ਗਉੜੀ ਮਹਲਾ ੫ ॥
gaurree mahalaa 5 |
Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.
ਤੁਮ. ਹਰਿ ਸੇਤੀ; ਰਾਤੇ ਸੰਤਹੁ ॥
tum. har setee; raate santahu |
Sant Singh KhalsaO Saint, You are attuned to the Lord.
Manmohan SinghO Saint-Guru thou art imbued with God.
Manmohan Singh (Punjabi)ਹੈ ਸਾਧੂ-ਗੁਰਦੇਵ! ਤੁਸੀਂ ਵਾਹਿਗੁਰੂ ਨਾਲ ਰੰਗੇ ਹੋਏ ਹੋ।
Fareedkot Teekaਹੇ ਸੰਤੋ! ਤੁਮ ਹਰੀ ਕੇ ਸਾਥ ਰਾਤੇ ਹੋ॥
Prof. Sahib Singhਹੇ ਸੰਤ ਜਨੋ! (ਤੁਸੀ ਭਾਗਾਂ ਵਾਲੇ ਹੋ ਕਿ) ਤੁਸੀ ਪਰਮਾਤਮਾ ਨਾਲ ਰੱਤੇ ਹੋਏ ਹੋ।ਪਦ ਅਰਥ ਸੰਤਹੁ = ਹੇ ਸੰਤ ਜਨੋ!
SikhNet (Spanish)Oh mi Guru Santo, estás siempre imbuido con el Señor;
ਨਿਬਾਹਿ ਲੇਹੁ. ਮੋ ਕਉ ਪੁਰਖ ਬਿਧਾਤੇ; ਓੜਿ ਪਹੁਚਾਵਹੁ ਦਾਤੇ ॥੧॥ ਰਹਾਉ ॥
nibaeh lehu. mo kau purakh bidhaate; orr pahuchaavahu daate |1| rahaau |
Sant Singh KhalsaPlease stand my me, Architect of Destiny; please take me to my destination, Great Giver. ||1||Pause||
Manmohan SinghO my beneficent, destiny scribe God-Guru stand by me, and take me to my destination. Pause.
Manmohan Singh (Punjabi)ਹੈ ਮੇਰੇ ਦਾਤਾਰ! ਕਿਸਮਤ ਦੇ ਲਿਖਾਰੀ ਵਾਹਿਗੁਰੂ-ਗੁਰੂ ਮੇਰਾ ਪੱਖ ਪੂਰ ਅਤੇ ਮੈਨੂ ਮੇਰੀ ਅਖੀਰੀ ਮੰਜ਼ਲ ਤੇ ਪਹੁੰਚਾ ਦੇ। ਠਹਿਰਾਉ।
Fareedkot Teekaਮੇਰੇ ਕੋ ਨਿਬਾਹ ਲੇਵੋ ਔਰ (ਓੜਿ) ਸਿਰੇ ਬਿਧਾਤੇ ਪੁਰਖ ਅਰਥਾਤ ਪਰਮੇਸ੍ਵਰ ਰੂਪ ਮੇਂ ਪਹੁਚਾਵੋ ਔਰ ਨਾਮ ਕੇ ਦੇਣੇ ਵਾਲੇ ਆਪ ਹੀ ਹੋ॥੧॥ ਰਹਾਉ ॥
Prof. Sahib Singhਹੇ ਸਰਬ-ਵਿਆਪਕ ਕਰਤਾਰ! ਹੇ ਦਾਤਾਰ! ਮੈਨੂੰ ਭੀ (ਆਪਣੇ ਪਿਆਰ ਵਿਚ) ਨਿਬਾਹ ਲੈ, ਮੈਨੂੰ ਭੀ ਤੋੜ ਤਕ (ਪ੍ਰੀਤਿ ਦੇ ਦਰਜੇ ਤਕ) ਅਪੜਾ ਲੈ ॥੧॥ ਰਹਾਉ ॥ਪਦ ਅਰਥ ਮੋ ਕਉ = ਮੈਨੂੰ। ਪੁਰਖ ਬਿਧਾਤੇ = ਹੇ ਸਰਬ-ਵਿਆਪਕ ਕਰਤਾਰ! ਓੜਿ = ਤੋੜ ਤਕ। ਦਾਤੇ = ਹੇ ਦਾਤਾਰ! ॥੧॥ ਰਹਾਉ ॥
SikhNet (Spanish)oh mi Benévolo Autor de destinos, ven por mí y llévame a mi destino final. (1-Pausa)
ਤੁਮਰਾ ਮਰਮੁ. ਤੁਮਾ ਹੀ ਜਾਨਿਆ; ਤੁਮ ਪੂਰਨ ਪੁਰਖ ਬਿਧਾਤੇ ॥
tumaraa maram. tumaa hee jaaniaa; tum pooran purakh bidhaate |
Sant Singh KhalsaYou alone know Your mystery; You are the Perfect Architect of Destiny.
Manmohan SinghThy secret, Thou alone Knowest, O my Guru. Thou art the All pervading Lord Creator.
Manmohan Singh (Punjabi)ਤੇਰਾ ਭੇਤ, ਕੇਵਲ ਤੂੰ ਹੀ ਜਾਣਦਾ ਹੈ, ਹੈ ਮੇਰੇ ਗੁਰਦੇਵ! ਤੂੰ ਸਰਬ-ਵਿਆਪਕ ਸਾਹਿਬ ਸਿਰਜਨਹਾਰ ਹੈ।
Fareedkot Teekaਤੁਮਾਰਾ ਭੇਦ ਤੁਮ ਨੇ ਹੀ ਜਾਨਿਆ ਹੈ।☬ਜੇ ਕਹੋ ਔਰ ਹਮਾਰਾ ਭੇਦ ਕਿਉਂ ਨਹੀਂ ਜਾਨ ਸਕਤੇ ਹੈਂ? ਤਿਸ ਪਰ ਕਹਤੇ ਹੈਂ:☬ਤੁਮ ਪੂਰਨ ਪੁਰਖ ਬਿਧਾਤੇ ਕਾ ਸਰੂਪ ਹੀ ਹੋ॥☬ਪ੍ਰਸ਼ਨ: ਤੁਮ ਕਿਆ ਚਾਹਤੇ ਹੋ?☬ਉੱਤਰ:
Prof. Sahib Singhਹੇ ਸਰਬ-ਵਿਆਪਕ ਕਰਤਾਰ! ਆਪਣੇ ਦਿਲ ਦੀ ਗੱਲ ਤੂੰ ਆਪ ਹੀ ਜਾਣਦਾ ਹੈਂ,ਪਦ ਅਰਥ ਮਰਮੁ = ਭੇਤ, ਦਿਲ ਦੀ ਗੱਲ। ਤੁਮਾ ਹੀ = ਤੂੰ ਹੀ, ਤੁਮ ਹੀ।
SikhNet (Spanish)Tú sólo conoces Tus Misterios; Tú eres la Persona Perfecta.
ਰਾਖਹੁ ਸਰਣਿ. ਅਨਾਥ ਦੀਨ ਕਉ; ਕਰਹੁ ਹਮਾਰੀ ਗਾਤੇ ॥੧॥
raakhahu saran. anaath deen kau; karahu hamaaree gaate |1|
Sant Singh KhalsaI am a helpless orphan - please keep me under Your Protection and save me. ||1||
Manmohan SinghKeep me, an helpless orphan, under Thine protection, and deliver me of my bondage.
Manmohan Singh (Punjabi)ਮੈਂ ਨਿਰਬਲ ਯਤੀਮ, ਨੂੰ ਆਪਣੀ ਪਨਾਹ ਹੇਠਾ ਰੱਖ ਅਤੇ ਮੈਨੂੰ ਬੰਦਖਲਾਸ ਕਰ।
Fareedkot Teekaਮੁਝ ਦੀਨ ਅਨਾਥ ਕਉ ਅਪਨੀ ਸਰਣ ਰਾਖ ਕੇ ਮੇਰੀ ਗਤੀ ਕਰੋ॥☬ਪ੍ਰਸ਼ਨ: ਹਮ ਗਤੀ ਕੈਸੇ ਕਰੇਂ॥੧॥☬ਉੱਤਰ:
Prof. Sahib Singhਮੈਨੂੰ ਅਨਾਥ ਨੂੰ ਗ਼ਰੀਬ ਨੂੰ ਆਪਣੀ ਸਰਨ ਵਿਚ ਰੱਖ, ਮੇਰੀ ਆਤਮਕ ਅਵਸਥਾ ਉੱਚੀ ਬਣਾ ਦੇ ॥੧॥ਪਦ ਅਰਥ ਦੀਨ = ਗਰੀਬ। ਗਾਤੇ = ਗਤਿ, ਉੱਚੀ ਆਤਮਕ ਅਵਸਥਾ ॥੧॥
SikhNet (Spanish)Tómame a mí, huérfano desamparado, bajo Tu Protección y libérame de esta esclavitud. (1)
ਤਰਣ ਸਾਗਰ ਬੋਹਿਥ ਚਰਣ ਤੁਮਾਰੇ; ਤੁਮ ਜਾਨਹੁ ਅਪੁਨੀ ਭਾਤੇ ॥
taran saagar bohith charan tumaare; tum jaanahu apunee bhaate |
Sant Singh KhalsaYour Feet are the boat to carry us across the world-ocean; You alone know Your ways.
Manmohan SinghTo cross the world-ocean, thy feet are a ship. Thou alone knowest Thy way.
Manmohan Singh (Punjabi)ਸੰਸਾਰ ਸਮੁੰਦਰ ਤੋਂ ਪਾਰ ਹੋਣ ਲਈ ਤੇਰੇ ਚਰਨ ਇਕ ਜਹਾਜ਼ ਹਨ। ਆਪਣੀ ਰੀਤੀ ਨੂੰ ਤੂੰ ਆਪ ਹੀ ਜਾਣਦਾ ਹੈ।
Fareedkot Teekaਸੰਸਾਰ ਰੂਪ ਸਮੁੰਦ੍ਰ ਕੇ ਤਰਣੇ ਕੋ ਤੁਮਾਰੇ ਚਰਣ ਜਹਾਜ ਰੂਪ ਹੈਂ। ਅਪਨੀ ਉਪਲਖਤ ਪਰਾਈ ਅਰਥਾਤ ਅਪਨੀ ਪਰਾਈ ਪ੍ਰਕਾਰ ਕੋ ਜਾਨਤੇ ਹੋ, ਭਾਵ ਯਹਿ ਕਿ ਆਪ ਆਤਮ ਅਨਾਤਮ ਕੇ ਬਬੇਕੀ ਹੋ॥
Prof. Sahib Singh(ਹੇ ਪ੍ਰਭੂ!) ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ ਤੇਰੇ ਚਰਨ (ਮੇਰੇ ਲਈ) ਜਹਾਜ਼ ਹਨ। ਕਿਸ ਤਰੀਕੇ ਨਾਲ ਤੂੰ ਪਾਰ ਲੰਘਾਂਦਾ ਹੈਂ?-ਇਹ ਤੂੰ ਆਪ ਹੀ ਜਾਣਦਾ ਹੈਂ।ਪਦ ਅਰਥ ਬੋਹਿਥ = ਜਹਾਜ਼। ਭਾਤੇ = ਭਾਂਤਿ, ਕਿਸਮ, ਢੰਗ।
SikhNet (Spanish)Tus Pies son el barco para cruzar el océano del mundo; sólo Tú conoces Tus Maneras.
ਕਰਿ ਕਿਰਪਾ. ਜਿਸੁ ਰਾਖਹੁ ਸੰਗੇ; ਤੇ ਤੇ ਪਾਰਿ ਪਰਾਤੇ ॥੨॥
kar kirapaa. jis raakhahu sange; te te paar paraate |2|
Sant Singh KhalsaThose whom You keep protected, by Your Kindness, cross over to the other side. ||2||
Manmohan SinghAll they, whom Thou mercifully keepest with thee, go across the world-ocean.
Manmohan Singh (Punjabi)ਉਹ ਸਾਰੇ ਜਿਨ੍ਹਾਂ ਨੂੰ ਤੂੰ ਦਇਆ ਧਾਰ ਕੇ ਆਪਣੇ ਨਾਲ ਰਖਦਾ ਹੈ, ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ।
Fareedkot Teekaਜਿਸ ਜਿਸ ਕੋ ਕ੍ਰਿਪਾ ਕਰ ਕੇ ਅਪਨੇ ਸੰਗ ਰਖਤੇ ਹੋ, ਸੋ ਸੋ ਪੁਰਸ ਸੰਸਾਰ ਸਮੁੰਦ੍ਰ ਸੇ ਪਾਰ ਪੜੇ ਹੈਂ॥੨॥
Prof. Sahib Singhਹੇ ਪ੍ਰਭੂ! ਮਿਹਰ ਕਰ ਕੇ ਤੂੰ ਜਿਸ ਜਿਸ ਮਨੁੱਖ ਨੂੰ ਆਪਣੇ ਨਾਲ ਰੱਖਦਾ ਹੈਂ, ਉਹ ਸਾਰੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ ॥੨॥ਪਦ ਅਰਥ ਤੇ ਤੇ = ਉਹ ਉਹ ਸਾਰੇ। ਪਰਾਤੇ = ਪੈ ਗਏ, ਲੰਘ ਗਏ ॥੨॥
SikhNet (Spanish)Aquél a quien, por Tu Misericordia, conservas Contigo, logra cruzar hasta la otra orilla el mar de la existencia. (2)
ਈਤ ਊਤ ਪ੍ਰਭ ਤੁਮ ਸਮਰਥਾ; ਸਭੁ ਕਿਛੁ ਤੁਮਰੈ ਹਾਥੇ ॥
eet aoot prabh tum samarathaa; sabh kichh tumarai haathe |
Sant Singh KhalsaHere and hereafter, God, You are All-powerful; everything is in Your Hands.
Manmohan SinghHere and here-after, Thou, O Lord, art All-powerful. Everything is in thine hands.
Manmohan Singh (Punjabi)ਇਥੇ ਅਤੇ ਉਥੇ ਹੈ ਸੁਆਮੀ ਤੂੰ ਸਰਬ-ਸ਼ਕਤੀਵਾਨ ਹੈ। ਸਾਰਾ ਕੁਝ ਤੇਰੇ ਹੀ ਹੱਥ ਵਿੱਚ ਹੈ।
Fareedkot Teekaਇਸ ਲੋਕ ਔਰ ਪ੍ਰਲੋਕ ਮੇਂ ਹੇ ਪ੍ਰਭੂ ਰੂਪ ਸੰਤੋ! ਤੁਮ ਹੀ ਸਮਰਥਾ ਕੇ ਧਾਰਨੇ ਵਾਲੇ ਹੋ। ਸਭ ਕਿਛੁ ਅਰਥਾਤ ਧਰਮ, ਅਰਥ, ਕਾਮ, ਮੋਖ, ਚਾਰ ਪਦਾਰਥ ਤੁਮਾਰੇ ਹਾਥ ਮੇਂ ਹੈਂ, ਭਾਵ ਯਹਿ ਕਿ ਜੀਵੋਂ ਕੋ ਤੁਮਾਰੀ ਕ੍ਰਿਪਾ ਕਰਿ ਪ੍ਰਾਪਤਿ ਹੋਤੇ ਹੈਂ॥
Prof. Sahib Singhਹੇ ਪ੍ਰਭੂ! (ਅਸਾਂ ਜੀਵਾਂ ਵਾਸਤੇ) ਇਸ ਲੋਕ ਵਿਚ ਤੇ ਪਰਲੋਕ ਵਿਚ ਤੂੰ ਹੀ ਸਭ ਤਾਕਤਾਂ ਦਾ ਮਾਲਕ ਹੈਂ (ਸਾਡਾ ਹਰੇਕ ਸੁਖ ਦੁਖ) ਤੇਰੇ ਹੀ ਹੱਥ ਵਿਚ ਹੈ।ਪਦ ਅਰਥ ਈਤ ਊਤ = ਇਸ ਲੋਕ ਤੇ ਪਰਲੋਕ ਵਿਚ। ਸਮਰਥਾ = ਸਭ ਤਾਕਤਾਂ ਦੇ ਮਾਲਕ।
SikhNet (Spanish)Aquí y aquí después, todo está en Tu Poder, oh Dios Guru; todo está en Tus Manos.
ਐਸਾ ਨਿਧਾਨੁ ਦੇਹੁ ਮੋ ਕਉ. ਹਰਿ ਜਨ; ਚਲੈ ਹਮਾਰੈ ਸਾਥੇ ॥੩॥
aisaa nidhaan dehu mo kau. har jan; chalai hamaarai saathe |3|
Sant Singh KhalsaPlease give me that treasure, which will go along with me, O servant of the Lord. ||3||
Manmohan SinghO God's saint give me such a treasure which may go with me.
Manmohan Singh (Punjabi)ਹੈ ਰੱਬ ਦੇ ਭਗਤ ਜਨੋ, ਮੈਨੂੰ ਇਹੋ ਜਿਹਾ ਖ਼ਜ਼ਾਨਾ ਬਖ਼ਸ਼ੋ, ਜਿਹੜਾ ਮੇਰੇ ਨਾਲ ਜਾਵੇ।
Fareedkot Teekaਹੇ ਹਰੀ ਕੇ ਜਨੋ! ਐਸਾ ਖਜਾਨਾ ਅਰਥਾਤ ਨਾਮ ਧਨ ਮੇਰੇ ਕੋ ਦੇਵੋ ਜੋ ਹਮਾਰੇ ਸਾਥ ਪ੍ਰਲੋਕ ਮੇਂ ਚਲੇ॥੩॥
Prof. Sahib Singhਹੇ ਪ੍ਰਭੂ ਦੇ ਸੰਤ ਜਨੋ! ਮੈਨੂੰ ਅਜੇਹਾ ਨਾਮ-ਖ਼ਜ਼ਾਨਾ ਦੇਹੋ, ਜੇਹੜਾ (ਇਥੋਂ ਚਲਦਿਆਂ) ਮੇਰੇ ਨਾਲ ਸਾਥ ਕਰੇ ॥੩॥ਪਦ ਅਰਥ ਨਿਧਾਨੁ = ਖ਼ਜ਼ਾਨਾ। ਹਰਿ ਜਨ = ਹੇ ਹਰੀ ਦੇ ਜਨ! ॥੩॥
SikhNet (Spanish)Bendíceme con el Tesoro que me acompañará siempre.(3)
ਨਿਰਗੁਨੀਆਰੇ ਕਉ ਗੁਨੁ ਕੀਜੈ; ਹਰਿ ਨਾਮੁ. ਮੇਰਾ ਮਨੁ ਜਾਪੇ ॥
niraguneeaare kau gun keejai; har naam. meraa man jaape |
Sant Singh KhalsaI am without virtue - please bless me with virtue, so that my mind might chant the Name of the Lord.
Manmohan SinghGrant merit unto me. the meritless, that my mind may repeat God's Name.
Manmohan Singh (Punjabi)ਮੈਂ ਨੇਕੀ-ਵਿਹੁਣ ਨੂੰ ਨੇਕੀ ਪਰਦਾਨ ਕਰ, ਤਾਂ ਜੋ ਮੇਰੇ ਚਿੱਤ ਵਾਹਿਗੁਰੂ ਦੇ ਨਾਮ ਦਾ ਉਚਾਰਣ ਕਰੇ।
Fareedkot Teekaਮੁਝ ਨਿਰਗੁਨਿਆਰੇ ਕੋ ਗੁਨ ਸੰਜੁਗਤ ਕਰੀਏ, ਮੇਰਾ ਮਨ ਹਰੀ ਨਾਮ ਕੋ ਜਪੈ॥
Prof. Sahib Singh(ਹੇ ਸੰਤ ਜਨੋ!) ਮੈਨੂੰ ਗੁਣ-ਹੀਨ ਨੂੰ (ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ) ਗੁਣ ਬਖ਼ਸ਼ੋ, (ਮਿਹਰ ਕਰੋ,) ਮੇਰਾ ਮਨ ਪਰਮਾਤਮਾ ਦਾ ਨਾਮ ਸਦਾ ਜਪਦਾ ਰਹੇ।ਪਦ ਅਰਥ ਕਉ = ਨੂੰ। ਜਾਪੇ = ਜਪਦਾ ਰਹੇ।
SikhNet (Spanish)Yo, un ser sin mérito, quisiera tener esta gracia solamente: que mi mente habite siempre en el Naam, el Nombre del Señor.
ਸੰਤ ਪ੍ਰਸਾਦਿ. ਨਾਨਕ ਹਰਿ ਭੇਟੇ; ਮਨ ਤਨ ਸੀਤਲ ਧ੍ਰਾਪੇ ॥੪॥੧੪॥੧੩੫॥
sant prasaad. naanak har bhette; man tan seetal dhraape |4|14|135|
Sant Singh KhalsaBy the Grace of the Saints, Nanak has met the Lord; his mind and body are soothed and satisfied. ||4||14||135||
Manmohan SinghBy the grace of saints, Nanak has met God, and his soul and body are tranquilised and satiated.
Manmohan Singh (Punjabi)ਸਾਧੂਆਂ ਦੀ ਦਇਆ ਦੁਆਰਾ ਨਾਨਕ ਵਾਹਿਗੁਰੂ ਨੂੰ ਮਿਲ ਪਿਆ ਹੈ ਅਤੇ ਉਸ ਦੀ ਆਤਮਾ ਤੇ ਦੇਹਿ ਠੰਢੇ ਠਾਰ ਹੋ ਰੱਜ ਗਏ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਐਸੇ ਬੇਨਤੀ ਕਰੀ ਤਬ ਸੰਤੋਂ ਨੇ ਕ੍ਰਿਪਾ ਕਰ ਕੇ ਹਰੀ ਕੋ ਮਿਲਾਇਆ। ਜਬ ਹਰੀ ਮਿਲੇ ਤਬ ਮਨ ਤਨ ਸੀਤਲ ਹੂਆ ਔਰ ਤ੍ਰਿਪਤ ਹੂਏ ਅਰਥਾਤ ਤ੍ਰਿਸ਼ਨਾ ਸੇ ਰਹਤ ਹੂਏ॥੪॥੧੪॥੧੩੫॥
Prof. Sahib Singhਹੇ ਨਾਨਕ! ਗੁਰੂ-ਸੰਤ ਦੀ ਕਿਰਪਾ ਨਾਲ ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਮਿਲ ਪੈਂਦਾ ਹੈ, ਉਹਨਾਂ ਦੇ ਮਨ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦੇ ਹਨ, ਉਹਨਾਂ ਦੇ ਤਨ ਠੰਢੇ-ਠਾਰ ਹੋ ਜਾਂਦੇ ਹਨ (ਵਿਕਾਰਾਂ ਦੀ ਤਪਸ਼ ਤੋਂ ਬਚ ਜਾਂਦੇ ਹਨ) ॥੪॥੧੪॥੧੩੫॥ਪਦ ਅਰਥ ਸੰਤ ਪ੍ਰਸਾਦਿ = ਗੁਰੂ-ਸੰਤ ਦੀ ਕਿਰਪਾ ਨਾਲ। ਧ੍ਰਾਪੇ = ਰੱਜ ਗਏ ॥੪॥
SikhNet (Spanish)Por tu Gracia, oh mi Santo, Nanak se une con el Señor, su cuerpo y mente están disfrutando de frescura y tranquilidad.(4-14-135)