ਗਣਤ ਗਣਾਵਣਿ ਆਈਆ; ਸੂਹਾ ਵੇਸੁ ਵਿਕਾਰੁ ॥
ganat ganaavan aaeea; soohaa ves vikaar |
Sant Singh KhalsaBut when the time comes to settle their accounts, their red robes are corrupt.
Manmohan SinghEvil (Cursed) is the red robe of those, who, instead of praying for His mercy, have come to reckon accounts with Him, (their Spouse).
Manmohan Singh (Punjabi)ਮੰਦਾ ਹੈ ਉਨ੍ਹਾਂ ਦਾ ਲਾਲ ਪਹਿਰਾਵਾ, ਜਿਹੜੀਆਂ ਆਪਣੇ ਕੰਤ ਤੋਂ ਮਿਹਰ ਦੀ ਯਾਚਨਾ ਕਰਨ ਦੀ ਥਾਂ, ਉਸ ਨਾਲ ਹਿਸਾਬ-ਕਿਤਾਬ ਗਿਣਨ-ਮਿਥਨ ਆਈਆਂ ਹਨ।
Fareedkot Teekaਅਪਨੇ ਆਪ ਕੋ ਗਿਣਤੀ ਮੇਂ ਗਿਣਾਵਣੇ ਆਈਆਂ ਹੈਂ, ਭਾਵ ਯਹਿ ਕਿ ਦਿਖਲਾਬੇ ਕੀ ਸੁਹਾਗਨੀ ਹੈਂ, ਕਿਉਂਕਿ ਜਪ ਤਪਾਦਿ ਕਰਮ ਉਨ ਕੇ ਵਿਖ੍ਯ ਬਾਸਨਾ ਸਹਤਿ ਹੈਂ, ਵਾ ਮਾਨੁਖ ਜਨਮ ਕੀ ਗਿਨਤੀ ਗਿਨਾਵਣੇ ਆਈਆਂ ਹੈਂ। ਭਾਵ ਕਿ ਬਿਨਾ ਸੁਕਰਮੋਂ ਕੇ ਅਪਨੇ ਆਪ ਕੋ ਸ੍ਰੇਸਟ ਗਿਣਦੇ ਹਨ। (ਸੂਹਾ ਵੇਸੁ) ਦੰਭਕ ਕਰਮ ਵਾ ਵਿਸੇ ਭੋਗ ਕਾ ਅਨੰਦ ਕਸੁੰਭੇ ਕੇ ਰੰਗ ਵਤ ਖਿਣ ਭੰਗਰ (ਵਿਕਾਰੁ) ਬਿਅਰਥ ਹੈ॥
Prof. Sahib Singhਪਰ ਜੇਹੜੀਆਂ ਆਪਣੇ ਸਿੰਗਾਰ ਦਾ ਵਿਖਾਵਾ-ਮਾਣ ਕਰਦੀਆਂ ਹਨ, ਉਹਨਾਂ ਦਾ ਗੂੜ੍ਹਾ ਲਾਲ ਪਹਿਰਾਵਾ (ਭੀ) ਵਿਕਾਰ (ਹੀ) ਪੈਦਾ ਕਰਦਾ ਹੈ,ਪਦ ਅਰਥ ਗਣਤ = ਗਿਣਤੀ-ਮਿਣਤੀ, ਵਿਖਾਵਾ। ਸੂਹਾ = ਲਾਲ, ਮਨ ਨੂੰ ਖਿੱਚ ਪਾਣ ਵਾਲਾ ਗੂੜ੍ਹਾ ਲਾਲ। ਵੇਸੁ = ਪਹਿਰਾਵਾ।
SikhNet (Spanish)Pero si en el momento de arreglar cuentas estamos muy orgullosas de nuestra belleza, de nada nos sirven nuestros ropajes rojos.
ਪਾਖੰਡਿ. ਪ੍ਰੇਮੁ ਨ ਪਾਈਐ; ਖੋਟਾ ਪਾਜੁ ਖੁਆਰੁ ॥੧॥
paakhandd. prem na paaeeai; khottaa paaj khuaar |1|
Sant Singh KhalsaHis Love is not obtained through hypocrisy. Her false coverings bring only ruin. ||1||
Manmohan SinghThrough hypocrisy His love is not obtained. The counterfeit gilding is ruinous.
Manmohan Singh (Punjabi)ਦੰਭ ਰਾਹੀਂ ਉਸ ਦੀ ਪ੍ਰੀਤ ਪਰਾਪਤ ਨਹੀਂ ਹੁੰਦੀ। ਕੂੜਾ ਮੂਲੰਮਾ ਤਬਾਹ-ਕੁਨ ਹੈ।
Fareedkot Teekaਇਨ ਪਖੰਡ ਰੂਪ ਕਰਮੋਂ ਕਰ ਕੇ ਪਰਮੇਸ੍ਵਰ ਕਾ ਪ੍ਰੇਮੁ ਨਹੀਂ ਪਾਈਤਾ ਹੈ, (ਖੋਟਾ ਪਾਜੁ) ਮੰਦ ਕਰਮੋਂ ਕਾ ਪਾਜੁ ਉਤਰੇ ਸੇ (ਖੁਆਰੁ) ਖਰਾਬ ਹੀ ਹੋਤੀ ਹੈਂ॥੧॥
Prof. Sahib Singhਕਿਉਂਕਿ ਵਿਖਾਵਾ ਕੀਤਿਆਂ ਪ੍ਰਭੂ ਦਾ ਪਿਆਰ ਨਹੀਂ ਮਿਲਦਾ, (ਅੰਦਰ ਖੋਟ ਹੋਵੇ ਤੇ ਬਾਹਰ ਪ੍ਰੇਮ ਦਾ ਵਿਖਾਵਾ ਹੋਵੇ) ਇਹ ਖੋਟਾ ਵਿਖਾਵਾ ਖ਼ੁਆਰ ਹੀ ਕਰਦਾ ਹੈ ॥੧॥ਪਦ ਅਰਥ ਪਾਖੰਡਿ = ਪਖੰਡ ਨਾਲ। ਪਾਜੁ = ਵਿਖਾਵਾ ॥੧॥
SikhNet (Spanish)A través del engaño no encontraremos el Amor, ese teatro falso no tiene efecto alguno frente a Dios.(1)
ਹਰਿ ਜੀਉ; ਇਉ ਪਿਰੁ ਰਾਵੈ ਨਾਰਿ ॥
har jeeo; iau pir raavai naar |
Sant Singh KhalsaIn this way, the Dear Husband Lord ravishes and enjoys His bride.
Manmohan SinghLike this, venerable Lord, the Consort, enjoys the bride.
Manmohan Singh (Punjabi)ਇਸ ਤਰ੍ਹਾਂ ਪੂਜਯ ਪ੍ਰਭੂ ਪਤੀ ਪਤਨੀ ਨੂੰ ਮਾਣਦਾ ਹੈ।
Fareedkot Teekaਹੇ ਭਾਈ! ਹਰਿ ਜੀ ਪਿਰ ਕੋ ਜੀਵ ਰੂਪੀ ਇਸਤ੍ਰੀ ਇਉਂ ਰਾਵੇ ਹੈ॥
Prof. Sahib Singhਹੇ ਪ੍ਰਭੂ ਜੀ! ਇਹ ਸਰਧਾ ਧਾਰਿਆਂ ??? ਪ੍ਰਭੂ-ਪਤੀ ਜੀਵ-ਇਸਤ੍ਰੀ ਨੂੰ ਪਿਆਰ ਕਰਦਾ ਹੈ।ਪਦ ਅਰਥ ਹਰਿ ਜੀਉ = ਹੇ ਪ੍ਰਭੂ ਜੀ! ਇਉ = ਇਸ ਤਰੀਕੇ ਨਾਲ, ਇਸ ਸਰਧਾ ਨਾਲ, ਇਹ ਸਰਧਾ ਧਾਰਿਆਂ। ਰਾਵੈ = ਮਾਣਦਾ ਹੈ, ਮਿਲਦਾ ਹੈ, ਪਿਆਰ ਕਰਦਾ ਹੈ।
SikhNet (Spanish)El Esposo goza de su esposa, de quien gusta.
ਤੁਧੁ ਭਾਵਨਿ ਸੋਹਾਗਣੀ; ਅਪਣੀ ਕਿਰਪਾ ਲੈਹਿ ਸਵਾਰਿ ॥੧॥ ਰਹਾਉ ॥
tudh bhaavan sohaaganee; apanee kirapaa laihi savaar |1| rahaau |
Sant Singh KhalsaThe happy soul-bride is pleasing to You, Lord; by Your Grace, You adorn her. ||1||Pause||
Manmohan SinghThe good bride is pleasing to Thee, O Lord! By the Grace Thou decoratest her. Pause.
Manmohan Singh (Punjabi)ਭਲੀ ਵਹੁਟੀ ਤੈਨੂੰ ਚੰਗੀ ਲੱਗਦੀ ਹੈ, ਹੇ ਸੁਆਮੀ! ਆਪਣੀ ਰਹਿਮਤ ਦੁਆਰਾ ਤੂੰ ਉਸ ਨੂੰ ਆਰਾਸਤਾ ਕਰ ਲੈਂਦਾ ਹੈ। ਠਹਿਰਾਉ।
Fareedkot Teekaਜੇ ਤੇਰੇ ਕੋ ਸੰਤ ਰੂਪੀ ਸੁਹਾਗਣੀਆਂ ਚਾਹੇਂ, ਤਬ ਵਹੁ ਅਪਣੀ ਕਿਰਪਾ ਕਰ ਕੇ ਸਵਾਰ ਲੇਤੀਆਂ ਹੈਂ॥੧॥ ਰਹਾਉ ॥
Prof. Sahib Singhਉਹੀ ਜੀਵ-ਇਸਤ੍ਰੀਆਂ ਸੁਹਾਗ-ਭਾਗ ਵਾਲੀਆਂ ਹਨ ਜੋ ਤੈਨੂੰ ਚੰਗੀਆਂ ਲੱਗਦੀਆਂ ਹਨ, ਜਿਨ੍ਹਾਂ ਨੂੰ ਆਪਣੀ ਮਿਹਰ ਨਾਲ ਤੂੰ ਆਪ ਸੁਚੱਜੀਆਂ ਬਣਾ ਲੈਂਦਾ ਹੈਂ ॥੧॥ ਰਹਾਉ ॥ਪਦ ਅਰਥ ਤੁਧੁ = ਤੈਨੂੰ। ਸੋਹਾਗਣੀ = ਸੋਹਾਗ ਵਾਲੀਆਂ, ਚੰਗੇ ਭਾਗਾਂ ਵਾਲੀਆਂ। ਲੈਹਿ ਸਵਾਰਿ = ਤੂੰ ਸਵਾਰ ਲੈਂਦਾ ਹੈਂ ॥੧॥ ਰਹਾਉ ॥
SikhNet (Spanish)Sólo ella es su Esposa, aquélla a quien honra con Su Gracia (1-Pausa)
ਗੁਰਸਬਦੀ ਸੀਗਾਰੀਆ; ਤਨੁ ਮਨੁ ਪਿਰ ਕੈ ਪਾਸਿ ॥
gurasabadee seegaareea; tan man pir kai paas |
Sant Singh KhalsaShe is decorated with the Word of the Guru's Shabad; her mind and body belong to her Husband Lord.
Manmohan SinghWith Guru's Word she is decorated and her body and soul are with (at the disposal of) her Beloved.
Manmohan Singh (Punjabi)ਗੁਰ-ਸ਼ਬਦ ਨਾਲ ਉਹ ਸਸ਼ੋਭਤ ਹੋਈ ਹੈ ਅਤੇ ਉਸ ਦੀ ਦੇਹਿ ਤੇ ਆਤਮਾ ਉਸ ਦੇ ਪ੍ਰੀਤਮ ਦੇ ਕੋਲਿ (ਹਵਾਲੇ) ਹਨ।
Fareedkot Teekaਗੁਰੋਂ ਕੇ ਉਪਦੇਸ਼ ਦ੍ਵਾਰਾ ਜਿਨ੍ਹੋਂ ਨੇ ਸਿੰਗਾਰੁ ਕੀਆ ਹੈ, ਭਾਵ ਯਹਿ ਕਿ ਗੁਰ ਉਪਦੇਸ਼ ਧਾਰ ਕਰ ਕੇ ਜੋ ਸੁਭਾਇਮਾਨ ਹੂਈ ਹੈਂ, ਔਰ ਤਨੁ ਮਨੁ ਪਿਰ ਕੇ ਪਾਸ ਅਰਪਨ ਕਰ ਦੀਆ ਹੈ, ਅਰਪਨ ਕਾ ਅਧਿਆਹਾਰੁ ਹੈ॥
Prof. Sahib Singhਪਰ ਜੇਹੜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਜੀਵਨ ਨੂੰ) ਸੰਵਾਰਦੀ ਹੈ, ਜਿਸ ਦਾ ਸਰੀਰ ਖਸਮ-ਪ੍ਰਭੂ ਦੇ ਹਵਾਲੇ ਹੈ ਜਿਸ ਦਾ ਮਨ ਖਸਮ-ਪ੍ਰਭੂ ਦੇ ਹਵਾਲੇ ਹੈ (ਭਾਵ, ਜਿਸ ਦਾ ਮਨ ਤੇ ਜਿਸ ਦੇ ਗਿਆਨ-ਇੰਦਰੇ ਪ੍ਰਭੂ ਦੀ ਯਾਦ ਤੋਂ ਲਾਂਭੇ ਕੁਰਾਹੇ ਨਹੀਂ ਜਾਂਦੇ),ਪਦ ਅਰਥ ਸੀਗਾਰੀਆ = ਜੇਹੜੀ ਜੀਵ-ਇਸਤ੍ਰੀ ਸਿੰਗਾਰੀ ਗਈ ਹੈ।
SikhNet (Spanish)La Palabra del Guru es la decoración de la esposa, y preparándose de esa forma, ella se entrega a su Marido.
ਦੁਇ ਕਰ ਜੋੜਿ. ਖੜੀ ਤਕੈ; ਸਚੁ ਕਹੈ ਅਰਦਾਸਿ ॥
due kar jorr. kharree takai; sach kahai aradaas |
Sant Singh KhalsaWith her palms pressed together, she stands, waiting on Him, and offers her True prayers to Him.
Manmohan SinghWith both the hands clasped, she stands waiting on Him and offers Him true supplication.
Manmohan Singh (Punjabi)ਆਪਣੇ ਦੋਵੇ ਹੱਥ ਬੰਨ੍ਹ ਕੇ ਉਹ ਖਲੋ ਕੇ ਉਸ ਦੀ ਇੰਤਜ਼ਾਰ ਕਰਦੀ ਹੈ ਅਤੇ ਸੱਚੇ ਦਿਲੋ ਉਸ ਅੱਗੇ ਬੇਨਤੀ ਵਖਾਣਦੀ ਹੈ।
Fareedkot Teekaਪੁਨਾ ਦੋਨੋ ਹਾਥ ਜੋੜ ਕਰ (ਖੜੀ) ਸਾਵਧਾਨ ਹੂਈ ਤਕਤੀਆਂ ਹੈਂ, ਭਾਵ ਯਹਿ ਕਿ ਪਰਮੇਸ੍ਵਰ ਕੀ ਤਰਫ ਦੇਖਤੀਆਂ ਹੈਂ ਔਰ ਸਚ ਰੂਪੁ ਪਰਮੇਸ੍ਵਰ ਪਾਸ ਬੇਨਤੀ ਕਰਤੀਆਂ ਹੈਂ॥
Prof. Sahib Singhਜੇਹੜੀ ਦੋਵੇਂ ਹੱਥ ਜੋੜ ਕੇ ਪੂਰੀ ਸਰਧਾ ਨਾਲ (ਪ੍ਰਭੂ-ਪਤੀ ਦਾ ਆਸਰਾ ਹੀ) ਤੱਕਦੀ ਹੈ, ਜੇਹੜੀ ਸਦਾ-ਥਿਰ ਪ੍ਰਭੂ ਨੂੰ ਹੀ ਯਾਦ ਕਰਦੀ ਹੈ ਤੇ ਉਸ ਦੇ ਦਰ ਤੇ ਅਰਜ਼ੋਈਆਂ ਕਰਦੀ ਹੈ,ਪਦ ਅਰਥ ਕਰ = ਹੱਥ। ਖੜੀ = ਖਲੋਤੀ ਹੋਈ, ਸਾਵਧਾਨ ਹੋ ਕੇ, ਸੁਚੇਤ ਰਹਿ ਕੇ।
SikhNet (Spanish)Con sus manos juntas lo espera y ora con sinceridad.
ਲਾਲਿ ਰਤੀ. ਸਚ ਭੈ ਵਸੀ; ਭਾਇ ਰਤੀ ਰੰਗਿ ਰਾਸਿ ॥੨॥
laal ratee. sach bhai vasee; bhaae ratee rang raas |2|
Sant Singh KhalsaDyed in the deep crimson of the Love of her Darling Lord, she dwells in the Fear of the True One. Imbued with His Love, she is dyed in the color of His Love. ||2||
Manmohan SinghShe is dyed in the love of her Darling and abides in the fear of the True One. Imbued with His affection she assumes True Colour.
Manmohan Singh (Punjabi)ਉਹ ਆਪਣੇ ਪਿਆਰੇ ਦੇ ਪਿਆਰ ਅੰਦਰ ਰੰਗੀ ਗਈ ਹੈ ਅਤੇ ਸਤਿਪੁਰਖ ਦੇ ਡਰ ਵਿੱਚ ਰਹਿੰਦੀ ਹੈ। ਉਸ ਦੀ ਪ੍ਰੀਤ ਨਾਲ ਰੰਗੀਜਣ ਦੁਆਰਾ ਉਸ ਨੂੰ ਸੱਚੀ ਰੰਗਤ ਚੜ੍ਹ ਜਾਂਦੀ ਹੈ।
Fareedkot Teekaਜੋ (ਲਾਲਿ) ਪ੍ਯਾਰੇ ਕੇ ਸਚੇ ਭੈ ਮੇਂ ਰਤੀ ਮਾਤ੍ਰ ਭੀ ਵਸੀ ਹੈ ਆਗੇ ਜੋ ਉਸ ਕੇ ਪ੍ਰੇਮ ਮੇਂ ਰਤੀ ਹੈ, ਉਸ ਕੋ (ਰਾਸਿ) ਸਚਾ (ਰੰਗਿ) ਅਨੰਦ ਹੂਆ ਹੈ। ਵਾ ਲਾਲ ਮੇਂ ਰਤੀ ਰਸਨਾ ਔਰ ਸਚੇ ਕੇ ਭੈ ਮੇਂ ਵਸੀ ਬੁਧੀ, (ਭਾਇ) ਪ੍ਰੇਮ ਮੇਂ ਰਤੀ ਦੇਹ, ਵਾ ਜੋ ਸਚੇ ਭੈ ਵਿਚ ਵਸੀ ਹੈ, ਸੋ (ਲਾਲਿ) ਪ੍ਯਾਰੇ ਸੇ ਰਤੀ ਹੈ, ਤਿਨ (ਭਾਇ) ਪ੍ਰੇਮ ਰਤੀਆਂ ਕਾ ਰੰਗ ਰਾਸ ਹੂਆ ਹੈ, ਭਾਵ ਸਚਾ ਅਨੰਦ ਪ੍ਰਾਪਤਿ ਹੂਆ ਹੈ॥੨॥
Prof. Sahib Singhਉਹ ਪ੍ਰਭੂ-ਪ੍ਰੀਤਮ (ਦੇ ਪਿਆਰ) ਵਿਚ ਰੰਗੀ ਰਹਿੰਦੀ ਹੈ, ਉਹ ਸਦਾ-ਥਿਰ ਪ੍ਰਭੂ ਦੇ ਡਰ-ਅਦਬ ਵਿਚ ਟਿਕੀ ਰਹਿੰਦੀ ਹੈ, ਉਹ ਪ੍ਰਭੂ ਦੇ ਪ੍ਰੇਮ ਵਿਚ ਰੱਤੀ ਰਹਿੰਦੀ ਹੈ, ਤੇ ਉਸ ਦੇ ਰੰਗ ਵਿਚ ਰਸੀ ਰਹਿੰਦੀ ਹੈ ॥੨॥ਪਦ ਅਰਥ ਲਾਲਿ = ਲਾਲ ਵਿਚ, ਪਿਆਰੇ (ਦੇ ਪ੍ਰੇਮ) ਵਿਚ। ਸਚ ਭੈ = ਸੱਚੇ ਪ੍ਰਭੂ ਦੇ ਡਰ-ਅਦਬ ਵਿਚ। ਭਾਇ = (ਪ੍ਰਭੂ ਦੇ) ਪ੍ਰੇਮ ਵਿਚ। ਰੰਗਿ = ਰੰਗ ਵਿਚ। ਰਾਸਿ = ਰਸੀ ਹੋਈ ॥੨॥
SikhNet (Spanish)Tal es la esposa de buena casta y color verdadero, plena en Su Amor, decorada con el Rojo Glorioso, vive en el Temor Reverencial del Señor. (2)
ਪ੍ਰਿਅ ਕੀ ਚੇਰੀ ਕਾਂਢੀਐ; ਲਾਲੀ ਮਾਨੈ ਨਾਉ ॥
pria kee cheree kaandteeai; laalee maanai naau |
Sant Singh KhalsaShe is said to be the hand-maiden of her Beloved Lord; His sweetheart surrenders to His Name.
Manmohan SinghThe sweet-heart, who surrenders to the Name is said to be the hand maiden of her dear Spouse.
Manmohan Singh (Punjabi)ਪਿਆਰੀ, ਜੋ ਨਾਮ ਨੂੰ ਸਮਰਪਣ ਹੁੰਦੀ ਹੈ, ਆਪਣੇ ਪਿਆਰੇ ਪਤੀ ਦੀ ਬਾਂਦੀ ਆਖੀ ਜਾਂਦੀ ਹੈ।
Fareedkot Teekaਜੋ (ਲਾਲੀ) ਦਾਸੀ ਪਰਮੇਸ੍ਵਰ ਕੇ ਨਾਮ ਕੋ ਮਾਨਤੀ ਹੈ, ਸੋ ਪਿਰ ਕੀ ਚੇਰੀ (ਕਾਂਢੀਐ) ਕਹੀ ਜਾਤੀ ਹੈ, ਵਾ (ਲਾਲੀ) ਪਿਆਰੀ ਕਹੀ ਜਾਤੀ ਹੈ॥
Prof. Sahib Singhਜੇਹੜੀ (ਪ੍ਰਭੂ-ਚਰਨਾਂ ਦੀ) ਸੇਵਕਾ ਪ੍ਰਭੂ ਦਾ ਨਾਮ ਹੀ ਮੰਨਦੀ ਹੈ (ਪ੍ਰਭੂ ਦੇ ਨਾਮ ਨੂੰ ਹੀ ਆਪਣੀ ਜ਼ਿੰਦਗੀ ਦਾ ਆਸਰਾ ਬਣਾਂਦੀ ਹੈ) ਉਹ ਪ੍ਰਭੂ-ਪਤੀ ਦੀ ਦਾਸੀ ਆਖੀ ਜਾਂਦੀ ਹੈ।ਪਦ ਅਰਥ ਚੇਰੀ = ਦਾਸੀ। ਕਾਂਢੀਐ = ਕਹੀ ਜਾਂਦੀ ਹੈ। ਲਾਲੀ = ਚੇਰੀ, ਦਾਸੀ।
SikhNet (Spanish)conocida como la verdadera Esposa la que sin ninguna condición, se entrega totalmente al Nombre del Señor.
ਸਾਚੀ ਪ੍ਰੀਤਿ. ਨ ਤੁਟਈ; ਸਾਚੇ ਮੇਲਿ ਮਿਲਾਉ ॥
saachee preet. na tuttee; saache mel milaau |
Sant Singh KhalsaTrue Love is never broken; she is united in Union with the True One.
Manmohan SinghThe true love sunders not, and she unites in the union of her True Lord.
Manmohan Singh (Punjabi)ਸੱਚੀ ਪਿਰਹੜੀ ਟੁਟਦੀ ਨਹੀਂ ਅਤੇ ਉਹ ਆਪਣੇ ਸੱਚੇ ਸੁਆਮੀ ਦੇ ਮਿਲਾਪ ਅੰਦਰ ਮਿਲ ਜਾਂਦੀ ਹੈ।
Fareedkot Teekaਜਿਨ ਕਾ (ਸਚੇ) ਸਤਸੰਗ ਕੇ ਮੇਲ ਸੇ ਮਿਲਾਪੁ ਹੈ, ਸੋ ਤਿਨ ਕੀ ਸਚੀ ਪ੍ਰੀਤ ਨਹੀਂ ਟੂਟਤੀ ਹੈ॥
Prof. Sahib Singhਪ੍ਰਭੂ ਨਾਲ ਉਸ ਦੀ ਪ੍ਰੀਤਿ ਸਦਾ ਕਾਇਮ ਰਹਿੰਦੀ ਹੈ, ਕਦੇ ਟੁੱਟਦੀ ਨਹੀਂ, ਸਦਾ-ਥਿਰ ਪ੍ਰਭੂ ਦੀ ਸੰਗਤਿ ਵਿਚ (ਚਰਨਾਂ ਵਿਚ) ਉਸ ਦਾ ਮਿਲਾਪ ਬਣਿਆ ਰਹਿੰਦਾ ਹੈ।ਪਦ ਅਰਥ ਮੇਲਿ = ਮੇਲ ਵਿਚ, ਸੰਗਤਿ ਵਿਚ। ਮਿਲਾਉ = ਮਿਲਾਪ।
SikhNet (Spanish)Su Amor Verdadero no le traiciona y así se une con Su Señor.
ਸਬਦਿ ਰਤੀ ਮਨੁ ਵੇਧਿਆ; ਹਉ ਸਦ ਬਲਿਹਾਰੈ ਜਾਉ ॥੩॥
sabad ratee man vedhiaa; hau sad balihaarai jaau |3|
Sant Singh KhalsaAttuned to the Word of the Shabad, her mind is pierced through. I am forever a sacrifice to Him. ||3||
Manmohan SinghWith Guru's Word she is imbued and her mind is pierced through (with love). I am a sacrifice unto him.
Manmohan Singh (Punjabi)ਗੁਰਬਾਣੀ ਨਾਲ ਉਹ ਰੰਗੀ ਗਈ ਹੈ ਅਤੇ ਉਸ ਦਾ ਮਨ (ਪ੍ਰੇਮ ਵਿੱਚ) ਵਿੰਨ੍ਹਿਆ ਗਿਆ ਹੈ। ਹਮੇਸ਼ਾਂ ਹੀ ਮੈਂ ਉਸ ਉਤੋਂ ਘੋਲੀ ਜਾਂਦਾ ਹਾਂ।
Fareedkot Teekaਜਿਨੋਂ ਕਾ ਮਨ ਗੁਰੋਂ ਕੇ ਉਪਦੇਸ਼ ਮੇਂ ਰਤੀ ਮਾਤ੍ਰ ਭੀ (ਬੇਧਿਆ) ਮਿਲਾ ਹੈ, ਮੈਂ ਤਿਨ ਕੇ ਸਦੀਵ ਬਲਿਹਾਰੇ ਜਾਤਾ ਹੂੰ॥੩॥
Prof. Sahib Singhਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਉਹ ਰੰਗੀ ਰਹਿੰਦੀ ਹੈ, ਉਸ ਦਾ ਮਨ ਪ੍ਰੋਤਾ ਰਹਿੰਦਾ ਹੈ। ਮੈਂ ਅਜੇਹੀ ਜੀਵ-ਇਸਤ੍ਰੀ ਤੋਂ ਕੁਰਬਾਨ ਹਾਂ ॥੩॥ਪਦ ਅਰਥ ਵੇਧਿਆ = ਵਿੰਨ੍ਹਿਆ ਹੋਇਆ ॥੩॥
SikhNet (Spanish)Ella que está imbuida en la Palabra, cuya mente ha sido flechada por el Amor, a ella ofrezco mi ser en sacrificio.(3)
ਸਾ ਧਨ. ਰੰਡ ਨ ਬੈਸਈ; ਜੇ. ਸਤਿਗੁਰ ਮਾਹਿ ਸਮਾਇ ॥
saa dhan. randd na baisee; je. satigur maeh samaae |
Sant Singh KhalsaThat bride, who is absorbed into the True Guru, shall never become a widow.
Manmohan SinghThe bride, who is absorbed in the True Guru, sits nor as a widow.
Manmohan Singh (Punjabi)ਉਹ ਵਹੁਟੀ ਜਿਹੜੀ ਸੱਚੇ ਗੁਰਾਂ ਅੰਦਰ ਲੀਨ ਹੋਈ ਹੈ, ਵਿਧਵਾ ਹੋ ਕੇ ਨਹੀਂ ਰਹਿੰਦੀ।
Fareedkot Teekaਸੋ ਜੀਵ ਰੂਪੀ ਇਸਤ੍ਰੀ (ਰੰਡ ਨ ਬੈਸਈ) ਅਰਥਾਤ ਆਤਮਾਨੰਦ ਸੇ ਰਹਿਤ ਨਹੀਂ ਹੋਤੀ, ਜੋ ਸਤਿਗੁਰੋਂ ਕੇ ਉਪਦੇਸ਼ ਬੀਚ ਸਮਾਵਤੀ ਹੈ॥
Prof. Sahib Singhਜੇ ਜੀਵ-ਇਸਤ੍ਰੀ ਗੁਰੂ (ਦੇ ਸ਼ਬਦ) ਵਿਚ ਸੁਰਤ ਜੋੜੀ ਰੱਖੇ, ਤਾਂ ਉਹ ਕਦੇ ਰੰਡੀ (ਹੋ ਕੇ) ਨਹੀਂ ਬੈਠਦੀ (ਭਾਵ, ਖਸਮ ਸਾਈਂ ਦਾ ਹੱਥ ਸਦਾ ਉਸ ਦੇ ਸਿਰ ਉੱਤੇ ਟਿਕਿਆ ਰਹਿੰਦਾ ਹੈ।)ਪਦ ਅਰਥ ਸਾ ਧਨ = ਜੀਵ-ਇਸਤ੍ਰੀ।
SikhNet (Spanish)La esposa no enviuda si se funde con su Señor Verdadero,
ਪਿਰੁ ਰੀਸਾਲੂ ਨਉਤਨੋ; ਸਾਚਉ. ਮਰੈ ਨ ਜਾਇ ॥
pir reesaaloo nautano; saachau. marai na jaae |
Sant Singh KhalsaHer Husband Lord is Beautiful; His Body is forever fresh and new. The True One does not die, and shall not go.
Manmohan SinghHer Beloved is an abode of essences, of ever fresh body and is Truthful. He dies not and is born not.
Manmohan Singh (Punjabi)ਉਸ ਦਾ ਪ੍ਰੀਤਮ ਰਸਾਂ ਦਾ ਘਰ ਹਮੇਸ਼ਾਂ ਨਵੇਂ ਸਰੀਰ ਵਾਲਾ ਅਤੇ ਸਤਿਵਾਦੀ ਹੈ। ਉਹ ਮਰਦਾ ਅਤੇ ਜੰਮਦਾ ਨਹੀਂ।
Fareedkot Teeka(ਪਿਰੁ) ਪਤੀ ਪਰਮੇਸ੍ਵਰ (ਰੀਸਾਲੂ) ਰਸੋਂ ਕਾ ਘਰ (ਨਉਤਨੋ) ਨਵੀਨ ਸਰੂਪ ਵਾਲਾ ਹੈ, (ਸਾਚਉ) ਸਚੇ ਸਰੂਪ ਵਾਲਾ ਹੈ, (ਮਰੈ) ਮਰਤਾ ਨਹੀਂ, (ਜਾਇ) ਉਤਪਤਿ ਨਹੀਂ ਹੋਤਾ ਹੈ॥
Prof. Sahib Singh(ਫਿਰ ਉਹ) ਖਸਮ (ਭੀ ਐਸਾ ਹੈ ਜੋ) ਆਨੰਦ ਦਾ ਸੋਮਾ ਹੈ (ਜਿਸ ਦਾ ਪਿਆਰ ਨਿੱਤ) ਨਵਾਂ (ਹੈ, ਜੋ) ਸਦਾ ਕਾਇਮ ਰਹਿਣ ਵਾਲਾ (ਹੈ, ਜੋ) ਮਰਦਾ ਹੈ ਨਾਹ ਜੰਮਦਾ ਹੈ।ਪਦ ਅਰਥ ਰੀਸਾਲੂ = ਰਸਾਂ ਦਾ ਘਰ, ਅਨੰਦ ਦਾ ਸੋਮਾ। ਨਉਤਨੋ = ਨਵਾਂ, ਜਿਸ ਦਾ ਪਿਆਰ ਕਦੇ ਪੁਰਾਣਾ ਨਹੀਂ ਹੁੰਦਾ। ਨ ਜਾਇ = ਨਹੀਂ ਜੰਮਦਾ।
SikhNet (Spanish)Quien es Bello, siempre Fresco, Verdadero y no nacido para morir.
ਨਿਤ ਰਵੈ ਸੋਹਾਗਣੀ; ਸਾਚੀ ਨਦਰਿ ਰਜਾਇ ॥੪॥
nit ravai sohaaganee; saachee nadar rajaae |4|
Sant Singh KhalsaHe continually enjoys His happy soul-bride; He casts His Gracious Glance of Truth upon her, and she abides in His Will. ||4||
Manmohan SinghHe ever enjoys His virtuous wife and casts His True Glance on her, as she abides by His will.
Manmohan Singh (Punjabi)ਉਹ ਹਮੇਸ਼ਾਂ ਆਪਣੀ ਪਾਕ-ਦਾਮਨ ਪਤਨੀ ਨੂੰ ਮਾਣਦਾ ਹੈ ਅਤੇ ਉਸ ਉਤੇ ਆਪਣੀ ਸੱਚੀ ਨਿਗ੍ਹਾ ਧਾਰਦਾ ਹੈ, ਕਿਉਂ ਛਕਿ ਉਹ ਉਸ ਦੇ ਭਾਣੇ ਅੰਦਰ ਵਿਚਰਦੀ ਹੈ।
Fareedkot Teeka(ਸੁਹਾਗਣੀ) ਗ੍ਯਾਨਵਾਨ ਨਿਤ ਹੀ ਰਵਣ ਕਰਤੀਆਂ ਹੈ:☬ਪ੍ਰਸ਼ਨ: ਸੁਹਾਗਣੀਆਂ ਕੋ ਕਿਸ ਪ੍ਰਕਾਰ ਪ੍ਰਾਪਤਿ ਹੂਆ ਹੈ?☬ਉੱਤਰੁ: (ਰਜਾਇ) ਪਰਮੇਸ੍ਵਰ ਸਚੀ (ਨਦਰਿ) ਨਿਗਾਹ ਕਰ ਕੇ ਪ੍ਰਾਪਤਿ ਹੂਆ ਹੈ॥੪॥☬ਪ੍ਰਸ਼ਨ: ਪਤੀ ਤੋ ਸਿੰਗਾਰ ਕਰ ਪ੍ਰਸਿੰਨ ਹੋਤਾ ਹੈ। ਤਿਨੋਂ ਨੇ ਕੌਨ ਸਿੰਗਾਰ ਕੀਆ ਹੈ?☬ਉੱਤਰ:
Prof. Sahib Singhਉਹ ਆਪਣੀ ਸਦਾ-ਥਿਰ ਮਿਹਰ ਦੀ ਨਜ਼ਰ ਨਾਲ ਆਪਣੀ ਰਜ਼ਾ ਅਨੁਸਾਰ ਸਦਾ ਉਸ ਸੋਹਾਗਣ ਜੀਵ-ਇਸਤ੍ਰੀ ਨੂੰ ਪਿਆਰ ਕਰਦਾ ਹੈ ॥੪॥
SikhNet (Spanish)El Esposo goza de ella y la mantiene en Su Gracia. (4)
ਸਾਚੁ ਧੜੀ. ਧਨ ਮਾਡੀਐ; ਕਾਪੜੁ ਪ੍ਰੇਮ ਸੀਗਾਰੁ ॥
saach dharree. dhan maaddeeai; kaaparr prem seegaar |
Sant Singh KhalsaThe bride braids her hair with Truth; her clothes are decorated with His Love.
Manmohan SinghSuch bride plaits the tresses of truth and makes Lord's love her raiment and ornamentation.
Manmohan Singh (Punjabi)ਐਸੀ ਪਤਨੀ ਸੱਚ ਦੀਆਂ ਪੱਟੀਆਂ ਗੂੰਦਦੀ ਹੈ ਅਤੇ ਪ੍ਰਭੂ ਪ੍ਰੀਤ ਨੂੰ ਆਪਣੀ ਪੁਸ਼ਾਕ ਤੇ ਹਾਰ-ਸ਼ਿੰਗਾਰ ਬਣਾਉਂਦੀ ਹੈ।
Fareedkot Teekaਹੇ ਭਾਈ! ਜਿਸ ਇਸਤ੍ਰੀ ਨੇ ਸਚ ਬੋਲਨੇ ਕੀ (ਧੜੀ) ਪਟੀਆਂ (ਮਾਡੀਐ) ਗੁੰਦਾਈਆਂ ਹੈਂ, ਪ੍ਰੇਮ ਰੂਪੀ ਕਪੜਾ ਪਹਿਰ ਕਰ ਸਿੰਗਾਰ ਕੀਆ ਹੈ॥
Prof. Sahib Singhਜੇਹੜੀ ਜੀਵ-ਇਸਤ੍ਰੀ ਸਦਾ-ਥਿਰ ਪ੍ਰਭੂ (ਦੀ ਯਾਦ ਆਪਣੇ ਹਿਰਦੇ ਵਿਚ ਟਿਕਾਂਦੀ ਹੈ, ਇਹ, ਮਾਨੋ, ਉਹ ਪਤੀ-ਪ੍ਰਭੂ ਨੂੰ ਪ੍ਰਸੰਨ ਕਰਨ ਲਈ) ਕੇਸਾਂ ਦੀਆਂ ਪੱਟੀਆਂ ਸੰਵਾਰਦੀ ਹੈ, ਪ੍ਰਭੂ ਦੇ ਪਿਆਰ ਨੂੰ (ਸੋਹਣਾ) ਕੱਪੜਾ ਤੇ (ਗਹਿਣਿਆਂ ਦਾ) ਸਿੰਗਾਰ ਬਣਾਂਦੀ ਹੈ।ਪਦ ਅਰਥ ਧੜੀ = ਪੱਟੀਆਂ। ਮਾਡੀਐ = ਸਜਾਂਦੀ ਹੈ।
SikhNet (Spanish)Oh esposa, decora tu cabello con la Verdad, decóralo de Amor.
ਚੰਦਨੁ ਚੀਤਿ ਵਸਾਇਆ; ਮੰਦਰੁ ਦਸਵਾ ਦੁਆਰੁ ॥
chandan cheet vasaaeaa; mandar dasavaa duaar |
Sant Singh KhalsaLike the essence of sandalwood, He permeates her consciousness, and the Temple of the Tenth Gate is opened.
Manmohan SinghDwelling (of the Lord) in the conscious she makes her sandal (make on the forehead) and the tenth gate her mansion.
Manmohan Singh (Punjabi)ਸੁਆਮੀ ਨੂੰ ਚਿੱਤ ਵਿੱਚ ਟਿਕਾਉਣ ਨੂੰ ਚੰਨਣ (ਦਾ ਮੱਥੇ ਤੇ ਟਿਕਾ) ਅਤੇ ਦਸਵੇ-ਦਰ ਨੂੰ ਆਪਣਾ ਮਹਿਲ ਬਣਾਉਂਦੀ ਹੈ।
Fareedkot Teekaਪੁਨਾ ਚਿਤ ਵਿਖੇ ਜੋ ਸਗੁਨ ਮੂਰਤੀ ਕਾ ਧਿਆਨ ਕਰਾ ਹੈ, ਸੋ ਚੰਦਨ ਆਦਿ ਸੁਗੰਧ ਲਗਾਈ ਹੈ ਔਰ ਮੰਦਰ ਦਸਮਾਂ ਦ੍ਵਾਰ ਹੈ। ਵਾ ਸ੍ਵਰਗ ਵਿਸਰਗ ਆਦਿਕੋਂ ਕਾ ਆਸਰਾ ਰੂਪ ਦਸਵਾਂ ਹੈ, ਸੋਈ ਮੰਦਰ, ਵਾ ਨੌ ਦ੍ਵਾਰੋਂ ਮੇਂ ਦਸਵਾਂ ਪ੍ਰਕਾਸਕ ਚੈਤੰਨ, ਵਾ ਨੌ ਦ੍ਵਾਰੇ ਗੋਲਕ ਔਰ ਦਸਵਾਂ ਅੰਤਸਕਰਨ ਮੰਦਰ ਹੈ॥
Prof. Sahib Singhਜਿਸ ਨੇ ਪ੍ਰਭੂ ਨੂੰ ਆਪਣੇ ਚਿੱਤ ਵਿਚ ਵਸਾਇਆ ਹੈ (ਤੇ, ਇਹ, ਮਾਨੋ, ਉਸ ਨੇ ਮੱਥੇ ਉਤੇ) ਚੰਦਨ (ਦਾ ਟਿੱਕਾ ਲਾਇਆ) ਹੈ, ਜਿਸ ਨੇ ਆਪਣੇ ਦਸਵੇਂ ਦੁਆਰ (ਦਿਮਾਗ਼, ਚਿੱਤ-ਆਕਾਸ਼) ਨੂੰ (ਪਤੀ-ਪ੍ਰਭੂ ਦੇ ਰਹਿਣ ਲਈ) ਸੋਹਣਾ ਘਰ ਬਣਾਇਆ ਹੈ।ਪਦ ਅਰਥ ਚੀਤਿ = ਚਿੱਤ ਵਿਚ। ਦੀਪਕੁ = ਦੀਵਾ। ਸਬਦਿ = ਗੁਰੂ ਦੇ ਸ਼ਬਦ ਵਿਚ। ਵਿਗਾਸਿਆ = (ਆਪਣਾ ਹਿਰਦਾ) ਹੁਲਾਰੇ ਵਿਚ ਲਿਆਂਦਾ ਹੈ।
SikhNet (Spanish)Colecta el Aroma de Dios en tu conciencia y vive en el templo de tu interior.
ਦੀਪਕੁ ਸਬਦਿ ਵਿਗਾਸਿਆ; ਰਾਮ ਨਾਮੁ ਉਰ ਹਾਰੁ ॥੫॥
deepak sabad vigaasiaa; raam naam ur haar |5|
Sant Singh KhalsaThe lamp of the Shabad is lit, and the Name of the Lord is her necklace. ||5||
Manmohan SinghShe lights the lamp of the Word and has God's Name as her necklace.
Manmohan Singh (Punjabi)ਉਹ ਗੁਰ-ਸ਼ਬਦ ਦਾ ਦੀਵਾ ਜਗਾਉਂਦੀ ਹੈ ਅਤੇ ਰੱਬ ਦੇ ਨਾਮ ਦੀ ਉਸ ਕੋਲਿ ਗਲ-ਮਾਲਾ ਹੈ।
Fareedkot Teekaਤਿਸ ਅੰਤਸਕਰਨ ਮੇਂ ਗੁਰੋਂ ਕੇ ਉਪਦੇਸ਼ ਕਾ ਦੀਪਕੁ ਪ੍ਰਕਾਸਿਆ ਹੈ, ਔਰ ਰਾਮ ਕੇ ਨਾਮ ਕਾ ਜਪਣਾ ਏਹੀ (ਉਰ) ਹਿਰਦੇ ਪਰ (ਹਾਰੁ) ਸੋਭਤਾ ਹੈ॥੫॥
Prof. Sahib Singhਜਿਸ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਹਿਰਦੇ ਨੂੰ) ਹੁਲਾਰੇ ਵਿਚ ਲਿਆਂਦਾ ਹੈ (ਤੇ, ਇਹ, ਮਾਨੋ, ਉਸ ਨੇ ਹਿਰਦੇ ਵਿਚ) ਦੀਵਾ (ਜਗਾਇਆ ਹੈ), ਜਿਸ ਨੇ ਪਰਮਾਤਮਾ ਦੇ ਨਾਮ ਨੂੰ ਆਪਣੇ ਗਲ ਦਾ ਹਾਰ ਬਣਾ ਲਿਆ ਹੈ ॥੫॥ਪਦ ਅਰਥ ਉਰ ਹਾਰੁ = ਹਿਰਦੇ ਦਾ (ਛਾਤੀ ਦਾ) ਹਾਰ ॥੫॥
SikhNet (Spanish)Alma florecerá a través de la Palabra, Ésta es tu luz y así llevarás el Nombre del Señor en tu corazón. (5)
ਨਾਰੀ ਅੰਦਰਿ ਸੋਹਣੀ; ਮਸਤਕਿ ਮਣੀ ਪਿਆਰੁ ॥
naaree andar sohanee; masatak manee piaar |
Sant Singh KhalsaShe is the most beautiful among women; upon her forehead she wears the Jewel of the Lord's Love.
Manmohan SinghAmongst women she is beautiful and on her brow she wears the jewel of Lord's love.
Manmohan Singh (Punjabi)ਇਸਤ੍ਰੀਆਂ ਵਿੱਚ ਉਹ ਸੁੰਦਰ ਹੈ ਅਤੇ ਆਪਣੇ ਮੱਥੇ ਉਤੇ ਉਸ ਨੇ ਸੁਆਮੀ ਦੇ ਸਨੇਹ ਦਾ ਮਾਣਕ ਪਹਿਨਿਆ ਹੋਇਆ ਹੈ।
Fareedkot Teekaਸੋ ਜੀਵ ਰੂਪੀ ਇਸਤ੍ਰੀ ਔਰ ਇਸਤ੍ਰੀਓਂ ਮੇਂ ਸੁੰਦਰ ਹੈ, ਔਰ ਗੁਰਾਂ ਕਾ ਪਿਆਰ ਰੂਪੀ ਮਸਤਕ ਪਰ ਮਣੀ ਹੈ॥
Prof. Sahib Singhਜਿਸ ਨੇ ਆਪਣੇ ਮੱਥੇ ਉਤੇ ਪ੍ਰਭੂ ਦੇ ਪਿਆਰ ਦਾ ਜੜਾਊ ਟਿੱਕਾ ਲਾਇਆ ਹੋਇਆ ਹੈ, ਜਿਸ ਨੇ ਸਦਾ-ਥਿਰ ਰਹਿਣ ਵਾਲੇ ਬੇਅੰਤ ਪ੍ਰਭੂ ਦੇ ਪ੍ਰੇਮ ਵਿਚ ਆਪਣੀ ਸੁਰਤ (ਜੋੜ ਕੇ) ਸੋਹਣੀ ਬਣਾ ਲਈ ਹੈ।ਪਦ ਅਰਥ ਮਸਤਕਿ = ਮੱਥੇ ਉਤੇ। ਮਣੀ = ਰਤਨ, ਜੜਾਊ ਟਿੱਕਾ।
SikhNet (Spanish)Bella es la mujer que engalana su frente con la Joya del Amor.
ਸੋਭਾ ਸੁਰਤਿ ਸੁਹਾਵਣੀ; ਸਾਚੈ ਪ੍ਰੇਮਿ ਅਪਾਰ ॥
sobhaa surat suhaavanee; saachai prem apaar |
Sant Singh KhalsaHer glory and her wisdom are magnificent; her love for the Infinite Lord is True.
Manmohan SinghHer celebrity and wisdom are beauteous and true is her love for the Infinite Lord.
Manmohan Singh (Punjabi)ਉਸ ਦੀ ਮਹਿਮਾ ਤੇ ਸਿਆਣਪ ਮਨੋਹਰ ਹਨ ਅਤੇ ਉਸ ਦੀ ਪ੍ਰੀਤ ਬੇਅੰਤ ਸੁਆਮੀ ਲਈ ਸੱਚੀ ਹੈ।
Fareedkot Teekaਤਿਸ ਕੀ (ਸੋਭਾ) ਕੀਰਤੀ (ਸੁਰਤਿ) ਗ੍ਯਾਤ ਸੁਹਾਵਣੀ ਹੈ, ਜਿਸ ਕਾ ਸਾਚੇ ਪਰਮੇਸ੍ਵਰ ਵਿਖੇ ਅਪਾਰ ਪ੍ਰੇਮ ਹੈ॥
Prof. Sahib Singh(ਤੇ, ਇਸੇ ਨੂੰ ਉਹ ਆਪਣੀ) ਸੋਭਾ (ਸਮਝਦੀ ਹੈ), ਉਹ ਜੀਵ-ਇਸਤ੍ਰੀ ਹੋਰ ਜੀਵ-ਇਸਤ੍ਰੀਆਂ ਵਿਚ (ਮੰਨੀ ਪ੍ਰਮੰਨੀ) ਸੋਹਣੀ ਹੈ।
SikhNet (Spanish)Y ésta es la Gloria que ella atesora en su mente, el Amor del Señor Verdadero.
ਬਿਨੁ ਪਿਰ. ਪੁਰਖੁ ਨ ਜਾਣਈ; ਸਾਚੇ ਗੁਰ ਕੈ ਹੇਤਿ ਪਿਆਰਿ ॥੬॥
bin pir. purakh na jaanee; saache gur kai het piaar |6|
Sant Singh KhalsaOther than her Beloved Lord, she knows no man. She enshrines love for the True Guru. ||6||
Manmohan SinghShe knows no man except her Beloved. It is only the True Guru she enshrines love and affection for.
Manmohan Singh (Punjabi)ਉਹ ਬਗ਼ੈਰ ਆਪਣੇ ਪ੍ਰੀਤਮ ਦੇ ਕਿਸੇ ਨੂੰ ਪੁਰਸ਼ ਨਹੀਂ ਸਮਝਦੀ। ਕੇਵਲ ਸਤਿਗੁਰਾਂ ਲਈ ਹੀ ਉਹ ਮੁਹੱਬਤ ਤੇ ਉਲਫ਼ਤ ਰੱਖਦੀ ਹੈ।
Fareedkot Teekaਵਹੁ ਪਰਮੇਸ੍ਵਰ ਪਤੀ ਸੇ ਬਿਨਾਂ ਕਿਸੀ ਮੇਂ ਪੁਰਖ ਭਾਵਨਾ ਨਹੀਂ ਕਰਤੀ ਹੈ, ਔਰ ਸਚੇ ਗੁਰੋਂ ਕੇ ਵਿਖੇ ਜਿਸ ਕੇ ਮਨ ਕਾ ਹਿਤ ਹੈ ਔਰ ਬਾਣੀ ਕਾ ਪਿਆਰ ਹੈ, ਔਰ ਵਹੁ ਐਸੇ ਉਪਦੇਸ਼ ਕਰਤੀ ਹੈ॥੬॥
Prof. Sahib Singhਉਹ ਆਪਣੇ ਗੁਰੂ ਦੇ ਸ਼ਬਦ ਦੇ ਪ੍ਰੇਮ ਪਿਆਰ ਵਿਚ ਰਹਿ ਕੇ ਸਦਾ-ਥਿਰ ਸਰਬ-ਵਿਆਪਕ ਪ੍ਰਭੂ ਪਤੀ ਤੋਂ ਬਿਨਾ ਹੋਰ ਕਿਸੇ ਨਾਲ ਜਾਣ-ਪਛਾਣ ਨਹੀਂ ਪਾਂਦੀ ॥੬॥ਪਦ ਅਰਥ ਹੇਤਿ = ਪ੍ਰੇਮ ਵਿਚ ॥੬॥
SikhNet (Spanish)Sin embargo, sin el Amor del Guru Verdadero, no puede conocer a su Señor, su Esposo. (6)
ਨਿਸਿ ਅੰਧਿਆਰੀ ਸੁਤੀਏ; ਕਿਉ ਪਿਰ ਬਿਨੁ. ਰੈਣਿ ਵਿਹਾਇ ॥
nis andhiaaree sutee; kiau pir bin. rain vihaae |
Sant Singh KhalsaAsleep in the darkness of the night, how shall she pass her life-night without her Husband?
Manmohan SinghBut how shall she, who is asleep during the dark night, pass her night without her Beloved?
Manmohan Singh (Punjabi)ਪਰ ਜੋ ਅਨ੍ਹੇਰੀ ਰਾਤ੍ਰੀ ਅੰਦਰ ਸੁੱਤੀ ਪਈ ਹੈ, ਉਹ ਆਪਣੇ ਦਿਲਬਰ ਦੇ ਬਗ਼ੈਰ ਆਪਣੀ ਰਾਤ ਕਿਸ ਤਰ੍ਹਾਂ ਬਤੀਤ ਕਰੇਗੀ?
Fareedkot Teekaਅਵਿਦਿਆ ਰੂਪੀ ਕਾਲੀ ਰਾਤ੍ਰ ਮੇਂ ਸੁਤੀ ਹੂਈਏ, ਭਾਵ ਏਹ ਕਿ ਹੇ ਅਗ੍ਯਾਨੀ ਜੀਵ, ਤੇਰੀ (ਰੈਣਿ) ਉਮਰ ਪਤੀ ਕੇ ਭਜਨ ਬਿਨਾਂ ਕੈਸੇ ਗੁਜਰਤੀ ਹੈ, ਭਾਵ ਇਹ ਕੇ ਤੁਮ ਕੋ ਬਿਅਰਥ ਉਮਰ ਗੁਜਰਨੇ ਕਾ ਪਸਚਾਤਾਪ ਨਹੀਂ?
Prof. Sahib Singhਮਾਇਆ ਦੇ ਮੋਹ ਦੀ ਕਾਲੀ-ਬੋਲੀ ਰਾਤ ਵਿਚ ਸੁੱਤੀ ਪਈ ਜੀਵ-ਇਸਤ੍ਰੀਏ! ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ ਜ਼ਿੰਦਗੀ ਦੀ ਰਾਤ ਸੌਖੀ ਨਹੀਂ ਲੰਘ ਸਕਦੀ।ਪਦ ਅਰਥ ਨਿਸਿ ਅੰਧਿਆਰੀ = ਹਨੇਰੀ ਰਾਤ ਵਿਚ, ਮਾਇਆ ਦਾ ਮੋਹ ਦੀ ਹਨੇਰੀ ਰਾਤ ਵਿਚ। ਰੈਣਿ = ਜ਼ਿੰਦਗੀ ਦੀ ਰਾਤ।
SikhNet (Spanish)A ella, quien va a través de la obscura noche, le será imposible traspasarla sin Su Señor.
ਅੰਕੁ ਜਲਉ. ਤਨੁ ਜਾਲੀਅਉ; ਮਨੁ ਧਨੁ ਜਲਿ ਬਲਿ ਜਾਇ ॥
ank jlau. tan jaaleeo; man dhan jal bal jaae |
Sant Singh KhalsaHer limbs shall burn, her body shall burn, and her mind and wealth shall burn as well.
Manmohan SinghThine limbs shall burn and thy body shall and thy mind and wealth shall burn as well;
Manmohan Singh (Punjabi)ਤੇਰੇ ਅੰਗ ਸੜ ਜਾਣਗੇ, ਤੇਰੀ ਦੇਹਿ ਮਚ ਜਾਏਗੀ ਅਤੇ ਤੇਰਾ ਹਿਰਦਾ ਤੇ ਦੌਲਤ ਸੜ ਮੱਚ ਜਾਣਗੇ।
Fareedkot Teekaਜਿਸ ਮੇਂ ਪਰਮੇਸ੍ਵਰ ਕਾ ਨਾਮੁ ਨਹੀਂ ਐਸਾ (ਅੰਕੁ) ਰਿਦਾ ਜਲ ਜਾਵੇ, ਪੁਨਾ (ਤਨੁ) ਸਰੀਰ ਭੀ ਜਲਾਇ ਦੇਈਏ ਔਰ ਮਨੁ ਧਨੁ ਭੀ ਪਰਜ੍ਵਲਤ ਰੂਪ ਅਗਨੀ ਮੇਂ ਜਲ ਜਾਵੇ॥
Prof. Sahib Singhਸੜ ਜਾਏ ਉਹ ਹਿਰਦਾ ਤੇ ਉਹ ਸਰੀਰ (ਜਿਸ ਵਿਚ ਪ੍ਰਭੂ ਦੀ ਯਾਦ ਨਹੀਂ)। ਪ੍ਰਭੂ ਦੀ ਯਾਦ ਤੋਂ ਬਿਨਾ ਮਨ (ਵਿਕਾਰਾਂ ਵਿਚ) ਸੜ ਬਲ ਜਾਂਦਾ ਹੈ, ਮਾਇਆ-ਧਨ ਭੀ ਵਿਅਰਥ ਹੀ ਜਾਂਦਾ ਹੈ।ਪਦ ਅਰਥ ਅੰਕੁ = ਹਿਰਦਾ। ਜਲਉ = ਸੜ ਜਾਏ।
SikhNet (Spanish)Quema, oh mujer, tu cuerpo, cada pedazo de él y de tu mente también,
ਜਾ ਧਨ. ਕੰਤਿ ਨ ਰਾਵੀਆ; ਤਾ ਬਿਰਥਾ ਜੋਬਨੁ ਜਾਇ ॥੭॥
jaa dhan. kant na raaveea; taa birathaa joban jaae |7|
Sant Singh KhalsaWhen the Husband does not enjoy His bride, then her youth passes away in vain. ||7||
Manmohan SinghWhen the Husband enjoys not wife, then her youth passes away in vain.
Manmohan Singh (Punjabi)ਜਦ ਖ਼ਸਮ ਵਹੁਟੀ ਨੂੰ ਨਹੀਂ ਮਾਣਦਾ, ਤਦ ਉਸ ਦੀ ਜਵਾਨੀ ਰਾਇਗਾ ਬੀਤ ਜਾਂਦੀ ਹੈ।
Fareedkot Teekaਜੇ ਕਰ ਜੀਵ ਰੂਪੀ ਇਸਤ੍ਰੀ ਕੋ (ਕੰਤਿ) ਪਰਮੇਸ੍ਵਰ ਨੇ ਨਾਹੀ (ਰਾਵਿਆ) ਅਭੇਦ ਕੀਆ, ਤੌ (ਜੋਬਨੁ) ਪ੍ਰੇਮ ਵਾ ਮਨੁਖ ਜਨਮ ਬਿਅਰਥ ਹੀ ਜਾਤਾ ਹੈ, ਭਾਵ ਯਦਪ ਪ੍ਰੇਮ ਕਾ ਹੋਨਾ ਬਿਅਰਥ ਨਹੀਂ, ਪਰੰਤੂ ਇਸ ਮਾਨੁਖ ਜਨਮ ਮੇਂ ਸਾਖ੍ਯਾਤ ਨਾ ਹੋਨੇ ਤਕ ਬਿਅਰਥਤਾ ਕਹੀ॥੭॥
Prof. Sahib Singhਜੇ ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਨੇ ਪਿਆਰ ਨਹੀਂ ਕੀਤਾ, ਤਾਂ ਉਸ ਦੀ ਜਵਾਨੀ ਵਿਅਰਥ ਹੀ ਚਲੀ ਜਾਂਦੀ ਹੈ ॥੭॥ਪਦ ਅਰਥ ਜਾਲੀਅਉ = ਸਾੜਿਆ ਜਾਏ। ਜਾ = ਜਦੋਂ। ਕੰਤਿ = ਕੰਤ ਨੇ। ਨ ਰਾਵੀਆ = ਪਿਆਰ ਨ ਕੀਤਾ ॥੭॥
SikhNet (Spanish)pues vana es esa belleza tuya que se desperdicia impunemente si tu Maestro no disfruta de ti. (7)
ਸੇਜੈ ਕੰਤ ਮਹੇਲੜੀ; ਸੂਤੀ. ਬੂਝ ਨ ਪਾਇ ॥
sejai kant mahelarree; sootee. boojh na paae |
Sant Singh KhalsaThe Husband is on the Bed, but the bride is asleep, and so she does not come to know Him.
Manmohan SinghHer Spouse is on the couch but the wife being asleep has no knowledge of Him.
Manmohan Singh (Punjabi)ਉਸ ਦਾ ਭਰਤਾ ਸੇਜ ਉਤੇ ਹੈ, ਪਰ ਸੁੱਤੀ ਹੋਈ ਹੋਣ ਕਰਕੇ ਵਹੁਟੀ ਨੂੰ ਉਸ ਦੀ ਗਿਆਤ ਹੀ ਨਹੀਂ।
Fareedkot Teekaਅੰਤਸਕਰਨ ਰੂਪੀ ਛੇਜਾ ਪਰ (ਕੰਤ) ਸਾਖੀ ਚੈਤਨ ਬਿਰਾਜਮਾਨੁ ਹੈ, (ਮਹੇਲੜੀ) ਜੀਵ ਰੂਪੀ ਇਸਤ੍ਰੀ ਅਵਿਦਿਆ ਨਿੰਦ੍ਰਾ ਮੇਂ ਸੁਤੀ ਹੂਈ ਹੈ, ਯਾਂ ਤੇ ਆਤਮ ਸਰੂਪ ਕੀ ਸਮਝ ਨਹੀਂ ਪ੍ਰਾਪਤਿ ਹੂਈ॥
Prof. Sahib Singhਭਾਗ-ਹੀਣ ਜੀਵ-ਇਸਤ੍ਰੀ ਖਸਮ-ਪ੍ਰਭੂ ਦੀ ਸੇਜ ਉਤੇ ਸੁੱਤੀ ਪਈ ਹੈ, ਪਰ ਇਸ ਨੂੰ ਸਮਝ ਨਹੀਂ (ਹਿਰਦੇ-ਸੇਜ ਉੱਤੇ ਜੀਵਾਤਮਾ ਤੇ ਪਰਮਾਤਮਾ ਦਾ ਇਕੱਠਾ ਨਿਵਾਸ ਹੈ, ਪਰ ਮਾਇਆ-ਮੋਹੀ ਜਿੰਦ ਨੂੰ ਇਸ ਦੀ ਸਾਰ ਨਹੀਂ ਹੈ)।ਪਦ ਅਰਥ ਸੇਜੈ ਕੰਤ = ਕੰਤ ਦੀ ਸੇਜ ਉਤੇ। ਮਹੇਲੜੀ = ਅੰਞਾਣ ਮਹੇਲੀ, ਅੰਞਾਣ ਜੀਵ-ਇਸਤ੍ਰੀ। ਬੂਝ = ਸਮਝ।
SikhNet (Spanish)La verdadera Esposa es aquella que duerme sin preocupación en el regazo de Su Señor.
ਹਉ ਸੁਤੀ. ਪਿਰੁ ਜਾਗਣਾ; ਕਿਸ ਕਉ ਪੂਛਉ ਜਾਇ ॥
hau sutee. pir jaaganaa; kis kau poochhau jaae |
Sant Singh KhalsaWhile I am asleep, my Husband Lord is awake. Where can I go for advice?
Manmohan SinghWhile I sleep, my Beloved is awake. Whom should I go to consult?
Manmohan Singh (Punjabi)ਮੈਂ ਸੌ ਰਹੀ ਹਾਂ, ਮੇਰਾ ਪ੍ਰੀਤਮ ਜਾਗਦਾ ਹੈ। ਮੈਂ ਕੀਹਦੇ ਕੋਲਿ ਮਸ਼ਵਰਾ ਕਰਨ ਲਈ ਜਾਵਾਂ?
Fareedkot Teeka(ਹਉ) ਮੈਂ ਭੀ ਪੂਰਬਕਾਲ ਮੇਂ ਜੀਵ ਰੂਪ ਇਸਤ੍ਰੀ ਸੋਈ ਹੂਈ ਥੀ, ਔਰ (ਪਿਰੁ) ਪਤੀ ਪ੍ਰਮੇਸ੍ਵਰੁ (ਜਾਗਣਾ) ਪ੍ਰਕਾਸ ਰੂਪ ਕੇ ਮਿਲਾਪ ਕਾ ਰਸਤਾ ਕਿਸ ਕੋ ਜਾਇ ਕਰ ਪੂਛੀਐ, ਐਸੇ ਕਹਤੀ ਥੀ॥
Prof. Sahib Singhਹੇ ਪ੍ਰਭੂ-ਪਤੀ! ਮੈਂ ਜੀਵ-ਇਸਤ੍ਰੀ (ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤੀ ਰਹਿੰਦੀ ਹਾਂ, ਤੂੰ ਪਤੀ ਸਦਾ ਜਾਗਦਾ ਹੈਂ (ਤੈਨੂੰ ਮਾਇਆ ਵਿਆਪ ਨਹੀਂ ਸਕਦੀ); ਮੈਂ ਕਿਸ ਪਾਸੋਂ ਜਾ ਕੇ ਪੁੱਛਾਂ (ਕਿ ਮੈਂ ਕਿਸ ਤਰ੍ਹਾਂ ਮਾਇਆ ਦੀ ਨੀਂਦ ਵਿਚੋਂ ਜਾਗ ਕੇ ਤੈਨੂੰ ਮਿਲ ਸਕਦੀ ਹਾਂ)?ਪਦ ਅਰਥ ਪੂਛਉ = ਪੂਛਉਂ, ਮੈਂ ਪੁੱਛਾਂ।
SikhNet (Spanish)Mi Señor permanece despierto mientras yo duermo, pero ¿quién me puede hablar acerca de Él?
ਸਤਿਗੁਰਿ ਮੇਲੀ ਭੈ ਵਸੀ; ਨਾਨਕ ਪ੍ਰੇਮੁ ਸਖਾਇ ॥੮॥੨॥
satigur melee bhai vasee; naanak prem sakhaae |8|2|
Sant Singh KhalsaThe True Guru has led me to meet Him, and now I dwell in the Fear of God. O Nanak, His Love is always with me. ||8||2||
Manmohan SinghNanak, the True Guru has taught me Lord's love, has caused me to meet Him and I abide in His fear.
Manmohan Singh (Punjabi)ਨਾਨਕ ਸੱਚੇ ਗੁਰਾਂ ਨੇ ਮੈਨੂੰ ਪ੍ਰਭੂ ਦੀ ਪ੍ਰੀਤ ਸਿਖਾਈ ਹੈ, ਮੈਨੂੰ ਉਸ ਨਾਲ ਮਿਲਾ ਦਿੱਤਾ ਹੈ ਅਤੇ ਮੈਂ ਹੁਣ ਉਸ ਦੇ ਡਰ ਅੰਦਰ ਰਹਿੰਦੀ ਹਾਂ।
Fareedkot Teekaਜਬ ਜਨਮ ਮਰਨ ਕੇ ਭੈ ਸੰਜੁਗਤ ਹੋ ਕਰ ਗੁਰਾਂ ਕੇ ਗ੍ਰਹ ਵਿਖੇ (ਵਸੀ) ਨਿਵਾਸੁ ਕੀਆ, ਤਬ ਸਤਿਗੁਰਾਂ ਨੇ ਪਰਮੇਸਰ ਕੇ ਸਾਥ ਮੇਲੀ। ਸ੍ਰੀ ਗੁਰੂ ਜੀ ਕਹਤੇ ਹੈਂ: ਪਰਮੇਸਰ ਕੇ ਮਿਲਾਪ ਮੇਂ ਪ੍ਰੇਮੁ (ਸਖਾਇ) ਸਹਾਇਤਾ ਕਰਨੇ ਵਾਲਾ ਹੈ॥੮॥੨॥☬ਜਿਨ ਕੋ ਪ੍ਰੇਮ ਨੇ ਸਹਾਯਤਾ ਕਰੀ ਹੈ, ਤਿਨ ਕਾ ਨਿਸਚਾ ਦਿਖਾਵਤੇ ਹੂਏ ਕਥਨ ਕਰਤੇ ਹੈਂ:
Prof. Sahib Singhਹੇ ਨਾਨਕ! ਜਿਸ ਜੀਵ-ਇਸਤ੍ਰੀ ਨੂੰ ਸਤਿਗੁਰੂ ਨੇ (ਪ੍ਰਭੂ ਦੇ ਚਰਨਾਂ ਵਿਚ) ਮਿਲਾ ਲਿਆ ਹੈ, ਉਹ ਪਰਮਾਤਮਾ ਦੇ ਡਰ-ਅਦਬ ਵਿਚ ਟਿਕੀ ਰਹਿੰਦੀ ਹੈ, ਪਰਮਾਤਮਾ ਦਾ ਪਿਆਰ ਉਸ ਦਾ (ਜੀਵਨ-) ਸਾਥੀ ਬਣ ਜਾਂਦਾ ਹੈ ॥੮॥੨॥ਪਦ ਅਰਥ ਸਤਿਗੁਰਿ = ਸਤਿਗੁਰੂ ਨੇ। ਸਖਾਇ = ਸਖਾ, ਮਿਤ੍ਰ, ਸਾਥੀ ॥੮॥੨॥
* ਨੋਟ: ਇਸ ਸ਼ਬਦ ਦੇ ਸਿਰਲੇਖ ਵਿਚ ਲਫ਼ਜ਼ 'ਸਿਰੀਰਾਗੁ' ਨਹੀਂ ਹੈ।
SikhNet (Spanish)El Guru Verdadero ha unido a Nanak con el Señor y él vive en Temor Reverencial, y el Amor del Señor es su Única Compañía. (8-2)