ੴ

ਸਿੱਖਬਾਣੀ · SikhBani

ਗਉੜੀ ਬੈਰਾਗਣਿ ਰਵਿਦਾਸ ਜੀਉ ॥

gaurree bairaagan ravidaas jeeo
Bhagat Ravidas Ji ਭਗਤ ਰਵਿਦਾਸ ਜੀ · Raag Gauree · Ang 345, 346 · 11 lines
Translations

ੴ ਸਤਿਗੁਰ ਪ੍ਰਸਾਦਿ ॥

ik oankaar satigur prasaad | Ang 345

Sant Singh KhalsaOne Universal Creator God. By The Grace Of The True Guru:
Manmohan SinghThere is but one God. By the True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਗਉੜੀ ਬੈਰਾਗਣਿ ਰਵਿਦਾਸ ਜੀਉ ॥

gaurree bairaagan ravidaas jeeo | Ang 345

Sant Singh KhalsaGauree Bairaagan, Ravi Daas Jee:
Manmohan SinghGauri Bairagan Ravi Dass Ji.
Manmohan Singh (Punjabi)ਗਉੜੀ ਬੈਰਾਗਣਿ ਰਵੀਦਾਸ ਜੀ।
Prof. Sahib Singhਰਾਗ ਗਉੜੀ-ਬੈਰਾਗਣਿ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।
SikhNet (Spanish)Gauri Bairagan, Ravidas yi.

ਘਟ ਅਵਘਟ ਡੂਗਰ ਘਣਾ; ਇਕੁ ਨਿਰਗੁਣੁ ਬੈਲੁ ਹਮਾਰ ॥

ghatt avaghatt ddoogar ghanaa; ik niragun bail hamaar | Ang 345

Sant Singh KhalsaThe path to God is very treacherous and mountainous, and all I have is this worthless ox.
Manmohan SinghThe path to God is very difficult and mountainous and I have worthless ox.
Manmohan Singh (Punjabi)ਰੱਬ ਦਾ ਰਸਤਾ ਬੜਾ ਬਿਖੜਾ ਅਤੇ ਪਹਾੜੀ ਹੈ ਅਤੇ ਮੇਰਾ ਬਲ੍ਹਦ ਨਿਕੰਮਾ ਹੈ।
Fareedkot Teeka(ਘਟ) ਅੰਤਹਕਰਣ ਵਾ ਸਰੀਰ ਮੇਂ (ਅਵਘਟ) ਔਖੇ (ਡੂਗਰ) ਪਰਬਤੋਂ ਕਾ ਸਮਦਾਇ ਅਰਥਾਤ ਕਾਮਾਦਿ ਵਿਕਾਰੋਂ ਰੂਪੀ ਘਣਾ ਹੈ ਔਰ ਹਮਾਰਾ ਮਨ ਰੂਪੀ ਬੈਲ ਸੁਭ ਗੁਣੋ ਸੇ ਰਹਤ ਹੈ ਔਰ ਤਿਨ ਪਰਬਤੋਂ ਮੇਂ ਪੜ ਗਿਆ॥
Prof. Sahib Singh(ਜਿਨਹੀਂ ਰਾਹੀਂ ਪ੍ਰਭੂ ਦੇ ਨਾਮ ਦਾ ਸੌਦਾ ਲੱਦ ਕੇ ਲੈ ਜਾਣ ਵਾਲਾ ਮੇਰਾ ਟਾਂਡਾ ਲੰਘਣਾ ਹੈ, ਉਹ) ਰਸਤੇ ਬੜੇ ਔਖੇ ਪਹਾੜੀ ਰਸਤੇ ਹਨ, ਤੇ ਮੇਰਾ (ਮਨ-) ਬਲਦ ਮਾੜਾ ਜਿਹਾ ਹੈ;

ਪਦ ਅਰਥ ਘਟ = ਰਸਤੇ। ਅਵਘਟ = ਔਖੇ। ਡੂਗਰ = ਪਹਾੜੀ, ਪਹਾੜ ਦਾ। ਘਣਾ = ਬਹੁਤਾ। ਨਿਰਗੁਨੁ = ਗੁਣ-ਹੀਨ, ਮਾੜਾ ਜਿਹਾ। ਹਮਾਰ = ਅਸਾਡਾ, ਮੇਰਾ।

SikhNet (Spanish)El sendero es traicionero y empinado; el toro de mi cuerpo es débil

ਰਮਈਏ ਸਿਉ ਇਕ ਬੇਨਤੀ; ਮੇਰੀ ਪੂੰਜੀ ਰਾਖੁ ਮੁਰਾਰਿ ॥੧॥

rameee siau ik benatee; meree poonjee raakh muraar |1| Ang 345

Sant Singh KhalsaI offer this one prayer to the Lord, to preserve my capital. ||1||
Manmohan SinghI make one request unto the pervading Lord, the Enemy of pride, to preserve my capital
Manmohan Singh (Punjabi)ਆਪਣੇ ਵੱਖਰ ਦੀ ਰਖਵਾਲੀ ਕਰਨ ਲਈ ਮੈਂ ਹੰਕਾਰ ਦੇ ਵੇਰੀ ਸਰਬ-ਵਿਆਪਕ ਸੁਆਮੀ ਮੂਹਰੇ ਇਕ ਪ੍ਰਾਰਥਨਾ ਕਰਦਾ ਹਾਂ।
Fareedkot Teekaਰਮਣ ਰੂਪ ਵਾਹਗੁਰੂ ਸੇ ਏਕ ਬੇਨਤੀ ਹੈ ਕਿ ਹੇ ਮੁਰਾਰੀ ਮੇਰੀ ਸਰਧਾ ਰੂਪ ਵਾ ਪ੍ਰਾਣੋਂ ਰੂਪ ਪੂੰਜੀ ਰਾਖੋ ਅਰਥਾਤ ਸਫਲੀ ਕਰੋ॥੧॥
Prof. Sahib Singhਪਿਆਰੇ ਪ੍ਰਭੂ ਅੱਗੇ ਹੀ ਮੇਰੀ ਅਰਜ਼ੋਈ ਹੈ-ਹੇ ਪ੍ਰਭੂ! ਮੇਰੀ ਰਾਸਿ-ਪੂੰਜੀ ਦੀ ਤੂੰ ਆਪ ਰੱਖਿਆ ਕਰੀਂ ॥੧॥

ਪਦ ਅਰਥ ਰਮਈਆ = ਸੋਹਣਾ ਰਾਮ। ਮੁਰਾਰੀ = ਹੇ ਮੁਰਾਰੀ! ਹੇ ਪ੍ਰਭੂ! ॥੧॥

SikhNet (Spanish)y todo lo que tengo no sirve, ofrezco esta oración a mi Señor, oh Dios, ¡Conserva mi Capital! (1)

ਕੋ ਬਨਜਾਰੋ ਰਾਮ ਕੋ; ਮੇਰਾ ਟਾਂਡਾ ਲਾਦਿਆ ਜਾਇ ਰੇ ॥੧॥ ਰਹਾਉ ॥

ko banajaaro raam ko; meraa ttaanddaa laadiaa jaae re |1| rahaau | Ang 345

Sant Singh KhalsaIs there any merchant of the Lord to join me? My cargo is loaded, and now I am leaving. ||1||Pause||
Manmohan SinghIs there any merchant of God to join me? My cargo is laden and is on the move. Pause.
Manmohan Singh (Punjabi)ਕੀ ਕੋਈ ਰੱਬ ਦਾ ਵਾਪਾਰੀ ਹੈ, ਜੋ ਮੇਰੇ ਨਾਲ ਰਲ ਕੇ ਚੱਲੇ? ਮੇਰਾ ਮਾਲ ਲੱਦਿਆ ਹੋਇਆ ਜਾ ਰਿਹਾ ਹੈ। ਠਹਿਰਾਉ।
Fareedkot Teekaਹੇ ਭਾਈ! ਕੋਈ ਮਨ ਕਾ ਬਨਜਾਰਾ ਭੀ ਹੈ॥☬ਤੁਮ ਕਿਉਂ ਪੂਛਤੇ ਹੋ?☬ਉੱਤਰ: ਮੇਰਾ (ਟਾਂਡਾ) ਸਾਥ ਲਾਦਿਆ ਜਾਤਾ ਹੈ॥੧॥ ਰਹਾਉ ॥
Prof. Sahib Singhਹੇ ਭਾਈ! (ਜੇ ਸੋਹਣੇ ਪ੍ਰਭੂ ਦੀ ਕਿਰਪਾ ਨਾਲ) ਪ੍ਰਭੂ ਦੇ ਨਾਮ ਦਾ ਵਣਜ ਕਰਨ ਵਾਲਾ ਕੋਈ ਬੰਦਾ ਮੈਨੂੰ ਮਿਲ ਪਏ ਤਾਂ ਮੇਰਾ ਮਾਲ ਭੀ ਲੱਦਿਆ ਜਾ ਸਕੇ (ਭਾਵ, ਤਾਂ ਉਸ ਗੁਰਮੁਖਿ ਦੀ ਸਹਾਇਤਾ ਨਾਲ ਮੈਂ ਭੀ ਹਰਿ-ਨਾਮ-ਰੂਪ ਦਾ ਵਣਜ ਕਰ ਸਕਾਂ) ॥੧॥ ਰਹਾਉ ॥

ਪਦ ਅਰਥ ਕੋ = ਕੋਈ। ਬਨਜਾਰੋ = ਵਣਜ ਕਰਨ ਵਾਲਾ, ਵਪਾਰੀ। ਟਾਂਡਾ = ਬਲਦਾਂ ਜਾਂ ਗੱਡਿਆਂ ਰੇੜ੍ਹਿਆਂ ਦਾ ਸਮੂੰਹ ਜਿਨ੍ਹਾਂ ਉਤੇ ਵਪਾਰ-ਸੌਦਾਗਰੀ ਦਾ ਮਾਲ ਲੱਦਿਆ ਹੋਇਆ ਹੋਵੇ, ਕਾਫ਼ਲਾ। ਰੇ = ਹੇ ਭਾਈ! ਲਾਦਿਆ ਜਾਇ = ਲੱਦਿਆ ਜਾ ਸਕੇ ॥੧॥ ਰਹਾਉ ॥

SikhNet (Spanish)¿Hay algún mercader del Señor que me acompañe?, mi carga es pesada y estoy por irme. (1-Pausa)

ਹਉ ਬਨਜਾਰੋ. ਰਾਮ ਕੋ; ਸਹਜ ਕਰਉ ਬੵਾਪਾਰੁ ॥

hau banajaaro. raam ko; sehaj krau bayaapaar | Ang 346

Sant Singh KhalsaI am the merchant of the Lord; I deal in spiritual wisdom.
Manmohan SinghI am the merchant of the Lord and deal in Divine knowledge.
Manmohan Singh (Punjabi)ਮੈਂ ਪ੍ਰਭੂ ਦਾ ਵਾਪਾਰੀ ਹਾਂ ਅਤੇ ਬ੍ਰਹਮ-ਗਿਆਨ ਦੀ ਸੁਦਾਗਰੀ ਕਰਦਾ ਹਾਂ।
Fareedkot Teekaਮੈਂ ਰਾਮ ਕਾ ਬਨਜਾਰਾ ਸੁਭਾਵਕ ਹੀ ਬਪਾਰ ਕਰਤਾ ਹੂੰ॥☬ਪ੍ਰਸ਼ਨ: ਤੁਮ ਨੇ ਕਿਆ ਬਨਜ ਕੀਆ ਹੈ?☬ਉੱਤਰ:
Prof. Sahib Singhਮੈਂ ਪ੍ਰਭੂ ਦੇ ਨਾਮ ਦਾ ਵਪਾਰੀ ਹਾਂ; ਮੈਂ ਇਹ ਐਸਾ ਵਪਾਰ ਕਰ ਰਿਹਾ ਹਾਂ ਜਿਸ ਵਿਚੋਂ ਮੈਨੂੰ ਸਹਿਜ ਅਵਸਥਾ ਦੀ ਖੱਟੀ ਹਾਸਲ ਹੋਵੇ।

ਪਦ ਅਰਥ ਸਹਜ ਬ੍ਯ੍ਯਾਪਾਰੁ = ਸਹਜ ਦਾ ਵਾਪਾਰ, ਅਡੋਲਤਾ ਦਾ ਵਣਜ, ਉਹ ਵਣਜ ਜਿਸ ਵਿਚੋਂ ਸ਼ਾਂਤੀ-ਰੂਪ ਖੱਟੀ ਹਾਸਲ ਹੋਵੇ। ਕਰਉ = ਕਰਉਂ, ਮੈਂ ਕਰਦਾ ਹਾਂ। ਹਉ = ਮੈਂ।

SikhNet (Spanish)Soy mercader del Señor, mi negocio es la Sabiduría,

ਮੈ. ਰਾਮ ਨਾਮ ਧਨੁ ਲਾਦਿਆ; ਬਿਖੁ ਲਾਦੀ ਸੰਸਾਰਿ ॥੨॥

mai. raam naam dhan laadiaa; bikh laadee sansaar |2| Ang 346

Sant Singh KhalsaI have loaded the Wealth of the Lord's Name; the world has loaded poison. ||2||
Manmohan SinghI have loaded the wealth of Lord's Name and the world has laden poison.
Manmohan Singh (Punjabi)ਮੈਂ ਸੁਆਮੀ ਦੇ ਨਾਮ ਦਾ ਪਦਾਰਥ ਲੱਦਿਆ ਹੈ ਅਤੇ ਦੁਨੀਆਂ ਨੇ ਜ਼ਹਿਰ ਬਾਰ ਕੀਤੀ ਹੈ।
Fareedkot Teekaਮੈਂ ਰਾਮ ਨਾਮ ਧਨ ਲਾਦਿਆ ਹੈ ਸੰਸਾਰ ਨੇ ਵਿਖੈ ਰੂਪ ਜਹਰ ਲਾਦੀ ਹੈ॥੨॥
Prof. Sahib Singh(ਪ੍ਰਭੂ ਦੀ ਮਿਹਰ ਨਾਲ) ਮੈਂ ਪ੍ਰਭੂ ਦੇ ਨਾਮ ਦਾ ਸੌਦਾ ਲੱਦਿਆ ਹੈ, ਪਰ ਸੰਸਾਰ ਨੇ (ਆਤਮਕ ਮੌਤ ਲਿਆਉਣ ਵਾਲੀ ਮਾਇਆ-ਰੂਪ) ਜ਼ਹਿਰ ਦਾ ਵਪਾਰ ਕੀਤਾ ਹੈ ॥੨॥

ਪਦ ਅਰਥ ਬਿਖੁ = ਜ਼ਹਿਰ, ਆਤਮਕ ਜੀਵਨ ਨੂੰ ਮਾਰ ਦੇਣ ਵਾਲੀ ਵਸਤ। ਸੰਸਾਰਿ = ਸੰਸਾਰ ਨੇ, ਦੁਨੀਆ-ਦਾਰਾਂ ਨੇ ॥੨॥

SikhNet (Spanish)he almacenado la Piqueza del Naam, el Nombre del Señor, mientras que el mundo carga el peso de la maldad y el veneno. (2)

ਉਰਵਾਰ ਪਾਰ ਕੇ ਦਾਨੀਆ; ਲਿਖਿ ਲੇਹੁ ਆਲ ਪਤਾਲੁ ॥

auravaar paar ke daaneea; likh lehu aal pataal | Ang 346

Sant Singh KhalsaO you who know this world and the world beyond: write whatever nonsense you please about me.
Manmohan SinghO ye, the knowers of this world and the next one, write whatever nonsense you please about me.
Manmohan Singh (Punjabi)ਹੇ ਤੁਸੀਂ ਲੋਕ ਤੇ ਪ੍ਰਲੋਕ ਦੇ ਜਾਨਣ ਵਾਲਿਓ! ਮੇਰੇ ਮੁਤੱਲਕ ਜੋ ਊਲ-ਜਲੂਲ ਤੁਹਾਨੂੰ ਚੰਗਾ ਲੱਗਦਾ ਹੈ, ਲਿਖ ਲਓ।
Fareedkot Teekaਉਰਵਾਰ ਪਾਰ ਅਰਥਾਤ ਲੋਕ ਪ੍ਰਲੋਕ ਕੇ ਕਰਮੋ ਕੇ ਜਾਨਨ ਵਾਲਿਆਂ, ਅਰਥਾਤ ਹੇ ਚਿਤ੍ਰ ਗੁਪਤ! ਮੇਰਾ ਕੁਛ ਅਸਤ ਬਿਅਸਤ, ਭਾਵ ਖਾਨ ਪਾਨਾਦਿ ਕਰਮ ਲਿਖਿ ਲੇਵੋ ॥☬ਪ੍ਰਸ਼ਨ: ਜੇ ਹਮ ਲਿਖੇਂਗੇ ਤੌ ਤੁਮ ਕੋ ਜਮ ਡੰਡ ਸਹਾਰਨਾ ਪੜੇਗਾ?☬ਉੱਤ੍ਰ:
Prof. Sahib Singhਜੀਵਾਂ ਦੀਆਂ ਲੋਕ ਪਰਲੋਕ ਦੀਆਂ ਸਭ ਕਰਤੂਤਾਂ ਜਾਣਨ ਵਾਲੇ ਹੇ ਚਿਤ੍ਰਗੁਪਤੋ! (ਮੇਰੇ ਬਾਰੇ) ਜੋ ਤੁਹਾਡਾ ਜੀਅ ਕਰੇ ਲਿਖ ਲੈਣਾ (ਭਾਵ, ਜਮਰਾਜ ਪਾਸ ਪੇਸ਼ ਕਰਨ ਲਈ ਮੇਰੇ ਕੰਮਾਂ ਵਿਚੋਂ ਕੋਈ ਗੱਲ ਤੁਹਾਨੂੰ ਲੱਭਣੀ ਹੀ ਨਹੀਂ)

ਪਦ ਅਰਥ ਦਾਨੀਆ = ਜਾਣਨ ਵਾਲਿਓ! ਉਰਵਾਰ ਪਾਰ ਕੇ ਦਾਨੀਆ = ਉਰਲੇ ਤੇ ਪਾਰਲੇ ਪਾਸੇ ਦੀਆਂ ਜਾਣਨ ਵਾਲਿਓ! ਜੀਵਾਂ ਦੇ ਲੋਕ ਪਰਲੋਕ ਵਿਚ ਕੀਤੇ ਕੰਮਾਂ ਨੂੰ ਜਾਣਨ ਵਾਲਿਓ! ਆਲ ਪਤਾਲੁ = ਊਲ ਜਲੂਲ, ਮਨ-ਮਰਜ਼ੀ ਦੀਆਂ ਗੱਲਾਂ।

SikhNet (Spanish)Oh escuchen escribanos, conocedores del presente y del futuro, graven mi historia como les plazca,

ਮੋਹਿ ਜਮ ਡੰਡੁ. ਨ ਲਾਗਈ; ਤਜੀਲੇ ਸਰਬ ਜੰਜਾਲ ॥੩॥

mohi jam ddandd. na laagee; tajeele sarab janjaal |3| Ang 346

Sant Singh KhalsaThe club of the Messenger of Death shall not strike me, since I have cast off all entanglements. ||3||
Manmohan SinghThe club of Death's courier will not touch me since I have cast away all involvements.
Manmohan Singh (Punjabi)ਮੌਤ ਦੇ ਦੂਤ ਦਾ ਡੰਡਾ ਮੈਨੂੰ ਨਹੀਂ ਲੱਗੇਗਾ, ਕਿਉਂਕਿ ਮੈਂ ਸਾਰੇ ਪੁਆੜੇ ਛੋੜ ਦਿਤੇ ਹਨ।
Fareedkot Teekaਮੇਰੇ ਕੋ ਜਮ ਕਾ ਡੰਡ ਨਹੀਂ ਲਾਗਤਾ ਕਿਉਂਕਿ ਮੈਨੇ ਬੰਧਨ ਰੂਪ ਕਰਮੋਂ ਕੇ ਸੰਪੂਰਨ ਜਾਲਿ ਤਿਆਗ ਦੀਏ॥੩॥☬ਪ੍ਰਸ਼ਨ: ਤੁਮ ਨੇ ਕਿਆ ਜਾਣ ਕਰ ਜੰਜਾਲ ਤਿਆਗੇ ਹੈਂ?☬ਉੱਤ੍ਰ:
Prof. Sahib Singh(ਕਿਉਂਕਿ ਪ੍ਰਭੂ ਦੀ ਕ੍ਰਿਪਾ ਨਾਲ) ਮੈਂ ਸਾਰੇ ਜੰਜਾਲ ਛੱਡ ਦਿੱਤੇ ਹੋਏ ਹਨ, ਤਾਹੀਏਂ ਮੈਨੂੰ ਜਮ ਦਾ ਡੰਨ ਲੱਗਣਾ ਹੀ ਨਹੀਂ ॥੩॥

ਪਦ ਅਰਥ ਮੋਹਿ = ਮੈਨੂੰ। ਡੰਡੁ = ਡੰਨ। ਤਜੀਲੇ = ਛੱਡ ਦਿੱਤੇ ਹਨ ॥੩॥

SikhNet (Spanish)pero la garra del mensajero de la muerte no asestará en mí su golpe finalo, pues todos mis enrredos han sido saldados. (3)

ਜੈਸਾ ਰੰਗੁ ਕਸੁੰਭ ਕਾ; ਤੈਸਾ ਇਹੁ ਸੰਸਾਰੁ ॥

jaisaa rang kasunbh kaa; taisaa ihu sansaar | Ang 346

Sant Singh KhalsaLove of this world is like the pale, temporary color of the safflower.
Manmohan SinghAs is the fleeting colour of saf-flower, so is this world.
Manmohan Singh (Punjabi)ਜਿਹੋ ਜਿਹੀ ਉਡਪੁਡ ਜਾਣ ਵਾਲੀ ਭਾਅ ਹੈ ਕਸੁੰਭੇ ਦੇ ਫੁੱਲ ਦੀ ਉਹੋਂ ਜਿਹੀ ਹੈ ਇਹ ਦੁਨੀਆਂ।
Fareedkot Teekaਜੈਸੇ ਕਸੁੰਭੇ ਕਾ ਰੰਗੁ ਕਚਾ ਹੋਤਾ ਤੈਸੇ ਏਹ ਸੰਸਾਰ ਹੈ ਅਰਥਾਤ ਮਿਥਿਆ ਹੈ॥
Prof. Sahib Singh(ਜਿਉਂ ਜਿਉਂ ਮੈਂ ਰਾਮ ਨਾਮ ਦਾ ਵਣਜ ਕਰ ਰਿਹਾ ਹਾਂ, ਮੈਨੂੰ ਯਕੀਨ ਆ ਰਿਹਾ ਹੈ ਕਿ) ਇਹ ਜਗਤ ਇਉਂ ਹੈ ਜਿਵੇਂ ਕਸੁੰਭੇ ਦਾ ਰੰਗ,
SikhNet (Spanish)Así como el color del cártamo se desvanece rápidamente,

ਮੇਰੇ ਰਮਈਏ. ਰੰਗੁ ਮਜੀਠ ਕਾ; ਕਹੁ ਰਵਿਦਾਸ ਚਮਾਰ ॥੪॥੧॥

mere rameee. rang majeetth kaa; kahu ravidaas chamaar |4|1| Ang 346

Sant Singh KhalsaThe color of my Lord's Love, however, is permanent, like the dye of the madder plant. So says Ravi Daas, the tanner. ||4||1||
Manmohan SinghBut the colour of my pervading God is the permanent dye of madder. Says Rav-Dass, the tanner.
Manmohan Singh (Punjabi)ਪਰ ਮੇਰੇ ਵਿਆਪਕ ਵਾਹਿਗੁਰੂ ਦੀ ਰੰਗਤ ਮਜੀਠੜ ਦੀ ਮੁਸਤਕਿਲ ਭਾਅ ਵਰਗੀ ਹੈ। ਆਖਦਾ ਹੈ ਰਵਿਦਾਸ ਜੁੱਤੀ ਗੰਢਣ ਵਾਲਾ।
Fareedkot Teekaਰਵਿਦਾਸ ਜੀ ਕਹਤੇ ਹੈਂ ਮੇਰੇ ਰਮਈਏ ਕਾ ਰੰਗ ਮਜੀਠ ਜੈਸਾ ਹੈ ਅਰਥਾਤ ਗਹਰਾ ਹੈ, ਯਾਂ ਤੇ ਸੰਸਾਰ ਮਿਥਿਆ ਸੇ ਬ੍ਰਿਤੀ ਹਟਾਇ ਕਰ ਸਤ ਚਿਤ ਬ੍ਰਹਮ ਮੇਂ ਬ੍ਰਿਤੀ ਜੋੜੀ ਹੈ॥੪॥੧॥੩॥
Prof. Sahib Singhਤੇ, ਰਵਿਦਾਸ ਆਖਦਾ ਹੈ- ਮੇਰੇ ਪਿਆਰੇ ਰਾਮ ਦਾ ਨਾਮ-ਰੰਗ ਇਉਂ ਹੈ ਜਿਵੇਂ ਮਜੀਠ ਦਾ ਰੰਗ ॥੪॥੧॥

ਪਦ ਅਰਥ ਰਮਈਏ ਰੰਗੁ = ਸੋਹਣੇ ਰਾਮ (ਦੇ ਨਾਮ) ਦਾ ਰੰਗ। ਮਜੀਨ ਰੰਗੁ = ਮਜੀਠ ਦਾ ਰੰਗ, ਪੱਕਾ ਰੰਗ ਜਿਵੇਂ ਮਜੀਠ ਦਾ ਰੰਗ ਹੁੰਦਾ ਹੈ, ਕਦੇ ਨਾਹ ਉਤਰਨ ਵਾਲਾ ਰੰਗ ॥੪॥੧॥

* ਭਾਵ: ਸਤਸੰਗੀਆਂ ਵਿਚ ਮਿਲ ਕੇ ਨਾਮ-ਧਨ ਖੱਟਿਆਂ ਵਿਕਾਰਾਂ ਦਾ ਭਾਰ ਲਹਿ ਜਾਂਦਾ ਹੈ। * ਨੋਟ: ਅੱਖ ਕੰਨ ਜੀਭ ਆਦਿਕ ਗਿਆਨ-ਇੰਦ੍ਰਿਆਂ ਦਾ ਇਕੱਠ ਮਨੁੱਖ-ਵਣਜਾਰੇ ਦਾ ਟਾਂਡਾ ਹੈ, ਇਹਨਾਂ ਨੇ ਨਾਮ-ਵਪਾਰ ਲੱਦਣਾ ਹੈ, ਪਰ ਇਹਨਾਂ ਦੇ ਰਾਹ ਵਿਚ ਰੂਪ ਰਸ ਆਦਿਕ ਔਖੀਆਂ ਘਾਟੀਆਂ ਹਨ। * ਨੋਟ: ਇਸ ਸ਼ਬਦ ਦੇ ਪਹਿਲੇ ਬੰਦ ਵਿਚ ਭਗਤ ਰਵਿਦਾਸ ਜੀ 'ਰਮਈਏ' ਅਗੇ ਬੇਨਤੀ ਕਰਨ ਵੇਲੇ ਉਸ ਨੂੰ 'ਮੁਰਾਰਿ' ਲਫ਼ਜ਼ ਨਾਲ ਸੰਬੋਧਨ ਕਰਦੇ ਹਨ। ਜੇ ਇਹ ਕਿਸੇ ਖ਼ਾਸ ਇਕ ਅਵਤਾਰ ਦੇ ਪੁਜਾਰੀ ਹੁੰਦੇ ਤਾਂ ਸ੍ਰੀ ਰਾਮਚੰਦਰ ਜੀ ਵਾਸਤੇ ਲਫ਼ਜ਼ 'ਮੁਰਾਰਿ' ਨਾਹ ਵਰਤਦੇ, ਕਿਉਂਕਿ 'ਮੁਰਾਰਿ' ਤਾਂ ਕ੍ਰਿਸ਼ਨ ਜੀ ਦਾ ਨਾਮ ਹੈ।

SikhNet (Spanish)así también ocurre con las impresiones de este mundo. Pero, dice Ravidas, el curtidor, el Profundo Carmesí del Señor es penetrante y duradero. (4‑1)
Answers quote the Granth verbatim with Ang citations. AI commentary is not Gurbani and not a religious ruling.