ਰਾਗੁ ਗਉੜੀ ਪੂਰਬੀ ਮਹਲਾ ੪ ਕਰਹਲੇ ॥
raag gaurree poorabee mahalaa 4 karahale |
Sant Singh KhalsaRaag Gauree Poorbee, Fourth Mehl, Karhalay:
Manmohan SinghGauri Measure Purbi 4th Guru, Karhale
Manmohan Singh (Punjabi)ਰਾਗੁ ਗਊੜੀ ਪੂਰਬੀ ਪਾਤਸ਼ਾਹੀ ਚੌਥੀ ਕਰਹਲੇ।
Fareedkot Teekaਇਹ ਛੰਤ ਕੀ ਜਾਤਿ ਹੈ। ਵਾ ਮਨ ਰੂਪਿ (ਕਰਹਲੇ) ਊਟ ਕੇ ਤਾਈਂ ਉਪਦੇਸ ਹੈ; ਵਾ ਇਨ ਅਸਟਪਦੀਓਂ ਮੇਂ ਐਸੇ ਕਹਣਾ ਕਿ ਹੇ ਮਨਹਲੇ ਕਰ ।
Prof. Sahib Singhਰਾਗ ਗਉੜੀ-ਪੂਰਬੀ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਕਰਹਲੇ'।
SikhNet (Spanish)Rag Gauri Purbi, Mejl Guru Ram Das, Cuarto Canal Divino, Karyale.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru.
ਕਰਹਲੇ ਮਨ ਪਰਦੇਸੀਆ; ਕਿਉ ਮਿਲੀਐ. ਹਰਿ ਮਾਇ ॥
karahale man paradeseea; kiau mileeai. har maae |
Sant Singh KhalsaO my wandering mind, you are like a camel - how will you meet the Lord, your Mother?
Manmohan SinghO my camel-character stranger soul, how shalt thou meet God, thy Mother?
Manmohan Singh (Punjabi)ਹੈ ਮੇਰੀ ਉਠ ਵਰਗੀ ਬਿਦੇਸਨ ਜਿੰਦੜੀਏ! ਤੂੰ ਕਿਸ ਤਰ੍ਹਾਂ ਆਪਣੀ ਮਾਤਾ, ਵਾਹਿਗੁਰੂ ਨੂੰ ਮਿਲੇਗੀ?
Fareedkot Teekaਹੇ ਮਨ ਰੂਪੀ (ਕਰਹਲੇ) ਊਟ! ਭਾਵ ਹੇ ਬੇਮੁਹਾਰ ਮਨ! ਆਤਮ ਸੇ ਭੂਲ ਕਰ ਇਤ੍ਰ ਵਿਖੇ ਰੂਪੀ ਦੇਸ ਮੇਂ ਭ੍ਰਮਣੇ ਵਾਲੇ, ਵਾ ਭਜਨ ਕਰਨੇ ਵਿਖੇ (ਕਰਹਲੇ) ਉਦਮ ਕਰ। ਕਿਉਂਕਿ ਹਰੀ ਮਾਇਆ ਪਤੀ ਕੋ ਹਲੇ ਸੇ ਬਿਨਾਂ ਕੈਸੇ ਮਿਲੀਐ ਅਰਥਾਤ ਨਹੀਂ ਮਿਲਿਆ ਜਾਤਾ, ਵਾ ਪ੍ਰਸ਼ਨੁ ਹੈ ਹਰੀ ਮਾਯਾ ਪਤੀ ਕੋ ਕੈਸੇ ਮਿਲੀਤਾ ਹੈ?☬ਉੱਤ੍ਰ:
Prof. Sahib Singhਹੇ ਬੇ-ਮੁਹਾਰ ਮਨ! ਹੇ (ਇਥੇ) ਪਰਦੇਸ ਵਿਚ ਰਹਿਣ ਵਾਲੇ ਮਨ! (ਤੂੰ ਸਦਾ ਇਸ ਵਤਨ ਵਿਚ ਨਹੀਂ ਟਿਕੇ ਰਹਿਣਾ। ਕਦੇ ਸੋਚ ਕਿ ਉਸ) ਪਰਮਾਤਮਾ ਨੂੰ ਕਿਵੇਂ ਮਿਲਿਆ ਜਾਏ (ਜੇਹੜਾ) ਮਾਂ (ਵਾਂਗ ਸਾਨੂੰ ਪਾਲਦਾ ਹੈ)।ਪਦ ਅਰਥ ਕਰਹਲੇ = ਹੇ ਕਰਹਲਾ! ਹੇ ਊਠ ਦੇ ਬੱਚੇ ਵਾਂਗ ਬੇ-ਮੁਹਾਰ! {करभ = ਊਂਠ, ਊਂਠ ਦਾ ਬੱਚਾ}। ਪਰਦੇਸੀਆ = ਹੇ ਪਰਾਏ ਦੇਸ ਵਿਚ ਰਹਿਣ ਵਾਲੇ! ਹਰਿ ਮਾਇ = ਪਰਮਾਤਮਾ-ਮਾਂ।
SikhNet (Spanish)Oh mi mente caprichosa, oh mi amiga desconocida, ¿cómo vas a encontrar al Señor, a tu verdadera Madre?
ਗੁਰੁ. ਭਾਗਿ ਪੂਰੈ ਪਾਇਆ; ਗਲਿ ਮਿਲਿਆ ਪਿਆਰਾ ਆਇ ॥੧॥
gur. bhaag poorai paaeaa; gal miliaa piaaraa aae |1|
Sant Singh KhalsaWhen I found the Guru, by the destiny of perfect good fortune, my Beloved came and embraced me. ||1||
Manmohan SinghWhen I obtained the Guru, by perfect good luck, the Beloved came and embraced me.
Manmohan Singh (Punjabi)ਜਦ ਪੂਰਨ ਚੰਗੇ ਨਸੀਬਾਂ ਦੁਆਰਾ ਗੁਰੂ ਜੀ ਮੈਨੂੰ ਪ੍ਰਾਪਤ ਹੋਏ ਤਾਂ ਪ੍ਰੀਤਮ ਆ ਕੇ ਮੈਨੂੰ ਗਲ ਲਗ ਕੇ ਮਿਲਿਆ।
Fareedkot Teekaਜਿਨੋਂ ਨੇ ਪੂਰੇ ਭਾਗੋਂ ਕਰ ਕੇ ਗੁਰੂ ਪਾਇਆ ਹੈ, ਤਿਨ ਕੋ ਪੀਆ ਪਰਮੇਸ੍ਵਰ ਆਇ ਕਰ ਗਲ ਮਿਲਾ ਹੈ, ਭਾਵ ਅਭੇਦੁ ਹੂਆ ਹੈ॥੧॥
Prof. Sahib Singh(ਹੇ ਬੇ-ਮੁਹਾਰ ਮਨ! ਜਿਸ ਮਨੁੱਖ ਨੂੰ) ਪੂਰੀ ਕਿਸਮਤ ਨਾਲ ਗੁਰੂ ਮਿਲ ਪੈਂਦਾ ਹੈ, ਪਿਆਰਾ ਪਰਮਾਤਮਾ ਉਸ ਦੇ ਗਲ ਨਾਲ ਆ ਲੱਗਦਾ ਹੈ ॥੧॥ਪਦ ਅਰਥ ਭਾਗਿ ਪੂਰੈ = ਪੂਰੀ ਕਿਸਮਤਿ ਨਾਲ। ਗਲਿ = ਗਲ ਨਾਲ ॥੧॥
SikhNet (Spanish)Llegarías a Él por la suprema suerte cuando tu Bienamado te tome en Su Abrazo. (1)
ਮਨ ਕਰਹਲਾ; ਸਤਿਗੁਰੁ ਪੁਰਖੁ ਧਿਆਇ ॥੧॥ ਰਹਾਉ ॥
man karahalaa; satigur purakh dhiaae |1| rahaau |
Sant Singh KhalsaO camel-like mind, meditate on the True Guru, the Primal Being. ||1||Pause||
Manmohan SinghMy soul, make a determined effort and meditate on the Divine True Guru. Pause.
Manmohan Singh (Punjabi)ਮੇਰੀ ਜਿੰਦੜੀਏ, ਪੱਕਾ ਉਦਮ ਧਾਰ ਅਤੇ ਨਿਰੰਕਾਰੀ ਸੱਚੇ ਗੁਰਾਂ ਦਾ ਧਿਆਨ ਧਾਰ। ਠਹਿਰਾਉ।
Fareedkot Teekaਹੇ ਮਨ! (ਕਰ ਹਲਾ) ਉਦਮ ਕਰ ਕੇ ਸਤਿਗੁਰੋਂ ਦੁਆਰਾ (ਪੁਰਖੁ) ਪਰਮੇਸ੍ਵਰ ਕੋ ਧਿਆਓ॥੧॥ ਰਹਾਉ ॥
Prof. Sahib Singhਹੇ ਊਂਠ ਦੇ ਬੱਚੇ ਵਾਂਗ ਬੇ-ਮੁਹਾਰ (ਮੇਰੇ) ਮਨ! ਪਰਮਾਤਮਾ ਦੇ ਰੂਪ ਗੁਰੂ ਨੂੰ ਚੇਤੇ ਰੱਖ ॥੧॥ ਰਹਾਉ ॥ਪਦ ਅਰਥ ਮਨ ਕਰਹਲਾ = ਹੇ ਕਰਹਲ ਮਨ! ਹੇ ਬੇ-ਮੁਹਾਰ ਮਨ! ॥੧॥ ਰਹਾਉ ॥
SikhNet (Spanish)Oh mi mente divagante, medita en el Verdadero Guru, el Espíritu Eterno, el Purusha. (1-Pausa)
ਮਨ ਕਰਹਲਾ ਵੀਚਾਰੀਆ; ਹਰਿ ਰਾਮ ਨਾਮ ਧਿਆਇ ॥
man karahalaa veechaareea; har raam naam dhiaae |
Sant Singh KhalsaO camel-like mind, contemplate the Lord, and meditate on the Lord's Name.
Manmohan SinghO my discreet wandering soul, remember thou the Name of Lord God.
Manmohan Singh (Punjabi)ਹੈ ਮੇਰੀ ਵਿਚਾਰਵਾਨ ਭਟਕਦੀ ਆਤਮਾ, ਤੂੰ ਵਾਹਿਗੁਰੂ ਸੁਆਮੀ ਦੇ ਨਾਮ ਦਾ ਆਰਾਧਨ ਕਰ।
Fareedkot Teekaਹੇ ਵਿਚਾਰਨ ਮਨ! ਉਦਮ ਕਰ ਕੇ ਹਰੀ ਰਾਮ ਕਾ ਨਾਮੁ ਧਿਆਇ॥
Prof. Sahib Singhਹੇ ਬੇ-ਮੁਹਾਰ ਮਨ! ਵਿਚਾਰਵਾਨ ਬਣ, ਤੇ, ਪਰਮਾਤਮਾ ਦਾ ਨਾਮ ਸਿਮਰਦਾ ਰਹੁ।ਪਦ ਅਰਥ ਵੀਚਾਰੀਆ = ਵੀਚਾਰਵਾਨ (ਬਣ)।
SikhNet (Spanish)Oh mi mente vacilante, oh tú, cosa que piensa, habita en el Naam, el Nombre del Señor,
ਜਿਥੈ ਲੇਖਾ ਮੰਗੀਐ; ਹਰਿ ਆਪੇ ਲਏ ਛਡਾਇ ॥੨॥
jithai lekhaa mangeeai; har aape le chhaddaae |2|
Sant Singh KhalsaWhen you are called to answer for your account, the Lord Himself shall release you. ||2||
Manmohan SinghWhere an account is called for, God Himself shall release thee.
Manmohan Singh (Punjabi)ਜਿਸ ਜਗ੍ਹਾਂ ਤੇ ਹਿਸਾਬ ਕਿਤਾਬ ਮੰਗਿਆ ਜਾਉ ਵਾਹਿਗੁਰੂ ਖ਼ੁਦ ਤੇਰੀ ਖਲਾਸੀ ਕਰਾ ਦੇਏਗਾ।
Fareedkot Teekaਕਿਉਂਕਿ ਜਹਾਂ ਲੇਖਾ ਮੰਗਿਆ ਜਾਵੇਗਾ ਤਹਾਂ ਹਰੀ ਆਪ ਹੀ ਛੁਡਾਇ ਲੇਵੇਗਾ॥੨॥
Prof. Sahib Singh(ਜੇ ਸਿਮਰਦਾ ਰਹੇਂਗਾ, ਤਾਂ) ਪਰਮਾਤਮਾ ਆਪ ਹੀ (ਉਥੇ) ਸੁਰਖ਼ਰੂ ਕਰਾ ਲਏਗਾ ਜਿੱਥੇ (ਕੀਤੇ ਕਰਮਾਂ ਦਾ) ਹਿਸਾਬ ਮੰਗਿਆ ਜਾਂਦਾ ਹੈ ॥੨॥ਪਦ ਅਰਥ ਮੰਗੀਐ = ਮੰਗਿਆ ਜਾਂਦਾ ਹੈ। ਆਪੇ = ਆਪ ਹੀ ॥੨॥
SikhNet (Spanish)para que en donde sea que te toque rendir cuentas, seas liberada por el Señor. (2)
ਮਨ ਕਰਹਲਾ ਅਤਿ ਨਿਰਮਲਾ; ਮਲੁ ਲਾਗੀ ਹਉਮੈ ਆਇ ॥
man karahalaa at niramalaa; mal laagee haumai aae |
Sant Singh KhalsaO camel-like mind, you were once very pure; the filth of egotism has now attached itself to you.
Manmohan SinghO my wandering soul, once thou wert very pure. The filth of ego has how came and attached to thee.
Manmohan Singh (Punjabi)ਮੇਰੀ ਫਿਰਤੂ ਜਿੰਦੇ! ਕਦੇ ਤੂੰ ਪਰਮ ਪਵਿੱਤਰ ਹੁੰਦੀ ਸੈ, ਹੁਣ ਤੈਨੂੰ ਹੰਕਾਰ ਦੀ ਮਲੀਨਤਾ ਆ ਕੇ ਚਿਮੜ ਗਈ ਹੈ।
Fareedkot Teekaਹੇ ਮਨ ਹਲਾ ਕਰ! ਜੋ ਹੰਕਾਰ ਕੀ ਮੈਲ ਆਇ ਕਰ ਲਾਗੀ ਹੈ ਤਿਸ ਸੇ ਅਤੀ ਨਿਰਮਲਾ ਹੋਵੇਂਗਾ॥
Prof. Sahib Singhਹੇ ਬੇ-ਮੁਹਾਰ ਮਨ! ਤੂੰ (ਅਸਲੇ ਵਲੋਂ) ਬਹੁਤ ਪਵਿਤ੍ਰ ਸੀ, ਪਰ ਤੈਨੂੰ ਹਉਮੈ ਦੀ ਮੈਲ ਆ ਚੰਬੜੀ ਹੈ।ਪਦ ਅਰਥ ਅਤਿ = ਬਹੁਤ। ਮਲੁ = ਮੈਲ।
SikhNet (Spanish)Oh mente caprichosa, oh mente pura, a ti se te pega la mugre del ego.
ਪਰਤਖਿ ਪਿਰੁ ਘਰਿ ਨਾਲਿ ਪਿਆਰਾ; ਵਿਛੁੜਿ ਚੋਟਾ ਖਾਇ ॥੩॥
paratakh pir ghar naal piaaraa; vichhurr chottaa khaae |3|
Sant Singh KhalsaYour Beloved Husband is now manifest before you in your own home, but you are separated from Him, and you suffer such pain! ||3||
Manmohan SinghThe Beloved Spouse is before thee in thy home, separating from Him thou sufferest strokes.
Manmohan Singh (Punjabi)ਪ੍ਰੀਤਮ ਪਤੀ ਤੇਰੇ ਗ੍ਰਹਿ ਅੰਦਰ ਤੇਰੇ ਸਾਮ੍ਹਣੇ ਹੀ ਹੈ। ਉਸ ਨਾਲੋਂ ਜੁਦਾ ਹੋ ਤੂੰ ਸਟਾਂ ਸਹਾਰਦੀ ਹੈਂ।
Fareedkot Teekaਜਿਨ ਕੋ ਮਲ ਲਾਗੀ ਹੈ ਪਤੀ ਜੋ ਪਿਆਰਾ ਪਰਮੇਸ੍ਵਰ ਹੈ ਪਰਤੱਖ ਹੀ ਸਰੀਰ ਘਰ ਕੇ ਸਾਥ ਹੈ, ਪਰੰਤੂ ਜੋ ਪੁਰਖ ਵਿਛੜੇ ਹੂਏ ਚੋਟਾ ਖਾਵਤੇ ਹੈਂ॥੩॥
Prof. Sahib Singh(ਕਿਆ ਅਜਬ ਮੰਦ-ਭਾਗਤਾ ਹੈ ਕਿ) ਪਤੀ-ਪ੍ਰਭੂ ਪਰਤੱਖ ਤੌਰ ਤੇ ਹਿਰਦੇ ਵਿਚ ਵੱਸ ਰਿਹਾ ਹੈ, (ਜਿੰਦ ਦੇ) ਨਾਲ ਵੱਸ ਰਿਹਾ ਹੈ, (ਪਰ ਜਿੰਦ ਮਾਇਆ ਦੇ ਮੋਹ ਦੇ ਕਾਰਨ ਉਸ ਤੋਂ) ਵਿੱਛੁੜ ਕੇ ਦੁੱਖੀ ਹੋ ਰਹੀ ਹੈ ॥੩॥ਪਦ ਅਰਥ ਪਿਰੁ = ਪਤੀ-ਪਰਮਾਤਮਾ। ਘਰਿ = ਘਰ ਵਿਚ, ਹਿਰਦੇ ਵਿਚ। ਵਿਛੁੜਿ = ਵਿੱਛੁੜ ਕੇ ॥੩॥
SikhNet (Spanish)El Bienamado se manifiesta ante ti, en tu mero hogar, pero estando separada, sufres dolor. (3)
ਮਨ ਕਰਹਲਾ. ਮੇਰੇ ਪ੍ਰੀਤਮਾ; ਹਰਿ ਰਿਦੈ ਭਾਲਿ ਭਾਲਾਇ ॥
man karahalaa. mere preetamaa; har ridai bhaal bhaalaae |
Sant Singh KhalsaO my beloved camel-like mind, search for the Lord within your own heart.
Manmohan SinghMy darling soul, make an effort, and thoroughly seek out God within thy mind.
Manmohan Singh (Punjabi)ਮੇਰੀ ਪਿਆਰੀ ਜਿੰਦੜੀਏ! ਉਦਮ ਕਰ ਅਤੇ ਆਪਣੇ ਹਿਰਦੇ ਅੰਦਰ ਵਾਹਿਗੁਰੂ ਨੂੰ ਚੰਗੀ ਤਰ੍ਹਾਂ ਢੂੰਡ।
Fareedkot Teekaਹੇ ਮੇਰੇ ਪਿਆਰੇ ਮਨਾ! ਪੁਰਸਾਰਥ ਕਰ ਕੇ ਹਰੀ ਕੀ ਢੂੰਢ ਢੁੰਢਾਇ ਅਰਥਾਤ ਰਿਦੈ ਮੇਂ ਵਿਚਾਰੁ ਕਰੁ॥
Prof. Sahib Singhਹੇ ਮੇਰੇ ਪਿਆਰੇ ਮਨ! ਹੇ ਬੇ-ਮੁਹਾਰ ਮਨ! ਆਪਣੇ ਹਿਰਦੇ ਵਿਚ ਪਰਮਾਤਮਾ ਦੀ ਢੂੰਢ ਕਰ, ਢੂੰਢ ਕਰਾ।ਪਦ ਅਰਥ ਰਿਦੈ = ਹਿਰਦੇ ਵਿਚ। ਭਾਲਿ = ਖੋਜ ਕਰ। ਭਾਲਾਇ = ਖੋਜ ਕਰਾ।
SikhNet (Spanish)Oh mi mente caprichosa, mi bienamada, busca a tu Señor en tu corazón;
ਉਪਾਇ ਕਿਤੈ. ਨ ਲਭਈ; ਗੁਰੁ. ਹਿਰਦੈ ਹਰਿ ਦੇਖਾਇ ॥੪॥
aupaae kitai. na labhee; gur. hiradai har dekhaae |4|
Sant Singh KhalsaHe cannot be found by any device; the Guru will show you the Lord within your heart. ||4||
Manmohan SinghBy no device can He be found, the Guru shall show thee God in thy heart.
Manmohan Singh (Punjabi)ਕਿਸੇ ਭੀ ਤਰਕੀਬ ਨਾਲ ਉਹ ਲੱਝ ਨਹੀਂ ਸਕਦਾ ਗੁਰੂ ਜੀ ਤੇਰੇ ਦਿਲ ਅੰਦਰ ਹੀ ਤੈਨੂੰ ਵਾਹਿਗੁਰੁ ਵਿਖਾਲ ਦੇਣਗੇ।
Fareedkot Teekaਆਤਮ ਵਿਚਾਰ ਸੇ ਬਿਨਾਂ ਔਰ ਕਿਸੇ ਉਪਾਇ ਕਰ ਪ੍ਰਾਪਤਿ ਨਹੀਂ ਹੋਤਾ। ਵਿਚਾਰ ਦੇ ਕਰ ਗੁਰੂ ਹਰੀ ਕੋ ਹਿਰਦੇ ਮੇਂ ਦੇਖਾ ਦੇਤੇ ਹੈਂ॥੪॥
Prof. Sahib Singhਉਹ ਪਰਮਾਤਮਾ ਕਿਸੇ ਹੋਰ ਹੀਲੇ ਨਾਲ ਨਹੀਂ ਲੱਭਦਾ। ਗੁਰੂ (ਹੀ) ਹਿਰਦੇ ਵਿਚ (ਵੱਸਦਾ) ਵਿਖਾਲ ਦੇਂਦਾ ਹੈ ॥੪॥ਪਦ ਅਰਥ ਉਪਾਇ ਕਿਤੈ = ਕਿਸੇ ਉਪਾਉ ਨਾਲ, ਕਿਸੇ ਹੀਲੇ ਨਾਲ। ਲਭਈ = ਲੱਭਦਾ ॥੪॥
SikhNet (Spanish)no por medio de esfuerzos puede Dios ser visto, sino a través del Guru. (4)
ਮਨ ਕਰਹਲਾ. ਮੇਰੇ ਪ੍ਰੀਤਮਾ; ਦਿਨੁ ਰੈਣਿ ਹਰਿ ਲਿਵ ਲਾਇ ॥
man karahalaa. mere preetamaa; din rain har liv laae |
Sant Singh KhalsaO my beloved camel-like mind, day and night, lovingly attune yourself to the Lord.
Manmohan SinghMy dear soul, launch an attack, and day and night enshrine love for God.
Manmohan Singh (Punjabi)ਮੇਰੀ ਪਿਆਰੀ ਜਿੰਦੜੀਏ! ਹੱਲਾ ਬੋਲ ਦੇ, ਅਤੇ ਦਿਹੁੰ ਰਾਤ੍ਰੀ ਵਾਹਿਗੁਰੂ ਨਾਲ ਪਿਰਹੜੀ ਪਾ।
Fareedkot Teekaਤਾਂ ਤੇ ਹੇ ਮੇਰੇ ਪਿਆਰੇ ਮਨਾ! ਹਲਾ ਕਰ ਕੇ ਦਿਨ ਰਾਤ ਹਰੀ ਮੇਂ ਬਿਰਤੀ ਲਗਾਓ॥
Prof. Sahib Singhਹੇ ਬੇ-ਮੁਹਾਰ ਮਨ! ਹੇ ਮੇਰੇ ਪਿਆਰੇ ਮਨ! ਦਿਨ ਰਾਤ ਪਰਮਾਤਮਾ ਦੇ ਚਰਨਾਂ ਵਿਚ ਸੁਰਤ ਜੋੜ।ਪਦ ਅਰਥ ਰੈਣਿ = ਰਾਤ। ਲਿਵ ਲਾਇ = ਸੁਰਤਿ ਜੋੜ।
SikhNet (Spanish)Oh mi mente caprichosa, mi bienamada, entónate en tu Señor noche y día, y logra así llegar hasta tu Hogar,
ਘਰੁ ਜਾਇ. ਪਾਵਹਿ ਰੰਗ ਮਹਲੀ; ਗੁਰੁ ਮੇਲੇ ਹਰਿ ਮੇਲਾਇ ॥੫॥
ghar jaae. paaveh rang mahalee; gur mele har melaae |5|
Sant Singh KhalsaReturn to your own home, and find the palace of love; meet the Guru, and meet the Lord. ||5||
Manmohan SinghUnited by the Guru, when thou shalt meet God, thou shalt go home, and obtain the palace of love.
Manmohan Singh (Punjabi)ਗੁਰਾਂ ਦੀ ਮਿਲਾਈ ਹੋਈ, ਜਦ ਤੂੰ ਹਰੀ ਨੂੰ ਮਿਲ ਪਾਵੇਗੀ, ਤਦ ਤੂੰ ਆਪਣੇ ਗ੍ਰਹਿ ਨੂੰ ਜਾਵੇਗੀ, ਤੇ ਪ੍ਰੀਤ ਦੇ ਮੰਦਰ ਨੂੰ ਪ੍ਰਾਪਤ ਹੋ ਜਾਵੇਗੀ।
Fareedkot Teekaਪਰੰਤੂ ਜਬ ਸਰੀਰ ਘਰ ਮੇਂ ਔਰ ਰਿਦੇ ਰੂਪੀ (ਜਾਇ) ਜਗਾ ਮੇਂ ਹੇ (ਮਹਲੀ) ਜਗ੍ਯਾਸੂ! ਪ੍ਰੇਮ ਕੋ ਪਾਵੇਗਾ ਤਬ ਤੇਰੇ ਕੋ ਗੁਰੂ ਹਰੀ ਕੇ ਸਾਥ ਮੇਲੇਂਗੇ ਔਰ ਤੂੰ ਔਰੋਂ ਕੋ ਪਰਮੇਸ੍ਵਰ ਕੇ ਸਾਥ ਮਿਲਾਇ ਲੇਵੇਂਗਾ। ਵਾ ਹਰੀ ਕੇ ਮਿਲਾਵਨੇ ਵਾਲੇ ਗੁਰੋਂ ਕੇ ਸਾਥ ਤੂੰ ਜਬ ਅਪਨੇ ਮਨ ਕੋ ਮਿਲਾਇ ਰਾਖੇਂ ਤਬ ਘਰ ਕੀ ਜਾਗਾ ਰਿਦਾ ਤਿਸ ਮੇਂ (ਰੰਗ) ਮਹਲੀ ਹਰੀ ਕੋ ਪਾਵੇਂਗਾ॥੫॥
Prof. Sahib Singh(ਇਸ ਤਰ੍ਹਾਂ ਉਸ) ਆਨੰਦੀ ਦੇ ਮਹਲ ਵਿਚ ਜਾ ਕੇ ਟਿਕਾਣਾ ਲੱਭ ਲਏਂਗਾ। ਪਰ ਗੁਰੂ ਹੀ ਪਰਮਾਤਮਾ ਨਾਲ ਮਿਲਾ ਸਕਦਾ ਹੈ ॥੫॥ਪਦ ਅਰਥ ਘਰੁ = ਟਿਕਾਣਾ। ਜਾਇ = ਜਾ ਕੇ। ਰੰਗ ਮਹਲੀ = ਆਤਮਕ ਆਨੰਦ-ਦਾਤੇ ਪ੍ਰਭੂ ਦੇ ਮਹਲ ਵਿਚ ॥੫॥
SikhNet (Spanish)el Castillo de Amor; a través del Guru el Señor es encontrado.(5)
ਮਨ ਕਰਹਲਾ. ਤੂੰ ਮੀਤੁ ਮੇਰਾ; ਪਾਖੰਡੁ ਲੋਭੁ ਤਜਾਇ ॥
man karahalaa. toon meet meraa; paakhandd lobh tajaae |
Sant Singh KhalsaO camel-like mind, you are my friend; abandon hypocrisy and greed.
Manmohan SinghO my wandering soul, thou art my friend, abandon thou hypocrisy and avarice.
Manmohan Singh (Punjabi)ਹੈ ਮੇਰੀ ਰਮਤੀ ਆਤਮਾ! ਤੂੰ ਮੇਰੀ ਸਜਣੀ ਹੈ, ਤੂੰ ਦੰਭ ਅਤੇ ਲਾਲਚ ਨੂੰ ਛਡ ਦੇ।
Fareedkot Teekaਹੇ ਮਨ! ਜੇ ਤੂੰ ਮੇਰਾ ਮੀਤ ਹੈਂ ਤੋ ਸਤਸੰਗ ਮੇਂ ਆਇ ਕਰ ਪਾਖੰਡ ਲੋਭ ਤਜਣੇ ਕਾ ਹਲਾ ਕਰੁ॥
Prof. Sahib Singhਹੇ ਮੇਰੇ ਬੇ-ਮੁਹਾਰ ਮਨ! ਤੂੰ ਮੇਰਾ ਮਿੱਤਰ ਹੈਂ (ਮੈਂ ਤੈਨੂੰ ਸਮਝਾਂਦਾ ਹਾਂ) ਮਾਇਆ ਦਾ ਲਾਲਚ ਛੱਡ ਦੇ ਤੇ ਪਖੰਡ ਛੱਡ ਦੇ।ਪਦ ਅਰਥ ਤਜਾਇ = ਤਜ, ਦੂਰ ਕਰ।
SikhNet (Spanish)Oh mi mente vacilante, mi amiga, abandona tu avaricia y tus ilusiones,
ਪਾਖੰਡਿ ਲੋਭੀ ਮਾਰੀਐ; ਜਮ ਡੰਡੁ ਦੇਇ ਸਜਾਇ ॥੬॥
paakhandd lobhee maareeai; jam ddandd dee sajaae |6|
Sant Singh KhalsaThe hypocritical and the greedy are struck down; the Messenger of Death punishes them with his club. ||6||
Manmohan SinghThe hypocritical and the greedy are smitten. Death awards them punishment with its mace.
Manmohan Singh (Punjabi)ਦੰਭੀ ਅਤੇ ਲਾਲਚੀ ਮਾਰੇ ਕੁਟੇ ਜਾਂਦੇ ਹਨ, ਆਪਣੇ ਸੋਟੇ ਨਾਲ ਮੌਤ ਉਨ੍ਹਾਂ ਨੂੰ ਸਜ਼ਾ ਦਿੰਦੀ ਹੈ।
Fareedkot Teekaਕਿਉਂਕਿ ਪਾਖੰਡੀ ਔਰ ਲੋਭੀ ਪੁਰਸੋਂ ਕੋ ਮਾਰੀਤਾ ਹੈ ਔਰ ਜਮ ਡੰਡੇ ਵਾਲੇ ਵਾਜਬ ਡੰਡ ਲਾਇਕ ਜਾਣ ਕਰ ਸਜਾਇ ਦੇਤੇ ਹੈਂ॥੬॥
Prof. Sahib Singhਪਖੰਡੀ ਤੇ ਲਾਲਚੀ ਦਾ ਆਤਮਕ ਜੀਵਨ ਖ਼ਤਮ ਹੋ ਜਾਂਦਾ ਹੈ। ਆਤਮਕ ਮੌਤ ਦਾ ਸਹਮ ਸਦਾ ਉਸ ਦੇ ਸਿਰ ਉਤੇ ਰਹਿੰਦਾ ਹੈ-ਪਰਮਾਤਮਾ ਇਹ ਉਸ ਨੂੰ ਸਜ਼ਾ ਦੇਂਦਾ ਹੈ ॥੬॥ਪਦ ਅਰਥ ਪਾਖੰਡਿ = ਪਖੰਡੀ। ਮਾਰੀਐ = ਮਾਰਿਆ ਜਾਂਦਾ ਹੈ। ਜਮ ਡੰਡੁ = ਜਮ ਦਾ ਡੰਡਾ, ਮੌਤ ਦਾ ਸਹਮ, ਆਤਮਕ ਮੌਤ ਦਾ ਖ਼ਤਰਾ ॥੬॥
SikhNet (Spanish)pues el avaro que vive alucinando tonterías es atrapado finalmente por Yama. (6)
ਮਨ ਕਰਹਲਾ. ਮੇਰੇ ਪ੍ਰਾਨ ਤੂੰ; ਮੈਲੁ ਪਾਖੰਡੁ ਭਰਮੁ ਗਵਾਇ ॥
man karahalaa. mere praan toon; mail paakhandd bharam gavaae |
Sant Singh KhalsaO camel-like mind, you are my breath of life; rid yourself of the pollution of hypocrisy and doubt.
Manmohan SinghO my wandering soul, thou art my very life. Rid thou thyself of the filth of hypocrisy and superstition.
Manmohan Singh (Punjabi)ਹੈ ਮੇਰੀ ਰਮਤੀ ਆਤਮਾ! ਤੂੰ ਮੇਰੀ ਜਿੰਦ ਜਾਨ ਹੈਂ। ਤੂੰ ਦੰਭ ਅਤੇ ਸੰਦੇਹ ਦੀ ਗੰਦਗੀ ਨੂੰ ਉਤਾਰ ਛਡ।
Fareedkot Teekaਹੇ ਮਨ! ਤੂੰ ਮੇਰੇ ਪ੍ਰਾਨ ਰੂਪ ਹੈਂ ਪਾਖੰਡ ਕੀ ਮੈਲ, ਪੁਨਾ ਭਰਮ ਗੁਵਾਵਣੇ ਕਾ ਹਲਾ ਕਰੁ॥
Prof. Sahib Singhਹੇ ਮੇਰੇ ਪਿਆਰੇ ਮਨ! ਹੇ ਬੇ-ਮੁਹਾਰ ਮਨ! ਤੂੰ (ਆਪਣੇ ਅੰਦਰੋਂ ਵਿਕਾਰਾਂ ਦੀ) ਮੈਲ ਦੂਰ ਕਰ, ਪਖੰਡ ਛੱਡ ਦੇ ਤੇ (ਮਾਇਆ ਦੇ ਪਿੱਛੇ) ਭਟਕਣਾ ਛੱਡ ਦੇ।ਪਦ ਅਰਥ ਮੇਰੇ ਪ੍ਰਾਨ = ਹੇ ਮੇਰੀ ਜਿੰਦ! ਹੇ ਮੇਰੇ ਪਿਆਰੇ!
SikhNet (Spanish)Oh mi mente divagante, vida mía, límpiate de las impurezas de la duda y de las simulaciones,
ਹਰਿ ਅੰਮ੍ਰਿਤ ਸਰੁ ਗੁਰਿ ਪੂਰਿਆ; ਮਿਲਿ ਸੰਗਤੀ. ਮਲੁ ਲਹਿ ਜਾਇ ॥੭॥
har amrit sar gur pooriaa; mil sangatee. mal leh jaae |7|
Sant Singh KhalsaThe Perfect Guru is the Ambrosial Pool of the Lord's Nectar; join the Holy Congregation, and wash away this pollution. ||7||
Manmohan SinghThe Perfect Guru, is the tank of Divine Nectar. By meeting the society of Saints, the dirt is washed off.
Manmohan Singh (Punjabi)ਪੂਰਨ ਗੁਰੂ ਜੀ ਈਸ਼ਵਰੀ ਆਬਿ-ਹਿਯਾਤ ਦੇ ਤਾਲਾਬ ਹਨ। ਸਤਿ ਸੰਗਤ ਨਾਲ ਜੁੜਨ ਦੁਆਰਾ ਗਿਲਾਜ਼ਤ ਉਤਰ ਜਾਂਦੀ ਹੈ।
Fareedkot Teekaਗੁਰੂ ਜੋ ਹਰੀ ਕੇ ਨਾਮ ਰੂਪੀ ਅੰਮ੍ਰਿਤ ਕਰ ਪੂਰਨ ਸਰ ਹੈਂ ਤਿਨ ਕੀ ਸੰਗਤ ਮੇਂ ਮਿਲ ਕਰ ਮਲ ਲਹ ਜਾਤੀ ਹੈ, ਅਰਥਾਤ ਗੁਰੋਂ ਕੀ ਸੰਗਤ ਕਰ॥੭॥
Prof. Sahib Singh(ਵੇਖ! ਸਾਧ ਸੰਗਤਿ ਵਿਚ) ਪੂਰੇ ਗੁਰੂ ਨੇ ਹਰਿ-ਨਾਮ ਅੰਮ੍ਰਿਤ ਦਾ ਸਰੋਵਰ ਨਕਾ-ਨਕ ਭਰਿਆ ਹੋਇਆ ਹੈ, ਸਾਧ ਸੰਗਤਿ ਵਿਚ ਮਿਲ ਕੇ (ਉਸ ਸਰੋਵਰ ਵਿਚ ਇਸ਼ਨਾਨ ਕਰ, ਤੇਰੀ ਵਿਕਾਰਾਂ ਦੀ) ਮੈਲ ਲਹਿ ਜਾਏਗੀ ॥੭॥ਪਦ ਅਰਥ ਅੰਮ੍ਰਿਤ ਸਰੁ = ਹਰਿ-ਨਾਮ ਦਾ ਸਰੋਵਰ। ਗੁਰਿ = ਗੁਰੂ ਨੇ। ਪੂਰਿਆ = ਨਕਾ-ਨਕ ਭਰਿਆ ਹੋਇਆ ਹੈ। ਮਿਲਿ = ਮਿਲ ਕੇ ॥੭॥
SikhNet (Spanish)y a través del Guru, alcanza el lago desbordante de Néctar, lava tu impureza en la Saad Sangat, la Sociedad de los Santos. (7)
ਮਨ ਕਰਹਲਾ. ਮੇਰੇ ਪਿਆਰਿਆ; ਇਕ ਗੁਰ ਕੀ ਸਿਖ ਸੁਣਾਇ ॥
man karahalaa. mere piaariaa; ik gur kee sikh sunaae |
Sant Singh KhalsaO my dear beloved camel-like mind, listen only to the Teachings of the Guru.
Manmohan SinghO my dear soul, make an effort and listen only to the instruction of the Guru.
Manmohan Singh (Punjabi)ਹੈ ਮੇਰੀ ਪਿਆਰੀ ਜਿੰਦੜੀਏ! ਉਪਰਾਲਾ ਕਰ ਅਤੇ ਕੇਵਲ ਗੁਰਾਂ ਦੇ ਉਪਦੇਸ਼ ਨੂੰ ਹੀ ਸ੍ਰਵਣ ਕਰ।
Fareedkot Teekaਤਾਂ ਤੇ ਹੇ ਮੇਰੇ ਪਿਆਰਿਆ ਮਨਾ! ਆਇ ਕਰ ਇਕ ਗੁਰੋਂ ਕੀ ਸਿਖਿਆ ਸੁਣ॥
Prof. Sahib Singhਹੇ ਬੇ-ਮੁਹਾਰ ਮਨ! ਹੇ ਮੇਰੇ ਪਿਆਰੇ ਮਨ! ਗੁਰੂ ਦੀ ਇਹ ਸਿੱਖਿਆ (ਧਿਆਨ ਨਾਲ) ਸੁਣ!ਪਦ ਅਰਥ ਸੁਣਾਇ = ਸੁਣ। ਸਿਖ = ਸਿੱਖਿਆ।
SikhNet (Spanish)Oh mente caprichosa, mi amor, escucha la Sabiduría del Guru.
ਇਹੁ ਮੋਹੁ ਮਾਇਆ ਪਸਰਿਆ; ਅੰਤਿ ਸਾਥਿ. ਨ ਕੋਈ ਜਾਇ ॥੮॥
eihu mohu maaeaa pasariaa; ant saath. na koee jaae |8|
Sant Singh KhalsaThis emotional attachment to Maya is so pervasive. Ultimately, nothing shall go along with anyone. ||8||
Manmohan SinghThis love of mammon is widely diffused. Ultimately, nothing goes with the mortal.
Manmohan Singh (Punjabi)ਮੋਹਨੀ ਦੀ ਇਹ ਪ੍ਰੀਤ ਘਨੇਰੀ ਫੈਲੀ ਹੋਈ ਹੈ। ਅਖ਼ੀਰ ਨੂੰ ਪ੍ਰਾਣੀ ਦੇ ਨਾਲ ਕੁਛ ਭੀ ਨਹੀਂ ਜਾਂਦਾ।
Fareedkot Teekaਇਹ ਜੋ ਮਾਇਆ ਕਾ ਮੋਹਿ ਪਸਰਿਆ ਹੈ ਅੰਤ ਕੋ ਕੋਈ ਸਾਥ ਨਹੀਂ ਜਾਵੇਗਾ॥੮॥
Prof. Sahib Singh(ਇਹ ਸਾਰੇ ਸਾਕ-ਸੰਬੰਧੀ ਤੇ ਧਨ-ਪਦਾਰਥ-) ਇਹ ਸਾਰਾ ਮਾਇਆ ਦਾ ਮੋਹ (-ਜਾਲ) ਖਿਲਰਿਆ ਹੋਇਆ ਹੈ, ਅੰਤ ਵੇਲੇ (ਇਸ ਵਿਚੋਂ) ਕੋਈ ਭੀ (ਤੇਰੇ) ਨਾਲ ਨਹੀਂ ਜਾਇਗਾ ॥੮॥ਪਦ ਅਰਥ ਪਸਰਿਆ = ਖਿਲਰਿਆ ਹੋਇਆ ਹੈ। ਅੰਤਿ = ਆਖ਼ਿਰ ਵੇਲੇ ॥੮॥
SikhNet (Spanish)Esta lujuria por Maya que ha envuelto al mundo entero, de nada te servirá en el más allá.(8)
ਮਨ ਕਰਹਲਾ. ਮੇਰੇ ਸਾਜਨਾ; ਹਰਿ ਖਰਚੁ ਲੀਆ ਪਤਿ ਪਾਇ ॥
man karahalaa. mere saajanaa; har kharach leea pat paae |
Sant Singh KhalsaO camel-like mind, my good friend, take the supplies of the Lord's Name, and obtain honor.
Manmohan SinghO my wandering soul, my friend, take God's Name as thy viaticum and thus obtain honour.
Manmohan Singh (Punjabi)ਹੈ iਫ਼ਰਤੂ ਆਤਮਾ! ਮੇਰੀ ਸਜਣੀਏ! ਵਾਹਿਗੁਰੂ ਦੇ ਨਾਮ ਨੂੰ ਆਪਣੇ ਸਫ਼ਰ ਖਰਚ ਵਜੋਂ ਪ੍ਰਾਪਤ ਕਰ ਤੇ ਐਕੁਰ ਇੱਜ਼ਤ ਪਾ।
Fareedkot Teekaਹੇ ਮੇਰੇ ਸਾਜਨ ਮਨਾ! ਜਿਨੋਂ ਨੇ ਉਤਮ ਕਰ ਕੇ ਹਰੀ ਨਾਮ ਖਰਚ ਲੀਆ ਹੈ ਔਰ ਪਤੀ ਪਰਮੇਸ੍ਵਰ ਕੋ ਪਾਇ ਲੀਆ ਹੈ॥
Prof. Sahib Singhਹੇ ਮੇਰੇ ਸੱਜਣ ਮਨ! ਹੇ ਮੇਰੇ ਬੇ-ਮੁਹਾਰ ਮਨ! ਜਿਸ ਮਨੁੱਖ ਨੇ (ਇਸ ਜੀਵਨ-ਸਫ਼ਰ ਵਿਚ) ਪਰਮਾਤਮਾ (ਦਾ ਨਾਮ-ਧਨ-) ਖ਼ਰਚ ਪੱਲੇ ਬੱਧਾ ਹੈ,ਪਦ ਅਰਥ ਪਤਿ = ਇੱਜ਼ਤ। ਪਾਇ = ਹਾਸਲ ਕਰਦਾ ਹੈ।
SikhNet (Spanish)Oh mi mente caprichosa, mi amiga, acumula la Riqueza del Naam, para que lo puedas gastar en tu viaje al más allá, y obtén la Gloria de esa forma.
ਹਰਿ ਦਰਗਹ ਪੈਨਾਇਆ; ਹਰਿ ਆਪਿ ਲਇਆ ਗਲਿ ਲਾਇ ॥੯॥
har daragah painaaeaa; har aap leaa gal laae |9|
Sant Singh KhalsaIn the Court of the Lord, you shall be robed with honor, and the Lord Himself shall embrace you. ||9||
Manmohan SinghThou shalt have a robe of honour in God's court, and God Himself shall embrace thee.
Manmohan Singh (Punjabi)ਵਾਹਿਗੁਰੂ ਦੇ ਦਰਬਾਰ ਅੰਦਰ ਤੈਨੂੰ ਇੱਜ਼ਤ ਦੀ ਪੁਸ਼ਾਕ ਪਵਾਈ ਜਾਏਗੀ ਅਤੇ ਵਾਹਿਗੁਰੂ ਖੁਦ ਤੈਨੂੰ ਆਪਣੀ ਗਲਵਕੜੀ ਵਿੱਚ ਲਵੇਗਾ।
Fareedkot Teekaਤਿਨ੍ਹੋਂ ਕੋ ਹਰੀ ਨੇ ਅਪਨੀ ਦਰਗਹੁ ਮੇਂ ਪ੍ਰਤਿਸਟਾ ਰੂਪੀ ਪੁਸਾਕ ਕੇ ਸਹਿਤ ਕੀਆ ਹੈ, ਔਰ ਹਰੀ ਨੇ ਅਪਨੇ ਗਲ ਕੇ ਸਾਥ ਲਗਾਇ ਲੀਆ ਅਰਥਾਤ ਅਭੇਦ ਕਰ ਲੀਆ ਹੈ॥੯॥
Prof. Sahib Singhਉਹ (ਲੋਕ-ਪਰਲੋਕ ਵਿਚ) ਇੱਜ਼ਤ ਖੱਟਦਾ ਹੈ, ਪਰਮਾਤਮਾ ਦੀ ਦਰਗਾਹ ਵਿਚ ਉਸ ਨੂੰ ਆਦਰ-ਸਤਕਾਰ ਮਿਲਦਾ ਹੈ, ਪਰਮਾਤਮਾ ਆਪ ਉਸ ਨੂੰ ਆਪਣੇ ਗਲ ਨਾਲ ਲਾ ਲੈਂਦਾ ਹੈ ॥੯॥ਪਦ ਅਰਥ ਪੈਨਾਇਆ = ਸਤਕਾਰਿਆ ਜਾਂਦਾ ਹੈ, ਸਰੋਪਾ ਦਿੱਤਾ ਜਾਂਦਾ ਹੈ ॥੯॥
SikhNet (Spanish)Serás investido en la Verdadera Corte y el Señor te acercará a Su Pecho. (9)
ਮਨ ਕਰਹਲਾ. ਗੁਰਿ ਮੰਨਿਆ; ਗੁਰਮੁਖਿ ਕਾਰ ਕਮਾਇ ॥
man karahalaa. gur maniaa; guramukh kaar kamaae |
Sant Singh KhalsaO camel-like mind, one who surrenders to the Guru becomes Gurmukh, and works for the Lord.
Manmohan SinghO my wandering soul, he who obeys the Guru, performs Lord's service under Guru's instruction.
Manmohan Singh (Punjabi)ਹੈ ਮੇਰੀ iਫ਼ਰਤੂ ਆਤਮਾ! ਜੋ ਗੁਰਾਂ ਦੀ ਤਾਬੇਦਾਰੀ ਕਰਦਾ ਹੈ, ਉਹ ਗੁਰਾਂ ਦੇ ਉਪਦੇਸ਼ ਤਾਬੇ ਸਾਹਿਬ ਦੀ ਆਪਣੀ ਚਾਕਰੀ ਕਰਦਾ ਹੈ।
Fareedkot Teekaਹੇ ਮਨ! ਜਿਨ ਗੁਰਮੁਖੋਂ ਨੇ ਹਲਾ ਕਰ ਕੇ ਗੁਰੂ ਵਾਕ ਮੰਨਿਆ ਹੈ ਔਰ ਗੁਰੋਂ ਕੀ ਕਾਰ ਕਮਾਈ ਹੈ॥
Prof. Sahib Singhਹੇ ਮੇਰੇ ਬੇ-ਮੁਹਾਰ ਮਨ! ਗੁਰੂ ਵਿਚ ਸਰਧਾ ਧਾਰ ਕੇ ਗੁਰੂ ਦੀ ਦੱਸੀ ਹੋਈ ਕਾਰ ਕਰ।ਪਦ ਅਰਥ ਗੁਰਿ = ਗੁਰੂ ਵਿਚ। ਮੰਨਿਆ = ਪਤੀਜਿਆਂ, ਪਤੀਜ ਕੇ, ਸਰਧਾ ਧਾਰ ਕੇ। ਗੁਰਮੁਖਿ = ਗੁਰੂ ਦੇ ਦੱਸੇ ਰਾਹ ਤੇ ਤੁਰ ਕੇ।
SikhNet (Spanish)Oh mi mente vacilante, el Guru te aprobará cuando voltees tu mirada hacia Dios y hagas actos divinos.
ਗੁਰ ਆਗੈ. ਕਰਿ ਜੋਦੜੀ; ਜਨ ਨਾਨਕ. ਹਰਿ ਮੇਲਾਇ ॥੧੦॥੧॥
gur aagai. kar jodarree; jan naanak. har melaae |10|1|
Sant Singh KhalsaOffer your prayers to the Guru; O servant Nanak, He shall unite you with the Lord. ||10||1||
Manmohan SinghMake supplication before the Guru, O slave Nanak, and he shall unite thee with God.
Manmohan Singh (Punjabi)ਗੁਰਾਂ ਦੇ ਮੂਹਰੇ ਪ੍ਰਾਰਥਨਾ ਕਰ ਹੇ ਗੋਲੇ ਨਾਨਕ ਅਤੇ ਉਹ ਤੈਨੂੰ ਵਾਹਿਗੁਰੂ ਦੇ ਨਾਲ ਮਿਲਾ ਦੇਣਗੇ।
Fareedkot Teekaਔਰ ਗੁਰੋਂ ਅਗੇ (ਜੋਦੜੀ) ਬੇਨਤੀ ਵਾ ਮਿਨਤ ਕਰੀ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਕੋ ਅਪਨਾ ਦਾਸ ਜਾਨ ਕਰ ਹਰੀ ਕੇ ਸਾਥ ਮਿਲਾ ਲੇਵੇਗਾ॥੧੦॥੧॥
Prof. Sahib Singhਹੇ ਦਾਸ ਨਾਨਕ! (ਆਖ-ਹੇ ਬੇ-ਮੁਹਾਰ ਮਨ!) ਗੁਰੂ ਦੇ ਅੱਗੇ ਅਰਜ਼ੋਈ ਕਰ (ਹੇ ਗੁਰੂ! ਮਿਹਰ ਕਰ, ਮੈਨੂੰ) ਪਰਮਾਤਮਾ (ਦੇ ਚਰਨਾਂ) ਵਿਚ ਜੋੜੀ ਰੱਖ ॥੧੦॥੧॥ਪਦ ਅਰਥ ਜੋਦੜੀ = ਬੇਨਤੀ, ਤਰਲਾ। ਮੇਲਾਇ = ਮਿਲਾ ਦੇਹ ॥੧੦॥
* ਨੋਟ: ਇਹ ਬਾਣੀ ਜਿਸ ਦਾ ਸਿਰਲੇਖ 'ਕਰਹਲੇ' ਹੈ 'ਅਸ਼ਟਪਦੀਆਂ' ਹੀ ਹੈ। ਇਹ ਗਿਣਤੀ ਵਿਚ ਦੋ ਹਨ।
SikhNet (Spanish)Rézale al Guru, dice Nanak, para que Él te una con el Señor.(10-1)