ੴ

ਸਿੱਖਬਾਣੀ · SikhBani

ਮਨ ਹੀ ਮਨੁ ਸਵਾਰਿਆ ਭੈ ਸਹਜਿ ਸੁਭਾਇ ॥

man hee man savaariaa bhai sehaj subhaae
Guru Amardas Ji ਗੁਰੂ ਅਮਰਦਾਸ ਜੀ · Raag Gauree · Ang 232, 233 · 27 lines
Translations

ਗਉੜੀ ਮਹਲਾ ੩ ॥

gaurree mahalaa 3 | Ang 232

Sant Singh KhalsaGauree, Third Mehl:
Manmohan SinghGauri 3rd Guru.
Manmohan Singh (Punjabi)ਗਊੜੀ ਪਾਤਸ਼ਾਹੀ ਤੀਜੀ।
SikhNet (Spanish)Gauri, Mejl Guru Amar Das, Tercer Canal Divino.

ਮਨ ਹੀ ਮਨੁ ਸਵਾਰਿਆ; ਭੈ ਸਹਜਿ ਸੁਭਾਇ ॥

man hee man savaariaa; bhai sehaj subhaae | Ang 232

Sant Singh KhalsaThe mind has intuitively healed itself, through the Fear of God.
Manmohan SinghBy Lord's fear, the mind has been, easily reformed by the mind itself.
Manmohan Singh (Punjabi)ਸੁਆਮੀ ਦੇ ਡਰ ਦੁਆਰਾ ਖੁਦ ਮਨੂਏ ਨੇ ਸੁਖੈਨ ਹੀ ਮਨੂਏ ਨੂੰ ਸੁਧਾਰ ਲਿਆ ਹੈ।
Fareedkot Teekaਜਬ ਗੁਰੋਂ ਕੇ (ਮਨ) ਮੰਤ੍ਰ ਕਰ ਮਨ ਕੋ ਸਵਾਰਿਆ, ਵਾ ਅਪਨੇ ਮਨ ਕਰ ਕੇ ਹੀ ਮਨ ਸੁਧ ਕੀਆ ਤਬ (ਸਹਜਿ) ਸਾਂਤੀ ਸੁਭਾਉ (ਭੈ) ਭਇਆ॥
Prof. Sahib Singh(ਹੇ ਭਾਈ!) ਜਿਸ ਮਨੁੱਖ ਨੇ ਪ੍ਰਭੂ ਦੇ ਡਰ-ਅਦਬ ਵਿਚ ਟਿਕ ਕੇ, ਆਤਮਕ ਅਡੋਲਤਾ ਵਿਚ ਟਿਕ ਕੇ, ਪ੍ਰਭੂ-ਪ੍ਰੇਮ ਵਿਚ ਜੁੜ ਕੇ ਆਪਣੇ ਮਨ ਨੂੰ ਅੰਤਰ ਆਤਮੇ ਹੀ ਸੋਹਣਾ ਬਣਾ ਲਿਆ ਹੈ, (ਗ੍ਰਿਹਸਤ ਛੱਡ ਕੇ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਪਈ)

ਪਦ ਅਰਥ ਮਨ ਹੀ = ਮਨਿ ਹੀ, ਮਨ ਵਿਚ ਹੀ, ਅੰਤਰ ਆਤਮੇ ਹੀ, ਅੰਦਰ ਹੀ ਅੰਦਰ। ਸਵਾਰਿਆ = ਸੋਹਣਾ ਬਣਾ ਲਿਆ। ਭੈ = (ਪਰਾਤਮਾ ਦੇ) ਡਰ-ਅਦਬ ਵਿਚ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪਿਆਰ ਵਿਚ।

SikhNet (Spanish)Por la Reverencia al Señor, la mente se sana a sí misma de modo natural,

ਸਬਦਿ ਮਨੁ ਰੰਗਿਆ; ਲਿਵ ਲਾਇ ॥

sabad man rangiaa; liv laae | Ang 233

Sant Singh KhalsaThe mind is attuned to the Word of the Shabad; it is lovingly attuned to the Lord.
Manmohan SinghThe mind is imbued with the Name, and attuned to Lord's Love.
Manmohan Singh (Punjabi)ਮਨੁਆਂ ਨਾਮ ਨਾਲ ਰੰਗੀਜਿਆਂ ਅਤੇ ਪ੍ਰਭੂ ਦੀ ਪ੍ਰੀਤ ਅੰਦਰ ਜੁੜ ਗਿਆ ਹੈ।
Fareedkot Teekaਔਰ ਜਿਸ ਨੇ ਸਬਦਿ ਮੇਂ ਮਨ ਕੋ ਰੰਗਿਆ, ਪੁਨਾ ਬਿਰਤੀ ਲਗਾਈ॥
Prof. Sahib Singhਉਸ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਪ੍ਰਭੂ-ਚਰਨਾਂ ਵਿਚ) ਸੁਰਤ ਜੋੜ ਕੇ (ਆਪਣੇ) ਮਨ ਨੂੰ (ਪ੍ਰਭੂ ਦੇ ਪ੍ਰੇਮ-ਰੰਗ ਵਿਚ) ਰੰਗ ਲਿਆ ਹੈ।

ਪਦ ਅਰਥ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਲਾਇ = ਲਾ ਕੇ।

SikhNet (Spanish)se inmerge en la Palabra del Shabd, estando amorosamente entonada en el Señor,

ਨਿਜ ਘਰਿ ਵਸਿਆ; ਪ੍ਰਭ ਕੀ ਰਜਾਇ ॥੧॥

nij ghar vasiaa; prabh kee rajaae |1| Ang 233

Sant Singh KhalsaIt abides within its own home, in harmony with the Lord's Will. ||1||
Manmohan SinghBy Lord's will, it abide in its own home.
Manmohan Singh (Punjabi)ਸਾਹਿਬ ਦੀ ਮਰਜੀ ਦੁਆਰਾ ਇਹ ਆਪਣੇ ਨਿੱਜ ਦੇ ਗ੍ਰਹਿ ਵਿੱਚ ਵਸਦਾ ਹੈ।
Fareedkot Teekaਔਰ ਪ੍ਰਭੂ ਕੀ ਰਜਾਇ ਮਾਨੀ ਹੈ, ਸੋ (ਨਿਜ ਘਰਿ) ਸ੍ਵੈ ਸ੍ਵਰੂਪ ਮੇਂ (ਵਸਿਆ) ਅਭੇਦ ਹੂਆ ਹੈ॥੧॥
Prof. Sahib Singhਉਹ ਮਨੁੱਖ ਪ੍ਰਭੂ-ਚਰਨਾਂ ਵਿਚ ਟਿਕਿਆ ਰਹਿੰਦਾ ਹੈ, ਉਹ ਮਨੁੱਖ ਪ੍ਰਭੂ ਦੀ ਰਜ਼ਾ ਵਿਚ ਰਾਜ਼ੀ ਰਹਿੰਦਾ ਹੈ ॥੧॥

ਪਦ ਅਰਥ ਨਿਜ ਘਰਿ = ਆਪਣੇ ਘਰ ਵਿਚ, ਪ੍ਰਭੂ-ਚਰਨਾਂ ਵਿਚ। ਰਜਾਇ = ਭਾਣਾ ॥੧॥

SikhNet (Spanish)y habita en su propio ser, en total armonía con la Voluntad de Dios. (1)

ਸਤਿਗੁਰੁ ਸੇਵਿਐ; ਜਾਇ ਅਭਿਮਾਨੁ ॥

satigur seviai; jaae abhimaan | Ang 233

Sant Singh KhalsaServing the True Guru, egotistical pride departs,
Manmohan SinghBy serving the True Guru pride departs and master.
Manmohan Singh (Punjabi)ਸੱਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਹੰਕਾਰ ਦੂਰ ਹੋ ਜਾਂਦਾ ਹੈ,
Fareedkot Teekaਹੇ ਭਾਈ! ਜੇਕਰ ਸਤਿਗੁਰੋਂ ਕੋ ਸੇਵੀਐ ਤੌ ਅਭਿਮਾਨ ਜਾਤਾ ਰਹਤਾ ਹੈ॥
Prof. Sahib Singh(ਹੇ ਭਾਈ!) ਗੁਰੂ ਦੀ ਸ਼ਰਨ ਪਿਆਂ (ਮਨ ਵਿਚੋਂ) ਅਹੰਕਾਰ ਦੂਰ ਹੋ ਜਾਂਦਾ ਹੈ,

ਪਦ ਅਰਥ ਸੇਵੀਐ = ਜੇ ਸੇਵਾ ਕਰੀਏ, ਜੇ ਸਰਨ ਪਈਏ।

SikhNet (Spanish)Sirviendo al Verdadero Guru, el ego es canalizado,

ਗੋਵਿਦੁ ਪਾਈਐ; ਗੁਣੀ ਨਿਧਾਨੁ ॥੧॥ ਰਹਾਉ ॥

govid paaeeai; gunee nidhaan |1| rahaau | Ang 233

Sant Singh Khalsaand the Lord of the Universe, the Treasure of Excellence, is obtained. ||1||Pause||
Manmohan Singhand the Treasure of excellences is attained. Pause.
Manmohan Singh (Punjabi)ਅਤੇ ਗੁਣਾ ਦਾ ਖ਼ਜ਼ਾਨਾ ਮਾਲਕ ਪ੍ਰਾਪਤ ਹੋ ਜਾਂਦਾ ਹੈ। ਠਹਿਰਾਉ।
Fareedkot Teekaਔਰ ਗੋਵਿੰਦ ਗੁਣੀ ਨਿਧਾਨ ਕੋ ਪਾਈਤਾ ਹੈ॥੧॥ ਰਹਾਉ ॥
Prof. Sahib Singhਤੇ ਗੁਣਾਂ ਦਾ ਖ਼ਜ਼ਾਨਾ ਪਰਮਾਤਮਾ ਮਿਲ ਪੈਂਦਾ ਹੈ ॥੧॥ ਰਹਾਉ ॥

ਪਦ ਅਰਥ ਗੁਣੀ ਨਿਧਾਨ = ਗੁਣਾਂ ਦਾ ਖ਼ਜ਼ਾਨਾ ॥੧॥ ਰਹਾਉ ॥

SikhNet (Spanish)y uno alcanza a Gobind, el Tesoro de Bien. (1-Pausa)

ਮਨੁ ਬੈਰਾਗੀ; ਜਾ ਸਬਦਿ ਭਉ ਖਾਇ ॥

man bairaagee; jaa sabad bhau khaae | Ang 233

Sant Singh KhalsaThe mind becomes detached and free of desire, when it experiences the Fear of God, through the Shabad.
Manmohan SinghThe mind is rendered desire-free when is entertains Lord's fear.
Manmohan Singh (Punjabi)ਜਦ ਸੁਆਮੀ ਦਾ ਡਰ ਧਾਰਨ ਕਰ ਲੈਂਦਾ ਹੈ, ਤਾਂ ਮਨੂਆਂ ਇਛਾ-ਰਹਿਤ ਹੋ ਜਾਂਦਾ ਹੈ।
Fareedkot Teekaਜੋ ਗੁਰੋਂ ਕੇ ਉਪਦੇਸ਼ ਕਰ ਪਰਮੇਸ੍ਵਰ ਕਾ ਭੈ (ਖਾਇ) ਧਾਰਨ ਕਰੇ ਤਾਂ ਮਨ ਬੈਰਾਗੀ ਹੋਤਾ ਹੈ॥
Prof. Sahib Singh(ਹੇ ਭਾਈ!) ਜਦੋਂ (ਕੋਈ ਮਨੁੱਖ ਇਸ) ਡਰ ਨੂੰ (ਕਿ ਪਰਮਾਤਮਾ ਹਰੇਕ ਦੇ ਅੰਦਰ ਵੱਸ ਰਿਹਾ ਹੈ ਤੇ ਹਰੇਕ ਦੇ ਦਿਲ ਦੀ ਜਾਣਦਾ ਹੈ, ਆਪਣੇ ਆਤਮੇ ਦੀ) ਖ਼ੁਰਾਕ ਬਣਾਂਦਾ ਹੈ, (ਉਸ ਦਾ) ਮਨ ਮਾਇਆ ਦੇ ਮੋਹ ਤੋਂ ਉਪਰਾਮ ਹੋ ਜਾਂਦਾ ਹੈ,

ਪਦ ਅਰਥ ਬੈਰਾਗੀ = ਬੈਰਾਗਵਾਨ, ਮਾਇਆ ਦੇ ਮੋਹ ਤੋਂ ਬਚਿਆ ਹੋਇਆ। ਜਾ = ਜਦੋਂ। ਭਉ = ਡਰ, ਇਹ ਡਰ ਕਿ ਪਰਮਾਤਮਾ ਸਰਬ-ਵਿਆਪਕ ਤੇ ਅੰਤਰਜਾਮੀ ਹੈ। ਖਾਇ = ਖਾਂਦਾ ਹੈ, ਆਤਮਕ ਖ਼ੁਰਾਕ ਬਣਾਂਦਾ ਹੈ।

SikhNet (Spanish)La mente puede desapegarse de Maya cuando, a través de la Palabra del Shabd,

ਮੇਰਾ ਪ੍ਰਭੁ ਨਿਰਮਲਾ; ਸਭ ਤੈ ਰਹਿਆ ਸਮਾਇ ॥

meraa prabh niramalaa; sabh tai rahiaa samaae | Ang 233

Sant Singh KhalsaMy Immaculate God is pervading and contained among all.
Manmohan SinghMy Immaculate Master, is contained amongst all.
Manmohan Singh (Punjabi)ਮੇਰਾ ਪਵਿੱਤ੍ਰ ਪ੍ਰਭੂ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ।
Fareedkot Teekaਮੇਰਾ ਪ੍ਰਭ ਸਭ ਸੇ ਨਿਰਮਲ ਹੈ ਔਰ ਸਭ ਮੇਂ ਸਮਾਇ ਰਹਾ ਹੈ॥
Prof. Sahib Singhਉਸ ਨੂੰ ਪਵਿਤ੍ਰ-ਸਰੂਪ ਪਿਆਰਾ ਪ੍ਰਭੂ ਹਰ ਥਾਂ ਵਿਆਪਕ ਦਿੱਸਦਾ ਹੈ।

ਪਦ ਅਰਥ ਸਭਤੈ = ਹਰ ਥਾਂ।

SikhNet (Spanish)tiene Reverencia por el Señor. Mi Señor Inmaculado prevalece a través de todo,

ਗੁਰ ਕਿਰਪਾ ਤੇ; ਮਿਲੈ ਮਿਲਾਇ ॥੨॥

gur kirapaa te; milai milaae |2| Ang 233

Sant Singh KhalsaBy Guru's Grace, one is united in His Union. ||2||
Manmohan SinghBy Guru's grace, the mortal unites in Lord's union.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਪ੍ਰਾਣੀ ਪ੍ਰਭੂ ਮਿਲਾਪ ਅੰਦਰ ਮਿਲ ਜਾਂਦਾ ਹੈ।
Fareedkot Teekaਪਰੰਤੂ ਗੁਰੋਂ ਕੀ ਕ੍ਰਿਪਾ ਕਾ ਮਿਲਾਇਆ ਮਿਲਤਾ ਹੈ॥੨॥
Prof. Sahib Singhਉਹ ਮਨੁੱਖ ਗੁਰੂ ਦੀ ਕਿਰਪਾ ਨਾਲ (ਗੁਰੂ ਦਾ) ਮਿਲਾਇਆ ਹੋਇਆ (ਪਰਮਾਤਮਾ ਨੂੰ) ਮਿਲ ਪੈਂਦਾ ਹੈ ॥੨॥

ਪਦ ਅਰਥ ਤੇ = ਤੋਂ, ਨਾਲ ॥੨॥

SikhNet (Spanish)pero es por la Gracia del Guru que uno es unido con Él.(2)

ਹਰਿ ਦਾਸਨ ਕੋ ਦਾਸੁ; ਸੁਖੁ ਪਾਏ ॥

har daasan ko daas; sukh paae | Ang 233

Sant Singh KhalsaThe slave of the Lord's slave attains peace.
Manmohan SinghThe servant of God's servant attains peace.
Manmohan Singh (Punjabi)ਵਾਹਿਗੁਰੂ ਦੇ ਨੌਕਰਾਂ ਦਾ ਨੌਕਰ ਆਰਾਮ ਪਾਉਂਦਾ ਹੈ।
Fareedkot Teekaਜੋ ਹਰੀ ਕੇ ਦਾਸੋਂ ਕਾ ਦਾਸ ਹੋਤਾ ਹੈ, ਸੋ ਸੁਖ ਪਾਵਤਾ ਹੈ॥
Prof. Sahib Singh(ਹੇ ਭਾਈ!) ਜੇਹੜਾ ਮਨੁੱਖ ਪਰਮਾਤਮਾ ਦੇ ਸੇਵਕਾਂ ਦਾ ਸੇਵਕ ਬਣ ਜਾਂਦਾ ਹੈ, ਉਹ ਆਤਮਕ ਆਨੰਦ ਮਾਣਦਾ ਹੈ।

ਪਦ ਅਰਥ ਕੋ = ਦਾ।

SikhNet (Spanish)Cuando uno se vuelve el Esclavo de los Esclavos del Señor, alcanza la Paz.

ਮੇਰਾ ਹਰਿ ਪ੍ਰਭੁ; ਇਨ ਬਿਧਿ ਪਾਇਆ ਜਾਏ ॥

meraa har prabh; in bidh paaeaa jaae | Ang 233

Sant Singh KhalsaMy Lord God is found in this way.
Manmohan SinghMy Lord God, is obtained in this way.
Manmohan Singh (Punjabi)ਮੇਰਾ ਵਾਹਿਗੁਰੂ ਸੁਆਮੀ ਇਸ ਤਰੀਕੇ ਨਾਲ ਪ੍ਰਾਪਤ ਹੁੰਦਾ ਹੈ।
Fareedkot Teekaਕਿਉਂਕਿ ਮੇਰਾ ਪ੍ਰਭ ਇਸੀ ਬਿਧੀ ਸੇ ਅਰਥਾਤ ਦਾਸ ਭਾਵ ਧਾਰਨੇ ਕਰ ਕੇ ਪਾਇਆ ਜਾਤਾ ਹੈ॥
Prof. Sahib Singh(ਹੇ ਭਾਈ!) ਇਸ ਤਰੀਕੇ ਨਾਲ (ਹੀ) ਪਿਆਰੇ ਪਰਮਾਤਮਾ ਦਾ ਮੇਲ ਪ੍ਰਾਪਤ ਹੁੰਦਾ ਹੈ।

ਪਦ ਅਰਥ ਇਨ ਬਿਧਿ = ਇਸ ਤਰੀਕੇ ਨਾਲ।

SikhNet (Spanish)Así es mi Señor Dios obtenido,

ਹਰਿ ਕਿਰਪਾ ਤੇ; ਰਾਮ ਗੁਣ ਗਾਏ ॥੩॥

har kirapaa te; raam gun gaae |3| Ang 233

Sant Singh KhalsaBy the Grace of the Lord, one comes to sing the Glorious Praises of the Lord. ||3||
Manmohan SinghBy God's grace, man sings Lord's praises.
Manmohan Singh (Punjabi)ਵਾਹਿਗੁਰੂ ਦੀ ਮਿਹਰ ਰਾਹੀਂ ਆਦਮੀ ਸਾਈਂ ਦਾ ਜੱਸ ਆਲਾਪਦਾ ਹੈ।
Fareedkot Teekaਪਰੰਤੂ ਹਰੀ ਕੀ ਕ੍ਰਿਪਾ ਸੇ ਹੀ ਰਾਮ ਕੇ ਗੁਣ ਗਾਏ ਜਾਤੇ ਹੈਂ॥੩॥
Prof. Sahib Singhਉਹ ਮਨੁੱਖ ਪਰਮਾਤਮਾ ਦੀ ਮਿਹਰ ਨਾਲ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੩॥

ਪਦ ਅਰਥ ਤੇ = ਤੋਂ, ਨਾਲ। ਗਾਏ = ਗਾਂਦਾ ਹੈ ॥੩॥

SikhNet (Spanish)y por Su Gracia uno canta los Himnos de Alabanza. (3)

ਧ੍ਰਿਗੁ ਬਹੁ ਜੀਵਣੁ; ਜਿਤੁ ਹਰਿ ਨਾਮਿ. ਨ ਲਗੈ ਪਿਆਰੁ ॥

dhrig bahu jeevan; jit har naam. na lagai piaar | Ang 233

Sant Singh KhalsaCursed is that long life, during which love for the Lord's Name is not enshrined.
Manmohan SinghAccursed is the long life, wherein love for God's Name is not enshrined.
Manmohan Singh (Punjabi)ਲਾਨ੍ਹਤ ਮਾਰੀ ਹੈ ਲੰਮੀ ਜਿੰਦਗੀ, ਜਿਸ ਵਿੱਚ ਵਾਹਿਗੁਰੂ ਦੇ ਨਾਮ ਨਾਲ ਪਿਰਹੜੀ ਨਹੀਂ ਪੈਦੀ।
Fareedkot Teekaਧਿਕਾਰ ਹੈ, ਉਸ ਜੀਵਨੇ ਕੋ ਜਿਸ ਜੀਵਣੇ ਕਰ ਹਰੀ ਕੇ ਨਾਮ ਮੇਂ ਪਿਆਰ ਨ ਲਾਗੇ॥
Prof. Sahib Singh(ਹੇ ਭਾਈ! ਪ੍ਰਾਣਾਯਾਮ ਆਦਿਕ ਨਾਲ ਵਧਾਈ ਹੋਈ) ਲੰਮੀ ਉਮਰ (ਸਗੋਂ) ਫਿਟਕਾਰ-ਜੋਗ ਹੈ, ਜੇ ਉਸ ਦੀ ਰਾਹੀਂ ਪਰਮਾਤਮਾ ਦੇ ਨਾਮ ਵਿਚ (ਉਸ ਲੰਮੀ ਉਮਰ ਵਾਲੇ ਦਾ) ਪਿਆਰ ਨਹੀਂ ਬਣਦਾ।

ਪਦ ਅਰਥ ਬਹੁ ਜੀਵਣੁ = ਲੰਮੀ ਉਮਰ, (ਪ੍ਰਾਣਾਯਾਮ ਆਦਿਕ ਨਾਲ ਵਧਾਈ ਹੋਈ) ਲੰਮੀ ਉਮਰ। ਜਿਤੁ = ਜਿਸ ਦੀ ਰਾਹੀਂ, ਜੇ ਉਸ ਦੀ ਰਾਹੀਂ। ਨਾਮਿ = ਨਾਮ ਵਿਚ।

SikhNet (Spanish)Perversa es la vida si uno no ama el Naam, el Nombre del Señor;

ਧ੍ਰਿਗੁ ਸੇਜ ਸੁਖਾਲੀ; ਕਾਮਣਿ ਮੋਹ ਗੁਬਾਰੁ ॥

dhrig sej sukhaalee; kaaman moh gubaar | Ang 233

Sant Singh KhalsaCursed is that comfortable bed which lures one into the darkness of attachment to sexual desire.
Manmohan SinghAccursed is the comfortable couch and the darkness is the love for a lady.
Manmohan Singh (Punjabi)ਫਿਟੇ ਮੂੰਹ ਹੈ ਸੁਖਦਾਈ ਪਲੰਘ ਅਤੇ ਇਸਤਰੀ ਦਾ ਪਿਆਰ ਅਨ੍ਹੇਰਾ ਹੈ।
Fareedkot Teeka(ਗੁਬਾਰੁ) ਅਗਿਆਨ ਸੇ (ਕਾਮਣਿ) ਇਸਤ੍ਰੀ ਮੇਂ ਮੋਹ ਕਰਣੇ ਔਰ ਸੁਖੋਂ ਵਾਲੀ ਸੇਜ ਪਰ ਸੈਨ ਕਰਨੇ ਕੋ ਭੀ ਧਿਕਾਰ ਹੈ॥
Prof. Sahib Singh(ਦੂਜੇ ਪਾਸੇ, ਹੇ ਭਾਈ! ਸੁੰਦਰ) ਇਸਤ੍ਰੀ ਦੀ ਸੁਖਦਾਈ ਸੇਜ (ਭੀ) ਫਿਟਕਾਰ-ਜੋਗ ਹੈ (ਜੇ ਉਹ) ਮੋਹ ਦਾ ਘੁੱਪ ਹਨੇਰਾ (ਪੈਦਾ ਕਰਦੀ) ਹੈ।

ਪਦ ਅਰਥ ਧ੍ਰਿਗੁ = ਫਿਟਕਾਰ-ਯੋਗ। ਕਾਮਣਿ = ਇਸਤ੍ਰੀ। ਸੁਖਾਲੀ = ਸੁਖ ਦੇਣ ਵਾਲੀ, ਸੁਖਦਾਈ {ਸੁਖਆਲਯ}। ਗੁਬਾਰੁ = ਘੁੱਪ-ਹਨੇਰਾ।

SikhNet (Spanish)perverso es el lecho confortable que nos seduce a la oscuridad de la lujuria.

ਤਿਨ ਸਫਲੁ ਜਨਮੁ; ਜਿਨ ਨਾਮੁ ਅਧਾਰੁ ॥੪॥

tin safal janam; jin naam adhaar |4| Ang 233

Sant Singh KhalsaFruitful is the birth of that person who takes the Support of the Naam, the Name of the Lord. ||4||
Manmohan SinghFruitful is the birth of those who have the Name's support.
Manmohan Singh (Punjabi)ਫਲਦਾਇਕ ਹੈ ਉਨ੍ਹਾਂ ਦਾ ਜੀਵਨ, ਜਿਨ੍ਹਾਂ ਨੂੰ ਜੀਵਨ ਦਾ ਆਸਰਾ ਹੈ।
Fareedkot Teekaਕਿਉਂਕਿ ਸਫਲ ਜਨਮ ਤਿਨ ਕਾ ਹੀ ਹੈ ਜਿਨੋਂ ਨੇ ਨਾਮ ਕਾ (ਅਧਾਰੁ) ਆਸਰਾ ਕੀਆ ਹੈ॥੪॥
Prof. Sahib Singh(ਹੇ ਭਾਈ! ਸਿਰਫ਼) ਉਹਨਾਂ ਮਨੁੱਖਾਂ ਦਾ ਜਨਮ ਕਾਮਯਾਬ ਹੈ, ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ (ਆਪਣੀ ਜ਼ਿੰਦਗੀ ਦਾ) ਆਸਰਾ ਬਣਾਇਆ ਹੈ ॥੪॥

ਪਦ ਅਰਥ ਅਧਾਰੁ = ਆਸਰਾ ॥੪॥

SikhNet (Spanish)Pero bendita es la vida si uno se entona en el Naam, el Nombre.(4)

ਧ੍ਰਿਗੁ ਧ੍ਰਿਗੁ ਗ੍ਰਿਹੁ ਕੁਟੰਬੁ; ਜਿਤੁ ਹਰਿ ਪ੍ਰੀਤਿ. ਨ ਹੋਇ ॥

dhrig dhrig grihu kuttanb; jit har preet. na hoe | Ang 233

Sant Singh KhalsaCursed, cursed is that home and family, in which the love of the Lord is not embraced.
Manmohan SinghWoe unto, woe the home and family, because of which God's love is not embraced.
Manmohan Singh (Punjabi)ਲਾਨ੍ਹਤ ਯੋਗ, ਲਾਨ੍ਹਤ ਯੋਗ; ਹੈ ਘਰ ਅਤੇ ਪਰਵਾਰ, ਜਿਨ੍ਹਾਂ ਦੇ ਕਾਰਨ ਵਾਹਿਗੁਰੂ ਨਾਲ ਪਿਆਰ ਨਹੀਂ ਪੈਦਾ।
Fareedkot Teekaਤਿਸ ਘਰ ਕੋ ਧਿਕਾਰ ਪੁਨਾ ਕੁਟੰਬ ਕੋ ਭੀ ਧਿਕਾਰ ਹੈ ਜਿਸ ਕਰ ਹਰੀ ਮੇਂ ਪ੍ਰੀਤੀ ਨ ਹੋਵੈ॥
Prof. Sahib Singh(ਹੇ ਭਾਈ!) ਉਹ ਗ੍ਰਿਹਸਤ ਜੀਵਨ ਫਿਟਕਾਰ-ਜੋਗ ਹੈ, ਉਹ ਪਰਿਵਾਰ (ਵਾਲਾ ਜੀਵਨ) ਫਿਟਕਾਰ-ਜੋਗ ਹੈ, ਜਿਸ ਦੀ ਰਾਹੀਂ ਪਰਮਾਤਮਾ ਨਾਲ ਪ੍ਰੀਤਿ ਨਹੀਂ ਬਣਦੀ।

ਪਦ ਅਰਥ ਗ੍ਰਿਹੁ = ਗ੍ਰਿਹਸਤ ਜੀਵਨ, ਘਰ। ਕੁਟੰਬੁ = ਪਰਿਵਾਰ।

SikhNet (Spanish)Maldita es la familia y la comunidad que no ama al Señor.

ਸੋਈ ਹਮਾਰਾ ਮੀਤੁ; ਜੋ. ਹਰਿ ਗੁਣ ਗਾਵੈ ਸੋਇ ॥

soee hamaaraa meet; jo. har gun gaavai soe | Ang 233

Sant Singh KhalsaHe alone is my friend, who sings the Glorious Praises of the Lord.
Manmohan SinghHe alone is my friend, who sings the praise of that God.
Manmohan Singh (Punjabi)ਕੇਵਲ ਉਹੀ ਮੇਰਾ ਮਿਤ੍ਰ ਹੈ ਜੋ ਉਸ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ।
Fareedkot Teekaਹਮਾਰਾ ਮਿਤ੍ਰ ਸੋਈ ਜੋ (ਸੋਇ) ਓਹੀ ਹੈ, ਜੋ ਹਰੀ ਕੇ ਗੁਣ ਗਾਇਨ ਕਰੈ॥
Prof. Sahib Singh(ਹੇ ਭਾਈ!) ਸਾਡਾ ਤਾਂ ਮਿੱਤਰ ਉਹੀ ਮਨੁੱਖ ਹੈ, ਜੋ ਉਸ ਪਰਮਾਤਮਾ ਦੇ ਗੁਣ ਗਾਂਦਾ ਹੈ (ਤੇ ਸਾਨੂੰ ਭੀ ਸਿਫ਼ਤ-ਸਾਲਾਹ ਵਲ ਪ੍ਰੇਰਦਾ ਹੈ)।
SikhNet (Spanish)Sólo aquél que canta la Alabanza del Señor es mi amigo;

ਹਰਿ ਨਾਮ ਬਿਨਾ; ਮੈ. ਅਵਰੁ ਨ ਕੋਇ ॥੫॥

har naam binaa; mai. avar na koe |5| Ang 233

Sant Singh KhalsaWithout the Lord's Name, there is no other for me. ||5||
Manmohan SinghWithout God's Name, I have no other.
Manmohan Singh (Punjabi)ਰੱਬ ਦੇ ਨਾਮ ਦੇ ਬਗੇਰ ਮੇਰਾ ਹੋਰ ਕੋਈ ਨਹੀਂ।
Fareedkot Teekaਮੈਂ ਤੋ ਹਰੀ ਕੇ ਨਾਮ ਬਿਨਾ ਔਰ ਕੋਈ ਨਹੀਂ ਜਾਣਿਆ॥੫॥☬ਪ੍ਰਸ਼ਨ: ਆਪ ਕੋ ਕਹਾਂ ਸੇ ਪ੍ਰਾਪਤੀ ਹੂਈ ਹੈ?
Prof. Sahib Singh(ਹੇ ਭਾਈ!) ਪਰਮਾਤਮਾ ਦੇ ਨਾਮ ਤੋਂ ਬਿਨਾ ਮੈਨੂੰ ਹੋਰ ਕੋਈ (ਸਦਾ ਨਾਲ ਨਿਭਣ ਵਾਲਾ ਸਾਥੀ) ਨਹੀਂ ਦਿੱਸਦਾ ॥੫॥
SikhNet (Spanish)no tengo ningún otro apoyo excepto el Nombre. (5)

ਸਤਿਗੁਰ ਤੇ ਹਮ; ਗਤਿ ਪਤਿ ਪਾਈ ॥

satigur te ham; gat pat paaee | Ang 233

Sant Singh KhalsaFrom the True Guru, I have obtained salvation and honor.
Manmohan SinghFrom the True Guru, I have obtained salvation and honour.
Manmohan Singh (Punjabi)ਸੱਚੇ ਗੁਰਾਂ ਪਾਸੋਂ ਮੈਂ ਮੁਕਤੀ ਤੇ ਇੱਜ਼ਤ ਪ੍ਰਾਪਤ ਕੀਤੀ ਹੈ।
Fareedkot Teekaਹਮਨੇ ਗਤਿ ਔਰ (ਪਤਿ) ਪਤਿਸ੍ਟਾ ਸਤਿਗੁਰੋਂ ਸੇ ਪਾਈ ਹੈ॥
Prof. Sahib Singh(ਹੇ ਭਾਈ!) ਗੁਰੂ ਪਾਸੋਂ ਹੀ ਅਸੀਂ ਉੱਚੀ ਆਤਮਕ ਅਵਸਥਾ ਹਾਸਲ ਕਰ ਸਕਦੇ ਹਾਂ (ਜਿਸ ਦੀ ਬਰਕਤਿ ਨਾਲ ਹਰ ਥਾਂ) ਇੱਜ਼ਤ ਮਿਲਦੀ ਹੈ।

ਪਦ ਅਰਥ ਤੇ = ਤੋਂ। ਗਤਿ = ਉੱਚੀ ਆਤਮਕ ਅਵਸਥਾ। ਪਤਿ = ਇੱਜ਼ਤ।

SikhNet (Spanish)Por el Verdadero Guru yo fui bendecido con Honor y Liberación.

ਹਰਿ ਨਾਮੁ ਧਿਆਇਆ; ਦੂਖੁ ਸਗਲ ਮਿਟਾਈ ॥

har naam dhiaaeaa; dookh sagal mittaaee | Ang 233

Sant Singh KhalsaI have meditated on the Name of the Lord, and all my sufferings have been erased.
Manmohan SinghI have meditated on God's Name and am rid of all the agony.
Manmohan Singh (Punjabi)ਮੈਂ ਵਾਹਿਗੁਰੂ ਦੇ ਨਾਮ ਦਾ ਸਿਮਰਨ ਕੀਤਾ ਹੈ ਅਤੇ ਸਮੂਹ ਕਸ਼ਟਾਂ ਤੋਂ ਖ਼ਲਾਸੀ ਪਾ ਗਿਆ ਹਾਂ।
Fareedkot Teekaਅਰ ਹਰੀ ਕਾ ਨਾਮ ਧਿਆਇਆ ਹੈ ਸੰਪੂਰਨ ਦੁਖੋਂ ਕੀ ਪੰਗਤੀ ਮਿਟਾਈ ਹੈ॥
Prof. Sahib Singh(ਗੁਰੂ ਦੀ ਸਰਨ ਪੈ ਕੇ ਜਿਸ ਨੇ) ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਸ ਨੇ ਆਪਣਾ ਹਰੇਕ ਕਿਸਮ ਦਾ ਦੁੱਖ ਦੂਰ ਕਰ ਲਿਆ ਹੈ।
SikhNet (Spanish)Meditando en el Naam, el Nombre del Señor me deshice de toda tristeza,

ਸਦਾ ਅਨੰਦੁ; ਹਰਿ ਨਾਮਿ ਲਿਵ ਲਾਈ ॥੬॥

sadaa anand; har naam liv laaee |6| Ang 233

Sant Singh KhalsaI am in constant bliss, lovingly attuned to the Lord's Name. ||6||
Manmohan SinghBy embracing affection with God's Name I have attained eternal bliss.
Manmohan Singh (Punjabi)ਰੱਬ ਦੇ ਨਾਮ ਨਾਲ ਪ੍ਰੀਤ ਪਾਉਣ ਦੁਆਰਾ, ਮੈਂ ਸਦੀਵੀ ਪਰਸੰਨਤਾ ਹਾਸਲ ਕਰ ਲਈ ਹੈ।
Fareedkot Teekaਹਰੀ ਕੇ ਨਾਮ ਮੇਂ ਬਿਰਤੀ ਲਗਾਈ ਹੈ, ਯਾਂ ਤੇ ਸਦਾ ਅਨੰਦ ਹੈ॥੬॥
Prof. Sahib Singhਉਹ ਮਨੁੱਖ ਪਰਮਾਤਮਾ ਦੇ ਨਾਮ ਵਿਚ ਸੁਰਤ ਜੋੜ ਕੇ ਸਦਾ ਆਨੰਦ ਮਾਣਦਾ ਹੈ ॥੬॥
SikhNet (Spanish)y conocí para siempre el Éxtasis entonado con el Nombre.(6)

ਗੁਰਿ ਮਿਲਿਐ; ਹਮ ਕਉ. ਸਰੀਰ ਸੁਧਿ ਭਈ ॥

gur miliai; ham kau. sareer sudh bhee | Ang 233

Sant Singh KhalsaMeeting the Guru, I came to understand my body.
Manmohan SinghBy meeting the Guru, I have obtained realisation of my body.
Manmohan Singh (Punjabi)ਗੁਰਾਂ ਨੂੰ ਭੇਟਣ ਦੁਆਰਾ ਮੈਨੂੰ ਆਪਣੀ ਦੋਹਿ ਦੀ ਗਿਆਤ ਹੋ ਗਈ ਹੈ।
Fareedkot Teekaਗੁਰੋਂ ਕੇ ਮਿਲਨੇ ਸੇ ਹੀ ਹਮਾਰੇ ਕੋ ਸਰੀਰ ਕੀ ਸੋਝੀ ਹੂਈ ਹੈ ਅਰਥਾਤ ਸਰੀਰ ਮਿਥਿਆ ਜਾਣਿਆ ਹੈ॥
Prof. Sahib Singh(ਹੇ ਭਾਈ!) ਜੇ ਗੁਰੂ ਮਿਲ ਪਏ ਤਾਂ ਅਸੀਂ ਆਪਣੇ ਸਰੀਰ ਨੂੰ ਵਿਕਾਰਾਂ ਤੋਂ ਬਚਾ ਰੱਖਣ ਦੀ ਸੂਝ ਭੀ ਹਾਸਲ ਕਰ ਲੈਂਦੇ ਹਾਂ।

ਪਦ ਅਰਥ ਗੁਰਿ ਮਿਲੀਐ = ਜੇ ਗੁਰੂ ਮਿਲ ਪਏ। ਸਰੀਰ ਸੁਧਿ = ਸਰੀਰ ਦੀ ਸੂਝ, ਸਰੀਰ ਨੂੰ ਪਵਿਤ੍ਰ ਰੱਖਣ ਦੀ ਸੂਝ, ਸਰੀਰ ਨੂੰ ਵਿਕਾਰਾਂ ਤੋਂ ਬਚਾ ਕੇ ਰੱਖਣ ਦੀ ਸੂਝ।

SikhNet (Spanish)Cuando encontré al Guru, conocí mi Ser,

ਹਉਮੈ ਤ੍ਰਿਸਨਾ; ਸਭ ਅਗਨਿ ਬੁਝਈ ॥

haumai trisanaa; sabh agan bujhee | Ang 233

Sant Singh KhalsaThe fires of ego and desire have been totally quenched.
Manmohan SinghThe fire of ego and desire is all quenched.
Manmohan Singh (Punjabi)ਹੰਕਾਰ ਅਤੇ ਖਾਹਿਸ਼ ਦੀ ਅੱਗ ਸਮੂਹ ਬੁਝ ਗਈ ਹੈ।
Fareedkot Teekaਹੰਕਾਰ ਤਥਾ ਤ੍ਰਿਸ਼ਨਾ ਰੂਪੀ ਅਗਨੀ ਸਭ ਬੂਝ ਗਈ ਹੈ॥
Prof. Sahib Singh(ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਸ ਦੇ ਅੰਦਰੋਂ) ਹਉਮੈ ਤੇ ਤ੍ਰਿਸ਼ਨਾ ਦੀ ਸਾਰੀ ਅੱਗ ਬੁੱਝ ਜਾਂਦੀ ਹੈ,

ਪਦ ਅਰਥ ਬੁਝਈ = ਬੁੱਝ ਗਈ।

SikhNet (Spanish)se apagaron el fuego del ego y del deseo dentro de mí,

ਬਿਨਸੇ ਕ੍ਰੋਧ; ਖਿਮਾ ਗਹਿ ਲਈ ॥੭॥

binase krodh; khimaa geh lee |7| Ang 233

Sant Singh KhalsaAnger has been dispelled, and I have grasped hold of tolerance. ||7||
Manmohan SinghMy wrath is effaced, and I have gripped tolerance.
Manmohan Singh (Punjabi)ਮੇਰਾ ਗੁੱਸਾ ਮਿਟ ਗਿਆ ਹੈ ਅਤੇ ਮੈਂ ਸਹਿਨਸ਼ੀਲਤਾ ਪਕੜ ਲਈ ਹੈ।
Fareedkot Teekaਔਰ ਕ੍ਰੋਧ ਆਦੀ ਵਿਕਾਰ ਬਿਨਸੇ ਹੈਂ ਖਿਮਾ ਗ੍ਰਹਣ ਕਰ ਲਈ ਹੈ॥੭॥
Prof. Sahib Singh(ਉਸ ਦੇ ਅੰਦਰੋਂ) ਕ੍ਰੋਧ ਮੁੱਕ ਜਾਂਦਾ ਹੈ, ਉਹ ਸਦਾ ਖਿਮਾ ਧਾਰਨ ਕਰੀ ਰੱਖਦਾ ਹੈ ॥੭॥

ਪਦ ਅਰਥ ਗਹਿ ਲਈ = ਪਕੜ ਲਈ ॥੭॥

SikhNet (Spanish)y la ira se convirtió en Compasión.(7)

ਹਰਿ ਆਪੇ ਕ੍ਰਿਪਾ ਕਰੇ; ਨਾਮੁ ਦੇਵੈ ॥

har aape kripaa kare; naam devai | Ang 233

Sant Singh KhalsaThe Lord Himself showers His Mercy, and bestows the Naam.
Manmohan SinghThe Lord Himself shows mercy and donated the Name.
Manmohan Singh (Punjabi)ਠਾਕੁਰ ਆਪ ਮਿਹਰ ਧਾਰਦਾ ਹੈ ਅਤੇ ਨਾਮ ਪ੍ਰਦਾਨ ਕਰਦਾ ਹੈ।
Fareedkot Teekaਜਿਸ ਪਰ ਹਰੀ ਆਪ ਕ੍ਰਿਪਾ ਕਰਤਾ ਹੈ ਤਿਸਕੌ ਨਾਮੁ ਰਤਨੁ ਦੇਤਾ ਹੈ॥
Prof. Sahib Singh(ਪਰ, ਹੇ ਭਾਈ!) ਪਰਮਾਤਮਾ ਆਪ ਹੀ ਕਿਰਪਾ ਕਰਦਾ ਹੈ, ਤੇ ਆਪਣਾ ਨਾਮ ਬਖ਼ਸ਼ਦਾ ਹੈ।
SikhNet (Spanish)El Señor Mismo, por Su Misericordia, nos bendice con Su Nombre,

ਗੁਰਮੁਖਿ ਰਤਨੁ; ਕੋ ਵਿਰਲਾ ਲੇਵੈ ॥

guramukh ratan; ko viralaa levai | Ang 233

Sant Singh KhalsaHow rare is that Gurmukh, who receives the jewel of the Naam.
Manmohan SinghRare is the person, who, through the Guru, receives the Name Jewel.
Manmohan Singh (Punjabi)ਕੋਈ ਟਾਵਾ ਪੁਰਸ਼ ਹੀ ਗੁਰਾਂ ਦੇ ਰਾਹੀਂ, ਨਾਮ ਹੀਰੇ ਨੂੰ ਹਾਸਲ ਕਰਦਾ ਹੈ।
Fareedkot Teekaਪਰੰਤੂ ਗੁਰੋਂ ਦ੍ਵਾਰਾ ਕੋਈ ਵਿਰਲਾ ਹੀ ਲੇਤਾ ਹੈ॥
Prof. Sahib Singhਕੋਈ ਵਿਰਲਾ (ਭਾਗਾਂ ਵਾਲਾ) ਮਨੁੱਖ ਗੁਰੂ ਦੀ ਸਰਨ ਪੈ ਕੇ ਇਹ ਨਾਮ-ਰਤਨ ਪੱਲੇ ਬੰਨ੍ਹਦਾ ਹੈ।
SikhNet (Spanish)pero extraordinario es aquél que, a través del Guru, recibe esta Joya y canta la Alabanza

ਨਾਨਕੁ ਗੁਣ ਗਾਵੈ; ਹਰਿ ਅਲਖ ਅਭੇਵੈ ॥੮॥੮॥

naanak gun gaavai; har alakh abhevai |8|8| Ang 233

Sant Singh KhalsaO Nanak, sing the Glorious Praises of the Lord, the Unknowable, the Incomprehensible. ||8||8||
Manmohan SinghNanak, sings the praises of the Incomprehensible and Inscrutable God.
Manmohan Singh (Punjabi)ਨਾਨਕ, ਸਮਝ ਸੋਚ ਤੋਂ ਉਚੇਰੇ ਤੇ ਭੇਦ-ਰਹਿਤ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮਾਰਾ ਮਨ ਤੋ ਹਰੀ ਅਲਖ ਅਭੇਵ ਕੇ ਗੁਣ ਗਾਵਤਾ ਰਹਤਾ ਹੈ॥੮॥੮॥
Prof. Sahib Singhਨਾਨਕ (ਤਾਂ ਗੁਰੂ ਦੀ ਕਿਰਪਾ ਨਾਲ ਹੀ) ਉਸ ਅਲੱਖ ਤੇ ਅਭੇਵ ਪਰਮਾਤਮਾ ਦੇ ਗੁਣ ਸਦਾ ਗਾਂਦਾ ਹੈ ॥੮॥੮॥

ਪਦ ਅਰਥ ਅਲਖ = ਜਿਸ ਦਾ ਸਰੂਪ ਸਮਝ ਵਿਚ ਨਾ ਆ ਸਕੇ। ਅਭੇਵ = ਜਿਸ ਦਾ ਭੇਦ ਨਾਹ ਪਾਇਆ ਜਾ ਸਕੇ ॥੮॥

SikhNet (Spanish)del Insondable y Misterioso Señor. (8-8)
Answers quote the Granth verbatim with Ang citations. AI commentary is not Gurbani and not a religious ruling.