ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਵਡੀ ਹੂ ਵਡਾ ਅਪਾਰੁ; ਤੇਰਾ ਮਰਤਬਾ ॥
vaddee hoo vaddaa apaar; teraa maratabaa |
Sant Singh KhalsaThe greatest of the great, infinite is Your dignity.
Manmohan SinghThe highest of the high and unrivalled is Thy dignity, O Lord.
Manmohan Singh (Punjabi)ਉੱਚਿਆਂ ਦਾ ਪਰਮ ਉੱਚਾ ਅਤੇ ਲਾਸਾਨੀ ਹੈ ਤੇਰਾ ਰੁਤਬਾ, ਹੇ ਸੁਆਮੀ!
Fareedkot Teekaਹੇ ਅਪਾਰ! ਵਡੇ ਤੋਂ ਵਡਾ ਤੇਰਾ ਮਰਤਬਾ ਹੈ॥
Prof. Sahib Singhਹੇ ਪ੍ਰਭੂ! ਤੇਰਾ ਬੇਅੰਤ ਹੀ ਵੱਡਾ ਰੁਤਬਾ ਹੈ,ਪਦ ਅਰਥ ਅਪਾਰੁ = ਅ-ਪਾਰੁ, ਜਿਸ ਦਾ ਪਾਰਲਾ ਬੰਨਾ ਨਾਹ ਲੱਭ ਸਕੇ। ਮਰਤਬਾ = ਰੁਤਬਾ।
SikhNet (Spanish)Lo más Alto de lo alto es Tu Santuario, oh Dios, Preciosas son Tus Maravillas;
ਰੰਗ ਪਰੰਗ ਅਨੇਕ; ਨ ਜਾਪਨੑਿ ਕਰਤਬਾ ॥
rang parang anek; na jaapana karatabaa |
Sant Singh KhalsaYour colors and hues are so numerous; no one can know Your actions.
Manmohan SinghVarious are Thine colours and super-colours. Thine wondrous deeds, one can realise not.
Manmohan Singh (Punjabi)ਘਣੇਰੇ ਹਨ ਤੈਂਡੇ ਵਰਨ ਅਤੇ ਮਹਾਨ ਵਰਨ। ਤੇਰੇ ਅਦਭੁਤ ਕੌਤਕਾਂ ਨੂੰ ਬੰਦਾ ਅਨੁਭਵ ਨਹੀਂ ਕਰ ਸਕਦਾ।
Fareedkot Teekaਰੰਗ ਜੁਦੇ ਜੁਦੇ ਔ (ਪਰੰਗ) ਮਿਸ੍ਰਤ ਰੰਗ ਤੈਨੇ ਕੀਏ ਹੈਂ, ਅਨੇਕ ਹੀ ਤੇਰੇ ਕਰਤਬ ਹੈਂ, ਜੋ ਜਾਣੀਤੇ ਨਹੀਂ॥
Prof. Sahib Singh(ਸੰਸਾਰ ਵਿਚ) ਤੇਰੇ ਅਨੇਕਾਂ ਹੀ ਕਿਸਮਾਂ ਦੇ ਕੌਤਕ ਹੋ ਰਹੇ ਹਨ ਜੋ ਸਮਝੇ ਨਹੀਂ ਜਾ ਸਕਦੇ।ਪਦ ਅਰਥ ਰੰਗ ਪਰੰਗ = ਰੰਗ-ਬਰੰਗੇ। ਨ ਜਾਪਨਿ = ਸਮਝੇ ਨਹੀਂ ਜਾ ਸਕਦੇ।
SikhNet (Spanish)nadie puede percatarse de Tu Misterio,
ਜੀਆ ਅੰਦਰਿ ਜੀਉ; ਸਭੁ ਕਿਛੁ ਜਾਣਲਾ ॥
jeea andar jeeo; sabh kichh jaanalaa |
Sant Singh KhalsaYou are the Soul within all souls; You alone know everything.
Manmohan SinghThou alone art the inner life of the living beings and knowest everything.
Manmohan Singh (Punjabi)ਕੇਵਲ ਤੂੰ ਹੀ ਪ੍ਰਾਣਧਾਰੀਆਂ ਦੀ ਅੰਤ੍ਰੀਵੀਂ ਜਿੰਦ ਜਾਨ ਹੈ ਅਤੇ ਸਭ ਕੁਝ ਜਾਣਦਾ ਹੈ।
Fareedkot Teekaਜੀਆਂ ਕੇ ਅੰਤਰ ਜੀਉ ਰੂਪ ਹੋਇਕੇ ਸਭ ਕੁਛ ਤੂੰ ਜਾਣਤਾ ਹੈਂ॥
Prof. Sahib Singhਸਭ ਜੀਵਾਂ ਦੇ ਅੰਦਰ ਤੂੰ ਹੀ ਜਿੰਦ-ਰੂਪ ਹੈਂ, ਤੂੰ (ਜੀਵਾਂ ਦੀ) ਹਰੇਕ ਗੱਲ ਜਾਣਦਾ ਹੈਂ।ਪਦ ਅਰਥ ਜੀਉ = ਜਿੰਦ, ਸਹਾਰਾ। ਜਾਣਲਾ = ਜਾਣਨ ਵਾਲਾ।
SikhNet (Spanish)Tu Luz sostiene la vida, oh Íntimo Conocedor del ser.
ਸਭੁ ਕਿਛੁ ਤੇਰੈ ਵਸਿ; ਤੇਰਾ ਘਰੁ ਭਲਾ ॥
sabh kichh terai vas; teraa ghar bhalaa |
Sant Singh KhalsaEverything is under Your control; Your home is beautiful.
Manmohan SinghEverything is under Thy sway and beauteous is Thy mansion.
Manmohan Singh (Punjabi)ਹਰ ਸ਼ੈ ਤੇਰੇ ਇਖਤਿਆਰ ਵਿੱਚ ਹੈ ਅਤੇ ਸੁੰਦਰ ਹੈ ਤੇਰਾ ਮੰਦਰ।
Fareedkot Teekaਸਭ ਕੁਛ ਤੇਰੈ ਵਸ ਹੈ, ਤੇਰਾ ਘਰ ਵੈਕੁੰਠ ਵਾ ਸਤਿਸੰਗ ਰੂਪ ਭਲਾ ਹੈ॥
Prof. Sahib Singhਸੋਹਣਾ ਹੈ ਤੇਰਾ ਟਿਕਾਣਾ, ਸਾਰੀ ਸ੍ਰਿਸ਼ਟੀ ਤੇਰੇ ਹੀ ਵੱਸ ਵਿਚ ਹੈ।ਪਦ ਅਰਥ ਵਸਿ = ਵੱਸ ਵਿਚ। ਭਲਾ = ਸੋਹਣਾ।
SikhNet (Spanish)Todo está bajo Tu Influencia; Bendito, Bendito sea Tu Hogar.
ਤੇਰੈ ਘਰਿ ਆਨੰਦੁ; ਵਧਾਈ ਤੁਧੁ ਘਰਿ ॥
terai ghar aanand; vadhaaee tudh ghar |
Sant Singh KhalsaYour home is filled with bliss, which resonates and resounds throughout Your home.
Manmohan SinghIn Thy home there is bliss and it is Thy home wherein congratulations ever pour in.
Manmohan Singh (Punjabi)ਤੇਰੇ ਧਾਮ ਅੰਦਰ ਖੁਸ਼ੀ ਹੈ ਅਤੇ ਇਹ ਤੇਰਾ ਹੀ ਘਰ ਹੈ, ਜਿਸ ਵਿੱਚ ਸਦਾ ਹੀ ਮੁਬਾਰਕਾਂ ਮਿਲਦੀਆਂ ਹਨ।
Fareedkot Teekaਤੇਰੇ ਸਤਸੰਗ ਰੂਪ ਘਰ ਮੇਂ ਸਦਾ ਵਧਾਈ ਔ ਆਨੰਦ ਹੈ॥
Prof. Sahib Singh(ਇਤਨੀ ਸ੍ਰਿਸ਼ਟੀ ਦਾ ਮਾਲਕ ਹੁੰਦਿਆਂ ਭੀ) ਤੇਰੇ ਹਿਰਦੇ ਵਿਚ ਸਦਾ ਆਨੰਦ ਤੇ ਖ਼ੁਸ਼ੀਆਂ ਹਨ,ਪਦ ਅਰਥ ਘਰਿ = ਘਰ ਵਿਚ। ਤੁਧੁ ਘਰਿ = ਤੇਰੇ ਘਰ ਵਿਚ। ਵਧਾਈ = ਖ਼ੁਸ਼ੀਆਂ, ਸ਼ਾਦੀਆਨੇ।
SikhNet (Spanish)En Tu Hogar hay Éxtasis; ahí la Melodía Nupcial resuena siempre.
ਮਾਣੁ ਮਹਤਾ ਤੇਜੁ; ਆਪਣਾ ਆਪਿ ਜਰਿ ॥
maan mahataa tej; aapanaa aap jar |
Sant Singh KhalsaYour honor, majesty and glory are Yours alone.
Manmohan SinghThine celebrity, magnificence and glory behoove Thee alone.
Manmohan Singh (Punjabi)ਤੇਰੀ ਕੀਰਤੀ ਬਜ਼ੁਰਗੀ ਅਤੇ ਪ੍ਰਤਾਪ ਕੇਵਲ ਤੈਨੂੰ ਹੀ ਸ਼ੋਭਦੇ ਹਨ।
Fareedkot Teeka(ਮਾਣੁ) ਆਦਰ ਔ (ਮਹਤਾ) ਵਡਪਨ ਅਰ ਤੇਜ ਜੋ ਤੇਰਾ ਆਪਣਾ ਹੈ, ਸੋ ਆਪ ਤੈਨੇ ਜਰਿਆ ਹੋਇਆ ਹੈ॥
Prof. Sahib Singhਤੂੰ ਆਪਣੇ ਇਤਨੇ ਵੱਡੇ ਮਾਣ ਵਡਿਆਈ ਤੇ ਪਰਤਾਪ ਨੂੰ ਆਪ ਹੀ ਜਰਦਾ ਹੈਂ।ਪਦ ਅਰਥ ਮਹਤਾ = ਮਹੱਤਤਾ, ਵਡਿਆਈ। ਤੇਜੁ = ਪਰਤਾਪ। ਜਰਿ = ਜਰਦਾ ਹੈਂ।
SikhNet (Spanish)Sólo Tú contienes a Tu Ser de forma Majestuosa y Gloriosa.
ਸਰਬ ਕਲਾ ਭਰਪੂਰੁ; ਦਿਸੈ ਜਤ ਕਤਾ ॥
sarab kalaa bharapoor; disai jat kataa |
Sant Singh KhalsaYou are overflowing with all powers; wherever we look, there You are.
Manmohan SinghThou art brimful with all the potencies and art seen everywhere.
Manmohan Singh (Punjabi)ਤੂੰ ਸਾਰੀਆਂ ਸ਼ਕਤੀਆਂ ਨਾਲ ਪਰੀਪੂਰਨ ਹੈ ਅਤੇ ਹਰ ਥਾਂ ਵੇਖਿਆ ਜਾਂਦਾ ਹੈ।
Fareedkot Teekaਸਰਬ ਸਕਤੀ ਕਰ ਕੇ ਭਰਪੂਰ ਔ ਤੂੰ ਜਹਾਂ ਕਹਾਂ ਦ੍ਰਿਸਟਿ ਆਵਤਾ ਹੈਂ॥
Prof. Sahib Singhਸਾਰੀਆਂ ਤਾਕਤਾਂ ਦਾ ਮਾਲਕ-ਪ੍ਰਭੂ ਹਰ ਥਾਂ ਦਿੱਸ ਰਿਹਾ ਹੈ।ਪਦ ਅਰਥ ਕਲਾ = ਤਾਕਤ, ਸੱਤਿਆ। ਜਤ ਕਤਾ = ਹਰ ਥਾਂ।
SikhNet (Spanish)Eres Todopoderoso; estás aquí y también allá.
ਨਾਨਕ ਦਾਸਨਿ ਦਾਸੁ; ਤੁਧੁ ਆਗੈ ਬਿਨਵਤਾ ॥੧੮॥
naanak daasan daas; tudh aagai binavataa |18|
Sant Singh KhalsaNanak, the slave of Your slaves, prays to You alone. ||18||
Manmohan SinghNanak, the slave of Thy salves, O Lord, makes supplication before Thee.
Manmohan Singh (Punjabi)ਤੈਂਡੇ ਗੋਲਿਆਂ ਦਾ ਗੋਲਾ ਨਾਨਕ, ਤੇਰੇ ਮੂਹਰੇ ਪ੍ਰਾਰਥਨਾ ਕਰਦਾ ਹੈ, ਹੇ ਸੁਆਮੀ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤੇਰੇ ਦਾਸੋਂ ਕਾ ਦਾਸ ਹੋਵਾਂ ਏਹ ਤੁਮਾਰੇ ਆਗੇ (ਬਿਨਵਤਾ) ਕਹਤਾ ਹਾਂ॥੧੮॥
Prof. Sahib Singhਹੇ ਪ੍ਰਭੂ! ਨਾਨਕ ਤੇਰੇ ਦਾਸਾਂ ਦਾ ਦਾਸ ਤੇਰੇ ਅੱਗੇ (ਹੀ) ਅਰਦਾਸ-ਬੇਨਤੀ ਕਰਦਾ ਹੈ ॥੧੮॥ਪਦ ਅਰਥ ਦਾਸਨਿ ਦਾਸੁ = ਦਾਸਾਂ ਦਾ ਦਾਸ ॥੧੮॥
SikhNet (Spanish)Nanak es el Esclavo de Tus Esclavos, oh Dios, y sólo a Ti elevo mi oración. (18)