ਮਾਰੂ ਮਹਲਾ ੧ ॥
maaroo mahalaa 1 |
Sant Singh KhalsaMaaroo, First Mehl:
Manmohan SinghMaru 1st Guru.
Manmohan Singh (Punjabi)ਮਾਰੂ ਪਹਿਲੀ ਪਾਤਿਸ਼ਾਹੀ।
SikhNet (Spanish)Maru, Mejl Guru Nanak, Primer Canal Divino.
ਜੋਗੀ ਜੁਗਤਿ ਨਾਮੁ ਨਿਰਮਾਇਲੁ; ਤਾ ਕੈ ਮੈਲੁ. ਨ ਰਾਤੀ ॥
jogee jugat naam niramaaeil; taa kai mail. na raatee |
Sant Singh KhalsaThe Yogi who is joined to the Naam, the Name of the Lord, is pure; he is not stained by even a particle of dirt.
Manmohan SinghThe Yogi, who is attached to the Lord's Name is pure. To him not even a particle of filth sticks.
Manmohan Singh (Punjabi)ਯੋਗੀ ਜੋ ਸੁਆਮੀ ਦੇ ਨਾਮ ਨਾਲ ਜੁੜਿਆ ਹੋਇਆ ਹੈ ਪਵਿੱਤਰ ਹੈ। ਉਸ ਨੂੰ ਇਕ ਭੋਰਾ ਭਰ ਭੀ ਮਲੀਣਤਾ ਨਹੀਂ ਚਿਮੜਦੀ।
Fareedkot Teekaਜੋਗੀ ਵਹੀ ਹੈ ਜਿਸ ਕੋ ਨਿਰਮਲ ਨਾਮ ਜਪਨੇ ਕੀ ਜੁਗਤੀ ਪ੍ਰਾਪਤ ਹੋਈ ਹੈ, ਤਿਸ ਕੇ ਮਨ ਮੇਂ ਰਤੀ ਮਾਤ੍ਰ ਭੀ ਪਾਪੋਂ ਕੀ ਮੈਲ ਨਹੀਂ ਹੈ॥
Prof. Sahib Singhਜਿਸ ਜੋਗੀ ਦੀ ਜੀਵਨ-ਜੁਗਤਿ ਪਰਮਾਤਮਾ ਦਾ ਪਵਿਤ੍ਰ ਨਾਮ (ਸਿਮਰਨਾ) ਹੈ, ਉਸ ਦੇ ਮਨ ਵਿਚ (ਵਿਕਾਰਾਂ ਵਾਲੀ) ਰਤਾ ਭੀ ਮੈਲ ਨਹੀਂ ਰਹਿ ਜਾਂਦੀ।ਪਦ ਅਰਥ ਜੁਗਤਿ = ਤਰੀਕਾ, ਰਹਿਤ-ਬਹਿਤ। ਨਿਰਮਾਇਲੁ = ਨਿਰਮਲ, ਪਵਿਤ੍ਰ। ਤਾ ਕੈ = ਉਸ (ਜੋਗੀ ਦੇ ਮਨ) ਵਿਚ। ਰਾਤੀ = ਰਤਾ ਭਰ ਵੀ।
SikhNet (Spanish)Al Yogui que conoce el Sendero del Nombre Inmaculado, a él ni siquiera una partícula de cochambre se le pega,
ਪ੍ਰੀਤਮ ਨਾਥੁ ਸਦਾ ਸਚੁ ਸੰਗੇ; ਜਨਮ ਮਰਣ ਗਤਿ ਬੀਤੀ ॥੧॥
preetam naath sadaa sach sange; janam maran gat beetee |1|
Sant Singh KhalsaThe True Lord, his Beloved, is always with him; the rounds of birth and death are ended for him. ||1||
Manmohan SinghThe Beloved, True Lord, he ever deems to be with him and his state of coming and going is ended.
Manmohan Singh (Punjabi)ਪਿਆਰੇ ਸੱਚੇ ਸੁਆਮੀ ਨੂੰ ਉਹ ਹਮੇਸ਼ਾਂ ਆਪਣੇ ਨਾਲ ਜਾਣਦਾ ਹੈ ਅਤੇ ਉਸ ਦੇ ਆਉਣ ਤੇ ਜਾਣ ਦੀ ਹਾਲਤ ਮੁਕ ਜਾਂਦੀ ਹੈ।
Fareedkot Teekaਪ੍ਰੀਤਮ ਜੋ ਸਚਾ ਨਾਥ ਹੈ, ਸੋ ਜਿਸ ਨੇ ਸਦਾ ਸੰਗ ਜਾਣਿਆਂ ਹੈ, ਜਨਮ ਮਰਣ ਕੀ ਗਤੀ ਤਿਸ ਜੋਗੀ ਕੀ ਬੀਤ ਗਈ ਹੈ॥੧॥
Prof. Sahib Singhਸਭਨਾਂ ਦਾ ਪਿਆਰਾ, ਸਭਨਾਂ ਦਾ ਖਸਮ ਤੇ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਸਦਾ ਉਸ (ਜੋਗੀ) ਦੇ ਹਿਰਦੇ ਵਿਚ ਵੱਸਦਾ ਹੈ (ਇਸ ਵਾਸਤੇ) ਜਨਮ ਮਰਨ ਦਾ ਗੇੜ ਪੈਦਾ ਕਰਨ ਵਾਲੀ ਉਸ ਦੀ ਆਤਮਕ ਅਵਸਥਾ ਮੁੱਕ ਜਾਂਦੀ ਹੈ ॥੧॥ਪਦ ਅਰਥ ਨਾਥ = ਖਸਮ-ਪ੍ਰਭੂ। ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ! ਸਦਾ ਸੰਗੇ = (ਜਿਸ ਦੇ) ਸਦਾ ਨਾਲ ਹੈ। ਗਤਿ = ਆਤਮਕ ਅਵਸਥਾ। ਬੀਤੀ = ਬੀਤ ਜਾਂਦੀ ਹੈ, ਮੁੱਕ ਜਾਂਦੀ ਹੈ ॥੧॥
SikhNet (Spanish)pues el Bienamado Señor, el Maestro del Universo, está siempre con él y se sobrepone al estado de las idas y venidas.(1)
ਗੁਸਾਈ. ਤੇਰਾ ਕਹਾ ਨਾਮੁ; ਕੈਸੇ ਜਾਤੀ ॥
gusaaee. teraa kahaa naam; kaise jaatee |
Sant Singh KhalsaO Lord of the Universe, what is Your Name, and what is it like?
Manmohan SinghO Lord of the Universe, what is Thy Name like and how is it known?
Manmohan Singh (Punjabi)ਹੇ ਕੁਲ ਆਲਮ ਦੇ ਸੁਆਮੀ! ਕਿਹੋ ਜੇਹਾ ਹੈ ਤੈਡਾਂ ਨਾਮ ਅਤੇ ਇਹ ਕਿਸ ਤਰ੍ਹਾਂ ਜਾਣਿਆ ਜਾਂਦਾ ਹੈ?
Fareedkot Teekaਹੇ ਸੁਆਮੀ! ਆਪ ਕਾ ਨਾਮ ਕਿਆ ਹੈ ਅਰ ਜਾਤੀ ਕਿਆ ਹੈ॥
Prof. Sahib Singhਹੇ ਧਰਤੀ ਦੇ ਖਸਮ-ਪ੍ਰਭੂ! ਤੇਰਾ ਕਕੋਈ ਖ਼ਾਸ ਨਾਮ ਹੈ ਤੇ ਤੇਰੀ ਕੋਈ ਖ਼ਾਸ ਜਾਤਿ ਹੈ?ਪਦ ਅਰਥ ਗੁਸਾਈ = ਹੇ ਗੋ-ਸਾਈਂ! ਹੇ ਧਰਤੀ ਦੇ ਖਸਮ-ਪ੍ਰਭੂ! ਕਹਾ = ਕਿਥੇ? ਕੈਸੇ = ਕਿਵੇਂ? ਕਹਾ ਨਾਮੁ = ਕਿਥੇ ਤੇਰਾ ਕੋਈ ਖ਼ਾਸ ਨਾਮ ਹੈ? ਤੇਰਾ ਕੋਈ ਖ਼ਾਸ ਨਾਮ ਨਹੀਂ ਹੈ। ਕੈਸੇ ਜਾਤੀ = ਕਿਵੇਂ ਤੇਰੀ ਕੋਈ ਖ਼ਾਸ ਜਾਤਿ ਹੈ? ਤੇਰੀ ਕੋਈ ਖ਼ਾਸ ਜਾਤਿ ਨਹੀਂ ਹੈ?
SikhNet (Spanish)Oh Dios, ¿cómo es Tu Nombre? , ¿de qué manera eres conocido?
ਜਾ ਤਉ. ਭੀਤਰਿ ਮਹਲਿ ਬੁਲਾਵਹਿ; ਪੂਛਉ ਬਾਤ ਨਿਰੰਤੀ ॥੧॥ ਰਹਾਉ ॥
jaa tau. bheetar mehal bulaaveh; poochhau baat nirantee |1| rahaau |
Sant Singh KhalsaIf You summon me into the Mansion of Your Presence, I will ask You, how I can become one with You. ||1||Pause||
Manmohan SinghIf Thou callest me into Thy presence, I would ask Thee one thing, as to how can the mortal become one with Thee?. Pause.
Manmohan Singh (Punjabi)ਜੇਕਰ ਤੂੰ ਮੈਨੂੰ ਆਪਣੀ ਹਜ਼ੂਰੀ ਵਿੱਚ ਸੱਦ ਲਵੇਂ, ਤਦ ਮੈਂ ਤੈਨੂੰ ਇਹ ਗੱਲ ਪੁਛਾਂਗਾ ਕਿ ਪ੍ਰਾਣੀ ਕਿਸ ਤਰ੍ਹਾਂ ਤੇਰੇ ਨਾਲ ਇਕ ਮਿਕ ਹੋ ਸਕਦਾ ਹੈ? ਠਹਿਰਾਉ।
Fareedkot Teekaਜੋ ਆਪ ਮੈਨੂੰ ਮਹਲ ਦੇ ਅੰਦਰ ਬੁਲਾਇ ਲਵੋ ਤਾਂ ਮੈਂ ਏਕ ਬਾਤ ਪਾਸ ਹੋ ਕਰ ਪੁਛ ਲਵਾਂ ਜੀ॥੧॥ ਰਹਾਉ ॥☬ਤਬ ਰਾਜਾ ਨੇ ਕਹਿਆ: ਆਪ ਬ੍ਰਾਹਮਣ ਹੋ? ਤਿਸ ਪਰ ਕਹਿਤੇ ਹੈਂ:
Prof. Sahib Singhਜਦੋਂ ਤੂੰ ਮੈਨੂੰ ਅੰਤਰ ਆਤਮੇ ਚਰਨਾਂ ਵਿਚ ਸੱਦਦਾ ਹੈਂ (ਜੋੜਦਾ ਹੈਂ) ਤਦੋਂ ਮੈਂ (ਤੈਥੋਂ) ਇਹ ਭੇਦ ਦੀ ਗੱਲ ਪੁੱਛਦਾ ਹਾਂ (ਭਾਵ, ਜਦੋਂ ਤੂੰ ਆਪਣੀ ਮੇਹਰ ਨਾਲ ਮੈਨੂੰ ਆਪਣੇ ਚਰਨਾਂ ਵਿਚ ਜੋੜਦਾ ਹੈਂ ਤਦੋਂ ਮੈਨੂੰ ਸਮਝ ਆਉਂਦੀ ਹੈ ਕਿ ਨਾਹ ਕੋਈ ਤੇਰਾ ਖ਼ਾਸ ਨਾਮ ਹੈ ਅਤੇ ਨਾਹ ਹੀ ਤੇਰੀ ਕੋਈ ਖ਼ਾਸ ਜਾਤਿ ਹੈ) ॥੧॥ ਰਹਾਉ ॥ਪਦ ਅਰਥ ਤਉ = ਤੂੰ। ਭੀਤਰਿ = ਧੁਰ ਅੰਦਰ। ਮਹਲਿ = ਮਹਿਲ ਵਿਚ, ਆਪਣੇ ਚਰਨਾਂ ਵਿਚ। ਜਾ = ਜਦੋਂ। ਪੂਛਉ = ਮੈਂ ਪੁੱਛਦਾ ਹਾਂ। ਨਿਰੰਤੀ ਬਾਤ = ਭੇਦ ਦੀ ਗੱਲ ॥੧॥ ਰਹਾਉ ॥
SikhNet (Spanish)Si me llamas a Tu Presencia, Te preguntaría ¿cómo es que uno se vuelve Uno Contigo?(1-Pausa)
ਬ੍ਰਹਮਣੁ ਬ੍ਰਹਮ ਗਿਆਨ ਇਸਨਾਨੀ; ਹਰਿ ਗੁਣ ਪੂਜੇ ਪਾਤੀ ॥
brahaman braham giaan isanaanee; har gun pooje paatee |
Sant Singh KhalsaHe alone is a Brahmin, who takes his cleansing bath in the spiritual wisdom of God, and whose leaf-offerings in worship are the Glorious Praises of the Lord.
Manmohan SinghHe alone is a Brahman, who bathes in the God's gnosis and who has God's praise for his leaves of worship for his leaves of worship.
Manmohan Singh (Punjabi)ਕੇਵਲ ਉਹ ਹੀ ਬ੍ਰਹਮਣ ਹੈ, ਜੋ ਰੱਬ ਦੀ ਗਿਆਤ ਅੰਦਰ ਨ੍ਹਾਉਂਦਾ ਹੈ ਅਤੇ ਜਿਸ ਦੇ ਕੋਲ ਉਪਾਸ਼ਨਾ ਦੇ ਪਤਿਆਂ ਦੀ ਥਾਂ ਤੇ ਵਾਹਿਗੁਰੂ ਦੀ ਕੀਰਤੀ ਹੈ।
Fareedkot Teekaਬ੍ਰਹਮਣ ਸੋ ਹੈ, ਜੋ ਬ੍ਰਹਮ ਗਿਆਨ ਜਲ ਕਾ ਇਸਨਾਨੀ ਹੂਆ ਹੈ ਔ ਹਰੀ ਕੇ ਗੁਣ ਗਾਵਤਾ ਹੈ, ਇਹੁ (ਪਾਤੀ) ਪੁਤ੍ਰੋਂ ਕਰ ਪੂਜਾ ਕਰਤਾ ਹੈ॥
Prof. Sahib Singhਉਹ ਬ੍ਰਾਹਮਣ ਬ੍ਰਹਮ (ਪਰਮਾਤਮਾ ਦਾ ਰੂਪ ਹੋ ਜਾਂਦਾ) ਹੈ ਜੋ ਪਰਮਾਤਮਾ ਦੇ ਗਿਆਨ-ਜਲ ਵਿਚ ਆਪਣੇ ਮਨ ਨੂੰ ਇਸ਼ਨਾਨ ਕਰਾਂਦਾ ਹੈ ਜੋ ਸਦਾ ਪ੍ਰਭੂ ਦੇ ਗੁਣ ਗਾਂਦਾ ਹੈ (ਮਾਨੋ, ਫੁੱਲਾਂ) ਪੱਤ੍ਰਾਂ ਨਾਲ ਪ੍ਰਭੂ ਨੂੰ ਪੂਜਦਾ ਹੈ,ਪਦ ਅਰਥ ਗਿਆਨ ਇਸਨਾਨੀ = ਗਿਆਨ ਦਾ ਇਸਨਾਨੀ, ਪਰਮਾਤਮਾ ਦੇ ਗਿਆਨ (ਦੇ ਜਲ) ਦਾ ਇਸ਼ਨਾਨੀ, ਪ੍ਰਭੂ ਦੇ ਗਿਆਨ-ਜਲ ਵਿਚ ਆਪਣੇ ਮਨ ਨੂੰ ਪਵਿਤ੍ਰ ਕਰਨ ਵਾਲਾ। ਹਰਿ ਪੂਜੇ = ਪਰਮਾਤਮਾ ਨੂੰ ਪੂਜਦਾ ਹੈ। ਪਾਤੀ = ਪੱਤਰਾਂ ਨਾਲ।
SikhNet (Spanish)Sólo será un brahmán, quien se ha bañado en la Sabiduría de Dios y quien alaba a Dios con las ofrendas de la Virtud,
ਏਕੋ ਨਾਮੁ ਏਕੁ ਨਾਰਾਇਣੁ; ਤ੍ਰਿਭਵਣ ਏਕਾ ਜੋਤੀ ॥੨॥
eko naam ek naaraaein; tribhavan ekaa jotee |2|
Sant Singh KhalsaThe One Name, the One Lord, and His One Light pervade the three worlds. ||2||
Manmohan SinghThere is but One Name, one Pervading God and the one light in the three worlds.
Manmohan Singh (Punjabi)ਤਿੰਨਾਂ ਹੀ ਜਹਾਨਾਂ ਅੰਦਰ ਕੇਵਲ ਇਕ ਨਾਮ, ਇਕ ਵਿਆਪਕ ਵਾਹਿਗੁਰੂ ਤੇ ਇਕ ਹੀ ਨੂਰ ਹੈ।
Fareedkot Teekaਏਕੋ ਏਕ ਨਾਰਾਇਨ ਕੇ ਨਾਮ ਕੋ ਜਪਤਾ ਔ ਤੀਨੋਂ ਭਵਨੋਂ ਮੇਂ ਏਕ ਜੋਤੀ ਕੋ ਜਾਨਤਾ ਹੈ॥੨॥☬ਤਬ ਰਾਜਾ ਨੇ ਕਹਿਆ: ਆਪ ਕੋਈ ਦੁਕਾਨਦਾਰ ਹੋਵੋਗੇ? ਤਿਸ ਪਰ ਕਹਿਤੇ ਹੈਂ:
Prof. Sahib Singhਜੋ ਸਿਰਫ਼ ਪਰਮਾਤਮਾ ਨੂੰ ਜੋ ਸਿਰਫ਼ ਪਰਮਾਤਮਾ ਦੇ ਨਾਮ ਨੂੰ (ਹਿਰਦੇ ਵਿਚ ਸਦਾ ਵਸਾਈ ਰੱਖਦਾ ਹੈ, ਜਿਸ ਨੂੰ) ਇਹ ਸਾਰਾ ਸੰਸਾਰ ਪ੍ਰਭੂ ਦੀ ਜੋਤਿ ਦਾ ਪਸਾਰਾ ਦਿੱਸਦਾ ਹੈ ॥੨॥ਪਦ ਅਰਥ ਏਕਾ ਜੋਤੀ = ਪ੍ਰਭੂ ਦੀ ਇਕ ਜੋਤਿ ਦਾ ਪਸਾਰਾ ॥੨॥
SikhNet (Spanish)pues hay un Solo Dios y Su Nombre es Lo Único, sí, Su Luz ilumina los tres mundos.(2)
ਜਿਹਵਾ ਡੰਡੀ ਇਹੁ ਘਟੁ ਛਾਬਾ; ਤੋਲਉ ਨਾਮੁ ਅਜਾਚੀ ॥
jihavaa ddanddee ihu ghatt chhaabaa; tolau naam ajaachee |
Sant Singh KhalsaMy tongue is the balance of the scale, and this heart of mine is the pan of the scale; I weigh the immeasurable Naam.
Manmohan SinghMaking my tongue the beam and this mind the pan of the scale, I weigh the inestimable Name.
Manmohan Singh (Punjabi)ਆਪਣੀ ਜੀਭ ਨੂੰ ਤੱਕੜੀ ਦੀ ਡੰਡੀ ਅਤੇ ਇਸ ਮਨ ਨੂੰ ਪਲੜਾ ਬਣਾ ਕੇ, ਮੈਂ ਅਮਾਪ ਨਾਮ ਨੂੰ ਜੋਖਦਾ ਹਾਂ।
Fareedkot Teekaਜਿਹਵਾ ਰੂਪ ਤੋ ਡੰਡੀ ਹੈ ਔ ਇਹੁ ਹਮਾਰਾ ਰਿਦਾ ਜੋ ਹੈ, ਸੋ ਛਾਬਾ ਹੈ, ਇਸ ਕਰ ਕੇ ਪਰਮੇਸੁਰ ਕਾ (ਨਾਮੁ) ਤੋਲਤਾ ਹੂੰ, (ਅਜਾਚੀ) ਅਗਿਣਤ ਜਪਤਾ ਹਾਂ॥
Prof. Sahib Singh(ਜਿਉਂ ਜਿਉਂ) ਮੈਂ ਆਪਣੀ ਜੀਭ ਨੂੰ ਤੱਕੜੀ ਦੀ ਡੰਡੀ ਬਣਾਂਦਾ ਹਾਂ, ਆਪਣੇ ਇਸ ਹਿਰਦੇ ਨੂੰ ਤੱਕੜੀ ਦਾ ਇਕ ਛਾਬਾ ਬਣਾਂਦਾ ਹਾਂ, (ਇਸ ਛਾਬੇ ਵਿਚ) ਅਤੁੱਲ ਪ੍ਰਭੂ ਦਾ ਨਾਮ ਤੋਲਦਾ ਹਾਂ,ਪਦ ਅਰਥ ਜਿਹਵਾ = ਜੀਭ। ਡੰਡੀ = ਤੱਕੜੀ ਦੀ ਡੰਡੀ ਜਿਸ ਦੇ ਦੋਹਾਂ ਸਿਰਿਆਂ ਤੋਂ ਡੋਰੀ ਨਾਲ ਛਾਬੇ ਲਟਕਦੇ ਹਨ। ਘਟੁ = ਹਿਰਦਾ। ਤੋਲਉ = ਮੈਂ ਤੋਲਦਾ ਹਾਂ। ਅਜਾਚੀ = ਜੋ ਜਾਚਿਆ ਨ ਜਾ ਸਕੇ। ਅਜਾਚੀ ਨਾਮੁ = ਅਤੁੱਲ ਪ੍ਰਭੂ ਦਾ ਨਾਮ।
SikhNet (Spanish)Mis labios son el balancín, mi corazón los platos de la balanza; ahí peso el Nombre Incalculable.
ਏਕੋ ਹਾਟੁ ਸਾਹੁ ਸਭਨਾ ਸਿਰਿ; ਵਣਜਾਰੇ ਇਕ ਭਾਤੀ ॥੩॥
eko haatt saahu sabhanaa sir; vanajaare ik bhaatee |3|
Sant Singh KhalsaThere is one store, and one banker above all; the merchants deal in the one commodity. ||3||
Manmohan SinghThere is but One shop and one Supreme Merchant above all. All the petty dealers deal in the same sort of commodity.
Manmohan Singh (Punjabi)ਕੇਵਲ ਇਕੋ ਹੀ ਹੱਟੀ ਹੈ ਤੇ ਸਾਰਿਆਂ ਦੇ ਉਪਰ ਇਕ ਹੀ ਸ੍ਰੋਮਣੀ ਸੁਦਾਗਰ। ਸਾਰੇ ਛੋਟੇ ਵਾਪਾਰੀ ਇਕ ਹੀ ਕਿਸਮ ਦੀ ਵਸਤੂ ਦਾ ਵਾਪਾਰ ਕਰਦੇ ਹਨ।
Fareedkot Teekaਸਤਸੰਗ ਰੂਪ ਏਕ ਹਾਟ ਹੈ, ਸਭ ਕੇ ਸਿਰ ਪਰ ਸਾਹੁ ਪਰਮੇਸੁਰ ਹੈ। ਵਣਜਾਰੇ, ਜਗ੍ਯਾਸੀ (ਇਕ ਭਾਤੀ) ਏਕ ਤਰਾਂ ਕੋ ਹੈਂ, ਭਾਵ ਸਭੀ ਪਰਮੇਸੁਰ ਕੇ ਗਾਹਕ ਹੈਂ॥੩॥☬ਤਬ ਰਾਜਾ ਨੇ ਕਹਾ: ਆਪ ਗ੍ਰਹਸਤੀ ਹੋ ਵਾ ਤਿਆਗੀ ਹੋ?
Prof. Sahib Singh(ਤੇ ਦੂਜੇ ਛਾਬੇ ਵਿਚ ਆਪਣੇ ਅੰਦਰੋਂ ਆਪਾ-ਭਾਵ ਕੱਢ ਕੇ ਰੱਖੀ ਜਾਂਦਾ ਹਾਂ, ਤਿਉਂ ਤਿਉਂ ਇਹ ਜਗਤ ਮੈਨੂੰ) ਇਕ ਹੱਟ ਦਿੱਸਦਾ ਹੈ ਜਿਥੇ ਸਾਰੇ ਹੀ ਜੀਵ ਇਕੋ ਕਿਸਮ ਦੇ (ਭਾਵ, ਪ੍ਰਭੂ-ਨਾਮ ਦੇ) ਵਣਜਾਰੇ ਦਿੱਸਦੇ ਹਨ ਤੇ ਸਭਨਾਂ ਦੇ ਸਿਰ ਉਤੇ (ਭਾਵ, ਸਭਨਾਂ ਨੂੰ ਜਿੰਦ-ਪਿੰਡ ਦੀ ਰਾਸਿ ਦੇਣ ਵਾਲਾ) ਸ਼ਾਹ ਪਰਮਾਤਮਾ ਆਪ ਹੈ ॥੩॥ਪਦ ਅਰਥ ਹਾਟੁ = ਹੱਟ, ਜਗਤ। ਸਿਰਿ = ਸਿਰ ਉਤੇ। ਵਣਜਾਰੇ = ਵਪਾਰੀ, ਵਣਜ ਕਰਨ ਵਾਲੇ, ਜੀਵ-ਵਪਾਰੀ। ਇਕ ਭਾਤੀ = ਇਕੋ ਕਿਸਮ ਦੇ। ਇਕ ਭਾਤੀ ਵਣਜਾਰੇ = ਪ੍ਰਭੂ ਦੇ ਨਾਮ ਦੇ ਹੀ ਵਪਾਰੀ ॥੩॥
SikhNet (Spanish)Hay sólo una tienda y un Príncipe mercader y todos los vendedores negocian con Lo Mismo.(3)
ਦੋਵੈ ਸਿਰੇ. ਸਤਿਗੁਰੂ ਨਿਬੇੜੇ; ਸੋ ਬੂਝੈ. ਜਿਸੁ ਏਕ ਲਿਵ ਲਾਗੀ; ਜੀਅਹੁ ਰਹੈ ਨਿਭਰਾਤੀ ॥
dovai sire. satiguroo niberre; so boojhai. jis ek liv laagee; jeeahu rahai nibharaatee |
Sant Singh KhalsaThe True Guru saves us at both ends; he alone understands, who is lovingly focused on the One Lord; his inner being remains free of doubt.
Manmohan SinghAt both the ends, the True Guru saves. He alone understands it, who is attuned to the One Lord and whose mind is free from doubt.
Manmohan Singh (Punjabi)ਦੋਹਾਂ ਕਿਨਾਰਿਆਂ ਤੇ ਸੱਚੇ ਗੁਰੂ ਹੀ ਪਾਰ ਉਤਾਰਾ ਕਰਦੇ ਹਨ। ਕੇਵਲ ਉਹ ਹੀ ਇਸ ਨੂੰ ਸਮਝਦਾ ਹੈ ਜੋ ਇਕ ਸਾਈਂ ਨੂੰ ਪਿਆਰ ਕਰਦਾ ਹੈ ਅਤੇ ਜਿਸ ਦਾ ਮਨ ਭਰਮ ਤੋਂ ਰਹਿਤ ਹੈ।
Fareedkot Teeka(ਦੋਵੈ ਸਿਰੇ) ਲੋਕ ਪ੍ਰਲੋਕ ਵਾ ਜਨਮ ਮਰਣ ਵਾ ਗ੍ਰਸਤ ਉਦਾਸ ਹਮਾਰੇ ਸਤਿਗੁਰੋਂ ਨੇ ਨਿਬੇੜੇ ਹੈਂ, ਭਾਵ ਦੁੰਦ ਮਿਟਾਇ ਦੀਏ ਹੈਂ। ਇਸ ਬਾਤ ਕੋ ਸੋ ਜਾਨਤਾ ਹੈ ਜਿਸ ਕੀ ਏਕ ਨਾਮ ਮੇਂ ਬ੍ਰਿਤੀ ਲਾਗੀ ਹੈ ਔ ਮਨ ਸੇ ਨਿਸ ਭ੍ਰਮ ਰਹਿਤਾ ਹੈ॥
Prof. Sahib Singh(ਗੁਰ-ਸ਼ਬਦ ਦੀ ਬਰਕਤਿ ਨਾਲ) ਜਿਸ ਮਨੁੱਖ ਦੀ ਸੁਰਤ ਇਕ ਪਰਮਾਤਮਾ ਵਿਚ ਟਿਕੀ ਰਹਿੰਦੀ ਹੈ ਜੋ ਅੰਤਰ ਆਤਮੇ ਭਟਕਣਾ-ਰਹਿਤ ਹੋ ਜਾਂਦਾ ਹੈ ਉਸ ਨੂੰ ਸਹੀ ਜੀਵਨ-ਜੁਗਤਿ ਦੀ ਸਮਝ ਆ ਜਾਂਦੀ ਹੈ, ਸਤਿਗੁਰੂ ਉਸ ਦਾ ਜਨਮ ਮਰਨ ਦਾ ਗੇੜ ਮੁਕਾ ਦੇਂਦਾ ਹੈ।ਪਦ ਅਰਥ ਦੋਵੈ ਸਿਰੇ = ਜਨਮ ਮਰਨ। ਨਿਬੇੜੇ = ਮੁਕਾ ਦਿੱਤੇ। ਜੀਅਹੁ = ਅੰਦਰੋਂ, ਮਨੋਂ। ਨਿਭਰਾਤੀ = ਭ੍ਰਾਂਤੀ-ਰਹਿਤ, ਭਟਕਣਾ-ਰਹਿਤ, ਅਡੋਲ।
SikhNet (Spanish)En los dos lados el Guru Verdadero los salva, pero eso sólo lo sabe aquél que está entonado en el Uno Solo
ਸਬਦੁ ਵਸਾਏ. ਭਰਮੁ ਚੁਕਾਏ; ਸਦਾ ਸੇਵਕੁ ਦਿਨੁ ਰਾਤੀ ॥੪॥
sabad vasaae. bharam chukaae; sadaa sevak din raatee |4|
Sant Singh KhalsaThe Word of the Shabad abides within, and doubt is ended, for those who constantly serve, day and night. ||4||
Manmohan SinghHe, who ever serves his Lord day and night, ends doubt and abides the Name in his mind.
Manmohan Singh (Punjabi)ਜੋ ਦਿਨ ਰਾਤ ਹਮੇਸ਼ਾਂ ਆਪਣੇ ਸਾਹਿਬ ਦੀ ਸੇਵਾ ਕਮਾਉਂਦਾ ਹੈ ਉਹ ਸੰਦੇਹ ਰਹਿਤ ਹੋ ਜਾਂਦਾ ਹੈ ਤੇ ਨਾਮ ਨੂੰ ਆਪਣੇ ਰਿਦੇ ਵਿੱਚ ਟਿਕਾ ਲੈਂਦਾ ਹੈ।
Fareedkot Teekaਜੋ ਗੁਰੋਂ ਕੇ ਉਪਦੇਸ ਕੋ ਮਨ ਮੇਂ ਵਸਾਵਤਾ ਹੈ, ਸੋ ਭਰਮ ਕੋ (ਚੁਕਾਏ) ਦੂਰ ਕਰਤਾ ਹੈ, ਔ ਸਦਾ ਹੀ ਦਿਨ ਰਾਤ ਭਗਵਤ ਕਾ ਸੇਵਕ ਹੋਤਾ ਹੈ॥੪॥☬ਫੇਰ ਰਾਜਾ ਨੇ ਕਹਿਆ: ਆਪ ਗੋਰਖ ਹੋ? ਤਿਸ ਪਰ ਕਹਿਤੇ ਹੈਂ:
Prof. Sahib Singhਉਹ ਗੁਰੂ ਦਾ ਸ਼ਬਦ ਆਪਣੇ ਹਿਰਦੇ ਵਿਚ ਵਸਾਂਦਾ ਹੈ (ਇਸ ਤਰ੍ਹਾਂ ਆਪਣੇ ਮਨ ਦੀ) ਭਟਕਣਾ ਮੁਕਾਂਦਾ ਹੈ ਤੇ ਦਿਨ ਰਾਤ ਸਦਾ ਦਾ ਸੇਵਕ ਬਣਿਆ ਰਹਿੰਦਾ ਹੈ ॥੪॥ਪਦ ਅਰਥ ਚੁਕਾਏ = ਦੂਰ ਕਰ ਦੇਂਦਾ ਹੈ ॥੪॥
SikhNet (Spanish)y tiene su mente libre de dudas, quien sirve a Dios noche y día e inscribe la Palabra en su mente. (4)
ਊਪਰਿ ਗਗਨੁ ਗਗਨ ਪਰਿ ਗੋਰਖੁ; ਤਾ ਕਾ ਅਗਮੁ ਗੁਰੂ ਪੁਨਿ ਵਾਸੀ ॥
aoopar gagan gagan par gorakh; taa kaa agam guroo pun vaasee |
Sant Singh KhalsaAbove is the sky of the mind, and beyond this sky is the Lord, the Protector of the World; the Inaccessible Lord God; the Guru abides there as well.
Manmohan SinghHigh above is the sky, above the sky is God, the Protector of the world and the Unfathomable Great Lord of that world abides there.
Manmohan Singh (Punjabi)ਉਪਰ ਆਸਮਾਨ ਹੈ, ਆਸਮਾਨ ਦੇ ਉਤੇ ਸੰਸਾਰ ਦਾ ਰਖਿਅਕ ਵਾਹਿਗੁਰੂ ਹੈ ਅਤੇ ਉਸ ਸੰਸਾਰ ਦਾ ਬੇਅੰਦਾਜ਼ ਵੱਡਾ ਸਾਈਂ ਉਥੇ ਵਸਦਾ ਹੈ।
Fareedkot Teekaਊਪਰਿ ਜੋ ਦਸਵਾਂ ਦੁਆਰ ਹੈ, (ਪਰਿ) ਭਲੀ ਪ੍ਰਕਾਰ ਤਿਸ ਮੈਂ (ਗਗਨ) ਚਿਦਾਕਾਸ ਹੈ। (ਗੋ) ਬੇਦੋਂ ਕੀ ਰਖ੍ਯਾ ਕਰਨੇ ਵਾਲਾ (ਤਾ ਕਾ) ਤਾ ਅਗਮ ਗੁਰੂ ਕਾ ਪੁਨਾ ਮੈਂ ਵਾਸੀ ਹੂੰ; ਵਾ ਚਾਰ ਤਤੋਂ ਤੇ ਊਪਰ ਜੋ ਅਕਾਸ ਹੈ, ਤਿਸ ਤੇ ਪਰੇ ਜੋ ਈਸਰ ਹੈ, ਤਿਸ ਕਾ ਗੁਰੂ ਅਗੰਮ, ਭਾਵ ਸੁਧ ਬ੍ਰਹਮ, ਮੈਂ ਤਿਸ ਕਾ ਵਾਸੀ ਹਾਂ, ਭਾਵ ਮੇਰੀ ਏਕ ਸੁਧ ਚੈਤਨ ਮੇਂ ਇਸਥਤੀ ਹੈ॥☬ਤਬ ਰਾਜਾ ਨੇ ਕਿਹਾ: ਆਪ ਉਦਾਸੀ ਹੋ? ਤਿਸ ਪਰ ਕਹਿਤੇ ਹੈਂ:
Prof. Sahib Singh(ਦੁਨੀਆ ਦੇ ਮਾਇਕ ਫੁਰਨਿਆਂ ਦੀ ਪਹੁੰਚ ਤੋਂ ਦੂਰ) ਉੱਚਾ ਉਹ ਚਿੱਤ-ਆਕਾਸ਼ ਹੈ (ਉਹ ਆਤਮਕ ਅਵਸਥਾ ਹੈ) ਜਿਥੇ ਸ੍ਰਿਸ਼ਟੀ ਦਾ ਪਾਲਕ ਪਰਮਾਤਮਾ ਵਸ ਸਕਦਾ ਹੈ; ਉਸ ਪ੍ਰਭੂ (ਦੇ ਮਿਲਾਪ) ਦਾ ਉਹ ਟਿਕਾਣਾ ਅਪਹੁੰਚ ਹੈ (ਕਿਉਂਕਿ ਜੀਵ ਮੁੜ ਮੁੜ ਮਾਇਆ ਵਲ ਪਰਤਦਾ ਰਹਿੰਦਾ ਹੈ)। ਫਿਰ ਭੀ ਗੁਰੂ ਦੀ ਰਾਹੀਂ ਉਸ ਟਿਕਾਣੇ ਦਾ ਵਸਨੀਕ ਬਣ ਜਾਈਦਾ ਹੈ।ਪਦ ਅਰਥ ਗਗਨੁ = ਆਕਾਸ਼, ਚਿਦਾਕਾਸ਼, ਚਿੱਤ-ਆਕਾਸ਼, ਦਿਮਾਗ਼। ਗੋਰਖੁ = ਧਰਤੀ ਦਾ ਮਾਲਕ ਪ੍ਰਭੂ। ਤਾ ਕਾ = ਉਸ (ਪ੍ਰਭੂ) ਦਾ। ਅਗਮੁ = ਅਪਹੁੰਚ (ਟਿਕਾਣਾ)। ਗੁਰੂ = ਗੁਰੂ (ਦੀ ਰਾਹੀਂ)। ਵਾਸੀ = ਵਸਨੀਕ। ਪੁਨਿ = ਮੁੜ।
SikhNet (Spanish)Arriba, en la Bóveda Celeste, en la Décima Puerta, ahí donde el Ser y su Insondable Guru habitan, Dios también habita ahí.
ਗੁਰ ਬਚਨੀ. ਬਾਹਰਿ ਘਰਿ ਏਕੋ; ਨਾਨਕੁ ਭਇਆ ਉਦਾਸੀ ॥੫॥੧੧॥
gur bachanee. baahar ghar eko; naanak bheaa udaasee |5|11|
Sant Singh KhalsaAccording to the Word of the Guru's Teachings, what is outside is the same as what is inside the home of the self. Nanak has become a detached renunciate. ||5||11||
Manmohan SinghBy Guru's instruction, abroad and home, deem I alike Nanak has become such an anchoret.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਬਾਹਰਵਾਰ ਅਤੇ ਘਰ ਨੂੰ ਮੈਂ ਇਕ ਸਮਾਨ ਜਾਣਦਾ ਹਾਂ। ਨਾਨਕ ਐਹੋ ਜੇਹਾ ਤਿਆਗੀ ਥੀ ਗਿਆ ਹੈ।
Fareedkot Teekaਗੁਰੋਂ ਕੇ ਬਚਨੋਂ ਦੁਆਰਾ ਹਮ ਨੇ ਬਾਹਰ ਤਥਾ ਘਰ ਮੇਂ ਏਕੋ ਹੀ ਜਾਣਿਆਂ ਹੈ। ਸ੍ਰੀ ਗੁਰੂ ਜੀ ਕਹਿਤੇ ਹੈਂ: ਐਸਾ ਮੈਂ ਉਦਾਸੀ ਭਇਆ ਹੂੰ ਔਰ ਉਪਦੇਸ ਭੀ ਕੀਆ। ਰਾਜਾ ਸੇਵਾ ਕਰ ਮੋਖ ਹੂਆ॥੫॥੧੧॥☬ਪ੍ਰੇਮੀਓਂ ਕਾ ਹਾਲੁ ਇਤਰੋਂ ਕੋ ਉਪਦੇਸ ਅਪਨੀ ਬੇਨਤੀ ਕਹਿਤੇ ਹੈਂ:
Prof. Sahib Singhਨਾਨਕ ਗੁਰੂ ਦੇ ਦੱਸੇ ਰਸਤੇ ਤੇ ਤੁਰ ਕੇ ਜਗਤ ਦੇ ਮੋਹ ਤੋਂ ਉਪਰਾਮ ਹੋ ਗਿਆ ਹੈ, (ਇਸ ਤਰ੍ਹਾਂ) ਆਪਣੇ ਅੰਦਰ ਤੇ ਸਾਰੇ ਜਗਤ ਵਿਚ ਇਕ ਪ੍ਰਭੂ ਨੂੰ ਹੀ ਵੇਖਦਾ ਹੈ ॥੫॥੧੧॥ਪਦ ਅਰਥ ਘਰਿ = ਹਿਰਦੇ ਵਿਚ। ਬਾਹਰਿ = ਜਗਤ ਵਿਚ। ਉਦਾਸੀ = ਉਪਰਾਮ, ਨਿਰਲੇਪ ॥੫॥੧੧॥
SikhNet (Spanish)A través de la Palabra de las Enseñanzas del Guru, lo que está afuera es lo mismo que lo que está adentro, Nanak se ha vuelto un Desapegado Renunciante. (5)