ਸਲੋਕ ਮਃ ੩ ॥
salok mahalaa 3 |
Sant Singh KhalsaSalok, Third Mehl:
Manmohan SinghSlok Third Guru.
Manmohan Singh (Punjabi)ਸਲੋਕ, ਤੀਜੀ ਪਾਤਸ਼ਾਹੀ।
SikhNet (Spanish)Slok, Mejl Guru Amar Das, Tercer Canal Divino.
ਆਤਮਾ ਦੇਉ ਪੂਜੀਐ; ਗੁਰ ਕੈ ਸਹਜਿ ਸੁਭਾਇ ॥
aatamaa deo poojeeai; gur kai sehaj subhaae |
Sant Singh KhalsaWorship the Divine, Supreme Soul, with the intuitive peace and poise of the Guru.
Manmohan SinghWorship thou the bright Lord with the Guru-given mental equipoise.
Manmohan Singh (Punjabi)ਗੁਰਾਂ ਦੀ ਦਿਤੀ ਹੋਈ ਆਤਮਕ ਅਡੋਲਤਾ ਨਾਲ ਤੂੰ ਪ੍ਰਕਾਸ਼ਵਾਨ ਪ੍ਰਭੂ ਦੀ ਉਪਾਸ਼ਨਾ ਕਰ।
Fareedkot Teekaਗੁਰੋਂ ਕੇ ਉਪਦੇਸ਼ ਸੇ (ਸਹਜਿ) ਸਾਂਤੀ ਸੁਭਾਇ ਧਾਰਨ ਕਰ ਕੇ, (ਦੇਉ) ਪ੍ਰਕਾਸ ਰੂਪ ਜੋ (ਆਤਮਾ) ਆਪਣਾ ਆਪ ਹੈ, ਤਿਸੀ ਕਾ ਪੂਜਨ ਕਰੀਏ॥
Prof. Sahib Singhਗੁਰੂ ਦੀ ਮਤਿ ਲੈ ਕੇ ਤੇ ਗੁਰੂ ਦੇ ਸੁਭਾਉ ਵਿਚ (ਆਪਣਾ ਸੁਭਾਉ ਲੀਨ ਕਰ ਕੇ) ਜੀਵ-ਆਤਮਾ ਦਾ ਪ੍ਰਕਾਸ਼ ਕਰਨ ਵਾਲੇ (ਹਰੀ) ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ।ਪਦ ਅਰਥ ਆਤਮਾ ਦੇਉ = ਪਰਮਾਤਮਾ। ਸਹਜਿ = ਸਹਜ ਵਿਚ, ਗਿਆਨ ਅਵਸਥਾ ਵਿਚ। ਸੁਭਾਇ = ਸੁਭਾਵ ਵਿਚ (ਲੀਨ ਹੋ ਕੇ)।
SikhNet (Spanish)Alaba al Señor Supremo en la Paz del Guru.
ਆਤਮੇ ਨੋ ਆਤਮੇ ਦੀ ਪ੍ਰਤੀਤਿ ਹੋਇ; ਤਾ ਘਰ ਹੀ ਪਰਚਾ ਪਾਇ ॥
aatame no aatame dee prateet hoe; taa ghar hee parachaa paae |
Sant Singh KhalsaIf the individual soul has faith in the Supreme Soul, then it shall obtain realization within its own home.
Manmohan SinghIf the individual soul has faith in the supreme soul, it shall then obtain Divine knowledge within it's home.
Manmohan Singh (Punjabi)ਜੇਕਰ ਬੰਦੇ ਦੀ ਰੂਹ ਦਾ ਪਰਮ-ਰੂਹ ਵਿੱਚ ਭਰੋਸਾ ਬੱਝ ਜਾਵੇ, ਤਦ ਇਹ ਆਪਣੇ ਗ੍ਰਹਿ ਅੰਦਰ ਹੀ ਬ੍ਰਹਿਮ-ਗਿਆਨ ਨੂੰ ਪਰਾਪਤ ਕਰ ਲਵੇਗੀ।
Fareedkot Teekaਆਪ ਕੋ ਜਬ ਆਪਣੇ ਸਰੂਪ ਕਾ ਨਿਸਚਾ ਹੋ ਜਾਤਾ ਹੈ, ਤਬ (ਘਰ ਹੀ) ਦੇਹ ਕੇ ਅੰਤਰ ਆਤਮਾ ਮੇਂ ਹੀ ਪਰਚਾ ਪਾਇ ਲੇਤਾ ਹੈ॥
Prof. Sahib Singh(ਇਸ ਤਰ੍ਹਾਂ) ਜਦੋਂ ਜੀਵ ਨੂੰ ਪ੍ਰਭੂ (ਦੀ ਹੋਂਦ ਤੇ) ਸਿਦਕ ਬੱਝ ਜਾਵੇ, ਤਾਂ ਹਿਰਦੇ ਵਿਚ ਹੀ (ਪ੍ਰਭੂ ਨਾਲ) ਪਿਆਰ ਬਣ ਜਾਂਦਾ ਹੈ (ਤੇ ਤੀਰਥ ਆਦਿਕਾਂ ਤੇ ਜਾਣ ਦੀ ਲੋੜ ਨਹੀਂ ਰਹਿੰਦੀ),ਪਦ ਅਰਥ ਪ੍ਰਤੀਤਿ = ਯਕੀਨ। ਪਰਚਾ = ਵਾਕਫ਼ੀ, ਪਿਆਰ।
SikhNet (Spanish)Si el Alma individual tiene Fe en el Alma Universal, ella concibe al Señor en medio de su propio hogar.
ਆਤਮਾ ਅਡੋਲੁ. ਨ ਡੋਲਈ; ਗੁਰ ਕੈ ਭਾਇ ਸੁਭਾਇ ॥
aatamaa addol. na ddolee; gur kai bhaae subhaae |
Sant Singh KhalsaThe soul becomes steady, and does not waver, by the natural inclination of the Guru's Loving Will.
Manmohan SinghLike the Guru's natural inclination, the soul then becomes steady, and wavers not.
Manmohan Singh (Punjabi)ਗੁਰਾਂ ਦੇ ਕੁਦਰਤੀ ਰਜੂਅ ਦੀ ਤਰ੍ਹਾਂ ਤਦ ਰੂਹ ਅਸਥਿਰ ਹੋ ਜਾਂਦੀ ਹੈ, ਅਤੇ ਡਿਕਡੋਲੇ ਨਹੀਂ ਖਾਂਦੀ।
Fareedkot Teekaਔਰ ਆਤਮਾ ਕੂਟਸਥ ਸੋ ਅਚਲ ਹੈ ਚਲਾਇਮਾਨ ਨਹੀਂ ਹੋਤਾ, ਭਾਵ ਏਹਿ ਕਿ ਨਿਰਬਿਕਾਰ ਹੈ, ਪਰੰਤੂ ਜਿਨ੍ਹੋਂ ਨੇ ਗੁਰੋਂ ਮੇਂ (ਭਾਇ) ਪ੍ਰੇਮ ਕੀਆ ਹੈ, ਸੋ ਇਸ ਨਿਸਚੇ ਕੋ ਧਾਰ ਕਰ ਸੁਭਾਇਮਾਨ ਹੋ ਰਹੇ ਹੈਂ॥☬ਪ੍ਰਸ਼ਨ: ਜਬ ਬ੍ਰਹਮ ਆਪ ਸੇ ਭਿੰਨ ਨਹੀਂ ਤਬ ਸਭੀ ਐਸੇ ਨਿਸਚੇ ਕੋ ਧਾਰ ਕਰ ਕਿਉਂ ਨਹੀਂ ਸੋਭਤੇ ਹੈਂ?☬ਉੱਤਰੁ:
Prof. Sahib Singhਕਿਉਂਕਿ ਸਤਿਗੁਰੂ ਦੇ ਪਿਆਰ ਵਿਚ ਤੇ ਸੁਭਾਉ ਵਿਚ (ਵਰਤਿਆਂ) ਜੀਵਾਤਮਾ (ਮਾਇਆਂ ਵਲੋਂ) ਅਹਿੱਲ ਹੋ ਕੇ ਡੋਲਣੋਂ ਹਟ ਜਾਂਦਾ ਹੈ।
SikhNet (Spanish)Y el Alma ya no vacila más, así como es la naturaleza del Mismo Guru.
ਗੁਰ ਵਿਣੁ. ਸਹਜੁ ਨ ਆਵਈ; ਲੋਭੁ ਮੈਲੁ. ਨ ਵਿਚਹੁ ਜਾਇ ॥
gur vin. sehaj na aavee; lobh mail. na vichahu jaae |
Sant Singh KhalsaWithout the Guru, intuitive wisdom does not come, and the filth of greed does not depart from within.
Manmohan SinghWithout the Guru, peace is not obtained and the filth of greed departs not from within.
Manmohan Singh (Punjabi)ਗੁਰਾਂ ਦੇ ਬਗੈਰ ਆਰਾਮ ਪਰਾਪਤ ਨਹੀਂ ਹੁੰਦਾ ਅਤੇ ਲਾਲਚ ਦੀ ਮਲੀਨਤਾ ਅੰਦਰੋ ਦੂਰ ਨਹੀਂ ਹੁੰਦੀ।
Fareedkot Teekaਗੁਰੋਂ ਕੇ ਉਪਦਸ਼ ਸੇ ਬਿਨਾ (ਸਹਜੁ) ਗ੍ਯਾਨ ਨਹੀਂ ਪ੍ਰਾਪਤਿ ਹੋਤਾ ਹੈ, ਗ੍ਯਾਨ ਬਿਨਾ ਨਿਸਚਾ ਨਹੀਂ ਹੋਤਾ ॥☬ਪ੍ਰਸ਼ਨ: ਗੁਰ ਉਪਦੇਸ਼ ਸੇ ਬਿਨਾ ਕਿਉਂ ਨਹੀਂ ਨਿਹਚਾ ਹੋਤਾ? ਤਿਸ ਪਰ ਕਹਤੇ ਹੈਂ: ਅੰਤਹਕਰਣ ਕੇ ਬੀਚ ਸੇ ਲੋਭ ਉਪਲਖਤ ਸਰਬ ਬਿਕਾਰੋਂ ਰੂਪੀ ਮੈਲ ਨਿਵਰਤ ਨਹੀਂ ਹੋਤੀ ਹੈ, ਔਰ ਅਸੁਧ ਅੰਤਸਕਰਣ ਮੇਂ ਨਿਸਚੇ ਰੂਪ ਗ੍ਯਾਨ ਨਹੀਂ ਹੋਤਾ ਹੈ॥☬ਪ੍ਰਸ਼ਨ: ਮੈਲ ਕੀ ਨਿਵਿਰਤੀ ਤੋ ਗੁਰ ਉਪਦੇਸ਼ ਸੇ ਬਿਨਾ ਤੀਰਥ ਜਾਤ੍ਰਾ ਸੇ ਹੋ ਜਾਤੀ ਹੈ? ਤਿਸ ਪਰ ਕਹਤੇ ਹੈਂ:
Prof. Sahib Singhਸਤਿਗੁਰੂ ਤੋਂ ਬਿਨਾ ਅਡੋਲ ਅਵਸਥਾ ਨਹੀਂ ਆਉਂਦੀ, ਤੇ ਨਾਹ ਹੀ ਮਨ ਵਿਚੋਂ ਲੋਭ-ਮੈਲ ਦੂਰ ਹੁੰਦੀ ਹੈ।
SikhNet (Spanish)Sin el Guru, uno no puede lograr la Paz Eterna y la mugre de la avaricia no es lavada en el interior.
ਖਿਨੁ ਪਲੁ ਹਰਿ ਨਾਮੁ ਮਨਿ ਵਸੈ; ਸਭ ਅਠਸਠਿ ਤੀਰਥ ਨਾਇ ॥
khin pal har naam man vasai; sabh atthasatth teerath naae |
Sant Singh KhalsaIf the Lord's Name abides within the mind, for a moment, even for an instant, it is like bathing at all the sixty-eight sacred shrines of pilgrimage.
Manmohan SinghIf God's Name dwells in the mind even for an instant and a movement, it includes bathing at all the sixty-eight place of pilgrimage.
Manmohan Singh (Punjabi)ਜੇਕਰ ਰਬ ਦਾ ਨਾਮ ਇਕ ਮਹਤ ਤੇ ਲਮ੍ਹੇ ਭਰ ਲਈ ਭੀ ਚਿੱਤ ਅੰਦਰ ਟਿਕ ਜਾਵੇ ਤਾਂ ਸਮੂਹ ਅਠਾਹਟ ਯਾਤ੍ਰਾ ਅਸਥਾਨਾ ਤੇ ਨ੍ਹਾਉਣਾ ਇਸ ਵਿੱਚ ਆ ਜਾਂਦਾ ਹੈ।
Fareedkot Teekaਜੋ ਗੁਰ ਉਪਦੇਸ਼ ਦੁਆਰੇ ਖਿਨ ਪਲ ਮਾਤ੍ਰ ਭੀ ਹਰਿ ਨਾਮ ਮਨ ਮੇਂ ਇਸਥਿਤ ਹੋ ਜਾਵੇ, ਤੋ ਅਠਸਿਠ ਤੀਰਥ ਜੋ ਕੁਰਖੇਤ੍ਰਾਦਿ ਮੁਖ ਹੈਂ ਤਿਨ ਸਰਬ ਕੇ ਸਨਾਨ ਕਾ ਫਲ ਪ੍ਰਾਪਤਿ ਹੋਤਾ ਹੈ। ਪ੍ਰਮਾਨ ਸੁਖਮਨੀ:☬"ਕਿਨਕਾ ਏਕੁ ਜਿਸੁ ਜੀਅ ਬਸਾਵੈ॥☬ਤਾਕੀ ਮਹਿਮਾ ਗਨੀ ਨ ਆਵੈ॥"
Prof. Sahib Singhਜੇ ਇਕ ਪਲਕ ਭਰ ਭੀ ਪ੍ਰਭੂ ਦਾ ਨਾਮ ਮਨ ਵਿਚ ਵੱਸ ਜਾਏ (ਭਾਵ, ਜੇ ਜੀਵ ਇਕ ਮਨ ਇਕ ਪਲਕ ਭਰ ਭੀ ਨਾਮ ਜਪ ਸਕੇ) ਤਾਂ, ਮਾਨੋ, ਅਠਾਹਠ ਤੀਰਥਾਂ ਦਾ ਇਸ਼ਨਾਨ ਕਰ ਲੈਂਦਾ ਹੈ,
SikhNet (Spanish)Si el Nombre del Señor llega a tu mente, incluso por un instante, eso te da más mérito que irte a bañar a los sesenta y ocho lugares santos.
ਸਚੇ. ਮੈਲੁ ਨ ਲਗਈ; ਮਲੁ ਲਾਗੈ ਦੂਜੈ ਭਾਇ ॥
sache. mail na lagee; mal laagai doojai bhaae |
Sant Singh KhalsaFilth does not stick to those who are true, but filth attaches itself to those who love duality.
Manmohan SinghTo the True, filth attaches not. Impurity attaches to him who harbours love for duality.
Manmohan Singh (Punjabi)ਸਚਿਆਰਾਂ ਨੂੰ ਗੰਦਗੀ ਨਹੀਂ ਚਿਮੜਦੀ। ਪਲੀਤੀ ਉਸ ਨੂੰ ਚਿਮੜਦੀ ਹੈ ਜੋ ਹੋਰਸ ਨਾਲ ਪ੍ਰੀਤ ਪਾਉਂਦਾ ਹੈ।
Fareedkot Teeka(ਸਚੇ) ਸਚ ਸਰੂਪ ਆਤਮ ਬੇਤੇ ਜੋ ਹੈਂ ਤਿਨ ਕੋ ਮੈਲ ਨਹੀਂ ਲਗਤੀ ਹੈ, ਮੈਲ ਤੋ ਦ੍ਵੈਤ ਭਾਵਨਾ ਕਰ ਲਾਗਤੀ ਹੈ॥
Prof. Sahib Singh(ਕਿਉਂਕਿ) ਸੱਚੇ ਵਿਚ ਜੁੜੇ ਹੋਏ ਨੂੰ ਮੈਲ ਨਹੀਂ ਲਗਦੀ, ਮੈਲ਼ (ਸਦਾ) ਮਾਇਆ ਦੇ ਪਿਆਰ ਵਿਚ ਲੱਗਦੀ ਹੈ,
SikhNet (Spanish)Cuando uno habita en la Verdad, uno no es manchado, es en la dualidad que la mugre se pega.
ਧੋਤੀ ਮੂਲਿ ਨ ਉਤਰੈ; ਜੇ ਅਠਸਠਿ ਤੀਰਥ ਨਾਇ ॥
dhotee mool na utarai; je atthasatth teerath naae |
Sant Singh KhalsaThis filth cannot be washed off, even by bathing at the sixty-eight sacred shrines of pilgrimage.
Manmohan SinghBy washing, it never departs though one may have ablutions at sixty-eight shrines.
Manmohan Singh (Punjabi)ਧੋਪਣ ਦੁਆਰਾ ਇਹ ਹਰਗਿਜ਼ ਨਹੀਂ ਲਹਿੰਦੀ, ਭਾਵੇਂ ਬੰਦਾ ਅਠਾਹਟ ਧਰਮ ਅਸਥਾਨ ਤੇ ਇਸ਼ਨਾਨ ਪਿਆ ਕਰੇ।
Fareedkot Teekaਸਰੀਰ ਕੇ ਮਜਨਾਦਿ ਕਰਮੋਂ ਸੇ ਧੋਤੀ ਅਵਿਦਿਆ ਵਾ ਹੰਕਾਰ ਲੋਭਾਦਿ ਮੈਲ ਨਹੀਂ ਉਤਰਤੀ, ਵਾ (ਮੂਲਿ ਨ ਉਤਰੈ) ਕਰਮੋਂ ਕਾ ਮੂਲ ਜੋ ਅਗ੍ਯਾਨ ਹੈ ਤਿਸ ਕੇ ਸਹਿਤ ਨਹੀਂ ਉਤਰਤੀ, ਜੋ ਅਠਸਿਠ ਤੀਰਥੋਂ ਮੇਂ ਭੀ ਸਨਾਨ ਕਰੇ॥☬ਪ੍ਰਸ਼ਨ: ਪੁੰਨ ਜਨਕ ਕਰਮੋਂ ਸੇ ਮੈਲ ਕਿਉਂ ਨਹੀਂ ਉਤਰਤੀ? ਤਿਸ ਪਰ ਕਹਤੇ ਹੈਂ:
Prof. Sahib Singhਤੇ ਉਹ ਮੈਲ ਕਦੇ ਭੀ ਧੋਤਿਆਂ ਨਹੀਂ ਉਤਰਦੀ, ਭਾਵੇਂ ਅਠਾਹਠ ਤੀਰਥਾਂ ਦੇ ਇਸ਼ਨਾਨ ਪਏ ਕਰੀਏ।ਪਦ ਅਰਥ ਨਾਇ = ਨ੍ਹਾਇ, ਨ੍ਹਾ ਲੈਂਦਾ ਹੈ।
SikhNet (Spanish)Y esa impureza no se lava ni bañándose en los santuarios.
ਮਨਮੁਖ ਕਰਮ ਕਰੇ ਅਹੰਕਾਰੀ; ਸਭੁ ਦੁਖੋ ਦੁਖੁ ਕਮਾਇ ॥
manamukh karam kare ahankaaree; sabh dukho dukh kamaae |
Sant Singh KhalsaThe self-willed manmukh does deeds in egotism; he earns only pain and more pain.
Manmohan SinghThe perverse person practises deeds of pride and he earns nothing but pain over pain.
Manmohan Singh (Punjabi)ਪ੍ਰਤੀਕੂਲ ਪੁਰਸ਼ ਗਰਬ ਗੁਮਾਨ ਦੇ ਕੰਮ ਕਰਦਾ ਹੈ, ਅਤੇ ਉਹ ਨਿਰੋਲ ਕਸ਼ਟ ਉਤੇ ਕਸ਼ਟ ਦੀ ਖੱਟੀ ਖੱਟਦਾ ਹੈ।
Fareedkot Teekaਜੋ ਪੁਰਸ ਵਾਹਿਗੁਰੂ ਸੇ ਬੇਮੁਖ ਹੈਂ, ਸੋ ਕਰਮ ਤੋ ਕਰਤੇ ਹੈਂ ਪਰੰਤੂ ਹੰਕਾਰੀ ਹੋ ਕਰ ਕਰਤੇ ਹੈਂ, ਇਸ ਸੇ ਤਿਨ ਸਭ ਕਰਮੋਂ ਕੇ ਕਮਾਵਣੇ ਸੇ ਦੁਖ ਹੀ ਦੁਖ ਪ੍ਰਾਪਤਿ ਹੋਤੇ ਹੈਂ॥☬ਪ੍ਰਸ਼ਨ: ਜੀਵ ਮੈਲ ਸੇ ਰਹਿਤ ਕਬ ਹੋਤਾ ਹੈ? ਤਿਸ ਪਰ ਕਹਤੇ ਹੈਂ:
Prof. Sahib Singh(ਕਾਰਨ ਇਹ ਹੁੰਦਾ ਹੈ ਕਿ) ਮਨੁੱਖ (ਗੁਰੂ ਵਲੋਂ) ਮਨਮੁਖ (ਹੋ ਕੇ) ਅਹੰਕਾਰ ਦੇ ਆਸਰੇ (ਤੀਰਥ-ਇਸ਼ਨਾਨ ਆਦਿਕ) ਕਰਮ ਕਰਦਾ ਹੈ, ਤੇ ਦੁੱਖ ਹੀ ਦੁੱਖ ਸਹੇੜਦਾ ਹੈ।
SikhNet (Spanish)El Manmukj arrogante vive en su ego negativo y lo que gana es sólo dolor.
ਨਾਨਕ. ਮੈਲਾ, ਊਜਲੁ ਤਾ ਥੀਐ; ਜਾ ਸਤਿਗੁਰ ਮਾਹਿ ਸਮਾਇ ॥੧॥
naanak. mailaa, aoojal taa theeai; jaa satigur maeh samaae |1|
Sant Singh KhalsaO Nanak, the filthy ones become clean only when they meet and surrender to the True Guru. ||1||
Manmohan SinghNanak, only then, the dirty one becomes neat and tidy, when he merges in the True Guru.
Manmohan Singh (Punjabi)ਨਾਨਕ, ਕੇਵਲ ਤਦ, ਹੀ ਗਲੀਜ਼-ਪ੍ਰਾਣੀ ਸਾਫ ਸੁਥਰਾ ਹੁੰਦਾ ਹੈ, ਜਦ ਉਹ ਸੱਚੇ ਗੁਰਾਂ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਲਾ ਅੰਤਸਕਰਣ ਜੀਵ ਕਾ ਤਬ (ਉਜਲੁ) ਸੁਧ ਹੋਤਾ ਹੈ, ਜਬ ਸਤਿਗੁਰੋਂ ਕਾ ਉਪਦੇਸ਼ ਮਨ ਮੇਂ ਸਮਾ ਜਾਵੇ॥੧॥☬ਪ੍ਰਸ਼ਨ: ਆਪ ਲੋਗੋਂ ਕੋ ਕਿਉਂ ਨਹੀਂ ਸਮਝਾਵਤੇ ਕਿ ਤੁਮ ਗੁਰਮੁਖ ਬਨੋ?☬ਉੱਤਰੁ:
Prof. Sahib Singhਹੇ ਨਾਨਕ! ਮੈਲਾ (ਮਨ) ਤਦੋਂ ਹੀ ਪਵਿਤ੍ਰ ਹੁੰਦਾ ਹੈ, ਜੇ (ਜੀਵ) ਸਤਿਗੁਰੂ ਵਿਚ ਲੀਨ ਹੋ ਜਾਵੇ (ਭਾਵ, ਆਪਾ-ਭਾਵ ਮਿਟਾ ਦੇਵੇ) ॥੧॥
SikhNet (Spanish)Dice Nanak, el mugroso es lavado sólo si se inmerge en el Guru. (1)