ੴ

ਸਿੱਖਬਾਣੀ · SikhBani

Ang 1003

Sri Guru Granth Sahib · Raag Maaroo · 3 shabads, 41 lines
Translations
Shabad Guru Arjan Dev Ji Raag Maaroo continued from Ang 1002

ਬੇਦੁ ਪੁਕਾਰੈ ਮੁਖ ਤੇ, ਪੰਡਤ; ਕਾਮਾਮਨ ਕਾ ਮਾਠਾ ॥

bed pukaarai mukh te, panddat; kaamaaman kaa maatthaa |

Sant Singh KhalsaThe Pandit, the religious scholar, proclaims the Vedas, but he is slow to act on them.
Manmohan SinghWithin his mouth, the Pandit shouts aloud the Vedas, but he is slow to act thereon.
Manmohan Singh (Punjabi)ਆਪਣੇ ਮੂੰਹ ਨਾਲ ਪੰਡਤ, ਵੇਦਾਂ ਨੂੰ ਉੱਚੀ ਉੱਚੀ ਉਚਾਰਦਾ ਹੈ, ਪ੍ਰੰਤੂ ਉਨ੍ਹਾਂ ਤੇ ਅਮਲ ਕਰਨ ਨੂੰ ਉਹ ਢਿੱਲਾ ਹੈ।
Fareedkot Teekaਪੰਡਤ ਜੋ ਹੈ ਬੇਦੋਂ ਕੋ ਤੋ ਪੁਕਾਰਤਾ ਹੈ ਅਰਥਾਤ ਪੜਤਾ ਹੈ ਔ ਕਮਾਵਨੇ ਤੇ ਮਨ ਕਾ (ਮਾਠਾ) ਢਿਲਾ ਹੈ; ਵਾ ਕਾਮਨਾ ਕਰ ਕੇ ਮਨ ਕਾ ਮਠਾ ਹੈ, ਭਾਵ ਬੇਦ ਵਾਕੋਂ ਕੇ ਧਾਰਨੇ ਮੈਂ ਬਹੁਤ ਢੀਲਾ ਹੈ॥
Prof. Sahib Singhਹੇ ਪੰਡਿਤ! (ਤੇਰੇ ਵਰਗਾ ਕੋਈ ਤਾਂ) ਮੂੰਹ ਨਾਲ ਵੇਦ ਉੱਚੀ ਉੱਚੀ ਪੜ੍ਹਦਾ ਹੈ, ਪਰ ਆਤਮਕ ਕਮਾਈ ਕਰਨ ਵਲੋਂ ਢਿੱਲਾ ਹੈ;

ਪਦ ਅਰਥ ਪੁਕਾਰੈ = ਉੱਚੀ ਉੱਚੀ ਪੜ੍ਹਦਾ ਹੈ। ਮੁਖ ਤੇ = ਮੂੰਹ ਤੋਂ, ਮੂੰਹ ਨਾਲ। ਪੰਡਤ = ਹੇ ਪੰਡਿਤ! ਮਾਠਾ = ਮੱਠਾ, ਢਿੱਲਾ। ਕਾਮਾਮਨ ਕਾ = ਕਮਾਵਨ ਦਾ, ਕਮਾਣ ਦਾ, ਆਤਮਕ ਜੀਵਨ ਬਣਾਣ ਦਾ।

SikhNet (Spanish)El Pandit recita los Vedas, pero falla al actuar, vive en el silencio, se sienta sin moverse, pero en su mente está el nudo del deseo;

ਮੋਨੀ ਹੋਇ ਬੈਠਾ ਇਕਾਂਤੀ; ਹਿਰਦੈ ਕਲਪਨ ਗਾਠਾ ॥

monee hoe baitthaa ikaantee; hiradai kalapan gaatthaa |

Sant Singh KhalsaAnother person on silence sits alone, but his heart is tied in knots of desire.
Manmohan SinghThe silent sage sits apart, but in his mind are the knots of desires.
Manmohan Singh (Punjabi)ਚੁਪ ਕਰੀਤਾ ਰਿਸ਼ੀ ਨਿਵੇਕਲਾ ਹੋ ਬਹਿੰਦਾ ਹੈ; ਪ੍ਰੰਤੂ ਉਸ ਦੇ ਮਨ ਅੰਦਰ ਖ਼ਾਹਿਸ਼ ਦੀਆਂ ਗੰਢਾਂ ਹਨ।
Fareedkot Teekaਮੋਨ ਧਾਰ ਕੇ ਇਕਾਂਤ ਜੇ ਹੋਇ ਬੈਠਾ ਪੁਨਾ ਹਿਰਦੇ ਮੇਂ ਕਲਪਨਾ ਕੀ ਗੰਠ ਹੂਈ ਤੌ ਕਿਆ ਹੈ॥
Prof. Sahib Singh(ਕੋਈ) ਮੋਨਧਾਰੀ ਬਣ ਕੇ (ਕਿਸੇ ਗੁਫ਼ਾ ਆਦਿਕ ਵਿਚ) ਇਕੱਲਾ ਬੈਠਾ ਹੋਇਆ ਹੈ, (ਪਰ ਉਸ ਦੇ ਭੀ) ਹਿਰਦੇ ਵਿਚ ਮਾਨਸਕ ਦੌੜ-ਭੱਜ ਦੀ ਗੰਢ ਬੱਝੀ ਹੋਈ ਹੈ;

ਪਦ ਅਰਥ ਮੋਨੀ = ਮੋਨ-ਧਾਰੀ, ਸਦਾ ਚੁੱਪ ਸਾਧੀ ਰੱਖਣ ਵਾਲਾ। ਇਕਾਂਤੀ = ਇਕਾਂਤ ਵਿਚ, ਕਿਸੇ ਗੁਫ਼ਾ ਆਦਿਕ ਵਿਚ ਇਕੱਲਾ। ਹਿਰਦੈ = ਹਿਰਦੇ ਵਿਚ। ਗਾਠਾ = ਗੰਢ। ਕਲਪਨ = ਮਾਨਸਕ ਦੌੜ-ਭੱਜ।

SikhNet (Spanish)el Udasi, el renunciante, abandona su hogar y a su familia,

ਹੋਇ ਉਦਾਸੀ. ਗ੍ਰਿਹੁ ਤਜਿ ਚਲਿਓ; ਛੁਟਕੈ ਨਾਹੀ. ਨਾਠਾ ॥੧॥

hoe udaasee. grihu taj chalio; chhuttakai naahee. naatthaa |1|

Sant Singh KhalsaAnother becomes an Udaasi, a renunciate; he abandons his home and walks out on his family, but his wandering impulses do not leave him. ||1||
Manmohan SinghBecoming an anchoret, he abandons and walks out of his home, but he is not saved by such flight.
Manmohan Singh (Punjabi)ਉਪਰਾਮ ਹੋ, ਉਹ ਆਪਣੇ ਧਾਮ ਨੂੰ ਛੱਡ ਬਾਹਰ ਟੁਰ ਜਾਂਦਾ ਹੈ; ਪ੍ਰੰਤੂ ਇਸ ਤਰ੍ਹਾਂ ਭੱਜਣ ਦੁਆਰਾ ਉਸ ਦਾ ਛੁਟਕਾਰਾ ਨਹੀਂ ਹੁੰਦਾ।
Fareedkot Teekaਉਦਾਸੀਨ ਪੁਰਸੋਂ ਕਾ ਭੇਖੁ ਧਾਰ ਕਰ ਘਰ ਕੋ ਛੋਡ ਦੀਆ ਹੈ, ਪਰੰਤੂ ਮਨ ਦਾ ਦੌੜਨਾ ਤਉ ਭੀ ਨਹੀਂ ਛੂਟਤਾ ਹੈ॥
Prof. Sahib Singh(ਕੋਈ ਦੁਨੀਆ ਵਲੋਂ) ਉਪਰਾਮ ਹੋ ਕੇ ਗ੍ਰਿਹਸਤ ਛੱਡ ਕੇ ਤੁਰ ਪਿਆ ਹੈ, (ਪਰ ਉਸ ਦੀ ਭੀ) ਭਟਕਣਾ ਮੁੱਕੀ ਨਹੀਂ ॥੧॥

ਪਦ ਅਰਥ ਹੋਇ = ਹੋ ਕੇ। ਉਦਾਸੀ = ਉਪਰਾਮ। ਗ੍ਰਿਹੁ = ਘਰ, ਗ੍ਰਿਹਸਤ। ਤਜਿ = ਛੱਡ ਕੇ। ਮਾਠਾ = ਨੱਠ-ਭੱਜ, ਭਟਕਣਾ ॥੧॥

SikhNet (Spanish)pero las vacilaciones de su mente no cesan. (1)

ਜੀਅ ਕੀ; ਕੈ ਪਹਿ ਬਾਤ ਕਹਾ ॥

jeea kee; kai peh baat kahaa |

Sant Singh KhalsaWho can I tell about the state of my soul?
Manmohan SinghTo whom should I tell the state of my mind?
Manmohan Singh (Punjabi)ਮੈਂ ਆਪਣੇ ਮਨ ਦੀ ਅਵਸਥਾ ਕਿਸ ਨੂੰ ਦੱਸਾਂ?
Fareedkot Teekaਮੈਂ ਅਪਨੇ ਜੀਅ ਕੀ ਕਿਸ ਪਾਸ ਬਾਤ ਕਹਾਂ?
Prof. Sahib Singh(ਹੇ ਪੰਡਿਤ!) ਮੈਂ ਆਪਣੇ ਦਿਲ ਦੀ ਗੱਲ ਕਿਸ ਨੂੰ ਦੱਸਾਂ?

ਪਦ ਅਰਥ ਜੀਅ ਕੀ ਬਾਤ = ਦਿਲ ਦੀ ਗੱਲ। ਕੈ ਪਹਿ = ਕਿਸ ਦੇ ਪਾਸ? ਕਹਾ = ਕਹਾਂ, ਮੈਂ ਆਖਾਂ।

SikhNet (Spanish)¿A quien le puedo contar el estado de mi Alma?

ਆਪਿ ਮੁਕਤੁ. ਮੋ ਕਉ ਪ੍ਰਭੁ ਮੇਲੇ; ਐਸੋ ਕਹਾ ਲਹਾ ॥੧॥ ਰਹਾਉ ॥

aap mukat. mo kau prabh mele; aiso kahaa lahaa |1| rahaau |

Sant Singh KhalsaWhere can I find such a person who is liberated, and who can unite me with my God? ||1||Pause||
Manmohan SinghWhere can I find such a person, who himself is emancipated and unites me with the Lord? Pause.
Manmohan Singh (Punjabi)ਮੈਂ ਐਹੋ ਜੇਹੇ ਪੁਰਸ਼ ਨੂੰ ਕਿੱਥੋਂ ਲੱਭ ਸਕਦਾ ਹਾਂ, ਜੋ ਖ਼ੁਦ ਮੋਖਸ਼ ਹੋਇਆ ਹੋਇਆ ਹੋਵੇ ਤੇ ਮੈਨੂੰ ਸਾਈਂ ਨਾਲ ਮਿਲਾ ਦੇਵੇ। ਠਹਿਰਾਉ।
Fareedkot Teekaਜੋ ਆਪ ਮੁਕਤਿ ਹੋਵੈ ਔ ਮੇਰੇ ਕੋ ਪ੍ਰਭੂ ਕੇ ਸਾਥ ਮੇਲ ਦੇਵੇ, ਐਸਾ ਮੈਂ ਸੰਤ ਕਿਸ ਅਸਥਾਨ ਸੇ ਲੇਵੋ, ਭਾਵ ਐਸਾ ਦੁਰਲਭੁ ਹੈ॥੧॥ ਰਹਾਉ ॥
Prof. Sahib Singhਮੈਂ ਇਹੋ ਜਿਹਾ (ਗੁਰਮੁਖ) ਕਿੱਥੋਂ ਲੱਭਾਂ ਜਿਹੜਾ ਆਪ (ਮੋਹ ਮਾਇਆ ਤੋਂ) ਬਚਿਆ ਹੋਇਆ ਹੋਵੇ, ਤੇ, ਮੈਨੂੰ (ਭੀ) ਪਰਮਾਤਮਾ ਮਿਲਾ ਦੇਵੇ? ॥੧॥ ਰਹਾਉ ॥

ਪਦ ਅਰਥ ਮੁਕਤੁ = ਵਿਕਾਰਾਂ ਤੋਂ ਸੁਤੰਤਰ। ਮੋ ਕਉ = ਮੈਨੂੰ। ਕਹਾ = ਕਹਾਂ? ਕਿੱਥੇ? ਲਹਾ = ਲਹਾਂ, ਮੈਂ ਲੱਭਾਂ ॥੧॥ ਰਹਾਉ ॥

SikhNet (Spanish)¿Dónde encontrar a ese ser liberado que pueda unirme con mi Señor?(1-Pausa)

ਤਪਸੀ ਕਰਿ ਕੈ ਦੇਹੀ ਸਾਧੀ; ਮਨੂਆ ਦਹ ਦਿਸ ਧਾਨਾ ॥

tapasee kar kai dehee saadhee; manooaa deh dis dhaanaa |

Sant Singh KhalsaSomeone may practice intensive meditation, and discipline his body, but his mind still runs around in ten directions.
Manmohan SinghBecoming a penitent, he discipline his mind run's in ten directions.
Manmohan Singh (Punjabi)ਤੱਪੀਆ ਹੋ ਕੇ ਉਹ ਆਪਣੇ ਸਰੀਰ ਨੂੰ ਆਪਣੇ ਵੱਸ ਵਿੱਚ ਕਰਦਾ ਹੈ ਪ੍ਰੰਤੂ ਉਸ ਦਾ ਮਨ ਦਸੀਂ ਪਾਸੀ ਭੱਜਿਆ ਫਿਰਦਾ ਹੈ।
Fareedkot Teekaਜੇ ਤਪਸ੍ਵੀ ਹੋ ਕਰ ਕੇ ਦੇਹੀ ਭਲੀ ਪ੍ਰਕਾਰ ਸਾਧੀ ਔ ਮਨ ਦਸੋ ਦਿਸਾ ਮੇਂ (ਧਾਨਾ) ਧਾਇਆ ਤੌ ਕਿਆ ਹੈ॥
Prof. Sahib Singh(ਹੇ ਪੰਡਿਤ!) ਕੋਈ ਤਪਸ੍ਵੀ (ਤਪ) ਕਰ ਕੇ (ਨਿਰੇ) ਸਰੀਰ ਨੂੰ ਕਸ਼ਟ ਦੇ ਰਿਹਾ ਹੈ, ਮਨ (ਉਸ ਦਾ ਭੀ) ਦਸੀਂ ਪਾਸੀਂ ਦੌੜ ਰਿਹਾ ਹੈ;

ਪਦ ਅਰਥ ਕਰਿ ਕੈ = (ਤਪ) ਕਰ ਕੇ। ਦੇਹੀ ਸਾਧੀ = ਸਰੀਰ ਸਾਧਿਆ, ਸਰੀਰ ਨੂੰ ਕਸ਼ਟ ਦੇਂਦਾ ਰਿਹਾ। ਦਹਦਿਸ = ਦਸੀਂ ਪਾਸੀਂ। ਧਾਨਾ = ਦੌੜਦਾ ਰਿਹਾ।

SikhNet (Spanish)Uno se vuelve asceta y disciplina su cuerpo, pero la mente divaga por todas partes,

ਬ੍ਰਹਮਚਾਰਿ ਬ੍ਰਹਮਚਜੁ ਕੀਨਾ; ਹਿਰਦੈ ਭਇਆ ਗੁਮਾਨਾ ॥

brahamachaar brahamachaj keenaa; hiradai bheaa gumaanaa |

Sant Singh KhalsaThe celibate practices celibacy, but his heart is filled with pride.
Manmohan Singhthe celibate practises celibacy, but within his mind is self-conceit.
Manmohan Singh (Punjabi)ਜਤੀ ਸਤੀ ਹੋ ਉਹ ਜੱਤ ਸੱਤ ਕਮਾਉਂਦਾ ਹੈ; ਪ੍ਰੰਤੂ ਉਸ ਦੇ ਮਨ ਅੰਦਰ ਸਵੈ-ਹੰਗਤਾ ਹੈ।
Fareedkot Teekaਬ੍ਰਹਮਚਰਜ ਆਠ ਪ੍ਰਕਾਰ ਕਾ ਕਾਮੁ ਜੀਤ ਕਰ ਬ੍ਰਹਮਚਾਰੀ ਭੀ ਕਹਾਵਨਾ ਪਰਸਿਧ ਸੰਸਾਰ ਮੇਂ ਕੀਆ, ਜੋ ਰਿਦੇ ਮੇਂ (ਗੁਮਾਨਾ) ਹੰਕਾਰ ਭਇਆ ਤੌ ਵਹੁ ਕਿਆ ਹੈ, ਭਾਵ ਫਲ੍ਹ ਰਹਿਤ ਹੈ॥
Prof. Sahib Singhਕਿਸੇ ਬ੍ਰਹਮਚਾਰੀ ਨੇ ਕਾਮ-ਵਾਸਨਾ ਰੋਕਣ ਦਾ ਅੱਭਿਆਸ ਕਰ ਲਿਆ ਹੈ, (ਪਰ ਉਸ ਦੇ) ਹਿਰਦੇ ਵਿਚ (ਇਸੇ ਗੱਲ ਦਾ) ਅਹੰਕਾਰ ਪੈਦਾ ਹੋ ਗਿਆ ਹੈ,

ਪਦ ਅਰਥ ਬ੍ਰਹਮਚਾਰਿ = ਬ੍ਰਹਮਚਾਰੀ ਨੇ। ਬ੍ਰਹਮਚਜੁ = ਬ੍ਰਹਮਚਰਜ, ਕਾਮ-ਵਾਸਨਾ ਰੋਕਣ ਦਾ ਅੱਭਿਆਸ। ਗੁਮਾਨਾ = ਅਹੰਕਾਰ।

SikhNet (Spanish)y aun conservándose casto, en el corazón permanece el ego.

ਸੰਨਿਆਸੀ ਹੋਇ ਕੈ ਤੀਰਥਿ ਭ੍ਰਮਿਓ; ਉਸੁ ਮਹਿ ਕ੍ਰੋਧੁ ਬਿਗਾਨਾ ॥੨॥

saniaasee hoe kai teerath bhramio; us meh krodh bigaanaa |2|

Sant Singh KhalsaThe Sannyaasi wanders around at sacred shrines of pilgrimage, but his mindless anger is still within him. ||2||
Manmohan SinghBecoming a renouncer, he wanders at holies, but within him a foolhardily wrath.
Manmohan Singh (Punjabi)ਤਿਆਗੀ ਹੋ, ਉਹ ਧਰਮ ਅਸਥਾਨਾਂ ਦਾ ਰਟਨ ਕਰਦਾ ਹੈ; ਪ੍ਰਤੂ, ਉਸ ਅੰਦਰ ਉਜੱਡ ਗੁੱਸਾ ਹੈ।
Fareedkot Teekaਜੇ ਸੰਨਿਆਸੀ ਮਾਰਗ ਮੇਂ ਹੋਇਕੈ ਤੀਰਥੋਂ ਮੇਂ ਭਰਮਤਾ ਰਹਾ ਔਰ ਉਸ ਭੌਣੇ ਮੇਂ ਕ੍ਰੋਧ ਪ੍ਰਾਪਤਿ ਭਇਆ, ਤੋ (ਬੇਗਾਨਾ) ਮੂਰਖ ਪਣਾ ਹੀ ਹੈ॥੨॥
Prof. Sahib Singh(ਕੋਈ) ਸੰਨਿਆਸੀ ਬਣ ਕੇ (ਹਰੇਕ) ਤੀਰਥ ਉਤੇ ਭੌਂ ਰਿਹਾ ਹੈ ; ਉਸ ਦੇ ਅੰਦਰ ਉਸ ਨੂੰ ਮੂਰਖ ਬਣਾ ਦੇਣ ਵਾਲਾ ਕ੍ਰੋਧ ਪੈਦਾ ਹੋ ਗਿਆ ਹੈ (ਦੱਸ, ਪੰਡਿਤ! ਮੈਂ ਅਜਿਹਾ ਮਨੁੱਖ ਕਿੱਥੋਂ ਲੱਭਾਂ ਜੋ ਆਪ ਮੁਕਤ ਹੋਵੇ) ॥੨॥

ਪਦ ਅਰਥ ਹੋਇ ਕੈ = ਬਣ ਕੇ। ਤੀਰਥਿ = (ਹਰੇਕ) ਤੀਰਥ ਉੱਤੇ। ਬਿਗਾਨਾ = ਬੇ-ਗਿਆਨਾ, ਮੂਰਖਤਾ ਵਾਲਾ ॥੨॥

SikhNet (Spanish)Uno va a los lugares santos, se vuelve recluso, pero dentro de uno está el enojo nacido de la ignorancia.(2)

ਘੂੰਘਰ ਬਾਧਿ. ਭਏ ਰਾਮਦਾਸਾ; ਰੋਟੀਅਨ ਕੇ ਓਪਾਵਾ ॥

ghoonghar baadh. bhe raamadaasaa; rotteean ke opaavaa |

Sant Singh KhalsaThe temple dancers tie bells around their ankles to earn their living.
Manmohan SinghIn their effort to get bread, they become temple-dancers, by tying tinkling anklets to their feet.
Manmohan Singh (Punjabi)ਟੁੱਕਰ ਪ੍ਰਾਪਤ ਕਰਨ ਦੇ ਉਪਰਾਲੇ ਅੰਦਰ, ਉਹ ਪੋਰਾ ਨੂੰ ਘੁੰਗਰੂ ਬੰਨ੍ਹ ਕੇ ਮੰਦਰਾਂ ਦੇ ਨਚਾਰ ਬਣ ਜਾਂਦੇ ਹਨ।
Fareedkot Teekaਪੈਰੋਂ ਸੇ ਘੁੰਘਰੂ ਬਾਂਧ ਕੇ ਰਾਮ ਕੇ ਦਾਸ ਹੂਏ, ਭਾਵ ਨਿਰਤਕਾਰੀਏ ਹੂਏ, ਤਉ ਕਿਆ ਹੈ? ਇਹੁ ਸਭ ਰੋਟੀਓਂ ਕੇ ਉਪਾਵ ਹੈਂ॥
Prof. Sahib Singh(ਹੇ ਪੰਡਿਤ! ਕਈ ਐਸੇ ਹਨ ਜੋ ਆਪਣੇ ਪੈਰਾਂ ਨਾਲ) ਘੁੰਘਰੂ ਬੰਨ੍ਹ ਕੇ ਰਾਸਧਾਰੀਏ ਬਣੇ ਹਨ, ਪਰ ਉਹ ਭੀ ਰੋਟੀਆਂ (ਕਮਾਣ ਦੇ ਹੀ ਇਹ) ਢੰਗ ਵਰਤ ਰਹੇ ਹਨ;

ਪਦ ਅਰਥ ਬਾਧਿ = ਬੰਨ੍ਹ ਕੇ। ਰਾਮਦਾਸਾ = ਰਾਮ ਦੇ ਦਾਸ, ਭਗਤੀਏ, ਰਾਸਧਾਰੀਏ। ਓਪਾਵਾ = ਸਾਧਨ, ਢੰਗ।

SikhNet (Spanish)Uno baila frente a los dioses al son de las campanitas del pie, todo esto para ganarse el pan,

ਬਰਤ ਨੇਮ ਕਰਮ ਖਟ ਕੀਨੇ; ਬਾਹਰਿ ਭੇਖ ਦਿਖਾਵਾ ॥

barat nem karam khatt keene; baahar bhekh dikhaavaa |

Sant Singh KhalsaOthers go on fasts, take vows, perform the six rituals and wear religious robes for show.
Manmohan SinghMen fast, take vows, perform six rites and wear religious garbs for outward display.
Manmohan Singh (Punjabi)ਬੰਦੇ ਉਪਹਾਸ ਰਖਦੇ, ਪ੍ਰਤੱਗਿਆ ਲੈਂਦੇ, ਛੇ ਕਰਮ ਕਾਂਡ ਕਰਦੇ ਅਤੇ ਬਾਹਰੋਂ ਵਿਖਾਲੇ ਦੀ ਖਾਤਰ ਧਾਰਮਕ ਬਾਣੇ ਪਹਿਨਦੇ ਹਨ।
Fareedkot Teekaਪ੍ਰੇਮ ਬਿਨਾਂ ਜੋ ਚੰਦ੍ਰਾਇਣ ਆਦਿ ਬ੍ਰਤ ਰਖਣੇ ਔ ਨੇਮ ਧਾਰਣੇਂ ਔ ਖਟ ਕਰਮ ਕਰਨੇ ਪੁਨਾਂ ਬਾਹਰਲੇ ਭੇਖ ਕਾ ਕਰਨਾ, ਇਹੁ ਸਭ ਦਿਖਾਵਾ ਹੀ ਹੈ। ਭਾਵ ਦਿਖਾਵੇ ਮਾਤ੍ਰ ਜੋ ਲੋਕ ਮਾਨਤਾ ਕੋ ਕਰਤਾ ਹੈ, ਸੋ ਬਿਅਰਥ ਹੈ॥
Prof. Sahib Singh(ਕਈ ਐਸੇ ਹਨ ਜੋ) ਵਰਤ ਨੇਮ ਆਦਿਕ ਅਤੇ ਛੇ (ਮਿਥੇ ਹੋਏ ਧਾਰਮਿਕ) ਕਰਮ ਕਰਦੇ ਹਨ, (ਪਰ ਉਹਨਾਂ ਨੇ ਭੀ) ਬਾਹਰ (ਲੋਕਾਂ ਨੂੰ ਹੀ) ਧਾਰਮਿਕ ਪਹਿਰਾਵਾ ਵਿਖਾਇਆ ਹੋਇਆ ਹੈ;

ਪਦ ਅਰਥ ਕਰਮ ਖਟ = ਛੇ (ਧਾਰਮਿਕ) ਕੰਮ {ਵਿੱਦਿਆ ਪੜ੍ਹਨੀ ਤੇ ਪੜ੍ਹਾਣੀ, ਦਾਨ ਦੇਣਾ ਤੇ ਲੈਣਾ, ਜੱਗ ਕਰਨਾ ਤੇ ਕਰਾਣਾ}। ਭੇਖ = ਧਾਰਮਿਕ ਪਹਿਰਾਵਾ। ਦਿਖਾਵਾ = ਵਿਖਾਇਆ।

SikhNet (Spanish)hace ayunos, ritos religiosos, observa las cinco actitudes yóguicas

ਗੀਤ ਨਾਦ ਮੁਖਿ ਰਾਗ ਅਲਾਪੇ; ਮਨਿ. ਨਹੀ ਹਰਿ ਹਰਿ ਗਾਵਾ ॥੩॥

geet naad mukh raag alaape; man. nahee har har gaavaa |3|

Sant Singh KhalsaSome sing songs and melodies and hymns, but their minds do not sing of the Lord, Har, Har. ||3||
Manmohan SinghWith their mouth, people melodiously hymn songs and sermons, but their mind sings not the Lord praise.
Manmohan Singh (Punjabi)ਆਪਣੇ ਮੂੰਹ ਨਾਲ ਲੋਕ ਗਾਉਣੇ ਅਤੇ ਭਜਨ ਸੁਰ ਤਾਲ ਨਾਲ ਗਾਉਂਦੇ ਹਨ, ਪ੍ਰੰਤੂ, ਉਨ੍ਹਾਂ ਦਾ ਮਨ ਸੁਆਮੀ ਵਾਹਿਗੁਰੂ ਦੀ ਮਹਿਮਾ ਗਾਇਨ ਨਹੀਂ ਕਰਦਾ।
Fareedkot Teekaਸਾਧਾਰਨ ਗੀਤ ਗਾਵਨੇਂ ਔ ਸੰਖ ਪੂਰਨੇਂ ਪੁਨਾ ਮੁਖ ਜੋ ਰਾਗ ਖਟ ਹੈਂ, ਸੋ ਅਲਾਪਣੇ। ਪਰੰਤੂ ਜੋ ਮਨ ਹਰੀ ਹਰਿ ਨਾਮ ਕੋ ਗਾਵਤਾ ਨਹੀਂ ਤੌ ਪੂਰਬੋਕਤ ਕਰਮ ਸਭ ਨਿਸਫਲ ਹੈਂ॥੩॥
Prof. Sahib Singh(ਕਈ ਐਸੇ ਹਨ ਜੋ) ਮੂੰਹ ਨਾਲ (ਤਾਂ ਭਜਨਾਂ ਦੇ) ਗੀਤ ਰਾਗ ਅਲਾਪਦੇ ਹਨ, (ਪਰ ਆਪਣੇ) ਮਨ (ਵਿਚ ਉਹਨਾਂ ਨੇ ਭੀ ਕਦੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਨਹੀਂ ਕੀਤੀ ॥੩॥

ਪਦ ਅਰਥ ਨਾਦ = ਆਵਾਜ਼, ਰਾਗ। ਮੁਖਿ = ਮੂੰਹ ਨਾਲ। ਅਲਾਪੇ = ਉਚਾਰੇ। ਮਨਿ = ਮਨ ਵਿਚ। ਗਾਵਾ = ਗਾਇਆ ॥੩॥

SikhNet (Spanish)y se viste con diferentes túnicas, canta con sus labios, pero la mente no se entona en Verdad en el Señor. (3)

ਹਰਖ ਸੋਗ ਲੋਭ ਮੋਹ ਰਹਤ ਹਹਿ; ਨਿਰਮਲ ਹਰਿ ਕੇ ਸੰਤਾ ॥

harakh sog lobh moh rehat heh; niramal har ke santaa |

Sant Singh KhalsaThe Lord's Saints are immaculately pure; they are beyond pleasure and pain, beyond greed and attachment.
Manmohan SinghGod's saints are pure and are free from weal, woe, avarice and worldly love.
Manmohan Singh (Punjabi)ਵਾਹਿਗੁਰੂ ਦੇ ਸਾਧੂ ਪਵਿੱਤ੍ਰ ਹਨ ਅਤੇ ਖੁਸ਼ੀ, ਗਮੀ, ਲਾਲਚ ਅਤੇ ਸੰਸਾਰੀ ਮਮਤਾ ਤੋਂ ਆਜ਼ਾਦ ਹਨ।
Fareedkot Teekaਹਰਖ, ਸੋਗ, ਲੋਭ, ਮੋਹਿ, ਰਹਿਤ ਜੋ ਹੈ, ਸੋ ਨਿਰਮਲ ਹਰੀ ਕੇ ਸੰਤ ਹੈਂ॥
Prof. Sahib Singh(ਹੇ ਪੰਡਿਤ! ਸਿਰਫ਼) ਹਰੀ ਦੇ ਸੰਤ ਜਨ ਹੀ ਪਵਿੱਤਰ ਜੀਵਨ ਵਾਲੇ ਹਨ, ਉਹ ਖ਼ੁਸ਼ੀ ਗ਼ਮੀ ਲੋਭ ਮੋਹ ਆਦਿਕ ਤੋਂ ਬਚੇ ਰਹਿੰਦੇ ਹਨ।

ਪਦ ਅਰਥ ਹਰਖ = ਖ਼ੁਸ਼ੀ। ਸੋਗ = ਗ਼ਮ। ਰਹਤ = ਬਚੇ ਹੋਏ। ਹਹਿ = ਹਨ {ਬਹੁ-ਵਚਨ}।

SikhNet (Spanish)Los Santos del Señor están más allá del dolor, del placer, de la avaricia y del apego y se encuentran inmaculados y limpios.

ਤਿਨ ਕੀ ਧੂੜਿ ਪਾਏ ਮਨੁ ਮੇਰਾ; ਜਾ ਦਇਆ ਕਰੇ ਭਗਵੰਤਾ ॥

tin kee dhoorr paae man meraa; jaa deaa kare bhagavantaa |

Sant Singh KhalsaMy mind obtains the dust of their feet, when the Lord God shows mercy.
Manmohan SinghIf the Auspicious Lord shows mercy, then my soul obtains the dust of the feet of those saints.
Manmohan Singh (Punjabi)ਜੇਕਰ ਸੁਲੱਖਣਾ ਸੁਆਮੀ ਮਿਹਰਬਾਨੀ ਕਰੋ, ਤਾਂ ਮੇਰੀ ਜਿੰਦੜੀ ਉਨ੍ਹਾਂ ਸਾਧੂਆਂ ਦੇ ਪੈਰਾ ਦੀ ਖ਼ਾਕ ਨੂੰ ਪਾ ਲੈਂਦੀ ਹੈ।
Fareedkot Teekaਤਿਨ ਕੀ ਜੋ ਧੂੜ ਹੈ, ਜੇ ਭਗਵੰਤ ਦਇਆ ਕਰੇ ਤੋ ਮੇਰਾ ਮਨੁ ਪਾਵੈ॥
Prof. Sahib Singhਜਦੋਂ ਭਗਵਾਨ ਦਇਆ ਕਰੇ ਤਦੋਂ ਮੇਰਾ ਮਨ ਉਹਨਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰਦਾ ਹੈ।

ਪਦ ਅਰਥ ਧੂੜਿ = ਚਰਨ-ਧੂੜ। ਜਾ = ਜਦੋਂ।

SikhNet (Spanish)Sí, con el Polvo de Sus Pies soy en verdad bendecido, cuando Dios me muestra Su Compasión.

ਕਹੁ ਨਾਨਕ. ਗੁਰੁ ਪੂਰਾ ਮਿਲਿਆ; ਤਾਂ ਉਤਰੀ ਮਨ ਕੀ ਚਿੰਤਾ ॥੪॥

kahu naanak. gur pooraa miliaa; taan utaree man kee chintaa |4|

Sant Singh KhalsaSays Nanak, I met the Perfect Guru, and then the anxiety of my mind was removed. ||4||
Manmohan SinghSays Nanak, when I met with my Perfect Guru, then was my mind's anxiety removed.
Manmohan Singh (Punjabi)ਗੁਰੂ ਜੀ ਆਖਦੇ ਹਨ, ਜਦ ਮੈਂ ਆਪਣੇ ਪੂਰਨ ਗੁਰਦੇਵ ਜੀ ਨੂੰ ਮਿਲ ਪਿਆ, ਤਦ ਮੇਰੇ ਚਿੱਤ ਦਾ iਫ਼ਕਰ ਦੂਰ ਹੋ ਗਿਆ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੌ ਪੂਰਾ ਗੁਰੂ ਮਿਲਿਆ ਹੈ ਤੌ ਮਨ ਕੀ ਚਿੰਤਾ ਉੱਤਰ ਗਈ ਹੈ॥੪॥
Prof. Sahib Singhਹੇ ਨਾਨਕ! ਜਦੋਂ ਪੂਰਾ ਗੁਰੂ ਮਿਲਦਾ ਹੈ ਤਦੋਂ ਮਨ ਦੀ ਚਿੰਤਾ ਦੂਰ ਹੋ ਜਾਂਦੀ ਹੈ ॥੪॥

ਪਦ ਅਰਥ ਨਾਨਕ = ਹੇ ਨਾਨਕ! ॥੪॥

SikhNet (Spanish)Dice Nanak, encontrando al Guru Perfecto, las preocupaciones de la mente terminan. (4)

ਮੇਰਾ ਅੰਤਰਜਾਮੀ ਹਰਿ ਰਾਇਆ ॥

meraa antarajaamee har raaeaa |

Sant Singh KhalsaMy Sovereign Lord is the Inner-knower, the Searcher of hearts.
Manmohan SinghMy God, the King, is the inner knower.
Manmohan Singh (Punjabi)ਮੈਡਾਂ ਵਾਹਿਗੁਰੂ ਪਾਤਿਸ਼ਾਹ ਅੰਦਰਲੀਆਂ ਜਾਣਨਾ ਵਾਲਾ ਹੈ।
Fareedkot Teekaਮੇਰਾ ਹਰੀ ਰਾਜਾ ਅੰਤਰ੍ਯਾਮੀ ਹੈ॥
Prof. Sahib Singh(ਹੇ ਪੰਡਿਤ!) ਮੇਰਾ ਪ੍ਰਭੂ-ਪਾਤਿਸ਼ਾਹ ਸਭ ਦੇ ਦਿਲ ਦੀ ਜਾਣਨ ਵਾਲਾ ਹੈ (ਉਹ ਬਾਹਰਲੇ ਭੇਖਾਂ ਉੱਦਮਾਂ ਨਾਲ ਨਹੀਂ ਪਤੀਜਦਾ)।

ਪਦ ਅਰਥ ਹਰਿ ਰਾਇਆ = ਪ੍ਰਭੂ ਪਾਤਿਸ਼ਾਹ। ਅੰਤਰਜਾਮੀ = ਸਭ ਦੇ ਦਿਲ ਦੀ ਜਾਣਨ ਵਾਲਾ।

SikhNet (Spanish)Dios, mi Rey, es el Conocedor Íntimo de los corazones y Él, el Bienamado de mi Alma, sabe todo lo que está en mí.

ਸਭੁ ਕਿਛੁ ਜਾਣੈ. ਮੇਰੇ ਜੀਅ ਕਾ ਪ੍ਰੀਤਮੁ; ਬਿਸਰਿ ਗਏ ਬਕਬਾਇਆ ॥੧॥ ਰਹਾਉ ਦੂਜਾ ॥੬॥੧੫॥

sabh kichh jaanai. mere jeea kaa preetam; bisar ge bakabaaeaa |1| rahaau doojaa |6|15|

Sant Singh KhalsaThe Beloved of my soul knows everything; all trivial talk is forgotten. ||1||Second Pause||6||15||
Manmohan SinghThe Beloved of my soul knows everything, so I have forgotten all the idle prating. Pause Second.
Manmohan Singh (Punjabi)ਮੈਂਡੀ ਜਿੰਦੜੀ ਦਾ ਪਿਆਰ ਹਭ ਕਿਛ ਜਾਣਦਾ ਹੈ, ਇਸ ਲਈ ਮੈਨੂੰ ਸਾਰੇ ਸੇਹੂਦਾ ਬਕਵਾਸ ਭੁਲ ਗਏ ਹਨ। ਠਹਿਰਾਉ ਦੂਜਾ।
Fareedkot Teekaਵਹੁ ਸਭ ਕੁਛ ਜਾਨਤਾ ਹੈ। ਪੁਨਾ ਮੇਰੇ ਜੀਅ ਕਾ ਪ੍ਰੀਤਮ ਜਬ ਹੂਆ, ਤਬ ਸਭ ਬਕਬਾਦ ਮੇਰੇ ਬਿਸਰ ਗਏ ਹੈਂ॥੧॥ ਰਹਾਉ ਦੂਜਾ ॥੬॥੧੫॥
Prof. Sahib Singhਹੇ ਪੰਡਿਤ! ਮੇਰੀ ਜਿੰਦ ਦਾ ਪਾਤਿਸ਼ਾਹ ਸਭ ਕੁਝ ਜਾਣਦਾ ਹੈ (ਜਿਸ ਨੂੰ ਉਹ ਮਿਲ ਪੈਂਦਾ ਹੈ, ਉਹ ਸਾਰੇ) ਵਿਖਾਵੇ ਦੇ ਬੋਲ ਬੋਲਣੇ ਭੁੱਲ ਜਾਂਦਾ ਹੈ।੧।ਰਹਾਉ ਦੂਜਾ ॥੧॥ਰਹਾਉ ਦੂਜਾ॥੬॥੧੫॥

ਪਦ ਅਰਥ ਸਭੁ ਕਿਛੁ = ਹਰੇਕ ਗੱਲ। ਜਾਣੈ = ਜਾਣਦਾ ਹੈ {ਇਕ-ਵਚਨ}। ਬਕਬਾਇਆ = ਬਹੁਤਾ ਬੋਲਣਾ।ਰਹਾਉ ਦੂਜਾ ॥੧॥ਰਹਾਉ ਦੂਜਾ॥੬॥੧੫॥

SikhNet (Spanish)Es así como me he liberado de las vanidades.(1-Segunda Pausa-6-15)

Open this shabad (17 lines, Angs 1002-1003) →

Shabad Guru Arjan Dev Ji Raag Maaroo

ਮਾਰੂ ਮਹਲਾ ੫ ॥

maaroo mahalaa 5 |

Sant Singh KhalsaMaaroo, Fifth Mehl:
Manmohan SinghMaru 5th Guru.
Manmohan Singh (Punjabi)ਮਾਰੂ ਪੰਜਵੀਂ ਪਾਤਿਸ਼ਾਹੀ।
SikhNet (Spanish)Maru, Mejl Guru Aryan, Quinto Canal Divino.

ਕੋਟਿ ਲਾਖ ਸਰਬ ਕੋ ਰਾਜਾ; ਜਿਸੁ ਹਿਰਦੈ ਨਾਮੁ ਤੁਮਾਰਾ ॥

kott laakh sarab ko raajaa; jis hiradai naam tumaaraa |

Sant Singh KhalsaOne who has Your Name in his heart is the king of all the hundreds of thousands and millions of beings.
Manmohan SinghHe, within whose mind is Thine Name, O Lord, is the King of all the lacs and million of men.
Manmohan Singh (Punjabi)ਜਿਸ ਦੇ ਰਿਦੇ ਅੰਦਰ ਤੇਰਾ ਨਾਮ ਹੈ, ਹੇ ਸੁਆਮੀ!ਉਹ ਸਮੂਹ ਲੱਖਾਂ ਅਤੇ ਕ੍ਰੋੜਾਂ ਇਨਸਾਨਾਂ ਦਾ ਪਾਤਿਸ਼ਾਹ ਹੈ।
Fareedkot Teekaਲਾਖੋਂ ਜੋ (ਕੋਟਿ) ਕਿਲੇ ਹੈਂ ਔ ਸਰਬ ਜੋ ਪਦਾਰਥ ਹੈਂ ਵਾ ਲਾਖੋਂ ਕ੍ਰੋੜੋਂ ਕੇ ਮੁਲਖੋਂ ਕਾ ਵਾ ਸਰਬ ਪ੍ਰਿਥਵੀ ਕਾ ਭਾਰ ਚਕ੍ਰਵਰਤੀ ਹੈ। ਜਿਸ ਕੇ ਰਿਦੇ ਮੇਂ ਤੁਮਾਰਾ ਨਾਮ ਹੈ ਵਹੁ ਪੁਰਸ ਤਿਨ ਸਭ ਕਾ ਰਾਜਾ ਹੈ ਅਰਥਾਤ ਮਾਲਕ ਹੈ॥
Prof. Sahib Singhਹੇ ਪ੍ਰਭੂ! ਜਿਸ ਮਨੁੱਖ ਦੇ ਹਿਰਦੇ ਵਿਚ ਤੇਰਾ ਨਾਮ ਵੱਸਦਾ ਹੈ ਉਹ ਲੱਖਾਂ ਕ੍ਰੋੜਾਂ (ਬੰਦਿਆਂ) ਸਭਨਾਂ ਲੋਕਾਂ (ਦੇ ਦਿਲ) ਦਾ ਰਾਜਾ ਬਣ ਜਾਂਦਾ ਹੈ।

ਪਦ ਅਰਥ ਕੋਟਿ = ਕ੍ਰੋੜ। ਕੋ = ਦਾ। ਰਾਜਾ = (ਦਿਲ ਉੱਤੇ) ਹਕੂਮਤ ਕਰਨ ਵਾਲਾ। ਹਿਰਦੈ = ਹਿਰਦੇ ਵਿਚ।

SikhNet (Spanish)Aquél, que alaba Tu Nombre, oh Dios, es el Rey de reyes.

ਜਾ ਕਉ ਨਾਮੁ. ਨ ਦੀਆ, ਮੇਰੈ ਸਤਿਗੁਰਿ; ਸੇ ਮਰਿ ਜਨਮਹਿ ਗਾਵਾਰਾ ॥੧॥

jaa kau naam. na deea, merai satigur; se mar janameh gaavaaraa |1|

Sant Singh KhalsaThose, whom my True Guru has not blessed with Your Name, are poor idiots, who die and are reborn. ||1||
Manmohan SinghThey, who are not blessed with the Name by my True Guru; they are the brutes, who continue coming and going.
Manmohan Singh (Punjabi)ਜਿਨ੍ਹਾਂ ਨੂੰ ਮੈਂਡੇ ਸੱਚੇ ਗੁਰਦੇਵ ਜੀ ਨੇ ਨਾਮ ਪ੍ਰਦਾਨ ਨਹੀਂ ਕੀਤਾ; ਉਹ ਵਹਿਸ਼ੀ ਆਉਂਦੇ ਅਤੇ ਜਾਂਦੇ ਰਹਿੰਦੇ ਹਨ।
Fareedkot Teekaਜਿਸ ਕੋ ਮੇਰੇ ਸਤਿਗੁਰੋਂ ਨੇਂ ਤੁਮਾਰਾ ਨਾਮ ਨਹੀਂ ਦੀਆ, ਸੇ ਗਵਾਰ ਮਰਤੇ ਜਨਮਤੇ ਹੈਂ॥੧॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਮੇਰੇ ਸਤਿਗੁਰੂ ਨੇ ਪਰਮਾਤਮਾ ਦਾ ਨਾਮ ਨਹੀਂ ਦਿੱਤਾ, ਉਹ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ ॥੧॥

ਪਦ ਅਰਥ ਮੇਰੈ ਸਤਿਗੁਰਿ = ਮੇਰੇ ਗੁਰੂ ਨੇ। ਜਾ ਕਉ = ਜਿਨ੍ਹਾਂ ਨੂੰ। ਸੇ = ਉਹ ਬੰਦੇ। ਮਰਿ ਜਨਮਹਿ = ਮਰ ਕੇ ਜੰਮਦੇ ਹਨ, ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ। ਗਾਵਾਰਾ = ਮੂਰਖ ॥੧॥

SikhNet (Spanish)Sí, aquellos que no están bendecidos por el Guru, con el Nombre del Señor, los no sabios, sólo van y vienen.(1)

ਮੇਰੇ ਸਤਿਗੁਰ ਹੀ ਪਤਿ ਰਾਖੁ ॥

mere satigur hee pat raakh |

Sant Singh KhalsaMy True Guru protects and preserves my honor.
Manmohan SinghMy True Guru alone saves my honour.
Manmohan Singh (Punjabi)ਮੈਂਡੇ ਸੱਚੇ ਗੁਰੂ ਹੀ ਮੇਰੀ ਇੱਜ਼ਤ ਆਬਰੂ ਰਖਦੇ ਹਨ।
Fareedkot Teekaਮੇਰੇ ਨਿਸਚੇ ਮੇਂ ਤੌ ਇਹੁ ਹੈ ਕਿ ਲੋਕ ਪ੍ਰਲੋਕ ਮੇਂ ਸਤਿਗੁਰੂ ਨਿਸਚੇ ਕਰ ਕੇ ਪਤਿ ਰਾਖਤੇ ਹੈਂ॥
Prof. Sahib Singhਹੇ ਮੇਰੇ ਸਤਿਗੁਰੂ! ਤੂੰ ਹੀ (ਮੇਰੀ) ਇੱਜ਼ਤ ਦਾ ਰਾਖਾ ਹੈਂ।

ਪਦ ਅਰਥ ਸਤਿਗੁਰ = ਹੇ ਗੁਰੂ! ਹੀ = (ਤੂੰ) ਹੀ। ਪਤਿ ਰਾਖੁ = ਇੱਜ਼ਤ ਦਾ ਰਾਖਾ।

SikhNet (Spanish)Oh mi Verdadero Guru, salva mi honor,

ਚੀਤਿ ਆਵਹਿ ਤਬ ਹੀ ਪਤਿ ਪੂਰੀ; ਬਿਸਰਤ ਰਲੀਐ ਖਾਕੁ ॥੧॥ ਰਹਾਉ ॥

cheet aaveh tab hee pat pooree; bisarat raleeai khaak |1| rahaau |

Sant Singh KhalsaWhen You come to mind, Lord, then I obtain perfect honor. Forgetting You, I roll in the dust. ||1||Pause||
Manmohan SinghO Lord, when Thou enter my mind, then I obtain the perfect honour. Forgetting Thee, I become dust. Pause.
Manmohan Singh (Punjabi)ਜਦ ਤੂੰ ਹੇ ਸੁਆਮੀ! ਮੇਰੇ ਮਨ ਵਿੱਚ ਪ੍ਰਵੇਸ਼ ਕਰਦਾ ਹੈਂ, ਤਾਂ ਮੈਨੂੰ ਪੂਰਨ ਇੱਜ਼ਤ ਆਬਰੂ ਪ੍ਰਾਪਤ ਹੋ ਜਾਂਦੀ ਹੈ। ਤੈਨੂੰ ਭੁਲਾ ਕੇ ਮੈਂ ਮਿੱਟੀ ਨਾਲ ਮਿਲ ਜਾਂਦਾ ਹਾਂ। ਠਹਿਰਾਉ।
Fareedkot Teekaਹੇ ਪਰਮੇਸੁਰ! ਜੇ ਸਤਿਗੁਰੋਂ ਦ੍ਵਾਰਾ ਤੂੰ ਯਾਦ ਆਵੇਂ ਤੌ ਇਜਤ ਪੂਰੀ ਹੋਵੈ। ਹੇ ਭਗਵਨ! ਤੂੰ ਜੇ ਬਿਸਰਿਆ ਰਹੇਂ ਤੌ ਖਾਕ ਮੇਂ ਰਲੀਤਾ ਹੈ॥੧॥ ਰਹਾਉ ॥
Prof. Sahib Singhਹੇ ਪ੍ਰਭੂ! ਜਦੋਂ ਤੂੰ (ਅਸਾਂ ਜੀਵਾਂ ਦੇ) ਚਿੱਤ ਵਿਚ ਆ ਵੱਸੇਂ ਤਦੋਂ ਹੀ (ਸਾਨੂੰ ਲੋਕ ਪਰਲੋਕ ਵਿਚ) ਪੂਰਨ ਇੱਜ਼ਤ ਮਿਲਦੀ ਹੈ। (ਤੇਰਾ ਨਾਮ) ਭੁੱਲਿਆਂ ਮਿੱਟੀ ਵਿਚ ਰਲ ਜਾਈਦਾ ਹੈ ॥੧॥ ਰਹਾਉ ॥

ਪਦ ਅਰਥ ਚੀਤਿ = ਚਿੱਤ ਵਿਚ। ਆਵਹਿ = ਜੇ ਤੂੰ ਆ ਵੱਸੇਂ। ਪੂਰੀ = ਪੂਰਨ। ਰਲੀਐ ਖਾਕੁ = ਮਿੱਟੀ ਵਿਚ ਰਲ ਜਾਈਦਾ ਹੈ ॥੧॥ ਰਹਾਉ ॥

SikhNet (Spanish)soy honrado sólo cuando Te alabo, y reducido a polvo si Te abandono.(1-Pausa)

ਰੂਪ ਰੰਗ ਖੁਸੀਆ ਮਨ ਭੋਗਣ; ਤੇ ਤੇ ਛਿਦ੍ਰ ਵਿਕਾਰਾ ॥

roop rang khuseea man bhogan; te te chhidr vikaaraa |

Sant Singh KhalsaThe mind's pleasures of love and beauty bring just as many blames and sins.
Manmohan SinghAs many are the mind's enjoyments of love and pleasure of the beauties, so many are the blames and sins.
Manmohan Singh (Punjabi)ਜਿੰਨੇ ਭੀ ਮਨ ਦੇ ਸੁੰਦਰੀਆਂ ਦੇ ਪਿਆਰ ਤੇ ਅਨੰਦ ਮਾਣਨੇ ਹਨ, ਓਨੇ ਹੀ ਇਲਜ਼ਾਮ ਅਤੇ ਪਾਪ ਹਨ।
Fareedkot Teekaਜਿਤਨੇ ਰੂਪੋਂ ਕਾ ਦੇਖਣਾਂ ਪੁਨਾਂ ਰੰਗੋਂ ਕੀਆਂ ਖੁਸੀਆਂ ਬਿਕਾਰੋਂ ਕਾ ਮਨ ਮੇਂ ਭੋਗਣਾਂ ਹੈ, ਸੋ ਤਿਤਨੇ ਹੀ ਛਿਦ੍ਰ ਵਾ ਦੋਸ ਲਗਤੇ ਹੈਂ॥
Prof. Sahib Singhਦੁਨੀਆ ਦੇ ਸਾਰੇ ਰੂਪ ਰੰਗ ਖ਼ੁਸ਼ੀਆਂ, ਮਨ ਦੀਆਂ ਮੌਜਾਂ ਤੇ ਹੋਰ ਵਿਕਾਰ-ਇਹ ਸਾਰੇ ਹੀ (ਆਤਮਕ ਜੀਵਨ ਵਿਚ) ਛੇਕ ਹਨ।

ਪਦ ਅਰਥ ਮਨ ਭੋਗਣ = ਮਨ ਦੇ ਭੋਗ, ਮਨ ਦੀਆਂ ਮੌਜਾਂ। ਤੇ ਤੇ = ਉਹ ਸਾਰੇ। ਛਿਦ੍ਰ = ਐਬ, ਛੇਕ (ਆਤਮਕ ਜੀਵਨ ਵਿਚ)।

SikhNet (Spanish)Muchas son las dichas y enamoramientos de la mente, tantos también son los errores que uno comete.

ਹਰਿ ਕਾ ਨਾਮੁ ਨਿਧਾਨੁ ਕਲਿਆਣਾ; ਸੂਖ ਸਹਜੁ ਇਹੁ ਸਾਰਾ ॥੨॥

har kaa naam nidhaan kaliaanaa; sookh sehaj ihu saaraa |2|

Sant Singh KhalsaThe Name of the Lord is the treasure of Emancipation; it is absolute peace and poise. ||2||
Manmohan SinghGod's Name is the treasure of emancipation. It is all peace and poise.
Manmohan Singh (Punjabi)ਵਾਹਿਗੁਰੂ ਦਾ ਨਾਮ ਮੋਖਸ਼ ਦਾ ਖ਼ਜ਼ਾਨਾ ਹੈ ਇਹ ਸਮੂਹ ਆਰਾਮ ਅਤੇ ਅਡੋਲਤਾ ਹੀ ਹੈ।
Fareedkot Teekaਹਰੀ ਕਾ ਜੋ ਨਾਮ ਹੈ, ਸੋ ਨਿਧੋਂ ਕਾ ਘਰ ਹੈ ਔ ਕਲਿਆਨ ਸਰੂਪ ਹੈ, ਪੁਨਾ ਸੂਖ ਸਹਿਜ ਅਚੁਤ ਸੁਖ ਜੋ ਸ੍ਰੇਸਟ ਹੈ ਤਿਸ ਕੇ ਦੇਣੇ ਵਾਲਾ ਇਹੀ ਹੈ॥੨॥
Prof. Sahib Singhਪਰਮਾਤਮਾ ਦਾ ਨਾਮ (ਹੀ) ਸਾਰੇ ਸੁਖਾਂ ਦਾ ਸਾਰੀਆਂ ਖ਼ੁਸ਼ੀਆਂ ਦਾ ਖ਼ਜ਼ਾਨਾ ਹੈ; ਇਹ ਨਾਮ ਹੀ ਸ੍ਰੇਸ਼ਟ (ਪਦਾਰਥ) ਹੈ ਅਤੇ ਆਤਮਕ ਅਡੋਲਤਾ (ਦਾ ਮੂਲ) ਹੈ ॥੨॥

ਪਦ ਅਰਥ ਨਿਧਾਨੁ = ਖ਼ਜ਼ਾਨਾ। ਕਲਿਆਣ = ਸੁਖ-ਸਾਂਦ। ਸਹਜੁ = ਆਤਮਕ ਅਡੋਲਤਾ। ਸਾਰਾ = ਸ੍ਰੇਸ਼ਟ ॥੨॥

SikhNet (Spanish)Sí, bendito es el Nombre del Señor, el Tesoro de lo Bueno, la Paz Sublime del Equilibrio.(2)

ਮਾਇਆ ਰੰਗ. ਬਿਰੰਗ ਖਿਨੈ ਮਹਿ; ਜਿਉ ਬਾਦਰ ਕੀ ਛਾਇਆ ॥

maaeaa rang. birang khinai meh; jiau baadar kee chhaaeaa |

Sant Singh KhalsaThe pleasures of Maya fade away in an instant, like the shade of a passing cloud.
Manmohan SinghLike the shade of a cloud, the pleasure of mammon fade away in an instant.
Manmohan Singh (Punjabi)ਬੱਦਲ ਦੀ ਛਾਂ ਦੀ ਮਾਨੰਦ ਧਨ ਦੌਲਤ ਦੀਆਂ ਖੁਸ਼ੀਆ ਇੱਕ ਮੁਹਤ ਵਿੱਚ ਨਾਸ ਹੋ ਜਾਂਦੀਆਂ ਹਨ।
Fareedkot Teekaਮਾਇਆ ਕਾ ਜੋ ਰੰਗ ਹੈ, ਸੋ ਇਹੁ ਖਿਨ ਮੇਂ ਐਸੇ ਬਿਰੰਗ ਹੋ ਜਾਤਾ ਹੈ ਜੈਸੇ ਬਾਦਲੋਂ ਕੀ ਛਾਇਆ ਦੇਖਤੇ ਹੀ ਬਿਲਾਇ ਜਾਤੀ ਹੈ॥
Prof. Sahib Singhਜਿਵੇਂ ਬੱਦਲਾਂ ਦੀ ਛਾਂ (ਛਿਨ-ਭੰਗਰ ਹੈ, ਤਿਵੇਂ) ਮਾਇਆ ਦੇ ਰੰਗ-ਤਮਾਸ਼ੇ ਖਿਨ ਵਿਚ ਫਿੱਕੇ ਪੈ ਜਾਂਦੇ ਹਨ;

ਪਦ ਅਰਥ ਬਿਰੰਗ = ਬੇ-ਰੰਗ, ਫਿੱਕੇ। ਬਾਦਰ = ਬੱਦਲ। ਛਾਇਆ = ਛਾਂ।

SikhNet (Spanish)Maya cambia sus colores todo el tiempo, así como las sombras de las nubes,

ਸੇ ਲਾਲ ਭਏ ਗੂੜੈ ਰੰਗਿ ਰਾਤੇ; ਜਿਨ ਗੁਰ ਮਿਲਿ. ਹਰਿ ਹਰਿ ਗਾਇਆ ॥੩॥

se laal bhe goorrai rang raate; jin gur mil. har har gaaeaa |3|

Sant Singh KhalsaThey alone are dyed in the deep crimson of the Lord's Love, who meet the Guru, and sing the Praises of the Lord, Har, Har. ||3||
Manmohan SinghMeeting with the Guru, they, who sing the Lord-God's praise; They become red and are dyed in the deep Divine love.
Manmohan Singh (Punjabi)ਜੋ ਗੁਖ਼ਰਾਂ ਨਾਲ ਮਿਲ ਕੇ ਸਾਈਂ ਰੱਬਦਾ ਜੱਸ ਗਾਉਂਦੇ ਹਨ ਉਹ ਸੂਹੇ ਹੋ ਜਾਂਦੇ ਹਨ ਤੇ ਪੱਕੇ ਰੱਬੀ ਪ੍ਰੇਮ ਨਾਲ ਰੰਗੇ ਜਾਂਦੇ ਹਨ।
Fareedkot Teekaਸੇ ਲਾਲ ਹੂਏ ਹੈਂ, ਭਾਵ ਆਤਮ ਅਨੰਦ ਵਾਲੇ ਹੂਏ ਹੈਂ, ਗੂੜੇ ਪ੍ਰੇਮ ਮੇਂ ਜੋ ਰਾਤੇ ਹੈਂ, ਔ ਜਿਨੋਂ ਨੇ ਗੁਰੋਂ ਸਾਥ ਮਿਲ ਕੇ ਹਰੀ ਹਰਿ ਨਾਮ ਕੋ ਗਾਇਆ ਹੈ॥੩॥
Prof. Sahib Singhਪਰ, ਜਿਨ੍ਹਾਂ ਨੇ ਗੁਰੂ ਨੂੰ ਮਿਲ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ, ਉਹ ਲਾਲ ਹੋ ਗਏ, ਉਹ ਗੂੜ੍ਹੇ ਪ੍ਰੇਮ-ਰੰਗ ਵਿਚ ਰੰਗੇ ਗਏ (ਉਹਨਾਂ ਦਾ ਆਤਮਕ ਆਨੰਦ ਫਿੱਕਾ ਨਹੀਂ ਪੈਂਦਾ) ॥੩॥

ਪਦ ਅਰਥ ਗੂੜੈ ਰੰਗਿ = ਗੂੜ੍ਹੇ ਰੰਗ ਵਿਚ। ਰਾਤੇ = ਰੰਗੇ ਹੋਏ। ਗੁਰ ਮਿਲਿ = ਗੁਰੂ ਨੂੰ ਮਿਲ ਕੇ ॥੩॥

SikhNet (Spanish)pero quienes encontrando al Guru, cantan las Alabanzas del Señor, son teñidos del Rojo Profundo, el Color del Éxtasis.(3)

ਊਚ ਮੂਚ ਅਪਾਰ ਸੁਆਮੀ; ਅਗਮ ਦਰਬਾਰਾ ॥

aooch mooch apaar suaamee; agam darabaaraa |

Sant Singh KhalsaMy Lord and Master is lofty and exalted, grand and infinite. The Darbaar of His Court is inaccessible.
Manmohan SinghLofty, Grand and Infinite is my Lord and beyond reach is His court.
Manmohan Singh (Punjabi)ਬੁਲੰਦ ਵੱਡਾ ਅਤੇ ਬੇਅੰਤ ਹੈ ਮੇਰਾ ਸਾਈਂ ਅਤੇ ਪਹੁੰਚ ਤੋਂ ਪਰੇ ਹੈ ਉਸ ਦੀ ਦਰਗਾਹ।
Fareedkot Teekaਬਹੁਤ ਊਚਾ ਔ ਅਪਾਰ ਸ੍ਵਾਂਮੀ ਤੂੰ ਹੈਂ, ਅਰੁ ਤੇਰਾ ਦਰਬਾਰ ਸਰੂਪ ਪਾਵਣਾਂ ਬਹੁਤ ਕਠਨੁ ਹੈ॥
Prof. Sahib Singhਉਹ ਜੀਵ ਉਸ ਮਾਲਕ ਦੇ ਦਰਬਾਰ ਵਿਚ ਪਹੁੰਚੇ ਰਹਿੰਦੇ ਹਨ ਜੋ ਸਭ ਤੋਂ ਉੱਚਾ ਹੈ ਜੋ ਸਭ ਤੋਂ ਵੱਡਾ ਹੈ ਜੋ ਬੇਅੰਤ ਹੈ ਤੇ ਅਪਹੁੰਚ ਹੈ,

ਪਦ ਅਰਥ ਮੂਚ = ਵੱਡਾ। ਅਪਾਰ = ਬੇਅੰਤ, ਅ-ਪਾਰ। ਅਗਮ = ਅਪਹੁੰਚ।

SikhNet (Spanish)Sublime y la más Alta es la Corte del Señor, Insondable y más allá de todo pensamiento.

ਨਾਮੋ ਵਡਿਆਈ ਸੋਭਾ; ਨਾਨਕ. ਖਸਮੁ ਪਿਆਰਾ ॥੪॥੭॥੧੬॥

naamo vaddiaaee sobhaa; naanak. khasam piaaraa |4|7|16|

Sant Singh KhalsaThrough the Naam, glorious greatness and respect are obtained; O Nanak, my Lord and Master is my Beloved. ||4||7||16||
Manmohan SinghIt is through the Name, that one is blessed with glorification and magnificence. O much beloved is the Lord unto Nanak.
Manmohan Singh (Punjabi)ਨਾਮ ਦੇ ਰਾਹੀਂ ਹੀ ਮਾਨ ਪ੍ਰਤਿਸ਼ਟਾ ਅਤੇ ਨਾਮਵਰੀ ਪ੍ਰਾਪਤ ਹੁੰਦੇ ਹਨ ਨਾਨਕ ਨੂੰ ਸੁਆਮੀ ਨਿਹਾਇਤ ਹੀ ਲਾਡਲਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਾਮ ਸੇ ਹੀ ਇਸ ਲੋਕ ਮੇਂ ਸੋਭਾ ਔ ਪਰਲੋਕ ਮੇਂ ਵਡਿਆਈ ਹੋਤੀ ਹੈ। ਹੇ (ਖਸਮੁ) ਮਾਲਕ! ਤੁਮਾਰਾ ਵਹੁ ਪਿਆਰਾ ਹੈ, ਜੋ ਨਾਮ ਜਪਤਾ ਹੈ॥੪॥੭॥੧੬॥☬ਤਤਸਟ ਲਖਣ ਕਰਿ ਪਰਮੇਸੁਰ ਸਰੂਪ ਕਾ ਬੋਧਨ ਕਰਾਵਤੇ ਹੈਂ:
Prof. Sahib Singhਹੇ ਨਾਨਕ! ਜਿਨ੍ਹਾਂ ਨੂੰ ਖਸਮ-ਪ੍ਰਭੂ ਪਿਆਰਾ ਲੱਗਦਾ ਹੈ, ਉਹਨਾਂ ਵਾਸਤੇ ਹਰਿ-ਨਾਮ ਹੀ (ਦੁਨੀਆ ਦੀ) ਵਡਿਆਈ ਹੈ, ਨਾਮ ਹੀ (ਲੋਕ ਪਰਲੋਕ ਦੀ) ਸੋਭਾ ਹੈ ॥੪॥੭॥੧੬॥

ਪਦ ਅਰਥ ਨਾਮੋ = ਨਾਮ ਹੀ। ਨਾਨਕ = ਹੇ ਨਾਨਕ! ॥੪॥੭॥੧੬॥

SikhNet (Spanish)Dice Nanak, es a través del Nombre del Señor que uno es bendecido con Gloria, oh, Bienamado es mi Dios.(4-7-16)

Open this shabad →

Shabad Guru Arjan Dev Ji Raag Maaroo continues on Ang 1004

ਮਾਰੂ ਮਹਲਾ ੫ ਘਰੁ ੪ ॥

maaroo mahalaa 5 ghar 4 |

Sant Singh KhalsaMaaroo, Fifth Mehl, Fourth House:
Manmohan SinghMaru 5th Guru.
Manmohan Singh (Punjabi)ਮਾਰੂ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਮਾਰੂ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Maru, Mejl Guru Aryan, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru

ਓਅੰਕਾਰਿ ਉਤਪਾਤੀ ॥

oankaar utapaatee |

Sant Singh KhalsaThe One Universal Creator Lord created the creation.
Manmohan SinghThe One Lord has created the creation.
Manmohan Singh (Punjabi)ਇਕ ਸੁਆਮੀ ਨੇ ਹੀ ਰਚਨਾ ਰਚੀ ਹੈ।
Fareedkot Teekaਹੇ ਭਾਈ! (ਓਅੰਕਾਰਿ) ਬ੍ਰਹਮਾ ਤੇ ਉਤਪਤੀ ਹੈ॥
Prof. Sahib Singhਸਰਬ-ਵਿਆਪਕ ਪਰਮਾਤਮਾ ਨੇ ਜਗਤ ਦੀ ਉਤਪੱਤੀ ਕੀਤੀ ਹੈ;

ਪਦ ਅਰਥ ਓਅੰਕਾਰਿ = ਓਅੰਕਾਰ ਨੇ, ਸਰਬ-ਵਿਆਪਕ ਪਰਮਾਤਮਾ ਨੇ। ਉਤਪਤੀ = ਉਤਪੱਤੀ, ਸ੍ਰਿਸ਼ਟੀ ਦੀ ਰਚਨਾ।

SikhNet (Spanish)El Ser Supremo crea a todos los seres,

ਕੀਆ ਦਿਨਸੁ ਸਭ ਰਾਤੀ ॥

keea dinas sabh raatee |

Sant Singh KhalsaHe made all the days and the nights.
Manmohan SinghHe has made days, nights and everything.
Manmohan Singh (Punjabi)ਉਸ ਨੇ ਹੀ ਦਿਹੁੰ ਰੈਣ ਅਤੇ ਸਾਰਾ ਕੁੱਛ ਬਣਾਇਆ ਹੈ।
Fareedkot Teekaਰਾਤੀਂ ਕਰੀਆਂ ਹੈਂ ਔ ਸਭ ਦਿਨ ਕੀਏ ਹੈਂ॥
Prof. Sahib Singhਦਿਨ ਭੀ ਉਸ ਨੇ ਬਣਾਇਆ; ਰਾਤਾਂ ਭੀ ਉਸੇ ਨੇ ਬਣਾਈਆਂ, ਸਭ ਕੁਝ ਉਸੇ ਨੇ ਬਣਾਇਆ ਹੈ।

ਪਦ ਅਰਥ ਕੀਆ = ਬਣਾਇਆ। ਰਾਤੀ = ਰਾਤਾਂ।

SikhNet (Spanish)también a la noche y al día,

ਵਣੁ ਤ੍ਰਿਣੁ ਤ੍ਰਿਭਵਣ ਪਾਣੀ ॥

van trin tribhavan paanee |

Sant Singh KhalsaThe forests, meadows, three worlds, water,
Manmohan SinghThe forests, grass, the three worlds, water,
Manmohan Singh (Punjabi)ਜੰਗਲ, ਘਾਅ, ਤਿੰਨੇ ਲੋਕ, ਜਲ,
Fareedkot Teekaਬਨ ਔ ਘਾਸ ਪੁਨਾਂ ਤਿੰਨੇ ਭੌਨ ਤਥਾ ਪਾਣੀ ਆਦਿ॥
Prof. Sahib Singhਜੰਗਲ, (ਜੰਗਲ ਦਾ) ਘਾਹ, ਤਿੰਨੇ ਭਵਨ, ਪਾਣੀ (ਆਦਿਕ ਸਾਰੇ ਤੱਤ),

ਪਦ ਅਰਥ ਵਣੁ = ਜੰਗਲ। ਤ੍ਰਿਣੁ = ਤੀਲਾ, ਘਾਹ। ਤ੍ਰਿਭਵਣ = ਤਿੰਨੇ ਭਵਨ {ਆਕਾਸ਼, ਮਾਤਲੋਕ, ਪਾਤਾਲ}।

SikhNet (Spanish)a los bosques y glaciares, a los tres mundos de agua,

ਚਾਰਿ ਬੇਦ; ਚਾਰੇ ਖਾਣੀ ॥

chaar bed; chaare khaanee |

Sant Singh Khalsathe four Vedas, the four sources of creation,
Manmohan Singhthe four Vedas, the four sources of creation,
Manmohan Singh (Punjabi)ਚਾਰੇ ਵੇਦ ਚਾਰੇ ਸੋਮੇ,
Fareedkot Teekaਚਾਰ ਬੇਦ ਔ ਚਾਰੇ ਖਾਂਣੀਆਂ॥
Prof. Sahib Singhਚਾਰ ਵੇਦ, ਚਾਰ ਹੀ ਖਾਣੀਆਂ,

ਪਦ ਅਰਥ ਚਾਰੇ ਖਾਣੀ = ਚਾਰ ਹੀ ਖਾਣੀਆਂ, ਚਾਰੇ ਹੀ ਉਤਪੱਤੀ ਦੇ ਵਸੀਲੇ {ਅੰਡਜ, ਜੇਰਜ, ਉਤਭੁਜ, ਸੇਤਜ}।

SikhNet (Spanish)a los cuatro Vedas y a las cuatro fuentes de la creación,

ਖੰਡ ਦੀਪ ਸਭਿ ਲੋਆ ॥

khandd deep sabh loaa |

Sant Singh Khalsathe countries, the continents and all the worlds,
Manmohan Singhthe nine regions, the seven continents and all the worlds;
Manmohan Singh (Punjabi)ਉਤਪਤੀ ਦੇ ਨੌ ਖਿੱਤੇ ਸੱਤ ਬਰਿੱਆਜ਼ਮ (ਦੀਪ) ਅਤੇ ਸਾਰੀਆਂ ਪੁਰੀਆ,
Fareedkot Teekaਨੌਂ ਖੰਡ, ਸਾਤ ਦੀਪ ਔਰ ਜੋ ਸਭ ਲੋਕ ਹੈਂ॥
Prof. Sahib Singhਸ੍ਰਿਸ਼ਟੀ ਦੇ ਵਖ ਵਖ ਹਿੱਸੇ, ਟਾਪੂ, ਸਾਰੇ ਲੋਕ-

ਪਦ ਅਰਥ ਖੰਡ = ਸ੍ਰਿਸ਼ਟੀ ਦੇ ਹਿੱਸੇ। ਦੀਪ = ਜਜ਼ੀਰੇ। ਸਭਿ = ਸਾਰੇ। ਲੋਆ = ਲੋਕ, ਮੰਡਲ।

SikhNet (Spanish)a las nueve divisiones de la tierra, islas y continentes.

ਏਕ ਕਵਾਵੈ ਤੇ; ਸਭਿ ਹੋਆ ॥੧॥

ek kavaavai te; sabh hoaa |1|

Sant Singh Khalsahave all come from the One Word of the Lord. ||1||
Manmohan Singhthose have all been made from the Lord's one word.
Manmohan Singh (Punjabi)ਸਾਰੇ ਹੀ ਸਾਈਂ ਦੇ ਇਕ ਬਚਨ ਤੋਂ ਪੈਦਾ ਹੋਏ ਸਨ।
Fareedkot Teekaਏਕ (ਕਵਾਵੈ)⁽¹⁾ ਮਾਯਾ ਸਥਲ ਰੂਪੀ ਬਾਣੀ ਕਰ ਕੇ ਹੋਤਾ ਭਇਆ ਹੈ॥੧॥
Prof. Sahib Singhਇਹ ਸਾਰੇ ਪਰਮਾਤਮਾ ਦੇ ਹੁਕਮ ਨਾਲ ਹੀ ਬਣੇ ਹਨ ॥੧॥

ਪਦ ਅਰਥ ਕਵਾਉ = ਬਚਨ, ਹੁਕਮ। ਤੇ = ਤੋਂ। ਏਕ ਕਵਾਵੈ ਤੇ = ਇਕ ਪਰਮਾਤਮਾ ਦੇ ਹੁਕਮ ਨਾਲ ਹੀ ॥੧॥

SikhNet (Spanish)Mira, de la Voluntad de la Palabra de Dios, son traídos a la existencia.(1)

ਕਰਣੈਹਾਰਾ ਬੂਝਹੁ ਰੇ ॥

karanaihaaraa boojhahu re |

Sant Singh KhalsaHey - understand the Creator Lord.
Manmohan SinghO man, realise thou thy Creator Lord.
Manmohan Singh (Punjabi)ਹੇ ਬੰਦੇ ਤੂੰ ਆਪਣੇ ਸਿਰਜਣਹਾਰ ਸੁਆਮੀ ਨੂੰ ਅਨੁਭਵ ਕਰ।
Fareedkot Teekaਹੇ ਭਾਈ! ਸੰਸਾਰ ਕੇ ਕਰਣੇਹਾਰਾ ਜੋ ਵਾਹਿਗੁਰੂ ਹੈ ਤਿਸ ਕੋ ਸਮਝੋ॥
Prof. Sahib Singhਸਿਰਜਣਹਾਰ ਪ੍ਰਭੂ ਨਾਲ ਡੂੰਘੀ ਸਾਂਝ ਪਾ।

ਪਦ ਅਰਥ ਰੇ = ਹੇ ਭਾਈ! ਬੂਝਹੁ = ਜਾਣ-ਪਛਾਣ ਪੈਦਾ ਕਰੋ।

SikhNet (Spanish)Entiende al Señor,

ਸਤਿਗੁਰੁ ਮਿਲੈ, ਤ ਸੂਝੈ ਰੇ ॥੧॥ ਰਹਾਉ ॥

satigur milai, ta soojhai re |1| rahaau |

Sant Singh KhalsaIf you meet the True Guru, then you'll understand. ||1||Pause||
Manmohan SinghIf thou meet with the True Guru, then alone shall thou understand Him. Pause.
Manmohan Singh (Punjabi)ਜੇਵਰ ਤੂੰ ਸੱਚੇ ਗੁਰਾ ਨਾਲ ਮਿਲ ਪਵੇ ਕੇਵਲ ਤਾ ਹੀ ਤੈਨੂੰ ਉਸ ਦੀ ਗਿਆਤ ਹੋਵੇਗੀ। ਠਹਿਰਾਉ।
Fareedkot Teekaਹੇ ਭਾਈ! ਸਤਿਗੁਰੋਂ ਕੋ ਜੌ ਮਿਲੋਗੇ ਤੋ ਵਹੁ ਸੂਝੇਗਾ, ਤਾਂ ਤੇ ਸਤਿਗੁਰੋਂ ਕੋ ਮਿਲੋ॥੧॥ ਰਹਾਉ ॥
Prof. Sahib Singhਪਰ, ਜਦੋਂ ਗੁਰੂ ਮਿਲ ਪਏ ਤਦੋਂ ਹੀ ਇਹ ਸੂਝ ਪੈਂਦੀ ਹੈ ॥੧॥ ਰਹਾਉ ॥

ਪਦ ਅਰਥ ਤ = ਤਾਂ, ਤਦੋਂ। ਸੂਝੈ = ਸਮਝ ਪੈਂਦੀ ਹੈ ॥੧॥ ਰਹਾਉ ॥

SikhNet (Spanish)oh gente, si encontraras al Guru Verdadero entenderías.(1-Pausa)

ਤ੍ਰੈ ਗੁਣ ਕੀਆ ਪਸਾਰਾ ॥

trai gun keea pasaaraa |

Sant Singh KhalsaHe formed the expanse of the entire universe from the three gunas, the three qualities.
Manmohan SinghThe entire world is engrossed in the three modes.
Manmohan Singh (Punjabi)ਸਾਰਾ ਸੰਸਾਰ ਤਿੰਨ ਹੀ ਅਵਸਥਾਵਾ ਅੰਦਰ ਖੱਚਤ ਹੈ।
Fareedkot Teekaਇਹੁ ਸਭ ਪਸਾਰਾ ਤ੍ਰਿਗੁਣਾਤਮਕ ਹੀ ਕੀਆ ਹੈ॥
Prof. Sahib Singhਪਰਮਾਤਮਾ ਨੇ ਹੀ ਤ੍ਰੈ-ਗੁਣੀ ਮਾਇਆ ਦਾ ਖਿਲਾਰਾ ਰਚਿਆ ਹੈ,

ਪਦ ਅਰਥ ਪਸਾਰਾ = ਖਿਲਾਰਾ।

SikhNet (Spanish)Él provocó la expansión entera del Universo. De las tres Gunas, las tres Cualidades,

ਨਰਕ ਸੁਰਗ ਅਵਤਾਰਾ ॥

narak surag avataaraa |

Sant Singh KhalsaPeople are incarnated in heaven and in hell.
Manmohan SinghIt lands in hell and heaven,
Manmohan Singh (Punjabi)ਇਹ ਦੋਜ਼ਖ ਅਤੇ ਬਹਿਸ਼ਤ ਅੰਦਰ ਪ੍ਰਵੇਸ਼ ਕਰਦਾ ਹੈ,
Fareedkot Teekaਨਕਰ ਪੁਨਾ ਸ੍ਵਰਗ ਮੈਂ ਜਨਮ ਹੋਣਾ॥
Prof. Sahib Singhਕੋਈ ਨਰਕਾਂ ਵਿਚ ਹਨ, ਕੋਈ ਸੁਰਗਾਂ ਵਿਚ ਹਨ।

ਪਦ ਅਰਥ ਅਵਤਾਰਾ = ਜੰਮਣ।

SikhNet (Spanish)la gente encarna en lo bueno y en lo malo,

ਹਉਮੈ ਆਵੈ ਜਾਈ ॥

haumai aavai jaaee |

Sant Singh KhalsaIn egotism, they come and go.
Manmohan Singhin self conceit the man comes and goes.
Manmohan Singh (Punjabi)ਸਵੈ ਹੰਗਤਾ ਅੰਦਰ ਆਦਮੀ ਆਉਂਦਾ ਤੇ ਜਾਂਦਾ ਹੈ।
Fareedkot Teekaਹੰਤਾ ਮਮਤਾ ਮੇਂ ਹੀ ਜਨਮ ਮਰਨ ਹੋਤਾ ਹੈ॥
Prof. Sahib Singhਹਉਮੈ ਦੇ ਕਾਰਨ ਜੀਵ ਭਟਕਦਾ ਫਿਰਦਾ ਹੈ,

ਪਦ ਅਰਥ ਆਵੈ ਜਾਈ = ਆਉਂਦਾ ਹੈ ਜਾਂਦਾ ਹੈ, ਭਟਕਦਾ ਫਿਰਦਾ ਹੈ।

SikhNet (Spanish)y en el egoísmo va y viene,

ਮਨੁ ਟਿਕਣੁ; ਨ ਪਾਵੈ ਰਾਈ ॥

man ttikan; na paavai raaee |

Sant Singh KhalsaThe mind cannot hold still, even for an instant.
Manmohan SinghThe soul is not allowed to stay even for a moment.
Manmohan Singh (Punjabi)ਆਤਮਾ ਨੂੰ ਇਕ ਮੁਹਤ ਭਰ ਪੀ ਠਹਿਰਣਾ ਨਹੀਂ ਮਿਲਦਾ।
Fareedkot Teekaਇਹ ਮਨ ਥੋੜਾ ਭੀ ਟਿਕਨਾ ਨਹੀਂ ਪਾਵਤਾ॥
Prof. Sahib Singh(ਜੀਵ ਦਾ) ਮਨ ਰਤਾ ਭਰ ਭੀ ਨਹੀਂ ਟਿਕਦਾ।

ਪਦ ਅਰਥ ਰਾਈ = ਰਤਾ ਭਰ ਭੀ।

SikhNet (Spanish)y la mente no se mantiene en calma ni por un instante.

Open this shabad (28 lines, Angs 1003-1004) →

Ang 1003 of 1430