ੴ

ਸਿੱਖਬਾਣੀ · SikhBani

Ang 209

Sri Guru Granth Sahib · Raag Gauree · 3 shabads, 33 lines
Translations
Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.

ਤੁਮ. ਹਰਿ ਸੇਤੀ; ਰਾਤੇ ਸੰਤਹੁ ॥

tum. har setee; raate santahu |

Sant Singh KhalsaO Saint, You are attuned to the Lord.
Manmohan SinghO Saint-Guru thou art imbued with God.
Manmohan Singh (Punjabi)ਹੈ ਸਾਧੂ-ਗੁਰਦੇਵ! ਤੁਸੀਂ ਵਾਹਿਗੁਰੂ ਨਾਲ ਰੰਗੇ ਹੋਏ ਹੋ।
Fareedkot Teekaਹੇ ਸੰਤੋ! ਤੁਮ ਹਰੀ ਕੇ ਸਾਥ ਰਾਤੇ ਹੋ॥
Prof. Sahib Singhਹੇ ਸੰਤ ਜਨੋ! (ਤੁਸੀ ਭਾਗਾਂ ਵਾਲੇ ਹੋ ਕਿ) ਤੁਸੀ ਪਰਮਾਤਮਾ ਨਾਲ ਰੱਤੇ ਹੋਏ ਹੋ।

ਪਦ ਅਰਥ ਸੰਤਹੁ = ਹੇ ਸੰਤ ਜਨੋ!

SikhNet (Spanish)Oh mi Guru Santo, estás siempre imbuido con el Señor;

ਨਿਬਾਹਿ ਲੇਹੁ. ਮੋ ਕਉ ਪੁਰਖ ਬਿਧਾਤੇ; ਓੜਿ ਪਹੁਚਾਵਹੁ ਦਾਤੇ ॥੧॥ ਰਹਾਉ ॥

nibaeh lehu. mo kau purakh bidhaate; orr pahuchaavahu daate |1| rahaau |

Sant Singh KhalsaPlease stand my me, Architect of Destiny; please take me to my destination, Great Giver. ||1||Pause||
Manmohan SinghO my beneficent, destiny scribe God-Guru stand by me, and take me to my destination. Pause.
Manmohan Singh (Punjabi)ਹੈ ਮੇਰੇ ਦਾਤਾਰ! ਕਿਸਮਤ ਦੇ ਲਿਖਾਰੀ ਵਾਹਿਗੁਰੂ-ਗੁਰੂ ਮੇਰਾ ਪੱਖ ਪੂਰ ਅਤੇ ਮੈਨੂ ਮੇਰੀ ਅਖੀਰੀ ਮੰਜ਼ਲ ਤੇ ਪਹੁੰਚਾ ਦੇ। ਠਹਿਰਾਉ।
Fareedkot Teekaਮੇਰੇ ਕੋ ਨਿਬਾਹ ਲੇਵੋ ਔਰ (ਓੜਿ) ਸਿਰੇ ਬਿਧਾਤੇ ਪੁਰਖ ਅਰਥਾਤ ਪਰਮੇਸ੍ਵਰ ਰੂਪ ਮੇਂ ਪਹੁਚਾਵੋ ਔਰ ਨਾਮ ਕੇ ਦੇਣੇ ਵਾਲੇ ਆਪ ਹੀ ਹੋ॥੧॥ ਰਹਾਉ ॥
Prof. Sahib Singhਹੇ ਸਰਬ-ਵਿਆਪਕ ਕਰਤਾਰ! ਹੇ ਦਾਤਾਰ! ਮੈਨੂੰ ਭੀ (ਆਪਣੇ ਪਿਆਰ ਵਿਚ) ਨਿਬਾਹ ਲੈ, ਮੈਨੂੰ ਭੀ ਤੋੜ ਤਕ (ਪ੍ਰੀਤਿ ਦੇ ਦਰਜੇ ਤਕ) ਅਪੜਾ ਲੈ ॥੧॥ ਰਹਾਉ ॥

ਪਦ ਅਰਥ ਮੋ ਕਉ = ਮੈਨੂੰ। ਪੁਰਖ ਬਿਧਾਤੇ = ਹੇ ਸਰਬ-ਵਿਆਪਕ ਕਰਤਾਰ! ਓੜਿ = ਤੋੜ ਤਕ। ਦਾਤੇ = ਹੇ ਦਾਤਾਰ! ॥੧॥ ਰਹਾਉ ॥

SikhNet (Spanish)oh mi Benévolo Autor de destinos, ven por mí y llévame a mi destino final. (1-Pausa)

ਤੁਮਰਾ ਮਰਮੁ. ਤੁਮਾ ਹੀ ਜਾਨਿਆ; ਤੁਮ ਪੂਰਨ ਪੁਰਖ ਬਿਧਾਤੇ ॥

tumaraa maram. tumaa hee jaaniaa; tum pooran purakh bidhaate |

Sant Singh KhalsaYou alone know Your mystery; You are the Perfect Architect of Destiny.
Manmohan SinghThy secret, Thou alone Knowest, O my Guru. Thou art the All pervading Lord Creator.
Manmohan Singh (Punjabi)ਤੇਰਾ ਭੇਤ, ਕੇਵਲ ਤੂੰ ਹੀ ਜਾਣਦਾ ਹੈ, ਹੈ ਮੇਰੇ ਗੁਰਦੇਵ! ਤੂੰ ਸਰਬ-ਵਿਆਪਕ ਸਾਹਿਬ ਸਿਰਜਨਹਾਰ ਹੈ।
Fareedkot Teekaਤੁਮਾਰਾ ਭੇਦ ਤੁਮ ਨੇ ਹੀ ਜਾਨਿਆ ਹੈ।☬ਜੇ ਕਹੋ ਔਰ ਹਮਾਰਾ ਭੇਦ ਕਿਉਂ ਨਹੀਂ ਜਾਨ ਸਕਤੇ ਹੈਂ? ਤਿਸ ਪਰ ਕਹਤੇ ਹੈਂ:☬ਤੁਮ ਪੂਰਨ ਪੁਰਖ ਬਿਧਾਤੇ ਕਾ ਸਰੂਪ ਹੀ ਹੋ॥☬ਪ੍ਰਸ਼ਨ: ਤੁਮ ਕਿਆ ਚਾਹਤੇ ਹੋ?☬ਉੱਤਰ:
Prof. Sahib Singhਹੇ ਸਰਬ-ਵਿਆਪਕ ਕਰਤਾਰ! ਆਪਣੇ ਦਿਲ ਦੀ ਗੱਲ ਤੂੰ ਆਪ ਹੀ ਜਾਣਦਾ ਹੈਂ,

ਪਦ ਅਰਥ ਮਰਮੁ = ਭੇਤ, ਦਿਲ ਦੀ ਗੱਲ। ਤੁਮਾ ਹੀ = ਤੂੰ ਹੀ, ਤੁਮ ਹੀ।

SikhNet (Spanish)Tú sólo conoces Tus Misterios; Tú eres la Persona Perfecta.

ਰਾਖਹੁ ਸਰਣਿ. ਅਨਾਥ ਦੀਨ ਕਉ; ਕਰਹੁ ਹਮਾਰੀ ਗਾਤੇ ॥੧॥

raakhahu saran. anaath deen kau; karahu hamaaree gaate |1|

Sant Singh KhalsaI am a helpless orphan - please keep me under Your Protection and save me. ||1||
Manmohan SinghKeep me, an helpless orphan, under Thine protection, and deliver me of my bondage.
Manmohan Singh (Punjabi)ਮੈਂ ਨਿਰਬਲ ਯਤੀਮ, ਨੂੰ ਆਪਣੀ ਪਨਾਹ ਹੇਠਾ ਰੱਖ ਅਤੇ ਮੈਨੂੰ ਬੰਦਖਲਾਸ ਕਰ।
Fareedkot Teekaਮੁਝ ਦੀਨ ਅਨਾਥ ਕਉ ਅਪਨੀ ਸਰਣ ਰਾਖ ਕੇ ਮੇਰੀ ਗਤੀ ਕਰੋ॥☬ਪ੍ਰਸ਼ਨ: ਹਮ ਗਤੀ ਕੈਸੇ ਕਰੇਂ॥੧॥☬ਉੱਤਰ:
Prof. Sahib Singhਮੈਨੂੰ ਅਨਾਥ ਨੂੰ ਗ਼ਰੀਬ ਨੂੰ ਆਪਣੀ ਸਰਨ ਵਿਚ ਰੱਖ, ਮੇਰੀ ਆਤਮਕ ਅਵਸਥਾ ਉੱਚੀ ਬਣਾ ਦੇ ॥੧॥

ਪਦ ਅਰਥ ਦੀਨ = ਗਰੀਬ। ਗਾਤੇ = ਗਤਿ, ਉੱਚੀ ਆਤਮਕ ਅਵਸਥਾ ॥੧॥

SikhNet (Spanish)Tómame a mí, huérfano desamparado, bajo Tu Protección y libérame de esta esclavitud. (1)

ਤਰਣ ਸਾਗਰ ਬੋਹਿਥ ਚਰਣ ਤੁਮਾਰੇ; ਤੁਮ ਜਾਨਹੁ ਅਪੁਨੀ ਭਾਤੇ ॥

taran saagar bohith charan tumaare; tum jaanahu apunee bhaate |

Sant Singh KhalsaYour Feet are the boat to carry us across the world-ocean; You alone know Your ways.
Manmohan SinghTo cross the world-ocean, thy feet are a ship. Thou alone knowest Thy way.
Manmohan Singh (Punjabi)ਸੰਸਾਰ ਸਮੁੰਦਰ ਤੋਂ ਪਾਰ ਹੋਣ ਲਈ ਤੇਰੇ ਚਰਨ ਇਕ ਜਹਾਜ਼ ਹਨ। ਆਪਣੀ ਰੀਤੀ ਨੂੰ ਤੂੰ ਆਪ ਹੀ ਜਾਣਦਾ ਹੈ।
Fareedkot Teekaਸੰਸਾਰ ਰੂਪ ਸਮੁੰਦ੍ਰ ਕੇ ਤਰਣੇ ਕੋ ਤੁਮਾਰੇ ਚਰਣ ਜਹਾਜ ਰੂਪ ਹੈਂ। ਅਪਨੀ ਉਪਲਖਤ ਪਰਾਈ ਅਰਥਾਤ ਅਪਨੀ ਪਰਾਈ ਪ੍ਰਕਾਰ ਕੋ ਜਾਨਤੇ ਹੋ, ਭਾਵ ਯਹਿ ਕਿ ਆਪ ਆਤਮ ਅਨਾਤਮ ਕੇ ਬਬੇਕੀ ਹੋ॥
Prof. Sahib Singh(ਹੇ ਪ੍ਰਭੂ!) ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ ਤੇਰੇ ਚਰਨ (ਮੇਰੇ ਲਈ) ਜਹਾਜ਼ ਹਨ। ਕਿਸ ਤਰੀਕੇ ਨਾਲ ਤੂੰ ਪਾਰ ਲੰਘਾਂਦਾ ਹੈਂ?-ਇਹ ਤੂੰ ਆਪ ਹੀ ਜਾਣਦਾ ਹੈਂ।

ਪਦ ਅਰਥ ਬੋਹਿਥ = ਜਹਾਜ਼। ਭਾਤੇ = ਭਾਂਤਿ, ਕਿਸਮ, ਢੰਗ।

SikhNet (Spanish)Tus Pies son el barco para cruzar el océano del mundo; sólo Tú conoces Tus Maneras.

ਕਰਿ ਕਿਰਪਾ. ਜਿਸੁ ਰਾਖਹੁ ਸੰਗੇ; ਤੇ ਤੇ ਪਾਰਿ ਪਰਾਤੇ ॥੨॥

kar kirapaa. jis raakhahu sange; te te paar paraate |2|

Sant Singh KhalsaThose whom You keep protected, by Your Kindness, cross over to the other side. ||2||
Manmohan SinghAll they, whom Thou mercifully keepest with thee, go across the world-ocean.
Manmohan Singh (Punjabi)ਉਹ ਸਾਰੇ ਜਿਨ੍ਹਾਂ ਨੂੰ ਤੂੰ ਦਇਆ ਧਾਰ ਕੇ ਆਪਣੇ ਨਾਲ ਰਖਦਾ ਹੈ, ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ।
Fareedkot Teekaਜਿਸ ਜਿਸ ਕੋ ਕ੍ਰਿਪਾ ਕਰ ਕੇ ਅਪਨੇ ਸੰਗ ਰਖਤੇ ਹੋ, ਸੋ ਸੋ ਪੁਰਸ ਸੰਸਾਰ ਸਮੁੰਦ੍ਰ ਸੇ ਪਾਰ ਪੜੇ ਹੈਂ॥੨॥
Prof. Sahib Singhਹੇ ਪ੍ਰਭੂ! ਮਿਹਰ ਕਰ ਕੇ ਤੂੰ ਜਿਸ ਜਿਸ ਮਨੁੱਖ ਨੂੰ ਆਪਣੇ ਨਾਲ ਰੱਖਦਾ ਹੈਂ, ਉਹ ਸਾਰੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ ॥੨॥

ਪਦ ਅਰਥ ਤੇ ਤੇ = ਉਹ ਉਹ ਸਾਰੇ। ਪਰਾਤੇ = ਪੈ ਗਏ, ਲੰਘ ਗਏ ॥੨॥

SikhNet (Spanish)Aquél a quien, por Tu Misericordia, conservas Contigo, logra cruzar hasta la otra orilla el mar de la existencia. (2)

ਈਤ ਊਤ ਪ੍ਰਭ ਤੁਮ ਸਮਰਥਾ; ਸਭੁ ਕਿਛੁ ਤੁਮਰੈ ਹਾਥੇ ॥

eet aoot prabh tum samarathaa; sabh kichh tumarai haathe |

Sant Singh KhalsaHere and hereafter, God, You are All-powerful; everything is in Your Hands.
Manmohan SinghHere and here-after, Thou, O Lord, art All-powerful. Everything is in thine hands.
Manmohan Singh (Punjabi)ਇਥੇ ਅਤੇ ਉਥੇ ਹੈ ਸੁਆਮੀ ਤੂੰ ਸਰਬ-ਸ਼ਕਤੀਵਾਨ ਹੈ। ਸਾਰਾ ਕੁਝ ਤੇਰੇ ਹੀ ਹੱਥ ਵਿੱਚ ਹੈ।
Fareedkot Teekaਇਸ ਲੋਕ ਔਰ ਪ੍ਰਲੋਕ ਮੇਂ ਹੇ ਪ੍ਰਭੂ ਰੂਪ ਸੰਤੋ! ਤੁਮ ਹੀ ਸਮਰਥਾ ਕੇ ਧਾਰਨੇ ਵਾਲੇ ਹੋ। ਸਭ ਕਿਛੁ ਅਰਥਾਤ ਧਰਮ, ਅਰਥ, ਕਾਮ, ਮੋਖ, ਚਾਰ ਪਦਾਰਥ ਤੁਮਾਰੇ ਹਾਥ ਮੇਂ ਹੈਂ, ਭਾਵ ਯਹਿ ਕਿ ਜੀਵੋਂ ਕੋ ਤੁਮਾਰੀ ਕ੍ਰਿਪਾ ਕਰਿ ਪ੍ਰਾਪਤਿ ਹੋਤੇ ਹੈਂ॥
Prof. Sahib Singhਹੇ ਪ੍ਰਭੂ! (ਅਸਾਂ ਜੀਵਾਂ ਵਾਸਤੇ) ਇਸ ਲੋਕ ਵਿਚ ਤੇ ਪਰਲੋਕ ਵਿਚ ਤੂੰ ਹੀ ਸਭ ਤਾਕਤਾਂ ਦਾ ਮਾਲਕ ਹੈਂ (ਸਾਡਾ ਹਰੇਕ ਸੁਖ ਦੁਖ) ਤੇਰੇ ਹੀ ਹੱਥ ਵਿਚ ਹੈ।

ਪਦ ਅਰਥ ਈਤ ਊਤ = ਇਸ ਲੋਕ ਤੇ ਪਰਲੋਕ ਵਿਚ। ਸਮਰਥਾ = ਸਭ ਤਾਕਤਾਂ ਦੇ ਮਾਲਕ।

SikhNet (Spanish)Aquí y aquí después, todo está en Tu Poder, oh Dios Guru; todo está en Tus Manos.

ਐਸਾ ਨਿਧਾਨੁ ਦੇਹੁ ਮੋ ਕਉ. ਹਰਿ ਜਨ; ਚਲੈ ਹਮਾਰੈ ਸਾਥੇ ॥੩॥

aisaa nidhaan dehu mo kau. har jan; chalai hamaarai saathe |3|

Sant Singh KhalsaPlease give me that treasure, which will go along with me, O servant of the Lord. ||3||
Manmohan SinghO God's saint give me such a treasure which may go with me.
Manmohan Singh (Punjabi)ਹੈ ਰੱਬ ਦੇ ਭਗਤ ਜਨੋ, ਮੈਨੂੰ ਇਹੋ ਜਿਹਾ ਖ਼ਜ਼ਾਨਾ ਬਖ਼ਸ਼ੋ, ਜਿਹੜਾ ਮੇਰੇ ਨਾਲ ਜਾਵੇ।
Fareedkot Teekaਹੇ ਹਰੀ ਕੇ ਜਨੋ! ਐਸਾ ਖਜਾਨਾ ਅਰਥਾਤ ਨਾਮ ਧਨ ਮੇਰੇ ਕੋ ਦੇਵੋ ਜੋ ਹਮਾਰੇ ਸਾਥ ਪ੍ਰਲੋਕ ਮੇਂ ਚਲੇ॥੩॥
Prof. Sahib Singhਹੇ ਪ੍ਰਭੂ ਦੇ ਸੰਤ ਜਨੋ! ਮੈਨੂੰ ਅਜੇਹਾ ਨਾਮ-ਖ਼ਜ਼ਾਨਾ ਦੇਹੋ, ਜੇਹੜਾ (ਇਥੋਂ ਚਲਦਿਆਂ) ਮੇਰੇ ਨਾਲ ਸਾਥ ਕਰੇ ॥੩॥

ਪਦ ਅਰਥ ਨਿਧਾਨੁ = ਖ਼ਜ਼ਾਨਾ। ਹਰਿ ਜਨ = ਹੇ ਹਰੀ ਦੇ ਜਨ! ॥੩॥

SikhNet (Spanish)Bendíceme con el Tesoro que me acompañará siempre.(3)

ਨਿਰਗੁਨੀਆਰੇ ਕਉ ਗੁਨੁ ਕੀਜੈ; ਹਰਿ ਨਾਮੁ. ਮੇਰਾ ਮਨੁ ਜਾਪੇ ॥

niraguneeaare kau gun keejai; har naam. meraa man jaape |

Sant Singh KhalsaI am without virtue - please bless me with virtue, so that my mind might chant the Name of the Lord.
Manmohan SinghGrant merit unto me. the meritless, that my mind may repeat God's Name.
Manmohan Singh (Punjabi)ਮੈਂ ਨੇਕੀ-ਵਿਹੁਣ ਨੂੰ ਨੇਕੀ ਪਰਦਾਨ ਕਰ, ਤਾਂ ਜੋ ਮੇਰੇ ਚਿੱਤ ਵਾਹਿਗੁਰੂ ਦੇ ਨਾਮ ਦਾ ਉਚਾਰਣ ਕਰੇ।
Fareedkot Teekaਮੁਝ ਨਿਰਗੁਨਿਆਰੇ ਕੋ ਗੁਨ ਸੰਜੁਗਤ ਕਰੀਏ, ਮੇਰਾ ਮਨ ਹਰੀ ਨਾਮ ਕੋ ਜਪੈ॥
Prof. Sahib Singh(ਹੇ ਸੰਤ ਜਨੋ!) ਮੈਨੂੰ ਗੁਣ-ਹੀਨ ਨੂੰ (ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ) ਗੁਣ ਬਖ਼ਸ਼ੋ, (ਮਿਹਰ ਕਰੋ,) ਮੇਰਾ ਮਨ ਪਰਮਾਤਮਾ ਦਾ ਨਾਮ ਸਦਾ ਜਪਦਾ ਰਹੇ।

ਪਦ ਅਰਥ ਕਉ = ਨੂੰ। ਜਾਪੇ = ਜਪਦਾ ਰਹੇ।

SikhNet (Spanish)Yo, un ser sin mérito, quisiera tener esta gracia solamente: que mi mente habite siempre en el Naam, el Nombre del Señor.

ਸੰਤ ਪ੍ਰਸਾਦਿ. ਨਾਨਕ ਹਰਿ ਭੇਟੇ; ਮਨ ਤਨ ਸੀਤਲ ਧ੍ਰਾਪੇ ॥੪॥੧੪॥੧੩੫॥

sant prasaad. naanak har bhette; man tan seetal dhraape |4|14|135|

Sant Singh KhalsaBy the Grace of the Saints, Nanak has met the Lord; his mind and body are soothed and satisfied. ||4||14||135||
Manmohan SinghBy the grace of saints, Nanak has met God, and his soul and body are tranquilised and satiated.
Manmohan Singh (Punjabi)ਸਾਧੂਆਂ ਦੀ ਦਇਆ ਦੁਆਰਾ ਨਾਨਕ ਵਾਹਿਗੁਰੂ ਨੂੰ ਮਿਲ ਪਿਆ ਹੈ ਅਤੇ ਉਸ ਦੀ ਆਤਮਾ ਤੇ ਦੇਹਿ ਠੰਢੇ ਠਾਰ ਹੋ ਰੱਜ ਗਏ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਐਸੇ ਬੇਨਤੀ ਕਰੀ ਤਬ ਸੰਤੋਂ ਨੇ ਕ੍ਰਿਪਾ ਕਰ ਕੇ ਹਰੀ ਕੋ ਮਿਲਾਇਆ। ਜਬ ਹਰੀ ਮਿਲੇ ਤਬ ਮਨ ਤਨ ਸੀਤਲ ਹੂਆ ਔਰ ਤ੍ਰਿਪਤ ਹੂਏ ਅਰਥਾਤ ਤ੍ਰਿਸ਼ਨਾ ਸੇ ਰਹਤ ਹੂਏ॥੪॥੧੪॥੧੩੫॥
Prof. Sahib Singhਹੇ ਨਾਨਕ! ਗੁਰੂ-ਸੰਤ ਦੀ ਕਿਰਪਾ ਨਾਲ ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਮਿਲ ਪੈਂਦਾ ਹੈ, ਉਹਨਾਂ ਦੇ ਮਨ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦੇ ਹਨ, ਉਹਨਾਂ ਦੇ ਤਨ ਠੰਢੇ-ਠਾਰ ਹੋ ਜਾਂਦੇ ਹਨ (ਵਿਕਾਰਾਂ ਦੀ ਤਪਸ਼ ਤੋਂ ਬਚ ਜਾਂਦੇ ਹਨ) ॥੪॥੧੪॥੧੩੫॥

ਪਦ ਅਰਥ ਸੰਤ ਪ੍ਰਸਾਦਿ = ਗੁਰੂ-ਸੰਤ ਦੀ ਕਿਰਪਾ ਨਾਲ। ਧ੍ਰਾਪੇ = ਰੱਜ ਗਏ ॥੪॥

SikhNet (Spanish)Por tu Gracia, oh mi Santo, Nanak se une con el Señor, su cuerpo y mente están disfrutando de frescura y tranquilidad.(4-14-135)

Open this shabad →

Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.

ਸਹਜਿ ਸਮਾਇਓ; ਦੇਵ ॥

sehaj samaaeo; dev |

Sant Singh KhalsaI am intuitively absorbed in the Divine Lord.
Manmohan SinghI am, easily, absorbed in the Lord, as,
Manmohan Singh (Punjabi)ਮੈਂ ਸੁਖੈਨ ਹੀ ਪ੍ਰਭੂ ਅੰਦਰ ਲੀਨ ਹੋ ਗਿਆ ਹਾਂ, ਕਿਉਂ ਕਿ,
Fareedkot Teekaਤਬ ਸੁਭਾਵਕ ਹੀ ਦੇਵ ਪ੍ਰਕਾਸ਼ ਰੂਪ ਹਰੀ ਮੇਂ ਲੀਨ ਹੋ ਗਯਾ
Prof. Sahib Singhਹੇ ਪ੍ਰਕਾਸ਼-ਰੂਪ ਪ੍ਰਭੂ! (ਤੇਰੀ ਮਿਹਰ ਨਾਲ) ਮੇਰੇ ਉਤੇ ਸਤਿਗੁਰੂ ਜੀ ਦਇਆਵਾਨ ਹੋ ਗਏ,

ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ। ਦੇਵ = ਹੇ ਪ੍ਰਕਾਸ਼-ਰੂਪ ਪ੍ਰਭੂ!

SikhNet (Spanish)Oh Dios, he encontrado el Equilibrio,

ਮੋ ਕਉ; ਸਤਿਗੁਰ ਭਏ ਦਇਆਲ ਦੇਵ ॥੧॥ ਰਹਾਉ ॥

mo kau; satigur bhe deaal dev |1| rahaau |

Sant Singh KhalsaThe Divine True Guru has become Merciful to me. ||1||Pause||
Manmohan Singhunto me, the Divine True Guru has become merciful. Pause.
Manmohan Singh (Punjabi)ਮੇਰੇ ਉਤੇ ਰੱਬ ਰੂਪ ਸੱਚੇ ਗੁਰੂ ਜੀ ਮਿਹਰਵਾਨ ਹੋ ਗਏ ਹਨ। ਠਹਿਰਾਉ।
Fareedkot Teekaਹੇ ਭਾਈ! ਜਬ ਮੇਰੇ ਕੋ ਸਤਿਗੁਰੂ ਦੇਵ ਰੂਪ ਦਿਆਲ ਭਏ॥੧॥ ਰਹਾਉ ॥☬ਪ੍ਰਸ਼ਨ: ਤੁਮ ਕੋ ਸਤਿਗੁਰੋਂ ਨੇ ਕਿਆ ਕੀਆ?☬ਉੱਤਰੁ:
Prof. Sahib Singhਤੇ ਮੈਂ ਹੁਣ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹਾਂ ॥੧॥ ਰਹਾਉ ॥
SikhNet (Spanish)porque el Verdadero Guru ha sido Compasivo conmigo. (1-Pausa)

ਕਾਟਿ ਜੇਵਰੀ. ਕੀਓ ਦਾਸਰੋ; ਸੰਤਨ ਟਹਲਾਇਓ ॥

kaatt jevaree. keeo daasaro; santan ttahalaaeo |

Sant Singh KhalsaCutting away the halter, He has made me His slave, and now I work for the Saints.
Manmohan SinghSevering the halter m the Guru has made me his slave and has put me to the Saints service.
Manmohan Singh (Punjabi)ਫਾਹੀ ਦਾ ਰੱਸਾ ਵੱਢ ਕੇ, ਗੁਰਾਂ ਨੇ ਮੈਨੂੰ ਆਪਣਾ ਗੋਲਾ ਬਣਾ ਲਿਆ ਹੈ ਅਤੇ ਸਾਧੂਆਂ ਦੀ ਸੇਵਾ ਵਿੱਚ ਲਾ ਦਿੱਤਾ ਹੈ।
Fareedkot Teekaਵਾਸ਼ਨਾ ਰੂਪੀ ਰਸੀ ਕਾਟ ਕਰ ਸੇਵਕ ਕਰ ਲੀਆ ਔਰ ਸੰਤੋਂ ਕੀ ਟਹਲ ਮੇਂ ਲਗਾਇ ਦੀਆ॥ ਲਕਾਰ ਦੇਹਲੀ ਦੀਪ ਨਿਆਇ ਕਰ ਦੋਨੋਂ ਓਰ ਹੈ।
Prof. Sahib Singh(ਹੇ ਪ੍ਰਭੂ!) ਗੁਰੂ ਨੇ ਮੇਰੀ (ਮਾਇਆ ਦੇ ਮੋਹ ਦੀ) ਫਾਹੀ ਕੱਟ ਕੇ ਮੈਨੂੰ ਤੇਰਾ ਦਾਸ ਬਣਾ ਦਿੱਤਾ ਹੈ, ਮੈਨੂੰ ਸੰਤ ਜਨਾਂ ਦੀ ਸੇਵਾ ਵਿਚ ਲਾ ਦਿੱਤਾ ਹੈ।

ਪਦ ਅਰਥ ਕਾਟਿ = ਕੱਟ ਕੇ। ਜੇਵਰੀ = ਮਾਇਆ ਦੀ ਫਾਹੀ।

SikhNet (Spanish)El Guru ha cortado mis amarras y me ha hecho suyo, y me ha incluido en el Servicio de los Santos.

ਏਕ ਨਾਮ ਕੋ. ਥੀਓ ਪੂਜਾਰੀ; ਮੋ ਕਉ ਅਚਰਜੁ ਗੁਰਹਿ ਦਿਖਾਇਓ ॥੧॥

ek naam ko. theeo poojaaree; mo kau acharaj gureh dikhaaeo |1|

Sant Singh KhalsaI have become a worshipper of the One Name; the Guru has shown me this amazing wonder. ||1||
Manmohan SinghI have become the adorer of the Name alone and the Guru has shown unto me the Wonderous Thing.
Manmohan Singh (Punjabi)ਮੈਂ ਕੇਵਲ ਨਾਮ ਦਾ ਹੀ ਉਪਾਸ਼ਕ ਹੋ ਗਿਆ ਹਾਂ, ਅਤੇ ਗੁਰਾਂ ਨੇ ਮੈਨੂੰ ਅਦਭੁਤ ਵਸਤੂ ਵਿਖਾਲ ਦਿੱਤੀ ਹੈ।
Fareedkot Teekaਔਰੁ ਏਕ ਨਾਮ ਕਾ ਹੀ ਪੂਜਨੇ ਵਾਲਾ ਹੋ ਗਿਆ ਹੂੰ ਔਰ ਗੁਰੋਂ ਨੇ ਅਸਚਰਜ ਰੂਪ ਪਰਮੇਸਰੁ ਦੇਖਾਇਓ ਹੈ ਅਰਥਾਤ ਸਾਖ੍ਯਾਤ ਕਰਾ ਦੀਆ ਹੈ॥੧॥
Prof. Sahib Singhਉਸ ਨੇ ਮੈਨੂੰ ਤੇਰਾ (ਹਰ ਥਾਂ ਵਿਆਪਕ) ਅਸਚਰਜ ਰੂਪ ਵਿਖਾ ਦਿੱਤਾ ਹੈ, ਹੁਣ ਮੈਂ ਸਿਰਫ਼ ਤੇਰੇ ਹੀ ਨਾਮ ਦਾ ਪੁਜਾਰੀ ਬਣ ਗਿਆ ਹਾਂ ॥੧॥

ਪਦ ਅਰਥ ਕੋ = ਦਾ। ਥੀਓ = ਹੋ ਗਿਆ ਹਾਂ। ਗੁਰਹਿ = ਗੁਰੂ ਨੇ ॥੧॥

SikhNet (Spanish)Tal es la Maravilla de la Visión que tengo ahora, que no alabo nada más que al Nombre del Señor. (1)

ਭਇਓ ਪ੍ਰਗਾਸੁ ਸਰਬ ਉਜੀਆਰਾ; ਗੁਰ ਗਿਆਨੁ ਮਨਹਿ ਪ੍ਰਗਟਾਇਓ ॥

bheo pragaas sarab ujeeaaraa; gur giaan maneh pragattaaeo |

Sant Singh KhalsaThe Divine Light has dawned, and everything is illuminated; the Guru has revealed this spiritual wisdom to my mind.
Manmohan SinghThe Guru has revealed Divine knowledge within my mind and now there is light and illumination all-round.
Manmohan Singh (Punjabi)ਗੁਰਾਂ ਨੇ ਮੇਰੇ ਹਿਰਦੇ ਅੰਦਰ ਬ੍ਰਹਮ-ਬੁੱਧ ਪਰਤੱਖ ਕਰ ਦਿੱਤਾ ਹੈ, ਅਤੇ ਹੁਣ ਸਭ ਪਾਸੀਂ ਰੋਸ਼ਨੀ ਤੇ ਚਾਨਣ ਹੈ।
Fareedkot Teekaਸਰਬ ਕੇ ਪ੍ਰਕਾਸ ਕਰਨੇ ਵਾਲਾ ਪਰਮ ਜੋਤੀ ਰੂਪ ਜੋ ਪਰਮੇਸ੍ਵਰ ਹੈ, ਜਬ ਤਿਸ ਕਾ ਗ੍ਯਾਨ ਗੁਰਾਂ ਨੇ ਦੀਆ ਤਬ ਸੋ ਹਰੀ ਮਨ ਮੇਂ ਹੀ ਪ੍ਰਗਟ ਹੋ ਗਿਆ॥
Prof. Sahib Singh(ਹੇ ਭਾਈ!) ਜਦੋਂ ਗੁਰੂ ਦਾ ਬਖ਼ਸ਼ਿਆ ਗਿਆਨ ਮੇਰੇ ਮਨ ਵਿਚ ਪਰਗਟ ਹੋ ਗਿਆ, ਤਾਂ ਮੇਰੇ ਅੰਦਰ ਪਰਮਾਤਮਾ ਦੀ ਹੋਂਦ ਦਾ ਚਾਨਣ ਹੋ ਗਿਆ, ਮੈਨੂੰ ਸਭ ਥਾਂ ਉਸੇ ਦਾ ਚਾਨਣ ਦਿੱਸ ਪਿਆ।

ਪਦ ਅਰਥ ਮਨਹਿ = ਮਨ ਵਿਚ।

SikhNet (Spanish)El Guru ha revelado la Luz de la Sabiduría en mi mente, y todo a mi alrededor está iluminado.

ਅੰਮ੍ਰਿਤੁ ਨਾਮੁ ਪੀਓ. ਮਨੁ ਤ੍ਰਿਪਤਿਆ; ਅਨਭੈ ਠਹਰਾਇਓ ॥੨॥

amrit naam peeo. man tripatiaa; anabhai tthaharaaeo |2|

Sant Singh KhalsaDrinking deeply of the Ambrosial Naam, the Name of the Lord, my mind is satisfied, and my fears have been vanquished. ||2||
Manmohan SinghBy quaffing the Name Nectar my soul is sated and other fears are stilled.
Manmohan Singh (Punjabi)ਨਾਮੁ ਸੁਧਾਰਸ ਨੂੰ ਪਾਨ ਕਰਨ ਦੁਆਰਾ ਮੇਰੀ ਆਤਮਾ ਰੱਜ ਗਈ ਹੈ ਅਤੇ ਹੋਰ ਡਰ ਪਰੇ ਹਟ ਗਏ ਹਨ।
Fareedkot Teekaਜਬ ਅੰਮ੍ਰਿਤ ਨਾਮੁ ਪਾਨ ਕੀਆ ਤਬ ਮਨ ਤ੍ਰਿਪਤ ਹੂਆ ਪੁਨਾ ਔਰ ਡਰੋਂ ਕੀ ਤਰਫ ਸੇ ਮਨ ਕੋ ਰੋਕ ਲੀਆ॥੨॥
Prof. Sahib Singhਗੁਰੂ ਦੀ ਕਿਰਪਾ ਨਾਲ ਮੈਂ ਆਤਮਕ ਜੀਵਨ ਦੇਣ ਵਾਲਾ ਪਰਮਾਤਮਾ ਦਾ ਨਾਮ-ਰਸ ਪੀਤਾ ਹੈ, ਤੇ ਮੇਰਾ ਮਨ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਗਿਆ ਹੈ। ਮੈਂ ਉਸ ਪਰਮਾਤਮਾ ਵਿਚ ਟਿਕ ਗਿਆ ਹਾਂ ਜਿਸ ਨੂੰ ਕੋਈ ਡਰ ਪੋਹ ਨਹੀਂ ਸਕਦਾ ॥੨॥

ਪਦ ਅਰਥ ਤ੍ਰਿਪਤਿਆ = ਰੱਜ ਗਿਆ ਹੈ। ਅਨਭੈ = ਅਨਭਉ ਵਿਚ, ਉਸ ਪ੍ਰਭੂ ਵਿਚ ਜਿਸ ਨੂੰ ਕੋਈ ਭਉ ਪੋਹ ਨਹੀਂ ਸਕਦਾ, {ਅਨਭਉ = ਅਨ ਭਉ, ਭਉ ਤੋਂ ਬਿਨਾ} ॥੨॥

SikhNet (Spanish)Probé del Néctar del Naam, el Nombre y mi mente se calmó y mis miedos también.(2)

ਮਾਨਿ ਆਗਿਆ. ਸਰਬ ਸੁਖ ਪਾਏ; ਦੂਖਹ ਠਾਉ ਗਵਾਇਓ ॥

maan aagiaa. sarab sukh paae; dookhah tthaau gavaaeo |

Sant Singh KhalsaAccepting the Command of the Lord's Will, I have found total peace; the home of suffering has been destroyed.
Manmohan SinghObeying Guru's commands I have obtained all the comforts and shattered the abode of pains.
Manmohan Singh (Punjabi)ਗੁਰਾਂ ਦੇ ਹੁਕਮਾਂ ਤੇ ਅਮਲ ਕਰਨ ਦੁਆਰਾ ਮੈਂ ਸਾਰੇ ਆਰਾਮ ਪਾ ਲਏ ਹਨ ਅਤੇ ਦੁਖੜਿਆਂ ਦਾ ਡੇਰਾ ਢਾ ਸੁਟਿਆ ਹੈ।
Fareedkot Teekaਆਗਿਆ ਮਾਨ ਕਰ ਸੰਪੂਰਨ ਸੁਖ ਪਾਏ ਹੈਂ ਔਰ ਦੁਖੋਂ ਕਾ ਅਸਥਾਨ ਅਗਿਆਨ ਗਵਾਇ ਦੀਆ ਹੈ॥
Prof. Sahib Singh(ਹੇ ਭਾਈ!) ਗੁਰੂ ਦਾ ਹੁਕਮ ਮੰਨ ਕੇ ਮੈਂ ਸਾਰੇ ਸੁਖ-ਆਨੰਦ ਪ੍ਰਾਪਤ ਕਰ ਲਏ ਹਨ, ਮੈਂ ਆਪਣੇ ਅੰਦਰੋਂ ਦੁੱਖਾਂ ਦਾ ਡੇਰਾ ਹੀ ਉਠਾ ਦਿੱਤਾ ਹੈ।

ਪਦ ਅਰਥ ਮਾਨਿ = ਮੰਨ ਕੇ। ਦੂਖਹ ਠਾਉ = ਦੁੱਖਾਂ ਦਾ ਥਾਂ, ਦੁੱਖਾਂ ਦਾ ਨਾਮ-ਨਿਸ਼ਾਨ।

SikhNet (Spanish)Me entregué a Su Voluntad y recibí toda Paz; la fortaleza de la tristeza ha sido destruida.

ਜਉ ਸੁਪ੍ਰਸੰਨ ਭਏ ਪ੍ਰਭ ਠਾਕੁਰ; ਸਭੁ ਆਨਦ ਰੂਪੁ ਦਿਖਾਇਓ ॥੩॥

jau suprasan bhe prabh tthaakur; sabh aanad roop dikhaaeo |3|

Sant Singh KhalsaWhen God, our Lord and Master was totally pleased, He revealed everything in the form of ecstasy. ||3||
Manmohan SinghWhen the Lord Master got mightily pleased, he revealed to me everything in the form of pleasure.
Manmohan Singh (Punjabi)ਜਦ ਸੁਆਮੀ ਮਾਲਕ ਪਰਮ ਪਰਸੰਨ ਹੋ ਗਿਆ, ਉਸ ਨੇ ਹਰ ਸ਼ੈ ਮੈਨੂੰ ਅਨੰਦਤਾ ਦੇ ਸਰੂਪ ਵਿੱਚ ਵਿਖਾਲ ਦਿੱਤੀ।
Fareedkot Teekaਜਬ ਪ੍ਰਭੂ ਸਮੱ੍ਰਥ ਠਾਕੁਰ ਆਪ ਪ੍ਰਸੰਨ ਹੋਏ ਤਬ ਗੁਰੋਂ ਦੁਆਰਾ ਸਰਬ ਪ੍ਰਪੰਚ ਅਪਨਾ ਹੀ ਰੂਪ ਦਿਖਲਾ ਦੀਆ ਔਰ ਅਨੰਦ ਕਰ ਦੀਆ॥੩॥☬ਪ੍ਰਸ਼ਨ: ਫਿਰ ਕਿਆ ਨਿਹਚੇ ਹੂਆ?
Prof. Sahib Singhਜਦੋਂ ਤੋਂ (ਗੁਰੂ ਦੀ ਕਿਰਪਾ ਨਾਲ) ਠਾਕੁਰ-ਪ੍ਰਭੂ ਜੀ ਮੇਰੇ ਉਤੇ ਮਿਹਰਬਾਨ ਹੋਏ ਹਨ, ਮੈਨੂੰ ਹਰ ਥਾਂ ਉਹ ਆਨੰਦ-ਸਰੂਪ ਪਰਮਾਤਮਾ ਹੀ ਦਿੱਸ ਰਿਹਾ ਹੈ ॥੩॥

ਪਦ ਅਰਥ ਸਭੁ = ਹਰ ਥਾਂ ॥੩॥

SikhNet (Spanish)Cuando el Maestro estuvo complacido, Él me reveló todo en forma placentera.(3)

ਨਾ ਕਿਛੁ ਆਵਤ. ਨਾ ਕਿਛੁ ਜਾਵਤ; ਸਭੁ ਖੇਲੁ ਕੀਓ ਹਰਿ ਰਾਇਓ ॥

naa kichh aavat. naa kichh jaavat; sabh khel keeo har raaeo |

Sant Singh KhalsaNothing comes, and nothing goes; this play is all set in motion by the Lord, the Sovereign King.
Manmohan SinghNothing comes and nothing goes. All this play is set going by God the King.
Manmohan Singh (Punjabi)ਨਾਂ ਕੁਝ ਆਉਂਦਾ ਹੈ ਤੇ ਨਾਂ ਹੀ ਕੁਝ ਜਾਂਦਾ ਹੈ। ਇਹ ਸਾਰੀ ਖੇਡ ਵਾਹਿਗੁਰੂ ਪਾਤਸ਼ਾਹ ਨੇ ਜਾਰੀ ਕੀਤੀ ਹੈ।
Fareedkot Teekaਵਾਸਤਵ ਤੇ ਨਾ ਕੁਛ ਆਉਂਦਾ ਹੈ ਅਰ ਨਾ ਕਿਛੁ ਜਾਤਾ ਹੈ। ਹਰੀ ਰਾਜਾ ਨੇ ਏਹੁ ਜਗਤੁ ਰੂਪੁ ਸਭੁ ਖੇਲੁ ਕਰ ਰਖਾ ਹੈ॥
Prof. Sahib Singh(ਹੇ ਭਾਈ! ਜਦੋਂ ਤੋਂ ਸਤਿਗੁਰੂ ਜੀ ਮੇਰੇ ਉਤੇ ਦਇਆਵਾਨ ਹੋਏ ਹਨ, ਮੈਨੂੰ ਨਿਸ਼ਚਾ ਆ ਗਿਆ ਹੈ ਕਿ) ਨਾਹ ਕੁਝ ਜੰਮਦਾ ਹੈ ਨਾਹ ਕੁਝ ਮਰਦਾ ਹੈ, ਇਹ ਸਾਰਾ ਤਾਂ ਪ੍ਰਭੂ-ਪਾਤਿਸ਼ਾਹ ਨੇ ਇਕ ਖੇਲ ਰਚਾਇਆ ਹੋਇਆ ਹੈ।

ਪਦ ਅਰਥ ਜਾਵਤ = ਮਰਦਾ। ਸਭੁ = ਸਾਰਾ। ਖੇਲੁ = ਤਮਾਸ਼ਾ।

SikhNet (Spanish)Nada va y nada viene, oh hombre; todo es la Jugada del Señor, el Rey.

ਕਹੁ ਨਾਨਕ. ਅਗਮ ਅਗਮ ਹੈ ਠਾਕੁਰ; ਭਗਤ ਟੇਕ ਹਰਿ ਨਾਇਓ ॥੪॥੧੫॥੧੩੬॥

kahu naanak. agam agam hai tthaakur; bhagat ttek har naaeo |4|15|136|

Sant Singh KhalsaSays Nanak, our Lord and Master is inaccessible and unfathomable. The Lord's devotees take His Name as their Support. ||4||15||136||
Manmohan SinghSays Nanak Inaccessible and Inscrutable is the Lord. His devotees have the support only of God's Name.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਪਹੁੰਚ ਤੋਂ ਪਰੇ ਤੇ ਖੋਜ ਰਹਿਤ ਹੈ ਸੁਆਮੀ। ਉਸ ਦੇ ਅਨੁਰਾਗੀਆਂ ਨੂੰ ਵਾਹਿਗੁਰੂ ਦੇ ਨਾਮ ਦਾ ਆਸਰਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਠਾਕੁਰ ਅਸਮਦਾਦਿਕੋਂ ਸੇ ਅਗਮ, ਜੋ ਬ੍ਰਹਮ ਆਦਿਕ ਤਿਨ ਸੇ ਭੀ ਅਗੰਮ ਹੈ। ਭਗਤੋਂ ਕੋ ਆਸਰਾ ਨਾਮ ਕਾ ਹੀ ਹੈ॥੪॥੧੫॥੧੩੬॥
Prof. Sahib Singhਨਾਨਕ ਆਖਦਾ ਹੈ- ਸਰਬ-ਪਾਲਕ ਪਰਮਾਤਮਾ ਅਪਹੁੰਚ ਹੈ, ਸਭ ਜੀਵਾਂ ਦੀ ਪਹੁੰਚ ਤੋਂ ਪਰੇ ਹੈ। ਉਸ ਦੇ ਭਗਤਾਂ ਨੂੰ ਉਸ ਹਰੀ ਦੇ ਨਾਮ ਦਾ ਹੀ ਸਹਾਰਾ ਹੈ ॥੪॥੧੫॥੧੩੬॥

ਪਦ ਅਰਥ ਅਗਮ = ਅਪਹੁੰਚ। ਹਰਿ ਨਾਇਓ = ਹਰੀ ਦੇ ਨਾਮ ਦੀ ॥੪॥

SikhNet (Spanish)Oh, dice Nanak, Él, el Maestro, es Insondable, está más Allá del más allá, y Sus Devotos son sostenidos por Su Nombre.(4-15-136)

Open this shabad →

Shabad Guru Arjan Dev Ji Raag Gauree

ਗਉੜੀ₆ ਮਹਲਾ ੫ ॥

gaurree₆ mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.

ਪਾਰਬ੍ਰਹਮ ਪੂਰਨ ਪਰਮੇਸੁਰ; ਮਨ. ਤਾ ਕੀ ਓਟ ਗਹੀਜੈ ਰੇ ॥

paarabraham pooran paramesur; man. taa kee ott gaheejai re |

Sant Singh KhalsaHe is the Supreme Lord God, the Perfect Transcendent Lord; O my mind, hold tight to the Support of the One
Manmohan SinghThe Transcendent Lord is the Perfect Master; O my soul hold fast to His protection,
Manmohan Singh (Punjabi)ਪਰਮ ਪ੍ਰਭੂ ਮੁਕੰਮਲ ਮਾਲਕ ਹੈ; ਹੈ ਮੇਰੀ ਜਿੰਦੇ! ਉਸ ਦੀ ਪਨਾਹ ਨੂੰ ਘੁੱਟ ਕੇ ਫੜੀ ਰਖ,
Fareedkot Teekaਹੇ ਮਨ! ਜੋ ਪਾਰਬ੍ਰਹਮ ਪੂਰਨ ਪਰਮੇਸ੍ਵਰ ਹੈ ਤਿਸ ਕੀ ਸਰਣ ਗ੍ਰਹਣ ਕਰੀਏ॥
Prof. Sahib Singhਹੇ ਮੇਰੇ ਮਨ! ਉਸ ਪਰਮਾਤਮਾ ਦਾ ਆਸਰਾ ਲੈਣਾ ਚਾਹੀਦਾ ਹੈ, ਜੋ ਬੇਅੰਤ ਹੈ, ਸਰਬ-ਵਿਆਪਕ ਹੈ, ਤੇ ਸਭ ਤੋਂ ਵੱਡਾ ਮਾਲਕ ਹੈ!

ਪਦ ਅਰਥ ਪਾਰਬ੍ਰਹਮ = ਪਰੇ ਤੋਂ ਪਰੇ ਬ੍ਰਹਮ। ਪੂਰਨ = ਵਿਆਪਕ। ਪਰਮੇਸੁਰ = ਸਭ ਤੋਂ ਵੱਡਾ ਮਾਲਕ। ਮਨ = ਹੇ ਮਨ! ਤਾ ਕੀ = ਉਸ ਦੀ। ਗਹੀਜੈ = ਫੜਨੀ ਚਾਹੀਦੀ ਹੈ।

SikhNet (Spanish)Oh mi mente, busca el Refugio de Aquél que es tu Señor Perfecto y Trascendente;

ਜਿਨਿ ਧਾਰੇ ਬ੍ਰਹਮੰਡ ਖੰਡ ਹਰਿ; ਤਾ ਕੋ ਨਾਮੁ ਜਪੀਜੈ ਰੇ ॥੧॥ ਰਹਾਉ ॥

jin dhaare brahamandd khandd har; taa ko naam japeejai re |1| rahaau |

Sant Singh Khalsawho established the solar systems and galaxies. Chant the Name of that Lord. ||1||Pause||
Manmohan Singhwho has established the universe and continents, O man repeat the Name of that God. Pause.
Manmohan Singh (Punjabi)ਜਿਸ ਨੇ ਆਲਮ ਅਤੇ ਬਰਿ-ਆਜ਼ਮ ਅਸਥਾਪਨ ਕੀਤੇ ਹਨ; ਹੇ ਬੰਦੇ! ਤੂੰ ਉਸ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ। ਠਹਿਰਾਉ।
Fareedkot Teekaਹੇ ਮਨ! ਜਿਸ ਹਰੀ ਨੇ ਬ੍ਰਹਮੰਡ ਖੰਡ ਧਾਰੇ ਹੈਂ ਤਿਸ ਕਾ ਨਾਮ ਜਪੀਏ॥੧॥ ਰਹਾਉ ॥
Prof. Sahib Singhਹੇ ਮਨ! ਉਸ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, ਜਿਸ ਨੇ ਸਾਰੇ ਧਰਤੀ-ਮੰਡਲਾਂ ਨੂੰ, ਸਾਰੇ ਜਗਤ ਨੂੰ (ਪੈਦਾ ਕਰ ਕੇ) ਸਹਾਰਾ ਦਿੱਤਾ ਹੋਇਆ ਹੈ ॥੧॥ ਰਹਾਉ ॥

ਪਦ ਅਰਥ ਜਿਨਿ = ਜਿਸ (ਪ੍ਰਭੂ) ਨੇ। ਧਾਰੇ = ਟਿਕਾਏ ਹੋਏ ਹਨ। ਤਾ ਕੋ = ਉਸ ਦਾ ॥੧॥ ਰਹਾਉ ॥

SikhNet (Spanish)medita en el Naam, el Nombre de Aquél que creó el Universo y todos los mundos. (1-Pausa)

ਮਨ ਕੀ ਮਤਿ ਤਿਆਗਹੁ. ਹਰਿ ਜਨ; ਹੁਕਮੁ ਬੂਝਿ. ਸੁਖੁ ਪਾਈਐ ਰੇ ॥

man kee mat tiaagahu. har jan; hukam boojh. sukh paaeeai re |

Sant Singh KhalsaRenounce the intellectual cleverness of your mind, O humble servants of the Lord; understanding the Hukam of His Command, peace is found.
Manmohan SinghO God's slaves abandon the mind's cleverness. By realizing His will peace is procured
Manmohan Singh (Punjabi)ਓ ਵਾਹਿਗੁਰੂ ਦੇ ਗੋਲਿਓ! ਚਿੱਤ ਦੀ ਚਤੁਰਾਈ ਨੂੰ ਛੱਡ ਦਿਓ। ਉਸ ਦੀ ਰਜ਼ਾ ਅਨੁਭਵ ਕਰਨ ਦੁਆਰਾ ਆਰਾਮ ਮਿਲਦਾ ਹੈ।
Fareedkot Teekaਹੇ ਭਾਈ! ਹਰੀ ਜਨੋਂ ਕੇ ਸਾਥ ਮਿਲ ਕਰ ਮਨ ਕੀ ਮਤਿ ਤਿਆਗੋ, ਕਿਉਂਕਿ ਉਨ ਕਾ ਹੁਕਮੁ ਸਮਝ ਅਰਥਾਤ ਮਾਨ ਕਰ ਸੁਖ ਪਾਈਤਾ ਹੈ॥
Prof. Sahib Singhਹੇ ਹਰੀ ਦੇ ਸੇਵਕੋ! ਆਪਣੇ ਮਨ ਦੀ ਚਤੁਰਾਈ ਛੱਡ ਦਿਹੋ। ਪਰਮਾਤਮਾ ਦੀ ਰਜ਼ਾ ਨੂੰ ਸਮਝ ਕੇ ਹੀ ਸੁਖ ਪਾ ਸਕੀਦਾ ਹੈ।

ਪਦ ਅਰਥ ਹਰਿ ਜਨ = ਹੇ ਹਰੀ ਜਨੋ! ਬੂਝਿ = ਸਮਝ ਕੇ।

SikhNet (Spanish)Libérate de tu egoísmo, oh Sirviente del Señor, y estate en Paz conociendo Su Voluntad;

ਜੋ ਪ੍ਰਭੁ ਕਰੈ. ਸੋਈ ਭਲ ਮਾਨਹੁ; ਸੁਖਿ ਦੁਖਿ ਓਹੀ ਧਿਆਈਐ ਰੇ ॥੧॥

jo prabh karai. soee bhal maanahu; sukh dukh ohee dhiaaeeai re |1|

Sant Singh KhalsaWhatever God does, accept that with pleasure; in comfort and in suffering, meditate on Him. ||1||
Manmohan SinghWhatever the Lord does accept that with pleasure. In weal and woe meditate on that Lord, O man.
Manmohan Singh (Punjabi)ਜੋ ਕੁਛ ਸੁਆਮੀ ਕਰਦਾ ਹੈ, ਉਸ ਨੂੰ ਖਿੜੇ ਮੱਥੇ ਪਰਵਾਨ ਕਰ। ਖ਼ੁਸ਼ੀ ਤੇ ਗ਼ਮੀ ਵਿੱਚ ਉਸੇ ਸਾਹਿਬ ਦਾ ਸਿਮਰਨ ਕਰ, ਹੈ ਬੰਦੇ!
Fareedkot Teekaਹੇ ਮਨ! ਜੋ ਪ੍ਰਭੂ ਕਰੈ ਸੋਈ ਭਲਾ ਕਰ ਕੇ ਜਾਣੀਏ, ਸੁਖ ਦੁਖ ਮੇਂ ਉਸੀ ਕਾ ਧਿਆਨੁ ਕਰੀਏ॥੧॥
Prof. Sahib Singhਹੇ ਸੰਤ ਜਨੋ! ਸੁਖ ਵਿਚ (ਭੀ), ਤੇ ਦੁਖ ਵਿਚ (ਭੀ) ਉਸ ਪਰਮਾਤਮਾ ਨੂੰ ਹੀ ਯਾਦ ਕਰਨਾ ਚਾਹੀਦਾ ਹੈ। ਜੋ ਕੁਝ ਪਰਮਾਤਮਾ ਕਰਦਾ ਹੈ, ਉਸਨੂੰ ਭਲਾ ਕਰ ਕੇ ਮੰਨੋ ॥੧॥

ਪਦ ਅਰਥ ਭਲ = ਭਲਾ, ਚੰਗਾ। ਮਾਨਹੁ = ਮੰਨੋ। ਸੁਖਿ = ਸੁਖ ਵਿਚ। ਦੁਖਿ = ਦੁਖ ਵਿਚ ॥੧॥

SikhNet (Spanish)acepta con placer todo lo que el Señor hace, y habita en Él ya sea en la alegría o en la tristeza. (1)

ਕੋਟਿ ਪਤਿਤ ਉਧਾਰੇ. ਖਿਨ ਮਹਿ; ਕਰਤੇ ਬਾਰ. ਨ ਲਾਗੈ ਰੇ ॥

kott patit udhaare. khin meh; karate baar. na laagai re |

Sant Singh KhalsaThe Creator emancipates millions of sinners in an instant, without a moment's delay.
Manmohan SinghMillions of sinners the Creator emancipates in a moment and no delay is caused therein.
Manmohan Singh (Punjabi)ਕ੍ਰੋੜਾਂ ਹੀ ਪਾਪੀਆਂ ਨੂੰ ਸਿਰਜਣਹਾਰ ਇੱਕ ਮੁਹਤ ਵਿੱਚ ਤਾਰ ਦਿੰਦਾ ਹੈ ਅਤੇ ਉਸ ਵਿੱਚ ਕੋਈ ਦੇਰੀ ਨਹੀਂ ਲਗਦੀ।
Fareedkot Teekaਕਰੋੜਾਂ ਪਾਪੀਆਂ ਕੋ ਹਰੀ ਏਕ ਖਿਨ ਮੇਂ ਉਧਾਰ ਲੇਤਾ ਹੈ, ਉਧਾਰ ਕਰਤੇ ਕੋ ਡੇਰ ਨਹੀਂ ਲਗਤੀ॥
Prof. Sahib Singh(ਹੇ ਹਰਿ ਜਨੋ!) ਵਿਕਾਰਾਂ ਵਿਚ ਡਿੱਗੇ ਹੋਏ ਕ੍ਰੋੜਾਂ ਬੰਦਿਆਂ ਨੂੰ (ਜੇ ਚਾਹੇ ਤਾਂ) ਕਰਤਾਰ ਇਕ ਖਿਨ ਵਿਚ (ਵਿਕਾਰਾਂ ਤੋਂ) ਬਚਾ ਲੈਂਦਾ ਹੈ, (ਤੇ ਇਹ ਕੰਮ ਕਰਦਿਆਂ) ਕਰਤਾਰ ਨੂੰ ਰਤਾ ਚਿਰ ਨਹੀਂ ਲੱਗਦਾ।

ਪਦ ਅਰਥ ਕੋਟਿ = ਕ੍ਰੋੜਾਂ। ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਉਧਾਰੇ = ਬਚਾ ਲੈਂਦਾ ਹੈ। ਕਰਤੇ = ਕਰਤਾਰ ਨੂੰ। ਬਾਰ = ਚਿਰ।

SikhNet (Spanish)El Señor salva a millones de seres que viven en falta, y no Le toma ni un solo momento para hacerlo.

ਦੀਨ ਦਰਦ ਦੁਖ ਭੰਜਨ ਸੁਆਮੀ; ਜਿਸੁ ਭਾਵੈ. ਤਿਸਹਿ ਨਿਵਾਜੈ ਰੇ ॥੨॥

deen darad dukh bhanjan suaamee; jis bhaavai. tiseh nivaajai re |2|

Sant Singh KhalsaThe Lord, the Destroyer of the pain and sorrow of the poor, blesses those with whom He is pleased. ||2||
Manmohan SinghLord the destroyer of distress and disease of the meek glorifies him whom He likes.
Manmohan Singh (Punjabi)ਮਸਕੀਨਾ ਦੀ ਪੀੜਾ ਅਤੇ ਬੀਮਾਰੀ ਦੂਰ ਕਰਨ ਵਾਲਾ ਪ੍ਰਭੂ ਜਿਸ ਤੇ ਪ੍ਰਸੰਨ ਹੁੰਦਾ ਹੈ, ਉਸ ਨੂੰ ਵਡਿਆਈ ਬਖ਼ਸ਼ਦਾ ਹੈ।
Fareedkot Teekaਦੀਨੋਂ ਕੇ ਦਰਦ ਔਰ ਦੁਖੋਂ ਕੋ ਨਾਸ ਕਰਤਾ ਸੁਆਮੀ ਹੈਂ, ਜਿਸ ਕੋ ਚਾਹਤਾ ਹੈ, ਉਸ ਕੋ ਵਡਿਆਵਤਾ ਹੈ॥੨॥
Prof. Sahib Singhਉਹ ਮਾਲਕ-ਪ੍ਰਭੂ ਗਰੀਬਾਂ ਦੇ ਦਰਦ-ਦੁੱਖ ਨਾਸ ਕਰਨ ਵਾਲਾ ਹੈ। ਜਿਸ ਉਤੇ ਉਹ ਪ੍ਰਸੰਨ ਹੁੰਦਾ ਹੈ, ਉਸ ਉਤੇ ਬਖ਼ਸ਼ਸ਼ ਕਰਦਾ ਹੈ ॥੨॥

ਪਦ ਅਰਥ ਭੰਜਨ = ਨਾਸ ਕਰਨ ਵਾਲਾ। ਤਿਸਹਿ = ਉਸ ਨੂੰ ਹੀ। ਨਿਵਾਜੈ = ਬਖ਼ਸ਼ਦਾ ਹੈ ॥੨॥

SikhNet (Spanish)Él es el Disipador del dolor y de la tristeza del pobre, y puede otorgar Su Bendición a quien sea que Él elija. (2)

ਸਭ ਕੋ ਮਾਤ ਪਿਤਾ ਪ੍ਰਤਿਪਾਲਕ; ਜੀਅ ਪ੍ਰਾਨ ਸੁਖ ਸਾਗਰੁ ਰੇ ॥

sabh ko maat pitaa pratipaalak; jeea praan sukh saagar re |

Sant Singh KhalsaHe is Mother and Father, the Cherisher of all; He is the Breath of life of all beings, the Ocean of peace.
Manmohan SinghThe Lord is the Mother, Father and Cherisher of all. He is the life of all the beings and the ocean of Peace.
Manmohan Singh (Punjabi)ਸਾਹਿਬ ਸਾਰਿਆਂ ਦੀ ਮਾਂ, ਪਿਓ ਅਤੇ ਪਾਲਣਹਾਰ ਹੈ। ਉਹ ਸਾਰੇ ਜੀਵਾਂ ਦੀ ਜਿੰਦ ਜਾਨ ਤੇ ਆਰਾਮ ਦਾ ਸਮੁੰਦਰ ਹੈ।
Fareedkot Teekaਸਭ ਕੋ ਮਾਤਾ ਪਿਤਾ ਹੋ ਕਰ ਪ੍ਰਤਿਪਾਲਾ ਕਰਨੇ ਵਾਲਾ ਹੈ ਔਰੁ ਸੁਖੋਂ ਕਾ ਸਮੁੰਦਰ ਹੈ, ਜੀਵੋਂ ਕਾ ਪ੍ਰਾਣ ਰੂਪ ਹੈ॥
Prof. Sahib Singhਹੇ ਭਾਈ! ਪਰਮਾਤਮਾ ਸਭ ਦੀਆਂ ਜਿੰਦਾਂ ਤੇ ਪ੍ਰਾਣਾਂ ਵਾਸਤੇ ਸੁਖਾਂ ਦਾ ਸਮੁੰਦਰ ਹੈ, ਸਭਨਾਂ ਦਾ ਮਾਂ-ਪਿਉ ਹੈ, ਸਭ ਦੀ ਪਾਲਣਾ ਕਰਦਾ ਹੈ।

ਪਦ ਅਰਥ ਸਭ ਕੋ = ਸਭਨਾਂ ਦਾ। ਜੀਅ ਪ੍ਰਾਨ ਸੁਖ ਸਾਗਰੁ = ਜਿੰਦਾਂ ਦਾ, ਪ੍ਰਾਣਾਂ ਦਾ, ਸੁਖਾਂ ਦਾ ਸਮੁੰਦਰ।

SikhNet (Spanish)Él es el Padre, la Madre, el Sostenedor, la Respiración Vital de todo. Él es el Creador, el Océano de Paz,

ਦੇਂਦੇ ਤੋਟਿ ਨਾਹੀ. ਤਿਸੁ ਕਰਤੇ; ਪੂਰਿ ਰਹਿਓ. ਰਤਨਾਗਰੁ ਰੇ ॥੩॥

dende tott naahee. tis karate; poor rahio. ratanaagar re |3|

Sant Singh KhalsaWhile giving so generously, the Creator does not diminish at all. The Source of jewels, He is All-pervading. ||3||
Manmohan SinghBy giving, that Creator suffers no deficiency God the Mine of jewels is all pervading.
Manmohan Singh (Punjabi)ਦੇਣ ਦੁਆਰਾ ਉਸ ਸਿਰਜਣਹਾਰ ਨੂੰ ਕੋਈ ਕਮੀ ਨਹੀਂ ਵਾਪਰਦੀ। ਹੀਰਿਆਂ ਦੀ ਕਾਨ ਵਾਹਿਗੁਰੂ ਸਰਬ-ਵਿਆਪਕ ਹੈ।
Fareedkot Teekaਤਿਸ ਕਰਤੇ ਕੇ ਘਰ ਮੇਂ ਦੇਣੇ ਕਰ ਤੋਟਾ ਨਹੀਂ ਆਵਤਾ ਹੈ, ਕਿਉਂਕਿ ਰਤਨੋ ਕੀ ਖਾਨ ਵਾ ਸਮੁੰਦ੍ਰ ਰੂਪ ਹੈ, ਭਾਵ ਏਹ ਕਿ ਸਰਬ ਗੁਣ ਸਪੰਨ ਹੈ ਔਰ ਸੋਈ ਪੂਰਨ ਹੋ ਰਹਾ ਹੈ॥੩॥
Prof. Sahib Singh(ਜੀਵਾਂ ਨੂੰ ਦਾਤਾਂ) ਦੇਂਦਿਆਂ ਉਸ ਕਰਤਾਰ ਦੇ ਖ਼ਜ਼ਾਨੇ ਵਿਚ ਕਮੀ ਨਹੀਂ ਹੁੰਦੀ, ਉਹ ਰਤਨਾਂ ਦੀ ਖਾਣ ਹੈ ਤੇ ਰਤਨਾਂ ਨਾਲ ਨਕਾ-ਨਕ ਭਰਿਆ ਹੋਇਆ ਹੈ ॥੩॥

ਪਦ ਅਰਥ ਤੋਟਿ = ਘਾਟਿ, ਕਮੀ। ਰਤਨਾਗਰੁ = {ਰਤਨ-ਆਕਰੁ। ਆਕਰੁ = ਖਾਣ}। ਰਤਨਾਂ ਦੀ ਖਾਣ ॥੩॥

SikhNet (Spanish)la Montaña engarzada de joyas, Cuyo Tesoro no se acaba por el hecho de que constantemente Dé. (3)

ਜਾਚਿਕੁ ਜਾਚੈ. ਨਾਮੁ ਤੇਰਾ ਸੁਆਮੀ; ਘਟ ਘਟ ਅੰਤਰਿ ਸੋਈ ਰੇ ॥

jaachik jaachai. naam teraa suaamee; ghatt ghatt antar soee re |

Sant Singh KhalsaThe beggar begs for Your Name, O Lord and Master; God is contained deep within the nucleus of each and every heart.
Manmohan SinghThe beggar asks for Thy Name O Master. That Lord is contained in every heart.
Manmohan Singh (Punjabi)ਮੰਗਤਾ ਤੇਰੇ ਨਾਮ ਦੀ ਖ਼ੈਰ ਮੰਗਦਾ ਹੈ, ਹੈ ਮਾਲਕ! ਉਹ ਸੁਆਮੀ ਸਾਰਿਆਂ ਦਿਲਾਂ ਅੰਦਰ ਰਮਿਆ ਹੋਇਆ ਹੈ।
Fareedkot Teekaਤਾਂ ਤੇ ਭਿਖਕ ਹੋ ਕਰ ਨਾਮ ਕੋ ਮਾਂਗ, ਤੇਰਾ ਮਾਲਕ ਹੈ ਔਰ ਘਟ ਘਟ ਕੇ ਬੀਚ ਸੋਈ ਹੈ॥
Prof. Sahib Singhਹੇ ਮੇਰੇ ਮਾਲਕ! (ਤੇਰੇ ਦਰ ਦਾ) ਮੰਗਤਾ (ਨਾਨਕ) ਤੇਰਾ ਨਾਮ ( ਦਾਤ ਵਜੋਂ) ਮੰਗਦਾ ਹੈ। (ਹੇ ਭਾਈ!) ਉਹ ਪਰਮਾਤਮਾ ਹੀ ਹਰੇਕ ਸਰੀਰ ਵਿਚ ਵੱਸ ਰਿਹਾ ਹੈ।

ਪਦ ਅਰਥ ਜਾਚਿਕੁ = ਮੰਗਤਾ। ਜਾਚੈ = ਮੰਗਦਾ ਹੈ। ਸੋਈ = ਉਹੀ। ਘਟ ਘਟ ਅੰਤਰਿ = ਹਰੇਕ ਘਟ ਦੇ ਅੰਦਰ। ਘਟ = ਸਰੀਰ।

SikhNet (Spanish)Dice Nanak, Tu buscador busca Tu Nombre, oh Señor. Tú estás en cada corazón,

ਨਾਨਕੁ ਦਾਸੁ. ਤਾ ਕੀ ਸਰਣਾਈ; ਜਾ ਤੇ ਬ੍ਰਿਥਾ. ਨ ਕੋਈ ਰੇ ॥੪॥੧੬॥੧੩੭॥

naanak daas. taa kee saranaaee; jaa te brithaa. na koee re |4|16|137|

Sant Singh KhalsaSlave Nanak has entered His Sanctuary; no one returns from Him empty-handed. ||4||16||137||
Manmohan SinghSlave Nanak has entered the sanctuary of Him, from whose door none returns empty-handed.
Manmohan Singh (Punjabi)ਗੋਲੇ ਨਾਨਕ ਨੇ ਉਸ ਦੀ ਸ਼ਰਣਾਗਤਿ ਸੰਭਾਲੀ ਹੈ, ਜਿਸ ਦੇ ਬੂਹੇ ਤੋਂ ਕੋਈ ਭੀ ਖ਼ਾਲੀ ਹੱਥੀ ਨਹੀਂ ਮੁੜਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਤਿਸ ਕੀ ਸਰਣ ਹਾਂ ਜਿਸ ਸੇ ਕੋਈ ਖਾਲੀ ਨਹੀਂ ਹੈ॥੪॥੧੬॥੧੩੭॥
Prof. Sahib Singh(ਹੇ ਭਾਈ!) ਦਾਸ ਨਾਨਕ ਉਸ ਪਰਮਾਤਮਾ ਦੀ ਹੀ ਸਰਨ ਪਿਆ ਹੈ, ਜਿਸ ਦੇ ਦਰ ਤੋਂ ਕੋਈ ਨਿਰਾਸ ਨਹੀਂ ਜਾਂਦਾ ॥੪॥੧੬॥੧੩੭॥

ਪਦ ਅਰਥ ਤਾ ਕੀ = ਉਸ ਪ੍ਰਭੂ ਦੀ। ਜਾ ਤੇ = ਜਿਸ (ਦੇ ਦਰ) ਤੋਂ। ਬ੍ਰਿਥਾ = ਖ਼ਾਲੀ, ਨਿਰਾਸ ॥੪॥

SikhNet (Spanish)y aquél que se entrega a Ti nunca se va con las manos vacías. (4-16-137)

Open this shabad →

Ang 209 of 1430