ੴ

ਸਿੱਖਬਾਣੀ · SikhBani

ਆਪੇ ਗੁਣ ਆਪੇ ਕਥੈ ਆਪੇ ਸੁਣਿ ਵੀਚਾਰੁ ॥

aape gun aape kathai aape sun veechaar
Guru Nanak Dev Ji ਗੁਰੂ ਨਾਨਕ ਦੇਵ ਜੀ · Siree Raag · Ang 54, 55 · 27 lines
Translations

ਸਿਰੀਰਾਗੁ ਮਹਲਾ ੧ ॥

sireeraag mahalaa 1 | Ang 54

Sant Singh KhalsaSiree Raag, First Mehl:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ, ਪਹਿਲੀ ਪਾਤਸ਼ਾਹੀ।
SikhNet (Spanish)Siri Rag, Mejl Guru Nanak, Primer Canal Divino.

ਆਪੇ ਗੁਣ. ਆਪੇ ਕਥੈ; ਆਪੇ ਸੁਣਿ ਵੀਚਾਰੁ ॥

aape gun. aape kathai; aape sun veechaar | Ang 54

Sant Singh KhalsaO Lord, You are Your Own Glorious Praise. You Yourself speak it; You Yourself hear it and contemplate it.
Manmohan SinghThou, O Lord! art Thy own excellences and Thou Thyself utterest, hearest and ponderest over them.
Manmohan Singh (Punjabi)ਹੇ ਸੁਆਮੀ! ਤੂੰ ਖੁਦ ਹੀ ਆਪਣੀ ਵਡਿਆਈ ਹੈ, ਅਤੇ ਖ਼ੁਦ ਹੀ ਉਨ੍ਹਾਂ ਨੂੰ ਉਚਾਰਦਾ ਸ੍ਰਵਣ ਕਰਦਾ ਤੇ ਸੋਚਦਾ ਸਮਝਦਾ ਹੈ।
Fareedkot Teekaਹੇ ਮਹਾਰਾਜ! ਆਪ ਹੀ ਤੂੰ ਗੁਨ ਰੂਪੁ ਹੈਂ, ਆਪ ਹੀ ਤਿਨ ਗੁਨੋਂ ਕੇ ਕਹਨ ਵਾਲਾ ਹੈਂ, ਆਪ ਹੀ ਸੁਣ ਕਰ ਵੀਚਾਰੁ ਕਰਨੇ ਵਾਲਾ ਹੈਂ॥
Prof. Sahib Singhਪ੍ਰਭੂ ਆਪ ਹੀ (ਆਪਣੇ) ਗੁਣ ਹੈ, ਆਪ ਹੀ (ਉਹਨਾਂ ਗੁਣਾਂ ਨੂੰ) ਬਿਆਨ ਕਰਦਾ ਹੈ, ਆਪ ਹੀ (ਆਪਣੀ ਸਿਫ਼ਤ-ਸਾਲਾਹ) ਸੁਣ ਕੇ ਉਸ ਨੂੰ ਵਿਚਾਰਦਾ ਹੈ (ਉਸ ਵਿਚ ਸੁਰਤ ਜੋੜਦਾ ਹੈ)।

ਪਦ ਅਰਥ ਆਪੇ = (ਪ੍ਰਭੂ) ਆਪ ਹੀ। ਕਥੈ = ਬਿਆਨ ਕਰਦਾ ਹੈ। ਸੁਣਿ = ਸੁਣ ਕੇ।

SikhNet (Spanish)Tú Mismo, Señor, eres Tu Propio Atributo, Tú eres quien lo canta, lo escucha y habita en él.

ਆਪੇ ਰਤਨੁ ਪਰਖਿ ਤੂੰ; ਆਪੇ ਮੋਲੁ ਅਪਾਰੁ ॥

aape ratan parakh toon; aape mol apaar | Ang 54

Sant Singh KhalsaYou Yourself are the Jewel, and You are the Appraiser. You Yourself are of Infinite Value.
Manmohan SinghThou Thyself art, the Name jewel and its assayer and Thou Thyself art of infinite value.
Manmohan Singh (Punjabi)ਆਪ ਹੀ ਤੂੰ ਨਾਮ ਹੀਰਾ ਤੇ ਇਸ ਦਾ ਪਾਰਖੂ ਹੈ ਅਤੇ ਤੂੰ ਆਪ ਬੇਅੰਤ ਮੁੱਲ ਦਾ ਹੈ।
Fareedkot Teekaਤੂੰ ਆਪ ਹੀ (ਰਤਨੁ) ਨਾਮ ਰੂਪੁ ਹੈਂ, ਆਪ ਹੀ ਪਰੀਖਿਆ ਰੂਪੁ ਹੈਂ, ਪੁਨਾ ਅਪਾਰੁ (ਮੋਲੁ) ਬਿਅੰਤ ਸਰਧਾ ਰੂਪੁ ਭੀ ਆਪ ਹੀ ਹੈਂ॥
Prof. Sahib Singhਹੇ ਪ੍ਰਭੂ! ਤੂੰ ਆਪ ਹੀ (ਆਪਣਾ ਨਾਮ-ਰੂਪ) ਰਤਨ ਹੈਂ, ਤੂੰ ਆਪ ਹੀ ਉਸ ਰਤਨ ਦਾ ਮੁੱਲ ਪਾਣ ਵਾਲਾ ਹੈਂ, ਤੂੰ ਆਪ ਹੀ (ਆਪਣੇ ਨਾਮ-ਰਤਨ ਦਾ) ਬੇਅੰਤ ਮੁੱਲ ਹੈਂ।

ਪਦ ਅਰਥ ਪਰਖਿ = ਪਰਖਹਿ, ਪਰਖਦਾ ਹੈਂ।

SikhNet (Spanish)Tú Mismo eres la Joya, Tú eres el Valuador, pero estás más allá del valor.

ਸਾਚਉ. ਮਾਨੁ ਮਹਤੁ ਤੂੰ; ਆਪੇ ਦੇਵਣਹਾਰੁ ॥੧॥

saachau. maan mehat toon; aape devanahaar |1| Ang 54

Sant Singh KhalsaO True Lord, You are Honor and Glory; You Yourself are the Giver. ||1||
Manmohan SinghThou, O True Lord! art honour and glory and Thyself the giver there-of.
Manmohan Singh (Punjabi)ਤੂੰ ਹੈ ਸੱਚੇ ਸੁਆਮੀ! ਇਜ਼ਤ ਮਾਨ ਤੇ ਬਜੁਰਗੀ ਹੈ ਅਤੇ ਖ਼ੁਦ ਹੀ ਉਨ੍ਹਾਂ ਨੂੰ ਦੇਣ ਵਾਲਾ।
Fareedkot Teekaਸਚਾ ਵੱਡਾ (ਮਾਨੁ) ਆਦਰ ਔਰ (ਮਹਤੁ) ਵਡਿਆਈ ਪੁਨਾ ਤੂੰ ਆਪ ਹੀ ਹੈਂ, ਔਰ ਆਪ ਹੀ ਮਾਨ ਵਡਾਈ ਦੇਣੇ ਵਾਲਾ ਹੈਂ॥੧॥
Prof. Sahib Singhਤੂੰ ਆਪ ਹੀ ਸਦਾ ਕਾਇਮ ਰਹਿਣ ਵਾਲਾ ਮਾਣ ਹੈਂ, ਵਡਿਆਈ ਹੈਂ, ਤੂੰ ਆਪ ਹੀ (ਜੀਵਾਂ ਨੂੰ ਮਾਣ-ਵਡਿਆਈ) ਦੇਣ ਵਾਲਾ ਹੈਂ ॥੧॥

ਪਦ ਅਰਥ ਸਾਚਉ = ਸਦਾ ਕਾਇਮ ਰਹਿਣ ਵਾਲਾ। ਮਹਤੁ = ਵਡਿਆਈ ॥੧॥

SikhNet (Spanish)Tú, oh Señor, eres el Honor y la Gloria, y eres Quien los otorga. (1)

ਹਰਿ ਜੀਉ; ਤੂੰ ਕਰਤਾ ਕਰਤਾਰੁ ॥

har jeeo; toon karataa karataar | Ang 54

Sant Singh KhalsaO Dear Lord, You are the Creator and the Cause.
Manmohan SinghMy honourable God! Thou art the Maker and Creator.
Manmohan Singh (Punjabi)ਮੇਰੇ ਮਾਨਣੀਯ ਹਰੀ! ਤੂੰ ਹੀ ਰਚਨਾਵਾਲਾ ਤੇ ਸਿਰਜਣਹਾਰ ਹੈ।
Fareedkot Teekaਹੇ ਹਰਿ! (ਜੀਉ) ਜੀਵੋਂ ਕਾ ਕਰਤਾ ਜੋ ਬ੍ਰਹਮਾਦੀ ਹੈਂ, ਤੂੰ ਤਿਨ ਕਾ ਭੀ (ਕਰਤਾਰੁ) ਕਰਤਾ ਹੈਂ॥
Prof. Sahib Singhਹੇ ਪ੍ਰਭੂ ਜੀ! (ਹਰੇਕ ਸ਼ੈ ਦਾ) ਪੈਦਾ ਕਰਨ ਵਾਲਾ ਤੂੰ ਆਪ ਹੀ ਹੈਂ।
SikhNet (Spanish)Eres el Creador y la Causa.

ਜਿਉ ਭਾਵੈ ਤਿਉ ਰਾਖੁ ਤੂੰ; ਹਰਿ ਨਾਮੁ ਮਿਲੈ ਆਚਾਰੁ ॥੧॥ ਰਹਾਉ ॥

jiau bhaavai tiau raakh toon; har naam milai aachaar |1| rahaau | Ang 54

Sant Singh KhalsaIf it is Your Will, please save and protect me; please bless me with the lifestyle of the Lord's Name. ||1||Pause||
Manmohan SinghSave me as it pleases Thee, O God! and grant me the life of meditation. Pause.
Manmohan Singh (Punjabi)ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਮੇਰੀ ਰੱਖਿਆ ਕਰ, ਹੈ ਵਾਹਿਗੁਰੂ! ਅਤੇ ਮੈਨੂੰ ਆਪਣੇ ਨਾਮ ਸਿਮਰਨ ਦੀ ਜੀਵਨ ਰਹੁ-ਰੀਤੀ ਬਖ਼ਸ਼। ਠਹਿਰਾਉ।
Fareedkot Teekaਜੈਸੇ ਤੇਰੇ ਕੋ ਭਾਵੈ ਤੈਸੇ ਰਾਖੁ ਪਰੰਤੂ, ਹੇ ਹਰੀ! ਤੇਰੇ ਨਾਮ ਜਪਨੇ ਕਾ (ਆਚਾਰੁ) ਕਰਮੁ ਮਿਲੇ॥੧॥ ਰਹਾਉ ॥
Prof. Sahib Singhਹੇ ਪ੍ਰਭੂ! ਜਿਵੇਂ ਤੈਨੂੰ ਚੰਗਾ ਲੱਗੇ, ਮੈਨੂੰ (ਆਪਣੇ ਨਾਮ ਵਿਚ ਜੋੜੀ) ਰੱਖ। ਹੇ ਹਰੀ! (ਮਿਹਰ ਕਰ) ਮੈਨੂੰ ਤੇਰਾ ਨਾਮ ਮਿਲ ਜਾਏ। ਤੇਰਾ ਨਾਮ ਹੀ ਮੇਰੇ ਵਾਸਤੇ (ਚੰਗੇ ਤੋਂ ਚੰਗਾ) ਕਰਤੱਬ ਹੈ ॥੧॥ ਰਹਾਉ ॥

ਪਦ ਅਰਥ ਆਚਾਰੁ = ਧਾਰਮਿਕ ਰਸਮ ॥੧॥ ਰਹਾਉ ॥

SikhNet (Spanish)Consérvame en Tu Voluntad para que me pueda enriquecer con la cultura de Tu Nombre. (1-Pausa)

ਆਪੇ ਹੀਰਾ ਨਿਰਮਲਾ; ਆਪੇ ਰੰਗੁ ਮਜੀਠ ॥

aape heeraa niramalaa; aape rang majeetth | Ang 54

Sant Singh KhalsaYou Yourself are the flawless diamond; You Yourself are the deep crimson color.
Manmohan SinghThou Thyself art the Pure gem and Thyself the colour of madder.
Manmohan Singh (Punjabi)ਤੂੰ ਆਪ ਹੀ ਸਾਫ਼-ਸ਼ੁੱਧ ਜਵੇਹਰ ਹੈ ਤੇ ਆਪ ਹੀ ਮਜੀਠ ਦੀ ਰੰਗਤ।
Fareedkot Teekaਪੁਨਾ ਆਪ ਹੀ ਗ੍ਯਾਨ ਰੂਪੁ ਨਿਰਮਲੁ ਹੀਰਾ ਹੈ, ਔਰ ਪ੍ਰੇਮਾਂਭਗਤੀ ਕਾ ਜੋ (ਰੰਗੁ) ਅਨੰਦੁ ਹੈ, ਸੋ ਮਜੀਠ ਭੀ ਤੂੰ ਆਪ ਹੀ ਹੈਂ॥
Prof. Sahib Singhਹੇ ਪ੍ਰਭੂ! ਤੂੰ ਆਪ ਹੀ ਚਮਕਦਾ ਹੀਰਾ ਹੈਂ, ਤੂੰ ਆਪ ਹੀ ਮਜੀਠ ਦਾ ਰੰਗ ਹੈਂ।
SikhNet (Spanish)Eres el Diamante Puro, eres el Rojo Brillante de la hoja de rubia.

ਆਪੇ ਮੋਤੀ ਊਜਲੋ; ਆਪੇ ਭਗਤ ਬਸੀਠੁ ॥

aape motee aoojalo; aape bhagat baseetth | Ang 54

Sant Singh KhalsaYou Yourself are the perfect pearl; You Yourself are the devotee and the priest.
Manmohan SinghThou Thyself art the pure pearl and Thyself the devotee and inter-cessor.
Manmohan Singh (Punjabi)ਤੂੰ ਖ਼ੁਦ ਹੀ ਪਵਿੱਤ੍ਰ ਬਿੰਦੂ ਹੈ ਅਤੇ ਖ਼ੁਦ ਹੀ ਅਨੁਰਾਗੀ ਤੇ ਵਿਚੋਲਾ।
Fareedkot Teekaਆਪੇ ਹੀ (ਮੋਤੀ ਊਜਲੋ) ਤੀਬਰ ਤਰ ਵੈਰਾਗ ਰੂਪੁ ਹੈਂ, ਆਪ ਹੀ ਭਗਤੁ (ਬਸੀਠੁ) ਬਿਚੋਲਾ ਅਰਥਾਤ ਗੁਰੂ ਰੂਪੁ ਵਕੀਲ ਹੈਂ॥
Prof. Sahib Singhਤੂੰ ਆਪ ਹੀ ਲਿਸ਼ਕਦਾ ਮੋਤੀ ਹੈਂ, ਤੂੰ ਆਪ ਹੀ (ਆਪਣੇ) ਭਗਤਾਂ ਦਾ ਵਿਚੋਲਾ ਹੈਂ।

ਪਦ ਅਰਥ ਊਜਲੋ = ਚਮਕੀਲਾ। ਬਸੀਠੁ = ਵਕੀਲ, ਵਿਚੋਲਾ।

SikhNet (Spanish)Eres la Joya Pura, eres Tu Propio Devoto y eres Tu Propio Intercesor.

ਗੁਰ ਕੈ ਸਬਦਿ ਸਲਾਹਣਾ; ਘਟਿ ਘਟਿ ਡੀਠੁ ਅਡੀਠੁ ॥੨॥

gur kai sabad salaahanaa; ghatt ghatt ddeetth addeetth |2| Ang 54

Sant Singh KhalsaThrough the Word of the Guru's Shabad, You are praised. In each and every heart, the Unseen is seen. ||2||
Manmohan SinghBy the Word of the Guru, the Invisible One is praised and seen in every heart.
Manmohan Singh (Punjabi)ਗੁਰੂ ਦੇ ਸ਼ਬਦ ਦੁਆਰਾ ਅਦ੍ਰਿਸ਼ਟ ਪੁਰਖ ਸਲਾਹਿਆ ਅਤੇ ਹਰ ਦਿਲ ਅੰਦਰ ਵੇਖਿਆ ਜਾਂਦਾ ਹੈ।
Fareedkot Teekaਜਿਨੋਂ ਨੇ ਗੁਰੋਂ ਕੇ ਉਪਦੇਸ ਸੇ ਸਲਾਹੁਣਾ ਕੀਆ ਹੈ, ਤਿਨੋਂ ਨੇ (ਅਡੀਠੁ) ਜੋ ਨਹੀਂ ਦ੍ਰਿਸਟੀ ਆਵਤਾ ਥਾ, ਸੋ ਘਟਿ ਘਟਿ ਮੇਂ (ਡੀਠੁ) ਦੇਖ ਲੀਆ ਹੈ॥੨॥
Prof. Sahib Singhਸਤਿਗੁਰੂ ਦੇ ਸ਼ਬਦ ਦੀ ਰਾਹੀਂ ਤੇਰੀ ਸਿਫ਼ਤ-ਸਾਲਾਹ ਹੋ ਸਕਦੀ ਹੈ, ਹਰੇਕ ਸਰੀਰ ਵਿਚ ਤੂੰ ਹੀ ਦਿੱਸ ਰਿਹਾ ਹੈਂ, ਤੇ ਤੂੰ ਹੀ ਅਦ੍ਰਿਸ਼ਟ ਹੈਂ ॥੨॥

ਪਦ ਅਰਥ ਡੀਠੁ = ਦਿੱਸਦਾ। ਅਡੀਠੁ = ਅਦ੍ਰਿਸ਼ਟ ॥੨॥

SikhNet (Spanish)A través de la Palabra del Guru eres invocado, Tú, Quien sin parecerlo estás en cada corazón. (2)

ਆਪੇ ਸਾਗਰੁ ਬੋਹਿਥਾ; ਆਪੇ ਪਾਰੁ ਅਪਾਰੁ ॥

aape saagar bohithaa; aape paar apaar | Ang 54

Sant Singh KhalsaYou Yourself are the ocean and the boat. You Yourself are this shore, and the one beyond.
Manmohan SinghThou Thyself art the ocean and the ship and Thyself this shore and thy yonder one.
Manmohan Singh (Punjabi)ਤੂੰ ਆਪ ਹੀ ਸਮੁੰਦਰ ਤੇ ਜਹਾਜ ਹੈ ਅਤੇ ਆਪ ਹੀ ਇਹ ਕਿਨਾਰਾ ਤੇ ਪਾਰਲਾ ਕਿਨਾਰਾ ਹੈ।
Fareedkot Teeka(ਸਾਗਰੁ) ਸੰਸਾਰ ਰੂਪੁ ਸਮੁੰਦ੍ਰ ਔਰ ਗ੍ਯਾਨ ਰੂਪੁ ਜਹਾਜੁ ਭੀ ਆਪ ਹੀ ਹੈਂ, (ਪਾਰੁ) ਮੋਖ ਰੂਪ ਪਾਰ ਕਾ ਕਨਾਰਾ ਔਰ (ਅਪਾਰ) ਉਰਾਰ ਨਰਕ ਰੂਪ ਕਨਾਰਾ ਭੀ ਆਪ ਹੀ ਹੈਂ॥
Prof. Sahib Singhਹੇ ਪ੍ਰਭੂ! (ਇਹ ਸੰਸਾਰ-) ਸਮੁੰਦਰ ਤੂੰ ਆਪ ਹੀ ਹੈਂ, (ਇਸ ਵਿਚੋਂ ਪਾਰ ਲੰਘਾਣ ਲਈ) ਜਹਾਜ਼ ਭੀ ਤੂੰ ਆਪ ਹੀ ਹੈਂ (ਇਸ ਸੰਸਾਰ-ਸਮੁੰਦਰ ਦਾ) ਪਾਰਲਾ ਤੇ ਉਰਾਰਲਾ ਕੰਢਾ ਭੀ ਤੂੰ ਆਪ ਹੀ ਹੈਂ।

ਪਦ ਅਰਥ ਬੋਹਿਥਾ = ਜਹਾਜ਼। ਅਪਾਰੁ = ਉਰਲਾ ਕੰਢਾ।

SikhNet (Spanish)Tú Mismo eres el Mar y la Barca, estás en este lado y en el otro.

ਸਾਚੀ ਵਾਟ ਸੁਜਾਣੁ ਤੂੰ; ਸਬਦਿ ਲਘਾਵਣਹਾਰੁ ॥

saachee vaatt sujaan toon; sabad laghaavanahaar | Ang 54

Sant Singh KhalsaO All-knowing Lord, You are the True Way. The Shabad is the Navigator to ferry us across.
Manmohan SinghMy Omniscient Lord! Thou art the right path and Thy Name the navigator to ferry over.
Manmohan Singh (Punjabi)ਮੇਰੇ ਸਰਬੱਗ ਸਾਹਿਬ! ਤੂੰ ਦਰੁਸਤ ਰਸਤਾ ਹੈ ਅਤੇ ਤੇਰਾ ਨਾਮ ਪਾਰ ਕਰਨ ਲਈ ਮਲਾਹ।
Fareedkot Teeka(ਸਾਚੀ ਵਾਟ) ਸਚੀ ਭਗਤੀ ਕਾ ਰਸਤਾ ਦਿਖਲਾਵਣੇ ਕੋ ਚਤੁਰ, ਔਰ (ਸਬਦਿ) ਉਪਦੇਸ ਕਰ ਕੇ ਪਾਰ ਲੰਘਾਵਣੇ ਵਾਲਾ ਮਲਾਹ ਰੂਪੁ ਗੁਰੂ ਭੀ ਤੂੰ ਹੀ ਹੈਂ॥
Prof. Sahib Singh(ਹੇ ਪ੍ਰਭੂ! ਤੇਰੀ ਭਗਤੀ-ਰੂਪ) ਪੈਂਡਾ ਭੀ ਤੂੰ ਆਪ ਹੀ ਹੈਂ, ਤੂੰ ਸਭ ਕੁਝ ਜਾਣਦਾ ਹੈਂ, ਗੁਰ-ਸ਼ਬਦ ਦੀ ਰਾਹੀਂ (ਇਸ ਸੰਸਾਰ-ਸਮੁੰਦਰ ਵਿਚੋਂ ਭਗਤੀ ਦੀ ਰਾਹੀਂ) ਪਾਰ ਲੰਘਾਣ ਵਾਲਾ ਭੀ ਤੂੰ ਹੀ ਹੈਂ।

ਪਦ ਅਰਥ ਵਾਟ = ਪੈਂਡਾ। ਸਬਦਿ = ਸ਼ਬਦ ਦੀ ਰਾਹੀਂ।

SikhNet (Spanish)Aquél que conoce el Camino Verdadero, por medio de la Palabra del Shabd, nada a través del mar de las existencias materiales.

ਨਿਡਰਿਆ ਡਰੁ ਜਾਣੀਐ; ਬਾਝੁ ਗੁਰੂ. ਗੁਬਾਰੁ ॥੩॥

niddariaa ddar jaaneeai; baajh guroo. gubaar |3| Ang 54

Sant Singh KhalsaOne who does not fear God shall live in fear; without the Guru, there is only pitch darkness. ||3||
Manmohan SinghKnow that dread is for those who fear not the Lord. Without the Guru there is pitch darkness.
Manmohan Singh (Punjabi)ਜਾਣ ਲੈ ਕਿ ਭੈ ਉਨ੍ਹਾਂ ਲਈ ਹੈ ਜੋ ਸਾਹਿਬ ਤੋਂ ਨਹੀਂ ਡਰਦੇ। ਗੁਰਦੇਵ ਜੀ ਦੇ ਬਗ਼ੈਰ ਘੁੱਪ ਅਨ੍ਹੇਰਾ ਹੈ।
Fareedkot Teekaਹੇ ਵਾਹਿਗੁਰੂ! ਜੋ ਤੇਰੇ ਭੈ ਸੇ ਰਹਤ ਹੈਂ ਤਿਨ ਕੋ ਜਮ ਕਾ ਭੈ ਪ੍ਰਾਪਤਿ ਹੋਵੇਗਾ, ਏਹੁ ਸਾਸਤ੍ਰੋਂ ਦ੍ਵਾਰਾ ਜਾਣੀਤਾ ਹੈ, ਕਿਉਂਕਿ ਗੁਰੋਂ ਸੇ ਬਿਨਾ ਅਗ੍ਯਾਨ ਰੂਪੁ ਅੰਧਕਾਰੁ ਹੋ ਰਹਾ ਹੈ॥੩॥
Prof. Sahib Singhਗੁਰੂ ਦੀ ਸਰਨ ਤੋਂ ਬਿਨਾ (ਇਹ ਜੀਵਨ-ਸਫ਼ਰ ਜੀਵਾਂ ਵਾਸਤੇ) ਘੁੱਪ ਹਨੇਰਾ ਹੈ। ਹੇ ਪ੍ਰਭੂ! ਜੇਹੜੇ ਜੀਵ ਤੇਰਾ ਡਰ-ਭਉ ਨਹੀਂ ਰੱਖਦੇ, ਉਹਨਾਂ ਨੂੰ ਦੁਨੀਆ ਦਾ ਸਹਮ ਸਹਾਰਨਾ ਪੈਂਦਾ ਹੈ ॥੩॥

ਪਦ ਅਰਥ ਗੁਬਾਰੁ = ਘੁੱਪ ਹਨੇਰਾ ॥੩॥

SikhNet (Spanish)Y aquél que no tiene Temor Reverencial por el Señor, vive en el miedo, pues sin Él, todo es oscuridad. (3)

ਅਸਥਿਰੁ ਕਰਤਾ ਦੇਖੀਐ; ਹੋਰੁ ਕੇਤੀ ਆਵੈ ਜਾਇ ॥

asathir karataa dekheeai; hor ketee aavai jaae | Ang 54

Sant Singh KhalsaThe Creator alone is seen to be Eternal; all others come and go.
Manmohan SinghThe Creator alone is seen to be Eternal. All others continue coming and going.
Manmohan Singh (Punjabi)ਕੇਵਲ ਸਿਰਜਣਹਾਰ ਹੀ ਸਦੀਵੀ ਸਥਿਰ ਵੇਖਿਆ ਜਾਂਦਾ ਹੈ। ਹੋਰ ਸਾਰੇ ਆਉਂਦੇ ਤੇ ਜਾਂਦੇ ਰਹਿੰਦੇ ਹਨ।
Fareedkot Teekaਹੇ ਜਗਤ ਕੇ ਕਰਤਾ! (ਅਸਥਿਰੁ) ਅਚਲ ਰੂਪ ਤੋ ਏਕ ਤੂੰ ਹੀ ਦੇਖੀਤਾ ਹੈਂ, ਔਰ ਜੋ ਤੇਰੇ ਸੇ ਭਿੰਨ ਸ੍ਰਿਸਟੀ ਕਿਤਨੀ ਹੀ ਹੈ, ਸੋ ਜਨਮਤੀ ਮਰਤੀ ਹੈ॥
Prof. Sahib Singh(ਇਸ ਜਗਤ ਵਿਚ) ਇਕ ਕਰਤਾਰ ਹੀ ਸਦਾ-ਥਿਰ ਰਹਿਣ ਵਾਲਾ ਦਿੱਸਦਾ ਹੈ, ਹੋਰ ਬੇਅੰਤ ਸ੍ਰਿਸ਼ਟੀ ਜੰਮਦੀ ਮਰਦੀ ਰਹਿੰਦੀ ਹੈ।

ਪਦ ਅਰਥ ਕੇਤੀ = ਬੇਅੰਤ (ਸ੍ਰਿਸ਼ਟੀ)।

SikhNet (Spanish)Eterno es nuestro Creador; los demás sólo van y vienen.

ਆਪੇ ਨਿਰਮਲੁ ਏਕੁ ਤੂੰ; ਹੋਰ ਬੰਧੀ ਧੰਧੈ ਪਾਇ ॥

aape niramal ek toon; hor bandhee dhandhai paae | Ang 54

Sant Singh KhalsaOnly You, Lord, are Immaculate and Pure. All others are bound up in worldly pursuits.
Manmohan SinghThou, O Lord! art by Thyself Pure. Thou hast tied down and engaged others in secular pursuits.5
Manmohan Singh (Punjabi)ਕੇਵਲ ਤੂੰ ਹੀ, ਹੇ ਸਾਹਿਬ! ਆਪਣੇ ਆਪ ਸ਼ੁੱਧ ਹੈਂ। ਬਾਕੀਆਂ ਨੂੰ ਤੂੰ ਸੰਸਾਰੀ ਕੰਮਾਂ ਅੰਦਰ ਬੰਨ੍ਹਿਆ ਅਤੇ ਲਾਇਆ ਹੋਇਆ ਹੈ।
Fareedkot Teekaਔਰ ਏਕ ਆਪ ਹੀ ਤੂੰ ਮਾਯਾ ਅਵਿਦ੍ਯਾ ਮਲ ਤੇ ਰਹਤ ਹੈਂ, ਅਰ ਹੋਰ ਸ੍ਰਿਸਟੀ (ਧੰਧੈ) ਬਿਉਹਾਰੋਂ ਕੇ ਜੇਵੜੇ ਪਾਇ ਕਰ ਬੰਧੀ ਹੂਈ ਹੈ॥
Prof. Sahib Singhਹੇ ਪ੍ਰਭੂ! ਇਕ ਤੂੰ ਹੀ (ਮਾਇਆ ਦੇ ਮੋਹ ਦੀ) ਮੈਲ ਤੋਂ ਸਾਫ਼ ਹੈਂ, ਬਾਕੀ ਸਾਰੀ ਦੁਨੀਆ (ਮਾਇਆ ਦੇ ਮੋਹ ਦੇ) ਬੰਧਨ ਵਿਚ ਬੱਝੀ ਪਈ ਹੈ।

ਪਦ ਅਰਥ ਧੰਧੈ = ਧੰਧੇ ਵਿਚ, ਬੰਧਨ ਵਿਚ।

SikhNet (Spanish)Sólo Él es Puro, los demás están atrapados en la ilusión.

ਗੁਰਿ ਰਾਖੇ ਸੇ ਉਬਰੇ; ਸਾਚੇ ਸਿਉ ਲਿਵ ਲਾਇ ॥੪॥

gur raakhe se ubare; saache siau liv laae |4| Ang 54

Sant Singh KhalsaThose who are protected by the Guru are saved. They are lovingly attuned to the True Lord. ||4||
Manmohan SinghThey, whom the Guru protects, are saved by cherishing love for the True Lord.
Manmohan Singh (Punjabi)ਜਿਨ੍ਹਾਂ ਦੀ ਗੁਰੂ ਜੀ ਰਖਿਆ ਕਰਦੇ ਹਨ ਉਹ ਸੱਚੇ ਸਾਈਂ ਨਾਲ ਪਿਰਹੜੀ ਪਾਉਣ ਦੁਆਰਾ ਬਚ ਜਾਂਦੇ ਹਨ।
Fareedkot Teekaਹੇ ਸਚੇ ਵਾਹਿਗੁਰੂ! ਜੋ ਗੁਰੋਂ ਨੇ ਰਾਖੇ ਹੈਂ, ਸੋ ਤੇਰੇ ਮੇਂ ਬ੍ਰਿਤੀ ਲਗਾਇ ਕਰ ਕੇ ਧੰਧਿਓਂ ਸੇ ਬਚੇ ਹੈਂ॥੪॥
Prof. Sahib Singhਜਿਨ੍ਹਾਂ ਨੂੰ ਗੁਰੂ ਨੇ (ਇਸ ਮੋਹ ਤੋਂ) ਬਚਾ ਲਿਆ ਹੈ, ਉਹ ਸਦਾ-ਥਿਰ ਪ੍ਰਭੂ (ਦੇ ਚਰਨਾਂ) ਵਿਚ ਸੁਰਤ ਜੋੜ ਕੇ ਬਚ ਗਏ ਹਨ ॥੪॥

ਪਦ ਅਰਥ ਗੁਰਿ = ਗੁਰੂ ਨੇ ॥੪॥

SikhNet (Spanish)Aquéllos que tuvieron su mente entonada en el Uno Verdadero, fueron salvados por el Guru. (4)

ਹਰਿ ਜੀਉ ਸਬਦਿ ਪਛਾਣੀਐ; ਸਾਚਿ ਰਤੇ ਗੁਰ ਵਾਕਿ ॥

har jeeo sabad pachhaaneeai; saach rate gur vaak | Ang 55

Sant Singh KhalsaThrough the Shabad, they recognize the Dear Lord; through the Guru's Word, they are attuned to Truth.
Manmohan SinghThrough the Word man recognises the adorable Lord and is imbued in the True through the Guru's sermon.
Manmohan Singh (Punjabi)ਨਾਮ ਦੁਆਰਾ ਇਨਸਾਨ ਪੂਜਯ ਪ੍ਰਭੂ ਨੂੰ ਸਿੰਞਾਣ ਲੈਂਦਾ ਹੈ ਅਤੇ ਗੁਰਾਂ ਦੀ ਬਾਣੀ ਰਾਹੀਂ ਉਹ ਸੱਚ ਅੰਦਰ ਰੰਗਿਆ ਜਾਂਦਾ ਹੈ।
Fareedkot Teekaਹੇ ਭਾਈ! ਹਰਿ ਜੀਉ ਕੋ (ਸਬਦਿ) ਬੇਦ ਦੁਆਰਾ ਤਿਨੋਂ ਕਰ ਪਛਾਣੀਤਾ ਹੈ, ਜੋ ਸਚੇ ਗੁਰੋਂ ਕੇ ਬਚਨੋਂ ਮੇਂ ਰਤੇ ਹੈਂ॥
Prof. Sahib Singhਸਦਾ ਕਾਇਮ ਰਹਿਣ ਵਾਲੇ ਪ੍ਰਭੂ (ਦੇ ਨਾਮ) ਵਿਚ ਰੰਗੇ ਹੋਏ ਗੁਰੂ ਦੇ ਵਾਕ ਦੀ ਰਾਹੀਂ ਸ਼ਬਦ ਦੀ ਰਾਹੀਂ ਪਰਮਾਤਮਾ ਨਾਲ ਜਾਣ-ਪਛਾਣ ਪੈ ਸਕਦੀ ਹੈ।

ਪਦ ਅਰਥ ਵਾਕਿ = ਵਾਕ ਦੀ ਰਾਹੀਂ।

SikhNet (Spanish)Aquéllos que tomaron Conciencia de Su Señor, de Su Dios, a través del Shabd de la Palabra Verdadera,

ਤਿਤੁ ਤਨਿ. ਮੈਲੁ ਨ ਲਗਈ; ਸਚ ਘਰਿ ਜਿਸੁ ਓਤਾਕੁ ॥

tit tan. mail na lagee; sach ghar jis otaak | Ang 55

Sant Singh KhalsaFilth does not stick to the body of one who has secured a dwelling in his True Home.
Manmohan SinghFilth attaches not to the body of him, who has secured and abode in the True Home.
Manmohan Singh (Punjabi)ਉਸ ਦੀ ਦੇਹਿ ਨੂੰ ਮਲੀਨਤਾ ਨਹੀਂ ਚੰਬੜਦੀ, ਜਿਸ ਨੇ ਸੱਚੇ ਗ੍ਰਹਿ ਅੰਦਰ ਟਿਕਾਣਾ ਕਰ ਲਿਆ ਹੈ।
Fareedkot Teekaਤਿਸ ਕੇ ਸਰੀਰ ਮੇਂ ਪਾਪ ਰੂਪੀ ਮੈਲ ਨਹੀਂ ਲਾਗਤੀ ਹੈ ਜਿਸ ਨੇ (ਸਚ ਘਰਿ) ਸਚ ਸਰੂਪ ਪਰਮੇਸ੍ਵਰ ਵਿਖੇ (ਓਤਾਕ) ਘਰੁ ਕੀਆ ਹੈ, ਵਾ ਯਥਾਰਥ ਰੂਪ ਕੋ (ਓਤਾਕੁ) ਵਿਸੇਸ ਕਰ ਕੇ ਤਕਿਆ ਕਿਆ ਦੇਖਿਆ ਹੈ॥
Prof. Sahib Singh(ਗੁਰੂ ਦੀ ਰਾਹੀਂ) ਜਿਸ ਮਨੁੱਖ ਦੀ ਬੈਠਕ ਸਦਾ-ਥਿਰ ਪ੍ਰਭੂ ਦੇ ਘਰ ਵਿਚ (ਚਰਨਾਂ ਵਿਚ) ਹੋ ਜਾਂਦੀ ਹੈ, ਉਸ ਦੇ ਸਰੀਰ ਵਿਚ (ਮਾਇਆ ਦੀ) ਮੈਲ ਨਹੀਂ ਲੱਗਦੀ।

ਪਦ ਅਰਥ ਤਿਤੁ ਤਨਿ = ਉਸ ਸਰੀਰ ਵਿਚ। ਓਤਾਕੁ = ਬੈਠਕ, ਟਿਕਾਣਾ।

SikhNet (Spanish)permanecieron puros, pues ellos habitaron en el Recinto de la Verdad.

ਨਦਰਿ ਕਰੇ ਸਚੁ ਪਾਈਐ; ਬਿਨੁ ਨਾਵੈ. ਕਿਆ ਸਾਕੁ ॥੫॥

nadar kare sach paaeeai; bin naavai. kiaa saak |5| Ang 55

Sant Singh KhalsaWhen the Lord bestows His Glance of Grace, we obtain the True Name. Without the Name, who are our relatives? ||5||
Manmohan SinghIf the Lord casts His merciful glance the True Name is procured. Without the Name who is man's kinsman?
Manmohan Singh (Punjabi)ਜੇਕਰ ਸਾਹਿਬ ਆਪਣੀ ਮਿਹਰ ਦੀ ਨਜ਼ਰ ਧਾਰੇ ਤਾਂ ਸਤਿਨਾਮ ਪਰਾਪਤ ਹੁੰਦਾ ਹੈ। ਨਾਮ ਦੇ ਬਾਝੋਂ ਆਦਮੀ ਦਾ ਕੌਣ ਸਾਕ-ਸੈਨ ਹੈ?
Fareedkot Teekaਜੋ ਪਰਮੇਸ੍ਵਰ ਕਿਰਪਾ ਕੀ ਨਿਗਾਹ ਕਰੇ ਤੌ ਸਚਾ ਨਾਮੁ ਪਾਈਤਾ ਹੈ, ਬਿਨੁ ਪਰਮੇਸਰ ਨਾਮ ਤੇ (ਸਾਕੁ) ਸੰਬੰਧੀ ਜਨ ਕਿਆ ਹੈਂ, ਭਾਵ ਯਹਿ ਕਿ ਤੁੱਛ ਹੈਂ॥੫॥
Prof. Sahib Singhਉਹ ਸਦਾ-ਥਿਰ ਪ੍ਰਭੂ ਜਿਸ ਉਤੇ ਮਿਹਰ ਦੀ ਨਿਗਾਹ ਕਰਦਾ ਹੈ, ਉਸੇ ਨੂੰ ਉਸ ਦੀ ਪ੍ਰਾਪਤੀ ਹੁੰਦੀ ਹੈ। ਉਸ ਦਾ ਨਾਮ ਸਿਮਰਨ ਤੋਂ ਬਿਨਾ ਉਸ ਨਾਲ ਸੰਬੰਧ ਨਹੀਂ ਬਣ ਸਕਦਾ ॥੫॥
SikhNet (Spanish)Obtenemos la Verdad del Señor, si Su Gracia cae sobre nosotros. Sin el Nombre del Señor, ¿a quién tenemos como pariente? (5)

ਜਿਨੀ ਸਚੁ ਪਛਾਣਿਆ; ਸੇ ਸੁਖੀਏ ਜੁਗ ਚਾਰਿ ॥

jinee sach pachhaaniaa; se sukhee jug chaar | Ang 55

Sant Singh KhalsaThose who have realized the Truth are at peace throughout the four ages.
Manmohan SinghThey, who have recognised the Truth remain comfortable the four ages throughout.
Manmohan Singh (Punjabi)ਜਿਨ੍ਹਾਂ ਨੇ ਸਚਾਈ ਨੂੰ ਅਨੁਭਵ ਕੀਤਾ ਹੈ, ਉਹ ਚਾਰੇ ਹੀ ਯੁਗਾਂ ਅੰਦਰ ਸੁਖਾਲੇ ਰਹਿੰਦੇ ਹਨ।
Fareedkot Teekaਜਿਨ ਪੁਰਸੋਂ ਨੇ ਸਚ ਰੂਪੁ ਵਾਹਿਗੁਰੂ ਕੋ ਯਥਾਰਥ ਸਰੂਪ ਕਰ ਕੇ ਜਾਣਿਆ ਹੈ, ਸੋ ਚਾਰੋ ਜੁਗੋਂ ਮੇਂ ਸੁਖੀ ਹੂਏ ਹੈਂ॥
Prof. Sahib Singhਜਿਨ੍ਹਾਂ ਬੰਦਿਆਂ ਨੇ ਸਦਾ-ਥਿਰ ਪ੍ਰਭੂ ਨਾਲ ਸਾਂਝ ਪਾ ਲਈ ਹੈ, ਉਹ ਸਦਾ ਹੀ ਆਤਮਕ ਆਨੰਦ ਮਾਣਦੇ ਹਨ।

ਪਦ ਅਰਥ ਜੁਗ ਚਾਰਿ = ਸਦਾ ਹੀ।

SikhNet (Spanish)Los que concibieron la Verdad fueron felices a través de las cuatro épocas.

ਹਉਮੈ ਤ੍ਰਿਸਨਾ ਮਾਰਿ ਕੈ; ਸਚੁ ਰਖਿਆ ਉਰ ਧਾਰਿ ॥

haumai trisanaa maar kai; sach rakhiaa ur dhaar | Ang 55

Sant Singh KhalsaSubduing their egotism and desires, they keep the True Name enshrined in their hearts.
Manmohan SinghHaving stilled their ego and desire they keep the True Name clasped to their heart.
Manmohan Singh (Punjabi)ਹੰਕਾਰ ਤੇ ਖਾਹਿਸ਼ ਦਾ ਨਾਸ ਕਰਕੇ ਉਹ ਸਤਿਨਾਮ ਨੂੰ ਆਪਣੇ ਦਿਲ ਦੇ ਨਾਲ ਲਾਈ ਰੱਖਦੇ ਹਨ।
Fareedkot Teekaਹੰਤਾ ਮਮਤਾ ਔਰ ਤ੍ਰਿਸਨਾ ਕੋ ਮਾਰ ਕੈ ਸਚ ਕੋ ਹੀ ਰਿਦੇ ਮੇਂ ਧਾਰਨ ਕਰ ਰਖਿਆ ਹੈ॥
Prof. Sahib Singhਉਹ ਆਪਣੀ ਹਉਮੈ ਅਤੇ (ਮਾਇਆ ਵਾਲੀ) ਤ੍ਰਿਸ਼ਨਾ ਮਾਰ ਕੇ ਸਦਾ-ਥਿਰ ਪ੍ਰਭੂ (ਦੇ ਨਾਮ) ਨੂੰ ਆਪਣੇ ਹਿਰਦੇ ਵਿਚ ਟਿਕਾ ਰੱਖਦੇ ਹਨ।

ਪਦ ਅਰਥ ਉਰ = ਹਿਰਦਾ।

SikhNet (Spanish)Su ego y sus deseos fueron contenidos y llevaron la Verdad en su corazón.

ਜਗ ਮਹਿ ਲਾਹਾ ਏਕੁ ਨਾਮੁ; ਪਾਈਐ ਗੁਰ ਵੀਚਾਰਿ ॥੬॥

jag meh laahaa ek naam; paaeeai gur veechaar |6| Ang 55

Sant Singh KhalsaIn this world, the only real profit is the Name of the One Lord; it is earned by contemplating the Guru. ||6||
Manmohan SinghThe Name alone is the profit to be earned in this world. It is attained through the Guru given deliberation.
Manmohan Singh (Punjabi)ਇਸ ਸੰਸਾਰ ਅੰਦਰ ਕੇਵਲ ਨਾਮ ਦਾ ਹੀ ਨਫ਼ਾ ਖਟਣਾ ਉਚਿਤ ਹੈ। ਗੁਰਾਂ ਦੀ ਬਖਸ਼ੀ ਹੋਈ ਸੋਚ-ਵੀਚਾਰ ਦੁਆਰਾ ਹੀ ਇਹ ਪਰਾਪਤ ਹੁੰਦਾ ਹੈ।
Fareedkot Teekaਜਗਤ ਮੇਂ ਏਕ ਨਾਮ ਕਾ ਹੀ ਲਾਹਾ ਹੈ, ਪਰੰਤੂ ਗੁਰੋਂਦ੍ਵਾਰਾ ਵਿਚਾਰ ਕਰਨੇ ਸੇ ਪ੍ਰਾਪਤਿ ਹੋਤਾ ਹੈ॥੬॥
Prof. Sahib Singhਜਗਤ ਵਿਚ (ਆਉਣ ਦਾ) ਪਰਮਾਤਮਾ ਦਾ ਇਕ ਨਾਮ ਹੀ ਲਾਭ ਹੈ (ਜੋ ਮਨੁੱਖ ਨੂੰ ਖੱਟਣਾ ਚਾਹੀਦਾ ਹੈ, ਤੇ ਇਹ ਨਾਮ) ਗੁਰੂ ਦੀ ਦੱਸੀ ਸਿੱਖਿਆ ਦੀ ਰਾਹੀਂ ਹੀ ਮਿਲ ਸਕਦਾ ਹੈ ॥੬॥

ਪਦ ਅਰਥ ਲਾਹਾ = ਲਾਭ ॥੬॥

SikhNet (Spanish)La verdadera recompensa de la vida es el Nombre del Señor, y lo logramos habitando en la Palabra del Guru. (6)

ਸਾਚਉ ਵਖਰੁ ਲਾਦੀਐ; ਲਾਭੁ ਸਦਾ ਸਚੁ ਰਾਸਿ ॥

saachau vakhar laadeeai; laabh sadaa sach raas | Ang 55

Sant Singh KhalsaLoading the Merchandise of the True Name, you shall gather in your profits forever with the Capital of Truth.
Manmohan SinghWith the Capital of Truth, If the merchandise of the True Name is loaded, thus one always earns the profit.
Manmohan Singh (Punjabi)ਜੋ ਸਚਾਈ ਦੇ ਧਨ ਨਾਲ ਸਤਿਨਾਮ ਦਾ ਸੌਦਾ ਸੂਤ ਬਾਰ ਕਰੀਏ ਤਾਂ ਸਦੀਵੀ ਹੀ ਨਫ਼ਾ ਹੁੰਦਾ ਹੈ।
Fareedkot Teekaਜਿਨ੍ਹੋਂ ਨੇ ਸਰਧਾ ਰੂਪੀ (ਰਾਸਿ) ਪੂੰਜੀ ਕਰ ਕੇ ਸਚ ਸਉਦਾ ਪਰਮੇਸ੍ਵਰ ਕਾ ਨਾਮੁ ਲਾਦਿਆ ਹੈ, ਤਿਨ੍ਹੋਂ ਕੋ (ਸਚੁ) ਨਿਸਚੇ ਕਰ ਕੇ ਹਮੇਸ ਹੀ ਨਫਾ ਹੂਆ ਹੈ, ਭਾਵ ਯਹਿ ਕਿ ਆਤਮਾਨੰਦ ਪ੍ਰਾਪਤਿ ਹੂਆ ਹੈ॥
Prof. Sahib Singh(ਹੇ ਵਣਜਾਰੇ ਜੀਵ!) ਸਦਾ-ਥਿਰ ਰਹਿਣ ਵਾਲੀ (ਨਾਮ ਦੀ ਰਾਸ-ਪੂੰਜੀ ਹੀ ਜੋੜਨੀ ਚਾਹੀਦੀ ਹੈ, (ਇਸ ਵਿਚੋਂ ਉਹ) ਨਫ਼ਾ (ਪੈਂਦਾ ਹੈ ਜੋ) ਸਦਾ (ਕਾਇਮ ਰਹਿੰਦਾ ਹੈ)।

ਪਦ ਅਰਥ ਰਾਸਿ = ਪੂੰਜੀ।

SikhNet (Spanish)Si la Verdad fuera nuestra mercancía y nuestro negocio, y la Verdad fuera nuestro capital, obtendríamos también la utilidad de la Verdad.

ਸਾਚੀ ਦਰਗਹ ਬੈਸਈ; ਭਗਤਿ ਸਚੀ ਅਰਦਾਸਿ ॥

saachee daragah baisee; bhagat sachee aradaas | Ang 55

Sant Singh KhalsaIn the Court of the True One, you shall sit in truthful devotion and prayer.
Manmohan SinghBy devotional meditation and true supplication man sits in Lord's True Court.
Manmohan Singh (Punjabi)ਪ੍ਰੇਮ-ਮਈ ਸਿਮਰਨ ਅਤੇ ਸੱਚੀ ਪ੍ਰਾਰਥਨਾ ਦੁਆਰਾ ਇਨਸਾਨ ਸੁਆਮੀ ਦੇ ਸੱਚੇ ਦਰਬਾਰ ਅੰਦਰ ਬੈਠ ਜਾਂਦਾ ਹੈ।
Fareedkot Teekaਬੇਨਤੀ ਸੰਜੁਗਤ ਜੋ ਸਚੀ ਭਗਤੀ ਕਰਤੇ ਹੈਂ, ਸੋ ਪੁਰਸ (ਸਾਚੀ ਦਰਗਹ) ਸੰਤੋਂ ਕੀ ਸਭਾ ਮੇਂ ਅਨੰਦ ਪੂਰਬਕ ਬੈਠਤੇ ਹੈਂ॥
Prof. Sahib Singhਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਦੀ ਭਗਤੀ ਕਰਦਾ ਹੈ (ਉਸ ਦੇ ਅੱਗੇ) ਅਰਦਾਸ ਕਰਦਾ ਹੈ, ਉਹ ਉਸ ਦੀ ਸਦਾ-ਥਿਰ ਹਜ਼ੂਰੀ ਵਿਚ ਬੈਠਦਾ ਹੈ।

ਪਦ ਅਰਥ ਬੈਸਈ = ਬੈਠਦਾ ਹੈ।

SikhNet (Spanish)Nos sentamos en la Corte Verdadera del Señor; pues la oración de los Devotos es para la Verdad.

ਪਤਿ ਸਿਉ ਲੇਖਾ ਨਿਬੜੈ; ਰਾਮ ਨਾਮੁ ਪਰਗਾਸਿ ॥੭॥

pat siau lekhaa nibarrai; raam naam paragaas |7| Ang 55

Sant Singh KhalsaYour account shall be settled with honor, in the Radiant Light of the Name of the Lord. ||7||
Manmohan SinghMan's account is settled with honour in the light of the Name of the Omnipresent Lord.
Manmohan Singh (Punjabi)ਸਰਬ-ਵਿਆਪਕ ਸੁਆਮੀ ਦੇ ਨਾਮ ਦੀ ਰੋਸ਼ਨੀ ਵਿੱਚ ਇਨਸਾਨ ਦਾ ਹਿਸਾਬ ਕਿਤਾਬ ਇੱਜ਼ਤ ਨਾਲ ਬੇਬਾਕ ਹੋ ਜਾਂਦਾ ਹੈ।
Fareedkot Teekaਤਿਨੋਂ ਕਾ ਲੇਖਾ ਇਜਤ ਕੇ ਸਾਥਿ ਨਿਬੜਤਾ ਹੈ, ਜਿਨ ਕੇ ਮਨ ਮੇਂ ਰਾਮ ਨਾਮ ਕਾ ਪ੍ਰਕਾਸੁ ਹੂਆ ਹੈ॥੭॥
Prof. Sahib Singhਉਸ ਦਾ (ਜੀਵਨ-ਸਫ਼ਰ ਦਾ) ਲੇਖਾ (ਇੱਜ਼ਤ ਨਾਲ) ਸਾਫ਼ ਹੋ ਜਾਂਦਾ ਹੈ (ਕਿਉਂਕਿ ਉਸ ਦੇ ਅੰਦਰ) ਪ੍ਰਭੂ ਦਾ ਨਾਮ ਉਜਾਗਰ ਹੋ ਜਾਂਦਾ ਹੈ ॥੭॥

ਪਦ ਅਰਥ ਪਤਿ = ਇੱਜ਼ਤ ॥੭॥

SikhNet (Spanish)Nuestras cuentas son saldadas con Honor, y el Nombre del Señor ilumina nuestro corazón. (7)

ਊਚਾ ਊਚਉ ਆਖੀਐ; ਕਹਉ. ਨ ਦੇਖਿਆ ਜਾਇ ॥

aoochaa aoochau aakheeai; khau. na dekhiaa jaae | Ang 55

Sant Singh KhalsaThe Lord is said to be the Highest of the High; no one can perceive Him.
Manmohan SinghThe Highest of the high the Lord is said to be. But He cannot be perceived by any one.
Manmohan Singh (Punjabi)ਬੁਲੰਦਾਂ ਵਿਚੋਂ ਪਰਮ-ਬੁਲੰਦ, ਸੁਆਮੀ ਕਹਿਆ ਜਾਂਦਾ ਹੈ। ਪਰ ਉਹ ਕਿਸੇ ਪਾਸੋਂ ਭੀ ਵੇਖਿਆ ਨਹੀਂ ਜਾ ਸਕਦਾ।
Fareedkot Teekaਊਚੇ ਜੋ ਬ੍ਰਹਮਾਦਿਕ ਹੈਂ ਤਿਨ ਸੇ ਭੀ ਊਚਾ ਕਹੀਤਾ ਹੈ, ਪਰੰਤੂ ਕਿਸੀ ਨੇ ਵਾ ਕਿਸੀ ਜਗਹ ਜਾਇ ਕਰ ਬਿਨਾ ਗੁਰੂ ਕੇ ਮੈਨੇ ਨਹੀਂ ਦੇਖਿਆ ਥਾ॥
Prof. Sahib Singhਪਰਮਾਤਮਾ ਸਭ ਤੋਂ ਉੱਚਾ ਹੈ, ਪਰਮਾਤਮਾ ਸਭ ਤੋਂ ਉੱਚਾ ਹੈ-(ਹਰ ਪਾਸੇ ਵਲੋਂ ਇਹੀ) ਆਖਿਆ ਜਾਂਦਾ ਹੈ, ਮੈਂ (ਭੀ) ਆਖਦਾ ਹਾਂ (ਕਿ ਪਰਮਾਤਮਾ ਸਭ ਤੋਂ ਉੱਚਾ ਹੈ, ਪਰ ਨਿਰਾ ਕਹਿਣ ਨਾਲ) ਉਸ ਦਾ ਦਰਸ਼ਨ ਨਹੀਂ ਕੀਤਾ ਜਾ ਸਕਦਾ।

ਪਦ ਅਰਥ ਕਹਉ = ਕਹਉਂ, ਮੈਂ ਆਖਦਾ ਹਾਂ।

SikhNet (Spanish)Todos dicen, Tú eres lo más Alto de lo alto, pero ¿quién Te ha visto?, oh Señor.

ਜਹ ਦੇਖਾ ਤਹ ਏਕੁ ਤੂੰ; ਸਤਿਗੁਰਿ ਦੀਆ ਦਿਖਾਇ ॥

jeh dekhaa teh ek toon; satigur deea dikhaae | Ang 55

Sant Singh KhalsaWherever I look, I see only You. The True Guru has inspired me to see You.
Manmohan SinghWherever I see, there I see Thee alone! The True Guru has caused me to behold Thee.
Manmohan Singh (Punjabi)ਜਿਥੇ ਕਿਤੇ ਭੀ ਮੈਂ ਤੱਕਦਾ ਹਾਂ, ਉਥੇ ਮੈਂ ਕੇਵਲ ਤੈਨੂੰ ਹੀ ਪਾਉਂਦਾ ਹਾਂ! ਮੈਨੂੰ ਸੱਚੇ ਗੁਰਾਂ ਨੇ ਤੈਨੂੰ ਵਿਖਾਲ ਦਿੱਤਾ ਹੈ।
Fareedkot Teekaਜਬ ਤੇ ਸਤਿਗੁਰੋਂ ਨੇ ਦਿਖਾਇ ਦੀਆ ਹੈ, ਤਬ ਤੇ ਜਹਾਂ ਦੇਖਤਾ ਹੂੰ ਤਹਾਂ ਏਕ ਤੂੰ ਹੀ ਤੂੰ ਹੈਂ॥
Prof. Sahib Singhਜਦੋਂ ਸਤਿਗੁਰੂ ਨੇ ਮੈਨੂੰ, (ਹੇ ਪ੍ਰਭੂ! ਤੇਰਾ) ਦਰਸ਼ਨ ਕਰਾ ਦਿੱਤਾ, ਤਾਂ ਹੁਣ ਮੈਂ ਜਿੱਧਰ ਵੇਖਦਾ ਹਾਂ, ਤੂੰ ਹੀ ਤੂੰ ਦਿੱਸਦਾ ਹੈਂ।

ਪਦ ਅਰਥ ਦੇਖਾ = ਦੇਖਾਂ, ਮੈਂ ਵੇਖਦਾ ਹਾਂ। ਸਤਿਗੁਰਿ = ਸਤਿਗੁਰੂ ਨੇ।

SikhNet (Spanish)Es el Guru Quien me permite Verte, y entonces Te veo en todas partes.

ਜੋਤਿ ਨਿਰੰਤਰਿ ਜਾਣੀਐ; ਨਾਨਕ ਸਹਜਿ ਸੁਭਾਇ ॥੮॥੩॥

jot nirantar jaaneeai; naanak sehaj subhaae |8|3| Ang 55

Sant Singh KhalsaThe Divine Light within is revealed, O Nanak, through this intuitive understanding. ||8||3||
Manmohan SinghNanak, by divine insight, the mortal easily relishes the lord light within all.
Manmohan Singh (Punjabi)ਨਾਨਕ, ਰੱਬੀ ਗਿਆਤ ਦੁਆਰਾ ਪ੍ਰਾਣੀ ਸਾਈਂ ਦੇ ਨੂਰ ਨੂੰ ਸਾਰਿਆਂ ਅੰਦਰ ਸੁਖੈਨ ਹੀ ਅਨੁਭਵ ਕਰ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਜਿਨੋਂ ਨੇ ਤੇਰੀ (ਜੋਤਿ) ਸਤਾ ਨਰੰਤ੍ਰ ਜਾਨੀ ਹੈ, ਤਿਨ ਕਾ ਸਾਂਤਿ ਸ੍ਵਭਾਵ ਹੂਆ ਹੈ॥੮॥੩॥☬ਕਿਸੀ ਏਕ ਸਮੈ ਗੁਰੂ ਮਹਾਰਾਜ ਜੀ ਨੇ ਸਮੁਦ੍ਰ ਕੇ ਕਨਾਰੇ ਮਾਛੀ ਕੇ ਜਾਲ ਮੇਂ ਮਾਛੀ ਫਸੀ ਦੇਖ ਕਰ ਤਿਸ ਪਰਥਾਇ ਅਸਟਪਦੀ ਉਚਾਰਨ ਕਰੀ:
Prof. Sahib Singhਹੇ ਨਾਨਕ! (ਗੁਰੂ ਦੀ ਸਰਨ ਪੈ ਕੇ) ਆਤਮਕ ਅਡੋਲਤਾ ਵਾਲੀ ਅਵਸਥਾ ਵਿਚ ਟਿਕ ਕੇ ਪ੍ਰੇਮ ਵਿਚ ਜੁੜ ਕੇ ਇਹ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਦੀ ਜੋਤਿ ਇਕ-ਰਸ ਹਰ ਥਾਂ ਮੌਜੂਦ ਹੈ ॥੮॥੩॥{54-55}

ਪਦ ਅਰਥ ਨਿਰੰਤਰਿ = ਅੰਤਰ ਤੋਂ ਬਿਨਾ, ਵਿੱਥ ਤੋਂ ਬਿਨਾ, ਇਕ-ਰਸ। ਸਹਜਿ = ਸਹਜ ਅਵਸਥਾ ਵਿਚ ਟਿਕ ਕੇ। ਸੁਭਾਇ = ਪ੍ਰਭੂ ਦੇ ਪ੍ਰੇਮ ਵਿਚ ਜੁੜ ਕੇ ॥੮॥੩॥{54-55}

SikhNet (Spanish)Y entonces dice Nanak, veo mi luz interior en forma espontánea. (8-3)
Answers quote the Granth verbatim with Ang citations. AI commentary is not Gurbani and not a religious ruling.