ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਊੜੀ।
SikhNet (Spanish)Pauri.
ਜੋ ਮਿਲਿਆ ਹਰਿ ਦੀਬਾਣ ਸਿਉ; ਸੋ ਸਭਨੀ ਦੀਬਾਣੀ ਮਿਲਿਆ ॥
jo miliaa har deebaan siau; so sabhanee deebaanee miliaa |
Sant Singh KhalsaOne who is accepted at the Court of the Lord shall be accepted in courts everywhere.
Manmohan SinghHe, who repairs to God's court, is accepted at all the courts.
Manmohan Singh (Punjabi)ਜੋ ਵਾਹਿਗੁਰੂ ਦੇ ਦਰਬਾਰ ਅੰਦਰ ਹਾਜ਼ਰ ਹੁੰਦਾ ਹੈ ਉਹ ਸਾਰੀਆਂ ਕਚਹਿਰੀਆਂ ਅੰਦਰ ਪਰਵਾਣ ਹੁੰਦਾ ਹੈ।
Fareedkot Teekaਜੋ ਭਗਤ ਜਨ (ਹਰਿ ਦੀਬਾਣੁ) ਦਰਬਾਰ, ਭਾਵ ਸਤਸੰਗ ਮੇਂ ਮਿਲਿਆ ਹੈ, ਸੋ ਸਰਬ (ਦੀਬਾਣੀ) ਦਰਬਾਰੋਂ ਮੇਂ ਬ੍ਰਹਮ ਦ੍ਰਿਸਟੀ ਕਰ ਮਿਲਿਆ ਹੈ॥
Prof. Sahib Singhਜੋ ਮਨੁੱਖ ਹਰੀ ਦੇ ਦਰਬਾਰ ਵਿਚ ਮਿਲਿਆ (ਆਦਰ ਪਾਉਣ-ਯੋਗ ਹੋਇਆ) ਹੈ, ਉਸ ਨੂੰ (ਸੰਸਾਰ ਦੇ) ਸਭ ਦਰਬਾਰਾਂ ਵਿਚ ਆਦਰ ਮਿਲਦਾ ਹੈ।ਪਦ ਅਰਥ ਦੀਬਾਣ = ਦਰਬਾਰ।
SikhNet (Spanish)Aquél que medita en la Corte del Señor, es aceptado en todas las cortes.
ਜਿਥੈ ਓਹੁ ਜਾਇ, ਤਿਥੈ ਓਹੁ ਸੁਰਖਰੂ; ਉਸ ਕੈ ਮੁਹਿ ਡਿਠੈ, ਸਭ ਪਾਪੀ ਤਰਿਆ ॥
jithai ohu jaae, tithai ohu surakharoo; us kai muhi dditthai, sabh paapee tariaa |
Sant Singh KhalsaWherever he goes, he is recognized as honorable. Seeing his face, all sinners are saved.
Manmohan SinghWherever he goes, he stands exonerated there. By seeing his face all the sinners are saved.
Manmohan Singh (Punjabi)ਜਿਥੇ ਕਿਤੇ ਭੀ ਉਹ ਜਾਂਦਾ ਹੈ, ਉਥੇ ਉਹ ਨਿਰਦੋਸ਼ ਠਹਿਰਾਇਆ ਜਾਂਦਾ ਹੈ। ਉਸ ਦਾ ਚਿਹਰਾ ਦੇਖਣ ਦੁਆਰਾ ਸਾਰੇ ਗੁਨਾਹਗਾਰ ਪਾਰ ਉਤਰ ਜਾਂਦੇ ਹਨ।
Fareedkot Teekaਜਿਸ ਅਸਥਾਨ ਮੇਂ ਓਹੁ ਭਗਤ ਜਨ ਜਾਵੇ ਤਿਸੀ ਅਸਥਾਨ ਮੇਂ ਸੁਰਖਰੂ ਹੈ, ਉਸ ਕੇ ਦਰਸਨ ਕਰਨੇ ਸੇ ਸਭ ਪਾਪੀਓਂ ਕਾ ਸਮਦਾਉ ਤਰਾ ਹੈ॥
Prof. Sahib Singhਜਿਥੇ ਉਹ ਜਾਂਦਾ ਹੈ, ਉਥੇ ਹੀ ਉਸ ਦਾ ਮੱਥਾ ਖਿੜਿਆ ਰਹਿੰਦਾ ਹੈ, ਉਸ ਦਾ ਮੂੰਹ ਵੇਖ ਕੇ (ਭਾਵ, ਉਸ ਦਾ ਦਰਸ਼ਨ ਕਰ ਕੇ) ਸਭ ਪਾਪੀ ਤਰ ਜਾਂਦੇ ਹਨ,ਪਦ ਅਰਥ ਸੁਰਖਰੂ = ਖਿੜੇ ਮੱਥੇ ਵਾਲਾ। ਨਾਮੋ = ਨਾਮ ਹੀ।
SikhNet (Spanish)Donde sea que él habita, ahí se ve bello, aun aquéllos que traicionaron a su propio ser fueron salvados al mirar sus ojos.
ਓਸੁ ਅੰਤਰਿ ਨਾਮੁ ਨਿਧਾਨੁ ਹੈ; ਨਾਮੋ ਪਰਵਰਿਆ ॥
os antar naam nidhaan hai; naamo paravariaa |
Sant Singh KhalsaWithin him is the Treasure of the Naam, the Name of the Lord. Through the Naam, he is exalted.
Manmohan SinghWithin him is the Name treasure, and through God's Name he becomes acceptable.
Manmohan Singh (Punjabi)ਉਸ ਦੇ ਅੰਦਰ ਨਾਮ ਦਾ ਖ਼ਜ਼ਾਨਾ ਹੈ ਅਤੇ ਹਰੀ ਦੇ ਨਾਮ ਰਾਹੀਂ ਹੀ ਉਹ ਕਬੂਲ ਪੈਦਾ ਹੈ।
Fareedkot Teekaਕਿਉਂਕਿ ਉਸ ਕੇ ਰਿਦੇ ਮੇਂ ਨਾਮ ਖਜਾਨਾ ਹੈ, ਔਰ ਨਾਮ ਕਰ ਕੇ (ਪਰਵਰਿਆ) ਪਰਵਰਿਆ ਹੂਆ ਹੈ, ਵਾ ਤਿਸ ਕਾ ਨਾਮ ਹੀ ਪਰਵਾਰ ਹੈ ਵਾ ਨਾਮ ਸੇ ਪ੍ਰਵਸਤੀ ਪਾਈ ਹੈ॥
Prof. Sahib Singh(ਕਿਉਂਕਿ) ਉਸ ਦੇ ਹਿਰਦੇ ਵਿਚ ਨਾਮ ਦਾ ਖ਼ਜ਼ਾਨਾ ਹੈ, ਤੇ ਨਾਮ ਹੀ ਉਸ ਦਾ ਪਰਵਾਰ ਹੈ (ਭਾਵ, ਨਾਮ ਹੀ ਉਸ ਦੇ ਸਿਰ ਦੇ ਦੁਆਲੇ ਰੌਸ਼ਨੀ ਦਾ ਚੱਕ੍ਰ ਹੈ)।ਪਦ ਅਰਥ ਪਰਵਰਿਆ = ਪਰਵਾਰ, ਰੌਸ਼ਨੀ ਦਾ ਚੱਕਰ (ਜਿਵੇਂ 'ਚੰਦ' ਪਰਵਾਰਿਆ ਜਾਂਦਾ ਹੈ)।
SikhNet (Spanish)En él vive el Tesoro del Nombre del Señor, de Aquél que lo vuelve glorioso.
ਨਾਉ ਪੂਜੀਐ ਨਾਉ ਮੰਨੀਐ; ਨਾਇ ਕਿਲਵਿਖ ਸਭ ਹਿਰਿਆ ॥
naau poojeeai naau maneeai; naae kilavikh sabh hiriaa |
Sant Singh KhalsaHe worships the Name, and believes in the Name; the Name erases all his sinful mistakes.
Manmohan SinghThe Name he adores, the Name he believes in and God's Name effaces all his sins.
Manmohan Singh (Punjabi)ਨਾਮ ਨੂੰ ਉਹ ਪੂਜਦਾ ਹੈ, ਨਾਮ ਉਤੇ ਹੀ ਉਸ ਦਾ ਨਿਸਚਾ ਹੈ ਅਤੇ ਹਰੀ ਦਾ ਨਾਮ ਹੀ ਉਸ ਦੇ ਸਾਰੇ ਪਾਪਾਂ ਨੂੰ ਨਾਬੂਦ ਕਰਦਾ ਹੈ।
Fareedkot Teekaਵਹੁ ਪੁਰਸ ਨਾਮ ਕੋ ਪੂਜਤਾ ਔਰ ਨਾਮ ਕੋ ਮਾਨਤਾ ਹੈ, ਵਾ ਨਾਮ ਕਰ ਪੂਜੀਤਾ ਔ ਮਾਨੀਤਾ ਹੈ। ਨਾਮ ਕਰ ਕੇ ਤਿਸਨੇ ਵਾ ਨਾਮ ਨੇ ਤਿਸ ਕੇ ਸਭ ਪਾਪੋਂ ਕੋ ਦੂਰ ਕੀਆ ਹੈ॥
Prof. Sahib Singh(ਹੇ ਭਾਈ!) ਨਾਮ ਸਿਮਰਨਾ ਚਾਹੀਦਾ ਹੈ, ਤੇ ਨਾਮ ਦਾ ਹੀ ਧਿਆਨ ਧਰਨਾ ਚਾਹੀਦਾ ਹੈ, ਨਾਮ (ਜਪਣ) ਕਰ ਕੇ ਸਭ ਪਾਪ ਦੂਰ ਹੋ ਜਾਂਦੇ ਹਨ।ਪਦ ਅਰਥ ਨਾਇ = ਨਾਮ ਦੀ ਰਾਹੀਂ। ਕਿਲਵਿਖ = ਪਾਪ। ਹਿਰਿਆ = ਨਾਸ ਹੋ ਜਾਂਦੇ ਹਨ।
SikhNet (Spanish)Alaba entonces el Nombre del Señor, cree en Él, y tus faltas serán canceladas,
ਜਿਨੀ ਨਾਮੁ ਧਿਆਇਆ, ਇਕ ਮਨਿ ਇਕ ਚਿਤਿ; ਸੇ ਅਸਥਿਰੁ ਜਗਿ ਰਹਿਆ ॥੧੧॥
jinee naam dhiaaeaa, ik man ik chit; se asathir jag rahiaa |11|
Sant Singh KhalsaThose who meditate on the Name, with one-pointed mind and focused consciousness, remain forever stable in the world. ||11||
Manmohan SinghThey, who meditate on God's Name, with single mind and single heart, remain eternal in this world.
Manmohan Singh (Punjabi)ਜਿਹੜੇ ਵਾਹਿਗੁਰੂ ਦੇ ਨਾਮ ਦਾ, ਇਕ ਰਿਦੇ ਤੇ ਇਕ ਦਿਲ ਨਾਲ ਸਿਮਰਨ ਕਰਦੇ ਹਨ, ਉਹ ਇਸ ਸੰਸਾਰ ਅੰਦਰ ਅਮਰ ਰਹਿੰਦੇ ਹਨ।
Fareedkot Teekaਜਿਨ ਪੁਰਸੋਂ ਨੇ ਨਾਮ ਕੋ ਇਕ ਮਨ ਇਕ ਚਿਤ ਕਰ ਕੇ ਧਿਆਇਆ ਹੈ, ਸੋ ਜਗਤ ਮੇਂ ਤਿਨ ਕਾ ਜਸ ਅਸਥਿਰ ਰਹਾ ਹੈ॥੧੧॥☬ਗੁਰੂ ਅਮਰ ਦਾਸ ਜੀ ਪਾਸ ਏਕ ਸਿਖ ਨੇ ਪ੍ਰਸ਼ਨ ਕੀਆ ਕਿ ਹੇ ਭਗਵਨ! ਸਾਸਤ੍ਰੋਂ ਮੇਂ ਅਨੇਕ ਉਪਾਸੋਂ ਕੀ ਅਨੇਕ ਪ੍ਰਕਾਰ ਪੂਜਾ ਲਿਖੀ ਹੈ, ਔਰ ਮੈਂ ਪੂਜਾ ਕਰਾ ਚਾਹਤਾ ਹੂੰ, ਜੋ ਪੂਜਾ ਸ੍ਰੇਸਟ ਹੋਵੇ ਸੋ ਆਪ ਕਹੋ? ਤਿਸ ਪਰਥਾਇ ਸਲੋਕ ਕਹਤੇ ਹੈਂ:
Prof. Sahib Singhਜਿਨ੍ਹਾਂ ਨੇ ਏਕਾਗਰ ਚਿੱਤ ਹੋ ਕੇ ਨਾਮ ਜਪਿਆ ਹੈ, ਉਹ ਸੰਸਾਰ ਵਿਚ ਅਟੱਲ ਹੋ ਗਏ ਹਨ (ਭਾਵ, ਸੰਸਾਰ ਵਿਚ ਸਦਾ ਲਈ ਉਹਨਾਂ ਦੀ ਸੋਭਾ ਤੇ ਪ੍ਰਤਿਸ਼ਟਾ ਕਾਇਮ ਹੋ ਗਈ ਹੈ) ॥੧੧॥ਪਦ ਅਰਥ ਇਕ ਮਨਿ = ਇਕ-ਮਨ ਹੋ ਕੇ। ਅਸਥਿਰੁ = ਅਟੱਲ ॥੧੧॥
SikhNet (Spanish)pues los que habitaron en el Nombre del Señor, con una mente calmada y sencilla, se volvieron eternos para el mundo. (11)