ਕਾਨੜਾ ਮਹਲਾ ੫ ॥
kaanarraa mahalaa 5 |
Sant Singh KhalsaKaanraa, Fifth Mehl:
Manmohan SinghKanra 5th Guru.
Manmohan Singh (Punjabi)ਕਾਨੜਾ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Kanra, Mejl Guru Aryan Dev, Quinto Canal Divino.
ਸਾਧਸੰਗਤਿ; ਨਿਧਿ ਹਰਿ ਕੋ ਨਾਮ ॥
saadhasangat; nidh har ko naam |
Sant Singh KhalsaThe Treasure of the Naam, the Name of the Lord, is found in the Saadh Sangat, the Company of the Holy.
Manmohan SinghIn the saints society, one is blessed with the treasure of the Lord's Name.
Manmohan Singh (Punjabi)ਸਤਿਸੰਗਤ ਅੰਦਰ, ਇਨਸਾਨ ਨੂੰ ਪ੍ਰਭੂ ਦੇ ਨਾਮ ਦੇ ਖਜਾਨੇ ਦੀ ਦਾਤ ਮਿਲਦੀ ਹੈ।
Fareedkot Teekaਨਿਧੀ ਰੂਪ ਹਰੀ ਕਾ ਨਾਮੁ ਸਤਸੰਗ ਕਰ ਪ੍ਰਾਪਤਿ ਹੋਤਾ ਹੈ॥
Prof. Sahib Singhਗੁਰੂ ਦੀ ਸੰਗਤ ਵਿਚ (ਰਿਹਾਂ) ਪਰਮਾਤਮਾ ਦਾ ਨਾਮ-ਖ਼ਜ਼ਾਨਾ (ਮਿਲ ਜਾਂਦਾ ਹੈ),
ਪਦ ਅਰਥ ਨਿਧਿ = ਖ਼ਜ਼ਾਨਾ। ਕੋ = ਦਾ।
SikhNet (Spanish)El Tesoro del Naam, el Nombre del Señor es encontrado en al Saad Sangat, la Compañía de los Santos.
ਸੰਗਿ ਸਹਾਈ; ਜੀਅ ਕੈ ਕਾਮ ॥੧॥ ਰਹਾਉ ॥
sang sahaaee; jeea kai kaam |1| rahaau |
Sant Singh KhalsaIt is the Companion of the soul, its Helper and Support. ||1||Pause||
Manmohan SinghThe Lord's Name is the mortals companion and helper and is helpful for his soul. Pause.
Manmohan Singh (Punjabi)ਪ੍ਰਭੂ ਦਾ ਨਾਮ ਪ੍ਰਾਣੀ ਦਾ ਸਾਥੀ ਅਤੇ ਸਹਾਇਕ ਹੈ ਅਤੇ ਉਸ ਦੀ ਜਿੰਦੜੀ ਲਈ ਗੁਣਕਾਰੀ ਹੈ। ਠਹਿਰਾਉ।
Fareedkot Teekaਇਸ ਲੋਕ ਮੇਂ ਸੰਗ ਸਹਾਈ ਹੋਤਾ ਹੈ ਔਰ ਪ੍ਰਲੋਕ ਮੇਂ ਭੀ ਜੀਵ ਕੇ ਕਾਮ ਆਵਤਾ ਹੈ॥੧॥ ਰਹਾਉ ॥
Prof. Sahib Singh(ਜੋ ਜੀਵ ਦੇ) ਨਾਲ (ਸਦਾ) ਸਾਥੀ ਬਣਿਆ ਰਹਿੰਦਾ ਹੈ ਜੋ ਜਿੰਦ ਦੇ (ਸਦਾ) ਕੰਮ ਆਉਂਦਾ ਹੈ ॥੧॥ ਰਹਾਉ ॥
ਪਦ ਅਰਥ ਸੰਗਿ = (ਹਰ ਵੇਲੇ) ਨਾਲ। ਸਹਾਈ = ਸਾਥੀ। ਕੈ ਕਾਮ = ਦੇ ਕੰਮ (ਆਉਂਦਾ ਹੈ) ॥੧॥ ਰਹਾਉ ॥
SikhNet (Spanish)Es la Compañía del Alma, su ayuda y soporte. (1-Pausa)
ਸੰਤ ਰੇਨੁ; ਨਿਤਿ ਮਜਨੁ ਕਰੈ ॥
sant ren; nit majan karai |
Sant Singh KhalsaContinually bathing in the dust of the feet of the Saints,
Manmohan SinghWhosoever bathes ever in the dust of the saints' feet,
Manmohan Singh (Punjabi)ਜੋ ਕੋਈ ਭੀ ਹਮੇਸ਼ਾਂ ਸਾਧੂਆਂ ਦੇ ਪੈਰਾਂ ਦੀ ਧੂੜ ਅੰਦਰ ਨਹਾਉਂਦਾ ਹੈ,
Fareedkot Teekaਜੋ ਜੀਉ ਨਿਤਾਪ੍ਰਤਿ ਸੰਤੋਂ ਕੀ ਚਰਨ ਧੂਰੀ ਮੇਂ ਇਸਨਾਨ ਕਰਤਾ ਹੈ॥
Prof. Sahib Singhਜਿਹੜਾ ਮਨੁੱਖ ਸੰਤ ਜਨਾਂ ਦੀ ਚਰਨ-ਧੂੜ ਵਿਚ ਸਦਾ ਇਸ਼ਨਾਨ ਕਰਦਾ ਹੈ,
ਪਦ ਅਰਥ ਰੇਨੁ = ਚਰਨ-ਧੂੜ। ਨਿਤਿ = ਸਦਾ। ਮਜਨੁ = ਇਸ਼ਨਾਨ।
SikhNet (Spanish)Bañándose continuamente en el Polvo de los Pies de los Santos
ਜਨਮ ਜਨਮ ਕੇ; ਕਿਲਬਿਖ ਹਰੈ ॥੧॥
janam janam ke; kilabikh harai |1|
Sant Singh Khalsathe sins of countless incarnations are washed away. ||1||
Manmohan Singhhe washes off the sins of myriads of births.
Manmohan Singh (Punjabi)ਉਹ ਆਪਣੇ ਅਨੇਕਾਂ ਜਨਮਾਂ ਦੇ ਪਾਪਾਂ ਨੂੰ ਧੋ ਸੁਟਦਾ ਹੈ।
Fareedkot Teekaਸੋ ਬਹੁਤੇ ਜਨਮੋਂ ਕੇ ਪਾਪੋਂ ਕੋ ਹਰਤਾ ਹੈ॥੧॥
Prof. Sahib Singhਉਹ ਆਪਣੇ ਅਨੇਕਾਂ ਜਨਮਾਂ ਦੇ ਪਾਪ ਦੂਰ ਕਰ ਲੈਂਦਾ ਹੈ ॥੧॥
ਪਦ ਅਰਥ ਕਿਲਬਿਖ = ਪਾਪ। ਹਰੈ = ਦੂਰ ਕਰ ਲੈਂਦਾ ਹੈ ॥੧॥
SikhNet (Spanish)uno se limpia de los errores y faltas de incontables reencarnaciones. (1)
ਸੰਤ ਜਨਾ ਕੀ; ਊਚੀ ਬਾਨੀ ॥
sant janaa kee; aoochee baanee |
Sant Singh KhalsaThe words of the humble Saints are lofty and exalted.
Manmohan SinghSublime is the holy word of the saintly persons,
Manmohan Singh (Punjabi)ਸ਼੍ਰੇਸ਼ਟ ਹੈ ਕਲਾਮ ਉਹਨਾਂ ਸਾਧ ਸਰੂਪ ਪੁਰਸ਼ਾਂ ਦਾ,
Fareedkot Teekaਸੰਤ ਜਨੋਂ ਕੀ ਬਾਨੀ ਊਚੀ ਹੈ, ਭਾਵ ਸੇ ਊਚ ਪਦ ਮੁਕਤੀ ਕੇ ਦੇਣੇ ਵਾਲੀ ਹੈ॥
Prof. Sahib Singhਸੰਤ ਜਨਾਂ ਦੀ (ਮਨੁੱਖੀ ਜੀਵਨ ਨੂੰ) ਉੱਚਾ ਕਰਨ ਵਾਲੀ ਬਾਣੀ ਨੂੰ ਸਿਮਰ ਸਿਮਰ ਕੇ
ਪਦ ਅਰਥ ਊਚੀ ਬਾਨੀ = ਉੱਚਾ ਜੀਵਨ ਬਣਾਣ ਵਾਲੀ ਬਾਣੀ।
SikhNet (Spanish)Las palabras de los Santos humildes son poderosas y excelsas.
ਸਿਮਰਿ ਸਿਮਰਿ; ਤਰੇ ਨਾਨਕ ਪ੍ਰਾਨੀ ॥੨॥੨॥੧੩॥
simar simar; tare naanak praanee |2|2|13|
Sant Singh KhalsaMeditating, meditating in remembrance, O Nanak, mortal beings are carried across and saved. ||2||2||13||
Manmohan Singhremembering and contemplating which, the mortals are ferried across, O Nanak.
Manmohan Singh (Punjabi)ਜਿਸ ਦਾ ਚਿੰਤਨ ਅਤੇ ਆਰਾਧਨ ਕਰਨ ਦੁਆਰਾ, ਫਾਨੀ ਬੰਦੇ ਪਾਰ ਉਤਰ ਜਾਂਦੇ ਹਨ, ਹੇ ਨਾਨਕ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਬਾਣੀ ਕੋ ਸਿਮਰਿ ਸਿਮਰ ਕਰ ਪ੍ਰਾਨੀ ਤਰ ਜਾਤੇ ਹੈਂ॥੨॥੨॥੧੩॥☬ਉਪਦੇਸ਼:
Prof. Sahib Singhਹੇ ਨਾਨਕ! ਅਨੇਕਾਂ ਹੀ ਪ੍ਰਾਣੀ ਸੰਸਾਰ-ਸਮੁੰਦਰ ਤੋਂ ਪਾਰ ਲੰਘਦੇ ਆ ਰਹੇ ਹਨ ॥੨॥੨॥੧੩॥
ਪਦ ਅਰਥ ਸਿਮਰਿ = ਸਿਮਰ ਕੇ। ਤਾਰੇ = ਪਾਰ ਲੰਘ ਗਏ ॥੨॥੨॥੧੩॥
SikhNet (Spanish)Meditando, meditando en ese recuerdo, oh dice Nanak, los mortales son llevados a través y son salvados. (2-2-13)