ਕਾਨੜਾ ਮਹਲਾ ੫ ॥
kaanarraa mahalaa 5 |
Sant Singh KhalsaKaanraa, Fifth Mehl:
Manmohan SinghKanra 5th Guru.
Manmohan Singh (Punjabi)ਕਾਨੜਾ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Kanra, Mejl Guru Aryan Dev, Quinto Canal Divino.
ਸਾਧੂ; ਹਰਿ ਹਰੇ ਗੁਨ ਗਾਇ ॥
saadhoo; har hare gun gaae |
Sant Singh KhalsaO Holy people, sing the Glorious Praises of the Lord, Har, Haray.
Manmohan SinghO saints, sing ye the Lord God's praises.
Manmohan Singh (Punjabi)ਹੇ ਸੰਤੋ! ਤੁਸੀਂ ਸਾਈਂ ਹਰੀ ਦੀਆਂ ਸਿਫਤਾ ਗਾਇਨ ਕਰੋ।
Fareedkot Teekaਹੇ ਭਾਈ! ਸਾਧੂ ਕੇ ਸੰਗ ਹਰੀ ਕੇ ਗੁਣੋਂ ਕੋ ਗਾਵੋ, ਤਿਸ ਤੇ ਤੁਮ ਹਰੇ ਹੋਵੋਗੇ॥
Prof. Sahib Singh(ਤੂੰ) ਗੁਰੂ (ਦੀ ਸਰਨ ਪੈ ਕੇ) ਉਸ ਪ੍ਰਭੂ ਦੇ ਗੁਣ ਗਾਇਆ ਕਰ,ਪਦ ਅਰਥ ਸਾਧੂ = ਗੁਰੂ (ਦੀ ਰਾਹੀਂ)। ਗਾਇ = ਗਾਇਆ ਕਰ।
SikhNet (Spanish)Oh Santos, canten las Gloriosas Alabanzas del Señor Jar, Jare. Mente,
ਮਾਨ ਤਨੁ ਧਨੁ ਪ੍ਰਾਨ ਪ੍ਰਭ ਕੇ; ਸਿਮਰਤ ਦੁਖੁ ਜਾਇ ॥੧॥ ਰਹਾਉ ॥
maan tan dhan praan prabh ke; simarat dukh jaae |1| rahaau |
Sant Singh KhalsaMind, body, wealth and the breath of life - all come from God; remembering Him in meditation, pain is taken away. ||1||Pause||
Manmohan SinghOur mind, body wealth and vital breath all belong to the Lord, contemplating whom, we are rid of our distress. Pause.
Manmohan Singh (Punjabi)ਸਾਡਾ ਮਨ, ਸਰੀਰ ਦੌਲਤ ਅਤੇ ਜਿੰਦ-ਜਾਨ ਸਾਰੇ ਹੀ ਸੁਆਮੀ ਦੀ ਮਲਕੀਅਤ ਹਨ, ਜਿਸ ਦਾ ਆਰਾਧਨ ਕਰਨ ਦੁਆਰਾ ਦੁਖੜਾ ਦੂਰ ਹੋ ਜਾਂਦਾ ਹੈ। ਠਹਿਰਾਉ।
Fareedkot Teekaਯਿਹ (ਮਾਨ) ਜਾਨੋ ਕਿ ਤਨ ਅਰ ਧਨ ਪੁਨਹ ਪ੍ਰਾਨ ਪ੍ਰਭੂ ਕੇ ਹੈਂ, ਤਿਸ ਕੇ ਸਿਮਰਨ ਕਰ ਜਨਮ ਮਰਨ ਰੂਪ ਦੁਖ ਦੂਰ ਹੋ ਜਾਤੇ ਹੈਂ॥੧॥ ਰਹਾਉ ॥
Prof. Sahib Singh(ਜਿਸ) ਪ੍ਰਭੂ ਦੇ (ਦਿੱਤੇ ਹੋਏ) ਇਹ ਮਨ, ਇਹ ਤਨ, ਇਹ ਧਨ, ਇਹ ਜਿੰਦ, (ਹਨ। ਉਸ ਦਾ ਨਾਮ) ਸਿਮਰਦਿਆਂ (ਹਰੇਕ) ਦੁੱਖ ਦੂਰ ਹੋ ਜਾਂਦਾ ਹੈ ॥੧॥ ਰਹਾਉ ॥ਪਦ ਅਰਥ ਮਾਨ = ਮਨ। ਸਿਮਰਤ = ਸਿਮਰਦਿਆਂ ॥੧॥ ਰਹਾਉ ॥
SikhNet (Spanish)cuerpo, riqueza y respiración vital, todas ellas vienen de Dios. Meditando en Él, el dolor desaparece. (1-Pausa)
ਈਤ ਊਤ ਕਹਾ ਲੋੁਭਾਵਹਿ; ਏਕ ਸਿਉ ਮਨੁ ਲਾਇ ॥੧॥
eet aoot kahaa luobhaaveh; ek siau man laae |1|
Sant Singh KhalsaWhy are you entangled in this and that? Let your mind be attuned to the One. ||1||
Manmohan SinghWhy are thou entangled in this and that, O man? Attune thou, thy mind to the One Lord.
Manmohan Singh (Punjabi)ਤੂੰ ਇਸ ਅਤੇ ਉਸ ਅੰਦਰ ਕਿਉਂ ਦਸਿਆ ਹੋਇਆ ਹੈ, ਹੇ ਬੰਦੇ? ਤੂੰ ਆਪਣੇ ਚਿੱਤ ਨੂੰ ਇਕ ਸੁਆਮੀ ਨਾਲ ਜੋੜ।
Fareedkot Teekaਈਹਾਂ ਊਹਾਂ ਕਿਸ ਵਾਸਤੇ ਲੁਭਾਇਮਾਨ ਹੋ ਰਹਾ ਹੈਂ? ਏਕ ਪਰਮੇਸ੍ਵਰ ਕੇ ਸਾਥ ਮਨ ਕੋ ਲਾਉ॥੧॥
Prof. Sahib Singhਤੂੰ ਇਧਰ ਉਧਰ ਕਿਉਂ ਲੋਭ ਵਿਚ ਫਸ ਰਿਹਾ ਹੈਂ? ਇਕ ਪਰਮਾਤਮਾ ਨਾਲ ਆਪਣਾ ਮਨ ਜੋੜ ॥੧॥ਪਦ ਅਰਥ ਈਤ ਊਤ = ਇਧਰ ਉਧਰ, ਇਥੇ ਉਥੇ। ਕਹਾ = ਕਿੱਥੇ? ਲਭਾਵਹਿ = (ਅੱਖਰ 'ਲ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਲੋਭਾਵਹਿ' ਹੈ। ਇਥੇ 'ਲੁਭਾਵਹਿ' ਪੜ੍ਹਨਾ ਹੈ) ਤੂੰ ਲੋਭ ਵਿਚ ਫਸ ਰਿਹਾ ਹੈਂ। ਸਿਉ = ਨਾਲ ॥੧॥
SikhNet (Spanish)¿Por qué te dejas enredar en esto y en aquello? Deja que tu mente permanezca entonada en el Uno. (1)
ਮਹਾ ਪਵਿਤ੍ਰ ਸੰਤ ਆਸਨੁ; ਮਿਲਿ ਸੰਗਿ ਗੋਬਿਦੁ ਧਿਆਇ ॥੨॥
mahaa pavitr sant aasan; mil sang gobid dhiaae |2|
Sant Singh KhalsaThe place of the Saints is utterly sacred; meet with them, and meditate on the Lord of the Universe. ||2||
Manmohan SinghSupremely immaculate is the saints seat. Meeting with them, meditate thou on the Lord of the universe.
Manmohan Singh (Punjabi)ਪਰਮ ਪਾਵਨ ਪੁਨੀਤ ਹੈ ਸਾਧੂਆਂ ਦਾ ਅਸਥਾਨ। ਉਨ੍ਹਾਂ ਨਾਲ ਮਿਲ ਕੇ ਤੂੰ ਸ਼੍ਰਿਸ਼ਟੀ ਦੇ ਸੁਆਮੀ ਦਾ ਸਿਮਰਨ ਕਰ।
Fareedkot Teekaਸੰਤੋਂ ਕਾ (ਆਸਨੁ) ਅਸਥਾਨੁ ਅਤੀ ਪਵਿਤ੍ਰ ਹੈ, ਤਿਨ ਸੰਤੋਂ ਕੇ ਸੰਗਿ ਮਿਲ ਕਰ ਗੋਬਿੰਦ ਕੋ ਧ੍ਯਾਵਣਾ ਕਰੁ॥੨॥
Prof. Sahib Singhਗੁਰੂ ਦਾ ਟਿਕਾਣਾ (ਜੀਵਨ ਨੂੰ) ਬਹੁਤ ਸੁੱਚਾ ਬਣਾਣ ਵਾਲਾ ਹੈ। ਗੁਰੂ ਨਾਲ ਮਿਲ ਕੇ ਗੋਬਿੰਦ ਨੂੰ (ਆਪਣੇ ਮਨ ਵਿਚ) ਧਿਆਇਆ ਕਰ ॥੨॥ਪਦ ਅਰਥ ਸੰਤ ਆਸਨੁ = ਗੁਰੂ ਦਾ ਟਿਕਾਣਾ। ਮਿਲਿ ਸੰਗਿ = (ਗੁਰੂ) ਨਾਲ ਮਿਲ ਕੇ ॥੨॥
SikhNet (Spanish)El Lugar de los Santos es en verdad sagrado. Encuentra a los Santos y medita en el Señor del Universo. (2)
ਸਗਲ ਤਿਆਗਿ. ਸਰਨਿ ਆਇਓ; ਨਾਨਕ. ਲੇਹੁ ਮਿਲਾਇ ॥੩॥੩॥੧੪॥
sagal tiaag. saran aaeo; naanak. lehu milaae |3|3|14|
Sant Singh KhalsaO Nanak, I have abandoned everything and come to Your Sanctuary. Please let me merge with You. ||3||3||14||
Manmohan SinghAbandoning everything, Nanak has sought Thy protection, O Lord. Merge Thou him in Thyself.
Manmohan Singh (Punjabi)ਸਾਰਿਆਂ ਨੂੰ ਛੱਡ ਕੇ, ਨਾਨਕ ਨੇ ਤੇਰੀ ਪਨਾਹ ਲਈ, ਹੇ ਠਾਕੁਰ! ਤੂੰ ਉਸ ਨੂੰ ਆਪਣੇ ਅੰਦਰ ਲੀਣ ਕਰ ਲੈ।
Fareedkot Teekaਅਰ ਐਸੇ ਬੇਨਤੀ ਕਰੁ: ਹੇ ਗੁਰੋ! ਸਗਲ ਕੋ ਤ੍ਯਾਗ ਕਰ ਮੈਂ ਆਪ ਕੀ ਸਰਨ ਆਯਾ ਹੂੰ। ਸ੍ਰੀ ਗੁਰੂ ਜੀ ਕਹਤੇ ਹੈਂ: ਆਪ ਮੇਰੇ ਕੋ ਮਿਲਾਇ ਦੀਜੀਏ॥੩॥੩॥੧੪॥
Prof. Sahib Singhਹੇ ਨਾਨਕ! (ਆਖ)ਸਾਰੇ (ਆਸਰੇ) ਛੱਡ ਕੇ ਮੈਂ ਤੇਰੀ ਸਰਨ ਆਇਆ ਹਾਂ। ਮੈਨੂੰ ਆਪਣੇ ਚਰਨਾਂ ਵਿਚ ਜੋੜੀ ਰੱਖ ॥੩॥੩॥੧੪॥ਪਦ ਅਰਥ ਤਿਆਗਿ = ਛੱਡ ਕੇ ॥੩॥੩॥੧੪॥
SikhNet (Spanish)Oh, dice Nanak, he abandonado todo y he venido a Tu Santuario. Por favor deja que me inmerja en Ti. (3-3-14)