ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਗੁਰ ਤੇ ਗਿਆਨੁ ਪਾਇਆ; ਅਤਿ ਖੜਗੁ ਕਰਾਰਾ ॥
gur te giaan paaeaa; at kharrag karaaraa |
Sant Singh KhalsaFrom the Guru, I have obtained the supremely powerful sword of spiritual wisdom.
Manmohan SinghFrom the Guru, I have obtained the supremely mighty sword of Divine comprehension.
Manmohan Singh (Punjabi)ਗੁਰਾਂ ਦੇ ਪਾਸੋਂ ਮੈਂ ਬ੍ਰਹਮ ਗਿਆਤ ਦੀ ਪਰਮ ਬਲਵਾਨ ਤਲਵਾਰ ਪ੍ਰਾਪਤ ਕੀਤੀ ਹੈ।
Fareedkot Teekaਗੁਰੋਂ ਸੇ ਗਿਆਨ ਰੂਪੀ ਅਤੀ ਤੀਖਣ ਖੜਗ ਪਾਇਆ ਹੈ॥
Prof. Sahib Singh(ਗਿਆਨ, ਮਾਨੋ) ਬੜਾ ਤੇਜ਼ ਖੰਡਾ ਹੈ, ਇਹ ਗਿਆਨ ਗੁਰੂ ਤੋਂ ਮਿਲਦਾ ਹੈ।
SikhNet (Spanish)Uno encuentra la Sabiduría del Guru:
ਦੂਜਾ ਭ੍ਰਮੁ ਗੜੁ ਕਟਿਆ; ਮੋਹੁ ਲੋਭੁ ਅਹੰਕਾਰਾ ॥
doojaa bhram garr kattiaa; mohu lobh ahankaaraa |
Sant Singh KhalsaI have cut down the fortress of duality and doubt, attachment, greed and egotism.
Manmohan SinghAssailing the fortress of duality and doubt, I have mowed down worldly love, avarice and self-conceit.
Manmohan Singh (Punjabi)ਦਵੈਤ-ਭਾਵ ਅਤੇ ਸੰਦੇਹ ਦੇ ਕਿਲ੍ਹੇ ਉੱਤੇ ਧਾਵਾ ਬੋਲ, ਮੈਂ ਸੰਸਾਰੀ ਮਮਤਾ, ਲਾਲਚ ਅਤੇ ਸਵੈ-ਹੰਗਤਾ ਨੂੰ ਵੰਢ ਸੁਟਿਆ ਹੈ।
Fareedkot Teekaਤਿਸ ਕਰਿ ਦ੍ਵੈਤ ਭਰਮ ਰੂਪ ਕਿਲਾ ਤੋੜ ਕਰਿ ਲੋਭ, ਮੋਹੁ, ਹੰਕਾਰ ਆਦਿਕ ਸੂਰਮਿਆਂ ਕੋ ਕਾਟਿਆ ਹੈ॥
Prof. Sahib Singh(ਜਿਸ ਨੂੰ ਮਿਲਿਆ ਹੈ ਉਸ ਦਾ) ਮਾਇਆ ਦੀ ਖ਼ਾਤਰ ਭਟਕਣਾ, ਮੋਹ, ਲੋਭ ਤੇ ਅਹੰਕਾਰ-ਰੂਪ ਕਿਲ੍ਹਾ (ਜਿਸ ਵਿਚ ਉਹ ਘਿਰਿਆ ਪਿਆ ਸੀ, ਇਸ ਗਿਆਨ-ਖੜਗ ਨਾਲ) ਕੱਟਿਆ ਜਾਂਦਾ ਹੈ।
SikhNet (Spanish)sí, es la Espada de la Sabiduría Espiritual que da tajos en contra de la fortaleza del apego, del ego y de la avaricia.
ਹਰਿ ਕਾ ਨਾਮੁ ਮਨਿ ਵਸਿਆ; ਗੁਰ ਸਬਦਿ ਵੀਚਾਰਾ ॥
har kaa naam man vasiaa; gur sabad veechaaraa |
Sant Singh KhalsaThe Name of the Lord abides within my mind; I contemplate the Word of the Guru's Shabad.
Manmohan SinghReflecting on the Guru's word, the Lord's Name has secured and abode within my mind.
Manmohan Singh (Punjabi)ਗੁਰਾਂ ਦੀ ਬਾਣੀ ਦਾ ਧਿਆਨ ਧਾਰਣ ਦੁਆਰਾ ਵਾਹਿਗੁਰੂ ਦਾ ਨਾਮ ਮੇਰੇ ਅੰਦਰ ਟਿਕ ਗਿਆ ਹੈ।
Fareedkot Teekaਜਬ ਗੁਰੋਂ ਕਾ ਉਪਦੇਸ ਬੀਚਾਰਿਆ ਤਬ ਹਰੀ ਕਾ ਨਾਮ ਮਨ ਮੇਂ ਵਸਿਆ ਹੈ॥
Prof. Sahib Singhਗੁਰੂ ਦੇ ਸ਼ਬਦ ਵਿਚ ਸੁਰਤ ਜੋੜਿਆਂ ਉਸ ਦੇ ਮਨ ਵਿਚ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ।
SikhNet (Spanish)El Nombre del Señor habita en la propia mente.
ਸਚ ਸੰਜਮਿ ਮਤਿ ਊਤਮਾ; ਹਰਿ ਲਗਾ ਪਿਆਰਾ ॥
sach sanjam mat aootamaa; har lagaa piaaraa |
Sant Singh KhalsaThrough Truth, self-discipline and sublime understanding, the Lord has become very dear to me.
Manmohan SinghThrough truth, self-discipline and sublime understanding, God has become dear unto me.
Manmohan Singh (Punjabi)ਸੱਚ, ਸਵੈ-ਜ਼ਬਤ ਅਤੇ ਸ੍ਰੇਸ਼ਟ ਸਮਝ ਰਾਹੀਂ, ਵਾਹਿਗੁਰੂ ਮੈਨੂੰ ਪਿਆਰਾ ਲਗਣ ਲੱਗ ਗਿਆ ਹੈ।
Fareedkot Teekaਸਚ ਸੰਜਮ ਕਰ ਊਤਮੋਂ ਕੀ ਬੁਧੀ ਮੇਂ ਹਰੀ ਪਿਆਰਾ ਲਗਾ ਹੈ ਉਨ ਕਾ ਇਹੁ ਨਿਸਚਾ ਹੈ॥
Prof. Sahib Singhਸਿਮਰਨ ਦੇ ਸੰਜਮ ਨਾਲ ਉਸ ਦੀ ਮੱਤ ਚੰਗੀ ਹੋ ਜਾਂਦੀ ਹੈ, ਰੱਬ ਉਸ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ।
SikhNet (Spanish)Meditando en la Palabra del Guru, uno disciplina su ser a través de la Verdad, l
ਸਭੁ ਸਚੋ ਸਚੁ ਵਰਤਦਾ; ਸਚੁ ਸਿਰਜਣਹਾਰਾ ॥੧॥
sabh sacho sach varatadaa; sach sirajanahaaraa |1|
Sant Singh KhalsaTruly, truly, the True Creator Lord is all-pervading. ||1||
Manmohan SinghVerily and truly, the True Creator Lord is pervading every-where.
Manmohan Singh (Punjabi)ਨਿਸਚਿਤ ਅਤੇ ਯਕੀਨਨ ਹੀ ਸੱਚਾ ਕਰਤਾ-ਪੁਰਖ ਹਰ ਥਾਂ ਵਿਆਪਕ ਹੋ ਰਿਹਾ ਹੈ।
Fareedkot Teekaਨਿਸਚੇ ਕਰ ਸਭ ਅਸਥਾਨੋਂ ਮੇਂ ਸਚ ਹੀ ਵਰਤਤਾ ਹੈ, ਸੋਈ ਸਚਾ ਸਿਰਜਣਹਾਰ ਹੈ॥੧॥
Prof. Sahib Singh(ਆਖ਼ਰ ਉਸ ਦੀ ਇਹ ਹਾਲਤ ਹੋ ਜਾਂਦੀ ਹੈ ਕਿ) ਸਦਾ-ਥਿਰ ਸਿਰਜਣਹਾਰ ਉਸ ਨੂੰ ਹਰ ਥਾਂ ਵੱਸਦਾ ਦਿੱਸਦਾ ਹੈ ॥੧॥
SikhNet (Spanish)a mente se vuelve sublime y el Señor es Complaciente con uno. Es entonces cuando ves al Uno Verdadero, sí, Al Creador del Mundo. (1)