ਗਉੜੀ ਮਹਲਾ ੫ ॥
gaurree mahalaa 5 |
Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.
ਸਹਜਿ ਸਮਾਇਓ; ਦੇਵ ॥
sehaj samaaeo; dev |
Sant Singh KhalsaI am intuitively absorbed in the Divine Lord.
Manmohan SinghI am, easily, absorbed in the Lord, as,
Manmohan Singh (Punjabi)ਮੈਂ ਸੁਖੈਨ ਹੀ ਪ੍ਰਭੂ ਅੰਦਰ ਲੀਨ ਹੋ ਗਿਆ ਹਾਂ, ਕਿਉਂ ਕਿ,
Fareedkot Teekaਤਬ ਸੁਭਾਵਕ ਹੀ ਦੇਵ ਪ੍ਰਕਾਸ਼ ਰੂਪ ਹਰੀ ਮੇਂ ਲੀਨ ਹੋ ਗਯਾ
Prof. Sahib Singhਹੇ ਪ੍ਰਕਾਸ਼-ਰੂਪ ਪ੍ਰਭੂ! (ਤੇਰੀ ਮਿਹਰ ਨਾਲ) ਮੇਰੇ ਉਤੇ ਸਤਿਗੁਰੂ ਜੀ ਦਇਆਵਾਨ ਹੋ ਗਏ,ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ। ਦੇਵ = ਹੇ ਪ੍ਰਕਾਸ਼-ਰੂਪ ਪ੍ਰਭੂ!
SikhNet (Spanish)Oh Dios, he encontrado el Equilibrio,
ਮੋ ਕਉ; ਸਤਿਗੁਰ ਭਏ ਦਇਆਲ ਦੇਵ ॥੧॥ ਰਹਾਉ ॥
mo kau; satigur bhe deaal dev |1| rahaau |
Sant Singh KhalsaThe Divine True Guru has become Merciful to me. ||1||Pause||
Manmohan Singhunto me, the Divine True Guru has become merciful. Pause.
Manmohan Singh (Punjabi)ਮੇਰੇ ਉਤੇ ਰੱਬ ਰੂਪ ਸੱਚੇ ਗੁਰੂ ਜੀ ਮਿਹਰਵਾਨ ਹੋ ਗਏ ਹਨ। ਠਹਿਰਾਉ।
Fareedkot Teekaਹੇ ਭਾਈ! ਜਬ ਮੇਰੇ ਕੋ ਸਤਿਗੁਰੂ ਦੇਵ ਰੂਪ ਦਿਆਲ ਭਏ॥੧॥ ਰਹਾਉ ॥☬ਪ੍ਰਸ਼ਨ: ਤੁਮ ਕੋ ਸਤਿਗੁਰੋਂ ਨੇ ਕਿਆ ਕੀਆ?☬ਉੱਤਰੁ:
Prof. Sahib Singhਤੇ ਮੈਂ ਹੁਣ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹਾਂ ॥੧॥ ਰਹਾਉ ॥
SikhNet (Spanish)porque el Verdadero Guru ha sido Compasivo conmigo. (1-Pausa)
ਕਾਟਿ ਜੇਵਰੀ. ਕੀਓ ਦਾਸਰੋ; ਸੰਤਨ ਟਹਲਾਇਓ ॥
kaatt jevaree. keeo daasaro; santan ttahalaaeo |
Sant Singh KhalsaCutting away the halter, He has made me His slave, and now I work for the Saints.
Manmohan SinghSevering the halter m the Guru has made me his slave and has put me to the Saints service.
Manmohan Singh (Punjabi)ਫਾਹੀ ਦਾ ਰੱਸਾ ਵੱਢ ਕੇ, ਗੁਰਾਂ ਨੇ ਮੈਨੂੰ ਆਪਣਾ ਗੋਲਾ ਬਣਾ ਲਿਆ ਹੈ ਅਤੇ ਸਾਧੂਆਂ ਦੀ ਸੇਵਾ ਵਿੱਚ ਲਾ ਦਿੱਤਾ ਹੈ।
Fareedkot Teekaਵਾਸ਼ਨਾ ਰੂਪੀ ਰਸੀ ਕਾਟ ਕਰ ਸੇਵਕ ਕਰ ਲੀਆ ਔਰ ਸੰਤੋਂ ਕੀ ਟਹਲ ਮੇਂ ਲਗਾਇ ਦੀਆ॥ ਲਕਾਰ ਦੇਹਲੀ ਦੀਪ ਨਿਆਇ ਕਰ ਦੋਨੋਂ ਓਰ ਹੈ।
Prof. Sahib Singh(ਹੇ ਪ੍ਰਭੂ!) ਗੁਰੂ ਨੇ ਮੇਰੀ (ਮਾਇਆ ਦੇ ਮੋਹ ਦੀ) ਫਾਹੀ ਕੱਟ ਕੇ ਮੈਨੂੰ ਤੇਰਾ ਦਾਸ ਬਣਾ ਦਿੱਤਾ ਹੈ, ਮੈਨੂੰ ਸੰਤ ਜਨਾਂ ਦੀ ਸੇਵਾ ਵਿਚ ਲਾ ਦਿੱਤਾ ਹੈ।ਪਦ ਅਰਥ ਕਾਟਿ = ਕੱਟ ਕੇ। ਜੇਵਰੀ = ਮਾਇਆ ਦੀ ਫਾਹੀ।
SikhNet (Spanish)El Guru ha cortado mis amarras y me ha hecho suyo, y me ha incluido en el Servicio de los Santos.
ਏਕ ਨਾਮ ਕੋ. ਥੀਓ ਪੂਜਾਰੀ; ਮੋ ਕਉ ਅਚਰਜੁ ਗੁਰਹਿ ਦਿਖਾਇਓ ॥੧॥
ek naam ko. theeo poojaaree; mo kau acharaj gureh dikhaaeo |1|
Sant Singh KhalsaI have become a worshipper of the One Name; the Guru has shown me this amazing wonder. ||1||
Manmohan SinghI have become the adorer of the Name alone and the Guru has shown unto me the Wonderous Thing.
Manmohan Singh (Punjabi)ਮੈਂ ਕੇਵਲ ਨਾਮ ਦਾ ਹੀ ਉਪਾਸ਼ਕ ਹੋ ਗਿਆ ਹਾਂ, ਅਤੇ ਗੁਰਾਂ ਨੇ ਮੈਨੂੰ ਅਦਭੁਤ ਵਸਤੂ ਵਿਖਾਲ ਦਿੱਤੀ ਹੈ।
Fareedkot Teekaਔਰੁ ਏਕ ਨਾਮ ਕਾ ਹੀ ਪੂਜਨੇ ਵਾਲਾ ਹੋ ਗਿਆ ਹੂੰ ਔਰ ਗੁਰੋਂ ਨੇ ਅਸਚਰਜ ਰੂਪ ਪਰਮੇਸਰੁ ਦੇਖਾਇਓ ਹੈ ਅਰਥਾਤ ਸਾਖ੍ਯਾਤ ਕਰਾ ਦੀਆ ਹੈ॥੧॥
Prof. Sahib Singhਉਸ ਨੇ ਮੈਨੂੰ ਤੇਰਾ (ਹਰ ਥਾਂ ਵਿਆਪਕ) ਅਸਚਰਜ ਰੂਪ ਵਿਖਾ ਦਿੱਤਾ ਹੈ, ਹੁਣ ਮੈਂ ਸਿਰਫ਼ ਤੇਰੇ ਹੀ ਨਾਮ ਦਾ ਪੁਜਾਰੀ ਬਣ ਗਿਆ ਹਾਂ ॥੧॥ਪਦ ਅਰਥ ਕੋ = ਦਾ। ਥੀਓ = ਹੋ ਗਿਆ ਹਾਂ। ਗੁਰਹਿ = ਗੁਰੂ ਨੇ ॥੧॥
SikhNet (Spanish)Tal es la Maravilla de la Visión que tengo ahora, que no alabo nada más que al Nombre del Señor. (1)
ਭਇਓ ਪ੍ਰਗਾਸੁ ਸਰਬ ਉਜੀਆਰਾ; ਗੁਰ ਗਿਆਨੁ ਮਨਹਿ ਪ੍ਰਗਟਾਇਓ ॥
bheo pragaas sarab ujeeaaraa; gur giaan maneh pragattaaeo |
Sant Singh KhalsaThe Divine Light has dawned, and everything is illuminated; the Guru has revealed this spiritual wisdom to my mind.
Manmohan SinghThe Guru has revealed Divine knowledge within my mind and now there is light and illumination all-round.
Manmohan Singh (Punjabi)ਗੁਰਾਂ ਨੇ ਮੇਰੇ ਹਿਰਦੇ ਅੰਦਰ ਬ੍ਰਹਮ-ਬੁੱਧ ਪਰਤੱਖ ਕਰ ਦਿੱਤਾ ਹੈ, ਅਤੇ ਹੁਣ ਸਭ ਪਾਸੀਂ ਰੋਸ਼ਨੀ ਤੇ ਚਾਨਣ ਹੈ।
Fareedkot Teekaਸਰਬ ਕੇ ਪ੍ਰਕਾਸ ਕਰਨੇ ਵਾਲਾ ਪਰਮ ਜੋਤੀ ਰੂਪ ਜੋ ਪਰਮੇਸ੍ਵਰ ਹੈ, ਜਬ ਤਿਸ ਕਾ ਗ੍ਯਾਨ ਗੁਰਾਂ ਨੇ ਦੀਆ ਤਬ ਸੋ ਹਰੀ ਮਨ ਮੇਂ ਹੀ ਪ੍ਰਗਟ ਹੋ ਗਿਆ॥
Prof. Sahib Singh(ਹੇ ਭਾਈ!) ਜਦੋਂ ਗੁਰੂ ਦਾ ਬਖ਼ਸ਼ਿਆ ਗਿਆਨ ਮੇਰੇ ਮਨ ਵਿਚ ਪਰਗਟ ਹੋ ਗਿਆ, ਤਾਂ ਮੇਰੇ ਅੰਦਰ ਪਰਮਾਤਮਾ ਦੀ ਹੋਂਦ ਦਾ ਚਾਨਣ ਹੋ ਗਿਆ, ਮੈਨੂੰ ਸਭ ਥਾਂ ਉਸੇ ਦਾ ਚਾਨਣ ਦਿੱਸ ਪਿਆ।ਪਦ ਅਰਥ ਮਨਹਿ = ਮਨ ਵਿਚ।
SikhNet (Spanish)El Guru ha revelado la Luz de la Sabiduría en mi mente, y todo a mi alrededor está iluminado.
ਅੰਮ੍ਰਿਤੁ ਨਾਮੁ ਪੀਓ. ਮਨੁ ਤ੍ਰਿਪਤਿਆ; ਅਨਭੈ ਠਹਰਾਇਓ ॥੨॥
amrit naam peeo. man tripatiaa; anabhai tthaharaaeo |2|
Sant Singh KhalsaDrinking deeply of the Ambrosial Naam, the Name of the Lord, my mind is satisfied, and my fears have been vanquished. ||2||
Manmohan SinghBy quaffing the Name Nectar my soul is sated and other fears are stilled.
Manmohan Singh (Punjabi)ਨਾਮੁ ਸੁਧਾਰਸ ਨੂੰ ਪਾਨ ਕਰਨ ਦੁਆਰਾ ਮੇਰੀ ਆਤਮਾ ਰੱਜ ਗਈ ਹੈ ਅਤੇ ਹੋਰ ਡਰ ਪਰੇ ਹਟ ਗਏ ਹਨ।
Fareedkot Teekaਜਬ ਅੰਮ੍ਰਿਤ ਨਾਮੁ ਪਾਨ ਕੀਆ ਤਬ ਮਨ ਤ੍ਰਿਪਤ ਹੂਆ ਪੁਨਾ ਔਰ ਡਰੋਂ ਕੀ ਤਰਫ ਸੇ ਮਨ ਕੋ ਰੋਕ ਲੀਆ॥੨॥
Prof. Sahib Singhਗੁਰੂ ਦੀ ਕਿਰਪਾ ਨਾਲ ਮੈਂ ਆਤਮਕ ਜੀਵਨ ਦੇਣ ਵਾਲਾ ਪਰਮਾਤਮਾ ਦਾ ਨਾਮ-ਰਸ ਪੀਤਾ ਹੈ, ਤੇ ਮੇਰਾ ਮਨ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਗਿਆ ਹੈ। ਮੈਂ ਉਸ ਪਰਮਾਤਮਾ ਵਿਚ ਟਿਕ ਗਿਆ ਹਾਂ ਜਿਸ ਨੂੰ ਕੋਈ ਡਰ ਪੋਹ ਨਹੀਂ ਸਕਦਾ ॥੨॥ਪਦ ਅਰਥ ਤ੍ਰਿਪਤਿਆ = ਰੱਜ ਗਿਆ ਹੈ। ਅਨਭੈ = ਅਨਭਉ ਵਿਚ, ਉਸ ਪ੍ਰਭੂ ਵਿਚ ਜਿਸ ਨੂੰ ਕੋਈ ਭਉ ਪੋਹ ਨਹੀਂ ਸਕਦਾ, {ਅਨਭਉ = ਅਨ ਭਉ, ਭਉ ਤੋਂ ਬਿਨਾ} ॥੨॥
SikhNet (Spanish)Probé del Néctar del Naam, el Nombre y mi mente se calmó y mis miedos también.(2)
ਮਾਨਿ ਆਗਿਆ. ਸਰਬ ਸੁਖ ਪਾਏ; ਦੂਖਹ ਠਾਉ ਗਵਾਇਓ ॥
maan aagiaa. sarab sukh paae; dookhah tthaau gavaaeo |
Sant Singh KhalsaAccepting the Command of the Lord's Will, I have found total peace; the home of suffering has been destroyed.
Manmohan SinghObeying Guru's commands I have obtained all the comforts and shattered the abode of pains.
Manmohan Singh (Punjabi)ਗੁਰਾਂ ਦੇ ਹੁਕਮਾਂ ਤੇ ਅਮਲ ਕਰਨ ਦੁਆਰਾ ਮੈਂ ਸਾਰੇ ਆਰਾਮ ਪਾ ਲਏ ਹਨ ਅਤੇ ਦੁਖੜਿਆਂ ਦਾ ਡੇਰਾ ਢਾ ਸੁਟਿਆ ਹੈ।
Fareedkot Teekaਆਗਿਆ ਮਾਨ ਕਰ ਸੰਪੂਰਨ ਸੁਖ ਪਾਏ ਹੈਂ ਔਰ ਦੁਖੋਂ ਕਾ ਅਸਥਾਨ ਅਗਿਆਨ ਗਵਾਇ ਦੀਆ ਹੈ॥
Prof. Sahib Singh(ਹੇ ਭਾਈ!) ਗੁਰੂ ਦਾ ਹੁਕਮ ਮੰਨ ਕੇ ਮੈਂ ਸਾਰੇ ਸੁਖ-ਆਨੰਦ ਪ੍ਰਾਪਤ ਕਰ ਲਏ ਹਨ, ਮੈਂ ਆਪਣੇ ਅੰਦਰੋਂ ਦੁੱਖਾਂ ਦਾ ਡੇਰਾ ਹੀ ਉਠਾ ਦਿੱਤਾ ਹੈ।ਪਦ ਅਰਥ ਮਾਨਿ = ਮੰਨ ਕੇ। ਦੂਖਹ ਠਾਉ = ਦੁੱਖਾਂ ਦਾ ਥਾਂ, ਦੁੱਖਾਂ ਦਾ ਨਾਮ-ਨਿਸ਼ਾਨ।
SikhNet (Spanish)Me entregué a Su Voluntad y recibí toda Paz; la fortaleza de la tristeza ha sido destruida.
ਜਉ ਸੁਪ੍ਰਸੰਨ ਭਏ ਪ੍ਰਭ ਠਾਕੁਰ; ਸਭੁ ਆਨਦ ਰੂਪੁ ਦਿਖਾਇਓ ॥੩॥
jau suprasan bhe prabh tthaakur; sabh aanad roop dikhaaeo |3|
Sant Singh KhalsaWhen God, our Lord and Master was totally pleased, He revealed everything in the form of ecstasy. ||3||
Manmohan SinghWhen the Lord Master got mightily pleased, he revealed to me everything in the form of pleasure.
Manmohan Singh (Punjabi)ਜਦ ਸੁਆਮੀ ਮਾਲਕ ਪਰਮ ਪਰਸੰਨ ਹੋ ਗਿਆ, ਉਸ ਨੇ ਹਰ ਸ਼ੈ ਮੈਨੂੰ ਅਨੰਦਤਾ ਦੇ ਸਰੂਪ ਵਿੱਚ ਵਿਖਾਲ ਦਿੱਤੀ।
Fareedkot Teekaਜਬ ਪ੍ਰਭੂ ਸਮੱ੍ਰਥ ਠਾਕੁਰ ਆਪ ਪ੍ਰਸੰਨ ਹੋਏ ਤਬ ਗੁਰੋਂ ਦੁਆਰਾ ਸਰਬ ਪ੍ਰਪੰਚ ਅਪਨਾ ਹੀ ਰੂਪ ਦਿਖਲਾ ਦੀਆ ਔਰ ਅਨੰਦ ਕਰ ਦੀਆ॥੩॥☬ਪ੍ਰਸ਼ਨ: ਫਿਰ ਕਿਆ ਨਿਹਚੇ ਹੂਆ?
Prof. Sahib Singhਜਦੋਂ ਤੋਂ (ਗੁਰੂ ਦੀ ਕਿਰਪਾ ਨਾਲ) ਠਾਕੁਰ-ਪ੍ਰਭੂ ਜੀ ਮੇਰੇ ਉਤੇ ਮਿਹਰਬਾਨ ਹੋਏ ਹਨ, ਮੈਨੂੰ ਹਰ ਥਾਂ ਉਹ ਆਨੰਦ-ਸਰੂਪ ਪਰਮਾਤਮਾ ਹੀ ਦਿੱਸ ਰਿਹਾ ਹੈ ॥੩॥ਪਦ ਅਰਥ ਸਭੁ = ਹਰ ਥਾਂ ॥੩॥
SikhNet (Spanish)Cuando el Maestro estuvo complacido, Él me reveló todo en forma placentera.(3)
ਨਾ ਕਿਛੁ ਆਵਤ. ਨਾ ਕਿਛੁ ਜਾਵਤ; ਸਭੁ ਖੇਲੁ ਕੀਓ ਹਰਿ ਰਾਇਓ ॥
naa kichh aavat. naa kichh jaavat; sabh khel keeo har raaeo |
Sant Singh KhalsaNothing comes, and nothing goes; this play is all set in motion by the Lord, the Sovereign King.
Manmohan SinghNothing comes and nothing goes. All this play is set going by God the King.
Manmohan Singh (Punjabi)ਨਾਂ ਕੁਝ ਆਉਂਦਾ ਹੈ ਤੇ ਨਾਂ ਹੀ ਕੁਝ ਜਾਂਦਾ ਹੈ। ਇਹ ਸਾਰੀ ਖੇਡ ਵਾਹਿਗੁਰੂ ਪਾਤਸ਼ਾਹ ਨੇ ਜਾਰੀ ਕੀਤੀ ਹੈ।
Fareedkot Teekaਵਾਸਤਵ ਤੇ ਨਾ ਕੁਛ ਆਉਂਦਾ ਹੈ ਅਰ ਨਾ ਕਿਛੁ ਜਾਤਾ ਹੈ। ਹਰੀ ਰਾਜਾ ਨੇ ਏਹੁ ਜਗਤੁ ਰੂਪੁ ਸਭੁ ਖੇਲੁ ਕਰ ਰਖਾ ਹੈ॥
Prof. Sahib Singh(ਹੇ ਭਾਈ! ਜਦੋਂ ਤੋਂ ਸਤਿਗੁਰੂ ਜੀ ਮੇਰੇ ਉਤੇ ਦਇਆਵਾਨ ਹੋਏ ਹਨ, ਮੈਨੂੰ ਨਿਸ਼ਚਾ ਆ ਗਿਆ ਹੈ ਕਿ) ਨਾਹ ਕੁਝ ਜੰਮਦਾ ਹੈ ਨਾਹ ਕੁਝ ਮਰਦਾ ਹੈ, ਇਹ ਸਾਰਾ ਤਾਂ ਪ੍ਰਭੂ-ਪਾਤਿਸ਼ਾਹ ਨੇ ਇਕ ਖੇਲ ਰਚਾਇਆ ਹੋਇਆ ਹੈ।ਪਦ ਅਰਥ ਜਾਵਤ = ਮਰਦਾ। ਸਭੁ = ਸਾਰਾ। ਖੇਲੁ = ਤਮਾਸ਼ਾ।
SikhNet (Spanish)Nada va y nada viene, oh hombre; todo es la Jugada del Señor, el Rey.
ਕਹੁ ਨਾਨਕ. ਅਗਮ ਅਗਮ ਹੈ ਠਾਕੁਰ; ਭਗਤ ਟੇਕ ਹਰਿ ਨਾਇਓ ॥੪॥੧੫॥੧੩੬॥
kahu naanak. agam agam hai tthaakur; bhagat ttek har naaeo |4|15|136|
Sant Singh KhalsaSays Nanak, our Lord and Master is inaccessible and unfathomable. The Lord's devotees take His Name as their Support. ||4||15||136||
Manmohan SinghSays Nanak Inaccessible and Inscrutable is the Lord. His devotees have the support only of God's Name.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਪਹੁੰਚ ਤੋਂ ਪਰੇ ਤੇ ਖੋਜ ਰਹਿਤ ਹੈ ਸੁਆਮੀ। ਉਸ ਦੇ ਅਨੁਰਾਗੀਆਂ ਨੂੰ ਵਾਹਿਗੁਰੂ ਦੇ ਨਾਮ ਦਾ ਆਸਰਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਠਾਕੁਰ ਅਸਮਦਾਦਿਕੋਂ ਸੇ ਅਗਮ, ਜੋ ਬ੍ਰਹਮ ਆਦਿਕ ਤਿਨ ਸੇ ਭੀ ਅਗੰਮ ਹੈ। ਭਗਤੋਂ ਕੋ ਆਸਰਾ ਨਾਮ ਕਾ ਹੀ ਹੈ॥੪॥੧੫॥੧੩੬॥
Prof. Sahib Singhਨਾਨਕ ਆਖਦਾ ਹੈ- ਸਰਬ-ਪਾਲਕ ਪਰਮਾਤਮਾ ਅਪਹੁੰਚ ਹੈ, ਸਭ ਜੀਵਾਂ ਦੀ ਪਹੁੰਚ ਤੋਂ ਪਰੇ ਹੈ। ਉਸ ਦੇ ਭਗਤਾਂ ਨੂੰ ਉਸ ਹਰੀ ਦੇ ਨਾਮ ਦਾ ਹੀ ਸਹਾਰਾ ਹੈ ॥੪॥੧੫॥੧੩੬॥ਪਦ ਅਰਥ ਅਗਮ = ਅਪਹੁੰਚ। ਹਰਿ ਨਾਇਓ = ਹਰੀ ਦੇ ਨਾਮ ਦੀ ॥੪॥
SikhNet (Spanish)Oh, dice Nanak, Él, el Maestro, es Insondable, está más Allá del más allá, y Sus Devotos son sostenidos por Su Nombre.(4-15-136)