ੴ

ਸਿੱਖਬਾਣੀ · SikhBani

ਨਾ ਕਿਛੁ ਆਸਾ ਹਥਿ ਹੈ ਕੇਉ ਨਿਰਾਸਾ ਹੋਇ ॥

naa kichh aasaa hath hai keo niraasaa hoe
Guru Amardas Ji ਗੁਰੂ ਅਮਰਦਾਸ ਜੀ · Raag Raamkalee · Ang 956 · 3 lines
Translations

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਸ਼ਾਹੀ।
SikhNet (Spanish)Slok Mejl Guru Amar Das, Tercer Canal Divino.

ਨਾ ਕਿਛੁ ਆਸਾ ਹਥਿ ਹੈ; ਕੇਉ ਨਿਰਾਸਾ ਹੋਇ ॥

naa kichh aasaa hath hai; keo niraasaa hoe |

Sant Singh KhalsaNothing is in the hands of hope. How can one become free of hope?
Manmohan SinghNothing is in the hand of hope. How can one be rid of hope?
Manmohan Singh (Punjabi)ਉਮੈਦ ਦੇ ਹੱਥ ਵਿੱਚ ਕੁੱਝ ਨਹੀਂ। ਇਨਸਾਨ ਕਿਸ ਤਰ੍ਹਾਂ ਬੇ-ਉਮੈਦਾ ਹੋ ਸਕਦਾ ਹੈ?
Fareedkot Teekaਕੁਛ ਆਸਾ ਕੇ ਹੱਥ ਭੀ ਨਹੀਂ ਹੈ ਔਰੁ ਜੀਉ (ਕੇਉ ਨਿਰਾਸਾ) ਆਸਾ ਤੇ ਰਹਤ ਕੈਸੇ ਹੋਵੈ, ਭਾਵ ਵਡੀ ਨਹੀਂ ਜਾਤੀ ਹੈ॥
Prof. Sahib Singh'ਆਸਾ' ਦੇ ਹੱਥ ਵਿਚ ਕੋਈ ਤਾਕਤ ਨਹੀਂ (ਕਿ ਜੀਵਾਂ ਨੂੰ ਫਸਾ ਸਕੇ; ਸੋ, ਆਪਣੇ ਉੱਦਮ ਨਾਲ ਭੀ) ਮਨੁੱਖ 'ਆਸਾ' ਤੋਂ ਨਹੀਂ ਬਚ ਸਕਦਾ।

ਪਦ ਅਰਥ ਆਸਾ ਹਥਿ = ਆਸਾ ਦੇ ਹੱਥ ਵਿਚ, ਆਸਾ ਦੇ ਵੱਸ ਵਿਚ। ਕੇਉ = ਕਿਵੇਂ, ਕਿਸ ਤਰ੍ਹਾਂ?

SikhNet (Spanish)Con esperanza no se logra nada, pero, ¿cómo puede uno abandonarla?

ਕਿਆ ਕਰੇ ਏਹ ਬਪੁੜੀ; ਜਾਂ ਭੋੁਲਾਏ ਸੋਇ ॥੨॥

kiaa kare eeh bapurree; jaan bhuolaae soe |2|

Sant Singh KhalsaWhat can this poor being do? The Lord Himself creates confusion. ||2||
Manmohan SinghWhat can this poor thing do, when He the Lord Himself, strays the mortal?
Manmohan Singh (Punjabi)ਇਹ ਵਿਚਾਰੀ ਕੀ ਕਰ ਸਕਦੀ ਹੈ, ਜਦ ਉਹ ਹਰੀ ਆਪ ਪ੍ਰਾਨੀ ਨੂੰ ਕੁਰਾਹੇ ਪਾਉਂਦਾ ਹੈ?
Fareedkot Teekaਜਾ (ਸੋਇ) ਓਹੀ ਵਾਹਗੁਰੂ ਭੁਲਾਇ ਦੇਵੇ ਤੋ ਇਹੁ ਬੁਧੀ ਵਾ ਸ੍ਰਿਸ੍ਟੀ ਬਿਚਾਰੀ ਕਯਾ ਕਰ ਸਕਤੀ ਹੈ, ਭਾਵ ਸਭ ਕੁਛੁ ਪਰਮੇਸਰ ਦੀ ਆਗ੍ਯਾ ਮੇਂ ਹੈ॥੨॥
Prof. Sahib Singhਇਹ ਵਿਚਾਰੀ 'ਆਸਾ' ਕੀਹ ਕਰ ਸਕਦੀ ਹੈ? ਭੁਲਾਉਂਦਾ ਤਾਂ ਉਹ ਪ੍ਰਭੂ ਆਪ ਹੈ ॥੨॥

ਪਦ ਅਰਥ ਏਹ = ਇਹ ਆਸਾ। ਬਪੁੜੀ = ਵਿਚਾਰੀ। ਸੋਇ = ਉਹ ਪ੍ਰਭੂ ਆਪ। ਭਲਾਏ = {ਅੱਖਰ 'ਭ' ਦੀ ਲਗ (ੋ) ਇਥੇ ਪੜ੍ਹਨੀ ਹੈ, ਭਾਵ, ਇਸ ਲਫ਼ਜ਼ ਨੂੰ 'ਭੋਲਾਏ' ਪੜ੍ਹਨਾ ਹੈ, ਅਸਲ ਲਫ਼ਜ਼ 'ਭੁਲਾਇ' ਹੈ} ॥੨॥

SikhNet (Spanish)Sí, cuando el Señor Mismo nos desvía de Su Sendero, ¿cómo puede la esperanza dar fruto? (2)
Answers quote the Granth verbatim with Ang citations. AI commentary is not Gurbani and not a religious ruling.