ਗੁਣ ਗਾਵੈ ਰਵਿਦਾਸੁ; ਭਗਤੁ ਜੈਦੇਵ ਤ੍ਰਿਲੋਚਨ ॥
gun gaavai ravidaas; bhagat jaidev trilochan |
Sant Singh KhalsaHis Glorious Praises are sung by the devotees Ravi Daas, Jai Dayv and Trilochan.
Manmohan SinghHis praises are sung by saints Ravi Dass, Jaidev and Trilochan.
Manmohan Singh (Punjabi)ਸੰਤ ਰਵਿਦਾਸ, ਜੈਦੇਵ ਅਤੇ ਤ੍ਰਿਲੋਚਨ ਗੁਰੂ ਨਾਨਕ ਦੀਆਂ ਸਿਫਤਾਂ ਗਾਇਨ ਕਰਦੇ ਹਨ।
Fareedkot Teekaਤਾਂ ਤੇ ਤੇਰੇ ਗੁਣੋਂ ਕੋ ਰਵਿਦਾਸ ਭਗਤ ਔ ਜੈ ਦੇਵ ਜੀ ਔ ਤ੍ਰਿਲੋਚਨ ਜੀ ਭੀ ਗਾਵਤੇ ਹੈਂ॥
Prof. Sahib Singh(ਉਸ ਗੁਰੂ ਨਾਨਕ ਦੇ) ਗੁਣ ਰਵਿਦਾਸ ਭਗਤ ਗਾ ਰਿਹਾ ਹੈ, ਜੈਦੇਵ ਤੇ ਤ੍ਰਿਲੋਚਨ ਗਾ ਰਹੇ ਹਨ,
SikhNet (Spanish)Sus Gloriosas Alabanzas son recitadas por los Devotos, Ravi Das, Ye Dev y Trilochan,
ਨਾਮਾ ਭਗਤੁ ਕਬੀਰੁ; ਸਦਾ ਗਾਵਹਿ. ਸਮ ਲੋਚਨ ॥
naamaa bhagat kabeer; sadaa gaaveh. sam lochan |
Sant Singh KhalsaThe devotees Naam Dayv and Kabeer praise Him continually, knowing Him to be even-eyed.
Manmohan SinghDeeming thee even-eyed, the devotees like Name and Kabir ever sing thine praises. O Guru Nanak.
Manmohan Singh (Punjabi)ਤੈਨੂੰ ਇਕ ਦ੍ਰਿਸ਼ਟੀ ਵਾਲਾ ਜਾਣ ਕੇ, ਨਾਮਦੇਵ ਅਤੇ ਕਬੀਰ ਵਰਗੇ ਵੈਰਾਗੀ ਤੇਰੀਆਂ ਸਿਫਤਾਂ ਸਦੀਵ ਹੀ ਗਾਇਨ ਕਰਦੇ ਹਨ, ਹੇ ਗੁਰੂ ਨਾਨਕ!
Fareedkot Teekaਨਾਮਦੇਵ ਜੀ ਔ ਭਗਤ ਕਬੀਰ ਜੀ ਸਮਦ੍ਰਿਸਟੀ ਕਰਕੇ, ਭਾਵ ਸਰਬ ਮੇਂ ਵਿਆਪਕ ਜਾਨ ਕਰ ਤੁਝ ਕੋ ਸਦਾ ਗਾਵਤੇ ਹੈਂ॥
Prof. Sahib Singhਭਗਤ ਨਾਮਦੇਵ ਤੇ ਕਬੀਰ ਗਾ ਰਹੇ ਹਨ; (ਜੋ) ਅਕਾਲ ਪੁਰਖ ਨੂੰ ਆਪਣੇ ਨੇਤ੍ਰਾਂ ਨਾਲ ਸਭ ਥਾਈਂ ਵੇਖ ਰਿਹਾ ਹੈ।ਪਦ ਅਰਥ ਗਾਵਹਿ = ਗਾਉਂਦੇ ਹਨ। ਸਮਲੋਚਨ = ਸਮਾਨ ਨੇਤ੍ਰਾਂ ਵਾਲੇ ਦੋ (ਗੁਣਾਂ ਨੂੰ), ਉਸ ਗੁਰੂ ਨਾਨਕ ਦੇ (ਗੁਣਾਂ ਨੂੰ) ਜੋ ਅਕਾਲ ਪੁਰਖ ਨੂੰ ਆਪਣੇ ਨੇਤ੍ਰਾਂ ਨਾਲ ਸਭ ਥਾਈਂ ਵੇਖ ਰਿਹਾ ਹੈ। ਸਮ = ਬਰਾਬਰ। ਲੋਚਨ = ਅੱਖ (लोचन)।
SikhNet (Spanish)los Devotos Nam Dev y Kabir Lo Alaban continuamente, sabiendo que Él es de mirada pareja.
ਭਗਤੁ ਬੇਣਿ. ਗੁਣ ਰਵੈ; ਸਹਜਿ ਆਤਮ ਰੰਗੁ ਮਾਣੈ ॥
bhagat ben. gun ravai; sehaj aatam rang maanai |
Sant Singh KhalsaThe devotee Baynee sings His Praises; He intuitively enjoys the ecstasy of the soul.
Manmohan SinghSaying that thou enjoy spiritual bliss with equipoise, Beni, the saint, recites thy praise, O Guru Nanak.
Manmohan Singh (Punjabi)ਇਹ ਆਖਦਾ ਹੋਇਆ ਕਿ ਤੂੰ ਅਡੋਲਤਾ ਨਾਲ ਰੂਹਾਨੀ ਅਨੰਦ ਭੋਗਦਾ ਹੈ, ਸੰਤ ਬੇਣੀ ਤੇਰੀ ਮਹਿਮਾ ਉਚਾਰਨ ਕਰਦਾ ਹੈ, ਹੇ ਗੁਰੂ ਨਾਨਕ।
Fareedkot Teekaਬੇਣੀ ਭਗਤਿ ਜੀ ਤੇਰੇ ਗੁਣੋਂ ਕੋ (ਰਵੈ) ਉਚਾਰਨ ਕਰਤੇ ਹੈਂ, ਤਿਸੀ ਤੇ ਸੁਤੇ ਆਤਮ ਅਨੰਦ ਕੋ (ਮਾਣੈ) ਭੋਗਤੇ ਹੈਂ॥
Prof. Sahib Singh(ਜੋ ਗੁਰੂ ਨਾਨਕ) ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਮਿਲਾਪ ਦੇ ਸੁਆਦ ਨੂੰ ਮਾਣਦਾ ਹੈ,ਪਦ ਅਰਥ ਰਵੈ = ਗਾਉਂਦਾ ਹੈ, ਜਪਦਾ ਹੈ। ਸਹਜਿ = ਸਹਜ ਅਵਸਥਾ ਵਿਚ, ਅਡੋਲਤਾ ਵਿਚ (ਰਹਿ ਕੇ)। ਆਤਮ ਰੰਗੁ = ਪਰਮਾਤਮਾ (ਦੇ-ਮਿਲਾਪ) ਦਾ ਸੁਆਦ।
SikhNet (Spanish)El Devoto Beni canta Sus Alabanzas, él de forma intuitiva disfruta del Éxtasis del Alma.
ਜੋਗ ਧਿਆਨਿ ਗੁਰ ਗਿਆਨਿ; ਬਿਨਾ ਪ੍ਰਭ. ਅਵਰੁ, ਨ ਜਾਣੈ ॥
jog dhiaan gur giaan; binaa prabh. avar, na jaanai |
Sant Singh KhalsaHe is the Master of Yoga and meditation, and the spiritual wisdom of the Guru; He knows none other except God.
Manmohan SinghBlessed with the Lord's contemplation and comprehension, thou are blended with Him and know not any other without Him, O Guru Nanak.
Manmohan Singh (Punjabi)ਸੁਆਮੀ ਦੇ ਸਿਮਰਨ ਅਤੇ ਗਿਆਤ ਦੀ ਦਾਤ ਪਰਾਪਤ ਕਰ, ਤੂੰ ਉਸ ਨਾਲ ਅਭੇਦ ਹੋ ਗਿਆ ਹੈ, ਅਤੇ ਉਸ ਦੇ ਬਾਝੋਂ ਹੋਰ ਕਿਸੇ ਨੂੰ ਨਹੀਂ ਜਾਣਦਾ, ਹੇ ਗੁਰੂ ਨਾਨਕ।
Fareedkot Teekaਜੋ ਗੁਰੋਂ ਤੇ ਗਿਆਨ ਪਾਇ ਕਰ ਕੇ ਜੋਗ ਧਿਆਨ ਮੇਂ ਇਸਥਿਤ ਹੂਏ ਹੈ, ਪ੍ਰਭੂ ਤੇ ਬਿਨਾਂ ਔਰ ਕੋ ਨਹੀਂ ਜਾਣਤੇ ਹੈਂ॥
Prof. Sahib Singh(ਜੋ ਗੁਰੂ ਨਾਨਕ) ਗੁਰੂ ਦੇ ਗਿਆਨ ਦੀ ਬਰਕਤਿ ਨਾਲ ਅਕਾਲ ਪੁਰਖ ਵਿਚ ਸੁਰਤੀ ਜੋੜ ਕੇ ਉਸ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਜਾਣਦਾ, (ਉਸ ਦੇ) ਗੁਣਾਂ ਨੂੰ ਬੇਣੀ ਭਗਤ ਗਾ ਰਿਹਾ ਹੈ।ਪਦ ਅਰਥ ਜੋਗ = (ਪਰਮਾਤਮਾ ਦਾ) ਮਿਲਾਪ। ਜੋਗ ਧਿਆਨਿ = ਜੋਗ ਦੇ ਧਿਆਨ ਵਿਚ, ਪਰਮਾਤਮਾ ਦੇ ਮਿਲਾਪ ਵਿਚ ਧਿਆਨ ਲਾਣ ਕਰਕੇ, ਭਾਵ, ਪਰਮਾਤਮਾ ਵਿਚ ਸੁਰਤੀ ਜੋੜਨ ਕਰਕੇ। ਗੁਰ ਗਿਆਨ = ਗੁਰੂ ਦੇ ਗਿਆਨ ਦੁਆਰਾ। ਅਵਰੁ = ਕਿਸੇ ਹੋਰ ਨੂੰ।
SikhNet (Spanish)Él es el Maestro de la Yoga y la Meditación, y la Sabiduría Espiritual del Guru, no conoce a otro excepto a Dios.
ਸੁਖਦੇਉ ਪਰੀਖੵਤੁ. ਗੁਣ ਰਵੈ; ਗੋਤਮ ਰਿਖਿ. ਜਸੁ ਗਾਇਓ ॥
sukhadeo pareekhayat. gun ravai; gotam rikh. jas gaaeo |
Sant Singh KhalsaSukh Dayv and Preekhyat sing His Praises, and Gautam the rishi sings His Praise.
Manmohan SinghSukhdev and Prikhat recite thine virtues and Gautam, the sage, sings thy praise.
Manmohan Singh (Punjabi)ਸੁਖਦੇਵ ਅਤੇ ਪ੍ਰੀਖਤ ਤੇਰੀਆਂ ਨੇਕੀਆਂ ਵਰਨਣ ਕਰਦੇ ਹਨ ਅਤੇ ਗੋਤਮ ਰਿਸ਼ੀ ਤੇਰੀ ਮਹਿਮਾ ਗਾਇਨ ਕਰਦਾ ਹੈ।
Fareedkot Teekaਸੁਖਦੇਵ ਜੀ ਔ ਪਰੀਖਤ ਆਦੀ ਤੇਰੇ ਗੁਣੋਂ ਕੋ ਉਚਾਰਤੇ ਹੈਂ ਔ ਗੋਤਮ ਰਿਖੀ ਨੇ ਭੀ ਤੇਰੇ ਹੀ ਜਸ ਕੋ ਗਾ੍ਯਨ ਕੀਆ ਹੈ॥
Prof. Sahib Singhਸੁਖਦੇਵ ਰਿਸ਼ੀ (ਗੁਰੂ ਨਾਨਕ ਦੇ ਗੁਣ) ਗਾ ਰਿਹਾ ਹੈ ਤੇ (ਰਾਜਾ) ਪਰੀਖਤ (ਭੀ ਗੁਰੂ ਨਾਨਕ ਦੇ) ਗੁਣਾਂ ਨੂੰ ਗਾ ਰਿਹਾ ਹੈ। ਗੋਤਮ ਰਿਸ਼ੀ ਨੇ (ਭੀ ਗੁਰੂ ਨਾਨਕ ਦਾ ਹੀ) ਜਸ ਗਾਂਵਿਆ ਹੈ।ਪਦ ਅਰਥ ਸੁਖਦੇਉ = ਬਿਆਸ ਰਿਸ਼ੀ ਦੇ ਇਕ ਪੁੱਤ੍ਰ ਦਾ ਨਾਮ ਹੈ; ਇਹ ਸੁਖਦੇਵ ਜੀ ਘ੍ਰਿਤਾਚੀ ਨਾਮ ਅਪੱਛਰਾਂ ਦੀ ਕੁੱਖੋਂ ਜੰਮੇ ਸਨ; ਜੰਮਦੇ ਹੀ ਗਿਆਨ-ਵਾਨ ਸਨ, ਭਾਰੇ ਤਪੀ ਪ੍ਰਸਿੱਧ ਹੋਏ ਹਨ, ਇਹਨਾਂ ਨੇ ਹੀ ਰਾਜਾ ਪਰੀਖਤ ਨੂੰ ਭਾਗਵਤ ਪੁਰਾਣ ਸੁਣਾਇਆ ਸੀ। ਪਰੀਖ੍ਯ੍ਯਤੁ = ਇਹ ਰਾਜਾ ਅਭਿਮੰਨਯੂ ਦਾ ਪੁੱਤ੍ਰ ਤੇ ਅਰਜੁਨ ਦਾ ਪੋਤ੍ਰਾ ਹੋਇਆ ਹੈ, ਯੁਧਿਸ਼ਟਰ ਤੋਂ ਪਿੱਛੋਂ ਹਸਤਨਾਪੁਰ ਦਾ ਰਾਜ ਇਸੇ ਨੂੰ ਹੀ ਮਿਲਿਆ ਸੀ, ਸੱਪ ਲੜਨ ਕਰ ਕੇ ਇਸ ਦੀ ਮੌਤ ਹੋਈ ਸੀ। ਕਹਿੰਦੇ ਹਨ, ਕਲਜੁਗ ਦਾ ਸਮਾਂ ਇਸ ਦੇ ਰਾਜ ਤੋਂ ਹੀ ਆਰੰਭ ਹੋਇਆ ਸੀ। ਰਵੈ = ਸਿਮਰ ਰਿਹਾ ਹੈ (ਇਕ-ਵਚਨ)।
SikhNet (Spanish)Suk Dev y Priket cantan su Alabanza,
ਕਬਿ ਕਲ. ਸੁਜਸੁ ਨਾਨਕ ਗੁਰ; ਨਿਤ ਨਵਤਨੁ ਜਗਿ ਛਾਇਓ ॥੮॥
kab kal. sujas naanak gur; nit navatan jag chhaaeo |8|
Sant Singh KhalsaSays KAL the poet, the ever-fresh praises of Guru Nanak are spread throughout the world. ||8||
Manmohan SinghSays Kal, the poet, the ever fresh sublime praise of Guru Nanak, is diffused through the world.
Manmohan Singh (Punjabi)ਕਵੀਸ਼ਰ ਕਲ ਆਖਦਾ ਹੈ, ਗੁਰੂ ਨਾਨਕ ਦੀ ਸਦੀਵੀ ਨਵੀ ਨੁੱਕ ਸ਼੍ਰੇਸ਼ਟ ਮਹਿਮਾ ਸੰਸਾਰ ਅੰਦਰ ਫੈਲੀ ਹੋਈ ਹੈ।
Fareedkot Teekaਸ੍ਰੀ 'ਕਲ' ਕਵੀ ਜੀ ਕਹਤੇ ਹੈਂ: ਹੇ ਸ੍ਰੀ ਗੁਰੂ ਨਾਨਕ ਸਾਹਿਬ ਜੀ! ਆਪ ਕਾ ਨਵੀਨ ਜਸ ਨਿਤੰਪ੍ਰਤੀ ਜਗਤ ਮੇਂ ਛਾਇ ਰਹਿਆ ਹੈ॥੮॥
Prof. Sahib Singhਹੇ ਕਲ੍ਯ੍ਯ ਕਵੀ! ਗੁਰੂ ਨਾਨਕ (ਦੇਵ ਜੀ) ਦੀ ਸੋਹਣੀ ਸੋਭਾ ਨਿੱਤ ਨਵੀਂ ਹੈ ਤੇ ਜਗਤ ਵਿਚ ਆਪਣਾ ਪ੍ਰਭਾਵ ਪਾ ਰਹੀ ਹੈ ॥੮॥ਪਦ ਅਰਥ ਸੁਜਸੁ ਨਾਨਕ ਗੁਰ = ਗੁਰੂ ਨਾਨਕ ਦਾ ਸੋਹਣਾ ਜਸ। ਨਵਤਨੁ = ਨਵਾਂ। ਛਾਇਓ = ਛਾਇਆ ਹੋਇਆ ਹੈ, ਪ੍ਰਭਾਵ ਵਾਲਾ ਹੈ ॥੮॥
SikhNet (Spanish)y Gautam, el Rishi también las canta. Dice Kal, el poeta, las Alabanzas siempre frescas de Guru Nanak son esparcidas a través del mundo entero. (8)