ੴ

ਸਿੱਖਬਾਣੀ · SikhBani

ਧਨਵੰਤਾ ਇਵ ਹੀ ਕਹੈ ਅਵਰੀ ਧਨ ਕਉ ਜਾਉ ॥

dhanavantaa iv hee kahai avaree dhan kau jaau
Guru Nanak Dev Ji ਗੁਰੂ ਨਾਨਕ ਦੇਵ ਜੀ · Raag Saarang · Ang 1244 · 3 lines
Translations

ਸਲੋਕ ਮਃ ੧ ॥

salok mahalaa 1 |

Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਿiਾਹੀ।
SikhNet (Spanish)Slok, Mejl Guru Nanak Dev, Primer Canal Divino.

ਧਨਵੰਤਾ ਇਵ ਹੀ ਕਹੈ; ਅਵਰੀ ਧਨ ਕਉ ਜਾਉ ॥

dhanavantaa iv hee kahai; avaree dhan kau jaau |

Sant Singh KhalsaThus speaks the wealthy man: I should go and get more wealth.
Manmohan SinghThus says the rich-man, "I should go out in search of more wealth".
Manmohan Singh (Punjabi)ਐਸ ਤਰ੍ਹਾਂ ਆਖਦਾ ਹੈ ਅਮੀਰ ਆਦਮੀ, ਮੈਨੂੰ ਹੋਰ ਦੌਲਤ ਦੀ ਢੂੰਡ-ਭਾਲ ਕਰਨ ਨਹੀਂ ਜਾਣਾ ਚਾਹੀਦਾ ਹੈ।
Fareedkot Teekaਧਨੀ ਪੁਰਸ਼ ਐਸੇ ਹੀ ਕਹਿਤਾ ਹੈ ਕਿ ਮੈਂ ਅਵਰ ਧਨ ਕਉ ਖਟਣੇ ਵਾਸਤੇ ਜਾਵੋਂ, ਭਾਵ ਤ੍ਰਿਪਤਿ ਨਹੀਂ ਹੋਤਾ ਹੈ॥
Prof. Sahib Singhਧਨ ਵਾਲਾ ਮਨੁੱਖ (ਸਦਾ) ਇਉਂ ਹੀ ਆਖਦਾ ਹੈ ਕਿ ਮੈਂ ਹੋਰ ਧਨ ਕਮਾਣ ਲਈ ਜਾਵਾਂ।

ਪਦ ਅਰਥ ਇਵ ਹੀ = ਇਉਂ ਹੀ, ਇਸੇ ਤਰ੍ਹਾਂ ਹੀ। ਧਨ ਕਉ = ਧਨ ਵਾਸਤੇ, ਧਨ ਇਕੱਠਾ ਕਰਨ ਲਈ। ਜਾਉ = ਜਾਉਂ, ਜਾਵਾਂ।

SikhNet (Spanish)Los ricos son aquéllos que buscan cada vez más y más a Dios.

ਨਾਨਕੁ. ਨਿਰਧਨੁ ਤਿਤੁ ਦਿਨਿ; ਜਿਤੁ ਦਿਨਿ ਵਿਸਰੈ ਨਾਉ ॥੧॥

naanak. niradhan tith din; jit din visarai naau |1|

Sant Singh KhalsaNanak becomes poor on that day when he forgets the Lord's Name. ||1||
Manmohan SinghNanak becomes poor on the day, when he forgets the Lord's name.
Manmohan Singh (Punjabi)ਨਾਨਕ ਉਸ ਦਿਹਾੜੇ ਕੰਗਾਲ ਹੋ ਜਾਂਦਾ ਹੈ, ਜਿਸ ਦਿਹਾੜੇ ਉਸ ਨੂੰ ਪ੍ਰਭੂ ਦਾ ਨਾਮ ਭੁੱਲ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਪਰੰਤੂ ਪੁਰਸ਼ ਨਿਰਧਨ ਤਿਸ ਦਿਨ ਹੈ ਜਿਸ ਦਿਨ ਤਿਸ ਸੇ ਪਰਮੇਸ੍ਵਰ ਕਾ ਨਾਮ ਬਿਸਰ ਜਾਵੇ॥੧॥
Prof. Sahib Singhਪਰ ਨਾਨਕ ਤਾਂ ਉਸ ਦਿਹਾੜੇ ਕੰਗਾਲ (ਹੋਵੇਗਾ) ਜਿਸ ਦਿਨ ਇਸ ਨੂੰ ਪਰਮਾਤਮਾ ਦਾ ਨਾਮ ਵਿੱਸਰੇਗਾ ॥੧॥

ਪਦ ਅਰਥ ਨਿਰਧਨੁ = ਕੰਗਾਲ। ਤਿਤੁ ਦਿਨਿ = ਉਸ ਦਿਨ ਵਿਚ, ਉਸ ਦਿਹਾੜੇ। ਜਿਤੁ ਦਿਨਿ = ਜਿਸ ਦਿਹਾੜੇ (ਲਫ਼ਜ਼ 'ਤਿਤੁ' ਅਤੇ 'ਜਿਤੁ' ਅਧਿਕਰਣ ਕਾਰਕ ਇਕ-ਵਚਨ ਹਨ ਲਫ਼ਜ਼ 'ਤਿਸੁ' ਅਤੇ 'ਜਿਸੁ' ਤੋਂ) ॥੧॥

SikhNet (Spanish)Pero el día en que se olvidan del Nombre del Señor se vuelven en verdad pobres. (1)
Answers quote the Granth verbatim with Ang citations. AI commentary is not Gurbani and not a religious ruling.