ਸਵਯੇ ਸ੍ਰੀ ਮੁਖਬਾਕੵ ਮਹਲਾ ੫ ॥
savaye sree mukhabaakay mahalaa 5 |
Sant Singh KhalsaSwaiyas From The Mouth Of The Great Fifth Mehl:
Manmohan SinghSwayas recited in person by the Sire, 5th Guru.
Manmohan Singh (Punjabi)ਸਵੱਯੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ, ਮਹਾਰਾਜ ਪੰਜਵੀਂ ਪਾਤਿਸ਼ਾਹੀ।
Prof. Sahib Singhਗੁਰੂ ਅਰਜਨਦੇਵ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਸਵਯੇ।
SikhNet (Spanish)Sweyas, recitadas en persona de la boca de Guru Aryan Dev, Mejl Quinto Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.
ਕਾਚੀ ਦੇਹ ਮੋਹ ਫੁਨਿ ਬਾਂਧੀ; ਸਠ ਕਠੋਰ, ਕੁਚੀਲ ਕੁਗਿਆਨੀ ॥
kaachee deh moh fun baandhee; satth katthor, kucheel kugiaanee |
Sant Singh KhalsaThis body is frail and transitory, and bound to emotional attachment. I am foolish, stone-hearted, filthy and unwise.
Manmohan SinghPerishable is my body and still it is bound to worldly love. I am foolish, stone-hearted, filthy and unwise.
Manmohan Singh (Punjabi)ਨਾਸਵੰਤ ਹੈ ਮੇਰੀ ਕਾਇਆ ਅਤੇ ਇਹ ਫਿਰ ਵੀ ਸੰਸਾਰੀ ਮਮਤਾ ਨਾਲ ਜਕੜੀ ਹੋਈ ਹੈ। ਮੈਂ ਮੂਰਖ ਪੱਥਰ-ਦਿਲ ਗੰਦਾ ਅਤੇ ਬੇਸਮਝ ਹਾਂ।
Fareedkot Teekaਹੇ ਭਾਈ! ਇਸ ਕਚੀ ਅਰਥਾਤ ਮਿਥਿਆ ਰੂਪ ਦੇਹ ਵਿਖੇ ਜੋ ਪੁਨਾ ਇਸ ਜੀਵ ਨੇ ਮੋਹ ਕਰ ਕੇ ਅਪਨੀ ਬੁਧੀ ਬਾਂਧੀ ਹੋਈ ਹੈ। ਇਸੀ ਕਰ ਕੇ ਇਹ (ਸਠ) ਮੂਰਖ ਕਠੋਰਤਾ ਕਰ ਕੇ ਪਾਪੋਂ ਰੂਪ ਮੈਲ ਸੇ (ਕੁਚੀਲ) ਅਪਵਿਤ੍ਰ ਵਾ ਮੈਲਾ ਹੂਆ ਹੈ, (ਕੁਗਿਆਨੀ) ਖੋਟਾ ਗਿਆਨ ਹੋ ਰਹਾ ਹੈ, ਭਾਵ ਅਨਾਤਮ ਵਰਗ ਮੇਂ ਆਤਮ ਬੁਧੀ ਕਰ ਰਹਾ ਹੈ॥
Prof. Sahib Singhਮੈਂ ਦੁਰਜਨ ਹਾਂ, ਕਠੋਰ-ਦਿਲ ਹਾਂ, ਮੰਦੇ ਕੰਮਾਂ ਵਿਚ ਲੱਗਾ ਰਹਿੰਦਾ ਹਾਂ ਅਤੇ ਮੂਰਖ ਹਾਂ। (ਇਕ ਤਾਂ ਅੱਗੇ ਹੀ ਮੇਰਾ) ਸਰੀਰ ਸਦਾ-ਥਿਰ ਰਹਿਣ ਵਾਲਾ ਨਹੀਂ ਹੈ, ਉੱਤੋਂ ਸਗੋਂ ਇਹ ਮੋਹ ਨਾਲ ਜਕੜਿਆ ਪਿਆ ਹੈ,ਪਦ ਅਰਥ ਕਾਚੀ = ਨਾਹ ਥਿਰ ਰਹਿਣ ਵਾਲੀ। ਦੇਹ = ਸਰੀਰ। ਮੋਹ ਬਾਂਧੀ = (ਮਾਇਆ ਦੇ) ਮੋਹ ਨਾਲ ਬੱਝੀ ਹੋਈ। ਫੁਨਿ = ਫਿਰ। ਸਠ = ਸਠ, ਦੁਰਜਨ। ਕਠੋਰ = ਨਿਰਦਈ। ਕੁਚੀਲ = ਗੰਦਾ ਰਹਿਣ ਵਾਲਾ। ਕੁਗਿਆਨੀ = ਮੂੜ੍ਹ, ਮੂਰਖ।
SikhNet (Spanish)El cuerpo es frágil y transitorio, está atado a los apegos emocionales, me siento un tonto,
ਧਾਵਤ ਭ੍ਰਮਤ. ਰਹਨੁ, ਨਹੀ ਪਾਵਤ; ਪਾਰਬ੍ਰਹਮ ਕੀ ਗਤਿ. ਨਹੀ ਜਾਨੀ ॥
dhaavat bhramat. rehan, nahee paavat; paarabraham kee gat. nahee jaanee |
Sant Singh KhalsaMy mind wanders and wobbles, and will not hold steady. It does not know the state of the Supreme Lord God.
Manmohan SinghMy mind wanders and wabbles and is held not. It knows not the state of Supreme Lord.
Manmohan Singh (Punjabi)ਮੇਰਾ ਮਨ ਭਰਮਦਾ ਤੇ ਭਟਕਦਾ ਹੈ ਅਤੇ ਅਸਥਿਰ ਨਹੀਂ ਹੁੰਦਾ ਇਹ ਸ਼੍ਰੋਮਣੀ ਸਾਹਿਬ ਦੀ ਦਸ਼ਾ ਨੂੰ ਜਾਣਦਾ ਨਹੀਂ।
Fareedkot Teekaਜੋ ਪਦਾਰਥ (ਧਾਵਤ) ਚਲੇ ਜਾਤੇ, ਭਾਵ ਨਾਸ ਰੂਪ ਹੈਂ ਤਿਨੋਂ ਕੇ ਬੀਚ ਸਦਾ ਭ੍ਰਮਤਾ ਹੈ; ਵਾ ਸੰਕਲਪੋਂ ਮੇਂ ਧਾਵਤਾ ਹੈ ਇਸੀ ਤੇ ਜੋਨੀਓਂ ਮੇਂ ਭ੍ਰਮਤਾ ਹੈ। ਔ ਇਸ ਨੇ ਪਾਰਬ੍ਰਹਮ ਕੀ ਗਤੀ ਨਹੀਂ ਜਾਣੀ ਹੈ ਇਸੀ ਤੇ ਇਸਥਿਤੀ ਨਹੀਂ ਪਾਵਤਾ॥
Prof. Sahib Singh(ਇਸ ਮੋਹ ਦੇ ਕਾਰਣ) ਭਟਕਦਾ ਫਿਰਦਾ ਹਾਂ, (ਮਨ) ਟਿਕਦਾ ਨਹੀਂ ਹੈ, ਤੇ ਨਾ ਹੀ ਮੈਂ ਇਹ ਜਾਣਿਆ ਹੈ ਕਿ ਪਰਮਾਤਮਾ ਕਿਹੋ ਜਿਹਾ ਹੈ।ਪਦ ਅਰਥ ਧਾਵਤ ਭ੍ਰਮਤ = ਭਟਕਦਾ ਫਿਰਦਾ ਹਾਂ। ਰਹਨੁ = ਟਿਕਾਉ, ਇਸਥਿਰਤਾ। ਨਹੀ ਪਾਵਤ = ਨਹੀਂ ਮਿਲਦੀ, ਪ੍ਰਾਪਤ ਨਹੀਂ ਹੁੰਦੀ। ਗਤਿ = ਭੇਦ, ਉੱਚੀ ਆਤਮਕ ਅਵਸਥਾ।
SikhNet (Spanish)arrogante, mugroso ignorante, mi mente vaga y vacila, no se queda quieta, pues no conoce el Estado del Supremo Dios nuestro Señor.
ਜੋਬਨ ਰੂਪ. ਮਾਇਆ ਮਦ ਮਾਤਾ; ਬਿਚਰਤ ਬਿਕਲ, ਬਡੌ ਅਭਿਮਾਨੀ ॥
joban roop. maaeaa mad maataa; bicharat bikal, baddau abhimaanee |
Sant Singh KhalsaI am intoxicated with the wine of youth, beauty and the riches of Maya. I wander around perplexed, in excessive egotistical pride.
Manmohan SinghI am intoxicated with the wine of youth, beauty and riches and wander about perplexed in great ego.
Manmohan Singh (Punjabi)ਮੈਂ ਜੁਆਨੀ, ਸੁੰਦਰਤਾ ਅਤੇ ਮਾਲ-ਮਿਲਖ ਦੀ ਸ਼ਰਾਬ ਨਾਲ ਮਤਵਾਲਾ ਹੋਇਆ ਹੋਇਆ ਹਾਂ ਅਤੇ ਭਾਰੇ ਹੰਕਾਰ ਅੰਦਰ ਵਿਆਕੁਲ ਹੋਇਆ ਫਿਰਦਾ ਹਾਂ।
Fareedkot Teekaਜੋਬਨ ਅਵਸਥਾ ਔਰ ਸੁੰਦਰ ਰੂਪ ਕਰ ਕੇ ਮਾਯਾ ਕੇ ਮਦ ਮੇਂ ਮਸਤ ਹੂਆ ਹੂਆ ਬਡਾ (ਅਭਿਮਾਨੀ) ਹੰਕਾਰੀ ਜੀਵ ਦੁਖੋਂ ਕਰ ਕੇ ਵਿਆਕੁਲ ਹੋ ਕਰ ਜੋਨੀਓਂ ਮੇਂ ਬਿਚਰਤਾ ਹੈ॥
Prof. Sahib Singhਮੈਂ ਜੁਆਨੀ, ਸੋਹਣੀ ਸ਼ਕਲ ਤੇ ਮਾਇਆ ਦੇ ਮਾਣ ਵਿਚ ਮਸਤ ਹੋਇਆ ਹੋਇਆ ਹਾਂ, ਆਪਣੇ ਆਪ ਨੂੰ ਭੁਲਾ ਕੇ ਭਟਕ ਰਿਹਾ ਹਾਂ ਅਤੇ ਬੜਾ ਅਹੰਕਾਰੀ ਹਾਂ।ਪਦ ਅਰਥ ਜੋਬਨ = ਜੁਆਨੀ। ਰੂਪ = ਸੋਹਣੀ ਸ਼ਕਲ। ਮਦ = ਅਹੰਕਾਰ। ਮਾਤਾ = ਮਸਤ। ਬਿਚਰਤ = ਮੈਂ ਭਟਕ ਰਿਹਾ ਹਾਂ। ਬਿਕਲ = ਵਿਆਕੁਲ, ਆਪਣੇ ਆਪ ਨੂੰ ਭੁਲਾ ਕੇ।
SikhNet (Spanish)Estoy intoxicado con el vino de la juventud, la belleza y las riquezas de maya, vago por todas partes perplejo mostrando un orgullo egoísta excesivo.
ਪਰ ਧਨ. ਪਰ ਅਪਵਾਦ ਨਾਰਿ ਨਿੰਦਾ; ਯਹ ਮੀਠੀ, ਜੀਅ ਮਾਹਿ ਹਿਤਾਨੀ ॥
par dhan. par apavaad naar nindaa; yeh meetthee, jeea maeh hitaanee |
Sant Singh KhalsaThe wealth and women of others, arguments and slander, are sweet and dear to my soul.
Manmohan SinghAnother's wealth and another's wranglings, women and slander, these are sweet and dear unto my mind.
Manmohan Singh (Punjabi)ਹੋਰਸ ਦੀ ਦੌਲਤ ਅਤੇ ਹੋਰਸ ਦੇ ਬਖੇਡੇ ਇਸਤਰੀ ਤੇ ਚੁਗਲ ਬਖੀਲੀ ਇਹ ਮੇਰੇ ਮਨ ਨੂੰ ਮਿੱਠੀਆਂ ਤੇ ਪਿਆਰੀਆਂ ਹਨ।
Fareedkot Teekaਬਿਗਾਨਾ ਧਨ ਔਰ ਪਰ ਅਪਬਾਦ ਕੋ ਕਿਸੀ ਔਰੋਂ ਕੀਆਂ ਬਿਅਰਥ ਬਾਤਾਂ ਕਰਨੀਆਂ ਹੈਂ ਔਰ ਪੀਛੇ ਸੇ ਕਹਿਣਾ, ਯੇਹ ਪਰ ਨਿੰਦਾ ਪਰ ਇਸਤ੍ਰੀ ਮੇਂ ਪਰੀਤ ਇਤ੍ਯਾਦੀ ਵਿਕਾਰੋਂ ਕੀ ਪੰਗਤੀ ਇਸ ਜੀਵ ਨੇ ਮੀਠੀ ਜਾਣ ਕਰ ਰਿਦੇ ਮੇਂ ਹਿਤ ਕਰ ਕੇ ਆਣੀ ਹੈ, ਭਾਵ ਇਨ ਵਿਕਾਰੋਂ ਸੰਯੁਗਤ ਹੋ ਰਹਾ ਹੈ॥
Prof. Sahib Singhਪਰਾਇਆ ਧਨ, ਪਰਾਈ ਬਖ਼ੀਲੀ, ਪਰਾਈ ਇਸਤ੍ਰੀ ਵੱਲ ਮੰਦੀ ਨਿਗਾਹ ਨਾਲ ਤੱਕਣਾ ਅਤੇ ਪਰਾਈ ਨਿੰਦਾ-ਮੈਨੂੰ ਆਪਣੇ ਹਿਰਦੇ ਵਿਚ ਇਹ ਗੱਲਾਂ ਮਿੱਠੀਆਂ ਤੇ ਪਿਆਰੀਆਂ ਲੱਗਦੀਆਂ ਹਨ।ਪਦ ਅਰਥ ਅਪਵਾਦ = ਬੁਰੇ ਬਚਨ, ਕੌੜੇ ਬੋਲ। ਨਾਰਿ = (ਪਰਾਈ) ਇਸਤ੍ਰੀ (ਵੱਲ ਮੰਦ ਦ੍ਰਿਸ਼ਟੀ)। ਯਹ = ਇਹ। ਜੀਅ ਮਾਹਿ = ਹਿਰਦੇ ਵਿਚ। ਹਿਤਾਨੀ = ਪਿਆਰੇ ਲੱਗਦੇ ਹਨ।
SikhNet (Spanish)El dinero, la pareja del otro, argumentos, chismes y calumnias me fascinan y las siento dulces y muy atractivas.
ਬਲਬੰਚ ਛਪਿ ਕਰਤ ਉਪਾਵਾ; ਪੇਖਤ ਸੁਨਤ ਪ੍ਰਭ ਅੰਤਰਜਾਮੀ ॥
balabanch chhap karat upaavaa; pekhat sunat prabh antarajaamee |
Sant Singh KhalsaI try to hide my deception, but God, the Inner-knower, the Searcher of Hearts, sees and hears all.
Manmohan SinghI make efforts to conceal my frauds, however, my Master, the Inner knower, sees and hears all.
Manmohan Singh (Punjabi)ਮੈਂ ਆਪਣੇ ਛਲ-ਫਰੇਬਾਂ ਨੂੰ ਲੁਕਾਉਣ ਲਈ ਉਪਰਾਲੇ ਕਰਦਾ ਹਾਂ, ਪ੍ਰੰਤੂ ਅੰਦਰਲੀਆਂ ਜਾਣਨਹਾਰ, ਮੇਰਾ ਮਾਲਕ, ਸਾਰਾ ਮੁਛ ਵੇਖਦਾ ਅਤੇ ਸੁਣਦਾ ਹੈ।
Fareedkot Teekaਬਲ ਕਰਕੇ, (ਬੰਚ) ਠਗੀ ਕਰਕੇ, ਛਪ ਕਰ ਕੇ ਅਰਥਾਤ ਚੋਰੀ ਕਰ ਕੇ ਜੋ ਇਤਆਦੀ ਧਨ ਕੇ ਵਾਸਤੇ ਅਨੇਕ ਉਪਾਵੋਂ ਕੋ ਕਰਤਾ ਹੈ, ਪਰੰਤੂ ਇਸ ਜੀਵ ਕੇ ਕਰਮੋਂ ਕੋ ਸੋ ਅੰਤਰਯਾਮੀ ਪ੍ਰਭੂ ਦੇਖਤਾ ਔਰ ਸੁਨਤਾ ਹੈ, ਭਾਵ ਸਭ ਕੁਛ ਜਾਨਤਾ ਹੈ। ਤਾਂ ਤੇ ਇਨ ਵਿਕਾਰੋਂ ਕੋ ਤਿਆਗ ਕਰ ਕੇ ਤਿਸ ਵਾਹਿਗੁਰੂ ਪਾਸ ਜੀਵ ਐਸੇ ਬੇਨਤੀ ਕਰੇ:
Prof. Sahib Singhਹੇ ਅੰਤਰਜਾਮੀ ਪ੍ਰਭੂ! ਮੈਂ ਲੁਕ ਲੁਕ ਕੇ ਠੱਗੀ ਦੇ ਉਪਰਾਲੇ ਕਰਦਾ ਹਾਂ, (ਪਰ) ਤੂੰ ਵੇਖਦਾ ਤੇ ਸੁਣਦਾ ਹੈਂ।ਪਦ ਅਰਥ ਬਲਬੰਚ ਉਪਾਵਾ = ਠੱਗੀ ਦੇ ਉਪਾਵ। ਛਪਿ = ਲੁਕ ਕੇ। ਕਰਤ = ਮੈਂ ਕਰਦਾ ਹਾਂ। ਪੇਖਤ = ਤੂੰ ਵੇਖਦਾ ਹੈਂ। ਸੁਨਤ = (ਤੂੰ) ਸੁਣਦਾ ਹੈਂ। ਪ੍ਰਭ = ਹੇ ਪ੍ਰਭੂ!
SikhNet (Spanish)Trato de esconder mi engaño, pero Dios, el Conocedor Íntimo, el Buscador de corazones, ve y escucha todo.
ਸੀਲ ਧਰਮ ਦਯਾ ਸੁਚ ਨਾਸ੍ਤਿ; ਆਇਓ ਸਰਨਿ ਜੀਅ ਕੇ ਦਾਨੀ ॥
seel dharam dayaa such naast; aaeo saran jeea ke daanee |
Sant Singh KhalsaI have no humility, faith, compassion or purity, but I seek Your Sanctuary, O Giver of life.
Manmohan SinghI have no humility, faith, compassion or piety, however, I have sought Thy refuge, O the Giver of spiritual life.
Manmohan Singh (Punjabi)ਮੇਰੇ ਪੱਲੇ ਨਿੱਮ੍ਰਤਾ, ਈਮਾਨ, ਰਹਿਮ ਅਤੇ ਪਵਿੱਤਰਤਾ ਨਹੀਂ, ਪ੍ਰੰਤੂ ਮੈਂ ਤੇਰੀ ਸ਼ਰਣਾਗਤ ਸੰਭਾਲੀ ਹੈ, ਹੇ ਰੂਹਾਨੀ ਜੀਵਨ ਬਖਸ਼ਣਹਾਰ।
Fareedkot Teekaਹੇ ਵਾਹਿਗੁਰੂ! ਮੇਰੇ ਮੇਂ (ਸੀਲ) ਸਾਂਤਿ ਔਰ ਧਰਮ, ਦਇਆ (ਸੁਚ) ਪਵਿਤ੍ਰਤਾ ਆਦੀ ਕੋਈ ਗੁਣ (ਨਾਸ੍ਤਿ) ਨਹੀਂ ਹੈ, ਪਰੰਤੂ ਆਪ ਕੋ ਜੀਅ ਕੇ ਦਾਨ ਦੇਣੇ ਵਾਲੇ ਜਾਣ ਕਰ ਕੇ ਮੈਂ ਤੁਮਾਰੀ ਸਰਨੀ ਆਯਾ ਹੂੰ॥
Prof. Sahib Singhਹੇ ਜੀਅ-ਦਾਨ ਦੇਣ ਵਾਲੇ! ਮੇਰੇ ਵਿਚ ਨਾਹ ਸੀਲ ਹੈ ਨਾਹ ਧਰਮ; ਨਾਹ ਦਇਆ ਹੈ ਨਾਹ ਸੁੱਚ। ਮੈਂ ਤੇਰੀ ਸਰਨ ਆਇਆ ਹਾਂ।ਪਦ ਅਰਥ ਸੀਲ = ਚੰਗਾ ਸੁਭਾਉ। ਸੁਚ = ਪਵਿੱਤ੍ਰਤਾ। ਨਾਸ੍ਤਿ = ਨਹੀਂ ਹੈ (ਨ-ਅਸ੍ਤਿ)। ਆਇਓ = ਮੈਂ ਆਇਆ ਹਾਂ। ਜੀਅ ਕੈ ਦਾਨੀ = ਹੇ ਜੀਅ ਕੇ ਦਾਨੀ! ਹੇ ਜੀਅ-ਦਾਨ ਦੇਣ ਵਾਲੇ!
SikhNet (Spanish)No tengo Humildad, Fe, Compasión, ni Pureza, pero busco Tu Santuario,
ਕਾਰਣ ਕਰਣ ਸਮਰਥ ਸਿਰੀਧਰ; ਰਾਖਿ ਲੇਹੁ. ਨਾਨਕ ਕੇ ਸੁਆਮੀ ॥੧॥
kaaran karan samarath sireedhar; raakh lehu. naanak ke suaamee |1|
Sant Singh KhalsaThe All-powerful Lord is the Cause of causes. O Lord and Master of Nanak, please save me! ||1||
Manmohan SinghGod, the Lord of wealth, is Omnipotent to do everything, O the Master of Nanak, now save Thou him in Thy mercy.
Manmohan Singh (Punjabi)ਧਨ-ਦੌਲਤ ਦਾ ਸੁਆਮੀ ਵਾਹਿਗੁਰੂ, ਹਰ ਇਕ ਕੰਮ ਕਰਨ ਨੂੰ ਸਰਬ ਸ਼ਕਤੀਵਾਨ ਹੈ, ਹੇ ਨਾਨਕ, ਦੇ ਮਾਲਕ! ਆਪਣੀ ਮਿਹਰ ਦੁਆਰਾ ਤੂੰ ਉਸ ਦੀ ਰੱਖਿਆ ਕਰ।
Fareedkot Teekaਹੇ (ਕਾਰਣ) ਮਹਤਤ ਆਦਿਕੋਂ ਕੇ ਕਰਨੇ ਕੋ ਸਮਰਥ (ਸਿਰੀਧਰ) ਲਖ੍ਯਮੀ ਕੇ ਧਾਰਨ ਕਰਨੇ ਹਾਰੇ ਦਾਸੋਂ ਕੇ ਸ੍ਵਾਮੀ! ਮੁਝ ਕੋ ਕ੍ਰਿਪਾ ਕਰ ਕੇ ਸੰਸਾਰ ਸਮੁੰਦ੍ਰ ਸੇ ਰਾਖ ਲੀਜੀਏ। ਸ੍ਰੀ ਗੁਰੂ ਜੀ ਕਹਿਤੇ ਹੈਂ: ਇਸ ਪ੍ਰਕਾਰ ਬੇਨਤੀ ਕਰਨੇ ਸੇ ਕਲ੍ਯਾਨ ਹੋ ਜਾਤੀ ਹੈ॥੧॥
Prof. Sahib Singhਹੇ ਸ੍ਰਿਸ਼ਟੀ ਦੇ ਸਮਰੱਥ ਕਰਤਾਰ! ਹੇ ਮਾਇਆ ਦੇ ਮਾਲਕ! ਹੇ ਨਾਨਕ ਦੇ ਸੁਆਮੀ! (ਮੈਨੂੰ ਇਹਨਾਂ ਤੋਂ) ਰੱਖ ਲੈ ॥੧॥ਪਦ ਅਰਥ ਕਾਰਣ ਕਰਣ = ਹੇ ਸ੍ਰਿਸ਼ਟੀ ਦੇ ਮੂਲ! ਸਿਰੀ ਧਰ = ਹੇ ਮਾਇਆ ਦੇ ਪਤੀ! ॥੧॥
SikhNet (Spanish)oh Dador de la vida, Dios Todopoderoso, eres Tú la Causa de causas, oh Señor y Maestro de Nanak, por favor, sálvame. (1)