ਸਲੋਕੁ ਮਃ ੩ ॥
salok mahalaa 3 |
Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.
ਕੇਦਾਰਾ ਰਾਗਾ ਵਿਚਿ ਜਾਣੀਐ ਭਾਈ; ਸਬਦੇ ਕਰੇ ਪਿਆਰੁ ॥
kedaaraa raagaa vich jaaneeai bhaaee; sabade kare piaar |
Sant Singh KhalsaAmong the ragas, Kaydaaraa Raga is known as good, O Siblings of Destiny, if through it, one comes to love the Word of the Shabad,
Manmohan SinghAmongst musical measures, Kedara is deemed good, O brother, if with its help one loves the Name,
Manmohan Singh (Punjabi)ਰਾਗਾਂ ਵਿੱਚ ਕੇਦਾਰਾ, ਚੰਗਾ ਜਾਣਿਆ ਜਾਂਦਾ ਹੈ, ਹੇ ਵੀਰ! ਜੇਕਰ ਇਸ ਦੇ ਰਾਹੀਂ ਬੰਦੇ ਦਾ ਨਾਮ ਨਾਲ ਪ੍ਰੇਮ ਪੈ ਜਾਵੇ,
Fareedkot Teekaਕਿਸੀ ਨੇ ਕਿਦਾਰਾ ਰਾਗ ਗਾਵਿਆ, ਮਾਰੂ ਔ ਕਿਦਾਰੇ ਕਾ ਭੇਦ ਥੋੜਾ ਹੀ ਹੈ। ਤੋ ਗੁਰੂ ਜੀ ਕਹਤੇ ਹੈਂ: ਹੇ ਭਾਈ! ਰਾਗਾਂ ਮੇਂ ਸੇ ਕਿਦਾਰਾ ਰਾਗੁ ਗਾਵਿਆ ਤੌ ਸ੍ਰੇਸਟ ਜਾਣੀਤਾ ਹੈ ਜੇ ਗੁਰ ਸਬਦ ਮੇਂ ਪਿਆਰ ਕਰੇ; ਵਾ (ਰਾਗਾ) ਪ੍ਰੀਤੀਆਂ ਵਿਚੋਂ ਇਸਤ੍ਰੀ ਕੀ ਪ੍ਰੀਤ (ਕੇ) ਕਿਆ ਹੈ ਅਰਥਾਤ ਤੁਛ ਹੈ, ਪ੍ਰੀਤੀ ਤੌ ਓਹ ਸ੍ਰੇਸਟ ਹੈ ਜਿਸ ਕਰ ਪੁਰਸ ਗੁਰ ਉਪਦੇਸ ਮੇਂ ਪਿਆਰ ਕਰੇ॥
Prof. Sahib Singhਹੇ ਭਾਈ! ਕੇਦਾਰਾ ਰਾਗ ਨੂੰ (ਹੋਰ ਬਾਕੀ ਦੇ) ਰਾਗਾਂ ਵਿਚ ਤਾਂ ਹੀ ਜਾਣੋ (ਭਾਵ, ਕੇਦਾਰਾ ਰਾਗ ਨੂੰ ਤਾਂ ਹੀ ਵਡਿਆਈਏ, ਜੇ ਇਸ ਨੂੰ ਗਾਉਣ ਵਾਲਾ) ਗੁਰੂ ਦੇ ਸ਼ਬਦ ਵਿਚ ਪਿਆਰ ਕਰਨ ਲੱਗ ਪਏ,
SikhNet (Spanish)Benditas las notas de Kedara si uno ama la Palabra,
ਸਤਸੰਗਤਿ ਸਿਉ ਮਿਲਦੋ ਰਹੈ; ਸਚੇ ਧਰੇ ਪਿਆਰੁ ॥
satasangat siau milado rahai; sache dhare piaar |
Sant Singh Khalsaand if one remains in the Soceity of the Saints, and enshrines love for the True Lord.
Manmohan Singhcontinues associating with the saints society and enshrines affection for the True Lord;
Manmohan Singh (Punjabi)ਉਹ ਸਾਧ ਸੰਗਤ ਨਾਲ ਜੁੜਿਆ ਰਹੇ ਅਤੇ ਸੱਚੇ ਸੁਆਮੀ ਨਾਲ ਉਸ ਦੀ ਪਿਰਹੜੀ ਪੈ ਜਾਵੇ,
Fareedkot Teekaਸਤ ਪੁਰਸੋਂ ਕੀ ਸੰਗਤ ਮੇਂ ਮਿਲਤਾ ਰਹੇ ਔਰ ਸਚੇ ਨਾਮ ਮੇਂ ਪਿਆਰ ਧਰੇ॥
Prof. Sahib Singhਸਤਸੰਗਤਿ ਕਰਦਾ ਰਹੇ ਅਤੇ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਦਾ ਪਿਆਰ ਧਾਰਨ ਕਰੇ।
SikhNet (Spanish)se asocia con los Santos, se enamora de la Verdad de Dios y purga su interior de su ego negativo.
ਵਿਚਹੁ ਮਲੁ ਕਟੇ ਆਪਣੀ; ਕੁਲਾ ਕਾ ਕਰੇ ਉਧਾਰੁ ॥
vichahu mal katte aapanee; kulaa kaa kare udhaar |
Sant Singh KhalsaSuch a person washes away the pollution from within, and saves his generations as well.
Manmohan Singhhe washes off his inner pollution and emancipates his lineage as well.
Manmohan Singh (Punjabi)ਤਾਂ ਉਹ ਆਪਣੀ ਅੰਦਰਲੀ ਮਲੀਣਤਾ ਨੂੰ ਧੋ ਸੁੱਟਦਾ ਹੈ ਅਤੇ ਆਪਣੀ ਵੰਸ਼ ਨੂੰ ਭੀ ਤਾਰ ਲੈਂਦਾ ਹੈ।
Fareedkot Teekaਪੁਨ: ਅਪਨੇ ਅੰਤਸਕਰਨ ਵਿਚੋਂ ਪਾਪੋਂ ਕੀ ਮੈਲ ਕਟੇ, ਵਹੁ ਪੁਰਸ ਕੁਲੋਂ ਕਾ ਉਧਾਰ ਕਰ ਲੇਤਾ ਹੈ॥
Prof. Sahib Singhਅੰਦਰੋਂ ਆਪਣੀ ਮੈਲ ਭੀ ਕੱਟੇ ਤੇ ਆਪਣੀਆਂ ਕੁਲਾਂ ਨੂੰ ਭੀ ਤਾਰ ਲਏ,
SikhNet (Spanish)Así, uno emancipa a toda su generación,
ਗੁਣਾ ਕੀ ਰਾਸਿ ਸੰਗ੍ਰਹੈ; ਅਵਗਣ ਕਢੈ ਵਿਡਾਰਿ ॥
gunaa kee raas sangrahai; avagan kadtai viddaar |
Sant Singh KhalsaHe gathes in the capital of virtue, and destroys and drives out unvirtuous sins.
Manmohan SinghHe amasses the capital of virtues and slays and drives out sins.
Manmohan Singh (Punjabi)ਉਹ ਨੇਕੀਆਂ ਦੀ ਪੂੰਜੀ ਨੂੰ ਇਕੱਤਰ ਕਰਦਾ ਹੈ ਅਤੇ ਪਾਪਾਂ ਨੂੰ ਮਾਰ ਕੇ ਪਰੇ ਸੁੱਟ ਪਾਉਂਦਾ ਹੈ।
Fareedkot Teekaਗੁਣੋਂ ਕੀ ਪੂੰਜੀ ਇਕਤ੍ਰ ਕਰਤਾ ਹੈ ਪੁਨਃ ਔਗੁਨਾਂ ਕੋ (ਵਿਡਾਰਿ) ਮਾਰ ਕਰ ਕੇ ਦੂਰ ਕਰਤਾ ਹੈ॥
Prof. Sahib Singhਗੁਣਾਂ ਦੀ ਪੂੰਜੀ ਇਕੱਠੀ ਕਰੇ ਤੇ ਔਗੁਣ ਮਾਰ ਕੇ ਕੱਢ ਦੇਵੇ।ਪਦ ਅਰਥ ਰਾਸਿ = ਪੂੰਜੀ, ਸਰਮਾਇਆ। ਸੰਗ੍ਰਹੈ = ਇਕੱਠੀ ਕਰੇ। ਵਿਡਾਰਿ = ਮਾਰ ਕੇ।
SikhNet (Spanish)reuniendo el Capital de la Verdad y quitándose de sus malvadas intenciones.
ਨਾਨਕ. ਮਿਲਿਆ ਸੋ ਜਾਣੀਐ; ਗੁਰੂ. ਨ ਛੋਡੈ ਆਪਣਾ, ਦੂਜੈ. ਨ ਧਰੇ ਪਿਆਰੁ ॥੧॥
naanak. miliaa so jaaneeai; guroo. na chhoddai aapanaa, doojai. na dhare piaar |1|
Sant Singh KhalsaO Nanak, he alone is known as united, who does not forsake his Guru, and who does not love duality. ||1||
Manmohan SinghNanak, he alone is deemed united, who forsake not his Guru and loves not another.
Manmohan Singh (Punjabi)ਨਾਨਕ, ਕੇਵਲ ਉਹੀ ਮਿਲ ਗਿਆ ਜਾਣਿਆ ਜਾਂਦਾ ਹੈ, ਜੋ ਆਪਣੇ ਗੁਰਾਂ ਨੂੰ ਨਹੀਂ ਤਿਆਗਦਾ ਤੇ ਹੋਰਸ ਨੂੰ ਮੁਹੱਬਤ ਨਹੀਂ ਕਰਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਸੇ ਮਿਲਿਆ ਸੋ ਜਾਣੀਤਾ ਹੈ, ਜੋ ਆਪਣਾ ਗੁਰੂ ਹੈ ਤਿਸ ਕਾ ਉਪਦੇਸ ਛੋਡੇ ਨਹੀਂ ਔ ਦੂਜੇ ਪਰ ਪਿਆਰ ਨਾ ਧਾਰੇ, ਭਾਵ ਜੇ ਕੁਛ ਪ੍ਰਾਪਤੀ ਮੇਂ ਦੇਰੀ ਹੈ ਤੌ ਗੁਰੋਂ ਪਰ ਭਰੋਸਾ ਰਖੇ ਡੋਲੇ ਨਹੀਂ॥੧॥
Prof. Sahib Singhਹੇ ਨਾਨਕ! (ਕੇਦਾਰਾ ਰਾਗ ਦੀ ਰਾਹੀਂ ਰੱਬ ਵਿਚ) ਜੁੜਿਆ ਉਸ ਨੂੰ ਸਮਝੋ ਜੋ ਕਦੇ ਆਪਣੇ ਗੁਰੂ ਦਾ ਆਸਰਾ ਨਾਹ ਛੱਡੇ ਤੇ ਮਾਇਆ ਵਿਚ ਮੋਹ ਨਾਹ ਪਾਏ ॥੧॥
SikhNet (Spanish)Dice Nanak, estará en verdad unido a Dios, ese ser que no se olvide de su Guru y no se enamore del otro. (1)