ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਧ੍ਰਿਗੁ ਜੀਵਣੁ ਸੰਸਾਰ; ਸਚੇ ਨਾਮ ਬਿਨੁ ॥
dhrig jeevan sansaar; sache naam bin |
Sant Singh KhalsaCursed is the life in this world, without the True Name.
Manmohan SinghAccursed is the life in this world without the True Name.
Manmohan Singh (Punjabi)ਧਿਰਕਾਰ-ਯੋਗ ਹੈ ਜ਼ਿੰਦਗੀ ਇਸ ਜਹਾਨ ਵਿੱਚ, ਸੱਚੇ ਨਾਮ ਦੇ ਬਗੈਰ।
Fareedkot Teekaਸਚੇ ਨਾਮ ਬਿਨਾਂ ਸੰਸਾਰ ਮੇਂ ਜੀਵਣੇ ਕੋ ਧ੍ਰਿਗ ਹੈ॥
Prof. Sahib Singhਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ ਜਗਤ ਦਾ ਜੀਊਣਾ ਫਿਟਕਾਰ-ਜੋਗ ਹੈ।
ਪਦ ਅਰਥ ਧ੍ਰਿਗੁ = ਫਿਟਕਾਰ-ਯੋਗ। ਸੰਸਾਰ ਜੀਵਣੁ = ਦੁਨੀਆ ਦਾ ਜੀਊਣਾ।
SikhNet (Spanish)Mal encaminada está la vida en el mundo sin el Nombre Verdadero del Señor.
ਪ੍ਰਭੁ ਦਾਤਾ ਦਾਤਾਰ; ਨਿਹਚਲੁ ਏਹੁ ਧਨੁ ॥
prabh daataa daataar; nihachal ehu dhan |
Sant Singh KhalsaGod is the Great Giver of givers. His wealth is permanent and unchanging.
Manmohan SinghThe Bestower of the bestowers is my Master. Ever-stable is this wealth of His True Name.
Manmohan Singh (Punjabi)ਦਾਨੀਆਂ ਦਾ ਦਾਨੀ ਹੈ ਮੈਡਾਂ ਮਾਲਕ। ਸਦੀਵੀ ਸਥਿਰ ਹੈ ਉਸ ਦੇ ਸੱਚੇ ਨਾਮ ਦੀ ਇਹ ਦੌਲਤ।
Fareedkot Teekaਸਾਮ੍ਰਥ ਜੋ ਦਾਤਿਓਂ ਕਾ ਦਾਤਾ ਹੈ ਇਹੁ ਤਿਸ ਕਾ ਨਾਮੁ ਧਨੁ ਨਿਹਚਲ ਹੈ॥
Prof. Sahib Singhਪ੍ਰਭੂ ਹੀ (ਸਭ ਦਾ) ਦਾਤਾ ਹੈ ਸਭ ਦਾਤਾਂ ਦੇਣ ਵਾਲਾ ਹੈ; ਸੋ, ਉਸ ਦਾ ਇਹ (ਨਾਮ-) ਧਨ ਹੀ (ਐਸਾ ਹੈ ਜੋ) ਕਦੇ ਨਾਸ ਹੋਣ ਵਾਲਾ ਨਹੀਂ।
ਪਦ ਅਰਥ ਨਿਹਚਲੁ = ਨਾਹ ਨਾਸ ਹੋਣ ਵਾਲਾ। ਏਹੁ = ਇਹ ਨਾਮ।
SikhNet (Spanish)Nuestro Señor Eterno es Benévolo; Sus Bondades son Interminables.
ਸਾਸਿ ਸਾਸਿ ਆਰਾਧੇ; ਨਿਰਮਲੁ ਸੋਇ ਜਨੁ ॥
saas saas aaraadhe; niramal soe jan |
Sant Singh KhalsaThat humble being is immaculate, who worships the Lord with each and every breath.
Manmohan SinghHe, who remembers the Lord at every breath; immaculate is that person.
Manmohan Singh (Punjabi)ਜੋ ਹਰ ਸੁਆਸ ਨਾਲ ਸਾਹਿਬ ਦਾ ਸਿਮਰਨ ਕਰਦਾ ਹੈ, ਪਵਿੱਤਰ ਹੈ ਉਹ ਪੁਰਸ਼।
Fareedkot Teekaਤਿਸ ਨਾਮ ਕੋ ਜੋ ਸ੍ਵਾਸ ਸ੍ਵਾਸ ਅਰਾਧਤਾ ਹੈ, ਸੋ ਜਨ ਨਿਰਮਲ ਹੈ॥
Prof. Sahib Singhਉਹੀ ਮਨੁੱਖ ਪਵਿਤ੍ਰ (ਜੀਵਨ ਵਾਲਾ) ਹੈ ਜੋ (ਪ੍ਰਭੂ ਨੂੰ) ਹਰੇਕ ਸਾਹ ਦੇ ਨਾਲ ਯਾਦ ਕਰਦਾ ਹੈ।
ਪਦ ਅਰਥ ਸਾਸਿ ਸਾਸਿ = ਹਰੇਕ ਸਾਹ ਵਿਚ। ਸੋਇ = ਸੋ ਹੀ, ਉਹੀ।
SikhNet (Spanish)Aquél que Lo contempla, se vuelve Inmaculado.
ਅੰਤਰਜਾਮੀ ਅਗਮੁ; ਰਸਨਾ ਏਕੁ ਭਨੁ ॥
antarajaamee agam; rasanaa ek bhan |
Sant Singh KhalsaWith your tongue, vibrate the One Inaccessible Lord, the Inner-knower, the Searcher of hearts.
Manmohan SinghWith thy tongue utter thou the Name of the One Unapproachable Lord, the searcher of hearts.
Manmohan Singh (Punjabi)ਆਪਣੀ ਜੀਭ ਨਾਲ ਤੂੰ ਦਿਲਾਂ ਦੀਆਂ ਜਾਨਣਹਾਰ ਪਹੁੰਚ ਤੋਂ ਪਰੇ ਇੱਕ ਸਾਈਂ ਦੇ ਨਾਮ ਦਾ ਉਚਾਰਨ ਕਰ।
Fareedkot Teekaਅੰਤਰਜਾਮੀ ਜੋ ਪਾਵਣਾ ਕਠਨ ਹੈ, ਤਿਸੀ ਏਕ ਕੇ ਨਾਮ ਕੋ ਰਸਨਾ ਸੇ (ਭਨੁ) ਉਚਾਰੁ॥
Prof. Sahib Singhਜੀਭ ਨਾਲ ਉਸ ਇਕ ਪ੍ਰਭੂ ਨੂੰ ਯਾਦ ਕਰ ਜੋ ਸਭ ਦੇ ਦਿਲ ਦੀ ਜਾਣਦਾ ਹੈ ਤੇ ਜੋ (ਜੀਵਾਂ ਦੀ) ਪਹੁੰਚ ਤੋਂ ਪਰੇ ਹੈ।
ਪਦ ਅਰਥ ਅੰਤਰਜਾਮੀ = ਹਰੇਕ ਦੇ ਦਿਲ ਦੀ ਜਾਣਨ ਵਾਲਾ। ਅਗਮੁ = ਅ-ਗਮੁ, ਜਿਸ ਤਕ ਪਹੁੰਚ ਨਾਹ ਹੋ ਸਕੇ। ਰਸਨਾ = ਜੀਭ। ਭਨੁ = ਉੱਚਾਰ, ਜਪ।
SikhNet (Spanish)Recita el Nombre del Uno sólo con tu lengua; Él es Infinito y el Conocedor Íntimo de nuestros corazones.
ਰਵਿ ਰਹਿਆ ਸਰਬਤਿ; ਨਾਨਕੁ ਬਲਿ ਜਾਈ ॥੨੦॥
rav rahiaa sarabat; naanak bal jaaee |20|
Sant Singh KhalsaHe is all-pervading everywhere. Nanak is a sacrifice to Him. ||20||
Manmohan SinghThe Lord is pervading all over. Nanak is a sacrifice unto Him.
Manmohan Singh (Punjabi)ਸੁਆਮੀ ਸਾਰੇ ਵਿਆਪਕ ਹੋ ਰਿਹਾ ਹੈ, ਨਾਨਕ ਉਸ ਉਤੋਂ ਕੁਰਬਾਨ ਵੰਝਦਾ ਹੈ।
Fareedkot Teekaਤੂੰ ਸਾਰੇ ਹੀ ਰਮ ਰਹਾ ਹੈਂ। ਇਸੀ ਤੇ ਸ੍ਰੀ ਗੁਰੂ ਜੀ ਕਹਿਤੇ ਹੈਂ: ਮੈਂ ਤੇਰੇ ਪਰ ਬਲਿਹਾਰ ਜਾਤਾ ਹੂੰ॥੨੦॥
Prof. Sahib Singhਨਾਨਕ ਉਸ ਪ੍ਰਭੂ ਤੋਂ ਸਦਕੇ ਹੈ ਜੋ ਸਾਰਿਆਂ ਵਿਚ ਵਿਆਪਕ ਹੈ ॥੨੦॥
ਪਦ ਅਰਥ ਰਵਿ ਰਹਿਆ = ਵਿਆਪਕ ਹੈ। ਸਰਬਤਿ = ਸਾਰਿਆਂ ਵਿਚ ॥੨੦॥
SikhNet (Spanish)Sí, Él prevalece en todo, por todas partes y Nanak ofrece su ser en total sacrificio para Su Gloria. (20)