ੴ

ਸਿੱਖਬਾਣੀ · SikhBani

ਆਸਾ ॥

aasaa
Bhagat Ravidas Ji ਭਗਤ ਰਵਿਦਾਸ ਜੀ · Raag Aasaa · Ang 486 · 9 lines
Translations

ਆਸਾ ॥

aasaa |

Sant Singh KhalsaAasaa:
Manmohan SinghAsa.
Manmohan Singh (Punjabi)ਆਸਾ।
SikhNet (Spanish)Asa

ਤੁਮ ਚੰਦਨ. ਹਮ ਇਰੰਡ ਬਾਪੁਰੇ; ਸੰਗਿ ਤੁਮਾਰੇ ਬਾਸਾ ॥

tum chandan. ham irandd baapure; sang tumaare baasaa |

Sant Singh KhalsaYou are sandalwood, and I am the poor castor oil plant, dwelling close to you.
Manmohan SinghThou art sandal and I am the poor castor -plant, dwelling close to thee.
Manmohan Singh (Punjabi)ਤੂੰ ਚੰਦਨ ਹੈਂ ਅਤੇ ਮੈਂ ਗਰੀਬ ਰਿੰਡ ਦਾ ਰੁੱਖ ਹਾਂ। ਮੈਂ ਤੇਰੇ ਲਾਗੇ ਵਸਦਾ ਹਾਂ।
Fareedkot Teekaਹੇ ਸ੍ਵਾਮੀ! ਤੁਮ ਤੋ ਬਾਵਨ ਚੰਦਨ ਹੋ, ਹਮ (ਬਾਪੁ) ਬਿਚਾਰੇ ਨੀਚ ਜਾਤ ਇਰੰਡ ਹੈਂ। ਪਰੰਤੂ ਤੁਮਾਰੇ ਸੰਗ ਮੇਂ ਬਾਸਾ ਹੂਆ ਹੈ॥
Prof. Sahib Singhਹੇ ਮਾਧੋ! ਤੂੰ ਚੰਦਨ ਦਾ ਬੂਟਾ ਹੈਂ, ਮੈਂ ਨਿਮਾਣਾ ਹਰਿੰਡ ਹਾਂ (ਪਰ ਤੇਰੀ ਮਿਹਰ ਨਾਲ) ਮੈਨੂੰ ਤੇਰੇ (ਚਰਨਾਂ) ਵਿਚ ਰਹਿਣ ਲਈ ਥਾਂ ਮਿਲ ਗਈ ਹੈ।

ਪਦ ਅਰਥ ਬਾਪੁਰੇ = ਵਿਚਾਰੇ, ਨਿਮਾਣੇ। ਸੰਗਿ ਤੁਮਾਰੇ = ਤੇਰੇ ਨਾਲ। ਬਾਸਾ = ਵਾਸ।

SikhNet (Spanish)Tú eres el Sándalo y yo un simple árbol de aceite de castor, pero vivo cerca de Ti.

ਨੀਚ ਰੂਖ ਤੇ ਊਚ ਭਏ ਹੈ; ਗੰਧ ਸੁਗੰਧ ਨਿਵਾਸਾ ॥੧॥

neech rookh te aooch bhe hai; gandh sugandh nivaasaa |1|

Sant Singh KhalsaFrom a lowly tree, I have become exalted; Your fragrance, Your exquisite fragrance now permeates me. ||1||
Manmohan SinghFrom a mean tree I have become sublime and Thine fragrance, exquisite fragrance, now, abides in me.
Manmohan Singh (Punjabi)ਇਕ ਅਧਮ ਬਿਰਛ ਤੋਂ ਮੈਂ ਸ਼੍ਰੇਸ਼ਟ ਹੋ ਗਿਆ ਹਾਂ, ਤੇਰੀ ਮਹਿਕ, ਮਹਾਨ ਮਹਿਕ, ਹੁਣ ਮੇਰੇ ਅੰਦਰ ਵਸਦੀ ਹੈ।
Fareedkot Teekaਜੈਸੇ ਚੰਦਨ ਕੀ ਸੁਗੰਧੀ ਸੇ ਇਰੰਡ ਮੇਂ ਗੰਧ ਕਾ ਨਿਵਾਸ ਹੋ ਕਰ ਨੀਚ ਬਿਰਖੋਂ ਸੇ ਊਚ ਹੋ ਜਾਤੇ ਭਏ ਹੈਂ, ਤੈਸੇ ਹੀ ਹਮ ਜੀਵ ਇਰੰਡ ਤੇਰੇ ਸੰਗ ਕਰ ਤੇਰਾ ਸ੍ਵਰੂਪ ਹੂਏ ਹੈਂ॥੧॥
Prof. Sahib Singhਤੇਰੀ ਸੋਹਣੀ ਮਿੱਠੀ ਵਾਸ਼ਨਾ ਮੇਰੇ ਅੰਦਰ ਵੱਸ ਪਈ ਹੈ, ਹੁਣ ਮੈਂ ਨੀਵੇਂ ਰੁੱਖ ਤੋਂ ਉੱਚਾ ਬਣ ਗਿਆ ਹਾਂ ॥੧॥

ਪਦ ਅਰਥ ਰੂਖ = ਰੁੱਖ। ਸੁਗੰਧ = ਮਿੱਠੀ ਵਾਸ਼ਨਾ। ਨਿਵਾਸਾ = ਵੱਸ ਪਈ ਹੈ ॥੧॥

SikhNet (Spanish)De ser un árbol sin valor me he vuelto digno, pues tu Fragancia ahora satura cada poro mío. (1)

ਮਾਧਉ. ਸਤਸੰਗਤਿ ਸਰਨਿ ਤੁਮੑਾਰੀ ॥

maadhau. satasangat saran tumaaree |

Sant Singh KhalsaO Lord, I seek the Sanctuary of the company of Your Saints;
Manmohan SinghO Lord of wealth, I have sought the protection of Thine saints congregation.
Manmohan Singh (Punjabi)ਹੇ ਧਨ-ਦੌਲਤ ਦੇ ਸੁਆਮੀ! ਮੈਂ ਤੇਰੀ ਸਾਧ ਸੰਗਤ ਦੀ ਪਨਾਹ ਲਈ ਹੈ।
Fareedkot Teekaਹੇ ਮਾਧੋ! ਮੈਨੇ ਤੁਮਾਰੀ ਸੰਤ ਸੰਗਤਿ ਕੀ ਸਰਨ ਲਈ ਹੈ॥
Prof. Sahib Singhਹੇ ਮਾਧੋ! ਮੈਂ ਤੇਰੀ ਸਾਧ ਸੰਗਤਿ ਦੀ ਓਟ ਫੜੀ ਹੈ (ਮੈਨੂੰ ਇਥੋਂ ਵਿਛੁੜਨ ਨਾਹ ਦੇਈਂ),

ਪਦ ਅਰਥ ਮਾਧਉ = {Skt. माधव-माया लक्ष्म्याधवः}। ਮਾ = ਮਾਇਆ, ਲੱਛਮੀ। ਧਵ = ਖਸਮ। ਲੱਛਮੀ ਦਾ ਪਤੀ, ਕ੍ਰਿਸ਼ਨ ਜੀ ਦਾ ਨਾਮ} ਹੇ ਮਾਧੋ! ਹੇ ਪ੍ਰਭੂ!

SikhNet (Spanish)Oh Señor, he buscado Tu Sociedad Santa;

ਹਮ ਅਉਗਨ; ਤੁਮੑ ਉਪਕਾਰੀ ॥੧॥ ਰਹਾਉ ॥

ham aaugan; tuma upakaaree |1| rahaau |

Sant Singh KhalsaI am worthless, and You are so benevolent. ||1||Pause||
Manmohan SinghI am meritless and Thou art beneficent. Pause.
Manmohan Singh (Punjabi)ਮੈਂ ਗੁਣ-ਵਿਹੁਣ ਹਾਂ ਅਤੇ ਤੂੰ ਉਦਾਰ-ਚਿੱਤ ਹੈਂ ਠਹਿਰਾਉ।
Fareedkot Teekaਸੋ ਹਮ ਅਉਗਨ ਹਾਰੇ ਹੈਂ ਤੁਮ (ਉਪਕਾਰੀ) ਉਪਕਾਰ ਕਰਨੇ ਹਾਰੇ ਹੋ॥੧॥ ਰਹਾਉ ॥
Prof. Sahib Singhਮੈਂ ਮੰਦ-ਕਰਮੀ ਹਾਂ (ਤੇਰਾ ਸਤ-ਸੰਗ ਛੱਡ ਕੇ ਮੁੜ ਮੰਦੇ ਪਾਸੇ ਤੁਰ ਪੈਂਦਾ ਹਾਂ, ਪਰ) ਤੂੰ ਮਿਹਰ ਕਰਨ ਵਾਲਾ ਹੈਂ (ਤੂੰ ਫਿਰ ਜੋੜ ਲੈਂਦਾ ਹੈਂ) ॥੧॥ ਰਹਾਉ ॥

ਪਦ ਅਰਥ ਅਉਗਨ = ਔਗਿਣਆਰ, ਮੰਦ-ਕਰਮੀ। ਉਪਕਾਰੀ = ਭਲਾਈ ਕਰਨ ਵਾਲਾ, ਮਿਹਰ ਕਰਨ ਵਾਲਾ ॥੧॥ ਰਹਾਉ ॥

SikhNet (Spanish)eres mi Único Refugio; estoy lleno de limitaciones, pero Tú eres mi Benévolo y Compasivo Señor. (1‑Pausa)

ਤੁਮ ਮਖਤੂਲ ਸੁਪੇਦ ਸਪੀਅਲ; ਹਮ ਬਪੁਰੇ ਜਸ ਕੀਰਾ ॥

tum makhatool suped sapeeal; ham bapure jas keeraa |

Sant Singh KhalsaYou are the white and yellow threads of silk, and I am like a poor worm.
Manmohan SinghThou art the white and yellow silk-thread and I am like a poor worm.
Manmohan Singh (Punjabi)ਤੂੰ ਚਿੱਟਾ ਅਤੇ ਪੀਲਾ ਰੇਸ਼ਮ ਦਾ ਧਾਗਾ ਹੈਂ ਅਤੇ ਮੈਂ ਵਿਚਾਰੇ ਕੀੜੇ ਵਾਙੂ ਹਾਂ।
Fareedkot Teekaਤੁਮ ਸੁਪੇਦ ਰੰਗ ਕੇ ਔਰ (ਸਪੀਅਲ) ਪੀਲੇ ਰੰਗ ਕੇ (ਮਖਤੂਲ) ਦੁਸਾਲੇ ਵਾ ਰੇਸਮੀ ਬਸਤ੍ਰ ਹੋ। ਅਰੁ ਹਮ ਬਿਚਾਰੇ ਐਸੇ ਹੈਂ ਜੈਸੇ ਕੀੜਾ ਹੋਤਾ ਹੈ, ਭਾਵ ਯਹਕਿ ਜਦ੍ਯਪਿ ਕੀੜਾ ਦੁਸਾਲਾ ਕੋ ਕਾਟਤਾ ਹੈ ਪਰੰਤੂ ਦੁਸਾਲਾ ਉਸ ਕੀ ਰਖ੍ਯਾ ਕਰਤਾ ਹੈ। ਤੈਸੇ ਹਮ ਆਪ ਕੇ ਗੁਨਾ ਕੇ ਬਿਘਨੀ ਹੈਂ। ਆਪ ਰਖਿਆ ਕਰਤੇ ਹੋ ਵਾ ਤੁਮਾਰਾ ਨਾਮ ਔ ਜਸ ਰੇਸਮ ਹੈ ਅਰ ਹਮ ਬੀਚਾਰੇ ਕੀੜੇ ਹੈਂ ਜਿਨ ਸੇ ਰੇਸਮ ਪ੍ਰਗਟ ਹੋਤਾ ਹੈ। ਤੈਸੇ ਹੀ ਆਪ ਕੇ ਜਸ ਕੀ ਪ੍ਰਗਟਤਾ ਹੋਣੇ ਤੇ ਦਾਸੋਂ ਕੀ ਸੇਵਾ ਹੋਤੀ ਹੈ। ਵਾ ਤੁਮ ਰੇਸਮ ਹੋ ਹਮ (ਕੀਰਾ) ਟਾਟ ਹੈਂ, ਭਾਵ ਆਪ ਸੂਖਮ ਹੋ ਹਮ ਮੋਟੇ, ਭਾਵ ਅਸਥੂਲ ਦ੍ਰਿਸ੍ਟੀ ਹੈਂ, ਵਾ ਹਮ ਬਪੁਰੇ ਤੇਰਾ ਜਸ (ਕੀਰਾ) ਕਰਨੇ ਵਾਲੇ ਹੈਂ॥
Prof. Sahib Singhਹੇ ਮਾਧੋ! ਤੂੰ ਚਿੱਟਾ ਪੀਲਾ (ਸੋਹਣਾ) ਰੇਸ਼ਮ ਹੈਂ, ਮੈਂ ਨਿਮਾਣਾ (ਉਸ) ਕੀੜੇ ਵਾਂਗ ਹਾਂ (ਜੋ ਰੇਸ਼ਮ ਨੂੰ ਛੱਡ ਕੇ ਬਾਹਰ ਨਿਕਲ ਜਾਂਦਾ ਹੈ ਤੇ ਮਰ ਜਾਂਦਾ ਹੈ।)

ਪਦ ਅਰਥ ਮਖਤੂਲ = ਰੇਸ਼ਮ। ਸੁਪੇਦ = ਚਿੱਟਾ। ਸਪੀਅਲ = ਪੀਲਾ। ਜਸ = ਜੈਸੇ, ਜਿਵੇਂ। ਕੀਰਾ = ਕੀੜੇ।

SikhNet (Spanish)Eres como el hilo puro de seda y yo soy como un gusano,

ਸਤਸੰਗਤਿ ਮਿਲਿ ਰਹੀਐ ਮਾਧਉ; ਜੈਸੇ ਮਧੁਪ ਮਖੀਰਾ ॥੨॥

satasangat mil raheeai maadhau; jaise madhup makheeraa |2|

Sant Singh KhalsaO Lord, I seek to live in the Company of the Saints, like the bee with its honey. ||2||
Manmohan SinghO Lord, one should continue to associate with saints guild, like the bee with its honey.
Manmohan Singh (Punjabi)ਹੇ ਸਾਹਿਬ! ਮੈਂ ਸਾਧ ਸੰਗਤ ਨਾਲ ਐਸ ਤਰ੍ਹਾਂ ਰਮ ਰਿਹਾ ਹਾਂ ਜਿਸ ਤਰ੍ਹਾਂ ਮੱਖੀ ਮਖਿਆਲ ਨਾਲ।
Fareedkot Teekaਸੋ ਹੇ ਮਾਧੋ! ਯਹੀ ਅਰਦਾਸ ਹੈ ਕਿ ਤੁਮਾਰੇ ਸਤਸੰਗ ਮੇਂ ਮਿਲੇ ਰਹੀਏ, ਜੈਸੇ (ਮਖੀਰਾ) ਸਹਤ ਮੇਂ (ਮਧੁਪ) ਮਖੀਆਂ ਮਿਲੀ ਰਹਤੀ ਹੈਂ॥੨॥
Prof. Sahib Singhਮਾਧੋ! (ਮਿਹਰ ਕਰ) ਮੈਂ ਤੇਰੀ ਸਾਧ ਸੰਗਤ ਵਿਚ ਜੁੜਿਆ ਰਹਾਂ, ਜਿਵੇਂ ਸ਼ਹਿਦ ਦੀਆਂ ਮੱਖੀਆਂ ਸ਼ਹਿਦ ਦੇ ਛੱਤੇ ਵਿਚ (ਟਿਕੀਆਂ ਰਹਿੰਦੀਆਂ ਹਨ) ॥੨॥

ਪਦ ਅਰਥ ਮਿਲਿ = ਮਿਲ ਕੇ। ਰਹੀਐ = ਟਿਕੇ ਰਹੀਏ, ਟਿਕੇ ਰਹਿਣ ਦੀ ਤਾਂਘ ਹੈ। ਮਧੁਪ = ਸ਼ਹਿਦ ਦੀ ਮੱਖੀ। ਮਖੀਰ = ਸ਼ਹਿਦ ਦਾ ਛੱਤਾ ॥੨॥

SikhNet (Spanish)oh Señor, busco la Compañía de Tus Santos así como la abeja busca sólo la miel. (2)

ਜਾਤੀ ਓਛਾ ਪਾਤੀ ਓਛਾ; ਓਛਾ ਜਨਮੁ ਹਮਾਰਾ ॥

jaatee ochhaa paatee ochhaa; ochhaa janam hamaaraa |

Sant Singh KhalsaMy social status is low, my ancestry is low, and my birth is low as well.
Manmohan SinghMy caste is low, my lineage (pedigree) is low and low is my birth.
Manmohan Singh (Punjabi)ਮੇਰੀ ਜਾਤ ਨੀਵੀਂ ਹੈ, ਮੇਰੀ ਵੰਸ਼ ਨੀਵੀਂ ਹੈ ਅਤੇ ਨੀਵੀਂ ਹੈ ਮੇਰੀ ਪੈਦਾਇਸ਼।
Fareedkot Teekaਸ੍ਰੀ ਰਵਿਦਾਸ ਜੀ ਕਹਤੇ ਹੈਂ: ਹੇ ਸ੍ਵਾਮੀ! ਮੈਂ ਜਾਤੀ ਕਰ ਕੇ ਸਭ ਸੇ (ਓਛਾ) ਛੋਟਾ ਹੂੰ, (ਪਾਤੀ) ਪੰਗਤਿ ਸੇ ਭੀ ਛੋਟਾ ਹੂੰ, (ਓਛਾ) ਕੰਗਾਲ ਘਰ ਕਾ ਮੇਰਾ ਜਨਮੁ ਹੈ॥
Prof. Sahib Singhਰਵਿਦਾਸ ਚਮਿਆਰ ਆਖਦਾ ਹੈ-(ਲੋਕਾਂ ਦੀਆਂ ਨਜ਼ਰਾਂ ਵਿਚ) ਮੇਰੀ ਜਾਤਿ ਨੀਵੀਂ, ਮੇਰੀ ਕੁਲ ਨੀਵੀਂ, ਮੇਰਾ ਜਨਮ ਨੀਵਾਂ;

ਪਦ ਅਰਥ ਓਛਾ = ਨੀਵਾਂ, ਹੌਲਾ। ਪਾਤੀ = ਪਾਤ, ਕੁਲ।

SikhNet (Spanish)Soy de baja casta, con muy poco honor; mi nacimiento también es bajo,

ਰਾਜਾ ਰਾਮ ਕੀ. ਸੇਵ ਨ ਕੀਨੀ; ਕਹਿ ਰਵਿਦਾਸ ਚਮਾਰਾ ॥੩॥੩॥

raajaa raam kee. sev na keenee; keh ravidaas chamaaraa |3|3|

Sant Singh KhalsaI have not performed the service of the Lord, the Lord, says Ravi Daas the cobbler. ||3||3||
Manmohan SinghI have not performed the service of the Sovereign Lord. Says Ravidas the cobbler.
Manmohan Singh (Punjabi)ਮੈਂ ਪ੍ਰਭੂ ਪਾਤਸ਼ਾਹ ਦੀ ਚਾਕਰੀ ਨਹੀਂ ਕਮਾਈ। ਰਵਿਦਾਸ ਚਮਿਆਰ ਆਖਦਾ ਹੈ।
Fareedkot Teekaਸ੍ਰੀ ਰਵਿਦਾਸ ਜੀ ਕਹਤੇ ਹੈਂ: ਹੇ ਰਾਜਾ ਰਾਮ! ਮੈਂ ਜੋ ਚੁਮਾਰ ਹਾਂ ਮੈਨੇ ਕੁਝ ਆਪ ਕੀ ਸੇਵਾ ਭੀ ਨਹੀਂ ਕਰੀ ਹੈ॥੩॥੩॥☬ਸ੍ਰੀ ਰਵਦਾਸ ਜੀ ਕੇ ਪਾਸ ਏਕ ਸਿਲਾ ਥੀ। ਉਸ ਪਰ ਭਗਵਤ ਮੂਰਤੀ ਥੀ। ਏਕ ਬੈਸਨਵ ਨੇ ਬੇਅਦਬੀ ਦੇਖ ਕਰ ਮੋਲ ਮਾਂਗੀ, ਰਵਿਦਾਸ ਜੀ ਨੇ ਨਹੀਂ ਦੀ। ਕਿਸੀ ਦਿਨ ਸੰਤ ਆਏ ਤਿਨ ਕੇ ਪ੍ਰਸਾਦਿ ਨਮਿਤ ਧਨ ਕੀ ਇਛਾ ਹੂਈ, ਤਬ ਉਸੀ ਪੰਡਤ ਕੇ ਪਾਸ ਜਾਕਰ ਬੇਚ ਆਏ। ਬੈਸਨਵ ਨੇ ਰਗੜ ਕੇ ਧੋ ਮਾਂਜ ਕੇ ਧੂਪ ਦੀਪ ਕਰ ਪਟਾਰੀ ਮੇਂ ਰਾਖੀ। ਰਾਤ੍ਰਿ ਕੋ ਠਾਕੁਰ ਜੀ ਛਾਤੀ ਪਰ ਚਢੇ ਔਰ ਕਹਾ: ਤੈਨੇ ਮੈਨੂੰ ਦੁਖ ਦੀਆ ਹੈ ਵਹਾਂ ਹੀ ਪਹੁਚਾਉ। ਫਿਰ ਪ੍ਰਾਤਕਾਲ ਬੈਸਨਵ ਵਹੁ ਸਿਲਾ ਦੇ ਗਿਆ ਔਰ ਰੁਪਏ ਭੀ ਛੋੜ ਗਿਆ ਕਿ ਮੇਰੀ ਪ੍ਰਾਣ ਰਖ੍ਯਾ ਹੋ। ਰਾਤ੍ਰ ਕੋ ਰਵਿਦਾਸ ਜੀ ਕੀ ਛਾਤੀ ਪਰ ਚਢੇ ਔਰ ਕਹਾ: ਅਰੇ ਚਮਾਰ ਤੈਨੇ ਬ੍ਰਹਮਣ ਕੇ ਰੁਪਏ ਭੀ ਲੇ ਲੀਏ ਔਰ ਮੈਨੂੰ ਭੀ ਲੇ ਲੀਆ, ਅਬ ਮੈਂ ਤੈਨੂੰ ਮਾਰਾਂਗਾ, ਤੈਨੂੰ ਟੁਕੜੇ ਕਰ ਦੇਵਾਂਗਾ, ਨਹੀਂ ਤਾਂ ਉਸ ਦੇ ਰੁਪਏ ਦੇ ਦੇਹ। ਤਬ ਰਵਿਦਾਸ ਜੀ ਨੇ ਕਹਾ:
Prof. Sahib Singh(ਪਰ, ਹੇ ਮਾਧੋ! ਮੇਰੀ ਜਾਤਿ, ਕੁਲ ਤੇ ਜਨਮ ਸੱਚ-ਮੁਚ ਨੀਵੇਂ ਰਹਿ ਜਾਣਗੇ) ਜੇ ਮੈਂ, ਹੇ ਮੇਰੇ ਮਾਲਕ ਪ੍ਰਭੂ! ਤੇਰੀ ਭਗਤੀ ਨਾਹ ਕੀਤੀ ॥੩॥੩॥

ਪਦ ਅਰਥ ਰਾਜਾ = ਮਾਲਕ, ਖਸਮ। ਕੀਨ੍ਹ੍ਹੀ = {ਅੱਖਰ 'ਨ' ਦੇ ਹੇਠ ਅੱਧਾ 'ਹ' ਹੈ} ਮੈਂ ਕੀਤੀ। ਕਹਿ = ਕਹੇ, ਆਖਦਾ ਹੈ ॥੩॥੩॥

* ਭਾਵ: ਪ੍ਰਭੂ-ਦਰ ਤੇ ਅਰਦਾਸ-ਹੇ ਪ੍ਰਭੂ! ਸਾਧ ਸੰਗਤਿ ਦੀ ਸ਼ਰਨ ਵਿਚ ਰੱਖ। * ਨੋਟ: ਇਸ ਸ਼ਬਦ ਵਿਚ ਵਰਤੇ ਲਫ਼ਜ਼ 'ਰਾਜਾ ਰਾਮ' ਤੋਂ ਇਹ ਅੰਦਾਜ਼ਾ ਲਾਣਾ ਗ਼ਲਤ ਹੈ ਕਿ ਰਵਿਦਾਸ ਜੀ ਸ੍ਰੀ ਰਾਮ-ਅਵਤਾਰ ਦੇ ਪੁਜਾਰੀ ਸਨ। ਜਿਸ ਸਰਬ-ਵਿਆਪਕ ਮਾਲਕ ਨੂੰ ਉਹ ਅਖ਼ੀਰਲੀ ਤੁਕ ਵਿਚ 'ਰਾਜਾ ਰਾਮ' ਆਖਦੇ ਹਨ, ਉਸੇ ਨੂੰ ਉਹ 'ਰਹਾਉ' ਦੀ ਤੁਕ ਵਿਚ 'ਮਾਧਉ' ਆਖਦੇ ਹਨ। ਜੇ ਅਵਤਾਰ-ਪੂਜਾ ਦੀ ਤੰਗ-ਦਿਲੀ ਵਲ ਜਾਈਏ ਤਾਂ ਲਫ਼ਜ਼ 'ਮਾਧਉ' ਕ੍ਰਿਸ਼ਨ ਜੀ ਦਾ ਨਾਮ ਹੈ। ਸ੍ਰੀ ਰਾਮ ਚੰਦਰ ਜੀ ਦਾ ਪੁਜਾਰੀ ਆਪਣੇ ਪੂਜਯ-ਅਵਤਾਰ ਨੂੰ ਸ੍ਰੀ ਕ੍ਰਿਸ਼ਨ ਜੀ ਦੇ ਕਿਸੇ ਨਾਮ ਨਾਲ ਨਹੀਂ ਬੁਲਾ ਸਕਦਾ। ਰਵਿਦਾਸ ਜੀ ਦੀਆਂ ਨਜ਼ਰਾਂ ਵਿਚ 'ਰਾਮ' ਤੇ 'ਮਾਧਉ' ਉਸ ਪ੍ਰਭੂ ਦੇ ਹੀ ਨਾਮ ਹਨ, ਜੋ ਮਾਇਆ ਵਿਚ ਵਿਆਪਕ ('ਰਾਮ') ਹੈ ਤੇ ਮਾਇਆ ਦਾ ਖਸਮ ('ਮਾਧਉ') ਹੈ।

SikhNet (Spanish)y aun así, yo, el zapatero, no he servido a mi Señor, el Rey, Quien prevalece en el Universo. (3-3)
Answers quote the Granth verbatim with Ang citations. AI commentary is not Gurbani and not a religious ruling.