ੴ

ਸਿੱਖਬਾਣੀ · SikhBani

ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ ਮਨ ਤਨ ਭਏ ਅਰੋਗਾ ॥

kar isanaan simar prabh apanaa man tan bhe arogaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Sorath · Ang 611 · 11 lines
Translations

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਕਰਿ ਇਸਨਾਨੁ. ਸਿਮਰਿ ਪ੍ਰਭੁ ਅਪਨਾ; ਮਨ ਤਨ ਭਏ ਅਰੋਗਾ ॥

kar isanaan. simar prabh apanaa; man tan bhe arogaa |

Sant Singh KhalsaAfter taking your cleansing bath, remember your God in meditation, and your mind and body shall be free of disease.
Manmohan SinghAfter taking bath, remember thou thy Lord, thus soul and body shall be disease free.
Manmohan Singh (Punjabi)ਨਹਾ ਧੋ ਕੇ, ਤੂੰ ਮਾਲਕ ਨੂੰ ਯਾਦ ਕਰ, ਇਸ ਤਰ੍ਹਾਂ ਤੇਰੀ ਆਤਮਾ ਤੇ ਦੇਹ ਰੋਗ-ਰਹਿਤ ਹੋ ਜਾਣਗੇ।
Fareedkot Teekaਇਸਨਾਨ ਕਰ ਕੇ ਅਪਨਾ ਪ੍ਰਭੂ ਸਿਮਰੋ, ਕਿਉਂਕਿ ਤੁਮ ਮਨ ਤਨ ਕਰ ਕੇ ਅਰੋਗ ਹੂਏ ਹੋ॥
Prof. Sahib Singh(ਹੇ ਭਾਈ! ਅੰਮ੍ਰਿਤ ਵੇਲੇ) ਇਸ਼ਨਾਨ ਕਰ ਕੇ, ਆਪਣੇ ਪ੍ਰਭੂ ਦਾ ਨਾਮ ਸਿਮਰ ਕੇ ਮਨ ਅਤੇ ਸਰੀਰ ਨਰੋਏ ਹੋ ਜਾਂਦੇ ਹਨ,

ਪਦ ਅਰਥ ਕਰਿ = ਕਰ ਕੇ। ਸਿਮਰਿ = ਸਿਮਰ ਕੇ। ਅਰੋਗਾ = ਨਰੋਏ।

SikhNet (Spanish)Limpia tu mente y habita sólo en Tu Señor para que tu cuerpo y tu mente luzcan saludables.

ਕੋਟਿ ਬਿਘਨ ਲਾਥੇ. ਪ੍ਰਭ ਸਰਣਾ; ਪ੍ਰਗਟੇ ਭਲੇ ਸੰਜੋਗਾ ॥੧॥

kott bighan laathe. prabh saranaa; pragatte bhale sanjogaa |1|

Sant Singh KhalsaMillions of obstacles are removed, in the Sanctuary of God, and good fortune dawns. ||1||
Manmohan SinghIn the Lord's refuge millions of obstacles are removed and good fortune dawns.
Manmohan Singh (Punjabi)ਸੁਆਮੀ ਦੀ ਸ਼ਰਣਾਗਤ ਅੰਦਰ ਕਰੋੜਾਂ ਹੀ ਔਕੜਾਂ ਦੂਰ ਹੋ ਜਾਂਦੀਆਂ ਹਨ ਤੇ ਚੰਗੇ ਭਾਗ ਉਂਦੇ ਹੋ ਆਉਂਦੇ ਹਨ।
Fareedkot Teekaਪ੍ਰਭੂ ਕੀ ਸਰਣ ਹੋਣੇ ਤੇ ਕ੍ਰੋੜੋਂ ਹੀ ਵਿਘਨ ਦੂਰ ਹੋਏ ਹੈਂ ਔ ਭਲੇ ਕਰਮ ਪ੍ਰਗਟੇ ਹੈਂ॥੧॥
Prof. Sahib Singh(ਕਿਉਂਕਿ) ਪ੍ਰਭੂ ਦੀ ਸਰਨ ਪਿਆਂ (ਜੀਵਨ ਦੇ ਰਾਹ ਵਿਚ ਆਉਣ ਵਾਲੀਆਂ) ਕ੍ਰੋੜਾਂ ਰੁਕਾਵਟਾਂ ਦੂਰ ਹੋ ਜਾਂਦੀਆਂ ਹਨ, ਤੇ, ਪ੍ਰਭੂ ਨਾਲ ਮਿਲਾਪ ਦੇ ਚੰਗੇ ਅਵਸਰ ਉੱਘੜ ਪੈਂਦੇ ਹਨ ॥੧॥

ਪਦ ਅਰਥ ਕੋਟਿ = ਕ੍ਰੋੜਾਂ। ਬਿਘਨ = (ਜ਼ਿੰਦਗੀ ਦੇ ਰਾਹ ਵਿਚ) ਰੁਕਾਵਟਾਂ। ਪ੍ਰਗਟੇ = ਉੱਘੜ ਪੈਂਦੇ ਹਨ। ਭਲੇ ਸੰਜੋਗਾ = ਪ੍ਰਭੂ ਨਾਲ ਮਿਲਾਪ ਦੇ ਚੰਗੇ ਅਵਸਰ ॥੧॥

SikhNet (Spanish)Pues en el Refugio del Señor millones de faltas son lavadas y la Puerta del Auspicio se abre para ti. (1)

ਪ੍ਰਭ ਬਾਣੀ ਸਬਦੁ ਸੁਭਾਖਿਆ ॥

prabh baanee sabad subhaakhiaa |

Sant Singh KhalsaThe Word of God's Bani, and His Shabad, are the best utterances.
Manmohan SinghThe Lord's discourse and the words are the best utterances.
Manmohan Singh (Punjabi)ਸੁਆਮੀ ਵਾਹਿਗੁਰੂ ਦੀ ਬਾਣੀ ਤੇ ਬਚਨ ਮਹਾਂ ਸ੍ਰੇਸ਼ਟ ਕਥਨ ਹਨ।
Fareedkot Teekaਜਬ ਗੁਰ ਉਪਦੇਸ ਸੇ ਬਾਣੀ ਕਰ ਕੇ ਪ੍ਰਭੂ ਕੇ ਜਸ ਕੋ ਉਚਾਰਿਆ॥
Prof. Sahib Singhਹੇ ਭਾਈ! (ਗੁਰੂ ਨੇ ਆਪਣਾ) ਸ਼ਬਦ ਸੋਹਣਾ ਉਚਾਰਿਆ ਹੋਇਆ ਹੈ, (ਇਹ ਸ਼ਬਦ) ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਹੈ।

ਪਦ ਅਰਥ ਪ੍ਰਭ ਬਾਣੀ = ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ। ਸੁਭਾਖਿਆ = ਸੋਹਣਾ ਉਚਾਰਿਆ ਹੋਇਆ।

SikhNet (Spanish)La Palabra del Señor es la Única Verdad Hablada; Escúchala,

ਗਾਵਹੁ ਸੁਣਹੁ. ਪੜਹੁ ਨਿਤ ਭਾਈ; ਗੁਰ ਪੂਰੈ ਤੂ ਰਾਖਿਆ ॥ ਰਹਾਉ ॥

gaavahu sunahu. parrahu nit bhaaee; gur poorai too raakhiaa | rahaau |

Sant Singh KhalsaSo constantly sing them, listen to them, and read them, O Siblings of Destiny, and the Perfect Guru shall save you. ||Pause||
Manmohan SinghEver sing hear and recite them, O brother and the Perfect Guru shall save thee. Pause.
Manmohan Singh (Punjabi)ਸਦੀਵ ਹੀ ਉਨ੍ਹਾਂ ਨੂੰ ਗਾਇਨ ਤੇ ਸ੍ਰਵਣ ਕਰ ਅਤੇ ਵਾਚ, ਹੇ ਵੀਰ! ਅਤੇ ਪੂਰਨ ਗੁਰਦੇਵ ਜੀ ਮੇਰੀ ਰੱਖਿਆ ਕਰਨਗੇ। ਠਹਿਰਾਉ।
Fareedkot Teekaਹੇ ਭਾਈ! ਇਸੀ ਤੇ ਗੁਰ ਪੂਰਿਓਂ ਨੇ ਤੇਰੇ ਕੋ ਤਾਪ ਸੇ ਰਾਖ ਲੀਆ ਹੈ, ਤਾਂ ਤੇ ਤੁਮ ਭੀ ਵਾਹਿਗੁਰੂ ਨਾਮ ਕੋ ਰਾਗ ਮੇਂ ਪਾਇ ਕਰ ਗਾਵੋ ਤਥਾ ਸੁਨੋ ਔ ਪੜੋ॥ ਰਹਾਉ ॥
Prof. Sahib Singh(ਇਸ ਸ਼ਬਦ ਨੂੰ) ਸਦਾ ਗਾਂਦੇ ਰਹੋ, ਸੁਣਦੇ ਰਹੋ, ਪੜ੍ਹਦੇ ਰਹੋ, (ਜੇ ਇਹ ਉੱਦਮ ਕਰਦਾ ਰਹੇਂਗਾ, ਤਾਂ ਯਕੀਨ ਰੱਖ) ਪੂਰੇ ਗੁਰੂ ਨੇ ਤੈਨੂੰ (ਜੀਵਨ ਵਿਚ ਆਉਣ ਵਾਲੀਆਂ ਰੁਕਾਵਟਾਂ ਤੋਂ) ਬਚਾ ਲਿਆ ਰਹਾਉ॥

ਪਦ ਅਰਥ ਭਾਈ = ਹੇ ਭਾਈ! ਤੂ = ਤੈਨੂੰ। ਗੁਰ ਪੂਰੈ = ਪੂਰੇ ਗੁਰੂ ਨੇ। ਰਾਖਿਆ = (ਜੀਵਨ-ਵਿਘਨਾਂ ਤੋਂ) ਬਚਾ ਲਿਆ ॥ਰਹਾਉ॥

SikhNet (Spanish)canta el Himno, Recítala siempre y entonces el Guru Perfecto te salvará. (Pausa)

ਸਾਚਾ ਸਾਹਿਬੁ ਅਮਿਤਿ ਵਡਾਈ; ਭਗਤਿ ਵਛਲ ਦਇਆਲਾ ॥

saachaa saahib amit vaddaaee; bhagat vachhal deaalaa |

Sant Singh KhalsaThe glorious greatness of the True Lord is immeasurable; the Merciful Lord is the Lover of His devotees.
Manmohan SinghImmeasurable is the greatness of the True Lord He, the Merciful Master is the Lover of his saints.
Manmohan Singh (Punjabi)ਬੇ-ਅੰਦਾਜ ਹੈ ਸੱਚੇ ਸੁਆਮੀ ਦੀ ਵਿਸ਼ਾਲਤਾ। ਮਿਹਰਬਾਨ ਮਾਲਕ ਆਪਣੇ ਸੰਤਾਂ ਦਾ ਪਿਆਰਾ ਹੈ।
Fareedkot Teekaਜੋ ਸਾਚਾ ਸਾਹਿਬ ਹੈ ਤਿਸ ਕੀ ਬਹੁਤ ਵਡਿਆਈ ਹੈ, ਪੁਨਃ ਵਹੁ ਭਗਤੋਂ ਕਾ ਪਿਆਰਾ ਹੈ॥
Prof. Sahib Singhਹੇ ਭਾਈ! ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦੀ ਬਜ਼ੁਰਗੀ ਮਿਣੀ ਨਹੀਂ ਜਾ ਸਕਦੀ, ਉਹ ਭਗਤੀ ਨਾਲ ਪਿਆਰ ਕਰਨ ਵਾਲਾ ਹੈ, ਉਹ ਦਇਆ ਦਾ ਸੋਮਾ ਹੈ।

ਪਦ ਅਰਥ ਸਾਚਾ = ਸਦਾ ਕਾਇਮ ਰਹਿਣ ਵਾਲਾ। ਅਮਿਤਿ = {ਮਿਤਿ = ਮਾਪ, ਹੱਦ} ਜਿਸ ਦੀ ਮਿਣਤੀ ਦੱਸੀ ਨਾਹ ਜਾ ਸਕੇ। ਵਛਲ = ਪਿਆਰ ਕਰਨ ਵਾਲਾ।

SikhNet (Spanish)Tu Maestro Verdadero es de Gloria Infinita, Compasivo y Amante de los Devotos.

ਸੰਤਾ ਕੀ ਪੈਜ ਰਖਦਾ ਆਇਆ; ਆਦਿ ਬਿਰਦੁ ਪ੍ਰਤਿਪਾਲਾ ॥੨॥

santaa kee paij rakhadaa aaeaa; aad birad pratipaalaa |2|

Sant Singh KhalsaHe has preserved the honor of His Saints; from the very beginning of time, His Nature is to cherish them. ||2||
Manmohan SinghHe has been preserving the honour of His saints and to cherish them is he innate nature, since the beginning of Time.
Manmohan Singh (Punjabi)ਉਹ ਆਪਣੇ ਸਾਧੂਆਂ ਦੀ ਇੱਜ਼ਤ ਆਬਰੂ ਰੱਖਦਾ ਰਿਹਾ ਹੈ। ਉਨ੍ਹਾਂ ਨੂੰ ਪਾਲਣ-ਪੋਸਣਾ ਉਸ ਦੀ ਮੁੱਢ ਕਦੀਮੀ ਖਸਲਤ ਹੈ।
Fareedkot Teekaਵਹੁ ਸਦਾ ਸੰਤੋਂ ਕੀ ਪੈਜ ਰਾਖਤਾ ਆਇਆ ਹੈ ਔਰ ਆਦ ਸੇ ਹੀ ਅਪਨੇ ਬਿਰਦ ਕੀ ਪ੍ਰਤਿਪਾਲਾ ਕਰਤਾ ਹੈ॥੨॥
Prof. Sahib Singhਆਪਣੇ ਸੰਤਾਂ ਦੀ ਇੱਜ਼ਤ ਉਹ (ਸਦਾ ਤੋਂ ਹੀ) ਰੱਖਦਾ ਆਇਆ ਹੈ, ਆਪਣਾ ਇਹ ਮੁੱਢ-ਕਦੀਮਾਂ ਦਾ ਸੁਭਾਉ ਉਹ ਸ਼ੁਰੂ ਤੋਂ ਹੀ ਪਾਲਦਾ ਆ ਰਿਹਾ ਹੈ ॥੨॥

ਪਦ ਅਰਥ ਪੈਜ = ਇੱਜ਼ਤ। ਆਦਿ = ਸ਼ੁਰੂ ਤੋਂ। ਬਿਰਦੁ = ਮੁੱਢ-ਕਦੀਮਾਂ ਦਾ ਸੁਭਾਉ ॥੨॥

SikhNet (Spanish)Él salva el Honor de Sus Santos desde el comienzo de los tiempos; el sustentar a cada uno está en Su Naturaleza. (2)

ਹਰਿ ਅੰਮ੍ਰਿਤ ਨਾਮੁ ਭੋਜਨੁ ਨਿਤ ਭੁੰਚਹੁ; ਸਰਬ ਵੇਲਾ ਮੁਖਿ ਪਾਵਹੁ ॥

har amrit naam bhojan nit bhunchahu; sarab velaa mukh paavahu |

Sant Singh KhalsaSo eat the Ambrosial Name of the Lord as your food; put it into your mouth at all times.
Manmohan SinghGod's Nectar-Name ever eat thou as food and put it into thy mouth at al times.
Manmohan Singh (Punjabi)ਵਾਹਿਗੁਰੂ ਦਾ ਸੁਧਾ-ਅੰਮ੍ਰਿਤ ਨਾਮ ਤੂੰ ਸਦਾ ਹੀ ਪ੍ਰਸ਼ਾਦ ਵੱਜੋਂ ਛਕ ਅਤੇ ਹਰ ਵੇਲੇ ਇਸ ਨੂੰ ਆਪਣੇ ਮੂੰਹ ਵਿੱਚ ਪਾ।
Fareedkot Teekaਤਾਂ ਤੇ ਹਰੀ ਨਾਮ ਅੰਮ੍ਰਿਤ ਕਾ ਨਿਤਯ ਭੋਜਨ ਖਾਵੋ, ਪਰੰਤੂ ਸਰਬ ਸਮਿਓਂ ਮੇਂ ਮੁਖ ਬੀਚ ਮੇਂ ਪਾਵੋ, ਭਾਵ ਸੇ ਪਲ ਪਲ ਮੇਂ ਨਾਮ ਸਿਮਰਨ ਕਰੋ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਇਹ (ਆਤਮਕ) ਖ਼ੁਰਾਕ ਸਦਾ ਖਾਂਦੇ ਰਹੋ, ਹਰ ਵੇਲੇ ਆਪਣੇ ਮੂੰਹ ਵਿਚ ਪਾਂਦੇ ਰਹੋ।

ਪਦ ਅਰਥ ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਭੁੰਚਹੁ = ਖਾਵੋ। ਮੁਖਿ = ਮੂੰਹ ਵਿਚ।

SikhNet (Spanish)Participa siempre del Néctar del Nombre del Señor, y aliméntate así todo el tiempo,

ਜਰਾ ਮਰਾ ਤਾਪੁ ਸਭੁ ਨਾਠਾ; ਗੁਣ ਗੋਬਿੰਦ ਨਿਤ ਗਾਵਹੁ ॥੩॥

jaraa maraa taap sabh naatthaa; gun gobind nit gaavahu |3|

Sant Singh KhalsaThe pains of old age and death shall all depart, when you constantly sing the Glorious Praises of the Lord of the Universe. ||3||
Manmohan SinghEvery day hymn thou the praise of the Lord of the world, and the pains of old age and death shall all flee away.
Manmohan Singh (Punjabi)ਹਰ ਰੋਜ਼ ਹੀ ਤੂੰ ਸ੍ਰਿਸ਼ਟੀ ਦੇ ਸੁਆਮੀ ਦੀ ਕੀਰਤੀ ਗਾਇਨ ਕਰ ਅਤੇ ਬੁਢੇਪੇ ਤੇ ਮੌਤ ਦੀਆਂ ਤੇਰੀਆਂ ਸਾਰੀਆਂ ਪੀੜਾਂ ਦੌੜ ਜਾਣਗੀਆਂ।
Fareedkot Teeka(ਜਰਾ) ਬੁਢੇਪਾ (ਮਰਾ) ਮਰਨਾ ਪੁਨਃ ਤਾਪ ਸਭ (ਨਾਠਾ) ਨਾਸ ਹੋਯਾ ਜਾਨੋ, ਤਾਂ ਤੇ ਗੋਬਿੰਦ ਕੇ ਗੁਣੋਂ ਕੋ ਨਿਤ ਹੀ ਗਾਇਨ ਕਰੋ॥੩॥
Prof. Sahib Singhਹੇ ਭਾਈ! ਗੋਬਿੰਦ ਦੇ ਗੁਣ ਸਦਾ ਗਾਂਦੇ ਰਹੋ (ਆਤਮਕ ਜੀਵਨ ਨੂੰ) ਨਾਹ ਬੁਢੇਪਾ ਆਵੇਗਾ ਨਾ ਮੌਤ ਆਵੇਗੀ, ਹਰੇਕ ਦੁੱਖ-ਕਲੇਸ਼ ਦੂਰ ਹੋ ਜਾਇਗਾ ॥੩॥

ਪਦ ਅਰਥ ਜਰਾ = (ਆਤਮਕ ਜੀਵਨ ਨੂੰ) ਬੁਢੇਪਾ। ਮਰਾ = ਮੌਤ। ਤਾਪੁ = ਦੁੱਖ ਕਲੇਸ਼ ॥੩॥

SikhNet (Spanish)pues alabando al Señor, ni la edad ni la muerte te afligirán. (3)

ਸੁਣੀ ਅਰਦਾਸਿ ਸੁਆਮੀ ਮੇਰੈ; ਸਰਬ ਕਲਾ ਬਣਿ ਆਈ ॥

sunee aradaas suaamee merai; sarab kalaa ban aaee |

Sant Singh KhalsaMy Lord and Master has heard my prayer, and all my affairs have been resolved.
Manmohan SinghMy Master has heard my supplication, and all mine affairs have been adjusted.
Manmohan Singh (Punjabi)ਮੈਂਡੇ ਮਾਲਕ ਨੇ ਮੇਰੀ ਬੇਨਤੀ ਸੁਣ ਲਈ ਹੈ, ਅਤੇ ਮੇਰੇ ਸਾਰੇ ਕੰਮ-ਕਾਜ ਰਾਸ ਹੋ ਗਏ ਹਨ।
Fareedkot Teekaਜਬ ਮੇਰੇ ਸੁਆਮੀ ਨੇ ਬੇਨਤੀ ਸੁਨੀ ਤੌ ਸਭ ਸਕਤੀ ਮੇਰੇ ਮੇਂ ਬਣ ਆਈ ਹੈ॥
Prof. Sahib Singhਹੇ ਭਾਈ! (ਜਿਸ ਭੀ ਮਨੁੱਖ ਨੇ ਗੁਰੂ ਦੇ ਸ਼ਬਦ ਦਾ ਆਸਰਾ ਲੈ ਕੇ ਪ੍ਰਭੂ ਦਾ ਨਾਮ ਜਪਿਆ) ਮੇਰੇ ਮਾਲਕ ਨੇ ਉਸ ਦੀ ਅਰਦਾਸਿ ਸੁਣ ਲਈ, (ਕ੍ਰੋੜਾਂ ਵਿਘਨਾਂ ਦਾ ਟਾਕਰਾ ਕਰਨ ਲਈ ਉਸ ਦੇ ਅੰਦਰ) ਪੂਰੀ ਤਾਕਤ ਪੈਦਾ ਹੋ ਜਾਂਦੀ ਹੈ।

ਪਦ ਅਰਥ ਸੁਆਮੀ ਮੇਰੈ = ਮੇਰੇ ਮਾਲਕ ਨੇ। ਸਰਬ ਕਲਾ = ਸਾਰੀ ਤਾਕਤ, ('ਕੋਟਿ ਬਿਘਨ' ਦਾ ਟਾਕਰਾ ਕਰਨ ਲਈ) ਸਾਰੀ ਸ਼ਕਤੀ। ਬਣਿ ਆਈ = ਪੈਦਾ ਹੋ ਜਾਂਦੀ ਹੈ।

SikhNet (Spanish)El Señor escuchó mi plegaria y todas mis tareas fueron reconocidas

ਪ੍ਰਗਟ ਭਈ ਸਗਲੇ ਜੁਗ ਅੰਤਰਿ; ਗੁਰ ਨਾਨਕ ਕੀ ਵਡਿਆਈ ॥੪॥੧੧॥

pragatt bhee sagale jug antar; gur naanak kee vaddiaaee |4|11|

Sant Singh KhalsaThe glorious greatness of Guru Nanak is manifest, throughout all the ages. ||4||11||
Manmohan SinghThy glory of Guru Nanak, has become manifest all the ages through.
Manmohan Singh (Punjabi)ਗੁਰੂ ਨਾਨਕ ਦੀ ਪ੍ਰਭਤਾ, ਸਾਰਿਆਂ ਯੁੱਗਾਂ ਅੰਦਰ ਰੋਸ਼ਨ ਹੋ ਗਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਕੀ ਵਡਿਆਈ ਸੰਪੂਰਨ ਜੁਗੋਂ ਕੇ ਅੰਤਰ ਪ੍ਰਗਟ ਹੂਈ ਹੂਈ ਹੈ॥੪॥੧੧॥☬ਮਹਾਂਦੇਵ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਕੇ ਭ੍ਰਾਤਾ ਸ੍ਰੀ ਗੁਰੂ ਅਰਜਨ ਸਾਹਿਬ ਜੀ ਪਾਸ ਪ੍ਰਾਰਥਨਾ ਕਰਤੇ ਹੈਂ:
Prof. Sahib Singhਹੇ ਨਾਨਕ! ਗੁਰੂ ਦੀ ਇਹ ਅਜ਼ਮਤ ਸਾਰੇ ਜੁਗਾਂ ਵਿਚ ਹੀ ਪਰਤੱਖ ਉੱਘੜ ਰਹਿੰਦੀ ਹੈ ॥੪॥੧੧॥

ਪਦ ਅਰਥ ਸਗਲੇ ਜੁਗ ਅੰਤਰਿ = ਸਾਰੇ ਜੁਗਾਂ ਵਿਚ, ਸਦਾ ਹੀ। ਗੁਰ ਨਾਨਕ ਕੀ = ਹੇ ਨਾਨਕ! ਗੁਰੂ ਦੀ ॥੪॥੧੧॥

SikhNet (Spanish)y la Gloria de Guru Nanak se volvió manifiesta y se esparció a través de las épocas. (4-11)
Answers quote the Granth verbatim with Ang citations. AI commentary is not Gurbani and not a religious ruling.