ਪ੍ਰਭ ਦਾਤਉ ਦਾਤਾਰ; ਪਰੵਿਉ ਜਾਚਕੁ. ਇਕੁ ਸਰਨਾ ॥
prabh daatau daataar; parayiau jaachak. ik saranaa | Ang 1386
Sant Singh KhalsaI am a beggar; I seek the Sanctuary of God, the Giver of givers.
Manmohan SinghI, the mumper, have sought the refuge of Lord, the Donor of the donors.
Manmohan Singh (Punjabi)ਮੈਂ ਮੰਗਤੇ ਨੇ ਸਖੀਆਂ ਦੇ ਸਖੀ ਸੁਆਮੀ ਦੀ ਪਨਾਹ ਲਈ ਹੈ।
Fareedkot Teekaਹੇ ਸਰਬ ਦਾਤਿਓਂ ਕੇ ਦਾਤਾਰ ਪ੍ਰਭੂ! ਮੈਂ ਏਕ (ਜਾਚਕੁ) ਮਾਂਗਨੇਹਾਰਾ ਤੇਰੇ ਚਰਨੋਂ ਕੀ ਸਰਣ ਪੜਾ ਹੂੰ॥☬ਜੇ ਪੂਛੈ ਕਿਆ ਮਾਂਗਤਾ ਹੈਂ? ਤਬ ਤਿਸ ਪਰ ਕਹਿਤੇ ਹੈਂ:
Prof. Sahib Singhਹੇ ਪ੍ਰਭੂ! ਹੇ ਦਾਤੇ! ਹੇ ਦਾਤਾਰ! ਮੈਂ ਇਕ ਮੰਗਤਾ ਤੇਰੀ ਸਰਨ ਆਇਆ ਹਾਂ,ਪਦ ਅਰਥ ਪਰ੍ਯ੍ਯਿਉ = ਪਿਆ ਹੈ। ਜਾਚਕੁ = ਮੰਗਤਾ। ਸਰਨਾ = ਸਰਨੀ।
SikhNet (Spanish)Soy un pordiosero, busco el Santuario de Dios, el Dador de dadores,
ਮਿਲੈ ਦਾਨੁ ਸੰਤ ਰੇਨ; ਜੇਹ ਲਗਿ ਭਉਜਲੁ ਤਰਨਾ ॥
milai daan sant ren; jeh lag bhaujal taranaa | Ang 1386
Sant Singh KhalsaPlease bless me with the gift of the dust of the feet of the Saints; grasping them, I cross over the terrifying world-ocean.
Manmohan SinghBless Thou me with the bounty of the dust of the saints feet, attached to which I shall cross the dreadful world ocean.
Manmohan Singh (Punjabi)ਤੂੰ ਮੈਨੂੰ ਸਾਧੂਆਂ ਦੇ ਪੈਰਾਂ ਦੀ ਧੂੜ ਦੀ ਦਾਤ ਬਖਸ਼, ਜਿਸ ਦੇ ਨਾਲ ਲੱਗ ਕੇ ਮੈਂ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵਾਂਗਾ।
Fareedkot Teekaਤੇਰੇ ਸੰਤੋਂ ਕੇ ਚਰਨੋਂ ਕੀ ਧੂੜੀ ਕਾ ਮੁਝ ਕੋ ਦਾਨ ਪਰਾਪਤਿ ਹੋਵੈ, ਜਿਸ ਕੇ (ਲਗਿ) ਮਿਲਨੇ ਸੇ ਸੰਸਾਰ ਸਮੁੰਦ੍ਰ ਸੇ ਤਰਨਾ ਹੋਤਾ ਹੈ॥
Prof. Sahib Singh(ਮੈਨੂੰ ਮੰਗਤੇ ਨੂੰ) ਸਤਸੰਗੀਆਂ ਦੇ ਚਰਨਾਂ ਦੀ ਧੂੜ ਦਾ ਖ਼ੈਰ ਮਿਲ ਜਾਏ, ਤਾਕਿ ਇਸ ਧੂੜ ਦੀ ਓਟ ਲੈ ਕੇ ਮੈਂ (ਸੰਸਾਰ ਦੇ) ਘੁੰਮਣ-ਘੇਰ ਤੋਂ ਪਾਰ ਲੰਘ ਸਕਾਂ।ਪਦ ਅਰਥ ਦਾਨੁ = ਖ਼ੈਰ, ਭਿੱਛਿਆ। ਸੰਤ ਰੇਨ = ਸੰਤਸੰਗੀਆਂ ਦੇ ਚਰਨਾਂ ਦੀ ਧੂੜ। ਜੇਹ ਲਗਿ = ਜਿਸ ਦੇ ਆਸਰੇ, ਜਿਸ (ਧੂੜ) ਦੀ ਓਟ ਲੈ ਕੇ। ਭਉਜਲੁ = ਘੁੰਮਣ-ਘੇਰ (ਸੰਸਾਰ ਦਾ)। ਤਰਨਾ = ਤਰਿਆ ਜਾ ਸਕੇ।
SikhNet (Spanish)bendíceme por favor con el Regalo del Polvo de los Pies de los Santos, aferrado a ellos logro cruzar el terrorífico océano del mundo.
ਬਿਨਤਿ ਕਰਉ ਅਰਦਾਸਿ; ਸੁਨਹੁ. ਜੇ ਠਾਕੁਰ ਭਾਵੈ ॥
binat krau aradaas; sunahu. je tthaakur bhaavai | Ang 1386
Sant Singh KhalsaPlease listen to my prayer, if it pleases You, O my Lord and Master.
Manmohan SinghIf it pleases Thee, O Lord, hearken Thou to my prayer and supplication.
Manmohan Singh (Punjabi)ਜੇਕਰ ਤੈਨੂੰ ਚੰਗਾ ਲੱਗੇ, ਹੇ ਸੁਆਮੀ! ਤੂੰ ਮੇਰੀ ਬੇਨਤੀ ਅਤੇ ਪ੍ਰਰਾਥਨਾ ਨੂੰ ਸ੍ਰਵਣ ਕਰ।
Fareedkot Teekaਤਾਂ ਤੇ ਮੈਂ (ਬਿਨਤਿ) ਬੇਨਤੀ ਪੂਰਬਕ ਅਰਥਾਤ ਨਿੰਮ੍ਰਤਾ ਕੇ ਸੰਯੁਗਤ ਹੋ ਕਰ ਅਰਦਾਸ ਕਰਤਾ ਹੂੰ, ਪਰੰਤੂ ਹੇ ਠਾਕਰ! ਜੇਕਰ ਆਪ ਨੂੰ ਭਾਵੈ ਤਉ ਐਸੀ ਮੇਰੀ ਬੇਨਤੀ ਸੁਣ॥
Prof. Sahib Singhਹੇ ਠਾਕੁਰ! ਜੇ ਤੈਨੂੰ ਚੰਗੀ ਲੱਗੇ ਤਾਂ (ਮਿਹਰ ਕਰ ਕੇ ਮੇਰੀ) ਅਰਜ਼ੋਈ ਸੁਣ, ਮੈਂ ਇਕ ਬੇਨਤੀ ਕਰਦਾ ਹਾਂ,ਪਦ ਅਰਥ ਕਰਉ = ਕਰਉਂ, ਮੈਂ ਕਰਦਾ ਹਾਂ।
SikhNet (Spanish)Escucha por favor mi oración, si así Te complace, oh Mi Señor y Maestro.
ਦੇਹੁ ਦਰਸੁ. ਮਨਿ ਚਾਉ; ਭਗਤਿ ਇਹੁ ਮਨੁ ਠਹਰਾਵੈ ॥
dehu daras. man chaau; bhagat ihu man tthaharaavai | Ang 1387
Sant Singh KhalsaMy mind yearns for the Blessed Vision of Your Darshan. This mind abides in devotional worship.
Manmohan SinghMy mind's yearning is that thou may bless me with Thy vision, O Lord, this soul of mine abides in Thine meditation.
Manmohan Singh (Punjabi)ਮੇਰੇ ਚਿੱਤ ਦੀ ਚਾਹਨਾ ਹੈ ਕਿ ਤੂੰ ਮੈਨੂੰ ਆਪਣਾ ਦਰਸ਼ਨ ਪਰਦਾਨ ਕਰੇ, ਹੇ ਪ੍ਰਭੂ! ਤੇਰੀ ਇਹ ਆਤਮਾ ਤੇਰੇ ਸਿਮਰਨ ਅੰਦਰ ਟਿਕੀ ਹੋਈ ਹੈ।
Fareedkot Teekaਜਿਸ ਤੇਰੇ ਦਰਸਨ ਕਾ ਮੇਰੇ ਮਨ ਮੇਂ (ਚਾਉ) ਉਤਸ਼ਾਹ ਹੈ, ਸੋਈ ਅਪਨਾ ਦਰਸ਼ਨ ਮੁਝ ਕੋ ਦੇਵੋ, ਜਿਸ ਤੇ ਮੇਰਾ ਮਨ ਤੇਰੀ ਭਗਤੀ ਮੇਂ ਠਹਿਰੇ ਅਰਥਾਤ ਅਸਥਿਤ ਹੋ ਜਾਵੈ॥
Prof. Sahib Singh(ਮੈਨੂੰ) ਦੀਦਾਰ ਦੇਹ; ਮੇਰੇ ਮਨ ਵਿਚ ਇਹ ਤਾਂਘ ਹੈ, (ਮਿਹਰ ਕਰ) ਮੇਰਾ ਇਹ ਮਨ ਤੇਰੀ ਭਗਤੀ ਵਿਚ ਟਿਕ ਜਾਏ।ਪਦ ਅਰਥ ਮਨਿ = (ਮੇਰੇ) ਮਨ ਵਿਚ। ਚਾਉ = ਤਾਂਘ। ਭਗਤਿ = (ਤੇਰੀ) ਭਗਤੀ ਵਿਚ। ਇਹੁ ਮਨੁ = ਮੇਰਾ ਇਹ ਮਨ। ਠਹਰਾਵੈ = ਟਿਕ ਜਾਏ।
SikhNet (Spanish)Mi mente añora la Bendita Visión de Tu Darshan y habita en la Alabanza de Devoción,
ਬਲਿਓ ਚਰਾਗੁ ਅੰਧੵਾਰ ਮਹਿ; ਸਭ ਕਲਿ ਉਧਰੀ. ਇਕ ਨਾਮ ਧਰਮ ॥
balio charaag andhayaar meh; sabh kal udharee. ik naam dharam | Ang 1387
Sant Singh KhalsaThe lamp is lit in the darkness; all are saved in this Dark Age of Kali Yuga, through the One Name and faith in the Dharma.
Manmohan SinghThe Name's lamp is kindled in the midst of spiritual darkness. All the men of the Darkage are saved with the aid of the One Name.
Manmohan Singh (Punjabi)ਆਤਮਕ ਅਨ੍ਹੇਰੇ ਦੇ ਅੰਦਰ ਨਾਮ ਦਾ ਦੀਵਾ ਜਗ ਪਿਆ ਹੈ। ਇਕ ਨਾਮ ਦੇ ਆਸਰੇ ਨਾਲ ਕਲਜੁਗ ਦੇ ਸਾਰੇ ਜੀਵ ਮੋਖਸ਼ ਹੋ ਗਏ ਹਨ।
Fareedkot Teekaਇਸ ਕਲਯੁਗ ਕੇ ਬੀਚ ਪਾਪੋਂ ਕਾ ਵਾ ਅਗਿਆਨ ਕਾ ਜੋ ਅੰਧਕਾਰ ਹੋ ਰਹਾ ਥਾ ਤਿਸਮੇਂ ਤਿਸ ਕੇ ਦੂਰ ਕਰਨੇ ਕੋ, ਹੇ ਸ੍ਰੀ ਗੁਰੂ ਨਾਨਕ ਦੇਵ ਜੀ! ਆਪ ਨੇ ਅਵਤਾਰ ਧਾਰ ਕਰ ਨਾਮ ਔ ਗਿਆਨ ਦੀਪਕ ਕਾ ਪ੍ਰਕਾਸ਼ ਕੀਆ ਹੈ। ਜਿਸ ਏਕ ਨਾਮ ਜਾਪ ਰੂਪੀ ਧਰਮ ਕਰ ਕੇ (ਕਲਿ) ਕਲਿਯੁਗ ਕੀ ਸੰਪੂਰਨ ਸ੍ਰਿਸਟੀ ਉਧਾਰ ਕੋ ਪਾਵਤੀ ਭਈ ਹੈ॥
Prof. Sahib Singh(ਗੁਰੂ ਨਾਨਕ) ਹਨੇਰੇ ਵਿਚ ਦੀਵਾ ਜਗ ਪਿਆ ਹੈ, (ਉਸ ਦੇ ਦੱਸੇ ਹੋਏ) ਨਾਮ ਦੀ ਬਰਕਤਿ ਨਾਲ ਸਾਰੀ ਸ੍ਰਿਸ਼ਟੀ ਪਾਰ ਲੰਘ ਰਹੀ ਹੈ।ਪਦ ਅਰਥ ਚਰਾਗੁ = ਦੀਵਾ। ਅੰਧ੍ਯ੍ਯਾਰ ਮਹਿ = ਹਨੇਰੇ ਵਿਚ। ਕਲਿ = ਸ੍ਰਿਸ਼ਟੀ। ਉਧਰੀ = ਪਾਰ ਲੰਘ ਗਈ। ਨਾਮ ਧਰਮ = ਹਰੀ ਨਾਮ ਦੇ ਸਿਮਰਨ-ਰੂਪ ਧਰਮ ਦੁਆਰਾ।
SikhNet (Spanish)la Lámpara se enciende en la oscuridad y todos son salvados en esta Era de Kali, mediante el Nombre y Fe en el Dharma.
ਪ੍ਰਗਟੁ ਸਗਲ ਹਰਿ ਭਵਨ ਮਹਿ; ਜਨੁ ਨਾਨਕੁ. ਗੁਰੁ ਪਾਰਬ੍ਰਹਮ ॥੯॥
pragatt sagal har bhavan meh; jan naanak. gur paarabraham |9| Ang 1387
Sant Singh KhalsaThe Lord is revealed in all the worlds. O servant Nanak, the Guru is the Supreme Lord God. ||9||
Manmohan SinghThe Guru-God, slave Nanak has become manifest in all the worlds of the Lord.
Manmohan Singh (Punjabi)ਗੁਰੂ ਪ੍ਰੇਮਸ਼ਰ, ਗੋਲਾ ਨਾਨਕ ਸੁਆਮੀ ਦੀਆਂ ਸਾਰੀਆਂ ਪੁਰੀਆਂ ਅੰਦਰ ਪ੍ਰਸਿਧ ਥੀ ਗਿਆ ਹੈ।
Fareedkot Teekaਸ੍ਰੀ ਗੁਰੂ ਅਰਜਨ ਸਾਹਿਬ ਜੀ ਕਹਿਤੇ ਹੈਂ: ਮੈਂ ਤੇਰਾ (ਜਨੁ) ਦਾਸ ਹੂੰ, ਹੇ ਹਰੀ ਪਾਰਬ੍ਰਹਮ ਕਾ ਅਵਤਾਰ ਸ੍ਰੀ ਗੁਰੂ ਨਾਨਕ ਸਾਹਿਬ ਜੀ! ਸਰਬ ਭਵਨੋਂ ਮੇਂ ਆਪ ਪਰਗਟ ਹੋ॥੯॥☬ਤਿਨ ਬੇਦ ਰੂਪ ਭੱਟੋਂ ਕੇ ਦੇਹ ਅਧ੍ਯਾਸ ਦੂਰ ਕਰਨੇ ਹੇਤ ਸ੍ਰੀ ਗੁਰੂ ਅਰਜਨ ਸਾਹਿਬ ਜੀ ਉਪਦੇਸ਼ ਕਰਤੇ ਹੈਂ:
Prof. Sahib Singhਤੇਰਾ ਸੇਵਕ, ਹੇ ਪਾਰਬ੍ਰਹਮ! ਤੇਰਾ ਰੂਪ ਗੁਰੂ ਨਾਨਕ ਸਾਰੇ ਜਗਤ ਵਿਚ ਪਰਗਟ ਹੋਇਆ ਹੈ ॥੯॥ਪਦ ਅਰਥ ਭਵਨ = ਸੰਸਾਰ। ਹਰਿ = ਹੇ ਹਰੀ! ਜਨੁ ਨਾਨਕੁ = (ਤੇਰਾ) ਸੇਵਕ (ਗੁਰੂ) ਨਾਨਕ ॥੯॥
SikhNet (Spanish)El Señor es revelado en todos lo mundos. Oh dice el Sirviente Nanak, el Guru es el Supremo Dios nuestro Señor. (9)