ਆਸਾ ॥
aasaa | Ang 486
Sant Singh KhalsaAasaa:
Manmohan SinghAsa.
Manmohan Singh (Punjabi)ਆਸਾ।
SikhNet (Spanish)Asa
ਕਹਾ ਭਇਓ; ਜਉ ਤਨੁ ਭਇਓ ਛਿਨੁ ਛਿਨੁ ॥
kahaa bheo; jau tan bheo chhin chhin | Ang 486
Sant Singh KhalsaWhat would it matter, if my body were cut into pieces?
Manmohan SinghWhat does it matter, if my body is cut into many pieces?
Manmohan Singh (Punjabi)ਕੀ ਹੋਇਆ ਜੇਕਰ ਮੇਰੀ ਦੇਹ ਟੁਕੜੇ ਟੁਕੜੇ ਕਰ ਦਿੱਤੀ ਜਾਵੇ?
Fareedkot Teekaਕਿਆ ਹੂਆ ਜੋ ਤੇਰੇ ਦਾਸ ਕਾ ਸਰੀਰ (ਛਿਨੁ ਛਿਨੁ) ਟੁਕੜੇ ਟੁਕੜੇ ਭੀ ਹੋ ਗਿਆ॥
Prof. Sahib Singh(ਇਹ ਨਾਮ-ਧਨ ਲੱਭ ਕੇ ਹੁਣ) ਜੇ ਮੇਰਾ ਸਰੀਰ ਨਾਸ ਭੀ ਹੋ ਜਾਏ ਤਾਂ ਭੀ ਮੈਨੂੰ ਕੋਈ ਪਰਵਾਹ ਨਹੀਂ।ਪਦ ਅਰਥ ਕਹਾ ਭਇਓ = ਕੀਹ ਹੋਇਆ? ਕੋਈ ਪਰਵਾਹ ਨਹੀਂ। ਜਉ = ਜੇ। ਤਨੁ = ਸਰੀਰ। ਛਿਨੁ ਛਿਨੁ = ਰਤਾ ਰਤਾ, ਟੋਟੇ ਟੋਟੇ।
SikhNet (Spanish)No me importa si mi cuerpo se acaba;
ਪ੍ਰੇਮੁ ਜਾਇ; ਤਉ ਡਰਪੈ ਤੇਰੋ ਜਨੁ ॥੧॥
prem jaae; tau ddarapai tero jan |1| Ang 486
Sant Singh KhalsaIf I were to lose Your Love, Lord, then Your humble servant would be afraid. ||1||
Manmohan SinghIf I lose Thy love, O Lord then alone Thy slave feels fear.
Manmohan Singh (Punjabi)ਜੇਕਰ ਤੇਰੀ ਪ੍ਰੀਤ ਜਾਂਦੀ ਰਹੇ, ਕੇਵਲ ਤਦ ਹੀ ਤੇਰਾ ਗੁਮਾਸ਼ਤਾ ਡਰਦਾ ਹਾਂ।
Fareedkot Teekaਤੇਰਾ ਦਾਸ ਤੋ ਤਉ ਡਰਤਾ ਹੈ ਜਉ ਪਰੇਮ ਜਾਤਾ ਰਹੇ, ਭਾਵ ਮੈਂ ਭੀ ਸਰੀਰ ਕੇ ਨਾਸ ਤੇ ਨਹੀਂ ਡਰਤਾ ਹੂੰ॥੧॥
Prof. Sahib Singhਹੇ ਰਾਮ! ਤੇਰਾ ਸੇਵਕ ਤਦੋਂ ਹੀ ਘਬਰਾਏਗਾ ਜੇ (ਇਸ ਦੇ ਮਨ ਵਿਚੋਂ ਤੇਰੇ ਚਰਨਾਂ ਦਾ) ਪਿਆਰ ਦੂਰ ਹੋਵੇਗਾ ॥੧॥ਪਦ ਅਰਥ ਤਉ = ਤਦੋਂ, ਤਾਂ ਹੀ। ਡਰਪੈ = ਡਰਦਾ ਹੈ। ਜਨੁ = ਦਾਸ ॥੧॥
SikhNet (Spanish)mi único temor es el que vaya a perder Tu Amor. (1)
ਤੁਝਹਿ ਚਰਨ ਅਰਬਿੰਦ; ਭਵਨ ਮਨੁ ॥
tujheh charan arabind; bhavan man | Ang 486
Sant Singh KhalsaYour lotus feet are the home of my mind.
Manmohan SinghThine lotus feet are the home of my soul.
Manmohan Singh (Punjabi)ਤੇਰੇ ਕੰਵਲ ਪੈਰ ਮੇਰੀ ਆਤਮਾ ਦਾ ਘਰ ਹਨ।
Fareedkot Teekaਹੇ ਸ੍ਵਾਮੀ! ਤੇਰੇ ਚਰਨਾਰਬਿੰਦ ਮੇਂ ਮੇਰੇ ਮਨ ਨੇ ਘਰ ਪਾਯਾ ਹੈ ਅਰਥਾਤ ਭ੍ਰਮਰ ਰੂਪ ਹੋ ਰਹਾ ਹੈ॥
Prof. Sahib Singh(ਹੇ ਸੋਹਣੇ ਰਾਮ!) ਮੇਰਾ ਮਨ ਕਉਲ ਫੁੱਲ ਵਰਗੇ ਤੇਰੇ ਸੋਹਣੇ ਚਰਨਾਂ ਨੂੰ ਆਪਣੇ ਰਹਿਣ ਦੀ ਥਾਂ ਬਣਾ ਚੁਕਿਆ ਹੈ;ਪਦ ਅਰਥ ਤੁਝਹਿ = ਤੇਰੇ। ਅਰਬਿੰਦ = {Skt. अर्विन्द} ਕਉਲ ਫੁੱਲ। ਚਰਨ ਅਰਬਿੰਦ = ਚਰਨ ਕਮਲ, ਕਉਲ ਫੁੱਲਾਂ ਵਰਗੇ ਸੋਹਣੇ ਚਰਨ। ਭਵਨ = ਟਿਕਾਣਾ।
SikhNet (Spanish)Tus Pies de Loto son el Único Refugio de mi mente;
ਪਾਨ ਕਰਤ ਪਾਇਓ; ਪਾਇਓ ਰਾਮਈਆ ਧਨੁ ॥੧॥ ਰਹਾਉ ॥
paan karat paaeo; paaeo raameea dhan |1| rahaau | Ang 486
Sant Singh KhalsaDrinking in Your Nectar, I have obtained the wealth of the Lord. ||1||Pause||
Manmohan SinghDrinking the Name Nectar, I have obtained, I have obtained the Lord's wealth. Pause.
Manmohan Singh (Punjabi)ਨਾਮ ਅੰਮ੍ਰਿਤ ਨੂੰ ਛੱਕ ਕੇ ਮੈਂ ਸੁਆਮੀ ਦੀ ਦੌਲਤ ਨੂੰ ਪ੍ਰਾਪਤ, ਪ੍ਰਾਪਤ ਕਰ ਲਿਆ ਹੈ। ਠਹਿਰਾਉ।
Fareedkot Teekaਸੋ ਤੇਰੇ ਚਰਨੋਂ ਕਮਲੋਂ ਕੇ ਰਸ ਕੋ ਪਾਨ ਕਰਤਾ ਹੈ, ਅਰ ਹੇ ਰਮਈਆ! ਤੇਰੇ ਕੋ ਹੀ ਧਨ ਰੂਪ ਕਰ ਕੇ ਪਾਇਆ ਹੈ॥੧॥ ਰਹਾਉ ॥
Prof. Sahib Singh(ਤੇਰੇ ਚਰਨ-ਕਮਲਾਂ ਵਿਚੋਂ ਨਾਮ-ਰਸ) ਪੀਂਦਿਆਂ ਪੀਂਦਿਆਂ ਮੈਂ ਲੱਭ ਲਿਆ ਹੈ, ਮੈਂ ਲੱਭ ਲਿਆ ਹੈ ਤੇਰਾ ਨਾਮ-ਧਨ ॥੧॥ ਰਹਾਉ ॥ਪਦ ਅਰਥ ਪਾਨ ਕਰਤ = ਪੀਂਦਿਆਂ। ਪਾਇਓ ਪਾਇਓ = ਮੈਂ ਲੱਭ ਲਿਆ ਹੈ, ਮੈਂ ਲੱਭ ਲਿਆ ਹੈ। ਰਾਮਈਆ ਧਨੁ = ਸੋਹਣੇ ਰਾਮ ਦਾ (ਨਾਮ-ਰੂਪ) ਧਨ ॥੧॥ ਰਹਾਉ ॥
SikhNet (Spanish)bebiendo Tu Esencia, he recolectado Tu Tesoro, oh Señor. (1‑Pausa)
ਸੰਪਤਿ ਬਿਪਤਿ; ਪਟਲ ਮਾਇਆ ਧਨੁ ॥
sanpat bipat; pattal maaeaa dhan | Ang 486
Sant Singh KhalsaProsperity, adversity, property and wealth are just Maya.
Manmohan SinghProsperity, adversity, property and wealth are but the delusions.
Manmohan Singh (Punjabi)ਇਕਬਾਲ ਮੁਸੀਬਤ, ਜਾਇਦਾਦ ਅਤੇ ਦੌਲਤ ਕੇਵਲ ਧੋਖੇ ਹੀ ਹਨ।
Fareedkot Teekaਸੰਪਤਿ ਕਾਲ ਮੇਂ ਧਨ ਕਾ ਪ੍ਰਾਪਤ ਹੋਨਾ ਵਾ ਬਿਪਤ ਕਾ ਪ੍ਰਾਪਤ ਹੋਨਾ ਯਹ ਮਾਯਾ ਕਾ (ਪਟਲੁ) ਪੜਦਾ ਹੈ॥
Prof. Sahib Singhਸੌਖ, ਬਿਪਤਾ, ਧਨ-ਇਹ ਮਾਇਆ ਦੇ ਪਰਦੇ ਹਨ (ਜੋ ਮਨੁੱਖ ਦੀ ਮੱਤ ਉਤੇ ਪਏ ਰਹਿੰਦੇ ਹਨ);ਪਦ ਅਰਥ ਸੰਪਤਿ = {Skt. संपत्ति = prosperity, increase of wealth} ਧਨ ਦੀ ਬਹੁਲਤਾ। ਬਿਪਤਿ = {Skt. विपत्ति = A calamity, misfortune} ਬਿਪਤਾ, ਮੁਸੀਬਤ। ਪਟਲ = ਪਰਦੇ।
SikhNet (Spanish)La riqueza, la contienda del mundo y las recompensas de Maya
ਤਾ ਮਹਿ; ਮਗਨ ਹੋਤ ਨ. ਤੇਰੋ ਜਨੁ ॥੨॥
taa meh; magan hot na. tero jan |2| Ang 487
Sant Singh KhalsaYour humble servant is not engrossed in them. ||2||
Manmohan SinghIn them Thy servant, O Lord is absorbed not.
Manmohan Singh (Punjabi)ਇਨ੍ਹਾਂ ਅੰਦਰ ਤੇਰਾ ਸੇਵਕ, ਹੇ ਸਾਹਿਬ! ਲੀਨ ਨਹੀਂ ਹੁੰਦਾ।
Fareedkot Teekaਸੋ ਇਸ ਮਾਇਆ ਮੇਂ ਤੇਰਾ ਜਨੁ ਮਗਨ ਨਹੀਂ ਹੋਤਾ ਹੈ॥੨॥
Prof. Sahib Singhਹੇ ਪ੍ਰਭੂ! ਤੇਰਾ ਸੇਵਕ (ਮਾਇਆ ਦੇ) ਇਹਨਾਂ (ਪਰਦਿਆਂ) ਵਿਚ (ਹੁਣ) ਨਹੀਂ ਫਸਦਾ ॥੨॥ਪਦ ਅਰਥ ਤਾ ਮਹਿ = ਇਹਨਾਂ ਵਿਚ ॥੨॥
SikhNet (Spanish)son nada más que una ilusión de la mente Así que yo, Tu Esclavo, no me involucro con ellos. (2)
ਪ੍ਰੇਮ ਕੀ ਜੇਵਰੀ ਬਾਧਿਓ; ਤੇਰੋ ਜਨ ॥
prem kee jevaree baadhio; tero jan | Ang 487
Sant Singh KhalsaYour humble servant is tied by the rope of Your Love.
Manmohan SinghThy slave is bound with the rope of Thy love.
Manmohan Singh (Punjabi)ਤੇਰਾ ਗੋਲਾ ਤੇਰੀ ਪ੍ਰੀਤ ਦੇ ਰੱਸੇ ਨਾਲ ਜਕੜਿਆ ਹੋਇਆ ਹੈ।
Fareedkot Teekaਤੇਰਾ ਜੋ ਦਾਸ ਹੈ ਤਿਸ ਨੇ ਤੇਰੇ ਕੋ ਪ੍ਰੇਮ ਕੀ ਡੋਰੀ ਕਰ ਕੇ ਬਾਂਧਿ ਲੀਆ ਹੈ॥
Prof. Sahib Singhਹੇ ਪ੍ਰਭੂ! (ਮੈਂ) ਤੇਰਾ ਦਾਸ ਤੇਰੇ ਪਿਆਰ ਦੀ ਰੱਸੀ ਨਾਲ ਬੱਝਾ ਹੋਇਆ ਹਾਂ।ਪਦ ਅਰਥ ਜੇਵਰੀ = ਰੱਸੀ (ਨਾਲ)।
SikhNet (Spanish)Estoy amarrado a Ti con la cuerda de Tu Amor.
ਕਹਿ ਰਵਿਦਾਸ; ਛੂਟਿਬੋ ਕਵਨ ਗੁਨ ॥੩॥੪॥
keh ravidaas; chhoottibo kavan gun |3|4| Ang 487
Sant Singh KhalsaSays Ravi Daas, what benefit would I get by escaping from it? ||3||4||
Manmohan SinghSays Ravidas, what advantage is it to escape therefrom?
Manmohan Singh (Punjabi)ਰਵਿਦਾਸ ਜੀ ਆਖਦੇ ਹਨ ਕਿ ਇਸ ਤੋਂ ਖਲਾਸੀ ਪਾਉਣ ਦਾ ਕੀ ਫਾਇਦਾ ਹੈ?
Fareedkot Teekaਸ੍ਰੀ ਰਵਦਾਸ ਜੀ ਕਹਤੇ ਹੈਂ: ਭਲਾ ਅਬ (ਗੁਨ) ਬੀਚਾਰ ਤੋ ਸਹੀ ਤੇਰਾ ਛੂਟਨਾ ਕਿਸ ਪ੍ਰਕਾਰ ਹੋ ਸਕਤਾ ਹੈ? ਐਸੀ ਪ੍ਰੇਮ ਮਈ ਬਾਨੀ ਸ੍ਰਵਨ ਕਰ ਕੇ ਅਰ ਸਾਖ੍ਯਾਤ ਪ੍ਰਗਟ ਹੋ ਕਰ ਗਲੇ ਲਗਾਇ ਲੀਆ ਔਰ ਕਹਾ: ਹੇ ਭਗਤ! ਮੈਂ ਤੇਰੇ ਪ੍ਰੇਮ ਕੀ ਪਰੀਖ੍ਯਾ ਲੇਤਾ ਥਾ॥੩॥੪॥
Prof. Sahib Singhਰਵਿਦਾਸ ਆਖਦਾ ਹੈ-ਇਸ ਵਿਚੋਂ ਨਿਕਲਣ ਨੂੰ ਮੇਰਾ ਜੀ ਨਹੀਂ ਕਰਦਾ ॥੩॥੪॥ਪਦ ਅਰਥ ਕਹਿ = ਕਹੇ, ਆਖਦਾ ਹੈ। ਛੂਟਿਬੋ = ਖ਼ਲਾਸੀ ਪਾਣ ਦਾ। ਕਵਨ ਗੁਨ = ਕੀਹ ਲਾਭ? ਕੀਹ ਲੋੜ? ਮੈਨੂੰ ਲੋੜ ਨਹੀਂ, ਮੇਰਾ ਜੀ ਨਹੀਂ ਕਰਦਾ ॥੩॥੪॥
* ਸ਼ਬਦ ਦਾ ਭਾਵ: ਜਿਸ ਮਨੁੱਖ ਨੂੰ ਪ੍ਰਭੂ-ਚਰਨਾਂ ਦਾ ਪਿਆਰ ਪ੍ਰਾਪਤ ਹੋ ਜਾਏ, ਉਸ ਨੂੰ ਦੁਨੀਆ ਦੇ ਹਰਖ ਸੋਗ ਪੋਹ ਨਹੀਂ ਸਕਦੇ।੪।
SikhNet (Spanish)Dice Ravi Das, dime, oh Señor, ¿cómo puedo ser quitado de mis amarras? (3‑4)