ਮਾਰੂ ਮਹਲਾ ੫ ॥
maaroo mahalaa 5 |
Sant Singh KhalsaMaaroo, Fifth Mehl:
Manmohan SinghMaru 5th Guru.
Manmohan Singh (Punjabi)ਮਾਰੂ ਪੰਜਵੀਂ ਪਾਤਿਸ਼ਾਹੀ।
SikhNet (Spanish)Maru, Mejl Guru Aryan, Quinto Canal Divino.
ਕੋਟਿ ਲਾਖ ਸਰਬ ਕੋ ਰਾਜਾ; ਜਿਸੁ ਹਿਰਦੈ ਨਾਮੁ ਤੁਮਾਰਾ ॥
kott laakh sarab ko raajaa; jis hiradai naam tumaaraa |
Sant Singh KhalsaOne who has Your Name in his heart is the king of all the hundreds of thousands and millions of beings.
Manmohan SinghHe, within whose mind is Thine Name, O Lord, is the King of all the lacs and million of men.
Manmohan Singh (Punjabi)ਜਿਸ ਦੇ ਰਿਦੇ ਅੰਦਰ ਤੇਰਾ ਨਾਮ ਹੈ, ਹੇ ਸੁਆਮੀ!ਉਹ ਸਮੂਹ ਲੱਖਾਂ ਅਤੇ ਕ੍ਰੋੜਾਂ ਇਨਸਾਨਾਂ ਦਾ ਪਾਤਿਸ਼ਾਹ ਹੈ।
Fareedkot Teekaਲਾਖੋਂ ਜੋ (ਕੋਟਿ) ਕਿਲੇ ਹੈਂ ਔ ਸਰਬ ਜੋ ਪਦਾਰਥ ਹੈਂ ਵਾ ਲਾਖੋਂ ਕ੍ਰੋੜੋਂ ਕੇ ਮੁਲਖੋਂ ਕਾ ਵਾ ਸਰਬ ਪ੍ਰਿਥਵੀ ਕਾ ਭਾਰ ਚਕ੍ਰਵਰਤੀ ਹੈ। ਜਿਸ ਕੇ ਰਿਦੇ ਮੇਂ ਤੁਮਾਰਾ ਨਾਮ ਹੈ ਵਹੁ ਪੁਰਸ ਤਿਨ ਸਭ ਕਾ ਰਾਜਾ ਹੈ ਅਰਥਾਤ ਮਾਲਕ ਹੈ॥
Prof. Sahib Singhਹੇ ਪ੍ਰਭੂ! ਜਿਸ ਮਨੁੱਖ ਦੇ ਹਿਰਦੇ ਵਿਚ ਤੇਰਾ ਨਾਮ ਵੱਸਦਾ ਹੈ ਉਹ ਲੱਖਾਂ ਕ੍ਰੋੜਾਂ (ਬੰਦਿਆਂ) ਸਭਨਾਂ ਲੋਕਾਂ (ਦੇ ਦਿਲ) ਦਾ ਰਾਜਾ ਬਣ ਜਾਂਦਾ ਹੈ।ਪਦ ਅਰਥ ਕੋਟਿ = ਕ੍ਰੋੜ। ਕੋ = ਦਾ। ਰਾਜਾ = (ਦਿਲ ਉੱਤੇ) ਹਕੂਮਤ ਕਰਨ ਵਾਲਾ। ਹਿਰਦੈ = ਹਿਰਦੇ ਵਿਚ।
SikhNet (Spanish)Aquél, que alaba Tu Nombre, oh Dios, es el Rey de reyes.
ਜਾ ਕਉ ਨਾਮੁ. ਨ ਦੀਆ, ਮੇਰੈ ਸਤਿਗੁਰਿ; ਸੇ ਮਰਿ ਜਨਮਹਿ ਗਾਵਾਰਾ ॥੧॥
jaa kau naam. na deea, merai satigur; se mar janameh gaavaaraa |1|
Sant Singh KhalsaThose, whom my True Guru has not blessed with Your Name, are poor idiots, who die and are reborn. ||1||
Manmohan SinghThey, who are not blessed with the Name by my True Guru; they are the brutes, who continue coming and going.
Manmohan Singh (Punjabi)ਜਿਨ੍ਹਾਂ ਨੂੰ ਮੈਂਡੇ ਸੱਚੇ ਗੁਰਦੇਵ ਜੀ ਨੇ ਨਾਮ ਪ੍ਰਦਾਨ ਨਹੀਂ ਕੀਤਾ; ਉਹ ਵਹਿਸ਼ੀ ਆਉਂਦੇ ਅਤੇ ਜਾਂਦੇ ਰਹਿੰਦੇ ਹਨ।
Fareedkot Teekaਜਿਸ ਕੋ ਮੇਰੇ ਸਤਿਗੁਰੋਂ ਨੇਂ ਤੁਮਾਰਾ ਨਾਮ ਨਹੀਂ ਦੀਆ, ਸੇ ਗਵਾਰ ਮਰਤੇ ਜਨਮਤੇ ਹੈਂ॥੧॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਮੇਰੇ ਸਤਿਗੁਰੂ ਨੇ ਪਰਮਾਤਮਾ ਦਾ ਨਾਮ ਨਹੀਂ ਦਿੱਤਾ, ਉਹ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ ॥੧॥ਪਦ ਅਰਥ ਮੇਰੈ ਸਤਿਗੁਰਿ = ਮੇਰੇ ਗੁਰੂ ਨੇ। ਜਾ ਕਉ = ਜਿਨ੍ਹਾਂ ਨੂੰ। ਸੇ = ਉਹ ਬੰਦੇ। ਮਰਿ ਜਨਮਹਿ = ਮਰ ਕੇ ਜੰਮਦੇ ਹਨ, ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ। ਗਾਵਾਰਾ = ਮੂਰਖ ॥੧॥
SikhNet (Spanish)Sí, aquellos que no están bendecidos por el Guru, con el Nombre del Señor, los no sabios, sólo van y vienen.(1)
ਮੇਰੇ ਸਤਿਗੁਰ ਹੀ ਪਤਿ ਰਾਖੁ ॥
mere satigur hee pat raakh |
Sant Singh KhalsaMy True Guru protects and preserves my honor.
Manmohan SinghMy True Guru alone saves my honour.
Manmohan Singh (Punjabi)ਮੈਂਡੇ ਸੱਚੇ ਗੁਰੂ ਹੀ ਮੇਰੀ ਇੱਜ਼ਤ ਆਬਰੂ ਰਖਦੇ ਹਨ।
Fareedkot Teekaਮੇਰੇ ਨਿਸਚੇ ਮੇਂ ਤੌ ਇਹੁ ਹੈ ਕਿ ਲੋਕ ਪ੍ਰਲੋਕ ਮੇਂ ਸਤਿਗੁਰੂ ਨਿਸਚੇ ਕਰ ਕੇ ਪਤਿ ਰਾਖਤੇ ਹੈਂ॥
Prof. Sahib Singhਹੇ ਮੇਰੇ ਸਤਿਗੁਰੂ! ਤੂੰ ਹੀ (ਮੇਰੀ) ਇੱਜ਼ਤ ਦਾ ਰਾਖਾ ਹੈਂ।ਪਦ ਅਰਥ ਸਤਿਗੁਰ = ਹੇ ਗੁਰੂ! ਹੀ = (ਤੂੰ) ਹੀ। ਪਤਿ ਰਾਖੁ = ਇੱਜ਼ਤ ਦਾ ਰਾਖਾ।
SikhNet (Spanish)Oh mi Verdadero Guru, salva mi honor,
ਚੀਤਿ ਆਵਹਿ ਤਬ ਹੀ ਪਤਿ ਪੂਰੀ; ਬਿਸਰਤ ਰਲੀਐ ਖਾਕੁ ॥੧॥ ਰਹਾਉ ॥
cheet aaveh tab hee pat pooree; bisarat raleeai khaak |1| rahaau |
Sant Singh KhalsaWhen You come to mind, Lord, then I obtain perfect honor. Forgetting You, I roll in the dust. ||1||Pause||
Manmohan SinghO Lord, when Thou enter my mind, then I obtain the perfect honour. Forgetting Thee, I become dust. Pause.
Manmohan Singh (Punjabi)ਜਦ ਤੂੰ ਹੇ ਸੁਆਮੀ! ਮੇਰੇ ਮਨ ਵਿੱਚ ਪ੍ਰਵੇਸ਼ ਕਰਦਾ ਹੈਂ, ਤਾਂ ਮੈਨੂੰ ਪੂਰਨ ਇੱਜ਼ਤ ਆਬਰੂ ਪ੍ਰਾਪਤ ਹੋ ਜਾਂਦੀ ਹੈ। ਤੈਨੂੰ ਭੁਲਾ ਕੇ ਮੈਂ ਮਿੱਟੀ ਨਾਲ ਮਿਲ ਜਾਂਦਾ ਹਾਂ। ਠਹਿਰਾਉ।
Fareedkot Teekaਹੇ ਪਰਮੇਸੁਰ! ਜੇ ਸਤਿਗੁਰੋਂ ਦ੍ਵਾਰਾ ਤੂੰ ਯਾਦ ਆਵੇਂ ਤੌ ਇਜਤ ਪੂਰੀ ਹੋਵੈ। ਹੇ ਭਗਵਨ! ਤੂੰ ਜੇ ਬਿਸਰਿਆ ਰਹੇਂ ਤੌ ਖਾਕ ਮੇਂ ਰਲੀਤਾ ਹੈ॥੧॥ ਰਹਾਉ ॥
Prof. Sahib Singhਹੇ ਪ੍ਰਭੂ! ਜਦੋਂ ਤੂੰ (ਅਸਾਂ ਜੀਵਾਂ ਦੇ) ਚਿੱਤ ਵਿਚ ਆ ਵੱਸੇਂ ਤਦੋਂ ਹੀ (ਸਾਨੂੰ ਲੋਕ ਪਰਲੋਕ ਵਿਚ) ਪੂਰਨ ਇੱਜ਼ਤ ਮਿਲਦੀ ਹੈ। (ਤੇਰਾ ਨਾਮ) ਭੁੱਲਿਆਂ ਮਿੱਟੀ ਵਿਚ ਰਲ ਜਾਈਦਾ ਹੈ ॥੧॥ ਰਹਾਉ ॥ਪਦ ਅਰਥ ਚੀਤਿ = ਚਿੱਤ ਵਿਚ। ਆਵਹਿ = ਜੇ ਤੂੰ ਆ ਵੱਸੇਂ। ਪੂਰੀ = ਪੂਰਨ। ਰਲੀਐ ਖਾਕੁ = ਮਿੱਟੀ ਵਿਚ ਰਲ ਜਾਈਦਾ ਹੈ ॥੧॥ ਰਹਾਉ ॥
SikhNet (Spanish)soy honrado sólo cuando Te alabo, y reducido a polvo si Te abandono.(1-Pausa)
ਰੂਪ ਰੰਗ ਖੁਸੀਆ ਮਨ ਭੋਗਣ; ਤੇ ਤੇ ਛਿਦ੍ਰ ਵਿਕਾਰਾ ॥
roop rang khuseea man bhogan; te te chhidr vikaaraa |
Sant Singh KhalsaThe mind's pleasures of love and beauty bring just as many blames and sins.
Manmohan SinghAs many are the mind's enjoyments of love and pleasure of the beauties, so many are the blames and sins.
Manmohan Singh (Punjabi)ਜਿੰਨੇ ਭੀ ਮਨ ਦੇ ਸੁੰਦਰੀਆਂ ਦੇ ਪਿਆਰ ਤੇ ਅਨੰਦ ਮਾਣਨੇ ਹਨ, ਓਨੇ ਹੀ ਇਲਜ਼ਾਮ ਅਤੇ ਪਾਪ ਹਨ।
Fareedkot Teekaਜਿਤਨੇ ਰੂਪੋਂ ਕਾ ਦੇਖਣਾਂ ਪੁਨਾਂ ਰੰਗੋਂ ਕੀਆਂ ਖੁਸੀਆਂ ਬਿਕਾਰੋਂ ਕਾ ਮਨ ਮੇਂ ਭੋਗਣਾਂ ਹੈ, ਸੋ ਤਿਤਨੇ ਹੀ ਛਿਦ੍ਰ ਵਾ ਦੋਸ ਲਗਤੇ ਹੈਂ॥
Prof. Sahib Singhਦੁਨੀਆ ਦੇ ਸਾਰੇ ਰੂਪ ਰੰਗ ਖ਼ੁਸ਼ੀਆਂ, ਮਨ ਦੀਆਂ ਮੌਜਾਂ ਤੇ ਹੋਰ ਵਿਕਾਰ-ਇਹ ਸਾਰੇ ਹੀ (ਆਤਮਕ ਜੀਵਨ ਵਿਚ) ਛੇਕ ਹਨ।ਪਦ ਅਰਥ ਮਨ ਭੋਗਣ = ਮਨ ਦੇ ਭੋਗ, ਮਨ ਦੀਆਂ ਮੌਜਾਂ। ਤੇ ਤੇ = ਉਹ ਸਾਰੇ। ਛਿਦ੍ਰ = ਐਬ, ਛੇਕ (ਆਤਮਕ ਜੀਵਨ ਵਿਚ)।
SikhNet (Spanish)Muchas son las dichas y enamoramientos de la mente, tantos también son los errores que uno comete.
ਹਰਿ ਕਾ ਨਾਮੁ ਨਿਧਾਨੁ ਕਲਿਆਣਾ; ਸੂਖ ਸਹਜੁ ਇਹੁ ਸਾਰਾ ॥੨॥
har kaa naam nidhaan kaliaanaa; sookh sehaj ihu saaraa |2|
Sant Singh KhalsaThe Name of the Lord is the treasure of Emancipation; it is absolute peace and poise. ||2||
Manmohan SinghGod's Name is the treasure of emancipation. It is all peace and poise.
Manmohan Singh (Punjabi)ਵਾਹਿਗੁਰੂ ਦਾ ਨਾਮ ਮੋਖਸ਼ ਦਾ ਖ਼ਜ਼ਾਨਾ ਹੈ ਇਹ ਸਮੂਹ ਆਰਾਮ ਅਤੇ ਅਡੋਲਤਾ ਹੀ ਹੈ।
Fareedkot Teekaਹਰੀ ਕਾ ਜੋ ਨਾਮ ਹੈ, ਸੋ ਨਿਧੋਂ ਕਾ ਘਰ ਹੈ ਔ ਕਲਿਆਨ ਸਰੂਪ ਹੈ, ਪੁਨਾ ਸੂਖ ਸਹਿਜ ਅਚੁਤ ਸੁਖ ਜੋ ਸ੍ਰੇਸਟ ਹੈ ਤਿਸ ਕੇ ਦੇਣੇ ਵਾਲਾ ਇਹੀ ਹੈ॥੨॥
Prof. Sahib Singhਪਰਮਾਤਮਾ ਦਾ ਨਾਮ (ਹੀ) ਸਾਰੇ ਸੁਖਾਂ ਦਾ ਸਾਰੀਆਂ ਖ਼ੁਸ਼ੀਆਂ ਦਾ ਖ਼ਜ਼ਾਨਾ ਹੈ; ਇਹ ਨਾਮ ਹੀ ਸ੍ਰੇਸ਼ਟ (ਪਦਾਰਥ) ਹੈ ਅਤੇ ਆਤਮਕ ਅਡੋਲਤਾ (ਦਾ ਮੂਲ) ਹੈ ॥੨॥ਪਦ ਅਰਥ ਨਿਧਾਨੁ = ਖ਼ਜ਼ਾਨਾ। ਕਲਿਆਣ = ਸੁਖ-ਸਾਂਦ। ਸਹਜੁ = ਆਤਮਕ ਅਡੋਲਤਾ। ਸਾਰਾ = ਸ੍ਰੇਸ਼ਟ ॥੨॥
SikhNet (Spanish)Sí, bendito es el Nombre del Señor, el Tesoro de lo Bueno, la Paz Sublime del Equilibrio.(2)
ਮਾਇਆ ਰੰਗ. ਬਿਰੰਗ ਖਿਨੈ ਮਹਿ; ਜਿਉ ਬਾਦਰ ਕੀ ਛਾਇਆ ॥
maaeaa rang. birang khinai meh; jiau baadar kee chhaaeaa |
Sant Singh KhalsaThe pleasures of Maya fade away in an instant, like the shade of a passing cloud.
Manmohan SinghLike the shade of a cloud, the pleasure of mammon fade away in an instant.
Manmohan Singh (Punjabi)ਬੱਦਲ ਦੀ ਛਾਂ ਦੀ ਮਾਨੰਦ ਧਨ ਦੌਲਤ ਦੀਆਂ ਖੁਸ਼ੀਆ ਇੱਕ ਮੁਹਤ ਵਿੱਚ ਨਾਸ ਹੋ ਜਾਂਦੀਆਂ ਹਨ।
Fareedkot Teekaਮਾਇਆ ਕਾ ਜੋ ਰੰਗ ਹੈ, ਸੋ ਇਹੁ ਖਿਨ ਮੇਂ ਐਸੇ ਬਿਰੰਗ ਹੋ ਜਾਤਾ ਹੈ ਜੈਸੇ ਬਾਦਲੋਂ ਕੀ ਛਾਇਆ ਦੇਖਤੇ ਹੀ ਬਿਲਾਇ ਜਾਤੀ ਹੈ॥
Prof. Sahib Singhਜਿਵੇਂ ਬੱਦਲਾਂ ਦੀ ਛਾਂ (ਛਿਨ-ਭੰਗਰ ਹੈ, ਤਿਵੇਂ) ਮਾਇਆ ਦੇ ਰੰਗ-ਤਮਾਸ਼ੇ ਖਿਨ ਵਿਚ ਫਿੱਕੇ ਪੈ ਜਾਂਦੇ ਹਨ;ਪਦ ਅਰਥ ਬਿਰੰਗ = ਬੇ-ਰੰਗ, ਫਿੱਕੇ। ਬਾਦਰ = ਬੱਦਲ। ਛਾਇਆ = ਛਾਂ।
SikhNet (Spanish)Maya cambia sus colores todo el tiempo, así como las sombras de las nubes,
ਸੇ ਲਾਲ ਭਏ ਗੂੜੈ ਰੰਗਿ ਰਾਤੇ; ਜਿਨ ਗੁਰ ਮਿਲਿ. ਹਰਿ ਹਰਿ ਗਾਇਆ ॥੩॥
se laal bhe goorrai rang raate; jin gur mil. har har gaaeaa |3|
Sant Singh KhalsaThey alone are dyed in the deep crimson of the Lord's Love, who meet the Guru, and sing the Praises of the Lord, Har, Har. ||3||
Manmohan SinghMeeting with the Guru, they, who sing the Lord-God's praise; They become red and are dyed in the deep Divine love.
Manmohan Singh (Punjabi)ਜੋ ਗੁਖ਼ਰਾਂ ਨਾਲ ਮਿਲ ਕੇ ਸਾਈਂ ਰੱਬਦਾ ਜੱਸ ਗਾਉਂਦੇ ਹਨ ਉਹ ਸੂਹੇ ਹੋ ਜਾਂਦੇ ਹਨ ਤੇ ਪੱਕੇ ਰੱਬੀ ਪ੍ਰੇਮ ਨਾਲ ਰੰਗੇ ਜਾਂਦੇ ਹਨ।
Fareedkot Teekaਸੇ ਲਾਲ ਹੂਏ ਹੈਂ, ਭਾਵ ਆਤਮ ਅਨੰਦ ਵਾਲੇ ਹੂਏ ਹੈਂ, ਗੂੜੇ ਪ੍ਰੇਮ ਮੇਂ ਜੋ ਰਾਤੇ ਹੈਂ, ਔ ਜਿਨੋਂ ਨੇ ਗੁਰੋਂ ਸਾਥ ਮਿਲ ਕੇ ਹਰੀ ਹਰਿ ਨਾਮ ਕੋ ਗਾਇਆ ਹੈ॥੩॥
Prof. Sahib Singhਪਰ, ਜਿਨ੍ਹਾਂ ਨੇ ਗੁਰੂ ਨੂੰ ਮਿਲ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ, ਉਹ ਲਾਲ ਹੋ ਗਏ, ਉਹ ਗੂੜ੍ਹੇ ਪ੍ਰੇਮ-ਰੰਗ ਵਿਚ ਰੰਗੇ ਗਏ (ਉਹਨਾਂ ਦਾ ਆਤਮਕ ਆਨੰਦ ਫਿੱਕਾ ਨਹੀਂ ਪੈਂਦਾ) ॥੩॥ਪਦ ਅਰਥ ਗੂੜੈ ਰੰਗਿ = ਗੂੜ੍ਹੇ ਰੰਗ ਵਿਚ। ਰਾਤੇ = ਰੰਗੇ ਹੋਏ। ਗੁਰ ਮਿਲਿ = ਗੁਰੂ ਨੂੰ ਮਿਲ ਕੇ ॥੩॥
SikhNet (Spanish)pero quienes encontrando al Guru, cantan las Alabanzas del Señor, son teñidos del Rojo Profundo, el Color del Éxtasis.(3)
ਊਚ ਮੂਚ ਅਪਾਰ ਸੁਆਮੀ; ਅਗਮ ਦਰਬਾਰਾ ॥
aooch mooch apaar suaamee; agam darabaaraa |
Sant Singh KhalsaMy Lord and Master is lofty and exalted, grand and infinite. The Darbaar of His Court is inaccessible.
Manmohan SinghLofty, Grand and Infinite is my Lord and beyond reach is His court.
Manmohan Singh (Punjabi)ਬੁਲੰਦ ਵੱਡਾ ਅਤੇ ਬੇਅੰਤ ਹੈ ਮੇਰਾ ਸਾਈਂ ਅਤੇ ਪਹੁੰਚ ਤੋਂ ਪਰੇ ਹੈ ਉਸ ਦੀ ਦਰਗਾਹ।
Fareedkot Teekaਬਹੁਤ ਊਚਾ ਔ ਅਪਾਰ ਸ੍ਵਾਂਮੀ ਤੂੰ ਹੈਂ, ਅਰੁ ਤੇਰਾ ਦਰਬਾਰ ਸਰੂਪ ਪਾਵਣਾਂ ਬਹੁਤ ਕਠਨੁ ਹੈ॥
Prof. Sahib Singhਉਹ ਜੀਵ ਉਸ ਮਾਲਕ ਦੇ ਦਰਬਾਰ ਵਿਚ ਪਹੁੰਚੇ ਰਹਿੰਦੇ ਹਨ ਜੋ ਸਭ ਤੋਂ ਉੱਚਾ ਹੈ ਜੋ ਸਭ ਤੋਂ ਵੱਡਾ ਹੈ ਜੋ ਬੇਅੰਤ ਹੈ ਤੇ ਅਪਹੁੰਚ ਹੈ,ਪਦ ਅਰਥ ਮੂਚ = ਵੱਡਾ। ਅਪਾਰ = ਬੇਅੰਤ, ਅ-ਪਾਰ। ਅਗਮ = ਅਪਹੁੰਚ।
SikhNet (Spanish)Sublime y la más Alta es la Corte del Señor, Insondable y más allá de todo pensamiento.
ਨਾਮੋ ਵਡਿਆਈ ਸੋਭਾ; ਨਾਨਕ. ਖਸਮੁ ਪਿਆਰਾ ॥੪॥੭॥੧੬॥
naamo vaddiaaee sobhaa; naanak. khasam piaaraa |4|7|16|
Sant Singh KhalsaThrough the Naam, glorious greatness and respect are obtained; O Nanak, my Lord and Master is my Beloved. ||4||7||16||
Manmohan SinghIt is through the Name, that one is blessed with glorification and magnificence. O much beloved is the Lord unto Nanak.
Manmohan Singh (Punjabi)ਨਾਮ ਦੇ ਰਾਹੀਂ ਹੀ ਮਾਨ ਪ੍ਰਤਿਸ਼ਟਾ ਅਤੇ ਨਾਮਵਰੀ ਪ੍ਰਾਪਤ ਹੁੰਦੇ ਹਨ ਨਾਨਕ ਨੂੰ ਸੁਆਮੀ ਨਿਹਾਇਤ ਹੀ ਲਾਡਲਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਾਮ ਸੇ ਹੀ ਇਸ ਲੋਕ ਮੇਂ ਸੋਭਾ ਔ ਪਰਲੋਕ ਮੇਂ ਵਡਿਆਈ ਹੋਤੀ ਹੈ। ਹੇ (ਖਸਮੁ) ਮਾਲਕ! ਤੁਮਾਰਾ ਵਹੁ ਪਿਆਰਾ ਹੈ, ਜੋ ਨਾਮ ਜਪਤਾ ਹੈ॥੪॥੭॥੧੬॥☬ਤਤਸਟ ਲਖਣ ਕਰਿ ਪਰਮੇਸੁਰ ਸਰੂਪ ਕਾ ਬੋਧਨ ਕਰਾਵਤੇ ਹੈਂ:
Prof. Sahib Singhਹੇ ਨਾਨਕ! ਜਿਨ੍ਹਾਂ ਨੂੰ ਖਸਮ-ਪ੍ਰਭੂ ਪਿਆਰਾ ਲੱਗਦਾ ਹੈ, ਉਹਨਾਂ ਵਾਸਤੇ ਹਰਿ-ਨਾਮ ਹੀ (ਦੁਨੀਆ ਦੀ) ਵਡਿਆਈ ਹੈ, ਨਾਮ ਹੀ (ਲੋਕ ਪਰਲੋਕ ਦੀ) ਸੋਭਾ ਹੈ ॥੪॥੭॥੧੬॥ਪਦ ਅਰਥ ਨਾਮੋ = ਨਾਮ ਹੀ। ਨਾਨਕ = ਹੇ ਨਾਨਕ! ॥੪॥੭॥੧੬॥
SikhNet (Spanish)Dice Nanak, es a través del Nombre del Señor que uno es bendecido con Gloria, oh, Bienamado es mi Dios.(4-7-16)