; tin nerr. na bhittai maae |6| Ang 233

Sant Singh KhalsaMaya does not draw near those who have met with the True Guru. ||6||
Manmohan SinghMammon draws not near them, whom the True Guru has met.
Manmohan Singh (Punjabi)ਮਾਇਆ ਉਨ੍ਹਾਂ ਦੇ ਲਾਗੇ ਨਹੀਂ ਲਗਦੀ, ਜਿਨ੍ਹਾਂ ਨੂੰ ਸੱਚੇ ਗੁਰੂ ਜੀ ਮਿਲ ਪਏ ਹਨ।
Fareedkot Teekaਪਰੰਤੂ ਜਿਨ ਕੋ ਸਤਿਗੁਰੂ ਮਿਲਿਆ ਹੈ ਮਾਇਆ ਤਿਨ ਕੇ ਨਿਕਟ ਭੀ ਨਹੀਂ (ਭਿਟੈ) ਛੁਹਤੀ॥੬॥
Prof. Sahib Singh(ਪਰ ਹੇ ਭਾਈ!) ਜਿਨ੍ਹਾਂ ਨੂੰ ਸਤਿਗੁਰੂ ਮਿਲ ਪੈਂਦਾ ਹੈ, ਇਹ ਮਾਇਆ ਉਹਨਾਂ ਦੇ ਨੇੜੇ ਭੀ ਨਹੀਂ ਢੁੱਕਦੀ (ਉਹਨਾਂ ਉਤੇ ਆਪਣੇ ਮੋਹ ਦਾ ਜਾਦੂ ਨਹੀਂ ਚਲਾ ਸਕਦੀ) ॥੬॥

ਪਦ ਅਰਥ ਭੇਟਿਆ = ਮਿਲਿਆ। ਮਾਇ = ਮਾਇਆ। ਭਿਟੈ = ਢੁਕਦੀ ॥੬॥

SikhNet (Spanish)Sin embargo, aquellos que han encontrado al Guru Verdadero, no son afectados por la corrupción de Maya.(6)

ਸਤਿਗੁਰੁ ਸੇਵਨਿ ਸੋ ਸੋਹਣੇ; ਹਉਮੈ ਮੈਲੁ ਗਵਾਇ ॥

satigur sevan so sohane; haumai mail gavaae | Ang 233

Sant Singh KhalsaThose who serve the True Guru are very beautiful; they cast off the filth of selfishness and conceit.
Manmohan SinghThey who serve the True Guru are beauteous. They cast off their filth of self-conceit.
Manmohan Singh (Punjabi)ਜੋ ਸੱਚੇ ਗੁਰਾਂ ਦੀ ਘਾਲ ਕਮਾਉਂਦੇ ਹਨ ਉਹ ਸੁਨੱਖੇ ਹਨ। ਉਹ ਆਪਣੀ ਸਵੈ-ਹੰਗਤਾ ਦੀ ਗੰਦਗੀ ਨੂੰ ਪਰੇ ਸੁਟ ਦਿੰਦੇ ਹਨ।
Fareedkot Teekaਜੋ ਹੰਕਾਰ ਕੀ ਮੈਲ ਗਵਾਇਕਰ ਸਤਿਗੁਰੋਂ ਕੋ ਸੇਵਤੇ ਹੈਂ, ਸੋ ਪੁਰਸ ਸੋਭਨੀਕ ਹੈਂ॥
Prof. Sahib Singh(ਹੇ ਭਾਈ!) ਜੇਹੜੇ ਮਨੁੱਖ ਸਤਿਗੁਰੂ ਦੀ ਸਰਨ ਪੈਂਦੇ ਹਨ ਉਹ (ਆਪਣੇ ਅੰਦਰੋਂ) ਹਉਮੈ ਦੀ ਮੈਲ ਦੂਰ ਕਰ ਕੇ ਸੁਥਰੇ ਜੀਵਨ ਵਾਲੇ ਬਣ ਜਾਂਦੇ ਹਨ।

ਪਦ ਅਰਥ ਸੇਵਨਿ = ਸੇਂਵਦੇ ਹਨ।

SikhNet (Spanish)Quienes sirven al Verdadero Guru son bellos; ellos se limpian de la inmundicia del ego.

ਸਬਦਿ ਰਤੇ. ਸੇ ਨਿਰਮਲੇ; ਚਲਹਿ ਸਤਿਗੁਰ ਭਾਇ ॥੭॥

sabad rate. se niramale; chaleh satigur bhaae |7| Ang 234

Sant Singh KhalsaThose who are attuned to the Shabad are immaculate and pure. They walk in harmony with the Will of the True Guru. ||7||
Manmohan SinghThey, who are imbued with the Name are pure. They walk according to True Guru's will.
Manmohan Singh (Punjabi)ਜੋ ਨਾਮ ਨਾਲ ਰੰਗੀਜੇ ਹਨ, ਉਹ ਪਵਿੱਤਰ ਹਨ। ਉਹ ਸੱਚੇ ਗੁਰਾਂ ਦੀ ਰਜ਼ਾ ਅਨੁਸਾਰ ਟੂਰਦੇ ਹਨ।
Fareedkot Teekaਔਰ ਜੋ ਸਤਿਗੁਰੋਂ ਕੇ ਅਨੁਸਾਰ ਚਲਤੇ ਹੈਂ ਸੇ ਪੁਰਸ ਨਿਰਮਲ ਹੋ ਕਰ ਹੇ (ਸਬਦਿ) ਬ੍ਰਹਮ! ਤੇਰੇ ਮੇਂ ਰੱਤੇ ਹੈਂ॥੩॥
Prof. Sahib Singhਜੇਹੜੇ ਮਨੁੱਖ ਗੁਰੂ ਦੇ ਸ਼ਬਦ (ਦੇ ਰੰਗ) ਵਿਚ ਰੰਗੇ ਜਾਂਦੇ ਹਨ, ਉਹ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ, ਉਹ ਗੁਰੂ ਦੇ ਦੱਸੇ ਹੁਕਮ ਅਨੁਸਾਰ ਤੁਰਦੇ ਹਨ, (ਜੀਵਨ ਬਿਤਾਂਦੇ ਹਨ) ॥੭॥

ਪਦ ਅਰਥ ਸਬਦਿ = ਸ਼ਬਦ ਵਿਚ। ਰਤੇ = ਰੰਗੇ ਹੋਏ। ਭਾਇ = ਪ੍ਰੇਮ ਵਿਚ ॥੭॥

SikhNet (Spanish)Imbuidos en la Palabra del Shabd, son purificados y caminan en el Sendero del Guru. (7)

ਹਰਿ ਪ੍ਰਭ ਦਾਤਾ ਏਕੁ ਤੂੰ; ਤੂੰ ਆਪੇ ਬਖਸਿ ਮਿਲਾਇ ॥

har prabh daataa ek toon; toon aape bakhas milaae | Ang 234

Sant Singh KhalsaO Lord God, You are the One and Only Giver; You forgive us, and unite us with Yourself.
Manmohan SinghMy Lord God, Thou alone art the Giver and Thou Thyself forgivest and blendest the mortals with Thee.
Manmohan Singh (Punjabi)ਮੇਰੇ ਵਾਹਿਗੁਰੂ ਸੁਆਮੀ! ਕੇਵਲ ਤੂੰ ਹੀ ਦਾਤਾਰ ਹੈ, ਤੂੰ ਆਪ ਹੀ ਜੀਵਾਂ ਨੂੰ ਮਾਫ ਕਰਕੇ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
Fareedkot Teekaਹੇ ਹਰੀ ਸਮਰਥ! ਏਕ ਤੂੰ ਹੀ ਦਾਤਾ ਹੈਂ, ਪੁਨਾ ਤੂੰ ਆਪ ਹੀ ਬਖਸ ਕਰ ਮਿਲਾਇ ਲੇਤਾ ਹੈਂ॥
Prof. Sahib Singhਹੇ ਹਰੀ! ਹੇ ਪ੍ਰਭੂ! ਸਿਰਫ਼ ਤੂੰ ਹੀ ਹੈਂ ਜੋ (ਗੁਰੂ ਦੀ ਰਾਹੀਂ ਆਪਣੇ ਨਾਮ ਦੀ) ਦਾਤ ਦੇਣ ਵਾਲਾ ਹੈਂ, ਤੂੰ ਆਪ ਹੀ ਮਿਹਰ ਕਰ ਕੇ ਮੈਨੂੰ ਆਪਣੇ ਚਰਨਾਂ ਵਿਚ ਜੋੜ।

ਪਦ ਅਰਥ ਪ੍ਰਭ = ਹੇ ਪ੍ਰਭੂ! ਬਖਸਿ = ਬਖ਼ਸ਼ਸ਼ ਕਰ ਕੇ। ਮਿਲਾਇ = (ਆਪਣੇ ਚਰਨਾਂ ਨਾਲ) ਜੋੜ।

SikhNet (Spanish)El Señor, el Uno Solo, es Magnánimo; nos perdona y por Su Misericordia nos une Consigo Mismo.

ਜਨੁ ਨਾਨਕੁ ਸਰਣਾਗਤੀ; ਜਿਉ ਭਾਵੈ. ਤਿਵੈ ਛਡਾਇ ॥੮॥੧॥੯॥

jan naanak saranaagatee; jiau bhaavai. tivai chhaddaae |8|1|9| Ang 234

Sant Singh KhalsaServant Nanak seeks Your Sanctuary; if it is Your Will, please save him! ||8||1||9||
Manmohan SinghSlave Nanak has sought Thine asylum. As Thou willest so do Thou deliverest him.
Manmohan Singh (Punjabi)ਗੁਮਾਸ਼ਤੇ ਨਾਨਕ ਨੇ ਤੇਰੀ ਪਨਾਹ ਲਈ ਹੈ। ਜਿਸ ਤਰ੍ਹਾਂ ਤੈਨੂੰ ਚੰਗਾ ਲਗਦਾ ਹੈ, ਉਸੇ ਤਰ੍ਹਾਂ ਉਸ ਨੂੰ ਤੂੰ ਬੰਦ-ਖ਼ਾਲਸ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦਾਸ ਤੇਰੀ ਸਰਣ ਮੇਂ ਪ੍ਰਾਪਤਿ ਹੂਆ ਹੂੰ। ਜੈਸੇ ਭਾਵਤਾ ਹੈ, ਤੈਸੇ ਛੁਡਾਇ ਲਈਏ, ਭਾਵ ਜਯੋਂ ਤਯੋਂ ਕਰ ਛਡਾਓ॥੮॥੧॥੯॥੨੭॥
Prof. Sahib Singh(ਮੈਂ ਤੇਰਾ) ਦਾਸ ਨਾਨਕ ਤੇਰੀ ਸਰਨ ਆਇਆ ਹਾਂ, ਜਿਵੇਂ ਤੈਨੂੰ ਚੰਗਾ ਲੱਗੇ, ਮੈਨੂੰ ਉਸੇ ਤਰ੍ਹਾਂ (ਇਸ ਮਾਇਆ ਦੇ ਮੋਹ ਦੇ ਪੰਜੇ ਤੋਂ) ਬਚਾ ਲੈ ॥੮॥੧॥੯॥

ਪਦ ਅਰਥ ਜਨੁ = ਦਾਸ। ਸਰਣਾਗਤੀ = ਸਰਨ ਆਇਆ ਹੈ। ਭਾਵੈ = ਚੰਗਾ ਲੱਗੇ ॥੮॥

* ਨੋਟ: ਅੰਕ ੧ ਦੱਸਦਾ ਹੈ ਕਿ ਇਹ ਅਸ਼ਟਪਦੀ 'ਗਉੜੀ ਬੈਰਾਗਣਿ' ਦੀ ਹੈ, ਪਹਿਲੀਆਂ ੮ ਅਸ਼ਟਪਦੀਆਂ 'ਗਉੜੀ ਗੁਆਰੇਰੀ' ਦੀਆਂ ਹਨ। ਕੁੱਲ ਜੋੜ ੯ ਹੈ।

SikhNet (Spanish)Nanak busca Tu Refugio, oh Señor; libéralo de sus amarras, si así es Tu Voluntad. (8-1-9)
Answers quote the Granth verbatim with Ang citations. AI commentary is not Gurbani and not a religious ruling.