ਮਃ ੪ ॥
mahalaa 4 |
Sant Singh KhalsaFourth Mehl:
Manmohan Singh4th Guru.
Manmohan Singh (Punjabi)ਚੌਥੀ ਪਾਤਿਸ਼ਾਹੀ।
SikhNet (Spanish)Mejl Guru Ram Das, Cuarto Canal Divino.
ਨਾਮ ਵਿਹੂਣੇ. ਭਰਮਸਹਿ; ਆਵਹਿ ਜਾਵਹਿ ਨੀਤ ॥
naam vihoone. bharamaseh; aaveh jaaveh neet |
Sant Singh KhalsaWithout the Naam, the Name of the Lord, they wander around, continually coming and going in reincarnation.
Manmohan SinghBereft of the Name, men wander about and ever come and go.
Manmohan Singh (Punjabi)ਨਾਮ ਤੋਂ ਸੱਖਣੇ ਇਨਸਾਨ ਭਟਕਦੇ ਹਨ ਅਤੇ ਸਦਾ ਆਉਂਦੇ ਤੇ ਜਾਂਦੇ ਹਨ।
Fareedkot Teekaਪੂਰਬ ਜੋ ਕਥਨ ਕੀਏ ਅਗਿਆਨੀ ਸੋ ਨਾਮ ਸੇ ਬਿਨਾਂ ਭ੍ਰਮਤੇ ਹੈਂ ਪੁਨਾ ਵਹੀ ਵਾਰੰਵਾਰ ਜਨਮਤੇ ਮਰਤੇ ਹੈਂ॥
Prof. Sahib Singhਜੋ ਮਨੁੱਖ 'ਨਾਮ' ਤੋਂ ਸੱਖਣੇ ਹਨ ਉਹ ਭਟਕਦੇ ਹਨ (ਭਟਕਣਾ ਦੇ ਕਾਰਨ) ਨਿੱਤ ਜੰਮਦੇ ਤੇ ਮਰਦੇ ਹਨ (ਭਾਵ, 'ਵਾਸਨਾ' ਪੂਰੀਆਂ ਕਰਨ ਲਈ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ)।
SikhNet (Spanish)Los que están privados del Naam, el Nombre del Señor, viven sujetos a la reencarnación.
ਇਕਿ ਬਾਂਧੇ. ਇਕਿ ਢੀਲਿਆ; ਇਕਿ ਸੁਖੀਏ ਹਰਿ ਪ੍ਰੀਤਿ ॥
eik baandhe. ik dteeliaa; ik sukhee har preet |
Sant Singh KhalsaSome are in bondage, and some are set free; some are happy in the Love of the Lord.
Manmohan SinghSome are bound to their bonds, the bonds of some are loosed (loosened) and some are happy in their Lord's love.
Manmohan Singh (Punjabi)ਕੋਈ ਜੂੜਾਂ ਨਾਲ ਜਕੜੇ ਹੋਏ ਹਨ, ਕਈਆਂ ਦੇ ਜੂੜ ਵੱਢੇ ਗਏ ਹਨ ਅਤੇ ਕਈ ਪ੍ਰਭੂ ਦੀ ਪ੍ਰੀਤ ਅੰਦਰ ਅਨੰਦਤ ਹਨ।
Fareedkot Teekaਜਬ ਮੌਲੀ ਰੰਗੀਤੀ ਹੈ ਤਬ ਰੰਗਣੇ ਕੇ ਵਕਤ ਏਕ ਜਗਾ ਤੇ ਕਸਿ ਕਰਿ ਬੰਧੀਤੀ ਹੈ, ਸੋ ਵਹੁ ਸੁਪੈਦ ਰਹਤੀ ਹੈ। ਜਿਥੋਂ ਢਿਲੀ ਬੰਧੀਤੀ ਹੈ ਤਹਾ ਸਮਾਨ ਹੀ ਰੰਗ ਚੜਤਾ ਹੈ। ਜੋ ਖੁਲੀ ਜਾਗਾ ਹੈ, ਸੋ ਸੁਰਖ ਹੋਤੀ ਹੈ। ਤੈਸੇ ਬੰਧਨੋ ਕਰਿ ਬੰਧੇ ਹੂਏ ਅਗਿਆਨੀ ਹੈਂ, ਸੋ ਤੋ ਕੋਰੇ ਹੈਂ ਤਿਨ ਕੋ ਪ੍ਰਮੇਸਰ ਕਾ ਰੰਗ ਨਹੀਂ ਚੜਤਾ ਹੈ। ਇਕ (ਢੀਲਿਆ) ਢਿਲਿਆਂ ਬੰਧਨਾਂ ਵਾਲੇ ਅਰਥਾਤ ਵਹੁ ਜਗ੍ਯਾਸੀ ਹੈਂ ਤਿਨ ਕੋ ਰੰਗ ਚੜਤਾ ਹੈ ਪਰੰਤੂ ਥੋੜਾ। ਇਕ ਹਰੀ ਕੀ ਪ੍ਰੀਤ ਕਰਿ ਜੋ ਸੁਖੀ ਹੈਂ ਜਿਨ ਕੋ ਗਾੜਾ ਰੰਗ ਚੜਿਆ ਹੈ, ਸੋ ਗਿਆਨੀ ਆਤਮ ਅਨੰਦੀ ਹੂਏ ਹੈਂ॥
Prof. Sahib Singhਸੋ, ਕਈ ਜੀਵ (ਇਹਨਾਂ 'ਵਾਸਨਾ' ਨਾਲ) ਬੱਝੇ ਪਏ ਹਨ, ਕਈਆਂ ਨੇ ਬੰਧਨ ਕੁਝ ਢਿੱਲੇ ਕਰ ਲਏ ਹਨ ਤੇ ਕਈ ਪ੍ਰਭੂ ਦੇ ਪਿਆਰ ਵਿਚ ਰਹਿ ਕੇ (ਬਿਲਕੁਲ) ਸੁਖੀ ਹੋ ਗਏ ਹਨ।
SikhNet (Spanish)Algunos están amarrados a sus propias limitaciones y otros han encontrado la Liberación y la Paz.
ਨਾਨਕ ਸਚਾ ਮੰਨਿ ਲੈ; ਸਚੁ ਕਰਣੀ ਸਚੁ ਰੀਤਿ ॥੨॥
naanak sachaa man lai; sach karanee sach reet |2|
Sant Singh KhalsaO Nanak, believe in the True Lord, and practice Truth, through the lifestyle of Truth. ||2||
Manmohan SinghNanak, believe thou in True Lord and do the true deeds through the true means.
Manmohan Singh (Punjabi)ਨਾਨਕ ਤੂੰ ਸੱਚੇ ਸੁਆਮੀ ਉੱਤੇ ਭਰੋਸਾ ਧਾਰ ਅਤੇ ਸੱਚੇ ਤਰੀਕਿਆਂ ਰਾਹੀਂ ਸੱਚੇ ਸੁੱਚੇ ਕਰਮ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਨੇ ਸਚਾ ਉਪਦੇਸ ਮੰਨਨ ਕਰ ਲੀਆ ਹੈ ਤਿਸ ਕੀ ਸਭ ਕਰਨੀ ਸਚ ਰੂਪ ਹੈ ਔਰ ਤਿਸ ਕੀ ਬਿਵਹਾਰਕ ਮ੍ਰਿਯਾਦਾ ਭੀ ਸਚੀ ਹੈ। ਵਾ ਹੇ ਭਾਈ! ਸਚਾ ਜੋ ਹੈ ਤੂੰ ਜਿਸ ਨੂੰ ਮੰਨਨ ਕਰ ਲੈ, ਸਚੀ ਮ੍ਰਿਯਾਦਾ ਸਹਤ ਸਚੀ ਕਰਨੀ ਕਰ ॥੨॥
Prof. Sahib Singhਹੇ ਨਾਨਕ! ਜਿਹੜਾ ਮਨੁੱਖ ਸਦਾ-ਥਿਰ ਪਰਮਾਤਮਾ ਨੂੰ ਆਪਣੇ ਮਨ ਵਿਚ ਪੱਕਾ ਕਰ ਲੈਂਦਾ ਹੈ, ਸਦਾ-ਥਿਰ ਨਾਮ ਉਸ ਵਾਸਤੇ ਕਰਨ-ਜੋਗ ਕੰਮ ਹੈ ਸਦਾ-ਥਿਰ ਨਾਮ ਹੀ ਉਸ ਦੀ ਜੀਵਨ-ਜੁਗਤਿ ਹੋ ਜਾਂਦਾ ਹੈ ॥੨॥
SikhNet (Spanish)Dice Nanak, ten Fe sólo en la Verdad, practica la Verdad, a través del modo de vida de la Verdad. (2)