ੴ

ਸਿੱਖਬਾਣੀ · SikhBani

ਸਤਜੁਗਿ ਤੈ ਮਾਣਿਓ ਛਲਿਓ ਬਲਿ ਬਾਵਨ ਭਾਇਓ ॥

satajug tai maanio chhalio bal baavan bhaaeo
Bhatt Kalh Sahar ਭੱਟ ਕਲੵ ਸਹਾਰ · Svaiyay First Mehl · Ang 1390 · 6 lines
Translations

ਸਤਜੁਗਿ. ਤੈ ਮਾਣਿਓ; ਛਲਿਓ ਬਲਿ, ਬਾਵਨ ਭਾਇਓ ॥

satajug. tai maanio; chhalio bal, baavan bhaaeo |

Sant Singh KhalsaIn the Golden Age of Sat Yuga, You were pleased to deceive Baal the king, in the form of a dwarf.
Manmohan SinghIn Goldage thou enjoyed as the dwarf incarnate and were pleased to deceive Bal, the King.
Manmohan Singh (Punjabi)ਸੁਨਹਿਰੀ ਯੁਗ ਅੰਦਰ ਤੂੰ ਬੋਣਾ ਅਵਤਾਰ ਹੋ ਅਨੰਦ ਲਿਆ ਅਤੇ ਬਲਰਾਜੇ ਨੂੰ ਠਗਣਾ ਤੈਨੂੰ ਚੰਗਾ ਲੱਗਾ।
Fareedkot Teekaਸਤਿਜੁਗ ਕੇ ਬੀਚ ਤੈਨੇ ਐਸੇ ਮਾਣਿਆ ਹੈ, ਜੋ ਬਲਿਰਾਜਾ ਕੋ ਇੰਦ੍ਰ ਹੇਤ ਛਲ ਲੀਆ ਹੈ, ਤਿਸੀ ਤੇ ਬਾਵਨ ਅਵਤਾਰ ਤੁਝ ਕੋ ਭਾਵਤਾ ਭਯਾ ਹੈ ਵਾ ਬਾਵਨ ਰੂਪ ਭਯਾ ਹੈ॥
Prof. Sahib Singh(ਹੇ ਗੁਰੂ ਨਾਨਕ!) ਸਤਜੁਗ ਵਿਚ (ਭੀ) ਤੂੰ ਹੀ (ਰਾਜ ਤੇ ਜੋਗ) ਮਾਣਿਆ ਸੀ, ਤੂੰ ਹੀ ਰਾਜਾ ਬਲਿ ਨੂੰ ਛਲਿਆ ਸੀ ਤੇ ਤਦੋਂ ਵਾਮਨ ਅਵਤਾਰ ਬਣਨਾ ਤੈਨੂੰ ਚੰਗਾ ਲੱਗਾ ਸੀ।

ਪਦ ਅਰਥ ਸਤਿਜੁਗ = ਸਤਜੁਗ ਵਿਚ। ਤੈ = ਤੂੰ (ਹੇ ਗੁਰੂ ਨਾਨਕ!)। ਮਾਣਿਓ = (ਰਾਜ ਤੇ ਜੋਗ) ਮਾਣਿਆ। ਬਲਿ = ਰਾਜਾ ਬਲਿ ਜਿਸ ਨੂੰ ਵਾਮਨ ਅਵਤਾਰ ਨੇ ਛਲਿਆ ਸੀ। ਭਾਇਓ = ਚੰਗਾ ਲੱਗਾ। ਬਾਵਨ = ਵਾਮਨ ਅਵਤਾਰ।

SikhNet (Spanish)En la Era dorada de Sat eras Krishna, estabas complacido de engañar a Baal, el rey, en la forma de un enano.

ਤ੍ਰੇਤੈ. ਤੈ ਮਾਣਿਓ; ਰਾਮੁ ਰਘੁਵੰਸੁ ਕਹਾਇਓ ॥

tretai. tai maanio; raam raghuvans kahaaeo |

Sant Singh KhalsaIn the Silver Age of Traytaa Yuga, You were called Raam of the Raghu dynasty.
Manmohan SinghIn the Silverage, thou enjoyed being called Ram Chandra of the Raghwa dynasty.
Manmohan Singh (Punjabi)ਚਾਂਦੀ ਦੇ ਯੁਗ ਅੰਦਰ, ਤੈ ਰਾਘਵਾ ਖਾਨਦਾਨ ਦੇ ਰਾਮ ਚੰਦ੍ਰ ਅਖਵਾਉਣ ਵਿੱਚ ਅਨੰਦ ਲਿਆ।
Fareedkot Teekaਤ੍ਰੇਤੈ ਕੋ ਤੈਨੇ ਐਸੇ (ਮਾਣਿਓ) ਭੋਗਿਆ ਹੈ ਰੁਘੂ ਕੀ ਬੰਸ ਮੇਂ ਰਾਮ ਰੂਪ ਕਹਾਯਾ ਹੈ॥
Prof. Sahib Singhਤ੍ਰੇਤੇ ਵਿਚ ਭੀ ਤੂੰ ਹੀ (ਰਾਜ ਤੇ ਜੋਗ) ਮਾਣਿਆ ਸੀ, ਤਦੋਂ ਤੂੰ ਆਪਣੇ ਆਪ ਨੂੰ ਰਘੁਵੰਸੀ ਰਾਮ ਅਖਵਾਇਆ ਸੀ (ਭਾਵ, ਹੇ ਗੁਰੂ ਨਾਨਕ! ਮੇਰੇ ਵਾਸਤੇ ਤਾਂ ਤੂੰ ਹੀ ਹੈਂ ਵਾਮਨ ਅਵਤਾਰ, ਤੂੰ ਹੀ ਹੈਂ ਰਘੁਵੰਸੀ ਰਾਮ)।

ਪਦ ਅਰਥ ਤ੍ਰੇਤੈ = ਤ੍ਰੇਤੇ ਜੁਗ ਵਿਚ। ਰਘੁਵੰਸੁ = ਰਘੂ ਦੀ ਵੰਸ ਵਾਲਾ।

SikhNet (Spanish)En la Era de plata de Tetra, te llamabas Ram de la Dinastía Raghu y en la Era de bronce de Duapar,

ਦੁਆਪੁਰਿ. ਕ੍ਰਿਸਨ ਮੁਰਾਰਿ; ਕੰਸੁ ਕਿਰਤਾਰਥੁ ਕੀਓ ॥

duaapur. krisan muraar; kans kirataarath keeo |

Sant Singh KhalsaIn the Brass Age of Dwaapur Yuga, You were Krishna; You killed Mur the demon and saved Kans.
Manmohan SinghIn the Brass age, becoming Krishna, thou killed Mur the demon and delivered Kans.
Manmohan Singh (Punjabi)ਪਿੱਤਲ ਦੇ ਯੁਗ ਅੰਦਰ, ਕ੍ਰਿਸ਼ਨ ਹੋ, ਤੂੰ ਮੂਰ ਰਾਖਸ਼ ਨੂੰ ਮਾਰ ਸੁਟਿਆ ਅਤੇ ਕੰਸ ਨੂੰ ਮੁਕਤ ਕਰ ਦਿੱਤਾ।
Fareedkot Teekaਦੁਆਪਰ ਮੇਂ ਮੁਰਾਰੀ ਕ੍ਰਿਸ਼ਨ ਅਵਤਾਰ ਧਾਰ ਕਰ ਕੰਸ ਕੋ ਮਾਰ ਕਰ (ਕ੍ਰਿਤਾਰਥੁ) ਕਲ੍ਯਾਨ ਕੀਆ ਹੈ॥
Prof. Sahib Singh(ਹੇ ਗੁਰੂ ਨਾਨਕ!) ਦੁਆਪੁਰ ਜੁਗ ਵਿਚ ਕ੍ਰਿਸ਼ਨ ਮੁਰਾਰ ਭੀ (ਤੂੰ ਹੀ ਸੈਂ), ਤੂੰ ਹੀ ਕੰਸ ਨੂੰ (ਮਾਰ ਕੇ) ਮੁਕਤ ਕੀਤਾ ਸੀ।

ਪਦ ਅਰਥ ਦੁਆਪੁਰਿ = ਦੁਆਪੁਰ (ਜੁਗ) ਵਿਚ। ਮੁਰਾਰਿ = (ਮੁਰ-ਅਰਿ) ਮੁਰ (ਦੈਂਤ) ਦਾ ਵੈਰੀ। ਕਿਰਤਾਰਥੁ = ਸਫਲ, ਮੁਕਤ।

SikhNet (Spanish)eras Krishna, mataste a Mur, el ser maligno y salvaste a Kans.

ਉਗ੍ਰਸੈਣ ਕਉ ਰਾਜੁ; ਅਭੈ ਭਗਤਹ ਜਨ ਦੀਓ ॥

augrasain kau raaj; abhai bhagatah jan deeo |

Sant Singh KhalsaYou blessed Ugrasain with a kingdom, and You blessed Your humble devotees with fearlessness.
Manmohan SinghThou blessed Ugar Sain with empire and he pious persons with the fearless status.
Manmohan Singh (Punjabi)ਤੈ ਉਗ੍ਰਸੈਨ ਨੂੰ ਪਾਤਿਸ਼ਾਹੀ ਅਤੇ ਪਵਿੱਤਰ ਪੁਰਸ਼ਾਂ ਭੈ-ਰਹਿਤ ਮਰਤਬਾ ਪਰਦਾਨ ਕਰ ਦਿੱਤਾ।
Fareedkot Teekaਉਗ੍ਰਸੈਨ ਕੋ ਰਾਜ ਦੇ ਕਰ ਅਪਨੇ ਭਗਤ ਜਨੋਂ ਕੋ ਅਬੈ ਦਾਨ ਦੀਆ ਹੈ॥
Prof. Sahib Singh(ਤੂੰ ਹੀ) ਉਗ੍ਰਸੈਣ ਨੂੰ (ਮਥੁਰਾ ਦਾ) ਰਾਜ ਅਤੇ ਆਪਣੇ ਭਗਤ ਜਨਾਂ ਨੂੰ ਨਿਰਭੈਤਾ ਬਖ਼ਸ਼ੀ ਸੀ (ਭਾਵ, ਹੇ ਗੁਰੂ ਨਾਨਕ! ਮੇਰੇ ਵਾਸਤੇ ਤਾਂ ਤੂੰ ਹੀ ਹੈਂ ਸ੍ਰੀ ਕ੍ਰਿਸ਼ਨ)।

ਪਦ ਅਰਥ ਉਗ੍ਰਸੈਣ = ਮਥੁਰਾ ਦਾ ਰਾਜਾ, ਕੰਸ ਦਾ ਪਿਤਾ; ਕੰਸ ਇਸ ਨੂੰ ਤਖ਼ਤ ਤੋਂ ਲਾਹ ਕੇ ਰਾਜਾ ਬਣ ਬੈਠਾ ਸੀ; ਸ੍ਰੀ ਕ੍ਰਿਸ਼ਨ ਜੀ ਨੇ ਕੰਸ ਨੂੰ ਮਾਰ ਕੇ ਮੁੜ ਉਗ੍ਰਸੈਣ ਨੂੰ ਰਾਜ ਦੇ ਦਿੱਤਾ ਸੀ। ਅਭੈ = ਅਭੈ = ਪਦ, ਨਿਰਭੈਤਾ। ਭਗਤਹ ਜਨ = ਭਗਤਾਂ ਨੂੰ।

SikhNet (Spanish)Tus Bendiciones confirieron a Ugrasain con un reino, y diste a tus humildes Devotos la actitud de vivir sin miedos y temores.

ਕਲਿਜੁਗਿ. ਪ੍ਰਮਾਣੁ ਨਾਨਕ ਗੁਰੁ; ਅੰਗਦੁ ਅਮਰੁ ਕਹਾਇਓ ॥

kalijug. pramaan naanak gur; angad amar kahaaeo |

Sant Singh KhalsaIn the Iron Age, the Dark Age of Kali Yuga, You are known and accepted as Guru Nanak, Guru Angad and Guru Amar Das.
Manmohan SinghIn the Iron thou are called the accepted Guru's Nanak, Angad and Amar Dass.
Manmohan Singh (Punjabi)ਲੌਹੇ ਦੇ ਯੁਗ ਅੰਦਰ ਤੂੰ ਮਕਬੂਲ ਗੁਰਦੇਵ, ਨਾਨਕ, ਅੰਗਦ ਅਤੇ ਅਮਰਦਾਸ ਆਖਿਆ ਜਾਂਦਾ ਹੈ।
Fareedkot Teekaਸੋਈ ਅਬ ਕਲਿਯੁਗ ਮੇਂ ਤਿਨ ਤੀਨੋਂ ਜੁਗੋਂ ਕੇ (ਪ੍ਰਮਾਣੁ) ਸਮਾਨ ਸ੍ਰੀ ਗੁਰੂ ਨਾਨਕ ਸਾਹਿਬ ਜੀ, ਸ੍ਰੀ ਅੰਗਦ ਸਾਹਿਬ ਜੀ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਸਤਿਗੁਰੋਂ ਕੇ ਅਵਤਾਰ ਧਾਰਕਰ ਐਸੇ ਨਾਮੋ ਕੋ ਕਹਾਯਾ ਹੈ॥
Prof. Sahib Singhਹੇ ਗੁਰੂ ਨਾਨਕ! ਕਲਜੁਗ ਵਿਚ (ਭੀ ਤੂੰ ਹੀ) ਸਮਰਥਾ ਵਾਲਾ ਹੈਂ, (ਤੂੰ ਹੀ ਆਪਣੇ ਆਪ ਨੂੰ) ਗੁਰੂ ਅੰਗਦ ਤੇ ਗੁਰੂ ਅਮਰਦਾਸ ਅਖਵਾਇਆ ਹੈ।

ਪਦ ਅਰਥ ਕਲਿਜੁਗਿ = ਕਲਜੁਗ ਵਿਚ। ਪ੍ਰਮਾਣੁ = ਪ੍ਰਮਾਣਿਕ, ਮੰਨਿਆ-ਪਰਮੰਨਿਆ ਹੋਇਆ, ਸਮਰਥਾ ਵਾਲਾ। ਨਾਨਕ = ਹੇ (ਗੁਰੂ) ਨਾਨਕ!

SikhNet (Spanish)En la Era de Hierro, la Era oscura de Kali, eres conocido y aceptado como Guru Nanak, Guru Angad y Guru Amar Das. La soberana regencia del Gran Guru es inmutable y permanente,

ਸ੍ਰੀ ਗੁਰੂ ਰਾਜੁ ਅਬਿਚਲੁ ਅਟਲੁ; ਆਦਿ ਪੁਰਖਿ ਫੁਰਮਾਇਓ ॥੭॥

sree guroo raaj abichal attal; aad purakh furamaaeo |7|

Sant Singh KhalsaThe sovereign rule of the Great Guru is unchanging and permanent, according the Command of the Primal Lord God. ||7||
Manmohan SinghImperishable and Immovable is the rule of the reverend Guru, for such is the command of the Primal Lord.
Manmohan Singh (Punjabi)ਅਬਿਨਾਸ਼ੀ ਅਤੇ ਅਹਿੱਲ ਹੈ ਰਾਜ ਭਾਗ ਪੂਜਯ ਗੁਰਾਂ ਦਾ ਕਿਉਂ ਜੋ ਐਹੋ ਜੇਹਾ ਹੀ ਹੁਕਮ ਹੈ ਪਰਾਪੂਰਬਲੇ ਪ੍ਰਭੂ ਦਾ।
Fareedkot Teekaਤਾਂ ਤੇ ਹੇ ਸ੍ਰੀ ਗੁਰੂ ਸਾਹਿਬ ਜੀ! ਆਪ ਸਦਾ ਅਟਲ ਸਰੂਪ ਹੈਂ ਔ ਆਪ ਕਾ ਰਾਜ ਭੀ ਅਬਚਲ ਹੈ। ਆਪ ਕੋ ਅਵਤਾਰ ਧਾਰਨੇ ਕਾ ਹੁਕਮ ਆਦਿ ਪੁਰਖ ਨੇ ਫੁਰਮਾਯਾ ਹੈ॥੭॥
Prof. Sahib Singh(ਇਹ ਤਾਂ) ਅਕਾਲ ਪੁਰਖ ਨੇ (ਹੀ) ਹੁਕਮ ਦੇ ਰੱਖਿਆ ਹੈ ਕਿ ਸ੍ਰੀ ਗੁਰੂ (ਨਾਨਕ ਦੇਵ ਜੀ) ਦਾ ਰਾਜ ਸਦਾ-ਥਿਰ ਤੇ ਅਟੱਲ ਹੈ ॥੭॥

ਪਦ ਅਰਥ ਸ੍ਰੀ ਗੁਰੂ ਰਾਜੁ = ਸ੍ਰੀ ਗੁਰੂ (ਨਾਨਕ ਦੇਵ ਜੀ) ਦਾ ਰਾਜ। ਅਬਿਚਲੁ = ਨਾਂਹ ਹਿੱਲਣ ਵਾਲਾ, ਪੱਕਾ, ਥਿਰ। ਆਦਿ ਪੁਰਖਿ = ਆਦਿ ਪੁਰਖ ਨੇ, ਅਕਾਲ ਪੁਰਖ ਨੇ ॥੭॥

SikhNet (Spanish)de acuerdo al Mandato de nuestro Señor, el Dios Primordial. (7)
Answers quote the Granth verbatim with Ang citations. AI commentary is not Gurbani and not a religious ruling.