ਕਾਨੜਾ ਮਹਲਾ ੫ ॥
kaanarraa mahalaa 5 | Ang 1300
Sant Singh KhalsaKaanraa, Fifth Mehl:
Manmohan SinghKanra 5th Guru.
Manmohan Singh (Punjabi)ਕਾਨੜਾ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Kanra, Mejl Guru Aryan Dev, Quinto Canal Divino.
ਪੇਖਿ ਪੇਖਿ ਬਿਗਸਾਉ ਸਾਜਨ; ਪ੍ਰਭੁ ਆਪਨਾ ਇਕਾਂਤ ॥੧॥ ਰਹਾਉ ॥
pekh pekh bigasaau saajan; prabh aapanaa ikaant |1| rahaau | Ang 1300
Sant Singh KhalsaGazing upon and beholding my Best Friend, I blossom forth in bliss; my God is the One and Only. ||1||Pause||
Manmohan SinghSeeing, and beholding God, my Friend, remain I in bloom. My Lord ever remains all alone and detached. Pause.
Manmohan Singh (Punjabi)ਆਪਣੇ ਮਿੱਤ੍ਰ, ਵਾਹਿਗੁਰੂ ਨੂੰ ਵੇਖ, ਵੇਖ ਮੈਂ ਖਿੜਾਉ ਵਿੱਚ ਰਹਿੰਦਾ ਹਾਂ। ਮੈਡਾ ਮਾਲਕ ਸਦਾ ਹੀ ਕੱਲਮਕੱਲਾ ਅਤੇ ਨਿਰਲੇਪ ਵਿਚਰਦਾ ਹੈ। ਠਹਿਰਾਉ।
Fareedkot Teekaਅਪਨਾ ਪ੍ਰਭ ਸਾਜਨ ਜੋ ਹੈ ਮੈਂ ਤਿਸ ਕੌ ਦੇਖ ਦੇਖ ਕਰ ਨਿਜਮ ਕਰ ਪ੍ਰਸੰਨ ਹੋਤਾ ਹਾਂ॥੧॥ ਰਹਾਉ ॥
Prof. Sahib Singhਮੈਂ ਆਪਣੇ ਸੱਜਣ ਪ੍ਰਭੂ ਨੂੰ (ਹਰ ਥਾਂ ਵੱਸਦਾ) ਵੇਖ ਵੇਖ ਕੇ ਖ਼ੁਸ਼ ਹੋ ਜਾਂਦਾ ਹਾਂ, (ਉਹ ਸਰਬ-ਵਿਆਪਕ ਹੁੰਦਿਆਂ ਭੀ ਮਾਇਆ ਦੇ ਪ੍ਰਭਾਵ ਤੋਂ) ਵੱਖਰਾ ਰਹਿੰਦਾ ਹੈ ॥੧॥ ਰਹਾਉ ॥ਪਦ ਅਰਥ ਪੇਖਿ ਪੇਖਿ = (ਹਰ ਥਾਂ ਵੱਸਦਾ) ਵੇਖ ਵੇਖ ਕੇ। ਬਿਗਸਾਉ = ਬਿਗਸਾਉਂ, ਬਿਗਸਉਂ, ਮੈਂ ਖਿੜ ਪੈਂਦਾ ਹਾਂ। ਇਕਾਂਤ = (ਸਰਬ-ਵਿਆਪਕ ਹੁੰਦਿਆਂ ਭੀ) ਵੱਖਰਾ, ਨਿਰਲੇਪ ॥੧॥ ਰਹਾਉ ॥
SikhNet (Spanish)Observando y fijándome en mi mejor amigo florezco en Gloria. Mi Señor es el Uno y el Único. (1-Pausa)
ਆਨਦਾ ਸੁਖ ਸਹਜ ਮੂਰਤਿ; ਤਿਸੁ. ਆਨ ਨਾਹੀ ਭਾਂਤਿ ॥੧॥
aanadaa sukh sehaj moorat; tis. aan naahee bhaant |1| Ang 1300
Sant Singh KhalsaHe is the Image of Ecstasy, Intuitive Peace and Poise. There is no other like Him. ||1||
Manmohan SinghHe is the embodiment of bliss, peace and poise, Like Him there is not another.
Manmohan Singh (Punjabi)ਉਹ ਖੁਸ਼ੀ, ਆਰਾਮ ਅਤੇ ਅਡੋਲਤਾ ਦਾ ਸਰੂਪ ਹੈ। ਉਸ ਵਰਗਾ ਹੋਰ ਕੋਈ ਨਹੀਂ।
Fareedkot Teekaਅਨੰਦ ਕੇ ਦੇਣੇ ਵਾਲਾ ਸੁਖ ਅਰ ਸਾਂਤੀ ਸ੍ਵਰੂਪ ਹੈ, ਤਿਸ ਕੀ (ਭਾਂਤਿ) ਸਾਦ੍ਰਸ ਔਰ ਕੋਈ ਨਹੀਂ ਹੈ॥੧॥
Prof. Sahib Singhਉਹ ਸੱਜਣ ਪ੍ਰਭੂ ਆਨੰਦ-ਰੂਪ ਹੈ, ਸੁਖ-ਸਰੂਪ ਹੈ, ਆਤਮਕ ਅਡੋਲਤਾ ਦਾ ਸਰੂਪ ਹੈ। ਉਸ ਵਰਗਾ ਹੋਰ ਕੋਈ ਨਹੀਂ ਹੈ ॥੧॥ਪਦ ਅਰਥ ਤਿਸੁ ਆਨ ਨਾਹੀ ਭਾਂਤਿ = ਤਿਸੁ ਭਾਂਤਿ ਆਨ ਨਾਹੀ, ਉਸ ਵਰਗਾ ਹੋਰ ਕੋਈ ਨਹੀਂ। ਮੂਰਤਿ = ਸਰੂਪ ॥੧॥
SikhNet (Spanish)Él es la Imagen de Gloria, la Paz Intuitiva y el Equilibrio. No hay nadie más como Él. (1)
ਸਿਮਰਤ ਇਕ ਬਾਰ ਹਰਿ ਹਰਿ; ਮਿਟਿ ਕੋਟਿ ਕਸਮਲ ਜਾਂਤਿ ॥੨॥
simarat ik baar har har; mitt kott kasamal jaant |2| Ang 1300
Sant Singh KhalsaMeditating in remembrance on the Lord, Har, Har, even once, millions of sins are erased. ||2||
Manmohan SinghContemplating the Lord God even but once, millions of sins are erased.
Manmohan Singh (Punjabi)ਕੇਵਲ ਇਕ ਦਫਾ ਹੀ ਸਾਈਂ ਹਰੀ ਦਾ ਆਰਾਧਨ ਕਰਨ ਦੁਆਰਾ ਕ੍ਰੋੜਾਂ ਹੀ ਪਾਪ ਨਾਸ ਹੋ ਜਾਂਦੇ ਹਨ।
Fareedkot Teekaਏਕ ਬਾਰ ਤਿਸ ਕਾ ਹਰਿ ਹਰਿ ਨਾਮੁ ਸਿਮਰਤੇ ਹੂਏ ਕ੍ਰੋੜੋਂ ਹੀ (ਕਸਮਲ) ਪਾਪ ਮਿਟ ਜਾਤੇ ਹੈਂ॥੨॥
Prof. Sahib Singhਉਸ ਹਰੀ ਪ੍ਰਭੂ ਦਾ ਨਾਮ ਸਦਾ ਸਿਮਰਦਿਆਂ ਕ੍ਰੋੜਾਂ ਪਾਪ ਮਿਟ ਜਾਂਦੇ ਹਨ ॥੨॥ਪਦ ਅਰਥ ਸਿਮਰਤ = ਸਿਮਰਦਿਆਂ। ਇਕ ਬਾਰ = ਸਦਾ, ਲਗਾਤਾਰ। ਮਿਟਿ ਜਾਂਤਿ = ਮਿਟ ਜਾਂਦੇ ਹਨ। ਕਸਮਲ = ਪਾਪ ॥੨॥
SikhNet (Spanish)Meditando en el Señor Jar, Jar, aunque sea por un instante, millones de errores son borrados. (2)
ਗੁਣ ਰਮੰਤ, ਦੂਖ ਨਾਸਹਿ; ਰਿਦ ਭਇਅੰਤ ਸਾਂਤਿ ॥੩॥
gun ramant, dookh naaseh; rid bheiant saant |3| Ang 1301
Sant Singh KhalsaUttering His Glorious Praises, suffering is eradicated, and the heart becomes tranquil and calm. ||3||
Manmohan SinghUttering the Lord's praises, distresses are dispelled and the mind is rendered clam.
Manmohan Singh (Punjabi)ਸਾਹਿਬ ਦੀਆਂ ਸਿਫਤਾਂ ਉਚਾਰਨ ਕਰਨ ਦੁਆਰਾ ਦੁਖੜੇ ਦੂਰ ਹੋ ਜਾਂਦੇ ਹਨ ਅਤੇ ਮਨ ਤ੍ਰਿਪਤ ਹੋ ਜਾਂਦਾ ਹੈ।
Fareedkot Teekaਤਿਸ ਕੇ ਗੁਣੋਂ ਮੇਂ ਰਮਣ ਕਰਤਿਆਂ ਦੂਖ ਨਸ੍ਟ ਹੋ ਜਾਤੇ ਹੈਂ ਔਰ ਰਿਦੇ ਮੇਂ ਸਾਂਤੀ ਹੋ ਜਾਤੀ ਹੈ॥੩॥
Prof. Sahib Singhਉਹ ਸੱਜਣ-ਪ੍ਰਭੂ ਦੇ ਗੁਣ ਗਾਂਦਿਆਂ (ਸਾਰੇ) ਦੁੱਖ ਨਾਸ ਹੋ ਜਾਂਦੇ ਹਨ, ਹਿਰਦੇ ਵਿਚ ਠੰਢ ਪੈ ਜਾਂਦੀ ਹੈ ॥੩॥
SikhNet (Spanish)Recitando Sus Gloriosas Alabanzas, el sufrimiento es erradicado y el corazón se calma y tranquiliza. (3)
ਅੰਮ੍ਰਿਤਾ ਰਸੁ ਪੀਉ ਰਸਨਾ; ਨਾਨਕ. ਹਰਿ ਰੰਗਿ ਰਾਤ ॥੪॥੪॥੧੫॥
amritaa ras peeo rasanaa; naanak. har rang raat |4|4|15| Ang 1301
Sant Singh KhalsaDrink in the Sweet, Sublime Ambrosial Nectar, O Nanak, and be imbued with the Love of the Lord. ||4||4||15||
Manmohan SinghImbued with the love of thy Lord, O Nanak, in-drink thou the sweet Name-Nectar with thy tongue.
Manmohan Singh (Punjabi)ਆਪਣੇ ਪ੍ਰਭੂ ਦੀ ਪ੍ਰੀਤ ਨਾਲ ਰੰਗੀਜ, ਹੇ ਨਾਨਕ! ਤੂੰ ਆਪਣੀ ਜੀਭ੍ਹਾ ਨਾਲ ਵਾਹਿਗੁਰੂ ਦੇ ਮਿੱਠੇ ਨਾਮ-ਅੰਮ੍ਰਿਤ ਨੂੰ ਪਾਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਹੇ ਜੀਵ! ਰਸਨਾ ਕਰ ਕੇ ਨਾਮ ਅੰਮ੍ਰਿਤ ਰਸੁ ਕੋ ਪਾਨੁ ਕਰੁ ਅਰ ਮਨ ਕੋ ਹਰੀ ਕੇ (ਰੰਗਿ) ਪ੍ਰੇਮ ਮੇਂ ਰੰਗੁ॥੪॥੪॥੧੫॥☬ਸੰਤੋਂ ਪ੍ਰਤਿ ਪ੍ਰਾਰਥਨਾਂ ਕਰਤੇ ਹੈਂ:
Prof. Sahib Singhਹੇ ਨਾਨਕ! (ਉਸ ਸੱਜਣ-ਪ੍ਰਭੂ ਦਾ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਆਪਣੀ) ਜੀਭ ਨਾਲ ਪੀਂਦਾ ਰਹੁ, ਅਤੇ ਉਸ ਹਰੀ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹੁ ॥੪॥੪॥੧੫॥ਪਦ ਅਰਥ ਅੰਮ੍ਰਿਤਾ ਰਸੁ = ਆਤਮਕ ਜੀਵਨ ਦੇਣ ਵਾਲਾ ਨਾਮ-ਰਸ। ਰਸਨਾ = ਜੀਭ ਨਾਲ। ਰੰਗਿ = ਪ੍ਰੇਮ-ਰੰਗ ਵਿਚ। ਰਾਤ = ਰੱਤਾ ਰਹੁ ॥੪॥੪॥੧੫॥
SikhNet (Spanish)Beban del Dulce y Sublime Néctar Ambrosial, oh, dice Nanak y consérvense unidos al Amor del Señor. (4-4-15)