ੴ

ਸਿੱਖਬਾਣੀ · SikhBani

ਓਅੰਕਾਰਿ ਉਤਪਾਤੀ ॥

oankaar utapaatee
Guru Arjan Dev Ji ਗੁਰੂ ਅਰਜਨ ਦੇਵ ਜੀ · Raag Maaroo · Ang 1003, 1004 · 28 lines
Translations

ਮਾਰੂ ਮਹਲਾ ੫ ਘਰੁ ੪ ॥

maaroo mahalaa 5 ghar 4 | Ang 1003

Sant Singh KhalsaMaaroo, Fifth Mehl, Fourth House:
Manmohan SinghMaru 5th Guru.
Manmohan Singh (Punjabi)ਮਾਰੂ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਮਾਰੂ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Maru, Mejl Guru Aryan, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad | Ang 1003

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru

ਓਅੰਕਾਰਿ ਉਤਪਾਤੀ ॥

oankaar utapaatee | Ang 1003

Sant Singh KhalsaThe One Universal Creator Lord created the creation.
Manmohan SinghThe One Lord has created the creation.
Manmohan Singh (Punjabi)ਇਕ ਸੁਆਮੀ ਨੇ ਹੀ ਰਚਨਾ ਰਚੀ ਹੈ।
Fareedkot Teekaਹੇ ਭਾਈ! (ਓਅੰਕਾਰਿ) ਬ੍ਰਹਮਾ ਤੇ ਉਤਪਤੀ ਹੈ॥
Prof. Sahib Singhਸਰਬ-ਵਿਆਪਕ ਪਰਮਾਤਮਾ ਨੇ ਜਗਤ ਦੀ ਉਤਪੱਤੀ ਕੀਤੀ ਹੈ;

ਪਦ ਅਰਥ ਓਅੰਕਾਰਿ = ਓਅੰਕਾਰ ਨੇ, ਸਰਬ-ਵਿਆਪਕ ਪਰਮਾਤਮਾ ਨੇ। ਉਤਪਤੀ = ਉਤਪੱਤੀ, ਸ੍ਰਿਸ਼ਟੀ ਦੀ ਰਚਨਾ।

SikhNet (Spanish)El Ser Supremo crea a todos los seres,

ਕੀਆ ਦਿਨਸੁ ਸਭ ਰਾਤੀ ॥

keea dinas sabh raatee | Ang 1003

Sant Singh KhalsaHe made all the days and the nights.
Manmohan SinghHe has made days, nights and everything.
Manmohan Singh (Punjabi)ਉਸ ਨੇ ਹੀ ਦਿਹੁੰ ਰੈਣ ਅਤੇ ਸਾਰਾ ਕੁੱਛ ਬਣਾਇਆ ਹੈ।
Fareedkot Teekaਰਾਤੀਂ ਕਰੀਆਂ ਹੈਂ ਔ ਸਭ ਦਿਨ ਕੀਏ ਹੈਂ॥
Prof. Sahib Singhਦਿਨ ਭੀ ਉਸ ਨੇ ਬਣਾਇਆ; ਰਾਤਾਂ ਭੀ ਉਸੇ ਨੇ ਬਣਾਈਆਂ, ਸਭ ਕੁਝ ਉਸੇ ਨੇ ਬਣਾਇਆ ਹੈ।

ਪਦ ਅਰਥ ਕੀਆ = ਬਣਾਇਆ। ਰਾਤੀ = ਰਾਤਾਂ।

SikhNet (Spanish)también a la noche y al día,

ਵਣੁ ਤ੍ਰਿਣੁ ਤ੍ਰਿਭਵਣ ਪਾਣੀ ॥

van trin tribhavan paanee | Ang 1003

Sant Singh KhalsaThe forests, meadows, three worlds, water,
Manmohan SinghThe forests, grass, the three worlds, water,
Manmohan Singh (Punjabi)ਜੰਗਲ, ਘਾਅ, ਤਿੰਨੇ ਲੋਕ, ਜਲ,
Fareedkot Teekaਬਨ ਔ ਘਾਸ ਪੁਨਾਂ ਤਿੰਨੇ ਭੌਨ ਤਥਾ ਪਾਣੀ ਆਦਿ॥
Prof. Sahib Singhਜੰਗਲ, (ਜੰਗਲ ਦਾ) ਘਾਹ, ਤਿੰਨੇ ਭਵਨ, ਪਾਣੀ (ਆਦਿਕ ਸਾਰੇ ਤੱਤ),

ਪਦ ਅਰਥ ਵਣੁ = ਜੰਗਲ। ਤ੍ਰਿਣੁ = ਤੀਲਾ, ਘਾਹ। ਤ੍ਰਿਭਵਣ = ਤਿੰਨੇ ਭਵਨ {ਆਕਾਸ਼, ਮਾਤਲੋਕ, ਪਾਤਾਲ}।

SikhNet (Spanish)a los bosques y glaciares, a los tres mundos de agua,

ਚਾਰਿ ਬੇਦ; ਚਾਰੇ ਖਾਣੀ ॥

chaar bed; chaare khaanee | Ang 1003

Sant Singh Khalsathe four Vedas, the four sources of creation,
Manmohan Singhthe four Vedas, the four sources of creation,
Manmohan Singh (Punjabi)ਚਾਰੇ ਵੇਦ ਚਾਰੇ ਸੋਮੇ,
Fareedkot Teekaਚਾਰ ਬੇਦ ਔ ਚਾਰੇ ਖਾਂਣੀਆਂ॥
Prof. Sahib Singhਚਾਰ ਵੇਦ, ਚਾਰ ਹੀ ਖਾਣੀਆਂ,

ਪਦ ਅਰਥ ਚਾਰੇ ਖਾਣੀ = ਚਾਰ ਹੀ ਖਾਣੀਆਂ, ਚਾਰੇ ਹੀ ਉਤਪੱਤੀ ਦੇ ਵਸੀਲੇ {ਅੰਡਜ, ਜੇਰਜ, ਉਤਭੁਜ, ਸੇਤਜ}।

SikhNet (Spanish)a los cuatro Vedas y a las cuatro fuentes de la creación,

ਖੰਡ ਦੀਪ ਸਭਿ ਲੋਆ ॥

khandd deep sabh loaa | Ang 1003

Sant Singh Khalsathe countries, the continents and all the worlds,
Manmohan Singhthe nine regions, the seven continents and all the worlds;
Manmohan Singh (Punjabi)ਉਤਪਤੀ ਦੇ ਨੌ ਖਿੱਤੇ ਸੱਤ ਬਰਿੱਆਜ਼ਮ (ਦੀਪ) ਅਤੇ ਸਾਰੀਆਂ ਪੁਰੀਆ,
Fareedkot Teekaਨੌਂ ਖੰਡ, ਸਾਤ ਦੀਪ ਔਰ ਜੋ ਸਭ ਲੋਕ ਹੈਂ॥
Prof. Sahib Singhਸ੍ਰਿਸ਼ਟੀ ਦੇ ਵਖ ਵਖ ਹਿੱਸੇ, ਟਾਪੂ, ਸਾਰੇ ਲੋਕ-

ਪਦ ਅਰਥ ਖੰਡ = ਸ੍ਰਿਸ਼ਟੀ ਦੇ ਹਿੱਸੇ। ਦੀਪ = ਜਜ਼ੀਰੇ। ਸਭਿ = ਸਾਰੇ। ਲੋਆ = ਲੋਕ, ਮੰਡਲ।

SikhNet (Spanish)a las nueve divisiones de la tierra, islas y continentes.

ਏਕ ਕਵਾਵੈ ਤੇ; ਸਭਿ ਹੋਆ ॥੧॥

ek kavaavai te; sabh hoaa |1| Ang 1003

Sant Singh Khalsahave all come from the One Word of the Lord. ||1||
Manmohan Singhthose have all been made from the Lord's one word.
Manmohan Singh (Punjabi)ਸਾਰੇ ਹੀ ਸਾਈਂ ਦੇ ਇਕ ਬਚਨ ਤੋਂ ਪੈਦਾ ਹੋਏ ਸਨ।
Fareedkot Teekaਏਕ (ਕਵਾਵੈ)⁽¹⁾ ਮਾਯਾ ਸਥਲ ਰੂਪੀ ਬਾਣੀ ਕਰ ਕੇ ਹੋਤਾ ਭਇਆ ਹੈ॥੧॥
Prof. Sahib Singhਇਹ ਸਾਰੇ ਪਰਮਾਤਮਾ ਦੇ ਹੁਕਮ ਨਾਲ ਹੀ ਬਣੇ ਹਨ ॥੧॥

ਪਦ ਅਰਥ ਕਵਾਉ = ਬਚਨ, ਹੁਕਮ। ਤੇ = ਤੋਂ। ਏਕ ਕਵਾਵੈ ਤੇ = ਇਕ ਪਰਮਾਤਮਾ ਦੇ ਹੁਕਮ ਨਾਲ ਹੀ ॥੧॥

SikhNet (Spanish)Mira, de la Voluntad de la Palabra de Dios, son traídos a la existencia.(1)

ਕਰਣੈਹਾਰਾ ਬੂਝਹੁ ਰੇ ॥

karanaihaaraa boojhahu re | Ang 1003

Sant Singh KhalsaHey - understand the Creator Lord.
Manmohan SinghO man, realise thou thy Creator Lord.
Manmohan Singh (Punjabi)ਹੇ ਬੰਦੇ ਤੂੰ ਆਪਣੇ ਸਿਰਜਣਹਾਰ ਸੁਆਮੀ ਨੂੰ ਅਨੁਭਵ ਕਰ।
Fareedkot Teekaਹੇ ਭਾਈ! ਸੰਸਾਰ ਕੇ ਕਰਣੇਹਾਰਾ ਜੋ ਵਾਹਿਗੁਰੂ ਹੈ ਤਿਸ ਕੋ ਸਮਝੋ॥
Prof. Sahib Singhਸਿਰਜਣਹਾਰ ਪ੍ਰਭੂ ਨਾਲ ਡੂੰਘੀ ਸਾਂਝ ਪਾ।

ਪਦ ਅਰਥ ਰੇ = ਹੇ ਭਾਈ! ਬੂਝਹੁ = ਜਾਣ-ਪਛਾਣ ਪੈਦਾ ਕਰੋ।

SikhNet (Spanish)Entiende al Señor,

ਸਤਿਗੁਰੁ ਮਿਲੈ, ਤ ਸੂਝੈ ਰੇ ॥੧॥ ਰਹਾਉ ॥

satigur milai, ta soojhai re |1| rahaau | Ang 1003

Sant Singh KhalsaIf you meet the True Guru, then you'll understand. ||1||Pause||
Manmohan SinghIf thou meet with the True Guru, then alone shall thou understand Him. Pause.
Manmohan Singh (Punjabi)ਜੇਵਰ ਤੂੰ ਸੱਚੇ ਗੁਰਾ ਨਾਲ ਮਿਲ ਪਵੇ ਕੇਵਲ ਤਾ ਹੀ ਤੈਨੂੰ ਉਸ ਦੀ ਗਿਆਤ ਹੋਵੇਗੀ। ਠਹਿਰਾਉ।
Fareedkot Teekaਹੇ ਭਾਈ! ਸਤਿਗੁਰੋਂ ਕੋ ਜੌ ਮਿਲੋਗੇ ਤੋ ਵਹੁ ਸੂਝੇਗਾ, ਤਾਂ ਤੇ ਸਤਿਗੁਰੋਂ ਕੋ ਮਿਲੋ॥੧॥ ਰਹਾਉ ॥
Prof. Sahib Singhਪਰ, ਜਦੋਂ ਗੁਰੂ ਮਿਲ ਪਏ ਤਦੋਂ ਹੀ ਇਹ ਸੂਝ ਪੈਂਦੀ ਹੈ ॥੧॥ ਰਹਾਉ ॥

ਪਦ ਅਰਥ ਤ = ਤਾਂ, ਤਦੋਂ। ਸੂਝੈ = ਸਮਝ ਪੈਂਦੀ ਹੈ ॥੧॥ ਰਹਾਉ ॥

SikhNet (Spanish)oh gente, si encontraras al Guru Verdadero entenderías.(1-Pausa)

ਤ੍ਰੈ ਗੁਣ ਕੀਆ ਪਸਾਰਾ ॥

trai gun keea pasaaraa | Ang 1003

Sant Singh KhalsaHe formed the expanse of the entire universe from the three gunas, the three qualities.
Manmohan SinghThe entire world is engrossed in the three modes.
Manmohan Singh (Punjabi)ਸਾਰਾ ਸੰਸਾਰ ਤਿੰਨ ਹੀ ਅਵਸਥਾਵਾ ਅੰਦਰ ਖੱਚਤ ਹੈ।
Fareedkot Teekaਇਹੁ ਸਭ ਪਸਾਰਾ ਤ੍ਰਿਗੁਣਾਤਮਕ ਹੀ ਕੀਆ ਹੈ॥
Prof. Sahib Singhਪਰਮਾਤਮਾ ਨੇ ਹੀ ਤ੍ਰੈ-ਗੁਣੀ ਮਾਇਆ ਦਾ ਖਿਲਾਰਾ ਰਚਿਆ ਹੈ,

ਪਦ ਅਰਥ ਪਸਾਰਾ = ਖਿਲਾਰਾ।

SikhNet (Spanish)Él provocó la expansión entera del Universo. De las tres Gunas, las tres Cualidades,

ਨਰਕ ਸੁਰਗ ਅਵਤਾਰਾ ॥

narak surag avataaraa | Ang 1003

Sant Singh KhalsaPeople are incarnated in heaven and in hell.
Manmohan SinghIt lands in hell and heaven,
Manmohan Singh (Punjabi)ਇਹ ਦੋਜ਼ਖ ਅਤੇ ਬਹਿਸ਼ਤ ਅੰਦਰ ਪ੍ਰਵੇਸ਼ ਕਰਦਾ ਹੈ,
Fareedkot Teekaਨਕਰ ਪੁਨਾ ਸ੍ਵਰਗ ਮੈਂ ਜਨਮ ਹੋਣਾ॥
Prof. Sahib Singhਕੋਈ ਨਰਕਾਂ ਵਿਚ ਹਨ, ਕੋਈ ਸੁਰਗਾਂ ਵਿਚ ਹਨ।

ਪਦ ਅਰਥ ਅਵਤਾਰਾ = ਜੰਮਣ।

SikhNet (Spanish)la gente encarna en lo bueno y en lo malo,

ਹਉਮੈ ਆਵੈ ਜਾਈ ॥

haumai aavai jaaee | Ang 1003

Sant Singh KhalsaIn egotism, they come and go.
Manmohan Singhin self conceit the man comes and goes.
Manmohan Singh (Punjabi)ਸਵੈ ਹੰਗਤਾ ਅੰਦਰ ਆਦਮੀ ਆਉਂਦਾ ਤੇ ਜਾਂਦਾ ਹੈ।
Fareedkot Teekaਹੰਤਾ ਮਮਤਾ ਮੇਂ ਹੀ ਜਨਮ ਮਰਨ ਹੋਤਾ ਹੈ॥
Prof. Sahib Singhਹਉਮੈ ਦੇ ਕਾਰਨ ਜੀਵ ਭਟਕਦਾ ਫਿਰਦਾ ਹੈ,

ਪਦ ਅਰਥ ਆਵੈ ਜਾਈ = ਆਉਂਦਾ ਹੈ ਜਾਂਦਾ ਹੈ, ਭਟਕਦਾ ਫਿਰਦਾ ਹੈ।

SikhNet (Spanish)y en el egoísmo va y viene,

ਮਨੁ ਟਿਕਣੁ; ਨ ਪਾਵੈ ਰਾਈ ॥

man ttikan; na paavai raaee | Ang 1003

Sant Singh KhalsaThe mind cannot hold still, even for an instant.
Manmohan SinghThe soul is not allowed to stay even for a moment.
Manmohan Singh (Punjabi)ਆਤਮਾ ਨੂੰ ਇਕ ਮੁਹਤ ਭਰ ਪੀ ਠਹਿਰਣਾ ਨਹੀਂ ਮਿਲਦਾ।
Fareedkot Teekaਇਹ ਮਨ ਥੋੜਾ ਭੀ ਟਿਕਨਾ ਨਹੀਂ ਪਾਵਤਾ॥
Prof. Sahib Singh(ਜੀਵ ਦਾ) ਮਨ ਰਤਾ ਭਰ ਭੀ ਨਹੀਂ ਟਿਕਦਾ।

ਪਦ ਅਰਥ ਰਾਈ = ਰਤਾ ਭਰ ਭੀ।

SikhNet (Spanish)y la mente no se mantiene en calma ni por un instante.

ਬਾਝੁ ਗੁਰੂ; ਗੁਬਾਰਾ ॥

baajh guroo; gubaaraa | Ang 1004

Sant Singh KhalsaWithout the Guru, there is only pitch darkness.
Manmohan SinghWithout the Guru, there is pitch darkness.
Manmohan Singh (Punjabi)ਗੁਰਾਂ ਦੇ ਬਾਝੌ ਕਾਲਾ ਬੋਲਾ ਅਨੇਰਾ ਹੈ।
Fareedkot Teekaਬਿਨਾਂ ਗੁਰੋਂ ਸੇ ਅੰਧ ਗੁਬਾਰ ਹੈ॥
Prof. Sahib Singhਗੁਰੂ ਤੋਂ ਬਿਨਾ (ਜਗਤ ਵਿਚ ਆਤਮਕ ਜੀਵਨ ਵਲੋਂ) ਹਨੇਰਾ (ਹੀ ਹਨੇਰਾ) ਹੈ।

ਪਦ ਅਰਥ ਗੁਬਾਰਾ = ਹਨੇਰਾ।

SikhNet (Spanish)Sin el Guru, todo es oscuridad,

ਮਿਲਿ ਸਤਿਗੁਰ ਨਿਸਤਾਰਾ ॥੨॥

mil satigur nisataaraa |2| Ang 1004

Sant Singh KhalsaMeeting with the True Guru, one is emancipated. ||2||
Manmohan SinghMeeting with the True Guru, one is emancipated.
Manmohan Singh (Punjabi)ਸੱਚੇ ਗੁਰਾਂ ਨਾਲ ਮਿਲ ਕੇ ਬੰਦਾ ਪਾਰ ਉੱਤਰ ਜਾਂਦਾ ਹੈ।
Fareedkot Teekaਜੋ ਸਤਿਗੁਰੂ ਮਿਲੇ ਤੌ ਇਸ ਜੀਵ ਕਾ ਨਿਸਤਾਰਾ ਹੋਤਾ ਹੈ॥੨॥
Prof. Sahib Singhਗੁਰੂ ਨੂੰ ਮਿਲ ਕੇ (ਹੀ ਇਸ ਹਨੇਰੇ ਵਿਚੋਂ) ਪਾਰ ਲੰਘੀਦਾ ਹੈ ॥੨॥

ਪਦ ਅਰਥ ਮਿਲਿ ਸਤਿਗੁਰ = ਗੁਰੂ ਨੂੰ ਮਿਲ ਕੇ। ਨਿਸਤਾਰਾ = ਪਾਰ-ਉਤਾਰਾ ॥੨॥

SikhNet (Spanish)y uno es liberado encontrando al Guru Verdadero. (2)

ਹਉ ਹਉ ਕਰਮ ਕਮਾਣੇ ॥

hau hau karam kamaane | Ang 1004

Sant Singh KhalsaAll the deeds done in egotism,
Manmohan SinghAs many as the deeds done in ego and pride,
Manmohan Singh (Punjabi)ਜਿੰਨੇ ਭੀ ਕੰਮ ਕਾਜ ਹੰਕਾਰ ਅਤੇ ਹੰਗਤਾ ਅੰਦਰ ਕੀਤੇ ਜਾਂਦੇ ਹਨ,
Fareedkot Teekaਇਸ ਜੀਵ ਨੇ ਹੰਤਾ ਮਮਤਾ ਕਰ ਕੇ ਕਰਮ ਕਮਾਣੇ ਹੈਂ॥
Prof. Sahib Singhਹਉਮੈ ਦੇ ਆਸਰੇ ਜੀਵ (ਅਨੇਕਾਂ) ਕਰਮ ਕਰਦੇ ਹਨ,

ਪਦ ਅਰਥ ਹਉ ਹਉ = ਮੈਂ ਮੈਂ, ਮੈਂ ਵੱਡਾ ਹਾਂ ਮੈਂ ਵੱਡਾ ਹਾਂ। ਕਰਮ = ਕੰਮ।

SikhNet (Spanish)Lo que hace uno con egoísmo

ਤੇ ਤੇ; ਬੰਧ ਗਲਾਣੇ ॥

te te; bandh galaane | Ang 1004

Sant Singh Khalsaare just chains around the neck.
Manmohan Singhso many are the chains on one's neck.
Manmohan Singh (Punjabi)ਓਨੇ ਹੀ ਸੰਗਲ ਇਨਸਾਨ ਦੀ ਗਰਦਨ ਦੁਆਲੇ ਹਨ।
Fareedkot Teekaਸੋ ਸੋ ਗਲ ਮੇਂ ਬੰਧਨ ਹੋ ਗਏ॥
Prof. Sahib Singhਉਹ ਸਾਰੇ ਕਰਮ (ਜੀਵਾਂ ਦੇ) ਗਲ ਵਿਚ ਫਾਹੀਆਂ ਬਣ ਜਾਂਦੇ ਹਨ।

ਪਦ ਅਰਥ ਤੇ ਤੇ = ਉਹ ਸਾਰੇ। ਬੰਧ = ਬੰਧਨ। ਗਲਾਣੇ = ਗਲ ਵਿਚ।

SikhNet (Spanish)se ata como cadena a nuestro cuello;

ਮੇਰੀ ਮੇਰੀ ਧਾਰੀ ॥

meree meree dhaaree | Ang 1004

Sant Singh KhalsaHarboring self-conceit and self-interest
Manmohan SinghTo harbour egoism and self-hood,
Manmohan Singh (Punjabi)ਖੁਦੀ ਤੇ ਅਪਣਤ ਕਰਨੀ,
Fareedkot Teekaਜੋ ਇਸ ਜੀਵ ਨੇ ਮੇਰੀ ਮੇਰੀ ਮਨ ਮੇਂ ਧਾਰੀ ਹੈ ਅਰਥਾਤ ਇਹੁ ਮੇਰੀ ਜਾਤੀ ਇਤ੍ਯਾਦਿ॥
Prof. Sahib Singhਜੀਵ ਆਪਣੇ ਹਿਰਦੇ ਵਿਚ ਮਮਤਾ ਵਸਾਈ ਰੱਖਦਾ ਹੈ,

ਪਦ ਅਰਥ ਮੇਰੀ ਮੇਰੀ = ਮਮਤਾ। ਧਾਰੀ = ਹਿਰਦੇ ਵਿਚ ਵਸਾਈ।

SikhNet (Spanish)el sentido de posesión que agarra nuestra mente,

ਓਹਾ; ਪੈਰਿ ਲੋਹਾਰੀ ॥

ohaa; pair lohaaree | Ang 1004

Sant Singh Khalsais just like placing chains around one's ankles.
Manmohan Singhthat is like loading one's feet with iron fetters.
Manmohan Singh (Punjabi)ਉਹ ਆਪਣੇ ਪੈਰਾ ਨੂੰ ਲੋਹੇ ਦੀਆਂ ਬੇੜੀਆ ਪਾਉਣ ਦੀ ਮਾਨੰਦ ਹੈ।
Fareedkot Teekaਵਹੀ ਪੈਰ ਮੇਂ ਬੇੜੀ ਹੈ, ਭਾਵ ਜਨਮ ਮਰਨ ਕਾ ਕਾਰਨ ਹੈ॥
Prof. Sahib Singhਉਹ ਮਮਤਾ ਹੀ ਜੀਵ ਦੇ ਪੈਰ ਵਿਚ ਲੋਹੇ ਦੀ ਬੇੜੀ ਬਣ ਜਾਂਦੀ ਹੈ।

ਪਦ ਅਰਥ ਓਹਾ = ਉਹ ਮਮਤਾ ਹੀ। ਪੈਰਿ = ਪੈਰ ਵਿਚ। ਲੋਹਾਰੀ = ਲੋਹੇ ਦੀ ਬੇੜੀ।

SikhNet (Spanish)funge como grillete en los pies.

ਸੋ ਗੁਰ ਮਿਲਿ; ਏਕੁ ਪਛਾਣੈ ॥

so gur mil; ek pachhaanai | Ang 1004

Sant Singh KhalsaHe alone meets with the Guru, and realizes the One Lord,
Manmohan SinghHe alone, who has good luck recorded on his brow,
Manmohan Singh (Punjabi)ਜਿਸ ਦੇ ਮੱਥੇ ਉੱਤੇ ਚੰਗੇ ਨਸੀਬ ਲਿਖੇ ਹੋਏ ਹਨ,
Fareedkot Teekaਸੋ ਗੁਰੋਂ ਕੋ ਮਿਲ ਕੇ ਏਕ ਕੋ ਪਛਾਣਤਾ ਹੈ॥
Prof. Sahib Singhਉਹ ਮਨੁੱਖ ਗੁਰੂ ਨੂੰ ਮਿਲ ਕੇ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ,

ਪਦ ਅਰਥ ਏਕੁ = ਇਕ ਪਰਮਾਤਮਾ ਨੂੰ। ਪਛਾਣੈ = ਡੂੰਘੀ ਸਾਂਝ ਪਾਂਦਾ ਹੈ।

SikhNet (Spanish)Sólo podrá encontrar al Guru y concebir al Señor,

ਜਿਸੁ ਹੋਵੈ ਭਾਗੁ ਮਥਾਣੈ ॥੩॥

jis hovai bhaag mathaanai |3| Ang 1004

Sant Singh Khalsawho has such destiny written on his forehead. ||3||
Manmohan Singhrecognises the One Lord meeting with the Guru.
Manmohan Singh (Punjabi)ਕੇਵਲ ਉਹ ਹੀ ਗੁਰਾਂ ਨਾਲ ਮਿਲ ਕੇ ਇਕ ਸਾਂਈਆ ਨੂੰ ਸਿੰਝਾਣਦਾ ਹੈ।
Fareedkot Teekaਜਿਸ ਕੇ ਮਥੇ ਕੇ ਵੱਡੇ ਭਾਗ ਹੋਵੈ॥੩॥
Prof. Sahib Singhਜਿਸ ਦੇ ਮੱਥੇ ਉਤੇ ਭਾਗ ਜਾਗ ਪੈਂਦਾ ਹੈ ॥੩॥

ਪਦ ਅਰਥ ਜਿਸੁ ਮਥਾਣੈ = ਜਿਸ ਦੇ ਮੱਥੇ ਉਤੇ। ਭਾਗੁ = ਚੰਗੀ ਕਿਸਮਤ ॥੩॥

SikhNet (Spanish)quien carga tal Destino sobre su frente.(3)

ਸੋ ਮਿਲਿਆ; ਜਿ ਹਰਿ ਮਨਿ ਭਾਇਆ ॥

so miliaa; ji har man bhaaeaa | Ang 1004

Sant Singh KhalsaHe alone meets the Lord, who is pleasing to His Mind.
Manmohan SinghHe alone meets the Lord who is pleasing to His mind.
Manmohan Singh (Punjabi)ਕੇਵਲ ਉਹ ਹੀ ਸਾਈਂ ਨੂੰ ਮਿਲਦਾ ਹੈ ਜੋ ਉਸ ਦੇ ਚਿੱਤ ਨੂੰ ਚੰਗਾ ਲਗਦਾ ਹੈ।
Fareedkot Teekaਜੋ ਹਰੀ ਕੇ ਮਨ ਮੇਂ ਭਾਇਆ ਹੈ, ਸੋ ਮਿਲਿਆ, ਭਾਵ ਹਰੀ ਮੈਂ ਅਭੇਦ ਹੂਆ ਹੈ॥
Prof. Sahib Singhਉਹੀ ਮਨੁੱਖ ਪ੍ਰਭੂ-ਚਰਨਾਂ ਵਿਚ ਜੁੜਦਾ ਹੈ ਜਿਹੜਾ ਪ੍ਰਭੂ ਦੇ ਮਨ ਵਿਚ ਪਿਆਰਾ ਲੱਗਦਾ ਹੈ;

ਪਦ ਅਰਥ ਜਿ = ਜਿਹੜਾ ਮਨੁੱਖ। ਮਨਿ = ਮਨ ਵਿਚ।

SikhNet (Spanish)Sólo encuentra al Señor, quien Lo complace,

ਸੋ ਭੂਲਾ; ਜਿ ਪ੍ਰਭੂ ਭੁਲਾਇਆ ॥

so bhoolaa; ji prabhoo bhulaaeaa | Ang 1004

Sant Singh KhalsaHe alone is deluded, who is deluded by God.
Manmohan SinghHe alone is strayed, who is strayed by the Lord.
Manmohan Singh (Punjabi)ਕੇਵਲ ਉਹ ਹੀ ਭੁਲਦਾ ਹੈ ਜਿਸ ਨੂੰ ਸੁਆਮੀ ਭੁਲਾਉਂਦਾ ਹੈ।
Fareedkot Teekaਜੋ ਪ੍ਰਭੂ ਨੇ ਭੁਲਾਇਆ ਹੈ, ਸੋ ਭੂਲਾ ਹੈ॥
Prof. Sahib Singhਉਹੀ ਮਨੁੱਖ ਕੁਰਾਹੇ ਪੈਂਦਾ ਹੈ ਜਿਸ ਨੂੰ ਪ੍ਰਭੂ ਆਪ ਕੁਰਾਹੇ ਪਾਂਦਾ ਹੈ।

ਪਦ ਅਰਥ ਭੂਲਾ = ਕੁਰਾਹੇ ਪੈ ਗਿਆ। ਭੁਲਾਇਆ = ਕੁਰਾਹੇ ਪਾ ਦਿੱਤਾ।

SikhNet (Spanish)y será desviado quien sea desviado por Dios.

ਨਹ ਆਪਹੁ; ਮੂਰਖੁ ਗਿਆਨੀ ॥

neh aapahu; moorakh giaanee | Ang 1004

Sant Singh KhalsaNo one, by himself, is ignorant or wise.
Manmohan SinghBy himself one is neither ignorant nor wise.
Manmohan Singh (Punjabi)ਆਪਣੇ ਆਪ ਨਾਂ ਕੋਈ ਬੇਸਮਝ ਹੈ ਨਾਂ ਹੀ ਸਿਆਣਾ।
Fareedkot Teekaਕੋਈ ਅਪਨੇ ਆਪ ਮੂਰਖ ਨਹੀਂ ਹੈ, ਨਾ ਕੋਈ ਆਪਨੇ ਆਪ ਗ੍ਯਾਨੀ ਹੀ ਬਨ ਸਕਤਾ ਹੈ॥☬ਤਾਂ ਤੇ ਪਰਮੇਸਰ ਪਾਸ ਐਸੇ ਬੇਨਤੀ ਕਰੇ:
Prof. Sahib Singhਆਪਣੇ ਆਪ ਤੋਂ ਨਾਹ ਕੋਈ ਮੂਰਖ ਹੈ ਨਾਹ ਕੋਈ ਸਿਆਣਾ ਹੈ।

ਪਦ ਅਰਥ ਆਪਹੁ = ਆਪਣੇ ਆਪ ਤੋਂ। ਗਿਆਨੀ = ਆਤਮਕ ਜੀਵਨ ਦੀ ਸੂਝ ਵਾਲਾ, ਸਿਆਣਾ।

SikhNet (Spanish)Por uno mismo no se es Sabio o ignorante,

ਜਿ ਕਰਾਵੈ; ਸੁ ਨਾਮੁ ਵਖਾਨੀ ॥

ji karaavai; su naam vakhaanee | Ang 1004

Sant Singh KhalsaHe alone chants the Naam, whom the Lord inspires to do so.
Manmohan SinghAs the Lord makes man do, so is he known.
Manmohan Singh (Punjabi)ਜਿਸ ਤਰਾ ਸੁਆਮੀ ਬੰਦੇ ਕੋਲੋ ਕਰਾਉਂਦਾ ਹੈ ਉਸੇ ਤਰਾ ਦਾ ਹੀ ਉਸ ਦਾ ਨਾਮ ਪੈ ਜਾਂਦਾ ਹੈ।
Fareedkot Teekaਹੇ ਹਰੀ! ਜਿਸ ਕੋ ਤੂੰ ਨਾਮ ਕਾ ਜਾਪ ਕਰਾਵੇ ਸੋ ਨਾਮ ਕਾ ਵਖਿਆਨ ਕਰਨੇ ਵਾਲਾ ਹੋਤਾ ਹੈ॥
Prof. Sahib Singhਪਰਮਾਤਮਾ ਜੋ ਕੁਝ ਜੀਵ ਪਾਸੋਂ ਕਰਾਂਦਾ ਹੈ ਉਸ ਦੇ ਅਨੁਸਾਰ ਹੀ ਉਸ ਦਾ ਨਾਮ (ਮੂਰਖ ਜਾਂ ਗਿਆਨੀ) ਪੈ ਜਾਂਦਾ ਹੈ।

ਪਦ ਅਰਥ ਜਿ = ਜੋ ਕੁਝ। ਸੁ = ਉਹ, ਉਹੋ ਜਿਹਾ। ਵਖਾਨੀ = ਆਖਿਆ ਜਾਂਦਾ ਹੈ। ਨਾਮ ਵਖਾਨੀ = ਨਾਮ ਪੈ ਜਾਂਦਾ ਹੈ।

SikhNet (Spanish)pues sólo recita el Naam, a quien el Señor inspira a cantar.

ਤੇਰਾ. ਅੰਤੁ ਨ ਪਾਰਾਵਾਰਾ ॥

teraa. ant na paaraavaaraa | Ang 1004

Sant Singh KhalsaYou have no end or limitation.
Manmohan SinghThou, O Lord, has no limit, this or that end,
Manmohan Singh (Punjabi)ਤੈਂਡਾ ਹੇ ਸਾਈਂ ਕੋਈ ਓੜਕ ਇਹ ਜਾਂ ਉਹ ਕਿਨਾਰਾ ਨਹੀਂ,
Fareedkot Teekaਪਾਰ ਉਰਾਰ ਕਥਨ ਕਰ ਤੇਰਾ ਅੰਤ ਨਹੀਂ ਪਾਇਆ ਜਾਤਾ ਹੈ॥
Prof. Sahib Singhਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਤੇਰੀ ਹਸਤੀ ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ।
SikhNet (Spanish)No Tienes fin o límite

ਜਨ ਨਾਨਕ; ਸਦ ਬਲਿਹਾਰਾ ॥੪॥੧॥੧੭॥

jan naanak; sad balihaaraa |4|1|17| Ang 1004

Sant Singh KhalsaServant Nanak is forever a sacrifice to You. ||4||1||17||
Manmohan SinghSlave Nanak is ever a sacrifice unto Thee.
Manmohan Singh (Punjabi)ਗੋਲਾ ਨਾਨਕ ਹਮੇਸ਼ਾਂ ਹੀ ਤੇਰੇ ਉਤੋਂ ਕੁਰਬਾਨ ਵੰਝਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦਾਸ ਤੇਰੇ ਊਪਰ ਸੇ ਸਦਾ ਬਲਿਹਾਰ ਜਾਤਾ ਹੂੰ॥੪॥੧॥੧੭॥☬ਮਾਇਆ ਕੋ ਚੰਚਲ ਰੂਪ ਦਿਖਾਵਤੇ ਹੈਂ:
Prof. Sahib Singhਦਾਸ ਨਾਨਕ ਤੈਥੋਂ ਸਦਾ ਸਦਕੇ ਜਾਂਦਾ ਹੈ ॥੪॥੧॥੧੭॥

ਪਦ ਅਰਥ ਸਦ = ਸਦਾ ॥੪॥੧॥੧੭॥

SikhNet (Spanish)y el Sirviente Nanak ofrece para siempre su ser en sacrificio a Ti. (4-1-17)
Answers quote the Granth verbatim with Ang citations. AI commentary is not Gurbani and not a religious ruling.