ੴ

ਸਿੱਖਬਾਣੀ · SikhBani

ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥

ek pitaa ekas ke ham baarik too meraa gur haaee
Guru Arjan Dev Ji ਗੁਰੂ ਅਰਜਨ ਦੇਵ ਜੀ · Raag Sorath · Ang 611, 612 · 12 lines
Translations

ਸੋਰਠਿ ਮਹਲਾ ੫ ਘਰੁ ੨ ਚਉਪਦੇ ॥

soratth mahalaa 5 ghar 2 chaupade | Ang 611

Sant Singh KhalsaSorat'h, Fifth Mehl, Second House, Chau-Padhay:
Manmohan SinghSorath 5th Guru. Chaupadas.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ। ਚਉਪਦੇ।
Prof. Sahib Singhਰਾਗ ਸੋਰਠਿ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
SikhNet (Spanish)Sorath, Mejl Guru Aryan, Quinto Canal Divino, Chau-Padas.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad | Ang 611

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਏਕੁ ਪਿਤਾ. ਏਕਸ ਕੇ ਹਮ ਬਾਰਿਕ; ਤੂ ਮੇਰਾ ਗੁਰ ਹਾਈ ॥

ek pitaa. ekas ke ham baarik; too meraa gur haaee | Ang 611

Sant Singh KhalsaThe One God is our father; we are the children of the One God. You are our Guru.
Manmohan SinghThe One Lord is the Father of all and we are the children of the One Lord. Thou, O Lord, art our Guru.
Manmohan Singh (Punjabi)ਇਕ ਪ੍ਰਭੂ ਹੀ ਸਾਰਿਆਂ ਦਾ ਬਾਪੂ ਹੈ। ਅਸੀਂ ਇਕਸ ਪ੍ਰਭੂ ਦੇ ਹੀ ਬੱਚੇ ਹਾਂ। ਤੂੰ ਹੇ ਪ੍ਰਭੂ! ਸਾਡਾ ਗੁਰੂ ਹੈ।
Fareedkot Teekaਏਕ ਹੀ ਤੁਮਾਰਾ ਹਮਾਰਾ ਪਿਤਾ ਹੈ ਔ ਏਕ ਕੇ ਹੀ ਹਮ ਤੁਮ ਬਾਲਕੇ ਹੈਂ, ਪੁਨਃ ਤੂੰ ਮੇਰਾ ਗੁਰ ਭਾਈ ਭੀ ਹੈਂ॥
Prof. Sahib Singh(ਸਾਡਾ) ਇਕੋ ਹੀ ਪ੍ਰਭੂ-ਪਿਤਾ ਹੈ, ਅਸੀਂ ਇਕੋ ਪ੍ਰਭੂ-ਪਿਤਾ ਦੇ ਬੱਚੇ ਹਾਂ, (ਫਿਰ,) ਤੂੰ ਮੇਰਾ ਗੁਰਭਾਈ (ਭੀ) ਹੈਂ।

ਪਦ ਅਰਥ ਗੁਰ ਹਾਈ = ਗੁਰਭਾਈ।

SikhNet (Spanish)Eres nuestro Único Padre y nosotros somos Tus niños, oh Señor; eres nuestro Único Maestro.

ਸੁਣਿ ਮੀਤਾ. ਜੀਉ ਹਮਾਰਾ ਬਲਿ ਬਲਿ ਜਾਸੀ; ਹਰਿ ਦਰਸਨੁ ਦੇਹੁ ਦਿਖਾਈ ॥੧॥

sun meetaa. jeeo hamaaraa bal bal jaasee; har darasan dehu dikhaaee |1| Ang 611

Sant Singh KhalsaListen, friends: my soul is a sacrifice, a sacrifice to You; O Lord, reveal to me the Blessed Vision of Your Darshan. ||1||
Manmohan SinghHear, Thou O God, my Friend, my soul would be a sacrifice, a sacrifice unto Thee, If Thou revealeth me thy vision.
Manmohan Singh (Punjabi)ਤੂੰ ਸ੍ਰਵਣ ਕਰ, ਹੇ ਹਰੀ, ਮੇਰੇ ਮਿੱਤਰ! ਆਪਣੀ ਜਿੰਦੜੀ ਮੈਂ ਤੇਰੇ ਉਤੋਂ ਘੋਲ ਘਤਾਂਗਾ, ਜੇਕਰ ਤੂੰ ਮੈਨੂੰ ਆਪਣਾ ਦੀਦਾਰ ਵਿਖਾਲ ਦੇਵੇਂ।
Fareedkot Teekaਸੁਣ ਹੇ ਮਿਤ੍ਰਾ! ਤੂੰ ਮੇਰੇ ਕੋ ਹਰੀ ਕਾ ਸਰੂਪੁ ਦੇਖਾਇਦੇ, ਤੇਰੇ ਉਪਰੋਂ ਹਮਾਰਾ ਜੀਉ ਬਲ ਬਲ ਜਾਵੇਗਾ॥੧॥
Prof. Sahib Singhਹੇ ਮਿੱਤਰ! ਮੈਨੂੰ ਪਰਮਾਤਮਾ ਦਾ ਦਰਸਨ ਕਰਾ ਦੇਹ। ਮੇਰੀ ਜਿੰਦ ਤੈਥੋਂ ਮੁੜ ਮੁੜ ਸਦਕੇ ਜਾਇਆ ਕਰੇਗੀ ॥੧॥

ਪਦ ਅਰਥ ਮੀਤਾ = ਹੇ ਮਿੱਤਰ! ਜੀਉ = ਜਿੰਦ। ਬਲਿ ਜਾਸੀ = ਸਦਕੇ ਜਾਵੇਗੀ ॥੧॥

SikhNet (Spanish)Escuchen amigos, mi vida la ofrezco en sacrificio, en sacrificio a Ti, oh mi Señor, revélame la Bendita Visión de Tu Darshan. (1)

ਸੁਣਿ ਮੀਤਾ. ਧੂਰੀ ਕਉ ਬਲਿ ਜਾਈ ॥

sun meetaa. dhooree kau bal jaaee | Ang 612

Sant Singh KhalsaListen, friends: I am a sacrifice to the dust of Your feet.
Manmohan SinghHearken Thou O Friend, I am a sacrifice unto the dust of Thine feet.
Manmohan Singh (Punjabi)ਤੂੰ ਸ੍ਰਵਣ ਕਰ, ਹੇ ਮਿੱਤ੍ਰ! ਮੈਂ ਤੇਰੇ ਪੈਰਾਂ ਦੀ ਖਾਕ ਉਤੋਂ ਖੰਨੀਐ ਵੰਞਦਾ ਹਾਂ।
Fareedkot Teekaਹੇ ਮ੍ਰਿਤਾ ਸੁਣ! ਮੈਂ ਤੇਰੇ ਚਰਨੋਂ ਕੀ ਧੂਰ ਕੇ ਬਲਿਹਾਰ ਜਾਤਾ ਹੂੰ॥
Prof. Sahib Singhਹੇ ਮਿੱਤਰ! (ਮੇਰੀ ਬੇਨਤੀ) ਸੁਣ। ਮੈਂ (ਤੇਰੇ ਚਰਨਾਂ ਦੀ) ਧੂੜ ਤੋਂ ਕੁਰਬਾਨ ਜਾਂਦਾ ਹਾਂ।

ਪਦ ਅਰਥ ਕਉ = ਤੋਂ। ਬਲਿ ਜਾਈ = ਜਲਿ ਜਾਈਂ, ਮੈਂ ਸਦਕੇ ਜਾਂਦਾ ਹਾਂ।

SikhNet (Spanish)Escuchen, oh Amigos del Destino, ofrezco mi ser en sacrificio al Polvo de Sus Pies,

ਇਹੁ ਮਨੁ ਤੇਰਾ; ਭਾਈ ॥ ਰਹਾਉ ॥

eihu man teraa; bhaaee | rahaau | Ang 612

Sant Singh KhalsaThis mind is yours, O Siblings of Destiny. ||Pause||
Manmohan SinghThis soul of mine is Thine, O Brother. Pause.
Manmohan Singh (Punjabi)ਇਹ ਮੇਰੀ ਆਤਮਾ ਤੈਂਡੀ ਹੈ, ਹੇ ਵੀਰ! ਠਹਿਰਾਉ।
Fareedkot Teekaਕਿਉਂਕਿ ਇਹੁ ਮਨ ਭੀ ਤੇਰਾ ਹੀ ਜਾਨਿਆ ਹੈ, ਪੁਨਃ ਤੇਰੀ ਬਾਤ ਮੇਰੇ ਕੋ ਭਾਈ ਹੈ॥ ਰਹਾਉ ॥
Prof. Sahib Singhਹੇ ਭਰਾ! (ਮੈਂ ਆਪਣਾ) ਇਹ ਮਨ ਤੇਰਾ (ਆਗਿਆਕਾਰ ਬਣਾਣ ਨੂੰ ਤਿਆਰ ਹਾਂ) ਰਹਾਉ॥

ਪਦ ਅਰਥ ਭਾਈ = ਹੇ ਭਾਈ! ॥ਰਹਾਉ॥

SikhNet (Spanish)mi mente es Suya, oh Hermanos del Destino. (Pausa)

ਪਾਵ ਮਲੋਵਾ ਮਲਿ ਮਲਿ ਧੋਵਾ; ਇਹੁ ਮਨੁ ਤੈ ਕੂ ਦੇਸਾ ॥

paav malovaa mal mal dhovaa; ihu man tai koo desaa | Ang 612

Sant Singh KhalsaI wash your feet, I massage and clean them; I give this mind to you.
Manmohan SinghI shampoo thine Feet, and thoroughly rub and wash them. I give this heart of mine to Thee, O my Master.
Manmohan Singh (Punjabi)ਮੈਂ ਤੇਰੇ ਪੈਰਾਂ ਦੀ ਮੁੱਠੀ ਚਾਪੀ ਕਰਦਾ ਅਤੇ ਚੰਗੀ ਤਰ੍ਹਾਂ ਮਲ ਕੇ ਉਨ੍ਹਾਂ ਨੂੰ ਧੋਂਦਾ ਹਾਂ। ਮੈਂ ਇਹ ਆਪਣਾ ਦਿਲ ਤੈਨੂੰ ਦਿੰਦਾ ਹਾਂ।
Fareedkot Teekaਤੇਰੇ ਚਰਨੋਂ ਕੋ (ਮਲੋਵਾ) ਮਲਾ, ਭਾਵ ਮੁਠੀ ਚਾਪੀ ਕਰਤਾ ਹੂੰ, ਪੁਨਃ ਮੈਂ ਮਲ ਮਲ ਕੇ ਧੋਵਤਾ ਹੂੰ ਔ ਏਹ ਮਨ ਭੀ ਤੇਰੇ ਕੋ ਦੇਵੋਂਗਾ॥
Prof. Sahib Singhਹੇ ਮਿੱਤਰ! ਮੈਂ (ਤੇਰੇ ਦੋਵੇਂ) ਪੈਰ ਮਲਾਂਗਾ, (ਇਹਨਾਂ ਨੂੰ) ਮਲ ਮਲ ਕੇ ਧੋਵਾਂਗਾ, ਮੈਂ ਆਪਣਾ ਇਹ ਮਨ ਤੇਰੇ ਹਵਾਲੇ ਕਰ ਦਿਆਂਗਾ।

ਪਦ ਅਰਥ ਪਾਵ = {ਲਫ਼ਜ਼ 'ਪਾਉ' ਤੋਂ ਬਹੁ-ਵਚਨ} ਦੋਵੇਂ ਪੈਰ। ਮਲੋਵਾ = ਮਲੋਵਾਂ, ਮੈਂ ਮਲਾਂਗਾ। ਮਲਿ = ਮਲ ਕੇ। ਧੋਵਾ = ਧੋਵਾਂ, ਮੈਂ ਧੋਵਾਂਗਾ। ਤੈ ਕੂ = ਤੈਨੂੰ। ਦੇਸਾ = ਦੇਸਾਂ, ਮੈਂ ਦਿਆਂਗਾ।

SikhNet (Spanish)Lavo Sus Pies, los masajeo y los limpio y les entrego mi mente,

ਸੁਣਿ ਮੀਤਾ. ਹਉ ਤੇਰੀ ਸਰਣਾਈ ਆਇਆ; ਪ੍ਰਭ ਮਿਲਉ ਦੇਹੁ ਉਪਦੇਸਾ ॥੨॥

sun meetaa. hau teree saranaaee aaeaa; prabh milau dehu upadesaa |2| Ang 612

Sant Singh KhalsaListen, friends: I have come to Your Sanctuary; teach me, that I might unite with God. ||2||
Manmohan SinghHearken, O Lord, my Friend, I have sought Thine protection. Instruct me that I my meet with Thee.
Manmohan Singh (Punjabi)ਸ੍ਰਵਣ ਕਰ, ਹੇ ਪ੍ਰਭੂ! ਮੇਰੇ ਮਿੱਤ੍ਰ, ਮੈਂ ਤੇਰੀ ਪਨਾਹ ਲਈ ਹੈ। ਮੈਨੂੰ ਸਿਖਮਤ ਦੇ ਤਾਂ ਜੋ ਮੈਂ ਤੇਰੇ ਨਾਲ ਮਿਲ ਜਾਵਾਂ।
Fareedkot Teekaਸੁਣ ਹੇ ਮ੍ਰਿਤਾ! ਮੈਂ ਤੇਰੀ ਸ਼ਰਨ ਆਇਆ ਹਾਂ, ਐਸੇ ਮੇਰੇ ਕੋ ਉਪਦੇਸ਼ ਦੇਹੁ ਜੋ ਮੈਂ ਪ੍ਰਭੂ ਕੋ ਮਿਲੋਂ॥੨॥☬ਉੱਤ੍ਰ:
Prof. Sahib Singhਹੇ ਮਿੱਤਰ! (ਮੇਰੀ ਬੇਨਤੀ) ਸੁਣ। ਮੈਂ ਤੇਰੀ ਸ਼ਰਨ ਆਇਆ ਹਾਂ। ਮੈਨੂੰ (ਅਜੇਹਾ) ਉਪਦੇਸ਼ ਦੇਹ (ਕਿ) ਮੈਂ ਪ੍ਰਭੂ ਨੂੰ ਮਿਲ ਸਕਾਂ ॥੨॥

ਪਦ ਅਰਥ ਹਉ = ਮੈਂ। ਪ੍ਰਭ ਮਿਲਉ = ਮੈਂ ਪ੍ਰਭੂ ਨੂੰ ਮਿਲ ਪਵਾਂ, ਮਿਲਉਂ ॥੨॥

SikhNet (Spanish)escuchen oh amigos, he llegado hasta Su Santuario, enséñenme para que me pueda unir con mi Dios. (2)

ਮਾਨੁ ਨ ਕੀਜੈ. ਸਰਣਿ ਪਰੀਜੈ; ਕਰੈ. ਸੁ ਭਲਾ ਮਨਾਈਐ ॥

maan na keejai. saran pareejai; karai. su bhalaa manaaeeai | Ang 612

Sant Singh KhalsaDo not be proud; seek His Sanctuary, and accept as good all that He does.
Manmohan SinghO man, take not pride, seek His refuge, and accept, as good, all that He does.
Manmohan Singh (Punjabi)ਐ ਇਨਸਾਨ ਹੰਕਾਰ ਨਾਂ ਕਰ, ਉਸ ਦੀ ਸ਼ਰਣ ਲੈ, ਅਤੇ ਸਾਰਾ ਕੁਛ ਜੋ ਉਹ ਕਰਦਾ ਹੈ, ਉਸ ਨੂੰ ਚੰਗਾ ਜਾਣ ਕੇ ਕਬੂਲ ਕਰ।
Fareedkot Teekaਹੇ ਭਾਈ! ਮਾਨ ਨ ਕਰੀਏ ਪੁਨਃ ਸਰਨ ਮੇਂ ਪੜੀਏ, ਜੋ ਕੁਛ ਪਰਮੇਸ੍ਵਰ ਕਰੇ ਸੋ ਉਸ ਕੋ ਭਲਾ ਕਰ ਕੇ ਮੰਨੀਏ॥
Prof. Sahib Singh{ਨੋਟ: ਗੁਰਮੁਖਿ ਪ੍ਰਭੂ-ਮਿਲਾਪ ਦੀ ਜੁਗਤਿ ਦੱਸਦਾ ਹੈ} ਹੇ ਮਿੱਤਰ! ਸੁਣ। (ਕਿਸੇ ਕਿਸਮ ਦਾ) ਅਹੰਕਾਰ ਨਹੀਂ ਕਰਨਾ ਚਾਹੀਦਾ, ਪ੍ਰਭੂ ਦੀ ਸ਼ਰਨ ਪਏ ਰਹਿਣਾ ਚਾਹੀਦਾ ਹੈ। ਜੋ ਕੁਝ ਪਰਮਾਤਮਾ ਕਰ ਰਿਹਾ ਹੈ, ਉਸ ਨੂੰ ਭਲਾ ਕਰ ਕੇ ਮੰਨਣਾ ਚਾਹੀਦਾ ਹੈ।

ਪਦ ਅਰਥ ਮਾਨੁ = ਅਹੰਕਾਰ। ਕੀਜੈ = ਕਰਨਾ ਚਾਹੀਦਾ। ਪਰੀਜੈ = ਪੈਣਾ ਚਾਹੀਦਾ ਹੈ।

SikhNet (Spanish)No tomes orgullo, busca Su Refugio y estaré feliz en lo que sea que Él hace.

ਸੁਣਿ ਮੀਤਾ. ਜੀਉ ਪਿੰਡੁ ਸਭੁ ਤਨੁ ਅਰਪੀਜੈ; ਇਉ ਦਰਸਨੁ ਹਰਿ ਜੀਉ ਪਾਈਐ ॥੩॥

sun meetaa. jeeo pindd sabh tan arapeejai; iau darasan har jeeo paaeeai |3| Ang 612

Sant Singh KhalsaListen, friends: dedicate your soul, body and your whole being to Him; thus you shall receive the Blessed Vision of His Darshan. ||3||
Manmohan SinghHear thou, O my Friend, surrender thy soul, body and the whole self to Him; thus shalt thou be blessed with the vision of the sire Lord.
Manmohan Singh (Punjabi)ਸੁਣ ਹੇ ਮੇਰੇ ਮਿੱਤ੍ਰ! ਆਪਣੀ ਜਿੰਦੜੀ, ਦੇਹ ਅਤੇ ਆਪਣਾ ਸਾਰਾ ਆਪਣਾ ਆਪ ਸਮਰਪਣ ਕਰ ਦੇ, ਇਸ ਤਰ੍ਹਾਂ ਤੂੰ ਸੁਆਮੀ ਮਹਾਰਾਜ ਦਾ ਦੀਦਾਰ ਪਾ ਲਵੇਂਗਾ।
Fareedkot Teekaਸੁਣ ਹੇ ਮ੍ਰਿਤਾ! ਜੀਉ ਔ ਸਰੀਰ ਪੁਨਃ ਸੂਖਮ ਸਰੀਰ ਸਭ ਤਿਸ ਕੋ ਅਰਪ ਦੇਈਏ, ਇਸ ਪ੍ਰਕਾਰ ਵਾਹਿਗੁਰੂ ਕਾ ਦਰਸ਼ਨ ਪਾਈਤਾ ਹੈ॥੩॥
Prof. Sahib Singhਇਹ ਜਿੰਦ ਤੇ ਇਹ ਸਰੀਰ ਸਭ ਕੁਝ ਉਸ ਦੀ ਭੇਟ ਕਰ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਪਰਮਾਤਮਾ ਨੂੰ ਲੱਭ ਲਈਦਾ ਹੈ ॥੩॥

ਪਦ ਅਰਥ ਪਿੰਡੁ = ਸਰੀਰ। ਅਰਪੀਜੈ = ਭੇਟ ਕਰ ਦੇਣਾ ਚਾਹੀਦਾ ਹੈ। ਇਉ = ਇਉਂ, ਇਸ ਤਰ੍ਹਾਂ ॥੩॥

SikhNet (Spanish)Escuchen, oh Amigos, voy a ofrecer mi vida y mi cuerpo a Él para que me bendiga con la Bendita Visión de Su Darshan. (3)

ਭਇਓ ਅਨੁਗ੍ਰਹੁ ਪ੍ਰਸਾਦਿ ਸੰਤਨ ਕੈ; ਹਰਿ ਨਾਮਾ ਹੈ ਮੀਠਾ ॥

bheo anugrahu prasaad santan kai; har naamaa hai meetthaa | Ang 612

Sant Singh KhalsaHe has shown mercy to me, by the Grace of the Saints; the Lord's Name is sweet to me.
Manmohan SinghBy The saints grace, the Lord has extended His mercy to me and the God's name is sweet to me.
Manmohan Singh (Punjabi)ਸਾਧੂਆਂ ਦੀ ਦਇਆ ਦੁਆਰਾ, ਸਾਹਿਬ ਨੇ ਮੇਰੇ ਉਤੇ ਮਿਹਰ ਧਾਰੀ ਹੈ ਅਤੇ ਵਾਹਿਗੁਰੂ ਦਾ ਨਾਮ ਮੈਨੂੰ ਮਿੱਠੜਾ ਲੱਗਦਾ ਹੈ।
Fareedkot Teekaਸੰਤੋਂ ਕੇ (ਪ੍ਰਸਾਦਿ) ਪ੍ਰਸਿੰਨ ਹੋਣੇ ਸੇ ਜਬ ਹਰੀ ਕਾ ਪ੍ਰਸੰਨ ਹੋਣਾ ਹੂਆ, ਤਬ ਹਰੀ ਨਾਮ ਕਾ ਰਸੁ ਮੀਠਾ ਲਾਗਾ ਹੈ॥
Prof. Sahib Singhਹੇ ਮਿੱਤਰ! ਸੰਤ ਜਨਾਂ ਦੀ ਕਿਰਪਾ ਨਾਲ (ਜਿਸ ਮਨੁੱਖ ਉਤੇ ਪ੍ਰਭੂ ਦੀ) ਮੇਹਰ ਹੋਵੇ ਉਸ ਨੂੰ ਪਰਮਾਤਮਾ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ।

ਪਦ ਅਰਥ ਅਨੁਗ੍ਰਹੁ = ਮੇਹਰ, ਕਿਰਪਾ। ਪ੍ਰਸਾਦਿ = ਕਿਰਪਾ ਨਾਲ।

SikhNet (Spanish)Me ha mostrado Su Misericordia y por la Gracia de los Santos, el Naam me parece dulce.

ਜਨ ਨਾਨਕ ਕਉ. ਗੁਰਿ ਕਿਰਪਾ ਧਾਰੀ; ਸਭੁ ਅਕੁਲ ਨਿਰੰਜਨੁ ਡੀਠਾ ॥੪॥੧॥੧੨॥

jan naanak kau. gur kirapaa dhaaree; sabh akul niranjan ddeetthaa |4|1|12| Ang 612

Sant Singh KhalsaThe Guru has shown mercy to servant Nanak; I see the casteless, immaculate Lord everywhere. ||4||1||12||
Manmohan SinghThe Guru has showered benediction on slave Nanak, and he has seen the caste-less and mammon-free Lord, every where.
Manmohan Singh (Punjabi)ਗੁਰਾਂ ਨੇ ਗੋਲੇ ਨਾਨਕ ਉਤੇ ਰਹਿਮਤ ਕੀਤੀ ਹੈ ਅਤੇ ਉਸ ਨੇ ਕੁਲ-ਰਹਿਤ ਅਤੇ ਪਵਿੱਤ੍ਰ ਪ੍ਰਭੂ ਨੂੰ ਹਰ ਥਾਂ ਵੇਖ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦਾਸ ਪਰ ਜਬ ਗੁਰੋਂ ਨੇ ਕ੍ਰਿਪਾ ਕਰੀ ਤਬ (ਅਕੁਲ) ਜਾਤੀ, ਕੁਲ ਔਰ ਮਾਇਆ ਸੇ ਰਹਤ ਪ੍ਰਭੂ ਕੋ ਦੇਖਾ ਹੈ॥੪॥੧॥੧੨॥
Prof. Sahib Singh(ਹੇ ਮਿੱਤਰ!) ਦਾਸ ਨਾਨਕ ਉੱਤੇ ਗੁਰੂ ਨੇ ਕਿਰਪਾ ਕੀਤੀ ਤਾਂ (ਨਾਨਕ ਨੂੰ) ਹਰ ਥਾਂ ਉਹ ਪ੍ਰਭੂ ਦਿੱਸਣ ਲੱਗ ਪਿਆ, ਜਿਸ ਦੀ ਕੋਈ ਖ਼ਾਸ ਕੁਲ ਨਹੀਂ, ਤੇ, ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ॥੪॥੧॥੧੨॥

ਪਦ ਅਰਥ ਗੁਰਿ = ਗੁਰੂ ਨੇ। ਅਕੁਲ = ਅ-ਕੁਲ, ਜਿਸ ਦੀ ਕੋਈ ਖ਼ਾਸ ਕੁਲ ਨਹੀਂ। ਨਿਰੰਜਨੁ = {ਨਿਰ-ਅੰਜਨੁ। ਅੰਜਨੁ = ਸੁਰਮਾ, ਮਾਇਆ ਦੀ ਕਾਲਖ} ਮਾਇਆ ਦੇ ਪ੍ਰਭਾਵ ਤੋਂ ਰਹਿਤ ॥੪॥੧॥੧੨॥

* ਨੋਟ: ਇਥੋਂ 'ਘਰੁ ੨' ਦੇ ਸ਼ਬਦ ਸ਼ੁਰੂ ਹੁੰਦੇ ਹਨ। ਪਹਿਲੇ ਸ਼ਬਦਾਂ ਦਾ ਸੰਗ੍ਰਹ ੧੧ ਹੈ। * ਨੋਟ: ਇਸ ਸ਼ਬਦ ਵਿਚ ਇਕ ਜਿਗਿਆਸੂ ਪਾਸੋਂ ਸਵਾਲ ਕਰਾ ਕੇ, ਤੇ, ਕਿਸੇ ਗੁਰਮੁਖਿ ਪਾਸੋਂ ਉੱਤਰ ਦਿਵਾ ਕੇ ਪਰਮਾਤਮਾ ਦੇ ਮਿਲਾਪ ਦੀ ਜੁਗਤੀ ਦੱਸੀ ਗਈ ਹੈ।

SikhNet (Spanish)El Guru ha mostrado Misericordia y ahora puedo ver a mi Señor Inmaculado y sin casta por todas partes. (4‑1‑12)
Answers quote the Granth verbatim with Ang citations. AI commentary is not Gurbani and not a religious ruling.