ਸਿਰੀਰਾਗੁ ਮਹਲਾ ੧ ॥
sireeraag mahalaa 1 |
Sant Singh KhalsaSiree Raag, First Mehl:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ, ਪਹਿਲੀ ਪਾਤਸ਼ਾਹੀ।
SikhNet (Spanish)Siri Rag, Mejl Guru Nanak, Primer Canal Divino.
ਮਛੁਲੀ. ਜਾਲੁ ਨ ਜਾਣਿਆ; ਸਰੁ ਖਾਰਾ ਅਸਗਾਹੁ ॥
machhulee. jaal na jaaniaa; sar khaaraa asagaahu |
Sant Singh KhalsaThe fish did not notice the net in the deep and salty sea.
Manmohan SinghThe fish did not pay attention to the net in the brackish and unfathomable sea.
Manmohan Singh (Punjabi)ਮੱਛੀ ਨੇ ਨਮਕੀਨ ਤੇ ਅਥਾਹ ਸਮੁੰਦਰ ਵਿਚਲੇ ਫੰਧੇ ਵਲ ਧਿਆਨ ਨਾਂ ਕੀਤਾ।
Fareedkot Teekaਮਛਲੀ ਨੇ ਜਾਲ ਕੋ ਨਹੀਂ ਜਾਣਿਆ ਹੈ ਕਿ ਮੇਰੇ ਫਸਾਵਨੇ ਵਾਲਾ ਹੈ, ਅਰ (ਸਰੁ) ਸਮੁੰਦ੍ਰ ਖਾਰਾ ਔਰ ਅਥਾਹੁ ਹੈ॥
Prof. Sahib Singhਅੰਞਾਣ ਮੱਛੀ ਨੇ ਜਾਲ ਨੂੰ ਨਾਹ ਸਮਝਿਆ (ਕਿ ਜਾਲ ਉਸ ਦੀ ਮੌਤ ਦਾ ਕਾਰਣ ਬਣਦਾ ਹੈ) ਅਤੇ ਨਾਹ ਹੀ ਉਸ ਨੇ ਡੂੰਘੇ ਖਾਰੇ ਸਮੁੰਦਰ ਨੂੰ ਹੀ ਸਮਝਿਆ (ਕਿ ਸਮੁੰਦਰ ਵਿਚ ਟਿਕੇ ਰਿਹਾਂ ਹੀ ਉਸ ਦੀ ਜ਼ਿੰਦਗੀ ਕਾਇਮ ਰਹਿ ਸਕਦੀ ਹੈ)।ਪਦ ਅਰਥ ਸਰੁ = ਸਰੋਵਰ, ਸਾਗਰ, ਸਮੁੰਦਰ। ਅਸਗਾਹੁ = ਬਹੁਤ ਡੂੰਘਾ।
SikhNet (Spanish)El pez no pudo ver que estaba nadando en las profundas aguas saladas del mar.
ਅਤਿ ਸਿਆਣੀ ਸੋਹਣੀ; ਕਿਉ ਕੀਤੋ ਵੇਸਾਹੁ ॥
at siaanee sohanee; kiau keeto vesaahu |
Sant Singh KhalsaIt was so clever and beautiful, but why was it so confident?
Manmohan SinghWhy did the very clever and beautiful fish have so much confidence?
Manmohan Singh (Punjabi)ਖਰੀ ਚਲਾਕ ਤੇ ਸੁੰਦਰ ਮੰਛੀ ਨੇ ਐਨਾ ਇਤਬਾਰ ਕਿਉਂ ਕੀਤਾ?
Fareedkot Teekaਅਤਿ ਚਤੁਰ ਔਰ ਸੁੰਦਰ ਥੀ, ਕੈਸੇ ਭਰੋਸਾ ਕੀਆ?
Prof. Sahib Singh(ਵੇਖਣ ਨੂੰ ਮੱਛੀ) ਬੜੀ ਸੋਹਣੀ ਤੇ ਸਿਆਣੀ (ਜਾਪਦੀ) ਹੈ, ਪਰ ਉਸ ਨੂੰ ਜਾਲ ਦਾ ਇਤਬਾਰ ਨਹੀਂ ਕਰਨਾ ਚਾਹੀਦਾ ਸੀ।ਪਦ ਅਰਥ ਅਤਿ = ਬਹੁਤ। ਵੇਸਾਹੁ = ਇਤਬਾਰ।
SikhNet (Spanish)Oh bella y maravillosa criatura, ¿por qué confiaste tanto en tus ojos?
ਕੀਤੇ ਕਾਰਣਿ ਪਾਕੜੀ; ਕਾਲੁ. ਨ ਟਲੈ ਸਿਰਾਹੁ ॥੧॥
keete kaaran paakarree; kaal. na ttalai siraahu |1|
Sant Singh KhalsaBy its actions it was caught, and now death cannot be turned away from its head. ||1||
Manmohan SinghBecause of her doing (folly) she was caught. Death cannot be averted from over her head.
Manmohan Singh (Punjabi)ਆਪਣੇ ਕਰੇ ਹੋਏ ਕੰਮ (ਭੁਲ) ਦੇ ਸਬੱਬ ਉਹ ਪਕੜੀ ਗਈ। ਉਸ ਦੇ ਸਿਰ ਤੋਂ ਮੌਤ ਪਰੇ ਹਟਾਈ ਨਹੀਂ ਜਾ ਸਕਦੀ।
Fareedkot Teekaਵਿਸਾਹੁ ਕਰਣੇ ਕੇ ਕਾਰਣ ਸੇ ਪਕੜੀ ਗਈ, ਕਿਉਂਕਿ ਕਾਲ ਸਿਰ ਪਰ ਸੇ ਨਹੀਂ ਟਲਤਾ ਹੈ॥੧॥
Prof. Sahib Singh(ਜਾਲ ਉੱਤੇ) ਇਤਬਾਰ ਕਰਨ ਦੇ ਕਾਰਨ ਹੀ ਫੜੀ ਜਾਂਦੀ ਹੈ, ਤੇ ਉਸ ਦੇ ਸਿਰ ਉਤੋਂ ਮੌਤ ਟਲਦੀ ਨਹੀਂ (ਜੀਵ ਇਹ ਭੁੱਲ ਜਾਂਦਾ ਹੈ ਕਿ ਜ਼ਿੰਦਗੀ ਦੇ ਅਥਾਹ ਸਮੁੰਦਰ ਪ੍ਰਭੂ ਵਿਚ ਲੀਨ ਰਿਹਾਂ ਹੀ ਆਤਮਕ ਜੀਵਨ ਕਾਇਮ ਰਹਿੰਦਾ ਹੈ। ਮੋਹਣੀ ਮਾਇਆ ਦਾ ਇਤਬਾਰ ਕਰ ਬੈਠਦਾ ਹੈ, ਤੇ ਆਤਮਕ ਮੌਤ ਸਹੇੜਦਾ ਹੈ, ਮੌਤ ਦਾ ਸਹਮ ਹਰ ਵੇਲੇ ਇਸ ਦੇ ਸਿਰ ਉੱਤੇ ਸਵਾਰ ਰਹਿੰਦਾ ਹੈ) ॥੧॥ਪਦ ਅਰਥ ਕੀਤੇ ਕਾਰਣਿ = ਵਿਸਾਹ ਕਰਨ ਕਰਕੇ। ਪਾਕੜੀ = ਫੜੀ ਗਈ। ਸਿਰਾਹੁ = ਸਿਰ ਤੋਂ ॥੧॥
SikhNet (Spanish)Ahora estás atrapada en tu propia tontería y la muerte amenaza sobre tu cabeza. (1)
ਭਾਈ ਰੇ; ਇਉ ਸਿਰਿ ਜਾਣਹੁ ਕਾਲੁ ॥
bhaaee re; iau sir jaanahu kaal |
Sant Singh KhalsaO Siblings of Destiny, just like this, see death hovering over your own heads!
Manmohan SinghO Brother! do then deem death hovering over thy head like this.
Manmohan Singh (Punjabi)ਹੇ ਵੀਰ! ਏਸੇ ਤਰ੍ਹਾਂ ਤੂੰ ਮੌਤ ਨੂੰ ਆਪਣੇ ਮੂੰਡ ਉਤੇ ਮੰਡਲਾਉਂਦੀ ਹੋਈ ਖ਼ਿਆਲ ਕਰ।
Fareedkot Teekaਹੇ ਭਾਈ! ਇਸ ਪ੍ਰਕਾਰ ਕਾਲ ਕਾ ਜਾਲ ਸਿਰ ਪਰ ਸਮਝੋ॥
Prof. Sahib Singhਹੇ ਭਾਈ! ਆਪਣੇ ਸਿਰ ਉੱਤੇ ਮੌਤ ਨੂੰ ਇਉਂ ਹੀ ਸਮਝੋ।ਪਦ ਅਰਥ ਇਉ = ਇਸੇ ਤਰ੍ਹਾਂ ਹੀ। ਸਿਰਿ = ਸਿਰ ਉੱਤੇ।
SikhNet (Spanish)Estás atrapado por el mensajero de la muerte, oh hombre.
ਜਿਉ ਮਛੀ. ਤਿਉ ਮਾਣਸਾ; ਪਵੈ ਅਚਿੰਤਾ ਜਾਲੁ ॥੧॥ ਰਹਾਉ ॥
jiau machhee. tiau maanasaa; pavai achintaa jaal |1| rahaau |
Sant Singh KhalsaPeople are just like this fish; unaware, the noose of death descends upon them. ||1||Pause||
Manmohan SinghAs is the fish, so is the man. Death's noose falls over him, unaware. pause.
Manmohan Singh (Punjabi)ਜਿਸ ਤਰ੍ਹਾਂ ਮਛਲੀ ਹੈ, ਉਸੇ ਤਰ੍ਹਾਂ ਹੀ ਮਨੁੱਖ ਹੈ। ਮੌਤ ਦੀ ਫਾਹੀ ਅਚਨਚੇਤ ਹੀ ਉਸ ਤੇ ਆ ਡਿਗਦੀ ਹੈ। ਠਹਿਰਾਉ।
Fareedkot Teekaਜੈਸੇ ਮਛੀ ਹੈ, ਤੈਸੇ ਹੀ ਮਾਨੁਖੋਂ ਕੋ ਜਾਣੋਂ, (ਅਚਿੰਤਾ) ਅਕਸ ਮਾਤ੍ਰ ਹੀ ਜਾਲ ਆਕਰ ਪਕੜੇਗਾ, ਭਾਵ ਯਹਿ ਕਿ ਤੁਮ ਕੋ ਬੇਖਬਰ ਹੀ ਕਾਲ ਜਾਲੀ ਮੇਂ ਫਸਾ ਲੇਵੇਗਾ॥੧॥ ਰਹਾਉ ॥
Prof. Sahib Singhਜਿਵੇਂ ਮੱਛੀ ਨੂੰ ਅਚਨਚੇਤ (ਮਾਛੀ ਦਾ) ਜਾਲ ਆ ਪੈਂਦਾ ਹੈ, ਤਿਵੇਂ ਮਨੁੱਖਾਂ ਦੇ ਸਿਰ ਉੱਤੇ ਅਚਨਚੇਤ ਮੌਤ ਆ ਪੈਂਦੀ ਹੈ ॥੧॥ ਰਹਾਉ ॥ਪਦ ਅਰਥ ਮਾਣਸਾ = ਮਨੁੱਖਾਂ ਨੂੰ। ਅਚਿੰਤਾ = ਅਚਨਚੇਤ ॥੧॥ ਰਹਾਉ ॥
SikhNet (Spanish)Por tu falta de conciencia, has caído como el pez en la trampa. (1-Pausa)
ਸਭੁ ਜਗੁ ਬਾਧੋ ਕਾਲ ਕੋ; ਬਿਨੁ ਗੁਰ. ਕਾਲੁ ਅਫਾਰੁ ॥
sabh jag baadho kaal ko; bin gur. kaal afaar |
Sant Singh KhalsaThe whole world is bound by death; without the Guru, death cannot be avoided.
Manmohan SinghThe entire world is bound by death. without the Guru, death is unchallengeable.
Manmohan Singh (Punjabi)ਸਾਰਾ ਜਹਾਨ ਮੌਤ ਨੇ ਨਰੜਿਆ ਹੋਇਆ ਹੈ। ਗੁਰਾਂ ਦੇ ਬਾਝੋਂ ਮੌਤ ਅਮੋੜ ਹੈ।
Fareedkot Teekaਹੇ ਭਾਈ! ਐਸੇ ਹੀ ਸੰਪੂਰਨ ਜਗਤ ਕੋ ਕਾਲ ਨੇ ਬਾਂਧਿ ਰਖਿਆ ਹੈ, ਗੁਰੋਂ ਕੀ ਕ੍ਰਿਪਾ ਸੇ ਬਿਨਾਂ ਕਾਲੁ (ਅਫਾਰੁ) ਅਮੋੜ ਹੈ, ਭਾਵ ਏਹ ਕਿ ਕਿਸੀ ਕਾ ਹਟਾਇਆ ਨਹੀਂ ਹਟਤਾ ਹੈ॥
Prof. Sahib Singhਸਾਰਾ ਜਗਤ ਮੌਤ ਦੇ ਡਰ ਦਾ ਬੱਧਾ ਹੋਇਆ ਹੈ, ਗੁਰੂ ਦੀ ਸਰਨ ਆਉਣ ਤੋਂ ਬਿਨਾ ਮੌਤ ਦਾ ਸਹਮ (ਹਰੇਕ ਦੇ ਸਿਰ ਉੱਤੇ) ਅਮਿੱਟ ਹੈ।ਪਦ ਅਰਥ ਬਾਧੋ ਕਾਲ ਕੋ = ਕਾਲ ਦਾ ਬੱਝਾ ਹੋਇਆ। ਅਫਾਰੁ = ਅਮੋੜ, ਅਮਿੱਟ।
SikhNet (Spanish)El mundo entero se dirige hacia la muerte, nadie se libera de ella sin la Gracia del Guru.
ਸਚਿ ਰਤੇ. ਸੇ ਉਬਰੇ; ਦੁਬਿਧਾ ਛੋਡਿ ਵਿਕਾਰ ॥
sach rate. se ubare; dubidhaa chhodd vikaar |
Sant Singh KhalsaThose who are attuned to Truth are saved; they renounce duality and corruption.
Manmohan SinghThey, who are imbued with Truth and leave love of duality and sin are saved.
Manmohan Singh (Punjabi)ਜੋ ਸੱਚ, ਨਾਲ ਰੰਗੀਜੇ ਹਨ, ਅਤੇ ਦਵੈਤ-ਭਾਵ ਤੇ ਪਾਪ ਨੂੰ ਤਿਆਗ ਦਿੰਦੇ ਹਨ, ਉਹ ਬਚ ਜਾਂਦੇ ਹਨ।
Fareedkot Teekaਜਿਨ ਪੁਰਸ਼ੋਂ ਨੇ ਦ੍ਵੈਤ ਭਾਵਨਾ ਔਰ ਕਾਮਾਦਿ ਵਿਕਾਰ ਛੋਡ ਦੀਏ ਹੈਂ, ਸੋ ਸਚੇ ਮੇਂ ਰਤੇ ਹੈਂ ਔਰ ਕਾਲ ਸੇ ਬਚੇ ਹੈਂ॥
Prof. Sahib Singhਜਿਹੜੇ ਮਨੁੱਖ ਸਦਾ-ਥਿਰ ਪ੍ਰਭੂ (ਦੇ ਪਿਆਰ) ਵਿਚ ਰੰਗੇ ਰਹਿੰਦੇ ਹਨ, ਉਹ ਵਿਕਾਰ ਛੱਡ ਕੇ ਮਨ ਦੀ ਮਾਇਆ ਵਲ ਡੋਲਣੀ ਹਾਲਤ ਛੱਡ ਕੇ ਮੌਤ ਦੇ ਸਹਮ ਤੋਂ ਬਚ ਜਾਂਦੇ ਹਨ।ਪਦ ਅਰਥ ਸਚਿ = ਸੱਚ ਵਿਚ, ਸਦਾ-ਥਿਰ ਪ੍ਰਭੂ ਵਿਚ। ਦੁਬਿਧਾ = ਮੇਰ-ਤੇਰ, ਦੁਚਿੱਤਾ ਪਨ, ਮਨ ਦੀ ਡਾਵਾਂ-ਡੋਲ ਅਵਸਥਾ।
SikhNet (Spanish)Los que estaban imbuidos en la Verdad fueron salvados y pudieron borrar sus dudas y errores.
ਹਉ ਤਿਨ ਕੈ ਬਲਿਹਾਰਣੈ; ਦਰਿ ਸਚੈ ਸਚਿਆਰ ॥੨॥
hau tin kai balihaaranai; dar sachai sachiaar |2|
Sant Singh KhalsaI am a sacrifice to those who are found to be Truthful in the True Court. ||2||
Manmohan SinghI am a sacrifice unto those, Who are found true at the True Court.
Manmohan Singh (Punjabi)ਮੈਂ ਉਨ੍ਹਾਂ ਉਤੋਂ ਕੁਰਬਾਨ ਜਾਂਦਾ ਹਾਂ, ਜੋ ਸੱਚੇ ਦਰਬਾਰ ਅੰਦਰ ਸੱਚੇ ਪਾਏ ਜਾਂਦੇ ਹਨ।
Fareedkot Teekaਮੈਂ ਤਿਨੋਂ ਕੇ ਬਲਿਹਾਰੇ ਜਾਤਾ ਹੂੰ ਜੋ ਸਚੇ ਕੈ ਦਰ ਮੇਂ ਸਚੇ ਹੈਂ॥੨॥☬ਪ੍ਰਸ਼ਨ: ਕਾਲ ਕੈਸੇ ਮਾਰਤਾ ਹੈ?☬ਉੱਤਰ:
Prof. Sahib Singhਮੈਂ ਉਹਨਾਂ ਤੋਂ ਸਦਕੇ ਹਾਂ, ਜੇਹੜੇ (ਗੁਰੂ ਦੀ ਸਰਨ ਪੈ ਕੇ) ਪ੍ਰਭੂ ਦੇ ਦਰ ਤੇ ਸੁਰਖ਼ਰੂ ਹੁੰਦੇ ਹਨ ॥੨॥ਪਦ ਅਰਥ ਸਚਿਆਰ = ਸੁਰਖ਼ਰੂ ॥੨॥
SikhNet (Spanish)Ofrezco mi vida en sacrificio a aquéllos seres que fueron reconocidos como Verdaderos en la Corte del Señor. (2)
ਸੀਚਾਨੇ ਜਿਉ ਪੰਖੀਆ; ਜਾਲੀ ਬਧਿਕ ਹਾਥਿ ॥
seechaane jiau pankheea; jaalee badhik haath |
Sant Singh KhalsaThink of the hawk preying on the birds, and the net in the hands of the hunter.
Manmohan SinghAs the hawk and the net in hunter's hands are to the birds, (so is death to the mortals).
Manmohan Singh (Punjabi)ਜਿਸ ਤਰ੍ਹਾਂ ਬਾਜ ਅਤੇ ਸ਼ਿਕਾਰੀ ਦੇ ਹੱਥਾਂ ਵਿੱਚ ਜਾਲ ਪੰਛੀਆਂ ਲਈ ਹਨ, (ਏਸ ਤਰ੍ਹਾਂ ਹੀ ਮੌਤ ਪ੍ਰਾਣੀਆਂ ਲਈ ਹੈ)।
Fareedkot Teekaਜੈਸੇ ਬਾਜ ਪੰਛੀਆਂ ਕੋ ਮਾਰ ਲੇਤੇ ਹੈਂ ਔਰ ਜੈਸੇ (ਬਧਿਕ) ਝੀਵਰ ਚੋਗ ਦੇਖਾਇ ਕਰ ਜਾਲੀ ਹਾਥ ਮੇਂ ਲੇ ਕਰ ਪਸਾਰ ਦੇਤਾ ਹੈ, ਤੈਸੇ ਕਾਲ ਰੂਪੀ ਬਧਕ ਨੇ ਸਬਦ ਸਪਰਸ ਰੂਪ ਰਸ ਗੰਧ ਏਹ ਚੋਗ ਖਿਲਾਰੀ ਹੈ ਔਰ ਮੋਹ ਰੂਪੀ ਜਾਲੀ ਪਸਾਰੀ ਹੈ, ਤਿਸ ਮੇਂ ਜੀਵ ਰੂਪੀ ਪੰਛੀ ਫਸਤੇ ਹੈਂ॥
Prof. Sahib Singhਜਿਵੇਂ ਬਾਜ਼ ਅਤੇ ਫਾਂਧੀ ਦੇ ਹੱਥ ਵਿਚ ਫੜੀ ਹੋਈ ਜਾਲੀ ਪੰਛੀਆਂ ਵਾਸਤੇ (ਮੌਤ ਦਾ ਸੁਨੇਹਾ ਹਨ, ਤਿਵੇਂ ਮਾਇਆ ਦਾ ਮੋਹ ਮਨੁੱਖਾਂ ਵਾਸਤੇ ਆਤਮਕ ਮੌਤ ਦਾ ਕਾਰਨ ਹੈ)ਪਦ ਅਰਥ ਸੀਚਾਨਾ = {ਸੀਚੁਗ਼ਨਹ} ਇਕ ਸ਼ਿਕਾਰੀ ਪੰਛੀ ਜੋ ਬਾਜ਼ ਤੋਂ ਛੋਟਾ ਹੁੰਦਾ ਹੈ। ਬਧਿਕ ਹਾਥਿ = ਸ਼ਿਕਾਰੀ ਦੇ ਹੱਥ ਵਿਚ।
SikhNet (Spanish)Como el pájaro es para el halcón y la red es para las manos del pescador.
ਗੁਰਿ ਰਾਖੇ. ਸੇ ਉਬਰੇ; ਹੋਰਿ ਫਾਥੇ ਚੋਗੈ ਸਾਥਿ ॥
gur raakhe. se ubare; hor faathe chogai saath |
Sant Singh KhalsaThose who are protected by the Guru are saved; the others are caught by the bait.
Manmohan SinghThey, Whom the Guru preserves, are saved. The rest are ensnared with the bait.
Manmohan Singh (Punjabi)ਉਹ ਬਚ ਜਾਂਦੇ ਹਨ, ਜਿਨ੍ਹਾਂ ਦੀ ਗੁਰਦੇਵ ਜੀ ਰਖਿਆ ਕਰਦੇ ਹਨ, ਬਾਕੀ ਦੇ ਚੋਗੇ ਦੇ ਨਾਲ ਫਸ ਜਾਂਦੇ ਹਨ।
Fareedkot Teekaਪਰੰਤੂ ਜੋ ਗੁਰੋਂ ਨੇ ਮੋਹ ਰੂਪੀ ਜਾਲੀ ਕੇ ਫਸਨੇ ਤੇ ਰਾਖੇ ਹੈਂ, ਸੋ ਕਾਲ ਤੇ ਬਚੇ ਹੈਂ, ਔਰ ਮਨਮੁਖ ਸਬਦ ਸਪਰਸਾਦਿ ਚੋਗੇ ਸਾਥ ਫਸ ਗਏ ਹੈਂ॥
Prof. Sahib Singhਜਿਨ੍ਹਾਂ ਦੀ ਗੁਰੂ ਨੇ ਰੱਖਿਆ ਕੀਤੀ, ਉਹ ਮਾਇਆ-ਜਾਲ ਵਿਚੋਂ ਬਚ ਨਿਕਲੇ, ਬਾਕੀ ਦੇ ਸਾਰੇ ਮਾਇਆ ਦੇ ਚੋਗੇ ਨਾਲ ਮੋਹ ਦੀ ਜਾਲੀ ਵਿਚ ਫਸ ਗਏ।ਪਦ ਅਰਥ ਗੁਰਿ = ਗੁਰੂ ਨੇ। ਸਾਥਿ = ਨਾਲ।
SikhNet (Spanish)Así también atrapados estamos por la carnada, excepto los que cuentan con la Gracia del Guru.
ਬਿਨੁ ਨਾਵੈ. ਚੁਣਿ ਸੁਟੀਅਹਿ; ਕੋਇ. ਨ ਸੰਗੀ ਸਾਥਿ ॥੩॥
bin naavai. chun sutteeeh; koe. na sangee saath |3|
Sant Singh KhalsaWithout the Name, they are picked up and thrown away; they have no friends or companions. ||3||
Manmohan SinghWithout God's Name, they are picked up and cast away friendless and comradeless.
Manmohan Singh (Punjabi)ਹਰੀ ਨਾਮ ਦੇ ਬਾਝੋਂ ਉਹ ਦੋਸਤ ਵਿਹੂਣ ਤੇ ਸਾਥੀ ਰਹਿਤ ਚੁਗ ਕੇ ਪਰੇ ਵਗਾਹ ਦਿਤੇ ਜਾਂਦੇ ਹਨ।
Fareedkot Teekaਪਰਮੇਸ੍ਵਰ ਕੇ ਨਾਮ ਸੇ ਬਿਨਾ ਅਸੁਭ ਕਰਮੀ ਚੁਣ ਕਰ ਕੇ ਨਰਕੋਂ ਮੇਂ ਗਿਰਾਇ ਦੀਏ ਜਾਵੇਂਗੇ, ਉਨ ਕਾ ਇਸ ਲੋਕ ਮੇਂ ਕੋਈ ਸੰਗੀ ਔਰ ਪਰਲੋਕ ਮੇਂ ਸਾਥੀ ਨਹੀਂ ਹੋਵੇਗਾ। ਵਾ ਜੋ ਅਬ ਇਸ ਲੋਕ ਕੇ ਸੰਗੀ ਹੈਂ, ਸੋ ਪ੍ਰਲੋਕ ਮੇਂ ਕੋਈ ਸਾਥ ਨ ਹੋਵੇਗਾ॥੩॥
Prof. Sahib Singhਜਿਨ੍ਹਾਂ ਦੇ ਪੱਲੇ ਨਾਮ ਨਹੀਂ, ਉਹ ਚੁਣ ਚੁਣ ਕੇ ਮਾਇਆ-ਜਾਲ ਵਿਚ ਸੁੱਟੇ ਜਾਂਦੇ ਹਨ, ਉਹਨਾਂ ਦਾ ਕੋਈ ਭੀ ਐਸਾ ਸੰਗੀ ਸਾਥੀ ਨਹੀਂ ਬਣਦਾ (ਜੋ ਉਹਨਾਂ ਨੂੰ ਇਸ ਜਾਲ ਵਿਚੋਂ ਕੱਢ ਸਕੇ) ॥੩॥ਪਦ ਅਰਥ ਸੰਗੀ ਸਾਥਿ = ਸੰਗੀ ਸਾਥੀ ॥੩॥
SikhNet (Spanish)Sin el Nombre del Señor, vivimos marginados y nadie irá a nuestro rescate.(3)
ਸਚੋ ਸਚਾ ਆਖੀਐ; ਸਚੇ ਸਚਾ ਥਾਨੁ ॥
sacho sachaa aakheeai; sache sachaa thaan |
Sant Singh KhalsaGod is said to be the Truest of the True; His Place is the Truest of the True.
Manmohan SinghGod is said to be the Truest of the true, and True is the seat of the true Lord.
Manmohan Singh (Punjabi)ਵਾਹਿਗੁਰੂ ਸਚਿਆਰਾਂ ਦਾ ਪਰਮ-ਸਚਿਆਰ ਆਖਿਆ ਜਾਂਦਾ ਹੈ ਅਤੇ ਸੱਚਾ ਹੈ ਟਿਕਾਣਾ ਸੱਚੇ ਸੁਆਮੀ ਦਾ।
Fareedkot Teeka(ਸਚੋ) ਨਿਸਚੇ ਕਰ ਕੇ ਤਾਂ ਤੇ ਪਰਮੇਸ੍ਵਰ ਕਾ ਨਾਮ ਸਚਾ ਜਪੀਏ, ਨਾਮ ਜਪਨੇ ਕਰ ਸਚੇ ਵਾਹਿਗੁਰੂ ਕਾ (ਸਚਾ ਬਾਨੁ) ਬੈਕੁੰਠ ਵਾ ਸ੍ਵਰੂਪ ਪ੍ਰਾਪਤਿ ਹੋਤਾ ਹੈ॥
Prof. Sahib Singh(ਮੌਤ ਦੇ ਸਹਮ ਤੋਂ ਅਤੇ ਆਤਮਕ ਮੌਤ ਤੋਂ ਬਚਣ ਲਈ, ਹੇ ਭਾਈ!) ਉਸ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਸਿਮਰਨਾ ਚਾਹੀਦਾ ਹੈ ਜਿਸ ਦਾ ਤਖ਼ਤ ਅਟੱਲ ਹੈ।
SikhNet (Spanish)Él se llama Verdad, Su Lugar es Verdad.
ਜਿਨੀ ਸਚਾ ਮੰਨਿਆ; ਤਿਨ ਮਨਿ ਸਚੁ ਧਿਆਨੁ ॥
jinee sachaa maniaa; tin man sach dhiaan |
Sant Singh KhalsaThose who obey the True One-their minds abide in true meditation.
Manmohan SinghTrue meditation abides within the mind of those who obey the True One.
Manmohan Singh (Punjabi)ਸੱਚਾ ਸਿਮਰਨ ਉਨ੍ਹਾਂ ਦੇ ਅੰਤਰ-ਆਤਮੇ ਵੱਸਦਾ ਹੈ, ਜੋ ਸਤਿਪੁਰਖ ਦੀ ਤਾਬੇਦਾਰੀ ਕਰਦੇ ਹਨ।
Fareedkot Teekaਜਿਨੋਂ ਨੇ ਸਚਾ ਨਾਮ ਮੰਨਿਆਂ ਹੈ, ਤਿਨੋਂ ਕੇ ਮਨ ਮੇਂ ਸਚੁ ਵਾਹਿਗੁਰੂ ਕਾ ਧਿਆਨ ਹੈ॥
Prof. Sahib Singhਜਿਨ੍ਹਾਂ ਦਾ ਮਨ ਸਿਮਰਨ ਵਿਚ ਗਿੱਝ ਜਾਂਦਾ ਹੈ, ਉਹਨਾਂ ਦੇ ਮਨ ਵਿਚ ਪਰਮਾਤਮਾ ਦੀ ਯਾਦ ਦੀ ਲਿਵ ਲੱਗ ਜਾਂਦੀ ਹੈ।ਪਦ ਅਰਥ ਮਨਿ = ਮਨ ਵਿਚ।
SikhNet (Spanish)La mente de aquéllos que lo aceptan como la Verdad, habitan en la Verdad.
ਮਨਿ ਮੁਖਿ ਸੂਚੇ ਜਾਣੀਅਹਿ; ਗੁਰਮੁਖਿ ਜਿਨਾ ਗਿਆਨੁ ॥੪॥
man mukh sooche jaaneeeh; guramukh jinaa giaan |4|
Sant Singh KhalsaThose who become Gurmukh, and obtain spiritual wisdom-their minds and mouths are known to be pure. ||4||
Manmohan SinghPure are deemed the minds and mouths of those who through the Guru have obtained Divine Knowledge.
Manmohan Singh (Punjabi)ਪਵਿੱਤ੍ਰ ਜਾਣੇ ਜਾਂਦੇ ਹਨ, ਉਨ੍ਹਾਂ ਦੇ ਹਿਰਦੇ ਤੇ ਮੂੰਹ, ਜਿਨ੍ਹਾਂ ਨੇ ਗੁਰਾਂ ਦੇ ਰਾਹੀਂ ਬ੍ਰਹਿਮ ਵੀਚਾਰ ਪਰਾਪਤ ਕੀਤੀ ਹੈ।
Fareedkot Teekaਜਿਨਾਂ ਕੋ ਗੁਰੋਂ ਦ੍ਵਾਰੇ ਗਿਆਨ ਹੂਆ ਹੈ, ਸੋਈ ਪੁਰਸ਼ ਮਨ ਕਰ ਕੇ ਔਰ ਮੁਖ ਕਰ ਕੇ ਪਵਿਤ੍ਰ ਜਾਨੀਤੇ ਹੈਂ॥੪॥
Prof. Sahib Singhਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਦੇ ਮਨ ਵਿਚ ਤੇ ਮੂੰਹ ਵਿਚ ਪਰਮਾਤਮਾ ਨਾਲ ਡੂੰਘੀ ਸਾਂਝ ਟਿਕ ਜਾਂਦੀ ਹੈ, ਉਹ ਬੰਦੇ ਪਵ੍ਰਿਤ ਸਮਝੇ ਜਾਂਦੇ ਹਨ ॥੪॥ਪਦ ਅਰਥ ਮੁਖਿ = ਮੂੰਹ ਵਿਚ ॥੪॥
SikhNet (Spanish)Sus mentes y labios son puros, y son sabios en el Sendero del Guru. (4)
ਸਤਿਗੁਰ ਅਗੈ ਅਰਦਾਸਿ ਕਰਿ; ਸਾਜਨੁ ਦੇਇ ਮਿਲਾਇ ॥
satigur agai aradaas kar; saajan dee milaae |
Sant Singh KhalsaOffer your most sincere prayers to the True Guru, so that He may unite you with your Best Friend.
Manmohan SinghMake supplication before the True Guru that he may unite thee with the friend.
Manmohan Singh (Punjabi)ਸੱਚੇ ਗੁਰਾਂ ਮੂਹਰੇ ਪ੍ਰਾਰਥਨਾ ਕਰ, ਤਾਂ ਜੋ ਉਹ ਤੈਨੂੰ ਮਿੱਤ੍ਰ ਨਾਲ ਮਿਲਾ ਦੇਣ।
Fareedkot Teekaਸਤਿਗੁਰੋਂ ਕੇ ਆਗੇ ਬੇਨਤੀ ਕਰੁ, ਜੋ ਤੇਰੇ ਕੋ (ਸਾਜਨੁ) ਪਰਮੇਸ੍ਵਰ ਸਾਥ ਮਿਲਾਇ ਦੇਵੇਂ॥
Prof. Sahib Singh(ਹੇ ਮੇਰੇ ਮਨ! ਸੱਜਣ-ਪ੍ਰਭੂ ਨੂੰ ਮਿਲਣ ਵਾਸਤੇ ਸਦਾ ਆਪਣੇ) ਗੁਰੂ ਅੱਗੇ ਅਰਦਾਸ ਕਰਦਾ ਰਹੁ, (ਗੁਰੂ) ਸੱਜਣ-ਪ੍ਰਭੂ ਮਿਲਾ ਦੇਂਦਾ ਹੈ।ਪਦ ਅਰਥ ਦੇਇ ਮਿਲਾਇ = ਮਿਲਾ ਦੇਂਦਾ ਹੈ।
SikhNet (Spanish)Alaba al Guru Verdadero, para que Él te una a tu Esposo,
ਸਾਜਨਿ ਮਿਲਿਐ ਸੁਖੁ ਪਾਇਆ; ਜਮਦੂਤ ਮੁਏ ਬਿਖੁ ਖਾਇ ॥
saajan miliai sukh paaeaa; jamadoot mue bikh khaae |
Sant Singh KhalsaMeeting your Best Friend, you shall find peace; the Messenger of Death shall take poison and die.
Manmohan SinghOn meeting the friend, peace is obtained and myrmidons of death take poison and die.
Manmohan Singh (Punjabi)ਮਿੱਤਰ ਨੂੰ ਮਿਲਣ ਦੁਆਰਾ ਆਰਾਮ ਪਰਾਪਤ ਹੁੰਦਾ ਹੈ ਤੇ ਮੌਤ ਦੇ ਫ਼ਰਿਸ਼ਤੇ ਜ਼ਹਿਰ ਖਾ ਕੇ ਮਰ ਜਾਂਦੇ ਹਨ।
Fareedkot Teekaਜਿਨ ਕੋ ਸਾਜਨੁ ਮਿਲਾ ਹੈ ਤਿਨੋਂ ਨੇ ਸੁਖੁ ਪਾਇਆ ਹੈ ਅਰੁ ਤਿਨ ਕੀ ਤਰਫ ਸੇ ਜਮਦੂਤ ਬਿਖੁ ਖਾਇ ਕਰ ਮਰ ਗਏ ਹੈਂ। ਭਾਵ ਏਹਿ ਕਿ ਜਮਦੂਤੋਂ ਕੋ ਦੁਖੁ ਹੂਆ ਕਿ ਏਹੁ ਪੁਰਸੁ ਹਮਾਰੇ ਹੁਕਮ ਅੰਦਰ ਸੇ ਜਾਤਾ ਰਹਾ॥
Prof. Sahib Singhਜੇ ਸੱਜਣ-ਪ੍ਰਭੂ ਮਿਲ ਪਏ ਤਾਂ ਆਤਮਕ ਆਨੰਦ ਮਿਲ ਜਾਂਦਾ ਹੈ, ਜਮਦੂਤ ਤਾਂ (ਇਉਂ ਸਮਝੋ ਕਿ) ਜ਼ਹਰ ਖਾ ਕੇ ਮਰ ਜਾਂਦੇ ਹਨ (ਭਾਵ, ਜਮਦੂਤ ਨੇੜੇ ਹੀ ਨਹੀਂ ਢੁਕਦੇ)।ਪਦ ਅਰਥ ਸਾਜਨਿ ਮਿਲਿਐ = ਜੇ ਸੱਜਣ-ਪ੍ਰਭੂ ਮਿਲ ਪਏ। ਬਿਖ = ਜ਼ਹਰ।
SikhNet (Spanish)lograrás la Paz y el Ángel de la Muerte tomará veneno y morirá.
ਨਾਵੈ ਅੰਦਰਿ ਹਉ ਵਸਾਂ; ਨਾਉ ਵਸੈ. ਮਨਿ ਆਇ ॥੫॥
naavai andar hau vasaan; naau vasai. man aae |5|
Sant Singh KhalsaI dwell deep within the Name; the Name has come to dwell within my mind. ||5||
Manmohan SinghI abide in the Name, and the Name has come to abide within my mind.
Manmohan Singh (Punjabi)ਮੈਂ ਨਾਮ ਅੰਦਰ ਰਹਿੰਦਾ ਹਾਂ ਅਤੇ ਨਾਮ ਨੇ ਆ ਕੇ ਮੇਰੇ ਅੰਤਰ-ਆਤਮੇ ਨਿਵਾਸ ਕਰ ਲਿਆ ਹੈ।
Fareedkot Teekaਪਰਮੇਸਰ ਨੇ ਕਹਾ ਹੈ ਨਾਮ ਕੇ ਬੀਚ ਮੈਂ ਵਸਤਾ ਹਾਂ, ਜੇ ਕਰ ਜੀਵ ਕੇ ਮਨ ਮੇਂ ਮੇਰਾ ਨਾਮੁ ਆਨ ਇਸਥਿਤ ਹੋਵੇ ਤਉ ਮੇਂ ਮਿਲਤਾ ਹਾਂ॥੫॥
Prof. Sahib Singh(ਜੇ ਸੱਜਣ-ਪ੍ਰਭੂ ਮਿਲ ਪਏ ਤਾਂ) ਮੈਂ ਉਸ ਦੇ ਨਾਮ ਵਿਚ ਸਦਾ ਟਿਕਿਆ ਰਹਿ ਸਕਦਾ ਹਾਂ ਉਸ ਦਾ ਨਾਮ (ਸਦਾ ਲਈ) ਮੇਰੇ ਮਨ ਵਿਚ ਆ ਵੱਸਦਾ ਹੈ ॥੫॥ਪਦ ਅਰਥ ਹਉ = ਮੈਂ ॥੫॥
SikhNet (Spanish)Habito en el Nombre del Señor, el Nombre habita en mi mente. (5)
ਬਾਝੁ ਗੁਰੂ. ਗੁਬਾਰੁ ਹੈ; ਬਿਨੁ ਸਬਦੈ. ਬੂਝ ਨ ਪਾਇ ॥
baajh guroo. gubaar hai; bin sabadai. boojh na paae |
Sant Singh KhalsaWithout the Guru, there is only pitch darkness; without the Shabad, understanding is not obtained.
Manmohan SinghWithout the Guru there is complete darkness and sans God's Name understanding is not gained.
Manmohan Singh (Punjabi)ਗੁਰਾਂ ਦੇ ਬਗੈਰ ਅਨ੍ਹੇਰਾ-ਘੁੱਪ ਹੈ ਅਤੇ ਵਾਹਿਗੁਰੂ ਦੇ ਨਾਮ ਦੇ ਬਾਝੋਂ ਸਮਝ ਸੋਚ ਪਰਾਪਤ ਨਹੀਂ ਹੁੰਦੀ।
Fareedkot Teekaਗੁਰੋਂ ਕੀ ਕ੍ਰਿਪਾ ਸੇ ਬਿਨਾ ਅਗ੍ਯਾਨ ਰੂਪੀ ਅੰਧਕਾਰੁ ਹੈ, ਉਪਦੇਸ ਸੇ ਬਿਨਾ ਸਮਝ ਨਹੀਂ ਪਾਈ ਜਾਤੀ ਹੈ॥
Prof. Sahib Singhਗੁਰੂ ਦੀ ਸਰਨ ਪੈਣ ਤੋਂ ਬਿਨਾ (ਜੀਵ ਵਾਸਤੇ ਚਾਰ ਚੁਫੇਰੇ ਮਾਇਆ ਦੇ ਮੋਹ ਦਾ) ਘੁੱਪ ਹਨੇਰਾ (ਰਹਿੰਦਾ) ਹੈ, ਗੁਰੂ ਦੇ ਸ਼ਬਦ ਤੋਂ ਬਿਨਾ ਸਮਝ ਨਹੀਂ ਪੈਂਦੀ (ਕਿ ਮੈਂ ਮਾਇਆ ਦੇ ਮੋਹ ਵਿਚ ਫਸਿਆ ਪਿਆ ਹਾਂ)।ਪਦ ਅਰਥ ਗੁਬਾਰੁ = (ਮਾਇਆ ਦੇ ਮੋਹ ਦਾ) ਹਨੇਰਾ। ਬੂਝ = ਸਮਝ।
SikhNet (Spanish)Sin el Guru todo es oscuridad, pero sin la Palabra, no nos damos cuenta.
ਗੁਰਮਤੀ ਪਰਗਾਸੁ ਹੋਇ; ਸਚਿ ਰਹੈ ਲਿਵ ਲਾਇ ॥
guramatee paragaas hoe; sach rahai liv laae |
Sant Singh KhalsaThrough the Guru's Teachings, you shall be enlightened; remain absorbed in the Love of the True Lord.
Manmohan SinghBy Guru's instruction division light shine and the mortal remains absorbed in true Lord's love.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਰੱਬੀ-ਨੂਰ ਚਮਕਦਾ ਹੈ ਅਤੇ ਪ੍ਰਾਣੀ ਸੱਚੇ ਸੁਆਮੀ ਦੇ ਸਨੇਹ ਅੰਦਰ ਲੀਨ ਰਹਿੰਦਾ ਹੈ।
Fareedkot Teekaਜੋ ਗੁਰੋਂ ਕੀ ਸਿਖ੍ਯਾ ਲੈਣੇ ਵਾਲੇ ਹੈਂ ਤਿਨ ਕੋ ਗ੍ਯਾਨ ਰੂਪ ਪ੍ਰਕਾਸ਼ ਹੂਆ ਹੈ, ਸੋ ਸਚੇ ਮੇਂ ਬ੍ਰਿਤੀ ਲਗਾਇ ਰਹੇ ਹੈਂ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਦੀ ਸਿੱਖਿਆ ਨਾਲ ਆਤਮਕ ਚਾਨਣ ਹੁੰਦਾ ਹੈ, ਉਹ ਸਦਾ-ਥਿਰ ਪ੍ਰਭੂ ਵਿਚ ਆਪਣੀ ਸੁਰਤ ਜੋੜੀ ਰੱਖਦਾ ਹੈ।
SikhNet (Spanish)A través de la Sabiduría del Guru la mente es iluminada y uno es entonado en la Verdad.
ਤਿਥੈ ਕਾਲੁ ਨ ਸੰਚਰੈ; ਜੋਤੀ ਜੋਤਿ ਸਮਾਇ ॥੬॥
tithai kaal na sancharai; jotee jot samaae |6|
Sant Singh KhalsaDeath does not go there; your light shall merge with the Light. ||6||
Manmohan SinghDeath enters not there and man's light blends with the supreme Light.
Manmohan Singh (Punjabi)ਉਥੇ ਮੌਤ ਪ੍ਰਵੇਸ਼ ਨਹੀਂ ਕਰਦੀ ਅਤੇ ਇਨਸਾਨ ਦੀ ਰੋਸ਼ਨੀ (ਆਤਮਾ) ਵਡੀ ਰੋਸ਼ਨੀ (ਪਰਮਾਤਮਾ) ਨਾਲ ਅਭੇਦ ਹੋ ਜਾਂਦੀ ਹੈ।
Fareedkot Teeka(ਤਿਥੈ) ਤਿਨ ਕੇ ਸ੍ਵਰੂਪ ਮੇਂ ਕਾਲ ਨਹੀਂ (ਸੰਚਰੈ) ਪ੍ਰਵੇਸ ਹੋਤਾ, ਕਿਉਂਕਿ ਜੋਤੀ ਪ੍ਰਮੇਸ੍ਵਰ ਕੇ ਬੀਚ ਤਿਨ ਕੀ ਜੋਤਿ ਮਿਲ ਗਈ ਹੈ॥੬॥ ਹੇ ਭਾਈ! ਪੁਨਾ ਵੋਹ ਐਸੇ ਬੇਨਤੀ ਕਰਤੇ ਹੈਂ:
Prof. Sahib Singhਉਸ ਆਤਮਕ ਅਵਸਥਾ ਵਿਚ ਮੌਤ ਦਾ ਡਰ ਪਹੁੰਚਦਾ ਹੀ ਨਹੀਂ, (ਕਿਉਂਕਿ) ਜੀਵ ਦੀ ਜੋਤਿ ਪਰਮਾਤਮਾ ਦੀ ਜੋਤਿ ਵਿਚ ਲੀਨ ਰਹਿੰਦੀ ਹੈ ॥੬॥ਪਦ ਅਰਥ ਸੰਚਰੈ = ਅੱਪੜਦਾ ॥੬॥
SikhNet (Spanish)Ahí la muerte no llega, pues la luz de uno se funde en la Corriente de Luz Infinita. (6)
ਤੂੰਹੈ ਸਾਜਨੁ. ਤੂੰ ਸੁਜਾਣੁ; ਤੂੰ. ਆਪੇ ਮੇਲਣਹਾਰੁ ॥
toonhai saajan. toon sujaan; toon. aape melanahaar |
Sant Singh KhalsaYou are my Best Friend; You are All-knowing. You are the One who unites us with Yourself.
Manmohan SinghThou art wise, thou the uniter of man with Thyself.
Manmohan Singh (Punjabi)ਤੂੰ ਸਿਆਣਾ ਹੈਂ ਤੂੰ ਮੇਰਾ ਯਾਰ ਹੈਂ ਅਤੇ ਤੂੰ ਹੀ ਇਨਸਾਨ ਨੂੰ ਆਪਣੇ ਨਾਲ ਮਿਲਾਉਣ ਵਾਲਾ ਹੈਂ।
Fareedkot Teekaਕਿ ਹੇ ਮਹਾਰਾਜ ਤੂੰ ਹੀ (ਸਾਜਨੁ) ਅਕ੍ਰਿਤਮ ਉਪਕਾਰੀ ਮਿਤ੍ਰ ਹੈਂ, ਤੂੰ ਹੀ ਚਤੁਰੁ ਹੈਂ, ਤੂੰ ਆਪ ਹੀ ਮੇਲਣੇ ਵਾਲਾ ਹੈਂ॥
Prof. Sahib Singhਹੇ ਪ੍ਰਭੂ! ਤੂੰ ਹੀ ਮੇਰਾ ਮਿੱਤਰ ਹੈਂ, ਤੂੰ ਹੀ (ਮੇਰੇ ਦੁਖ-ਦਰਦ) ਜਾਣਨ ਵਾਲਾ ਹੈਂ, ਤੂੰ ਆਪ ਹੀ ਮੈਨੂੰ (ਆਪਣੇ ਚਰਨਾਂ ਵਿਚ) ਮਿਲਾਣ ਦੇ ਸਮਰਥ ਹੈਂ।
SikhNet (Spanish)Tú, oh Dios eres el Amigo, el Sabio, El Que me unió en Tu Ser.
ਗੁਰਸਬਦੀ ਸਾਲਾਹੀਐ; ਅੰਤੁ ਨ ਪਾਰਾਵਾਰੁ ॥
gurasabadee saalaaheeai; ant na paaraavaar |
Sant Singh KhalsaThrough the Word of the Guru's Shabad, we praise You; You have no end or limitation.
Manmohan SinghUnder Guru's instruction praise Him who has no limit and has not this or that end.
Manmohan Singh (Punjabi)ਗੁਰਾਂ ਦੀ ਸਿਖਿਆ ਤਾਬੇ ਉਸ ਦੀ ਸਿਫ਼ਤ-ਸਨਾ ਕਰ, ਜਿਸ ਦਾ ਕੋਈ ਓੜਕ, ਇਹ ਜਾਂ ਉਹ ਕਿਨਾਰਾ ਨਹੀਂ।
Fareedkot Teekaਪਰੰਤੂ ਗੁਰੋਂ ਕੇ ਸਬਦ ਦ੍ਵਾਰਾ ਤੇਰੀ ਸਲਾਘਾ ਕਰੀਤੀ ਹੈ, ਜਿਸ ਕੇ ਪਾਰ ਉਰਾਰ ਕਾ ਅੰਤ ਨਹੀਂ ਹੈ॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ ਹੀ ਤੇਰੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ (ਉਂਵ ਤਾਂ) ਤੇਰੇ ਗੁਣਾਂ ਦਾ ਅੰਤ ਤੇਰੇ ਗੁਣਾਂ ਦਾ ਪਾਰਲਾ ਉਰਲਾ ਬੰਨਾ ਲੱਭਿਆ ਹੀ ਨਹੀਂ ਜਾ ਸਕਦਾ।ਪਦ ਅਰਥ ਪਾਰਾਵਾਰ = ਪਾਰ ਅਵਾਰ, ਪਾਰਲਾ ਉਰਲਾ ਬੰਨਾ।
SikhNet (Spanish)A través de la Palabra del Guru, Te alabo, pero Tu Alabanza no tiene Fin.
ਤਿਥੈ. ਕਾਲੁ ਨ ਅਪੜੈ; ਜਿਥੈ. ਗੁਰ ਕਾ ਸਬਦੁ ਅਪਾਰੁ ॥੭॥
tithai. kaal na aparrai; jithai. gur kaa sabad apaar |7|
Sant Singh KhalsaDeath does not reach that place, where the Infinite Word of the Guru's Shabad resounds. ||7||
Manmohan SinghDeath reaches not there where there is the boundless word of the Guru.
Manmohan Singh (Punjabi)ਮੌਤ ਉਥੇ ਨਹੀਂ ਪੁਜਦੀ, ਜਿਥੇ ਗੁਰਾਂ ਦਾ ਅਨਹਦ ਸ਼ਬਦ ਹੈ।
Fareedkot Teeka(ਤਿਥੈ) ਕਾਲ ਨਹੀਂ ਪਹੁਚਤਾ ਹੈ, ਜਿਥੇ ਗੁਰੋਂ ਕਾ ਸਬਦੁ ਲੈ ਕਰ ਕੇ ਅਪਾਰੁ ਪ੍ਰਮੇਸ੍ਵਰ ਮੇਂ ਨਿਸਚਾ ਹੂਆ ਹੈ॥੭॥
Prof. Sahib Singhਜਿਸ ਹਿਰਦੇ ਵਿਚ ਗੁਰੂ ਦਾ ਸ਼ਬਦ ਟਿਕਿਆ ਹੋਇਆ ਹੈ, ਬੇਅੰਤ ਪ੍ਰਭੂ ਆਪ ਟਿਕਿਆ ਹੋਇਆ ਹੈ ਉਥੇ ਮੌਤ ਦਾ ਡਰ ਪਹੁੰਚ ਨਹੀਂ ਸਕਦਾ ॥੭॥
SikhNet (Spanish)Ahí donde está la Palabra Infinita del Guru, la Muerte no llega.(7)
ਹੁਕਮੀ ਸਭੇ ਊਪਜਹਿ; ਹੁਕਮੀ ਕਾਰ ਕਮਾਹਿ ॥
hukamee sabhe aoopajeh; hukamee kaar kamaeh |
Sant Singh KhalsaBy the Hukam of His Command, all are created. By His Command, actions are performed.
Manmohan SinghBy lord's fiat all are created and by his fiat they perform various functions.
Manmohan Singh (Punjabi)ਪ੍ਰਭੂ ਦੇ ਅਮਰ ਦੁਆਰਾ ਸਾਰੇ ਪੈਦਾ ਹੁੰਦੇ ਹਨ ਅਤੇ ਉਸ ਦੇ ਅਮਰ ਦੁਆਰਾ ਹੀ ਉਹ ਮੁਖ਼ਤਲਿਫ ਵਿਹਾਰ ਕਰਦੇ ਹਨ।
Fareedkot Teeka(ਹੁਕਮੀ) ਪ੍ਰਮੇਸ੍ਵਰ ਕੇ ਹੁਕਮ ਕਰ ਕੇ ਸੰਪੂਰਨ ਜੀਵ ਉਪਜਤੇ ਹੈਂ, ਪ੍ਰਮੇਸ੍ਵਰ ਕੇ ਹੁਕਮ ਮੇਂ ਹੀ ਕਰਮ ਕਮਾਵਤੇ ਹੈਂ॥
Prof. Sahib Singh(ਮਾਇਆ ਦੇ ਮੋਹ ਦੇ ਜਾਲ ਵਿਚੋਂ ਨਿਕਲਣਾ ਜੀਵਾਂ ਦੇ ਵੱਸ ਦੀ ਗੱਲ ਨਹੀਂ ਹੈ) ਪਰਮਾਤਮਾ ਦੇ ਹੁਕਮ ਵਿਚ ਸਾਰੇ ਜੀਵ ਪੈਦਾ ਹੁੰਦੇ ਹਨ, ਉਸ ਦੇ ਹੁਕਮ ਵਿਚ ਹੀ ਕਾਰ ਕਰਦੇ ਹਨ।ਪਦ ਅਰਥ ਊਪਜਹਿ = ਪੈਦਾ ਹੁੰਦੇ ਹਨ।
SikhNet (Spanish)En Tu Voluntad, oh Señor, todos son creados, en Tu Voluntad todos actúan.
ਹੁਕਮੀ ਕਾਲੈ ਵਸਿ ਹੈ; ਹੁਕਮੀ ਸਾਚਿ ਸਮਾਹਿ ॥
hukamee kaalai vas hai; hukamee saach samaeh |
Sant Singh KhalsaBy His Command, all are subject to death; by His Command, they merge in Truth.
Manmohan SinghUnder his command they are in the power of death and under his command they are absorbed in the True God.
Manmohan Singh (Punjabi)ਉਸ ਦੇ ਫੁਰਮਾਨ ਤਾਬੇ ਉਹ ਮੌਤ ਦੇ ਅਧੀਨ ਹਨ ਅਤੇ ਉਸ ਦੇ ਫੁਰਮਾਨ ਤਾਬੇ ਉਹ ਸੱਚੇ-ਸਾਈਂ ਅੰਦਰ ਲੀਨ ਹੋ ਜਾਂਦੇ ਹਨ।
Fareedkot Teekaਔਰ ਹੁਕਮੀ ਕੇ ਹੁਕਮ ਕਰ ਕੇ ਹੀ ਕਾਲ ਕੇ ਅਧੀਨ ਹੂਏ ਜਨਮਤੇ ਮਰਤੇ ਹੈਂ, ਔਰ ਹੁਕਮ ਕਰ ਕੇ ਹੀ ਸਾਚ ਸਰੂਪ ਵਿਖੇ (ਸਮਾਹਿ) ਮਿਲ ਜਾਤੇ ਹੈਂ॥
Prof. Sahib Singhਪ੍ਰਭੂ ਦੇ ਹੁਕਮ ਵਿਚ ਹੀ ਸ੍ਰਿਸ਼ਟੀ ਮੌਤ ਦੇ ਡਰ ਦੇ ਅਧੀਨ ਹੈ, ਹੁਕਮ ਅਨੁਸਾਰ ਹੀ ਜੀਵ ਸਦਾ-ਥਿਰ ਪ੍ਰਭੂ ਦੀ ਯਾਦ ਵਿਚ ਟਿਕਦੇ ਹਨ।ਪਦ ਅਰਥ ਕਾਲੈ ਵਸਿ = ਮੌਤ ਦੇ ਵੱਸ ਵਿਚ।
SikhNet (Spanish)Por Tu Voluntad estamos todos sujetos a la muerte, y por Tu Voluntad nos fundimos en la Verdad.
ਨਾਨਕ. ਜੋ ਤਿਸੁ ਭਾਵੈ ਸੋ ਥੀਐ; ਇਨਾ ਜੰਤਾ. ਵਸਿ ਕਿਛੁ ਨਾਹਿ ॥੮॥੪॥
naanak. jo tis bhaavai so theeai; inaa jantaa. vas kichh naeh |8|4|
Sant Singh KhalsaO Nanak, whatever pleases His Will comes to pass. Nothing is in the hands of these beings. ||8||4||
Manmohan SinghNanak whatever pleases Him, that come to pass. Nothing is in the power of these creatures.
Manmohan Singh (Punjabi)ਨਾਨਕ, ਜੋ ਕੁਝ ਉਸ ਨੂੰ ਚੰਗਾ ਲੱਗਦਾ ਹੈ, ਉਹੀ ਹੁੰਦਾ ਹੈ। ਇਨ੍ਹਾਂ ਜੀਵਾਂ ਦੇ ਅਖ਼ਤਿਆਰ ਵਿੱਚ ਕੁਝ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਜੋ ਤਿਸੁ ਪਰਮੇਸ੍ਵਰ ਕੋ ਭਾਵਤਾ ਹੈ, ਸੋਈ ਹੋਤਾ ਹੈ, ਇਨ ਜੀਵੋਂ ਕੇ ਵਸ ਕਿਛੂ ਨਹੀਂ ਹੈ॥੮॥੪॥
Prof. Sahib Singhਹੇ ਨਾਨਕ! ਉਹੀ ਕੁਝ ਹੁੰਦਾ ਹੈ ਜੋ ਉਸ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਇਹਨਾਂ ਜੀਵਾਂ ਦੇ ਵੱਸ ਵਿਚ ਕੁਝ ਨਹੀਂ ॥੮॥੪॥
SikhNet (Spanish)Dice Nanak, sólo pasa lo que Él desea, pues nada está en las manos del hombre. (8-4)