ੴ

ਸਿੱਖਬਾਣੀ · SikhBani

ਰਾਜੁ ਜੋਗੁ ਮਾਣਿਓ ਬਸਿਓ ਨਿਰਵੈਰੁ ਰਿਦੰਤਰਿ ॥

raaj jog maanio basio niravair ridantar
Bhatt Kalh Sahar ਭੱਟ ਕਲੵ ਸਹਾਰ · Svaiyay First Mehl · Ang 1390 · 6 lines
Translations

ਰਾਜੁ ਜੋਗੁ ਮਾਣਿਓ; ਬਸਿਓ ਨਿਰਵੈਰੁ ਰਿਦੰਤਰਿ ॥

raaj jog maanio; basio niravair ridantar |

Sant Singh KhalsaHe mastered Raja Yoga, and enjoys sovereignty over both worlds; the Lord, beyond hate and revenge, is enshrined within His Heart.
Manmohan SinghHe enjoys the sovereignties of this world and the next one and the Uninimical Lord was enshrined in his mind.
Manmohan Singh (Punjabi)ਉਹ ਇਸ ਜਹਾਨ ਅਤੇ ਪ੍ਰਲੋਕ ਦੀਆਂ ਪਾਤਿਸ਼ਾਹੀਆਂ ਦਾ ਅਨੰਦ ਲੈਂਦੇ ਸਨ ਅਤੇ ਦੁਸ਼ਮਨੀ-ਰਹਿਤ ਸੁਆਮੀ ਉਨ੍ਹਾਂ ਦੇ ਚਿੱਤ ਅੰਦਰ ਵਸਦਾ ਸੀ।
Fareedkot Teekaਜਿਸ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰਾਜ ਜੋਗ ਕੋ ਮਾਣਿਆ ਹੈ ਔ ਜਿਨ ਕੇ ਰਿਦੇ ਅੰਤਰ ਸਦਾ ਨਿਰਵੈਰ ਭਾਵ ਵਸਿਆ ਹੈ, ਭਾਵ ਸਰਬ ਪਰ ਕਿਰਪਾਲੂ ਹੂਏ ਹੈਂ॥
Prof. Sahib Singh(ਗੁਰੂ ਨਾਨਕ ਦੇਵ ਜੀ ਨੇ) ਰਾਜ ਭੀ ਮਾਣਿਆ ਹੈ ਤੇ ਜੋਗ ਭੀ; ਨਿਰਵੈਰ ਅਕਾਲ ਪੁਰਖ (ਉਹਨਾਂ ਦੇ) ਹਿਰਦੇ ਵਿਚ ਵੱਸ ਰਿਹਾ ਹੈ।

ਪਦ ਅਰਥ ਬਸਿਓ = ਵੱਸ ਰਿਹਾ ਹੈ। ਰਿਦੰਤਰਿ = (ਗੁਰੂ ਨਾਨਕ ਦੇ) ਹਿਰਦੇ ਵਿਚ।

SikhNet (Spanish)Él conquistó el Raya Yoga y es soberano en los dos mundos, el Señor, Quien está más allá del odio y de la venganza, es Enaltecido en Su corazón.

ਸ੍ਰਿਸਟਿ ਸਗਲ ਉਧਰੀ; ਨਾਮਿ ਲੇ. ਤਰਿਓ ਨਿਰੰਤਰਿ ॥

srisatt sagal udharee; naam le. tario nirantar |

Sant Singh KhalsaThe whole world is saved, and carried across, chanting the Naam, the Name of the Lord.
Manmohan SinghIncessantly reciting the Name, the whole world is delivered and emancipated.
Manmohan Singh (Punjabi)ਇਕ ਰਸ ਨਾਮ ਦਾ ਉਚਾਰਨ ਕਰਨ ਦੁਆਰਾ, ਸਾਰੇ ਸੰਸਾਰ ਦਾ ਬਚਾਉ ਤੇ ਪਾਰ ਉਤਾਰਾ ਹੋ ਗਿਆ ਹੈ।
Fareedkot Teekaਜਿਨੋਂ ਨੇ ਸੰਪੂਰਨ ਸ੍ਰਿਸ਼ਟੀ ਉਧਾਰੀ ਹੈ, ਕਿਉਂਕਿ ਜਿਨੋਂ ਨੇ ਨਿਰੰਤਰ ਹੀ ਨਾਮ ਕਾ ਉਪਦੇਸ ਲੇ ਕਰ ਜੀਵੋਂ ਕਾ ਸਮਦਾਯ ਸੰਸਾਰ ਸਮੁੰਦ੍ਰ ਸੇ ਤਰਿਆ ਹੈ॥
Prof. Sahib Singh(ਗੁਰੂ ਨਾਨਕ ਦੇਵ) ਆਪ ਇਕ-ਰਸ ਨਾਮ ਜਪ ਕੇ ਤਰ ਗਿਆ ਹੈ, ਤੇ (ਉਸ ਨੇ) ਸਾਰੀ ਸ੍ਰਿਸ਼ਟੀ ਨੂੰ ਭੀ ਨਾਮ ਦੀ ਬਰਕਤਿ ਨਾਲ ਤਾਰ ਦਿੱਤਾ ਹੈ।

ਪਦ ਅਰਥ ਸਗਲ = ਸਾਰੀ। ਉਧਰੀ = (ਗੁਰੂ ਨਾਨਕ ਨੇ) ਤਾਰ ਦਿੱਤੀ ਹੈ। ਨਾਮਿ = ਨਾਮ ਦੀ ਰਾਹੀਂ। ਲੇ = (ਆਪ ਨਾਮ) ਜਪ ਕੇ। ਤਰਿਓ = (ਗੁਰੂ ਨਾਨਕ) ਤਰ ਗਿਆ ਹੈ। ਨਿਰੰਤਰਿ = ਇਕ-ਰਸ।

SikhNet (Spanish)El mundo entero es salvado y llevado a través, cantando el Naam, el Nombre del Dios.

ਗੁਣ ਗਾਵਹਿ. ਸਨਕਾਦਿ ਆਦਿ; ਜਨਕਾਦਿ ਜੁਗਹ ਲਗਿ ॥

gun gaaveh. sanakaad aad; janakaad jugah lag |

Sant Singh KhalsaSanak and Janak and the others sing His Praises, age after age.
Manmohan SinghThe sages like Sanak and the kings like Janak, etc. Sing the praises of Guru Nanak for ages upon ages.
Manmohan Singh (Punjabi)ਸਨਕ ਵਰਗੇ ਰਿਸ਼ੀ ਅਤੇ ਜਨਕ ਵਰਗੇ ਰਾਜੇ ਆਦਿਕ ਯੁਗਾਂ-ਯੁਗੰਤਰਾਂ ਪ੍ਰਯੰਤ ਗੁਰੂ ਨਾਨਕ ਦੀਆਂ ਸਿਫਤਾਂ ਗਾਹਿਨ ਕਰਦੇ ਹਨ।
Fareedkot Teekaਸਨਕਾਦਿਕ ਆਦੀ ਰਿਖੀ ਜਨਕ ਆਦੀ ਰਾਜਾ ਭੀ ਜੁਗੋਂ ਪ੍ਰਯੰਤ ਗੁਣੋਂ ਕੋ ਗਾਵਤੇ ਹੈਂ॥
Prof. Sahib Singhਸਨਕ ਆਦਿ ਬ੍ਰਹਮਾ ਦੇ ਚਾਰੇ ਪੁੱਤ੍ਰ, ਜਨਕ ਆਦਿਕ ਪੁਰਾਤਨ ਰਿਸ਼ੀ ਕਈ ਜੁੱਗਾਂ ਤੋਂ (ਗੁਰੂ ਨਾਨਕ ਦੇਵ ਜੀ ਦੇ) ਗੁਣ ਗਾ ਰਹੇ ਹਨ।

ਪਦ ਅਰਥ ਸਨਕਾਦਿ = ਸਨਕ ਆਦਿਕ ਬ੍ਰਹਮਾ ਦੇ ਚਾਰੇ ਪੁੱਤ੍ਰ। ਆਦਿ = ਪੁਰਾਤਨ। ਜਨਕਾਦਿ = ਜਨਕ ਆਦਿ ਰਿਸ਼ੀ। ਜੁਗਹ ਲਗਿ = ਜੁਗਾਂ ਪ੍ਰਯੰਤ, ਸਦਾ।

SikhNet (Spanish)Sanak, Yanak y los otros, cantan Sus Alabanzas Época tras Época. Bendito, Bendito, Bendito y Fructífero es el Sublime

ਧੰਨਿ ਧੰਨਿ ਗੁਰੁ ਧੰਨਿ; ਜਨਮੁ ਸਕਯਥੁ ਭਲੌ ਜਗਿ ॥

dhan dhan gur dhan; janam sakayath bhalau jag |

Sant Singh KhalsaBlessed, blessed, blessed and fruitful is the sublime birth of the Guru into the world.
Manmohan SinghBlest, blest, blest and fruitful is the sublime advent of the Guru, in this world.
Manmohan Singh (Punjabi)ਸੁਲੱਖਣਾ, ਸੁਲੱਖਣਾ, ਸੁਲੱਖਣਾ ਅਤੇ ਸਫਲ ਹੈ ਗੁਰਾਂ ਦਾ ਸ਼੍ਰੇਸ਼ਟ ਆਗਮਨ ਇਸ ਜਹਾਨ ਵਿੱਚ।
Fareedkot Teekaਤਿਨ ਤੀਨੋਂ ਕਾਲ ਧੰਨ੍ਯਤਾ ਯੋਗ ਸਤਿਗੁਰੋਂ ਕਾ ਉਤਮ ਅਵਤਾਰ ਜਗਤ ਮੇਂ ਸਕਾਰਥ ਰੂਪ ਹੈ॥
Prof. Sahib Singhਧੰਨ ਹੈ ਗੁਰੂ (ਨਾਨਕ)! ਧੰਨ ਹੈ ਗੁਰੂ (ਨਾਨਕ)! ਜਗਤ ਵਿਚ (ਉਸ ਦਾ) ਜਨਮ ਲੈਣਾ ਸਕਾਰਥਾ ਤੇ ਭਲਾ ਹੋਇਆ ਹੈ।

ਪਦ ਅਰਥ ਸਕਯਥੁ = ਸਕਾਰਥਾ, ਸਫਲ। ਭਲੌ = ਭਲਾ, ਚੰਗਾ। ਜਗਿ = ਜਗਤ ਵਿਚ।

SikhNet (Spanish)nacimiento de Guru Nanak en este mundo, aún en las regiones inferiores, Su Victoria es celebrada, dice Kal el poeta.

ਪਾਤਾਲ ਪੁਰੀ ਜੈਕਾਰ ਧੁਨਿ; ਕਬਿ ਜਨ ਕਲ ਵਖਾਣਿਓ ॥

paataal puree jaikaar dhun; kab jan kal vakhaanio |

Sant Singh KhalsaEven in the nether regions, His Victory is celebrated; so says KAL the poet.
Manmohan SinghSays Kal, the poetical person, his victory resounds even in the under-world.
Manmohan Singh (Punjabi)ਕਲ, ਕਵੀ ਜਨ ਆਖਦਾ ਹੈ, ਉਨ੍ਹਾਂ ਦੀ ਫਤਹ ਪਇਆਲ ਲੋਕ ਅੰਦਰ ਭੀ ਗੂੰਜਦੀ ਹੈ।
Fareedkot Teekaਪਾਤਾਲ ਆਦੀ ਸਰਬ ਪੁਰੀਓਂ ਮੇਂ ਤਿਸ ਸ੍ਰੀ ਗੁਰੂ ਨਾਨਕ ਦੇਵ ਜੀ ਕੀ ਜੈਕਾਰ ਕੀ ਧੁਨੀ ਕਾ ਸ਼ਬਦ ਹੋਇ ਰਹਾ ਹੈ।'ਕਲ' ਜੀ ਕਹਤੇ ਹੈਂ: ਐਸੇ ਕਵੀ ਜਨੋਂ ਨੇ ਗੁਰੂ ਜੀ ਕੇ ਜਸ ਕੋ ਵਖਿਆਨ ਕੀਆ ਹੈ॥☬ਤਾਂ ਤੇ ਅਬ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਦਾਸ ਕਲ੍ਯ੍ਯ ਕਵੀ ਬੇਨਤੀ ਕਰਦਾ ਹੈ- (ਹੇ ਗੁਰੂ ਨਾਨਕ!) ਪਾਤਾਲ ਲੋਕ ਤੋਂ ਭੀ ਤੇਰੀ ਜੈ ਜੈਕਾਰ ਦੀ ਆਵਾਜ਼ (ਉਠ ਰਹੀ ਹੈ)।

ਪਦ ਅਰਥ ਪਾਤਾਲ ਪੁਰੀ = ਪਾਤਾਲ ਲੋਕ ਤੋਂ। ਜੈਕਾਰ ਧੁਨਿ = (ਗੁਰੂ ਨਾਨਕ ਦੀ) ਜੈ ਜੈ ਦੀ ਆਵਾਜ਼। ਵਖਾਣਿਓ = ਆਖਦਾ ਹੈ।

SikhNet (Spanish)Eres bendecido con el Néctar del Nombre del Señor,

ਹਰਿ ਨਾਮ ਰਸਿਕ ਨਾਨਕ ਗੁਰ; ਰਾਜੁ ਜੋਗੁ ਤੈ ਮਾਣਿਓ ॥੬॥

har naam rasik naanak gur; raaj jog tai maanio |6|

Sant Singh KhalsaYou are blessed with the Nectar of the Lord's Name, O Guru Nanak; You have mastered Raja Yoga, and enjoy sovereignty over both worlds. ||6||
Manmohan SinghO Guru Nanak, thou are blessed with the Nectar of the Lord's Name and thou enjoy both the temporal and spiritual realms.
Manmohan Singh (Punjabi)ਹੇ ਗੁਰੂ ਨਾਨਕ! ਤੈਨੂੰ ਪ੍ਰਭੂ ਦੇ ਨਾਮ ਦੇ ਅੰਮ੍ਰਿਤ ਦੀ ਦਾਤ ਪਰਾਪਤ ਹੋਈ ਹੈ ਅਤੇ ਤੂੰ ਸੰਸਾਰੀ ਅਤੇ ਰੂਹਾਨੀ ਦੋਹਾਂ ਹੀ ਪਾਤਿਸ਼ਾਹੀਆਂ ਨੂੰ ਮਾਣਦਾ ਹੈ।
Fareedkot Teekaਹੇ ਹਰਿ ਨਾਮ ਕੇ ਰਸਕ ਸ੍ਰੀ ਗੁਰੂ ਨਾਨਕ ਸਾਹਿਬ ਜੀ! ਰਾਜ ਜੋਗ ਏਕਤ੍ਰ ਤੈਨੇ ਹੀ ਮਾਣਿਆ ਹੈ॥੬॥
Prof. Sahib Singhਹਰੀ ਦੇ ਨਾਮ ਦੇ ਰਸੀਏ ਹੇ ਗੁਰੂ ਨਾਨਕ! ਤੂੰ ਰਾਜ ਤੇ ਜੋਗ ਦੋਵੇਂ ਹੀ ਮਾਣੇ ਹਨ ॥੬॥

ਪਦ ਅਰਥ ਰਸਿਕ = ਰਸੀਆ। ਨਾਨਕ ਗੁਰ = ਹੇ ਗੁਰੂ ਨਾਨਕ! ਤੈ = ਤੂ ॥੬॥

SikhNet (Spanish)oh Guru Nanak, has conquistado el Raya Yoga y gozas de Soberanía en ambos mundos. (6)
Answers quote the Granth verbatim with Ang citations. AI commentary is not Gurbani and not a religious ruling.