ੴ

ਸਿੱਖਬਾਣੀ · SikhBani

Ang 1387

Sri Guru Granth Sahib · Svaiyay Sri Mukhbak Mehl 5 · 5 shabads, 30 lines
Translations
Shabad Guru Arjan Dev Ji Svaiyay Sri Mukhbak Mehl 5 continued from Ang 1386

ਦੇਹੁ ਦਰਸੁ. ਮਨਿ ਚਾਉ; ਭਗਤਿ ਇਹੁ ਮਨੁ ਠਹਰਾਵੈ ॥

dehu daras. man chaau; bhagat ihu man tthaharaavai |

Sant Singh KhalsaMy mind yearns for the Blessed Vision of Your Darshan. This mind abides in devotional worship.
Manmohan SinghMy mind's yearning is that thou may bless me with Thy vision, O Lord, this soul of mine abides in Thine meditation.
Manmohan Singh (Punjabi)ਮੇਰੇ ਚਿੱਤ ਦੀ ਚਾਹਨਾ ਹੈ ਕਿ ਤੂੰ ਮੈਨੂੰ ਆਪਣਾ ਦਰਸ਼ਨ ਪਰਦਾਨ ਕਰੇ, ਹੇ ਪ੍ਰਭੂ! ਤੇਰੀ ਇਹ ਆਤਮਾ ਤੇਰੇ ਸਿਮਰਨ ਅੰਦਰ ਟਿਕੀ ਹੋਈ ਹੈ।
Fareedkot Teekaਜਿਸ ਤੇਰੇ ਦਰਸਨ ਕਾ ਮੇਰੇ ਮਨ ਮੇਂ (ਚਾਉ) ਉਤਸ਼ਾਹ ਹੈ, ਸੋਈ ਅਪਨਾ ਦਰਸ਼ਨ ਮੁਝ ਕੋ ਦੇਵੋ, ਜਿਸ ਤੇ ਮੇਰਾ ਮਨ ਤੇਰੀ ਭਗਤੀ ਮੇਂ ਠਹਿਰੇ ਅਰਥਾਤ ਅਸਥਿਤ ਹੋ ਜਾਵੈ॥
Prof. Sahib Singh(ਮੈਨੂੰ) ਦੀਦਾਰ ਦੇਹ; ਮੇਰੇ ਮਨ ਵਿਚ ਇਹ ਤਾਂਘ ਹੈ, (ਮਿਹਰ ਕਰ) ਮੇਰਾ ਇਹ ਮਨ ਤੇਰੀ ਭਗਤੀ ਵਿਚ ਟਿਕ ਜਾਏ।

ਪਦ ਅਰਥ ਮਨਿ = (ਮੇਰੇ) ਮਨ ਵਿਚ। ਚਾਉ = ਤਾਂਘ। ਭਗਤਿ = (ਤੇਰੀ) ਭਗਤੀ ਵਿਚ। ਇਹੁ ਮਨੁ = ਮੇਰਾ ਇਹ ਮਨ। ਠਹਰਾਵੈ = ਟਿਕ ਜਾਏ।

SikhNet (Spanish)Mi mente añora la Bendita Visión de Tu Darshan y habita en la Alabanza de Devoción,

ਬਲਿਓ ਚਰਾਗੁ ਅੰਧੵਾਰ ਮਹਿ; ਸਭ ਕਲਿ ਉਧਰੀ. ਇਕ ਨਾਮ ਧਰਮ ॥

balio charaag andhayaar meh; sabh kal udharee. ik naam dharam |

Sant Singh KhalsaThe lamp is lit in the darkness; all are saved in this Dark Age of Kali Yuga, through the One Name and faith in the Dharma.
Manmohan SinghThe Name's lamp is kindled in the midst of spiritual darkness. All the men of the Darkage are saved with the aid of the One Name.
Manmohan Singh (Punjabi)ਆਤਮਕ ਅਨ੍ਹੇਰੇ ਦੇ ਅੰਦਰ ਨਾਮ ਦਾ ਦੀਵਾ ਜਗ ਪਿਆ ਹੈ। ਇਕ ਨਾਮ ਦੇ ਆਸਰੇ ਨਾਲ ਕਲਜੁਗ ਦੇ ਸਾਰੇ ਜੀਵ ਮੋਖਸ਼ ਹੋ ਗਏ ਹਨ।
Fareedkot Teekaਇਸ ਕਲਯੁਗ ਕੇ ਬੀਚ ਪਾਪੋਂ ਕਾ ਵਾ ਅਗਿਆਨ ਕਾ ਜੋ ਅੰਧਕਾਰ ਹੋ ਰਹਾ ਥਾ ਤਿਸਮੇਂ ਤਿਸ ਕੇ ਦੂਰ ਕਰਨੇ ਕੋ, ਹੇ ਸ੍ਰੀ ਗੁਰੂ ਨਾਨਕ ਦੇਵ ਜੀ! ਆਪ ਨੇ ਅਵਤਾਰ ਧਾਰ ਕਰ ਨਾਮ ਔ ਗਿਆਨ ਦੀਪਕ ਕਾ ਪ੍ਰਕਾਸ਼ ਕੀਆ ਹੈ। ਜਿਸ ਏਕ ਨਾਮ ਜਾਪ ਰੂਪੀ ਧਰਮ ਕਰ ਕੇ (ਕਲਿ) ਕਲਿਯੁਗ ਕੀ ਸੰਪੂਰਨ ਸ੍ਰਿਸਟੀ ਉਧਾਰ ਕੋ ਪਾਵਤੀ ਭਈ ਹੈ॥
Prof. Sahib Singh(ਗੁਰੂ ਨਾਨਕ) ਹਨੇਰੇ ਵਿਚ ਦੀਵਾ ਜਗ ਪਿਆ ਹੈ, (ਉਸ ਦੇ ਦੱਸੇ ਹੋਏ) ਨਾਮ ਦੀ ਬਰਕਤਿ ਨਾਲ ਸਾਰੀ ਸ੍ਰਿਸ਼ਟੀ ਪਾਰ ਲੰਘ ਰਹੀ ਹੈ।

ਪਦ ਅਰਥ ਚਰਾਗੁ = ਦੀਵਾ। ਅੰਧ੍ਯ੍ਯਾਰ ਮਹਿ = ਹਨੇਰੇ ਵਿਚ। ਕਲਿ = ਸ੍ਰਿਸ਼ਟੀ। ਉਧਰੀ = ਪਾਰ ਲੰਘ ਗਈ। ਨਾਮ ਧਰਮ = ਹਰੀ ਨਾਮ ਦੇ ਸਿਮਰਨ-ਰੂਪ ਧਰਮ ਦੁਆਰਾ।

SikhNet (Spanish)la Lámpara se enciende en la oscuridad y todos son salvados en esta Era de Kali, mediante el Nombre y Fe en el Dharma.

ਪ੍ਰਗਟੁ ਸਗਲ ਹਰਿ ਭਵਨ ਮਹਿ; ਜਨੁ ਨਾਨਕੁ. ਗੁਰੁ ਪਾਰਬ੍ਰਹਮ ॥੯॥

pragatt sagal har bhavan meh; jan naanak. gur paarabraham |9|

Sant Singh KhalsaThe Lord is revealed in all the worlds. O servant Nanak, the Guru is the Supreme Lord God. ||9||
Manmohan SinghThe Guru-God, slave Nanak has become manifest in all the worlds of the Lord.
Manmohan Singh (Punjabi)ਗੁਰੂ ਪ੍ਰੇਮਸ਼ਰ, ਗੋਲਾ ਨਾਨਕ ਸੁਆਮੀ ਦੀਆਂ ਸਾਰੀਆਂ ਪੁਰੀਆਂ ਅੰਦਰ ਪ੍ਰਸਿਧ ਥੀ ਗਿਆ ਹੈ।
Fareedkot Teekaਸ੍ਰੀ ਗੁਰੂ ਅਰਜਨ ਸਾਹਿਬ ਜੀ ਕਹਿਤੇ ਹੈਂ: ਮੈਂ ਤੇਰਾ (ਜਨੁ) ਦਾਸ ਹੂੰ, ਹੇ ਹਰੀ ਪਾਰਬ੍ਰਹਮ ਕਾ ਅਵਤਾਰ ਸ੍ਰੀ ਗੁਰੂ ਨਾਨਕ ਸਾਹਿਬ ਜੀ! ਸਰਬ ਭਵਨੋਂ ਮੇਂ ਆਪ ਪਰਗਟ ਹੋ॥੯॥☬ਤਿਨ ਬੇਦ ਰੂਪ ਭੱਟੋਂ ਕੇ ਦੇਹ ਅਧ੍ਯਾਸ ਦੂਰ ਕਰਨੇ ਹੇਤ ਸ੍ਰੀ ਗੁਰੂ ਅਰਜਨ ਸਾਹਿਬ ਜੀ ਉਪਦੇਸ਼ ਕਰਤੇ ਹੈਂ:
Prof. Sahib Singhਤੇਰਾ ਸੇਵਕ, ਹੇ ਪਾਰਬ੍ਰਹਮ! ਤੇਰਾ ਰੂਪ ਗੁਰੂ ਨਾਨਕ ਸਾਰੇ ਜਗਤ ਵਿਚ ਪਰਗਟ ਹੋਇਆ ਹੈ ॥੯॥

ਪਦ ਅਰਥ ਭਵਨ = ਸੰਸਾਰ। ਹਰਿ = ਹੇ ਹਰੀ! ਜਨੁ ਨਾਨਕੁ = (ਤੇਰਾ) ਸੇਵਕ (ਗੁਰੂ) ਨਾਨਕ ॥੯॥

SikhNet (Spanish)El Señor es revelado en todos lo mundos. Oh dice el Sirviente Nanak, el Guru es el Supremo Dios nuestro Señor. (9)

Open this shabad (6 lines, Angs 1386-1387) →

ਸਵਯੇ ਸ੍ਰੀ ਮੁਖਬਾਕੵ ਮਹਲਾ ੫ ॥

savaye sree mukhabaakay mahalaa 5 |

Sant Singh KhalsaSwaiyas From The Mouth Of The Great Fifth Mehl:
Manmohan SinghSwayas recited in person by the Sire, 5th Guru.
Manmohan Singh (Punjabi)ਸਵੱਯੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ, ਮਹਾਰਾਜ ਪੰਜਵੀਂ ਪਾਤਿਸ਼ਾਹੀ।
Prof. Sahib Singhਗੁਰੂ ਅਰਜਨਦੇਵ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਸਵਯੇ।
SikhNet (Spanish)Sweyas, recitadas en persona de la boca de Guru Aryan Dev, Mejl Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਕਾਚੀ ਦੇਹ ਮੋਹ ਫੁਨਿ ਬਾਂਧੀ; ਸਠ ਕਠੋਰ, ਕੁਚੀਲ ਕੁਗਿਆਨੀ ॥

kaachee deh moh fun baandhee; satth katthor, kucheel kugiaanee |

Sant Singh KhalsaThis body is frail and transitory, and bound to emotional attachment. I am foolish, stone-hearted, filthy and unwise.
Manmohan SinghPerishable is my body and still it is bound to worldly love. I am foolish, stone-hearted, filthy and unwise.
Manmohan Singh (Punjabi)ਨਾਸਵੰਤ ਹੈ ਮੇਰੀ ਕਾਇਆ ਅਤੇ ਇਹ ਫਿਰ ਵੀ ਸੰਸਾਰੀ ਮਮਤਾ ਨਾਲ ਜਕੜੀ ਹੋਈ ਹੈ। ਮੈਂ ਮੂਰਖ ਪੱਥਰ-ਦਿਲ ਗੰਦਾ ਅਤੇ ਬੇਸਮਝ ਹਾਂ।
Fareedkot Teekaਹੇ ਭਾਈ! ਇਸ ਕਚੀ ਅਰਥਾਤ ਮਿਥਿਆ ਰੂਪ ਦੇਹ ਵਿਖੇ ਜੋ ਪੁਨਾ ਇਸ ਜੀਵ ਨੇ ਮੋਹ ਕਰ ਕੇ ਅਪਨੀ ਬੁਧੀ ਬਾਂਧੀ ਹੋਈ ਹੈ। ਇਸੀ ਕਰ ਕੇ ਇਹ (ਸਠ) ਮੂਰਖ ਕਠੋਰਤਾ ਕਰ ਕੇ ਪਾਪੋਂ ਰੂਪ ਮੈਲ ਸੇ (ਕੁਚੀਲ) ਅਪਵਿਤ੍ਰ ਵਾ ਮੈਲਾ ਹੂਆ ਹੈ, (ਕੁਗਿਆਨੀ) ਖੋਟਾ ਗਿਆਨ ਹੋ ਰਹਾ ਹੈ, ਭਾਵ ਅਨਾਤਮ ਵਰਗ ਮੇਂ ਆਤਮ ਬੁਧੀ ਕਰ ਰਹਾ ਹੈ॥
Prof. Sahib Singhਮੈਂ ਦੁਰਜਨ ਹਾਂ, ਕਠੋਰ-ਦਿਲ ਹਾਂ, ਮੰਦੇ ਕੰਮਾਂ ਵਿਚ ਲੱਗਾ ਰਹਿੰਦਾ ਹਾਂ ਅਤੇ ਮੂਰਖ ਹਾਂ। (ਇਕ ਤਾਂ ਅੱਗੇ ਹੀ ਮੇਰਾ) ਸਰੀਰ ਸਦਾ-ਥਿਰ ਰਹਿਣ ਵਾਲਾ ਨਹੀਂ ਹੈ, ਉੱਤੋਂ ਸਗੋਂ ਇਹ ਮੋਹ ਨਾਲ ਜਕੜਿਆ ਪਿਆ ਹੈ,

ਪਦ ਅਰਥ ਕਾਚੀ = ਨਾਹ ਥਿਰ ਰਹਿਣ ਵਾਲੀ। ਦੇਹ = ਸਰੀਰ। ਮੋਹ ਬਾਂਧੀ = (ਮਾਇਆ ਦੇ) ਮੋਹ ਨਾਲ ਬੱਝੀ ਹੋਈ। ਫੁਨਿ = ਫਿਰ। ਸਠ = ਸਠ, ਦੁਰਜਨ। ਕਠੋਰ = ਨਿਰਦਈ। ਕੁਚੀਲ = ਗੰਦਾ ਰਹਿਣ ਵਾਲਾ। ਕੁਗਿਆਨੀ = ਮੂੜ੍ਹ, ਮੂਰਖ।

SikhNet (Spanish)El cuerpo es frágil y transitorio, está atado a los apegos emocionales, me siento un tonto,

ਧਾਵਤ ਭ੍ਰਮਤ. ਰਹਨੁ, ਨਹੀ ਪਾਵਤ; ਪਾਰਬ੍ਰਹਮ ਕੀ ਗਤਿ. ਨਹੀ ਜਾਨੀ ॥

dhaavat bhramat. rehan, nahee paavat; paarabraham kee gat. nahee jaanee |

Sant Singh KhalsaMy mind wanders and wobbles, and will not hold steady. It does not know the state of the Supreme Lord God.
Manmohan SinghMy mind wanders and wabbles and is held not. It knows not the state of Supreme Lord.
Manmohan Singh (Punjabi)ਮੇਰਾ ਮਨ ਭਰਮਦਾ ਤੇ ਭਟਕਦਾ ਹੈ ਅਤੇ ਅਸਥਿਰ ਨਹੀਂ ਹੁੰਦਾ ਇਹ ਸ਼੍ਰੋਮਣੀ ਸਾਹਿਬ ਦੀ ਦਸ਼ਾ ਨੂੰ ਜਾਣਦਾ ਨਹੀਂ।
Fareedkot Teekaਜੋ ਪਦਾਰਥ (ਧਾਵਤ) ਚਲੇ ਜਾਤੇ, ਭਾਵ ਨਾਸ ਰੂਪ ਹੈਂ ਤਿਨੋਂ ਕੇ ਬੀਚ ਸਦਾ ਭ੍ਰਮਤਾ ਹੈ; ਵਾ ਸੰਕਲਪੋਂ ਮੇਂ ਧਾਵਤਾ ਹੈ ਇਸੀ ਤੇ ਜੋਨੀਓਂ ਮੇਂ ਭ੍ਰਮਤਾ ਹੈ। ਔ ਇਸ ਨੇ ਪਾਰਬ੍ਰਹਮ ਕੀ ਗਤੀ ਨਹੀਂ ਜਾਣੀ ਹੈ ਇਸੀ ਤੇ ਇਸਥਿਤੀ ਨਹੀਂ ਪਾਵਤਾ॥
Prof. Sahib Singh(ਇਸ ਮੋਹ ਦੇ ਕਾਰਣ) ਭਟਕਦਾ ਫਿਰਦਾ ਹਾਂ, (ਮਨ) ਟਿਕਦਾ ਨਹੀਂ ਹੈ, ਤੇ ਨਾ ਹੀ ਮੈਂ ਇਹ ਜਾਣਿਆ ਹੈ ਕਿ ਪਰਮਾਤਮਾ ਕਿਹੋ ਜਿਹਾ ਹੈ।

ਪਦ ਅਰਥ ਧਾਵਤ ਭ੍ਰਮਤ = ਭਟਕਦਾ ਫਿਰਦਾ ਹਾਂ। ਰਹਨੁ = ਟਿਕਾਉ, ਇਸਥਿਰਤਾ। ਨਹੀ ਪਾਵਤ = ਨਹੀਂ ਮਿਲਦੀ, ਪ੍ਰਾਪਤ ਨਹੀਂ ਹੁੰਦੀ। ਗਤਿ = ਭੇਦ, ਉੱਚੀ ਆਤਮਕ ਅਵਸਥਾ।

SikhNet (Spanish)arrogante, mugroso ignorante, mi mente vaga y vacila, no se queda quieta, pues no conoce el Estado del Supremo Dios nuestro Señor.

ਜੋਬਨ ਰੂਪ. ਮਾਇਆ ਮਦ ਮਾਤਾ; ਬਿਚਰਤ ਬਿਕਲ, ਬਡੌ ਅਭਿਮਾਨੀ ॥

joban roop. maaeaa mad maataa; bicharat bikal, baddau abhimaanee |

Sant Singh KhalsaI am intoxicated with the wine of youth, beauty and the riches of Maya. I wander around perplexed, in excessive egotistical pride.
Manmohan SinghI am intoxicated with the wine of youth, beauty and riches and wander about perplexed in great ego.
Manmohan Singh (Punjabi)ਮੈਂ ਜੁਆਨੀ, ਸੁੰਦਰਤਾ ਅਤੇ ਮਾਲ-ਮਿਲਖ ਦੀ ਸ਼ਰਾਬ ਨਾਲ ਮਤਵਾਲਾ ਹੋਇਆ ਹੋਇਆ ਹਾਂ ਅਤੇ ਭਾਰੇ ਹੰਕਾਰ ਅੰਦਰ ਵਿਆਕੁਲ ਹੋਇਆ ਫਿਰਦਾ ਹਾਂ।
Fareedkot Teekaਜੋਬਨ ਅਵਸਥਾ ਔਰ ਸੁੰਦਰ ਰੂਪ ਕਰ ਕੇ ਮਾਯਾ ਕੇ ਮਦ ਮੇਂ ਮਸਤ ਹੂਆ ਹੂਆ ਬਡਾ (ਅਭਿਮਾਨੀ) ਹੰਕਾਰੀ ਜੀਵ ਦੁਖੋਂ ਕਰ ਕੇ ਵਿਆਕੁਲ ਹੋ ਕਰ ਜੋਨੀਓਂ ਮੇਂ ਬਿਚਰਤਾ ਹੈ॥
Prof. Sahib Singhਮੈਂ ਜੁਆਨੀ, ਸੋਹਣੀ ਸ਼ਕਲ ਤੇ ਮਾਇਆ ਦੇ ਮਾਣ ਵਿਚ ਮਸਤ ਹੋਇਆ ਹੋਇਆ ਹਾਂ, ਆਪਣੇ ਆਪ ਨੂੰ ਭੁਲਾ ਕੇ ਭਟਕ ਰਿਹਾ ਹਾਂ ਅਤੇ ਬੜਾ ਅਹੰਕਾਰੀ ਹਾਂ।

ਪਦ ਅਰਥ ਜੋਬਨ = ਜੁਆਨੀ। ਰੂਪ = ਸੋਹਣੀ ਸ਼ਕਲ। ਮਦ = ਅਹੰਕਾਰ। ਮਾਤਾ = ਮਸਤ। ਬਿਚਰਤ = ਮੈਂ ਭਟਕ ਰਿਹਾ ਹਾਂ। ਬਿਕਲ = ਵਿਆਕੁਲ, ਆਪਣੇ ਆਪ ਨੂੰ ਭੁਲਾ ਕੇ।

SikhNet (Spanish)Estoy intoxicado con el vino de la juventud, la belleza y las riquezas de maya, vago por todas partes perplejo mostrando un orgullo egoísta excesivo.

ਪਰ ਧਨ. ਪਰ ਅਪਵਾਦ ਨਾਰਿ ਨਿੰਦਾ; ਯਹ ਮੀਠੀ, ਜੀਅ ਮਾਹਿ ਹਿਤਾਨੀ ॥

par dhan. par apavaad naar nindaa; yeh meetthee, jeea maeh hitaanee |

Sant Singh KhalsaThe wealth and women of others, arguments and slander, are sweet and dear to my soul.
Manmohan SinghAnother's wealth and another's wranglings, women and slander, these are sweet and dear unto my mind.
Manmohan Singh (Punjabi)ਹੋਰਸ ਦੀ ਦੌਲਤ ਅਤੇ ਹੋਰਸ ਦੇ ਬਖੇਡੇ ਇਸਤਰੀ ਤੇ ਚੁਗਲ ਬਖੀਲੀ ਇਹ ਮੇਰੇ ਮਨ ਨੂੰ ਮਿੱਠੀਆਂ ਤੇ ਪਿਆਰੀਆਂ ਹਨ।
Fareedkot Teekaਬਿਗਾਨਾ ਧਨ ਔਰ ਪਰ ਅਪਬਾਦ ਕੋ ਕਿਸੀ ਔਰੋਂ ਕੀਆਂ ਬਿਅਰਥ ਬਾਤਾਂ ਕਰਨੀਆਂ ਹੈਂ ਔਰ ਪੀਛੇ ਸੇ ਕਹਿਣਾ, ਯੇਹ ਪਰ ਨਿੰਦਾ ਪਰ ਇਸਤ੍ਰੀ ਮੇਂ ਪਰੀਤ ਇਤ੍ਯਾਦੀ ਵਿਕਾਰੋਂ ਕੀ ਪੰਗਤੀ ਇਸ ਜੀਵ ਨੇ ਮੀਠੀ ਜਾਣ ਕਰ ਰਿਦੇ ਮੇਂ ਹਿਤ ਕਰ ਕੇ ਆਣੀ ਹੈ, ਭਾਵ ਇਨ ਵਿਕਾਰੋਂ ਸੰਯੁਗਤ ਹੋ ਰਹਾ ਹੈ॥
Prof. Sahib Singhਪਰਾਇਆ ਧਨ, ਪਰਾਈ ਬਖ਼ੀਲੀ, ਪਰਾਈ ਇਸਤ੍ਰੀ ਵੱਲ ਮੰਦੀ ਨਿਗਾਹ ਨਾਲ ਤੱਕਣਾ ਅਤੇ ਪਰਾਈ ਨਿੰਦਾ-ਮੈਨੂੰ ਆਪਣੇ ਹਿਰਦੇ ਵਿਚ ਇਹ ਗੱਲਾਂ ਮਿੱਠੀਆਂ ਤੇ ਪਿਆਰੀਆਂ ਲੱਗਦੀਆਂ ਹਨ।

ਪਦ ਅਰਥ ਅਪਵਾਦ = ਬੁਰੇ ਬਚਨ, ਕੌੜੇ ਬੋਲ। ਨਾਰਿ = (ਪਰਾਈ) ਇਸਤ੍ਰੀ (ਵੱਲ ਮੰਦ ਦ੍ਰਿਸ਼ਟੀ)। ਯਹ = ਇਹ। ਜੀਅ ਮਾਹਿ = ਹਿਰਦੇ ਵਿਚ। ਹਿਤਾਨੀ = ਪਿਆਰੇ ਲੱਗਦੇ ਹਨ।

SikhNet (Spanish)El dinero, la pareja del otro, argumentos, chismes y calumnias me fascinan y las siento dulces y muy atractivas.

ਬਲਬੰਚ ਛਪਿ ਕਰਤ ਉਪਾਵਾ; ਪੇਖਤ ਸੁਨਤ ਪ੍ਰਭ ਅੰਤਰਜਾਮੀ ॥

balabanch chhap karat upaavaa; pekhat sunat prabh antarajaamee |

Sant Singh KhalsaI try to hide my deception, but God, the Inner-knower, the Searcher of Hearts, sees and hears all.
Manmohan SinghI make efforts to conceal my frauds, however, my Master, the Inner knower, sees and hears all.
Manmohan Singh (Punjabi)ਮੈਂ ਆਪਣੇ ਛਲ-ਫਰੇਬਾਂ ਨੂੰ ਲੁਕਾਉਣ ਲਈ ਉਪਰਾਲੇ ਕਰਦਾ ਹਾਂ, ਪ੍ਰੰਤੂ ਅੰਦਰਲੀਆਂ ਜਾਣਨਹਾਰ, ਮੇਰਾ ਮਾਲਕ, ਸਾਰਾ ਮੁਛ ਵੇਖਦਾ ਅਤੇ ਸੁਣਦਾ ਹੈ।
Fareedkot Teekaਬਲ ਕਰਕੇ, (ਬੰਚ) ਠਗੀ ਕਰਕੇ, ਛਪ ਕਰ ਕੇ ਅਰਥਾਤ ਚੋਰੀ ਕਰ ਕੇ ਜੋ ਇਤਆਦੀ ਧਨ ਕੇ ਵਾਸਤੇ ਅਨੇਕ ਉਪਾਵੋਂ ਕੋ ਕਰਤਾ ਹੈ, ਪਰੰਤੂ ਇਸ ਜੀਵ ਕੇ ਕਰਮੋਂ ਕੋ ਸੋ ਅੰਤਰਯਾਮੀ ਪ੍ਰਭੂ ਦੇਖਤਾ ਔਰ ਸੁਨਤਾ ਹੈ, ਭਾਵ ਸਭ ਕੁਛ ਜਾਨਤਾ ਹੈ। ਤਾਂ ਤੇ ਇਨ ਵਿਕਾਰੋਂ ਕੋ ਤਿਆਗ ਕਰ ਕੇ ਤਿਸ ਵਾਹਿਗੁਰੂ ਪਾਸ ਜੀਵ ਐਸੇ ਬੇਨਤੀ ਕਰੇ:
Prof. Sahib Singhਹੇ ਅੰਤਰਜਾਮੀ ਪ੍ਰਭੂ! ਮੈਂ ਲੁਕ ਲੁਕ ਕੇ ਠੱਗੀ ਦੇ ਉਪਰਾਲੇ ਕਰਦਾ ਹਾਂ, (ਪਰ) ਤੂੰ ਵੇਖਦਾ ਤੇ ਸੁਣਦਾ ਹੈਂ।

ਪਦ ਅਰਥ ਬਲਬੰਚ ਉਪਾਵਾ = ਠੱਗੀ ਦੇ ਉਪਾਵ। ਛਪਿ = ਲੁਕ ਕੇ। ਕਰਤ = ਮੈਂ ਕਰਦਾ ਹਾਂ। ਪੇਖਤ = ਤੂੰ ਵੇਖਦਾ ਹੈਂ। ਸੁਨਤ = (ਤੂੰ) ਸੁਣਦਾ ਹੈਂ। ਪ੍ਰਭ = ਹੇ ਪ੍ਰਭੂ!

SikhNet (Spanish)Trato de esconder mi engaño, pero Dios, el Conocedor Íntimo, el Buscador de corazones, ve y escucha todo.

ਸੀਲ ਧਰਮ ਦਯਾ ਸੁਚ ਨਾਸ੍ਤਿ; ਆਇਓ ਸਰਨਿ ਜੀਅ ਕੇ ਦਾਨੀ ॥

seel dharam dayaa such naast; aaeo saran jeea ke daanee |

Sant Singh KhalsaI have no humility, faith, compassion or purity, but I seek Your Sanctuary, O Giver of life.
Manmohan SinghI have no humility, faith, compassion or piety, however, I have sought Thy refuge, O the Giver of spiritual life.
Manmohan Singh (Punjabi)ਮੇਰੇ ਪੱਲੇ ਨਿੱਮ੍ਰਤਾ, ਈਮਾਨ, ਰਹਿਮ ਅਤੇ ਪਵਿੱਤਰਤਾ ਨਹੀਂ, ਪ੍ਰੰਤੂ ਮੈਂ ਤੇਰੀ ਸ਼ਰਣਾਗਤ ਸੰਭਾਲੀ ਹੈ, ਹੇ ਰੂਹਾਨੀ ਜੀਵਨ ਬਖਸ਼ਣਹਾਰ।
Fareedkot Teekaਹੇ ਵਾਹਿਗੁਰੂ! ਮੇਰੇ ਮੇਂ (ਸੀਲ) ਸਾਂਤਿ ਔਰ ਧਰਮ, ਦਇਆ (ਸੁਚ) ਪਵਿਤ੍ਰਤਾ ਆਦੀ ਕੋਈ ਗੁਣ (ਨਾਸ੍ਤਿ) ਨਹੀਂ ਹੈ, ਪਰੰਤੂ ਆਪ ਕੋ ਜੀਅ ਕੇ ਦਾਨ ਦੇਣੇ ਵਾਲੇ ਜਾਣ ਕਰ ਕੇ ਮੈਂ ਤੁਮਾਰੀ ਸਰਨੀ ਆਯਾ ਹੂੰ॥
Prof. Sahib Singhਹੇ ਜੀਅ-ਦਾਨ ਦੇਣ ਵਾਲੇ! ਮੇਰੇ ਵਿਚ ਨਾਹ ਸੀਲ ਹੈ ਨਾਹ ਧਰਮ; ਨਾਹ ਦਇਆ ਹੈ ਨਾਹ ਸੁੱਚ। ਮੈਂ ਤੇਰੀ ਸਰਨ ਆਇਆ ਹਾਂ।

ਪਦ ਅਰਥ ਸੀਲ = ਚੰਗਾ ਸੁਭਾਉ। ਸੁਚ = ਪਵਿੱਤ੍ਰਤਾ। ਨਾਸ੍ਤਿ = ਨਹੀਂ ਹੈ (ਨ-ਅਸ੍ਤਿ)। ਆਇਓ = ਮੈਂ ਆਇਆ ਹਾਂ। ਜੀਅ ਕੈ ਦਾਨੀ = ਹੇ ਜੀਅ ਕੇ ਦਾਨੀ! ਹੇ ਜੀਅ-ਦਾਨ ਦੇਣ ਵਾਲੇ!

SikhNet (Spanish)No tengo Humildad, Fe, Compasión, ni Pureza, pero busco Tu Santuario,

ਕਾਰਣ ਕਰਣ ਸਮਰਥ ਸਿਰੀਧਰ; ਰਾਖਿ ਲੇਹੁ. ਨਾਨਕ ਕੇ ਸੁਆਮੀ ॥੧॥

kaaran karan samarath sireedhar; raakh lehu. naanak ke suaamee |1|

Sant Singh KhalsaThe All-powerful Lord is the Cause of causes. O Lord and Master of Nanak, please save me! ||1||
Manmohan SinghGod, the Lord of wealth, is Omnipotent to do everything, O the Master of Nanak, now save Thou him in Thy mercy.
Manmohan Singh (Punjabi)ਧਨ-ਦੌਲਤ ਦਾ ਸੁਆਮੀ ਵਾਹਿਗੁਰੂ, ਹਰ ਇਕ ਕੰਮ ਕਰਨ ਨੂੰ ਸਰਬ ਸ਼ਕਤੀਵਾਨ ਹੈ, ਹੇ ਨਾਨਕ, ਦੇ ਮਾਲਕ! ਆਪਣੀ ਮਿਹਰ ਦੁਆਰਾ ਤੂੰ ਉਸ ਦੀ ਰੱਖਿਆ ਕਰ।
Fareedkot Teekaਹੇ (ਕਾਰਣ) ਮਹਤਤ ਆਦਿਕੋਂ ਕੇ ਕਰਨੇ ਕੋ ਸਮਰਥ (ਸਿਰੀਧਰ) ਲਖ੍ਯਮੀ ਕੇ ਧਾਰਨ ਕਰਨੇ ਹਾਰੇ ਦਾਸੋਂ ਕੇ ਸ੍ਵਾਮੀ! ਮੁਝ ਕੋ ਕ੍ਰਿਪਾ ਕਰ ਕੇ ਸੰਸਾਰ ਸਮੁੰਦ੍ਰ ਸੇ ਰਾਖ ਲੀਜੀਏ। ਸ੍ਰੀ ਗੁਰੂ ਜੀ ਕਹਿਤੇ ਹੈਂ: ਇਸ ਪ੍ਰਕਾਰ ਬੇਨਤੀ ਕਰਨੇ ਸੇ ਕਲ੍ਯਾਨ ਹੋ ਜਾਤੀ ਹੈ॥੧॥
Prof. Sahib Singhਹੇ ਸ੍ਰਿਸ਼ਟੀ ਦੇ ਸਮਰੱਥ ਕਰਤਾਰ! ਹੇ ਮਾਇਆ ਦੇ ਮਾਲਕ! ਹੇ ਨਾਨਕ ਦੇ ਸੁਆਮੀ! (ਮੈਨੂੰ ਇਹਨਾਂ ਤੋਂ) ਰੱਖ ਲੈ ॥੧॥

ਪਦ ਅਰਥ ਕਾਰਣ ਕਰਣ = ਹੇ ਸ੍ਰਿਸ਼ਟੀ ਦੇ ਮੂਲ! ਸਿਰੀ ਧਰ = ਹੇ ਮਾਇਆ ਦੇ ਪਤੀ! ॥੧॥

SikhNet (Spanish)oh Dador de la vida, Dios Todopoderoso, eres Tú la Causa de causas, oh Señor y Maestro de Nanak, por favor, sálvame. (1)

Open this shabad →

ਕੀਰਤਿ ਕਰਨ ਸਰਨ ਮਨਮੋਹਨ; ਜੋਹਨ ਪਾਪ ਬਿਦਾਰਨ ਕਉ ॥

keerat karan saran manamohan; johan paap bidaaran kau |

Sant Singh KhalsaThe Praises of the Creator, the Enticer of the mind, are potent to destroy sins.
Manmohan SinghTo praise God, the soul-charmer and to seek His refuge, these are potent to dispel and destroy one's sins.
Manmohan Singh (Punjabi)ਚਿੱਤ ਨੂੰ ਚੁਰਾਉਣਹਾਰ, ਵਾਹਿਗੁਰੂ ਦਾ ਜੱਸ ਕਰਨਾ ਅਤੇ ਉਸ ਦੀ ਪਨਾਹ ਲੈਣੀ, ਇਹ ਜੀਵ ਦੇ ਕਸਮਲ ਦੂਰ ਤੇ ਨਸ਼ਟ ਕਰਨ ਲਈ ਸਮਰਥ ਹਨ।
Fareedkot Teekaਵਾਹਿਗੁਰੂ ਕੀ ਕੀਰਤੀ ਉਚਾਰਨ ਕਰਨੀ ਔ ਤਿਸ ਮਨਮੋਹਨ ਕੀ ਸਰਨ ਕੋ ਪ੍ਰਾਪਤ ਹੋਣਾ ਇਹ ਦੋਨੋਂ ਜੋ ਕਰਮ ਹੈਂ, ਸੋ ਪਾਪੋਂ ਕੇ ਬਿਦਾਰਨ ਕਰਨੇ ਕੋ ਸਮਰਥ ਹੈਂ; ਵਾ ਇਹ ਦੋਨੋਂ ਕਰਮ ਪਾਪੋਂ ਕੇ ਨਾਸ ਕਰਨੇ ਕੋ (ਜੋਹਨ) ਦੇਖਤੇ ਹੈਂ, ਭਾਵ ਇਨ ਕੇ ਕਰੇ ਤੇ ਸਰਬ ਪਾਪ ਦੂਰ ਹੋ ਜਾਤੇ ਹੈਂ॥
Prof. Sahib Singhਮਨ ਨੂੰ ਮੋਹ ਲੈਣ ਵਾਲੇ ਹਰੀ ਦੀ ਸਿਫ਼ਤ-ਸਾਲਾਹ ਕਰਨੀ ਤੇ ਉਸ ਦੀ ਸਰਨੀ ਪੈਣਾ-(ਜੀਵਾਂ ਦੇ) ਪਾਪਾਂ ਦੇ ਨਾਸ ਕਰਨ ਲਈ ਇਹ ਸਮਰੱਥ ਹਨ (ਭਾਵ, ਹਰੀ ਦੀ ਸਰਨ ਪੈ ਕੇ ਉਸ ਦਾ ਜਸ ਕਰੀਏ ਤਾਂ ਪਾਪ ਦੂਰ ਹੋ ਜਾਂਦੇ ਹਨ)।

ਪਦ ਅਰਥ ਮਨ ਮੋਹਨ = ਮਨ ਨੂੰ ਮੋਹ ਲੈਣ ਵਾਲੇ ਹਰੀ ਦੀ। ਕੀਰਤਿ ਕਰਨ = ਸਿਫ਼ਤ-ਸਾਲਾਹ ਕਰਨੀ। ਸਰਨ = ਸਰਨੀ ਪੈਣਾ। ਜੋਹਨ = ਜੋਧਨ, ਜੋਧੇ। ਬਿਦਾਰਨ ਕਉ = ਨਾਸ ਕਰਨ ਲਈ, ਦੂਰ ਕਰਨ ਲਈ।

SikhNet (Spanish)Las Alabanzas son del Creador, Quien fascina a la mente y tiene la Potencia para destruir todos los errores.

ਹਰਿ ਤਾਰਨ ਤਰਨ ਸਮਰਥ ਸਭੈ ਬਿਧਿ; ਕੁਲਹ ਸਮੂਹ ਉਧਾਰਨ ਸਉ ॥

har taaran taran samarath sabhai bidh; kulah samooh udhaaran sau |

Sant Singh KhalsaThe All-powerful Lord is the boat, to carry us across; He saves all our generations.
Manmohan SinghIn every way All-powerful God is a ship for crossing the world ocean and He can emancipate the entire lineage of His slave.
Manmohan Singh (Punjabi)ਹਰ ਤਰ੍ਹਾਂ ਸਰਬ-ਸ਼ਕਤੀਵਾਨ ਵਾਹਿਗੁਰੂ ਆਪਣੇ ਗੋਲੇ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰਨ ਲਈ ਇਕ ਜਹਾਜ ਹੈ ਅਤੇ ਉਸ ਦੀਆਂ ਸਾਰੀਆਂ ਵੰਸ਼ਾਂ ਨੂੰ ਮੋਖਸ਼ ਕਰ ਸਕਦਾ ਹੈ।
Fareedkot Teekaਤਾਰਨੇ ਕੇ (ਤਰਨ) ਜਹਾਜ ਵਤ ਹਰੀ ਸਰਬ ਪ੍ਰਕਾਰ ਸੇ ਸਾਮਰਥ ਹੈ ਔ ਅਪਨੇ ਭਗਤੋਂ ਕੀਆਂ ਸਮੂਹ (ਸਉ) ਸੈਂਕੜੇ ਕੁਲਾਂ ਕੋ ਉਧਾਰ ਦੇਤਾ ਹੈ॥
Prof. Sahib Singhਹਰੀ (ਜੀਆਂ ਨੂੰ ਸੰਸਾਰ-ਸਾਗਰ ਤੋਂ) ਤਾਰਨ ਲਈ ਜਹਾਜ਼ ਹੈ ਅਤੇ (ਭਗਤ ਜਨਾਂ ਦੀਆਂ ਅਨੇਕਾਂ ਕੁਲਾਂ ਨੂੰ ਪਾਰ ਉਤਾਰਨ ਲਈ ਪੂਰਨ ਤੌਰ ਤੇ ਸਮਰੱਥ ਹੈ।

ਪਦ ਅਰਥ ਤਾਰਨ ਤਰਨ = (ਸੰਸਾਰ-ਸਾਗਰ ਤੋਂ) ਤਾਰਨ ਲਈ ਬੇੜੀ। ਤਰਨ = ਬੇੜੀ। ਸਭੈ ਬਿਧਿ = ਹਰ ਤਰ੍ਹਾਂ, ਪੂਰਨ ਤੌਰ ਤੇ। ਕੁਲਹ ਸਮੂਹ = ਕੁਲਾਂ ਦੇ ਸਮੂਹ, ਕਈ ਕੁਲਾਂ। ਉਧਾਰਨ ਸਉ = ਤਾਰਨ ਲਈ, ਪਾਰ ਕਰਨ ਲਈ।

SikhNet (Spanish)El Señor Todopoderoso es la Barca que nos lleva a través y salva nuestras generaciones.

ਚਿਤ ਚੇਤਿ ਅਚੇਤ, ਜਾਨਿ ਸਤਸੰਗਤਿ; ਭਰਮ ਅੰਧੇਰ ਮੋਹਿਓ, ਕਤ ਧਂਉ ॥

chit chet achet, jaan satasangat; bharam andher mohio, kat dhnau |

Sant Singh KhalsaO my unconscious mind, contemplate and remember Him in the Sat Sangat, the True Congregation. Why are you wandering around, enticed by the darkness of doubt?
Manmohan SinghO my headless soul, realise that the Lord in the saints' society, and contemplate on Him. Why wander thou beguiled by the darkness of doubt?
Manmohan Singh (Punjabi)ਹੇ ਮੇਰੀ ਗਾਫਲ ਜਿੰਦੜੀਏ! ਸਾਧ ਸੰਗਤ ਅੰਦਰ ਸੁਆਮੀ ਨੂੰ ਅਨੁਭਵ ਕਰ, ਤੂੰ ਉਸ ਦਾ ਸਿਮਰਨ ਕਰ। ਸੰਦੇਹ ਦੇ ਅਨ੍ਹੇਰੇ ਦੀ ਠੱਗੀ ਹੋਈ ਤੂੰ ਕਿਉਂ ਭਟਕਦੀ ਫਿਰਦੀ ਹੈ?
Fareedkot Teekaਤਾਂ ਤੇ ਹੇ ਅਚੇਤ ਚਿਤ! ਤਿਸ ਕੇ ਸਰੂਪ ਕੋ ਜਾਨਨੇ ਵਾਸਤੇ ਸੰਤੋਂ ਕੀ ਸੰਗਤ ਦ੍ਵਾਰਾ ਨਾਮ ਕੋ (ਚੇਤਿ) ਸਿਮਰ, ਕਿਉਂ ਕਿ ਨਾਮ ਤੇ ਚੇਤੇ ਬਿਨਾਂ ਭਰਮ ਰੂਪੀ ਅੰਧੇਰੇ ਕਰ ਮੋਹਤ ਹੂਆ ਕਹਾਂ (ਧਂਉ) ਧਾਵਤਾ ਫਿਰਤਾ ਹੈ॥
Prof. Sahib Singhਹੇ (ਮੇਰੇ) ਗ਼ਾਫਲ ਮਨ! (ਰਾਮ ਨੂੰ) ਸਿਮਰ, ਸਾਧ ਸੰਗਤ ਨਾਲ ਸਾਂਝ ਪਾ, ਭਰਮ-ਰੂਪ ਹਨੇਰੇ ਦਾ ਮੁੱਠਿਆ ਹੋਇਆ (ਤੂੰ) ਕਿੱਧਰ ਭਟਕਦਾ ਫਿਰਦਾ ਹੈਂ?

ਪਦ ਅਰਥ ਚਿਤ ਅਚੇਤ = ਹੇ ਅਚੇਤ ਚਿੱਤ! ਹੇ ਗ਼ਾਫ਼ਲ ਮਨ! ਚੇਤਿ = ਸਿਮਰ। ਜਾਨਿ = ਪਛਾਣ। ਭਰਮ ਅੰਧੇਰ ਮੋਹਿਓ = ਭਰਮ-ਰੂਪ ਹਨੇਰੇ ਦਾ ਮੁੱਠਾ ਹੋਇਆ ਹੋਇਆ। ਕਤ = ਕਿੱਧਰ? ਧਂਉ = ਤੂੰ ਧਾਂਵਦਾ ਹੈਂ, ਭਟਕਦਾ ਫਿਰਦਾ ਹੈਂ।

SikhNet (Spanish)Oh mi mente inconsciente, medita en Él y recuérdalo, en la Saad Sangat, la Congregación Verdadera,

ਮੂਰਤ ਘਰੀ ਚਸਾ ਪਲੁ ਸਿਮਰਨ; ਰਾਮ ਨਾਮੁ. ਰਸਨਾ ਸੰਗਿ ਲਉ ॥

moorat gharee chasaa pal simaran; raam naam. rasanaa sang lau |

Sant Singh KhalsaRemember Him in meditation, for an hour, for a moment, even for an instant. Chant the Name of the Lord with your tongue.
Manmohan SinghMeditate thou on God, even for a moment, half a moment, an instant and trice and, with thy tongue, recite thou the Lord's Name.
Manmohan Singh (Punjabi)ਤੂੰ ਇਕ ਮੁਹਤ ਅਧੇ ਮੁਹਤ ਇਕ ਲਮ੍ਹੇ ਅਤੇ ਇਕ ਛਿਨ ਭਰ ਲਈ ਤਾਂ ਵਾਹਿਗੁਰੂ ਦਾ ਆਰਾਧਨ ਕਰ ਅਤੇ ਆਪਣੀ ਜਿਹਭਾ ਨਾਲ ਸੁਆਮੀ ਦੇ ਨਾਮ ਦਾ ਉਚਾਰਨ।
Fareedkot Teekaਤਾਂ ਤੇ ਮੂਰਤ ਦੋ ਘੜੀ ਵਾ ਏਕ ਘੜੀ ਵਾ ਪਲ ਔ (ਚਸਾ), ਭਾਵ ਸਰਬ ਸਮੇਂ ਮੇਂ ਚਿਤ ਸੇ ਸਿਮਰਨ ਕਰ ਕੇ ਰਾਮ ਨਾਮ ਕੋ ਰਸਨਾ ਕੇ ਸਾਥ (ਲਉ) ਉਚਾਰਨ ਕਰ॥
Prof. Sahib Singhਮਹੂਰਤ ਮਾਤ੍ਰ, ਘੜੀ ਭਰ, ਚਸਾ ਮਾਤ੍ਰ ਜਾਂ ਪਲ ਭਰ ਹੀ ਰਾਮ ਦਾ ਸਿਮਰਨ ਕਰ, ਜੀਭ ਨਾਲ ਰਾਮ ਦਾ ਨਾਮ ਸਿਮਰ।

ਪਦ ਅਰਥ ਮੂਰਤ = ਮਹੂਰਤ। ਘਰੀ = ਘੜੀ। ਸਿਮਰਨ = ਸਿਮਰਨ (ਕਰ)। ਰਸਨਾ ਸੰਗਿ = ਜੀਭ ਨਾਲ। ਲਉ = ਲੈ।

SikhNet (Spanish)¿Por qué vagas alrededor, engañado por la oscuridad de la duda? Recuérdalo en tu Meditación, por una hora, un momento y ún por un instante, recita el Nombre del Señor con tu boca.

ਹੋਛਉ ਕਾਜੁ ਅਲਪ ਸੁਖ ਬੰਧਨ; ਕੋਟਿ ਜਨੰਮ. ਕਹਾ ਦੁਖ ਭਂਉ ॥

hochhau kaaj alap sukh bandhan; kott janam. kahaa dukh bhnau |

Sant Singh KhalsaYou are bound to worthless deeds and shallow pleasures; why do you spend millions of lifetimes wandering in such pain?
Manmohan SinghBound with the worthless deeds and momentary pleasures, why wander thou amidst pain in millions of births?
Manmohan Singh (Punjabi)ਨਿਕੰਮੇ ਕੰਮਾਂ ਅਤੇ ਨਿਮਖ ਦੀ ਖੁਸ਼ੀਆਂ ਨਾਲ ਬੰਝ ਕੇ, ਤੂੰ ਕਿਉਂ ਤਕਲੀਫ ਅੰਦਰ ਕਰੋੜ ਹੀ ਜਨਮਾਂ ਅੰਦਰ ਭੋਦਾ ਹੈਂ।
Fareedkot Teekaਵਿਸ਼ਿਅਹੁੰ ਕੇ ਅਲਪ ਸੁਖ ਜੋ ਬੰਦਨ ਰੂਪ ਹੈਂ ਤਿਨ ਕੇ ਹੇਤ (ਹੋਛਉ) ਤੁਛ ਕਾਰਜੋਂ ਮੇਂ ਲਗ ਕਰ ਕੇ ਕੋਟਾਨ ਕੋਟ ਜਨਮੋਂ ਮੇਂ (ਭਉ) ਭ੍ਰਮਤਾ ਹੂਆ ਦੁਖੋਂ ਕੋ ਕਿਉਂ ਪਾਵਤਾ ਹੈਂ॥
Prof. Sahib Singh(ਇਹ ਦੁਨੀਆ ਦਾ) ਧੰਧਾ ਸਦਾ ਨਾਲ ਨਿਭਣ ਵਾਲਾ ਨਹੀਂ ਹੈ, (ਮਾਇਆ ਦੇ ਇਹ) ਥੋੜੇ ਜਿਹੇ ਸੁਖ (ਜੀਵ ਨੂੰ) ਫਸਾਵਣ ਦਾ ਕਾਰਨ ਹਨ; (ਇਹਨਾਂ ਦੀ ਖ਼ਾਤਰ) ਕਿੱਥੇ ਕ੍ਰੋੜਾਂ ਜਨਮਾਂ ਤਾਈਂ (ਤੂੰ) ਦੁਖਾਂ ਵਿਚ ਭਟਕਦਾ ਫਿਰੇਂਗਾ?

ਪਦ ਅਰਥ ਹੋਛਉ = ਹੋਛਾ, ਤੋੜ ਨਾਹ ਨਿਭਣ ਵਾਲਾ। ਕਾਜੁ = ਕੰਮ, ਧੰਧਾ। ਅਲਪ = ਥੋੜੇ। ਬੰਧਨ = ਵਸਾਉਣ ਦਾ ਵਸੀਲਾ। ਕੋਟਿ = ਕ੍ਰੋੜਾਂ। ਕਹਾ = ਕਿਉਂ? ਕਿਸ ਦੀ ਖ਼ਾਤਰ? ਦੁੱਖਾਂ ਵਿਚ। ਭਂਉ = ਭੌਂਦਾ ਫਿਰੇਂਗਾ।

SikhNet (Spanish)Tus acciones son inútiles, en lugares bajos y poco profundos, ¿por qué inviertes millones de vidas, vagando con tal dolor?

ਸਿਖੵਾ ਸੰਤ. ਨਾਮੁ ਭਜੁ ਨਾਨਕ; ਰਾਮ ਰੰਗਿ. ਆਤਮ ਸਿਉ ਰਂਉ ॥੨॥

sikhayaa sant. naam bhaj naanak; raam rang. aatam siau rnau |2|

Sant Singh KhalsaChant and vibrate the Name of the Lord, O Nanak, through the Teachings of the Saints. Meditate on the Lord with love in your soul. ||2||
Manmohan SinghO Nanak, by the saint's instruction, thou recite the Name and with hearty love, meditate on thy Lord.
Manmohan Singh (Punjabi)ਹੇ ਨਾਨਕ! ਸਾਧੂਆਂ ਦੀ ਸਿਖਮਤ ਦੁਆਰਾ ਤੁੰ ਨਾਮ ਦਾ ਉਚਾਰਨ ਕਰ ਅਤੇ ਦਿਲੀ-ਪਿਆਰ ਨਾਲ ਆਪਣੇ ਸੁਆਮੀ ਦਾ ਸਿਮਰਨ ਕਰ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਭਾਈ! ਸੰਤੋਂ ਕੀ ਸਿਖ੍ਯਾ ਲੇ ਕਰ ਵਾਹਿਗੁਰੂ ਕੇ ਨਾਮ ਕੋ ਹੀ ਜਪ ਔਰ (ਆਤਮ) ਮਨ ਕੇ (ਰੰਗਿ) ਪ੍ਰੇਮ ਸਾਥ ਤਿਸ ਵਿਆਪਕ ਸਰੂਪ ਰਾਮ ਮੇਂ ਰਮਣਾ ਕਰ॥੨॥☬ਸੋ ਰਾਮ ਕੈਸਾ ਹੈ?
Prof. Sahib Singhਤਾਂ ਤੇ, ਹੇ ਨਾਨਕ! ਸੰਤਾਂ ਦਾ ਉਪਦੇਸ਼ ਲੈ ਕੇ ਨਾਮ ਸਿਮਰ, ਤੇ ਰਾਮ ਦੇ ਰੰਗ ਵਿਚ (ਮਗਨ ਹੋ ਕੇ) ਆਪਣੇ ਅੰਦਰ ਹੀ ਆਨੰਦ ਲੈ ॥੨॥

ਪਦ ਅਰਥ ਸਿਖ੍ਯ੍ਯਾ = ਉਪਦੇਸ਼ (ਲੈ ਕੇ)। ਨਾਨਕ = ਹੇ ਨਾਨਕ! ਰੰਗਿ = ਰੰਗ ਵਿਚ। ਆਤਮ ਸਿਉ = ਆਪਣੇ ਆਤਮਾ ਨਾਲ। ਰਂਉ = ਆਨੰਦ ਲੈ ॥੨॥

SikhNet (Spanish)Recita y alaba el Nombre del Señor, dice Nanak, mediante las Enseñanzas de los Santos, medita en el Señor con Amor en tu corazón. (2)

Open this shabad →

ਰੰਚਕ ਰੇਤ, ਖੇਤ ਤਨਿ ਨਿਰਮਿਤ; ਦੁਰਲਭ ਦੇਹ ਸਵਾਰਿ ਧਰੀ ॥

ranchak ret, khet tan niramit; duralabh deh savaar dharee |

Sant Singh KhalsaThe little sperm is planted in the body-field of the mother, and the human body, so difficult to obtain, is formed.
Manmohan SinghSowing a little sperm in the field of the mother's body, the Lord has created the priceless human body.
Manmohan Singh (Punjabi)ਭੋਰਾ ਕੁ ਵੀਰਜ ਨੂੰ ਮਾਤਾ ਦੇ ਸਰੀਰ ਦੀ ਪੈਲੀ ਅੰਦਰ ਪਾਲ-ਪੋਸ ਕੇ ਸੁਆਮੀ ਨੇ ਅਮੋਲਕ ਮਨੁਸ਼ੀ ਸਰੀਰ ਰਚ ਦਿੱਤਾ ਹੈ।
Fareedkot Teekaਜਿਸ ਵਾਹਿਗੁਰੂ ਨੇ ਰੰਚਕ ਮਾਤ੍ਰ ਪਿਤਾ ਕੇ (ਰੇਤ) ਬੀਰਜ ਕੋ ਮਾਤਾ ਕੇ ਉਦਰ ਰੂਪੀ ਖੇਤ ਮੇਂ (ਨਿਰਮਿਤ) ਪ੍ਰਾਪਤ ਹੋਨੇ ਕਰ ਕੇ ਇਹ ਮਾਨਸ ਦੇਹ ਬਡੀ ਦੁਰਲਭ (ਸਵਾਰਿ) ਬਨਾਇ ਰਖੀ ਹੈ॥
Prof. Sahib Singh(ਹੇ ਜੀਵ! ਪਰਮਾਤਮਾ ਨੇ ਪਿਤਾ ਦਾ) ਰਤਾ ਕੁ ਬੀਰਜ ਮਾਂ ਦੇ ਪੇਟ-ਰੂਪ ਖੇਤ ਵਿਚ ਨਿੰਮਿਆ ਤੇ (ਤੇਰਾ) ਅਮੋਲਕ (ਮਨੁੱਖਾ) ਸਰੀਰ ਸਜਾ ਕੇ ਰੱਖ ਦਿੱਤਾ।

ਪਦ ਅਰਥ ਰੰਚਕ ਰੇਤ = ਰਤਾ ਕੁ ਬੀਰਜ। ਖੇਤ = ਪੈਲੀ। ਤਨਿ = ਸਰੀਰ ਵਿਚ (ਭਾਵ, ਮਾਤਾ ਦੇ ਪੇਟ ਵਿਚ)। ਖੇਤ ਤਨਿ = ਮਾਂ ਦੇ ਪੇਟ-ਰੂਪੀ ਖੇਤ ਵਿਚ। ਨਿਰਮਿਤ = ਨਿੰਮਿਆ। ਦੇਹ = ਸਰੀਰ। ਦੁਰਲਭ = ਅਮੋਲਕ। ਸਵਾਰਿ = ਸਜਾ ਕੇ।

SikhNet (Spanish)El diminuto esperma es plantado en el campo del cuerpo de la madre, y el cuerpo humano, tan difícil de lograr es formado.

ਖਾਨ ਪਾਨ ਸੋਧੇ ਸੁਖ ਭੁੰਚਤ; ਸੰਕਟ ਕਾਟਿ ਬਿਪਤਿ ਹਰੀ ॥

khaan paan sodhe sukh bhunchat; sankatt kaatt bipat haree |

Sant Singh KhalsaHe eats and drinks, and enjoys pleasures; his pains are taken away, and his suffering is gone.
Manmohan SinghTo enable him to enjoy pleasures, the Lord blesses man with articles of food and drink and mansions and wards off his pain and rids him of his calamity.
Manmohan Singh (Punjabi)ਖੁਸ਼ੀਆਂ ਮਾਨਣ ਲਈ, ਸੁਆਮੀ ਇਨਸਾਨ ਨੂੰ ਖਾਣ ਤੇ ਪੀਣ ਦੀਆਂ ਵਸਤੂਆਂ ਅਤੇ ਮੰਦਰ ਬਖਸ਼ਦਾ ਹੈ ਅਤੇ ਉਸ ਦੀ ਪੀੜ ਨੂੰ ਦੂਰ ਕਰ ਦਿੰਦਾ ਅਤੇ ਉਸ ਦੀ ਮੁਸੀਬਤ ਨੂੰ ਕਟ ਦਿੰਦਾ ਹੈ।
Fareedkot Teekaਜਿਸ ਕੀ ਕ੍ਰਿਪਾ ਤੇ ਖਾਨ ਪਾਨ ਆਦੀ (ਸੋਧੇ) ਮੰਦਰ ਕੇ ਸੁਖੋਂ ਕੋ ਇਹ ਜੀਵ ਭੋਗਤਾ ਹੈ ਔ ਸੰਕਟੋਂ ਕੋ ਕਾਟਣੇਹਾਰੇ ਵਾਹਿਗੁਰੂ ਨੇ ਇਸ ਜੀਵ ਕੀ ਗਰਭ ਮੇਂ ਰਹਿਨੇ ਕੀ ਦੁਖ ਰੂਪ ਬਿਪਤਾ ਦੂਰ ਕਰੀ ਹੈ॥
Prof. Sahib Singh(ਉਸ ਨੇ ਤੈਨੂੰ) ਖਾਣ ਪੀਣ ਦੇ ਪਦਾਰਥ, ਮਹਲ-ਮਾੜੀਆਂ ਤੇ ਮਾਣਨ ਨੂੰ ਸੁਖ ਬਖ਼ਸ਼ੇ, ਸੰਕਟ ਕੱਟ ਕੇ ਤੇਰੀ ਬਿਪਤਾ ਦੂਰ ਕੀਤੀ।

ਪਦ ਅਰਥ ਖਾਨ ਪਾਨ = ਖਾਣ ਪੀਣ ਦੇ ਪਦਾਰਥ। ਸੋਧੇ = ਮਹਲ-ਮਾੜੀਆਂ। ਸੁਖ ਭੁੰਚਤ = ਮਾਣਨ ਲਈ ਸੁਖ (ਦਿੱਤੇ)। ਸੰਕਟ = ਕਲੇਸ਼ (ਭਾਵ, ਮਾਂ ਦੇ ਉਦਰ ਵਿਚ ਪੁੱਠੇ ਰਹਿਣ ਵਾਲਾ ਕਲੇਸ਼)। ਕਾਟਿ = ਕੱਟ ਕੇ, ਹਟਾ ਕੇ। ਬਿਪਤ = ਬਿਪਤਾ, ਮੁਸੀਬਤ। ਹਰੀ = ਦੂਰ ਕੀਤੀ।

SikhNet (Spanish)Él come, bebe y vive disfrutando de todo tipo de placeres, su dolor le es quitado y su gran sufrimiento ha desaparecido.

ਮਾਤ ਪਿਤਾ ਭਾਈ ਅਰੁ ਬੰਧਪ; ਬੂਝਨ ਕੀ ਸਭ ਸੂਝ ਪਰੀ ॥

maat pitaa bhaaee ar bandhap; boojhan kee sabh soojh paree |

Sant Singh KhalsaHe is given the understanding to recognize mother, father, siblings and relatives.
Manmohan SinghThe entire understanding to recognise his mother, father, brothers and the Kinsmen, man has obtained from the Lord.
Manmohan Singh (Punjabi)ਆਪਣੀ ਅੰਮੜੀ, ਬਾਬਲ, ਵੀਰ ਅਤੇ ਸਨਬੰਧੀਆਂ ਨੂੰ ਸਿੰਞਾਣਨ ਦੀ ਸਾਰੀ ਸਮਝ ਇਨਸਾਨ ਨੂੰ ਪ੍ਰਭੂ ਪਾਸੋ ਪਰਾਪਤ ਹੋਈ ਹੈ।
Fareedkot Teekaਮਾਤਾ, ਪਿਤਾ, ਭ੍ਰਾਤਾ ਆਦੀ ਸਰਬ ਸੰਬੰਧੀਓਂ ਕੇ (ਬੂਝਨ) ਸਮਝਨੇ ਕੀ ਜਿਸ ਕੀ ਕ੍ਰਿਪਾ ਤੇ ਇਸ ਕੋ ਸੋਝੀ ਪੜੀ ਹੈ॥
Prof. Sahib Singh(ਹੇ ਜੀਵ! ਪਰਮਾਤਮਾ ਦੀ ਮਿਹਰ ਨਾਲ) ਤਦੋਂ ਮਾਂ, ਪਿਉ, ਭਰਾ ਤੇ ਸਾਕ-ਸੈਣ-ਪਛਾਣਨ ਦੀ ਤੇਰੇ ਅੰਦਰ ਸੂਝ ਪੈ ਗਈ।

ਪਦ ਅਰਥ ਅਰੁ = ਅਤੇ। ਬੰਧਪ = ਸੰਬੰਧੀ, ਸਾਕ-ਸੈਣ। ਬੂਝਨ ਕੀ = ਪਛਾਣਨ ਦੀ। ਸੂਝ = ਮੱਤ, ਬੁੱਧ। ਪਰੀ = (ਤੇਰੇ ਮਨ ਵਿਚ) ਪਈ।

SikhNet (Spanish)Se le ha dado el entendimiento para reconocer a la madre, al padre, hermanos y parientes, y así crece día con día,

ਬਰਧਮਾਨ ਹੋਵਤ. ਦਿਨ ਪ੍ਰਤਿ ਨਿਤ; ਆਵਤ ਨਿਕਟਿ ਬਿਖੰਮ ਜਰੀ ॥

baradhamaan hovat. din prat nit; aavat nikatt bikham jaree |

Sant Singh KhalsaHe grows day by day, as the horrible specter of old age comes closer and closer.
Manmohan SinghDay by day, the mortal is ever growing and the dreadful old age is drawing close to him.
Manmohan Singh (Punjabi)ਰੋਜ-ਬ-ਰੋਜ, ਪ੍ਰਾਣੀ ਸਦੀਵ ਹੀ ਵਧਦਾ ਜਾ ਰਿਹਾ ਹੈ ਅਤੇ ਪਿਆਨਕ ਬੁਢੇਪਾ ਉਸ ਦੇ ਨੇੜੇ ਢੁਕ ਰਿਹਾ ਹੈ।
Fareedkot Teekaਇਹ ਸਰੀਰ ਜਿਸ ਰਾਮ ਕੀ ਕ੍ਰਿਪਾ ਤੇ ਦਿਨ ਦਿਨ ਪ੍ਰਤੀ ਬਰਧਮਾਨ ਹੋਤਾ ਹੈ, ਭਾਵ ਵਧਤਾ ਜਾਤਾ ਹੈ। ਤਾਂ ਤੇ ਹੇ ਭਾਈ! ਅਬ (ਜਰੀ) ਬ੍ਰਿਧ ਅਵਸਥਾ ਜੋ ਪਰਮ (ਬਿਖਮ) ਕਠਨ ਹੈ, ਸੋ ਤੇਰੇ ਸਮੀਪ ਆਵਤੀ ਜਾਤੀ ਹੈ॥
Prof. Sahib Singhਦਿਨੋ-ਦਿਨ ਸਦਾ (ਤੇਰਾ ਸਰੀਰ) ਵਧ-ਫੁੱਲ ਰਿਹਾ ਹੈ ਤੇ ਡਰਾਉਣਾ ਬੁਢੇਪਾ ਨੇੜੇ ਆ ਰਿਹਾ ਹੈ।

ਪਦ ਅਰਥ ਬਰਧਮਾਨ ਹੋਵਤ = ਵਧਦਾ ਹੈ। ਦਿਨ ਪ੍ਰਤਿ = ਪ੍ਰਤਿ ਦਿਨ, ਰੋਜ਼, ਦਿਨੋ-ਦਿਨ। ਨਿਤ = ਸਦਾ। ਨਿਕਟਿ = ਨੇੜੇ। ਬਿਖੰਮ = ਡਰਾਉਣਾ। ਜਰੀ = ਬੁਢੇਪਾ।

SikhNet (Spanish)así como el horrible espectáculo de la vejez se le acerca más y más.

ਰੇ ਗੁਨ ਹੀਨ, ਦੀਨ ਮਾਇਆ ਕ੍ਰਿਮ; ਸਿਮਰਿ ਸੁਆਮੀ ਏਕ ਘਰੀ ॥

re gun heen, deen maaeaa krim; simar suaamee ek gharee |

Sant Singh KhalsaYou worthless, petty worm of Maya - remember your Lord and Master, at least for an instant!
Manmohan SinghO despicable and virtueless worm of wealth, contemplate on thy Lord even for a moment.
Manmohan Singh (Punjabi)ਹੇ ਨੀਚ ਅਤੇ ਨੇਕੀ ਵਿਹੁਣਾ ਧਨ-ਦੌਲਤ ਦੇ ਕੀੜੇ, ਇਕ ਮੁਹਤ ਭਰ ਲਈ ਤਾਂ ਤੂੰ ਆਪਣੇ ਸਾਹਿਬ ਦਾ ਆਰਾਧਨ ਕਰ।
Fareedkot Teekaਹੇ ਗੁਣੋਂ ਸੇ ਹੀਨ! ਵਿਸ਼ਿਅਹੁੰ ਹੇਤ ਦੀਨ ਹੂਏ ਹੂਏ ਮਾਯਾ ਕੇ ਕੀੜੇ, ਹੇ ਜੀਵ! ਜਿਸ ਨੇ ਤੁਝ ਕੋ ਸਭ ਕੁਛ ਦੀਆ ਹੈ ਤਿਸ ਸ੍ਵਾਮੀ ਕੋ ਏਕ ਘੜੀ ਮਾਤ੍ਰ ਤੌ ਸਿਮਰ॥☬ਜੇ ਤੂੰ ਕਹੇ ਓਹ ਸਿਮਰਨ ਕੈਸਾ ਹੈ? ਤਿਸ ਪਰ ਕਹੇ ਹੈਂ ਕਿ ਤਿਸ ਕੇ ਆਗੇ ਐਸੇ ਬੇਨਤੀ ਕਰ:
Prof. Sahib Singhਹੇ ਗੁਣਾਂ ਤੋਂ ਸੱਖਣੇ, ਕੰਗਲੇ, ਮਾਇਆ ਦੇ ਕੀੜੇ! ਇੱਕ ਘੜੀ (ਤਾਂ) ਉਸ ਮਾਲਕ ਨੂੰ ਯਾਦ ਕਰ (ਜਿਸ ਨੇ ਤੇਰੇ ਉੱਤੇ ਇਤਨੀਆਂ ਬਖ਼ਸ਼ਸ਼ਾਂ ਕੀਤੀਆਂ ਹਨ)।

ਪਦ ਅਰਥ ਗੁਨਹੀਨ = ਗੁਣਾਂ ਤੋਂ ਸੱਖਣਾ। ਦੀਨ = ਕੰਗਲਾ। ਕ੍ਰਿਮ = ਕੀੜਾ।

SikhNet (Spanish)Tú, sin valor alguno, gusano de Maya, das lástima, recuerda a tu Señor y Maestro aunque sea por un instante,

ਕਰੁ ਗਹਿ ਲੇਹੁ ਕ੍ਰਿਪਾਲ ਕ੍ਰਿਪਾ ਨਿਧਿ; ਨਾਨਕ. ਕਾਟਿ ਭਰੰਮ ਭਰੀ ॥੩॥

kar geh lehu kripaal kripaa nidh; naanak. kaatt bharam bharee |3|

Sant Singh KhalsaPlease take Nanak's hand, O Merciful Ocean of Mercy, and take away this heavy load of doubt. ||3||
Manmohan SinghO the Ocean of compassion, my Merciful Master, Thou hold Nanak's hand and rid him of his load of doubt.
Manmohan Singh (Punjabi)ਹੇ ਰਹਿਮਤ ਦੇ ਸਮੁੰਦਰ, ਮੇਰੇ ਮਿਹਰਬਾਨ ਮਾਲਕ! ਤੂੰ ਨਾਨਕ ਦਾ ਹੱਥ ਫੜ ਲੈ ਅਤੇ ਉਸ ਦੀ ਸੰਦੇਹ ਦੇ ਬੋਝ ਤੋਂ ਖਲਾਸੀ ਕਰ।
Fareedkot Teekaਹੇ ਪਰਮ ਕ੍ਰਿਪਾਲੂ ਕ੍ਰਿਪਾ ਕੀ ਨਿਧੀ! ਮੇਰਾ ਹਾਥ ਪਕੜ ਲੀਜੀਏ। ਔ ਸ੍ਰੀ ਗੁਰੂ ਜੀ ਕਹਿਤੇ ਹੈਂ: ਭ੍ਰਮ ਕਰ ਮੇਰੀ ਬੁਧੀ ਭਰੀ ਹੈ ਤਿਸ ਭ੍ਰਮ ਕੋ ਕਾਟੋ॥੩॥
Prof. Sahib Singhਹੇ ਦਿਆਲ! ਹੇ ਦਇਆ ਦੇ ਸਮੁੰਦਰ! ਨਾਨਕ ਦਾ ਹੱਥ ਫੜ ਲੈ ਤੇ ਭਰਮਾਂ ਦੀ ਪੰਡ ਲਾਹ ਦੇਹ ॥੩॥

ਪਦ ਅਰਥ ਕਰੁ = ਹੱਥ। ਗਹਿ = ਫੜ ਕੇ। ਗਹਿ ਲੇਹੁ = ਫੜ ਲਉ। ਕ੍ਰਿਪਾਲ = ਹੇ ਕ੍ਰਿਪਾਲ ਹਰੀ। ਕ੍ਰਿਪਾਨਿਧਿ = ਹੇ ਕਿਰਪਾ ਦੇ ਖ਼ਜ਼ਾਨੇ! ਕਾਟਿ = ਦੂਰ ਕਰ। ਭਰੰਮ ਭਰੀ = ਭਰਮਾਂ ਦੀ ਪੰਡ ॥੩॥

SikhNet (Spanish)por favor toma la mano de Nanak, oh Océano de Misericordia, y quítame de encima esta carga de dudas tan pesada. (3)

Open this shabad →

ਰੇ ਮਨ ਮੂਸ, ਬਿਲਾ ਮਹਿ ਗਰਬਤ; ਕਰਤਬ ਕਰਤ ਮਹਾਂ ਮੁਘਨਾਂ ॥

re man moos, bilaa meh garabat; karatab karat mahaan mughanaan |

Sant Singh KhalsaO mind, you are a mouse, living in the mousehole of the body; you are so proud of yourself, but you act like an absolute fool.
Manmohan SinghO my mind's mouse, living in thy body hole, thou pride on thyself and does the deeds of a great fool.
Manmohan Singh (Punjabi)ਹੇ ਮੇਰੇ ਚਿੱਤ ਦੇ ਚੂਹੇ! ਆਪਣੀ ਦੇਹ ਦੀ ਖੁੱਡ ਅੰਦਰ ਰਹਿੰਦਾ ਹੋਇਆ ਤੂੰ ਹੰਕਾਰ ਕਰਦਾ ਹੈ ਅਤੇ ਪਰਮ ਮੂਰਖਾ ਵਾਲੇ ਕੰਮ ਕਰਦਾ ਹੈ।
Fareedkot Teekaਹੇ ਮਨ ਰੂਪੀ (ਮੂਸ) ਚੂਹੇ! ਦੇਹ ਰੂਪੀ (ਬਿਲਾ) ਖੁਡ ਮੇਂ ਬੈਠ ਕਰ ਹੰਕਾਰ ਕਰਤਾ ਹੈਂ ਔਰ ਮਹਾਂ ਮੂਰਖੋਂ ਕੇ ਕਰਤਵ ਕਰਤਾ ਹੈਂ॥
Prof. Sahib Singhਹੇ ਮਨ! (ਤੂੰ ਇਸ ਸਰੀਰ ਵਿਚ ਮਾਣ ਕਰਦਾ ਹੈਂ ਜਿਵੇਂ) ਚੂਹਾ ਖੁੱਡ ਵਿਚ ਰਹਿ ਕੇ ਹੰਕਾਰ ਕਰਦਾ ਹੈ, ਅਤੇ ਤੂੰ ਵੱਡੇ ਮੂਰਖਾਂ ਵਾਲੇ ਕੰਮ ਕਰਦਾ ਹੈਂ।

ਪਦ ਅਰਥ ਮੂਸ = ਚੂਹਾ। ਬਿਲਾ = ਖੁੱਡ। ਗਰਬਤ = (ਤੂੰ) ਹੰਕਾਰ ਕਰਦਾ ਹੈਂ। ਕਰਤਬ = ਕੰਮ, ਕਰਤੂਤ। ਮਹਾਂ ਮੁਘਨਾਂ = ਵੱਡੇ ਮੂਰਖਾਂ ਵਾਲੇ।

SikhNet (Spanish)Oh mente, eres un ratón, viviendo en el hogar del cuerpo, estás tan orgullosa de ti, pero actúas como un absoluto idiota.

ਸੰਪਤ ਦੋਲ ਝੋਲ ਸੰਗਿ ਝੂਲਤ; ਮਾਇਆ ਮਗਨ ਭ੍ਰਮਤ ਘੁਘਨਾ ॥

sanpat dol jhol sang jhoolat; maaeaa magan bhramat ghughanaa |

Sant Singh KhalsaYou swing in the swing of wealth, intoxicated with Maya, and you wander around like an owl.
Manmohan SinghThou sway with the swing of the cradle of riches and intoxicated with wealth, wander like an owl.
Manmohan Singh (Punjabi)ਤੂੰ ਧਨ-ਦੌਲਤ ਦੇ ਪੰਘੂੜੇ ਦੇ ਹੁਲਾਰੇ ਨਾਲ ਝੁਮਦਾ ਹੈ ਅਤੇ ਮਾਲ-ਮਿਲਖ ਨਾਲ ਮਤਵਾਲਾ ਹੋਇਆ ਹੋਇਆ ਉਲੂ ਦੀ ਤਰ੍ਹਾਂ ਭਟਕਦਾ ਹੈ।
Fareedkot Teekaਸੰਪਦਾ ਰੂਪੀ (ਦੋਲ) ਚੰਡੋਲ ਵਾ ਪੰਘੂੜੇ ਕੇ (ਝੋਲ) ਝੁਲਾਰੇ ਕੇ ਸਾਥ ਝੂਲਤਾ ਹੈਂ, ਤਿਸੀ ਤੇ (ਘੁਘਨਾ) ਉਲੂ ਵਤ ਹੂਆ ਹੂਆ ਮਾਯਾ ਮੇਂ ਮਗਨ ਹੂਆ ਭ੍ਰਮਤਾ ਹੈਂ॥
Prof. Sahib Singh(ਤੂੰ) ਮਾਇਆ ਦੇ ਪੰਘੂੜੇ ਵਿਚ ਹੁਲਾਰੇ ਲੈ ਕੇ ਝੂਟ ਰਿਹਾ ਹੈਂ, ਅਤੇ ਮਾਇਆ ਵਿਚ ਮਸਤ ਹੋ ਕੇ ਉੱਲੂ ਵਾਂਗ ਭਟਕ ਰਿਹਾ ਹੈਂ।

ਪਦ ਅਰਥ ਸੰਪਤ = ਧਨ, ਪਦਾਰਥ। ਦੋਲ = ਪੀਂਘ, ਪੰਘੂੜਾ। ਝੋਲ = ਹੁਲਾਰਾ। ਝੋਲ ਸੰਗ = ਹੁਲਾਰੇ ਨਾਲ। ਝੂਲਤ = (ਤੂੰ) ਝੂਲਦਾ ਹੈਂ। ਮਗਨ = ਮਸਤ। ਘੁਘਨਾ = ਉੱਲੂ ਵਾਂਗ।

SikhNet (Spanish)Te meces en el columpio de la riqueza, intoxicada por Maya y vagas por todas partes como búho,

ਸੁਤ ਬਨਿਤਾ, ਸਾਜਨ ਸੁਖ ਬੰਧਪ; ਤਾ ਸਿਉ ਮੋਹੁ ਬਢਿਓ ਸੁ ਘਨਾ ॥

sut banitaa, saajan sukh bandhap; taa siau mohu badtio su ghanaa |

Sant Singh KhalsaYou take pleasure in your children, spouse, friends and relatives; your emotional attachment to them is increasing.
Manmohan SinghFor thy own pleasure, thou are involved with thine sons, wife, friends and kinsmen and thy love for them immensely increases each day.
Manmohan Singh (Punjabi)ਆਪਣੀ ਨਿਜ ਦੀ ਖੁਸ਼ੀ ਲਈ, ਤੂੰ ਆਪਣੀ ਪੁਤ੍ਰਾਂ ਪਤਨੀ ਮਿਤਰਾਂ ਅਤੇ ਸਨਬੰਧੀਆਂ ਨਾਲ ਖਚਤ ਹੋਇਆ ਹੋਇਆ ਹੈ, ਅਤੇ ਉਨ੍ਹਾਂ ਨਾਲ ਤੇਰਾ ਪਿਆਰ ਹਰ ਰੋਜ ਹੀ ਬਹੁਤ ਜਿਆਦਾ ਵਧਦਾ ਜਾਂਦਾ ਹੈ।
Fareedkot Teekaਤਿਸੀ ਤੇ (ਸੁਤ) ਪੁਤ੍ਰ ਔ (ਬਨਿਤਾ) ਇਸਤ੍ਰੀ ਔ ਪਰਮ ਪਿਆਰੇ ਮਿਤ੍ਰੋਂ ਕੇ ਸੁਖ ਪੁਨਾ (ਬੰਧਪ) ਭਾਈ ਵਾ ਔਰ ਸਮਾਨ ਸਬੰਧੀ ਜੋ ਹੈਂ, ਤਿਨੋਂ ਕੇ ਸਾਥ ਤੇਰਾ ਮੋਹ ਅਤਸੈ ਕਰ (ਘਨਾ) ਬਹੁਤ ਹੀ ਵਧ ਰਿਹਾ ਹੈ॥
Prof. Sahib Singhਪੁੱਤ੍ਰ, ਇਸਤ੍ਰੀ, ਮਿੱਤ੍ਰ, (ਸੰਸਾਰ ਦੇ) ਸੁਖ ਅਤੇ ਸੰਬੰਧੀ-ਇਹਨਾਂ ਨਾਲ (ਤੇਰਾ) ਬਹੁਤਾ ਮੋਹ ਵਧ ਰਿਹਾ ਹੈ।

ਪਦ ਅਰਥ ਸੁਤ = ਪੁੱਤ੍ਰ,। ਬਨਿਤਾ = ਇਸਤ੍ਰੀ। ਤਾ ਸਿਉ = ਇਹਨਾਂ ਨਾਲ। ਬਢਿਓ = ਵਧਿਆ ਹੋਇਆ ਹੈ। ਘਣਾ = ਬਹੁਤ।

SikhNet (Spanish)perdiéndote en el amor a tus hijos, pareja, amigos y parientes y día con día crece tu apego emocional a ellos.

ਬੋਇਓ ਬੀਜੁ ਅਹੰ. ਮਮ ਅੰਕੁਰੁ; ਬੀਤਤ ਅਉਧ, ਕਰਤ ਅਘਨਾਂ ॥

boeo beej ahan. mam ankur; beetat aaudh, karat aghanaan |

Sant Singh KhalsaYou have planted the seeds of egotism, and the sprout of possessiveness has come up. You pass your life making sinful mistakes.
Manmohan SinghThou have sown the seed of ego, and from it sprouted the plumule of mineness and thy life passes committing sins.
Manmohan Singh (Punjabi)ਤੂੰ ਹੰਕਾਰ ਦਾ ਬੀਜ ਬੀਜਿਆ ਹੈ ਅਤੇ ਇਸ ਤੋਂ ਅਪਣਤ ਦੀ ਕਰੁੰਮਲ ਪੁੰਗਰ ਆਈ ਹੈ ਅਤੇ ਤੇਰੀ ਅਵਸਥਾ ਪਾਪ ਕਮਾਉਦਿਆਂ ਲੰਘਦੀ ਜਾ ਰਹੀ ਹੈ।
Fareedkot Teekaਤੈਨੇ ਰਿਦੈ ਮੇਂ ਹੰਕਾਰ ਰੂਪੀ ਬੀਜ ਕਾ ਬੋਵਣਾ ਕੀਆ ਹੈ, ਤਿਸ ਤੇ ਮਮਤਾ ਰੂਪੀ ਅੰਕੁਰ ਹੋਇ ਆਵਤ ਭਯਾ, ਤਿਸੀ ਤੇ (ਅਘਨਾ) ਪਾਪੋਂ ਕੇ ਕਰਤਿਆਂ ਹੀ ਤੇਰੀ ਆਰਬਲਾ ਬੀਤਤੀ ਹੈ॥
Prof. Sahib Singhਤੂੰ (ਆਪਣੇ ਅੰਦਰ) ਹਉਮੈ ਦਾ ਬੀਜ ਬੀਜਿਆ ਹੋਇਆ ਹੈ (ਜਿਸ ਤੋਂ) ਮਮਤਾ ਦਾ ਅੰਗੂਰ (ਉੱਗ ਰਿਹਾ ਹੈ), ਤੇਰੀ ਉਮਰ ਪਾਪ ਕਰਦਿਆਂ ਬੀਤ ਰਹੀ ਹੈ।

ਪਦ ਅਰਥ ਅਹੰ = ਹਉਮੈ। ਮਮ = ਮਮਤਾ। ਅੰਕੁਰੁ = ਅੰਗੂਰ। ਅਉਧ = ਉਮਰ। ਅਘਨਾਂ = ਪਾਪ।

SikhNet (Spanish)Has plantado la semilla del egoísmo, la actitud posesiva ha germinado en ti, te pasas la vida cometiendo error tras error.

ਮਿਰਤੁ ਮੰਜਾਰ ਪਸਾਰਿ ਮੁਖੁ ਨਿਰਖਤ; ਭੁੰਚਤ ਭੁਗਤਿ ਭੂਖ ਭੁਖਨਾ ॥

mirat manjaar pasaar mukh nirakhat; bhunchat bhugat bhookh bhukhanaa |

Sant Singh KhalsaThe cat of death, with his mouth wide-open, is watching you. You eat food, but you are still hungry.
Manmohan SinghThe cat of death is watching thee with his mouth wide-opened. Even while taking food, you are hungry due to desires (for more).
Manmohan Singh (Punjabi)ਮੌਤ ਦਾ ਬਿੱਲਾ ਆਪਣਾ ਮੂੰਹ ਟੱਡ ਕੇ ਤੈਨੂੰ ਵੇਖ ਰਿਹਾ ਹੈ। ਖਾਣਾ ਖਾਂਦਾ ਹੋਇਆ ਭੀ ਤੂੰ ਖਾਹਿਸ਼ ਦੇ ਰਾਹੀਂ ਭੁੱਖਾ ਹੀ ਰਹਿੰਦਾ।
Fareedkot Teekaਜੋ ਜੀਵੋਂ ਰੂਪੀ ਭੋਜਨ ਕੋ (ਭੁੰਚਤ) ਖਾਤਾ ਹੂਆ ਪੁਨਾ ਤਿਨੋਂ ਕੇ ਖਾਣੇ ਕੀ ਤ੍ਰਿਸ਼ਣਾ ਭੁਖ ਕਰ ਕੇ ਭੂਖਾ ਰਹਿਤਾ ਹੈ, ਭਾਵ ਜੋ ਜੀਵੋਂ ਕੋ ਮਾਰਤਾ ਹੂਆ ਤ੍ਰਿਪਤ ਨਹੀਂ ਹੋਤਾ। ਸੋ ਮ੍ਰਿਤੂ ਰੂਪੀ ਬਿੱਲਾ ਮੁਖ ਪਸਾਰ ਕਰ ਕੇ ਤੁਝ ਕੋ ਖਾਣੇ ਵਾਸਤੇ ਦੇਖ ਰਿਹਾ ਹੈ; ਵਾ ਹੇ ਜੀਵ! ਮ੍ਰਿਤ ਰੂਪ ਮੰਜਾਰ ਮੁਖ ਪਸਾਰ ਕਰ ਕੇ ਤੁਝ ਕੋ ਦੇਖ ਰਿਹਾ ਹੈ ਔਰ ਤੂੰ ਤਿਨ ਪਦਾਰਥੋਂ ਕੋ ਭੋਗਤਾ ਹੂਆ ਤੀਨੋਂ ਕਾਲ ਮੇਂ ਤ੍ਰਿਸ਼ਨਾ ਕੀ ਭੂਖ ਸੇ ਭੂਖਾ ਹੀ ਰਹਿਤਾ ਹੈਂ, ਭਾਵ ਪੁਨਾ ਤਿਨੋਂ ਕੋ ਹੀ ਭੋਗਿਆ ਚਾਹਤਾ ਹੈਂ॥
Prof. Sahib Singhਮੌਤ-ਰੂਪ ਬਿੱਲਾ ਮੂੰਹ ਖੋਹਲ ਕੇ (ਤੈਨੂੰ) ਤੱਕ ਰਿਹਾ ਹੈ, (ਪਰ) ਤੂੰ ਭੋਗਾਂ ਨੂੰ ਭੋਗ ਰਿਹਾ ਹੈਂ। ਫਿਰ ਭੀ ਤ੍ਰਿਸ਼ਨਾ-ਅਧੀਨ (ਤੂੰ) ਭੁੱਖਾ ਹੀ ਹੈਂ।

ਪਦ ਅਰਥ ਮਿਰਤੁ = ਮੌਤ। ਮੰਜਾਰ = ਬਿੱਲਾ। ਮੁਖੁ ਪਸਾਰਿ = ਮੂੰਹ ਖੋਹਲ ਕੇ। ਨਿਰਖਤ = ਵੇਖਦਾ ਹੈ। ਭੁੰਚਤ ਭੁਗਤਿ = ਭੋਗਾਂ ਨੂੰ ਭੋਗਦਾ ਭੋਗਦਾ। ਭੁਗਤਿ = ਦੁਨੀਆ ਦੇ ਭੋਗ। ਭੂਖ = ਤ੍ਰਿਸ਼ਨਾ।

SikhNet (Spanish)El gato de la muerte, con su hocico bien abierto te observa, te comes tu alimento pero sigues con hambre.

ਸਿਮਰਿ ਗੁਪਾਲ ਦਇਆਲ ਸਤਸੰਗਤਿ; ਨਾਨਕ. ਜਗੁ ਜਾਨਤ ਸੁਪਨਾ ॥੪॥

simar gupaal deaal satasangat; naanak. jag jaanat supanaa |4|

Sant Singh KhalsaMeditate in remembrance on the Merciful Lord of the World, O Nanak, in the Sat Sangat, the True Congregation. Know that the world is just a dream. ||4||
Manmohan SinghSays Nanak, in the saints' society, remember thou the Merciful Master, the Cherisher of the universe and deem the world to be just a dream.
Manmohan Singh (Punjabi)ਗੁਰੂ ਜੀ ਆਖਦੇ ਹਨ, ਸਾਧ ਸਭਾ ਅੰਦਰ ਤੂੰ ਆਲਮ ਦੇ ਪਾਲਣਹਾਰ ਮਿਹਰਬਾਨ ਮਾਲਕ ਦਾ ਚਿੰਤਨ ਕਰ ਅਤੇ ਸੰਸਾਰ ਨੂੰ ਕੇਵਲ ਇਕ ਸੁਫਨਾ ਹੀ ਜਾਣ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਭਾਈ! ਜੋ ਜਗਤ ਕੋ ਸੁਪਨੇ ਵਤ ਅਸੱਤ ਜਾਨਤੇ ਹੈਂ ਐਸੇ ਜੋ ਸੰਤ ਪਰਮ ਦਿਆਲੂ ਹੈਂ, ਤਿਨ ਕੀ ਸੰਗਤਿ ਕਰ ਕੇ ਗੋਪਾਲ ਕਾ ਸਿਮਰਨ ਕਰ॥੪॥
Prof. Sahib Singhਹੇ ਨਾਨਕ (ਦੇ ਮਨ!) ਸੰਸਾਰ ਨੂੰ ਸੁਫ਼ਨਾ ਜਾਣ ਕੇ ਸਤ-ਸੰਗਤ ਵਿਚ (ਟਿਕ ਕੇ) ਗੋਪਾਲ ਦਇਆਲ ਹਰੀ ਨੂੰ ਸਿਮਰ ॥੪॥

ਪਦ ਅਰਥ ਜਾਨਤ = ਜਾਣ ਕੇ, ਜਾਣਦਾ ਹੋਇਆ ॥੪॥

SikhNet (Spanish)Medita en el Misericordioso Señor del mundo, oh dice Nanak, en la Compañía de la Saad Sangat y entiende que el mundo es sólo un sueño. (4)

Open this shabad →

Ang 1387 of 1430