ੴ

ਸਿੱਖਬਾਣੀ · SikhBani

Ang 992

Sri Guru Granth Sahib · Raag Maaroo · 3 shabads, 34 lines
Translations
Shabad Guru Nanak Dev Ji Raag Maaroo continued from Ang 991

ਭਣਤਿ ਨਾਨਕੁ ਜਨੋ. ਰਵੈ ਜੇ ਹਰਿ ਮਨੋ; ਮਨ ਪਵਨ ਸਿਉ. ਅੰਮ੍ਰਿਤੁ ਪੀਜੈ ॥

bhanat naanak jano. ravai je har mano; man pavan siau. amrit peejai |

Sant Singh KhalsaNanak humbly prays, if the Lord's humble servant dwells upon Him, in his mind of minds, with his every breath, then he drinks in the Ambrosial Nectar.
Manmohan SinghSays Nanak, if in the heart of his heart, man contemplates his Lord; then with every breath of his, he quaffs nectar.
Manmohan Singh (Punjabi)ਗੁਰੂ ਜੀ ਆਖਦੇ ਹਨ, ਜੇਕਰ ਆਪਣੇ ਦਿਲ ਦੇ ਦਿਲ ਅੰਦਰ ਇਨਸਾਨ ਆਪਣੇ ਪ੍ਰਭੂ ਦਾ ਸਿਮਰਨ ਕਰੇ ਤਾਂ ਆਪਣੇ ਹਰ ਸੁਆਸ ਨਾਲ ਉਹ ਸੁਧਾਰਸ ਪਾਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਜਨ ਹਰੀ ਕੋ ਮਨ ਕਰਿ (ਰਵੈ) ਜਪੇ, ਤਾਂ ਮਨ ਔ ਪੌਣ ਕੋ ਰੋਕ ਕੈ ਦਸਵੇਂ ਦੁਆਰ ਮੇਂ ਅੰਮ੍ਰਿਤ ਪਾਨ ਕਰੈ॥
Prof. Sahib Singhਦਾਸ ਨਾਨਕ ਆਖਦਾ ਹੈ ਜੇ ਮਨੁੱਖ ਦਾ ਮਨ ਪਰਮਾਤਮਾ ਦਾ ਸਿਮਰਨ ਕਰੇ, ਤਾਂ ਮਨੁੱਖ ਮਨ ਦੀ ਇਕਾਗ੍ਰਤਾ ਨਾਲ ਸੁਆਸ ਸੁਆਸ (ਨਾਮ ਜਪ ਕੇ) ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀਂਦਾ ਹੈ।

ਪਦ ਅਰਥ ਭਣਤਿ = ਆਖਦਾ ਹੈ। ਨਾਨਕੁ ਜਨੋ = ਨਾਨਕੁ ਜਨੁ, ਦਾਸ ਨਾਨਕ। ਮਨੋ = ਮਨੁ। ਰਵੈ = ਸਿਮਰੇ। ਮਨ ਸਿਉ = ਮਨ ਨਾਲ, ਮਨ (ਦੀ ਇਕਾਗ੍ਰਤਾ) ਨਾਲ। ਪਵਨ = ਹਵਾ, ਸੁਆਸ, ਸੁਆਸ ਸੁਆਸ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਰਸ।

SikhNet (Spanish)Dice Nanak, oh amigos, quien enaltece el Nombre del Señor con toda su mente, inhala el Néctar del Señor, con cada respiración.

ਮੀਨ ਕੀ ਚਪਲ ਸਿਉ ਜੁਗਤਿ ਮਨੁ ਰਾਖੀਐ; ਉਡੈ ਨਹ ਹੰਸੁ. ਨਹ ਕੰਧੁ ਛੀਜੈ ॥੩॥੯॥

meen kee chapal siau jugat man raakheeai; uddai neh hans. neh kandh chheejai |3|9|

Sant Singh KhalsaIn this way, the fickle fish of the mind will be held steady; the swan-soul shall not fly away, and the body-wall shall not crumble. ||3||9||
Manmohan SinghIn this way thy fish-like mercurial mind shall be held and thy soul-swan shall fly not away from thy Lord and thy body wall shall not perish in vain.
Manmohan Singh (Punjabi)ਇਸ ਤਰੀਕੇ ਨਾਲ ਤੇਰਾ ਮੱਛੀ ਵਰਗਾ ਚੰਚਲ ਮਨੂਆ ਅਸਥਿਰ ਹੋ ਜਾਵੇਗਾ ਅਤੇ ਤੇਰੀ ਆਤਮਾ (ਰਾਜਹੰਸ) ਉਡਾਰੀ ਮਾਰ ਤੇਰੇ ਪ੍ਰਭੂ ਕੋਲੋਂ ਦੂਰ ਨਹੀਂ ਜਾਵੇਗੀ ਅਤੇ ਤੇਰੀ ਦੇਹ ਦੀ ਦੀਵਾਰ ਨਿਸਫਲ ਨਾਸ ਨਹੀਂ ਹੋਵੇਗੀ।
Fareedkot Teekaਮਛੀ ਮਸ ਜੋ ਚੰਚਲ ਮਨ ਹੈ ਇਸ ਪੂਰਬਕ ਹੀ ਜੁਗਤਿ ਸਿਉਂ (ਰਾਖੀਐ) ਰੋਕੀਐ, ਤਉ (ਕੰਧੁ) ਸਰੀਰੁ ਕਲਪ ਪ੍ਰਯੰਤ ਨਹੀਂ ਨਸ਼ਟ ਹੋਤਾ ਔ ਇਸ ਦੇਹ ਤੇ (ਹੰਸੁ) ਜੀਉ ਨਹੀਂ ਉਡਤਾ, ਵਾ ਜੀਉ ਵਾਰ ਵਾਰ ਦੇਹ ਤ੍ਯਾਗ ਕਰਿ ਕਹੀਂ ਜਾਤਾ ਆਵਤਾ ਨਹੀਂ ਔਰੁ ਨ ਸਰੀਰ ਨਿਸਫਲ ਹੋਤਾ ਹੈ॥੩॥੯॥
Prof. Sahib Singhਇਸ ਤਰੀਕੇ ਨਾਲ ਮੱਛੀ ਦੀ ਚੰਚਲਤਾ ਵਾਲਾ ਮਨ ਵੱਸ ਵਿਚ ਰੱਖ ਸਕੀਦਾ ਹੈ, ਮਨ ਵਿਕਾਰਾਂ ਵਲ ਨਹੀਂ ਦੌੜਦਾ, ਤੇ ਸਰੀਰ ਭੀ ਵਿਕਾਰਾਂ ਵਿਚ ਖਚਿਤ ਨਹੀਂ ਹੁੰਦਾ ॥੩॥੯॥
SikhNet (Spanish)Sí, es a través del Equilibrio que la mente, mercurial como el pez, es sostenida, y el Alma Cisne no se va, ni se desvanecen las paredes del cuerpo.(3-9)

Open this shabad (9 lines, Angs 991-992) →

Shabad Guru Nanak Dev Ji Raag Maaroo

ਮਾਰੂ ਮਹਲਾ ੧ ॥

maaroo mahalaa 1 |

Sant Singh KhalsaMaaroo, First Mehl:
Manmohan SinghMaru 1st Guru.
Manmohan Singh (Punjabi)ਮਾਰੂ ਪਹਿਲੀ ਪਾਤਿਸ਼ਾਹੀ।
SikhNet (Spanish)Maru, Mejl Guru Nanak, Primer Canal Divino.

ਮਾਇਆ ਮੁਈ ਨ ਮਨੁ ਮੁਆ; ਸਰੁ ਲਹਰੀ ਮੈ ਮਤੁ ॥

maaeaa muee na man muaa; sar laharee mai mat |

Sant Singh KhalsaMaya is not conquered, and the mind is not subdued; the waves of desire in the world-ocean are intoxicating wine.
Manmohan SinghThe desire for wealth dies not, nor is the mind stilled. The worldly desires are the currents of the world-ocean and with their wine, man is intoxicated.
Manmohan Singh (Punjabi)ਨਾਂ ਧਨ-ਦੌਲਤ ਦੀ ਖ਼ਾਹਿਸ਼ ਮਿਟਦੀ ਹੈ, ਨਾਂ ਹੀ ਮਨ ਕਾਬੂ ਆਉਂਦਾ ਹੈ। ਸੰਸਾਰੀ ਖ਼ਾਹਿਸ਼ਾਂ ਸੰਸਾਰ ਸਮੁੰਦਰ ਦੇ ਤ੍ਰੰਗ ਹਨ ਅਤੇ ਉਨ੍ਹਾਂ ਦੀ ਸ਼ਰਾਬ ਨਾਲ ਇਨਸਾਨ ਮਤਵਾਲਾ ਹੋਇਆ ਹੋਇਆ ਹੈ।
Fareedkot Teekaਮਨ ਕੀ ਤਰਫੋਂ ਮਾਇਆ ਨਹੀਂ ਮੂਈ ਔ ਮਨ ਮਾਇਆ ਕੀ ਤਰਫੋਂ ਨਹੀਂ ਮੂਆ। ਕਾਮਾਦਿਕ ਬਿਕਾਰ ਜੋ (ਸਰੁ) ਸੰਸਾਰ ਸਾਗਰ ਕੀਆਂ ਲਹਿਰਾਂ ਹੈਂ ਸੋਈ ਭਈ (ਮੈ) ਮਦਰਾ, ਤਿਸ ਕਰ (ਮਤੁ) ਮਸਤ ਹੋ ਰਹਿਆ ਹੈ॥
Prof. Sahib Singh(ਜੇਹੜਾ ਮਨੁੱਖ ਮਾਲਿਕ-ਪ੍ਰਭੂ ਨੂੰ ਆਪਣੇ ਅੰਦਰ ਵੱਸਦਾ ਨਹੀਂ ਵੇਖਦਾ, ਪ੍ਰਭੂ ਨੂੰ ਆਪਣੇ ਹਿਰਦੇ ਵਿਚ ਨਹੀਂ ਵਸਾਂਦਾ) ਉਸ ਦੀ ਮਾਇਆ ਦੀ ਤ੍ਰਿਸ਼ਨਾ ਨਹੀਂ ਮੁੱਕਦੀ, ਉਸ ਦਾ ਮਨ ਵਿਕਾਰਾਂ ਵਲੋਂ ਨਹੀਂ ਹਟਦਾ, ਉਸ ਦਾ ਹਿਰਦਾ-ਸਰੋਵਰ ਮੈਂ ਮੈਂ ਦੀਆਂ ਲਹਿਰਾਂ ਨਾਲ ਭਰਪੂਰ ਰਹਿੰਦਾ ਹੈ।

ਪਦ ਅਰਥ ਮਾਇਆ = ਮਾਇਆ ਦਾ ਪ੍ਰਭਾਵ। ਸਰੁ = ਹਿਰਦਾ-ਸਰੋਵਰ। ਲਹਿਰ = ਲਹਿਰਾਂ ਨਾਲ (ਭਰਪੂਰ)। ਮੈ ਲਹਰੀ = ਮੈਂ ਮੈਂ ਦੀਆਂ ਲਹਿਰਾਂ ਨਾਲ। ਮਤੁ = ਮਸਤ, ਨਕਾ-ਨਕ ਭਰਿਆ ਹੋਇਆ।

SikhNet (Spanish)Maya no es conquistada, ni la mente puesta bajo control,

ਬੋਹਿਥੁ ਜਲ ਸਿਰਿ ਤਰਿ ਟਿਕੈ; ਸਾਚਾ ਵਖਰੁ ਜਿਤੁ ॥

bohith jal sir tar ttikai; saachaa vakhar jit |

Sant Singh KhalsaThe boat crosses over the water, carrying the true merchandise.
Manmohan SinghThe body-boat, in which is the True Name's capital, floats over the water and reaches the yonder shore.
Manmohan Singh (Punjabi)ਦੇਹ ਜਹਾਜ਼ ਜਿਸ ਦੇ ਅੰਦਰ ਸੱਚੇ ਨਾਮ ਦੀ ਪੂੰਜੀ ਹੈ, ਪਾਣੀ ਉੱਤੇ ਦੀ ਤਰ ਕੇ ਪਾਰ ਜਾ ਟਿਕਦਾ ਹੈ।
Fareedkot Teeka(ਜਿਤ) ਜਿਸ ਸਰੀਰ ਬੋਹਥ ਮੇਂ ਪ੍ਰਮੇਸਰ ਕਾ ਨਾਮੁ ਸਚਾ ਵਖਰੁ ਹੈ, ਸੋ ਪਦਾਰਥੋਂ ਰੂਪ ਜਲ ਸੇ ਤਰ ਕੇ (ਸਿਰ) ਸਿਰੋਮਣੀ ਪ੍ਰਮਾਤਮਾ ਮੇਂ (ਟਿਕੈ) ਇਸਥਤ ਹੋਤਾ ਹੈ॥
Prof. Sahib Singhਉਹੀ ਜੀਵਨ-ਬੇੜਾ (ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ਦੇ) ਪਾਣੀਆਂ ਉਤੇ ਤਰ ਕੇ (ਪ੍ਰਭੂ-ਚਰਨਾਂ ਵਿਚ) ਟਿਕਿਆ ਰਹਿੰਦਾ ਹੈ ਜਿਸ ਵਿਚ ਸਦਾ-ਥਿਰ ਰਹਿਣ ਵਾਲਾ ਨਾਮ-ਸੌਦਾ ਹੈ।

ਪਦ ਅਰਥ ਬੋਹਿਥੁ = ਜਹਾਜ਼। ਜਲ ਸਿਰਿ = (ਮੈਂ ਮੈਂ ਦੀਆਂ ਲਹਿਰਾਂ ਦੇ) ਪਾਣੀ ਦੇ ਸਿਰ ਉਤੇ। ਤਰਿ = ਤਰ ਕੇ। ਸਾਚਾ ਵਖਰੁ = ਸਦਾ ਕਾਇਮ ਰਹਿਣ ਵਾਲਾ ਨਾਮ-ਸੌਦਾ। ਜਿਤੁ = ਜਿਸ (ਬੋਹਿਥ) ਵਿਚ।

SikhNet (Spanish)las olas rompen en el intoxicante océano del mundo, pero la Barca cruza, cruza por el agua, cargada de la Mercancía Verdadera.

ਮਾਣਕੁ ਮਨ ਮਹਿ ਮਨੁ ਮਾਰਸੀ; ਸਚਿ. ਨ ਲਾਗੈ ਕਤੁ ॥

maanak man meh man maarasee; sach. na laagai kat |

Sant Singh KhalsaThe jewel within the mind subdues the mind; attached to the Truth, it is not broken.
Manmohan SinghThe Name-jewel within the mind stills the mind and attached to truth, the mind suffers not separation.
Manmohan Singh (Punjabi)ਚਿੱਤ ਦੇ ਅੰਦਰਲਾ ਨਾਮ ਹੀਰਾ ਮਨੂਏ ਨੂੰ ਵਸ ਵਿੱਚ ਕਰ ਲੈਂਦਾ ਹੈ ਅਤੇ ਸੱਚ ਦੇ ਨਾਲ ਜੁੜੇ ਹੋਏ ਮਨ ਨੂੰ ਵਿਛੜਾ ਨਹੀਂ ਵਾਪਰਦਾ।
Fareedkot Teekaਪ੍ਰਮੇਸਰ ਰੂਪ ਮਾਣਕ ਮਨ ਮੇਂ ਹੈ। ਜੋ ਮਨ ਕੋ (ਮਾਰਸੀ) ਮਾਰੇਗਾ ਤਿਸ ਕੋ (ਸਚਿ) ਸਰੂਪ ਕੇ ਪ੍ਰਾਪਤ ਹੋਣੇ ਕਰਿ (ਕਤੁ) ਚੀਰ ਨਹੀਂ ਲਾਗੇਗਾ ਅਰਥਾਤ ਦੁਖ ਵਾ (ਕਤੁ) ਥੋੜੇ ਮਾਤ੍ਰ ਮੈਲੁ ਨਹੀਂ ਲਗਤੀ ॥
Prof. Sahib Singhਜਿਸ ਮਨ ਵਿਚ ਨਾਮ-ਮੋਤੀ ਵੱਸਦਾ ਹੈ, ਉਸ ਮਨ ਨੂੰ ਉਹ ਮੋਤੀ ਵਿਕਾਰਾਂ ਵਲੋਂ ਬਚਾ ਲੈਂਦਾ ਹੈ, ਸੱਚੇ ਨਾਮ ਵਿਚ ਜੁੜੇ ਰਹਿਣ ਦੇ ਕਾਰਨ ਉਸ ਮਨ ਵਿਚ ਤ੍ਰੇੜ ਨਹੀਂ ਆਉਂਦੀ (ਉਹ ਮਨ ਮਾਇਆ ਵਿਚ ਡੋਲਦਾ ਨਹੀਂ)।

ਪਦ ਅਰਥ ਮਾਣਕੁ = ਮੋਤੀ। ਮਾਰਸੀ = ਵੱਸ ਵਿਚ ਰੱਖੇਗਾ। ਸਚਿ = ਸੱਚ ਵਿਚ (ਜੁੜੇ ਰਹਿਣ ਨਾਲ)। ਕਤੁ = ਚੀਰ, ਤ੍ਰੇੜ, (ਮਨ ਵਿਚ) ਚੀਰ।

SikhNet (Spanish)La Joya en el interior subyuga a la mente y aferrada a la Verdad no se quiebra.

ਰਾਜਾ ਤਖਤਿ ਟਿਕੈ. ਗੁਣੀ; ਭੈ ਪੰਚਾਇਣ ਰਤੁ ॥੧॥

raajaa takhat ttikai. gunee; bhai panchaaein rat |1|

Sant Singh KhalsaThe king is seated upon the throne, imbued with the Fear of God and the five qualities. ||1||
Manmohan SinghImbued with the Lord's fear and the five virtues, soul, the King, is seated on the throne.
Manmohan Singh (Punjabi)ਪ੍ਰਭੂ ਦੇ ਡਰ ਅਤੇ ਪੰਜਾਂ ਨੇਕੀਆਂ ਨਾਲ ਰੰਗੀਜਿਆ ਹੋਇਆ ਜੀਵ, ਪਾਤਿਸ਼ਾਹ, ਰਾਜਸਿੰਘਾਸਣ ਤੇ ਬੈਠ ਜਾਂਦਾ ਹੈ।
Fareedkot Teekaਸੰਸਾਰ ਤਖਤ ਪਰ ਬਿਰਾਜਮਾਨ ਜੋ ਰਾਜਾ ਪ੍ਰਮੇਸਰ ਹੈ। ਤਿਸ ਮੇਂ ਸੋ ਗੁਣੀ ਪੁਰਸ ਟਿਕਤਾ ਹੈ ਜਿਸ ਕੀ (ਪੰਚਾਇਣ) ਪੰਚ ਸੰਤੋਂ ਕਾ ਘਰ ਜੋ ਪ੍ਰਮਾਤਮਾ ਹੈ, ਤਿਸ ਕੇ ਭੈ ਸਾਥ (ਰਤੁ) ਰਤਾ ਹੈ॥੧॥
Prof. Sahib Singhਪ੍ਰਭੂ ਦੇ ਡਰ-ਅਦਬ ਵਿਚ ਰੱਤਾ ਹੋਇਆ ਜੀਵਾਤਮਾ ਪ੍ਰਭੂ ਦੇ ਗੁਣਾਂ ਵਿਚ ਪਰਵਿਰਤ ਰਹਿਣ ਕਰਕੇ ਅੰਦਰ ਹੀ ਹਿਰਦੇ-ਤਖ਼ਤ ਉਤੇ ਟਿਕਿਆ ਰਹਿੰਦਾ ਹੈ (ਬਾਹਰ ਨਹੀਂ ਭਟਕਦਾ) ॥੧॥

ਪਦ ਅਰਥ ਰਾਜਾ = ਜੀਵਾਤਮਾ। ਤਖਤਿ = ਹਿਰਦੇ-ਤਖ਼ਤ ਉਤੇ, ਅਡੋਲਤਾ ਦੇ ਤਖ਼ਤ ਉਤੇ। ਗੁਣੀ = ਗੁਣਾਂ ਦੇ ਕਾਰਨ। ਭੈ ਪੰਚਾਇਣ = ਪੰਚਾਇਣ ਦੇ ਡਰ ਵਿਚ। ਰਤੁ = ਰੱਤਾ ਹੋਇਆ। ਪੰਚਾਇਣ = ਪਰਮਾਤਮਾ {ਪੰਚ-ਅਯਨ = ਪੰਜਾਂ ਤੱਤਾਂ ਦਾ ਘਰ, ਪੰਜਾਂ ਤੱਤਾਂ ਦਾ ਸੋਮਾ} ॥੧॥

SikhNet (Spanish)El rey permanece sentado en el trono, invadido por el Temor a Dios y por las cinco Cualidades. (1)

ਬਾਬਾ ਸਾਚਾ ਸਾਹਿਬੁ; ਦੂਰਿ. ਨ ਦੇਖੁ ॥

baabaa saachaa saahib; door. na dekh |

Sant Singh KhalsaO Baba, do not see your True Lord and Master as being far away.
Manmohan SinghO father, see thou not thy true Lord afar.
Manmohan Singh (Punjabi)ਹੇ ਪਿਤਾ! ਤੂੰ ਆਪਣੇ ਸੱਚੇ ਸੁਆਮੀ ਨੂੰ ਦੁਰੇਡੇ ਨਾਂ ਤੱਕ।
Fareedkot Teekaਹੇ ਭਾਈ! ਸਾਚਾ ਸਾਹਿਬੁ ਤੇਰੇ ਸਾਥ ਹੀ ਹੈ, ਤਿਸ ਕੋ ਤੂੰ ਦੂਰ ਨਾ ਦੇਖ॥
Prof. Sahib Singhਹੇ ਭਾਈ! ਸਦਾ ਕਾਇਮ ਰਹਿਣ ਵਾਲੇ ਮਾਲਕ-ਪ੍ਰਭੂ ਨੂੰ (ਆਪਣੇ ਆਪ ਤੋਂ) ਦੂਰ ਵੱਸਦਾ ਨਾਹ ਸਮਝ (ਸੱਚਾ ਮਾਲਕ ਤੇਰੇ ਆਪਣੇ ਅੰਦਰ ਵੱਸ ਰਿਹਾ ਹੈ)।

ਪਦ ਅਰਥ ਬਾਬਾ = ਹੇ ਭਾਈ! ਸਾਚਾ = ਸਦਾ ਕਾਇਮ ਰਹਿਣ ਵਾਲਾ। ਦੂਰਿ = ਆਪਣੇ ਆਪ ਤੋਂ ਦੂਰ।

SikhNet (Spanish)Oh Baba, no veas a tu Señor lejos de ti.

ਸਰਬ ਜੋਤਿ ਜਗਜੀਵਨਾ; ਸਿਰਿ ਸਿਰਿ ਸਾਚਾ ਲੇਖੁ ॥੧॥ ਰਹਾਉ ॥

sarab jot jagajeevanaa; sir sir saachaa lekh |1| rahaau |

Sant Singh KhalsaHe is the Light of all, the Life of the world; The True Lord writes His Inscription on each and every head. ||1||Pause||
Manmohan SinghThe light of God, the life of the world is pervading everywhere and on every head is the True Lord's writ. Pause.
Manmohan Singh (Punjabi)ਜਗਤ ਦੀ ਜਿੰਦ ਜਾਨ ਵਾਹਿਗੁਰੂ ਦੀ ਰੋਸ਼ਨੀ ਹਰ ਥਾਂ ਵਿਆਪਕ ਹੋ ਰਹੀ ਹੈ ਤੇ ਹਰ ਸੀਸ ਦੇ ਉੱਤੇ ਸੱਚੇ ਸਾਈਂ ਦੀ ਲਿਖਤਾਕਾਰ ਹੈ। ਠਹਿਰਾਉ।
Fareedkot Teekaਸਰਬ ਮੇਂ (ਜਗਜੀਵਨਾ) ਪਰਮੇਸਰ ਕੀ ਜੋਤਿ ਹੀ ਸਭ ਕੇ ਸਿਰ ਪੈ ਵਹੁ (ਸਾਚਾ) ਵਾਹਿਗੁਰੂ ਲੇਖ ਲਿਖਤਾ ਹੈ॥੧॥ ਰਹਾਉ ॥
Prof. Sahib Singhਉਸ ਜਗਤ-ਦੇ-ਆਸਰੇ ਪ੍ਰਭੂ ਦੀ ਜੋਤਿ ਸਭ ਜੀਵਾਂ ਦੇ ਅੰਦਰ ਮੌਜੂਦ ਹੈ। ਪ੍ਰਭੂ ਦਾ ਹੁਕਮ ਹਰੇਕ ਜੀਵ ਦੇ ਉਤੇ ਸਦਾ ਅਟੱਲ ਹੈ ॥੧॥ ਰਹਾਉ ॥

ਪਦ ਅਰਥ ਸਰਬ = ਸਭ ਜੀਵਾਂ ਵਿਚ। ਜਗ ਜੀਵਨਾ = ਜਗਤ ਦਾ ਜੀਵਨ ਪ੍ਰਭੂ। ਜੋਤਿ ਜਗ ਜੀਵਨਾ = ਜਗਤ ਦੇ ਜੀਵਨ ਪ੍ਰਭੂ ਦੀ ਜੋਤਿ। ਸਿਰਿ ਸਿਰਿ = ਹਰੇਕ (ਜੀਵ) ਦੇ ਸਿਰ ਉਤੇ। ਸਾਚਾ = ਅਟੱਲ, ਅਮਿੱਟ। ਲੇਖੁ = ਪ੍ਰਭੂ ਦਾ ਹੁਕਮ ॥੧॥ ਰਹਾਉ ॥

SikhNet (Spanish)La Luz de todo, la Vida del mundo, el Señor Verdadero inscribe el Destino en todas y cada una de las cabezas.(1-Pausa)

ਬ੍ਰਹਮਾ ਬਿਸਨੁ ਰਿਖੀ ਮੁਨੀ ਸੰਕਰੁ; ਇੰਦੁ ਤਪੈ ਭੇਖਾਰੀ ॥

brahamaa bisan rikhee munee sankar; ind tapai bhekhaaree |

Sant Singh KhalsaBrahma and Vishnu, the Rishis and the silent sages, Shiva and Indra, penitents and beggars
Manmohan SinghBrahma, Vishnu, hermits, silent saves Shiva, Indra, penitent sad beggars
Manmohan Singh (Punjabi)ਬ੍ਰਚਮਾ, ਵਿਸ਼ਨੂੰ, ਰਿਸ਼ੀ, ਮੋਨੀ ਸਾਧੂ, ਸ਼ਿਵਜੀ, ਇੰਦ੍ਰ; ਤਪੱਸਵੀ ਅਤੇ ਮੰਗਤੇ।
Fareedkot Teekaਬ੍ਰਹਮਾ ਔ ਬਿਸਨ ਰਿਖੀ ਤਥਾ ਮੁਨੀ ਪੁਨਾ ਸਿਵ ਔ ਚੰਦ ਵਾ ਇੰਦ੍ਰ ਜੋ ਕੋਈ (ਤਪੇ) ਤਪ ਕੇ ਕਰਨੇਹਾਰੇ ਤਥਾ ਜੋ ਭਿਛਕ ਹੈਂ॥
Prof. Sahib Singhਬ੍ਰਹਮਾ ਵਿਸ਼ਨੂੰ ਸ਼ਿਵ ਇੰਦਰ ਹੋਰ ਅਨੇਕਾਂ ਰਿਸ਼ੀ ਮੁਨੀ, ਚਾਹੇ ਕੋਈ ਤਪ ਕਰਦਾ ਹੈ ਚਾਹੇ ਕੋਈ ਤਿਆਗੀ ਹੈ,

ਪਦ ਅਰਥ ਸੰਕਰੁ = ਸ਼ਿਵ। ਇੰਦੁ = ਇੰਦ੍ਰ ਦੇਵਤਾ। ਤਪੈ = ਤਪ ਕਰਦਾ ਹੈ। ਭੇਖਾਰੀ = ਮੰਗਤਾ, ਤਿਆਗੀ।

SikhNet (Spanish)Brahma, Vishnu, Shiva, Indra, todos los videntes, los ascetas y los mendigos, de todos ellos,

ਮਾਨੈ ਹੁਕਮੁ. ਸੋਹੈ ਦਰਿ ਸਾਚੈ; ਆਕੀ ਮਰਹਿ ਅਫਾਰੀ ॥

maanai hukam. sohai dar saachai; aakee mareh afaaree |

Sant Singh Khalsa- whoever obeys the Hukam of the Lord's Command, looks beautiful in the Court of the True Lord, while the stubborn rebels die.
Manmohan SinghOf these, whosoever obeys the Lord's will, looks beauteous at the True Court and the rebels and stiff-necked die away.
Manmohan Singh (Punjabi)ਏਨਾਂ ਵਿਚੋਂ ਜਿਹੜਾ ਕੋਈ ਭੀ ਸਾਹਿਬ ਦੀ ਰਜ਼ਾ ਦੀ ਪਾਲਣਾ ਕਰਦਾ ਹੈ, ਉਹ ਸੱਚੇ ਦਰਬਾਰ ਅੰਦਰ ਸੁੰਦਰ ਲਗਦਾ ਹੈ ਅਤੇ ਬਾਗੀ ਤੇ ਆਕੜਖਾਂ ਮਰ ਮੁੱਕ ਜਾਂਦੇ ਹਨ।
Fareedkot Teekaਇਨਹਾਂ ਵਿਚੋਂ ਜੋ ਪਰਮੇਸਰ ਕਾ ਹੁਕਮ ਮਾਨੇਂਗੇ ਅਰਥਾਤ ਭਜਨ ਕਰਨਗੇ ਸੋ ਸਾਚੇ ਕੇ ਦਰ ਪਰ ਸੁਭਾਇਮਾਨ ਹੋਵੇਂਗੇ। ਔ ਜੋ ਅਮੋੜ ਹੋ ਕਰ ਪਰਮੇਸਰ ਕੇ ਭਜਨ ਤੇ ਆਕੀ ਰਹੇਂਗੇ ਸੋ ਜਨਮੈਂ ਮਰੈਂਗੇ॥
Prof. Sahib Singhਉਹੀ ਪਰਮਾਤਮਾ ਦੇ ਦਰ ਤੇ ਸੋਭਾ ਪਾਂਦਾ ਹੈ ਜੋ ਪਰਮਾਤਮਾ ਦਾ ਹੁਕਮ ਮੰਨਦਾ ਹੈ (ਜੋ ਪਰਮਾਤਮਾ ਦੀ ਰਜ਼ਾ ਵਿਚ ਆਪਣੀ ਮਰਜ਼ੀ ਲੀਨ ਕਰਦਾ ਹੈ), ਆਪਣੀ ਮਨ-ਮਰਜ਼ੀ ਕਰਨ ਵਾਲੇ ਅਹੰਕਾਰੀ ਆਤਮਕ ਮੌਤੇ ਮਰਦੇ ਹਨ।

ਪਦ ਅਰਥ ਮਾਨੈ = ਮੰਨਦਾ ਹੈ। ਸੋਹੈ = ਸੋਭਦਾ ਹੈ। ਦਰਿ ਸਾਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ। ਆਕੀ = ਹੁਕਮ ਮੰਨਣ ਤੋਂ ਆਕੀ। ਅਫਾਰੀ = ਆਫਰੇ ਹੋਏ, ਅਹੰਕਾਰੀ। ਮਰਹਿ = ਆਤਮਕ ਮੌਤ ਮਰਦੇ ਹਨ।

SikhNet (Spanish)el que se somete a la Voluntad de Dios, es bendecido con Gloria en la Corte del Señor, y aquellos que se rebelan, conducidos por su ego negativo, son destruidos.

ਜੰਗਮ ਜੋਧ ਜਤੀ ਸੰਨਿਆਸੀ; ਗੁਰਿ ਪੂਰੈ ਵੀਚਾਰੀ ॥

jangam jodh jatee saniaasee; gur poorai veechaaree |

Sant Singh KhalsaThe wandering beggars, warriors, celibates and Sannyaasee hermits - through the Perfect Guru, consider this:
Manmohan SinghI have known through the Perfect Guru, that out of the wandering saints, warriors, celibates and solitarians,
Manmohan Singh (Punjabi)ਪੂਰਨ ਗੁਰਦੇਵ ਜੀ ਦੇ ਰਾਹੀਂ ਮੈਂ ਜਾਣ ਲਿਆ ਹੈ ਕਿ ਰਮਤੇ ਸਾਧੂਆਂ, ਸੂਰਮਿਆਂ, ਪ੍ਰਹੇਜ਼ਗਾਰਾਂ ਅਤੇ ਇਕਾਂਤੀਆਂ ਦੇ ਵਿਚੋਂ,
Fareedkot Teekaਜੰਗਮ ਔ ਜੋਧੇ, ਜਤੀ ਪੁਨਾ ਸੰਨਿਆਸੀ, ਇਨ ਮੇਂ ਸੇ ਜੋ ਗੁਰੂ ਪੂਰੇ ਕੋ ਮਿਲੇ ਹੈਂ, ਸੋ (ਵੀਚਾਰੀ) ਬੀਰਾਜਮਾਨ ਹੋਏ ਹੈਂ॥
Prof. Sahib Singhਅਸਾਂ ਗੁਰੂ ਦੀ ਰਾਹੀਂ ਇਹ ਵਿਚਾਰ (ਕੇ ਵੇਖ) ਲਿਆ ਹੈ ਕਿ ਜੰਗਮ ਹੋਣ, ਜੋਧੇ ਹੋਣ, ਜਤੀ ਹੋਣ, ਸੰਨਿਆਸੀ ਹੋਣ,

ਪਦ ਅਰਥ ਜੋਧ = ਜੋਧੇ। ਜੰਗਮ = ਟੱਲੀਆਂ ਵਜਾਣ ਵਾਲੇ ਸ਼ਿਵ-ਉਪਾਸ਼ਕ ਜੋਗੀ। ਗੁਰਿ ਪੂਰੈ = ਪੂਰੇ ਗੁਰੂ ਦੀ ਰਾਹੀਂ। ਵੀਚਾਰੀ = ਅਸਾਂ ਇਹ ਵਿਚਾਰ ਕੀਤੀ।

SikhNet (Spanish)He sabido, por la Gracia del Perfecto Guru, que ni los Yangams, ni los guerreros, ni los célibes,

ਬਿਨੁ ਸੇਵਾ ਫਲੁ ਕਬਹੁ. ਨ ਪਾਵਸਿ; ਸੇਵਾ ਕਰਣੀ ਸਾਰੀ ॥੨॥

bin sevaa fal kabahu. na paavas; sevaa karanee saaree |2|

Sant Singh Khalsawithout selfless service, no one ever receives the fruits of their rewards. Serving the Lord is the most excellent action. ||2||
Manmohan Singhnone ever obtains fruit without the Lord service. His service is the most supreme deed.
Manmohan Singh (Punjabi)ਬਗੈਰ ਸੁਆਮੀ ਦੀ ਟਹਿਲ ਸੇਵਾ ਦੇ, ਕਿਸੇ ਨੂੰ ਭੀ ਕਦੇ ਮੇਵਾ ਪਰਾਪਤ ਨਹੀਂ ਹੁੰਦਾ। ਉਸ ਦੀ ਟਹਿਲ ਸੇਵਾ ਹੀ ਪਰਮ ਸ੍ਰੇਸ਼ਟ ਅਮਲ ਹੈ।
Fareedkot Teekaਬਿਨਾ ਸਤਿਗੁਰੋਂ ਕੀ ਸੇਵਾ ਫਲ ਕਬੀ ਨਹੀਂ ਪਾਵਤੇ, ਜੋ ਸਤਿਗੁਰੋਂ ਕੀ ਸੇਵਾ ਭਗਤੀ ਕਰਣੀ ਹੈ, ਸੋਈ (ਸਾਰੀ) ਸ੍ਰੇਸਟ ਹੈ॥੨॥☬ਐਸੇ ਬੇਨਤੀ ਕਰੁ:
Prof. Sahib Singhਪ੍ਰਭੂ ਦੀ ਸੇਵਾ-ਭਗਤੀ ਤੋਂ ਬਿਨਾ ਕਦੇ ਭੀ ਕੋਈ ਆਪਣੀ ਘਾਲ-ਕਮਾਈ ਦਾ ਫਲ ਪ੍ਰਾਪਤ ਨਹੀਂ ਕਰ ਸਕਦਾ। ਸੇਵਾ-ਸਿਮਰਨ ਹੀ ਸਭ ਤੋਂ ਸ੍ਰੇਸ਼ਟ ਕਰਣੀ ਹੈ ॥੨॥

ਪਦ ਅਰਥ ਨ ਪਾਵਸਿ = ਨਹੀਂ ਪਾਏਗਾ। ਸਾਰੀ = ਸ੍ਰੇਸ਼ਟ ॥੨॥

SikhNet (Spanish)ni los reclusos son llevados a la Plenitud sin el Servicio al Señor, pues esa es la Actitud más Sublime. (2)

ਨਿਧਨਿਆ ਧਨੁ. ਨਿਗੁਰਿਆ ਗੁਰੁ; ਨਿੰਮਾਣਿਆ ਤੂ ਮਾਣੁ ॥

nidhaniaa dhan. niguriaa gur; ninmaaniaa too maan |

Sant Singh KhalsaYou are the wealth of the poor, the Guru of the guru-less, the honor of the dishonored.
Manmohan SinghO my Master, Thou art the wealth of the indigent, the Guru of the Guruless and honour of the dishonoured.
Manmohan Singh (Punjabi)ਹੇ ਮੇਰੇ ਮਾਲਕ! ਤੂੰ ਕੰਗਾਲਾਂ ਦੀ ਦੌਲਤ, ਗੁਰੂ-ਵਿਹੂਣਾਂ ਦਾ ਗੁਰੂ ਅਤੇ ਗਰੀਬਾਂ ਆਜਜਾਂ ਦੀ ਇੱਜ਼ਤ ਹੈ।
Fareedkot Teekaਹੇ ਹਰੀ! ਤੂੰ ਨਿਰਧਨੋ ਕਾ ਧਨੁ, ਛੋਟਿਆਂ ਕੋ ਵਡਾ ਕਰਤਾ ਹੈਂ, ਨਿਮਾਨਿਆਂ ਕੋ ਤੂੰ ਮਾਨੁ ਦੇਤਾ ਹੈਂ ਅਰ ਨਿਰਬਲੋਂ ਕਾ ਤੂੰ ਬਲੁ ਹੈਂ॥
Prof. Sahib Singhਹੇ ਪ੍ਰਭੂ! ਗ਼ਰੀਬਾਂ ਵਾਸਤੇ ਤੇਰਾ ਨਾਮ ਖ਼ਜ਼ਾਨਾ ਹੈ (ਗ਼ਰੀਬ ਹੁੰਦਿਆਂ ਭੀ ਉਹ ਬਾਦਸ਼ਾਹਾਂ ਵਾਲਾ ਦਿਲ ਰੱਖਦੇ ਹਨ), ਜਿਨ੍ਹਾਂ ਦੀ ਕੋਈ ਬਾਂਹ ਨਹੀਂ ਫੜਦਾ, ਉਹਨਾਂ ਦਾ ਤੂੰ ਰਾਹਬਰ ਬਣਦਾ ਹੈਂ, ਜਿਨ੍ਹਾਂ ਨੂੰ ਕੋਈ ਮਾਣ-ਆਦਰ ਨਹੀਂ ਦੇਂਦਾ (ਨਾਮ- ਦਾਤ ਦੇ ਕੇ) ਉਹਨਾਂ ਨੂੰ (ਜਗਤ ਵਿਚ) ਆਦਰ ਦਿਵਾਂਦਾ ਹੈਂ।

ਪਦ ਅਰਥ ਨਿਗੁਰਿਆ = ਜਿਨ੍ਹਾਂ ਦਾ ਕੋਈ ਗੁਰੂ ਨ ਹੋਵੇ, ਜਿਨ੍ਹਾਂ ਨੂੰ ਕੋਈ ਜੀਵਨ-ਰਾਹ ਨਾਹ ਦੱਸੇ।

SikhNet (Spanish)Eres la Riqueza del pobre, oh Dios, el Guru de quien no Lo tiene, el Honor del ser que no lo posee, el Poder del débil y la Luz del ciego.

ਅੰਧੁਲੈ. ਮਾਣਕੁ ਗੁਰੁ ਪਕੜਿਆ; ਨਿਤਾਣਿਆ ਤੂ ਤਾਣੁ ॥

andhulai. maanak gur pakarriaa; nitaaniaa too taan |

Sant Singh KhalsaI am blind; I have grasped hold of the jewel, the Guru. You are the strength of the weak.
Manmohan SinghI, the blind one, have taken hold of the skirt of Guru, the Jewel Thou, O Lord, art the power of the powerless.
Manmohan Singh (Punjabi)ਮੈਂ ਅੰਨ੍ਹੇ ਇਨਸਾਨ, ਨੇ ਗੁਰੂ ਜਵੇਹਰ ਦਾ ਪੱਲਾ ਫੜਿਆ ਹੈ। ਤੂੰ, ਹੇ ਸਾਈਂ ਨਿਰਬਲਿਆਂ ਦਾ ਬਲ ਹੈਂ।
Fareedkot Teekaਹੇ ਮਾਣਕ ਰੂਪ, ਭਾਵ ਅਮੋਲਕ! ਮੈਂ ਅੰਧੇ ਨੇ ਤੂੰ ਗੁਰਾਂ ਦੁਆਰੇ ਪਕੜ੍ਯਾ ਹੈਂ, ਭਾਵ ਸਾਛਾਤ ਹੂਆ ਹੈਂ॥
Prof. Sahib Singhਜਿਸ ਭੀ (ਆਤਮਕ ਅੱਖਾਂ ਵਲੋਂ) ਅੰਨ੍ਹੇ ਨੇ ਗੁਰੂ-ਜੋਤੀ (ਦਾ ਪੱਲਾ) ਫੜਿਆ ਹੈ ਉਸ ਨਿਆਸਰੇ ਦਾ ਤੂੰ ਆਸਰਾ ਬਣ ਜਾਂਦਾ ਹੈਂ।

ਪਦ ਅਰਥ ਅੰਧੁਲੈ = ਅੰਨ੍ਹੇ ਨੇ, ਉਸ ਨੇ ਜਿਸ ਦੀਆਂ ਗਿਆਨ ਦੀਆਂ ਅੱਖਾਂ ਨਹੀਂ।

SikhNet (Spanish)Oh Joya, oh, mi Guru.

ਹੋਮ ਜਪਾ. ਨਹੀ ਜਾਣਿਆ; ਗੁਰਮਤੀ ਸਾਚੁ ਪਛਾਣੁ ॥

hom japaa. nahee jaaniaa; guramatee saach pachhaan |

Sant Singh KhalsaHe is not known through burnt offerings and ritual chanting; the True Lord is known through the Guru's Teachings.
Manmohan SinghThrough burnt-offerings and recitation of the religious books, the Lord is known not. The True One is realised by Guru's instruction.
Manmohan Singh (Punjabi)ਅਹੂਤੀ ਦੇਣ ਅਤੇ ਧਾਰਮਕ ਪੁਸਤਕਾਂ ਦੇ ਪਾਠ ਰਾਹੀਂ ਸੁਆਮੀ ਜਾਣਿਆ ਨਹੀਂ ਜਾਂਦਾ। ਗੁਰਾਂ ਦੇ ਉਪਦੇਸ਼ ਦੁਆਰਾ ਸਤਿਪੁਰਖ ਅਨੁਭਵ ਕੀਤਾ ਜਾਂਦਾ ਹੈ।
Fareedkot Teekaਹੋਮ ਕਰਨੇ ਤੋ ਪੁਨਾ ਜਪ ਕਰਨੇ ਤੇ ਪ੍ਰਮਾਤਮਾ ਕੋ ਕਿਸੀ ਨੇ ਨਹੀਂ ਜਾਣਿਆ ਹੈ। ਜਿਨੋਂ ਨੇ ਗੁਰੂ ਕੀ ਸਿਖਿਆ ਲਈ ਹੈ ਤਿਨੋਂ ਨੇ ਸਾਚ ਸਰੂਪ ਕੋ ਪਛਾਣਿਆ ਹੈ॥
Prof. Sahib Singhਹੋਮ ਜਪ ਆਦਿਕਾਂ ਦੀ ਰਾਹੀਂ ਪਰਮਾਤਮਾ ਨਾਲ ਸਾਂਝ ਨਹੀਂ ਬਣਦੀ, ਗੁਰੂ ਦੀ ਦਿੱਤੀ ਮੱਤ ਤੇ ਤੁਰਿਆਂ ਉਹ ਸਦਾ-ਥਿਰ ਪ੍ਰਭੂ (ਜੀਵ ਦਾ) ਦਰਦੀ ਬਣ ਜਾਂਦਾ ਹੈ।

ਪਦ ਅਰਥ ਨਹੀ ਜਾਣਿਆ = ਪਛਾਣਿਆ ਨਹੀਂ ਜਾ ਸਕਦਾ, ਸਾਂਝ ਨਹੀਂ ਪਾਈ ਜਾ ਸਕਦੀ। ਸਾਚੁ = ਸਦਾ-ਥਿਰ ਪ੍ਰਭੂ। ਪਛਾਣੁ = ਪਛਾਣੂ, ਮਿਤ੍ਰ, ਸਹਾਈ।

SikhNet (Spanish)He conocido Tu Verdad a través de la Palabra del Guru, y no he encendido el fuego del sacrificio, ni repetido fórmulas específicas,

ਨਾਮ ਬਿਨਾ. ਨਾਹੀ ਦਰਿ ਢੋਈ; ਝੂਠਾ ਆਵਣ ਜਾਣੁ ॥੩॥

naam binaa. naahee dar dtoee; jhootthaa aavan jaan |3|

Sant Singh KhalsaWithout the Naam, the Name of the Lord, no one finds shelter in the Court of the Lord; the false come and go in reincarnation. ||3||
Manmohan SinghWithout the Name, one obtains not refuge at the Lord's court. The false ones continue coming and going.
Manmohan Singh (Punjabi)ਨਾਮ ਦੇ ਬਾਝੋਂ ਪ੍ਰਭੂ ਦੇ ਦਰਬਾਰ ਅੰਦਰ ਪਨਾਹ ਨਹੀਂ ਮਿਲਦੀ। ਕੂੜੇ ਇਨਸਾਨ ਆਉਂਦੇ ਅਤੇ ਜਾਂਦੇ ਰਹਿੰਦੇ ਹਨ।
Fareedkot Teekaਬਿਨਾਂ ਨਾਮ ਤੋਂ ਦਰਗਾਹ ਮੇਂ ਢੋਈ ਨਹੀਂ ਮਿਲਤੀ। ਇਸੀ ਤੇ ਝੂਠਾ ਜੋ ਪੁਰਸ ਹੈ ਤਿਸ ਕੌ (ਆਵਣ ਜਾਣੁ) ਜਨਮ ਮਰਣ ਹੀ ਰਹਿਤਾ ਹੈਂ॥੩॥
Prof. Sahib Singhਪਰਮਾਤਮਾ ਦੇ ਨਾਮ ਤੋਂ ਬਿਨਾ ਪਰਮਾਤਮਾ ਦੇ ਦਰ ਤੇ ਸਹਾਰਾ ਨਹੀਂ ਮਿਲਦਾ, ਜੰਮਣ ਮਰਨ ਦਾ ਨਾਸਵੰਤ ਗੇੜ ਬਣਿਆ ਰਹਿੰਦਾ ਹੈ ॥੩॥

ਪਦ ਅਰਥ ਦਰਿ = ਪ੍ਰਭੂ ਦੇ ਦਰ ਤੇ। ਢੋਈ = ਆਸਰਾ, ਸਹਾਰਾ। ਝੂਠਾ = ਨਾਸਵੰਤ। ਆਵਣ ਜਾਣੁ = ਜਨਮ ਮਰਨ ॥੩॥

SikhNet (Spanish)pues sin Tu Nombre, oh Dios, uno no logra Refugio a Tu Puerta e infructíferas se tornan nuestras idas y venidas.(3)

ਸਾਚਾ ਨਾਮੁ ਸਲਾਹੀਐ; ਸਾਚੇ ਤੇ ਤ੍ਰਿਪਤਿ ਹੋਇ ॥

saachaa naam salaaheeai; saache te tripat hoe |

Sant Singh KhalsaSo praise the True Name, and through the True Name, you will find satisfaction.
Manmohan SinghPraise thou the True name. It is through the True Name, that one is satiated.
Manmohan Singh (Punjabi)ਤੂੰ ਸੱਚੇ ਨਾਮ ਦੀ ਸਿਫ਼ਤ ਸ਼ਲਾਘਾ ਕਰ। ਸੱਚੇ ਨਾਮ ਦੇ ਰਾਹੀਂ ਹੀ ਮਨੁਸ਼ ਨੂੰ ਰੱਜ ਆਉਂਦਾ ਹੈ।
Fareedkot Teekaਜੋ ਸਾਚਾ ਨਾਮ ਸਲਾਹੀਏ ਤਾਂ ਸਾਚੇ ਨਾਮ ਤੇ ਹੀ ਤ੍ਰਿਪਤੀ ਹੋਇ ਜਾਏ॥
Prof. Sahib Singhਹੇ ਭਾਈ! ਪਰਮਾਤਮਾ ਦਾ ਸਦਾ ਕਾਇਮ ਰਹਿਣ ਵਾਲਾ ਨਾਮ ਸਦਾ ਵਡਿਆਉਣਾ ਚਾਹੀਦਾ ਹੈ, ਸੱਚੇ ਨਾਮ ਦੀ ਹੀ ਬਰਕਤਿ ਨਾਲ ਸੰਤੋਖੀ ਜੀਵਨ ਮਿਲਦਾ ਹੈ।

ਪਦ ਅਰਥ ਤ੍ਰਿਪਤਿ = ਰੱਜ, ਸੰਤੋਖ।

SikhNet (Spanish)Cantemos el Nombre Verdadero, pues uno es confortado sólo a través de la Verdad

ਗਿਆਨ ਰਤਨਿ ਮਨੁ ਮਾਜੀਐ; ਬਹੁੜਿ. ਨ ਮੈਲਾ ਹੋਇ ॥

giaan ratan man maajeeai; bahurr. na mailaa hoe |

Sant Singh KhalsaWhen the mind is cleaned with the jewel of spiritual wisdom, it does not become dirty again.
Manmohan SinghIf man cleanses his soul with the jewel of gnosis, it goes not dirty again.
Manmohan Singh (Punjabi)ਜੇਕਰ ਬੰਦਾ ਆਪਣੀ ਆਤਮਾ ਨੂੰ ਬ੍ਰਹਮ ਗਿਆਤਾ ਦੇ ਹੀਰੇ ਨਾਲ ਸਾਫ਼ ਕਰ ਲਵੇ, ਇਹ ਮੁੜ ਕੇ ਗੰਦੀ ਨਹੀਂ ਹੁੰਦੀ।
Fareedkot Teekaਜੇ ਮਨ ਕੋ ਵਵੇਕ ਕਰ ਕੇ (ਮਾਜੀਐ) ਸੁਧ ਕਰੀਏ ਤਾਂ ਫੇਰ ਕਬੀ ਮੈਲਾ ਨਾ ਹੋਵੈ॥
Prof. Sahib Singhਪ੍ਰਭੂ ਦੀ ਡੂੰਘੀ ਸਾਂਝ-ਰੂਪ ਰਤਨ ਨਾਲ ਮਨ ਨੂੰ ਲਿਸ਼ਕਾਣਾ ਚਾਹੀਦਾ ਹੈ, ਮੁੜ ਇਹ (ਵਿਕਾਰਾਂ ਵਿਚ) ਮੈਲਾ ਨਹੀਂ ਹੁੰਦਾ।

ਪਦ ਅਰਥ ਰਤਨਿ = ਰਤਨ ਨਾਲ। ਮਾਜੀਐ = ਸਾਫ਼ ਕਰਨਾ ਚਾਹੀਦਾ ਹੈ। ਬਹੁੜਿ = ਮੁੜ।

SikhNet (Spanish)y puede limpiar la mente sólo con la Joya de la Sabiduría;

ਜਬ ਲਗੁ ਸਾਹਿਬੁ ਮਨਿ ਵਸੈ; ਤਬ ਲਗੁ ਬਿਘਨੁ. ਨ ਹੋਇ ॥

jab lag saahib man vasai; tab lag bighan. na hoe |

Sant Singh KhalsaAs long as the Lord and Master dwells in the mind, no obstacles are encountered.
Manmohan SinghAs long as the Lord abides in the man's mind, so long he meets with no obstacle, whatever.
Manmohan Singh (Punjabi)ਜਦ ਤਾਂਈਂ ਸਾਈਂ ਬੰਦੇ ਦੇ ਚਿੱਤ ਅੰਦਰ ਵਸਦਾ ਹੈ, ਉਦੋਂ ਤਾਂਈਂ ਉਸ ਨੂੰ ਕੋਈ ਵੀ ਔਕੜ ਨਹੀਂ ਵਾਪਰਦੀ।
Fareedkot Teekaਜਬ ਪ੍ਰਯੰਤ ਸਾਹਿਬ ਕਾ ਨਾਮੁ ਮਨ ਮੇਂ ਵਸਤਾ ਹੈ ਤਬ ਪ੍ਰਯੰਤ ਇਸ ਜੀਵ ਕੋ ਬਿਘਨ ਕੋਈ ਨਹੀਂ ਹੋਤਾ॥
Prof. Sahib Singhਪ੍ਰਭੂ-ਮਾਲਕ ਜਦ ਤਕ ਮਨ ਵਿਚ ਵੱਸਿਆ ਰਹਿੰਦਾ ਹੈ (ਜੀਵਨ-ਸਫ਼ਰ ਵਿਚ ਵਿਕਾਰਾਂ ਵਲੋਂ) ਕੋਈ ਰੋਕ ਨਹੀਂ ਪੈਂਦੀ।

ਪਦ ਅਰਥ ਬਿਘਨੁ = ਰੁਕਾਵਟ।

SikhNet (Spanish)así ya no se ensuciará más. Mientras uno alabe al Maestro, las penas no lo ahogarán.

ਨਾਨਕ. ਸਿਰੁ ਦੇ ਛੁਟੀਐ; ਮਨਿ ਤਨਿ ਸਾਚਾ ਸੋਇ ॥੪॥੧੦॥

naanak. sir de chhutteeai; man tan saachaa soe |4|10|

Sant Singh KhalsaO Nanak, giving one's head, one is emancipated, and the mind and body become true. ||4||10||
Manmohan SinghNanak, surrendering his head to the Lord, man is emancipated and sanctified become his soul and body.
Manmohan Singh (Punjabi)ਨਾਨਕ, ਸੁਆਮੀ ਨੂੰ ਆਪਣਾ ਸੀਸ ਸਮਰਪਣ ਕਰਲ ਦੁਆਰਾ ਬੰਦਾ ਬੰਦ-ਖ਼ਲਾਸ ਹੋ ਜਾਂਦਾ ਹੈ ਅਤੇ ਪਵਿਤ੍ਰ ਥੀ ਵੰਝਦੀ ਹੈ ਉਸ ਦੀ ਅਤਮਾ ਅਤੇ ਦੇਹ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੇ ਮਨ ਤਨ ਮੇਂ ਸੋ ਸਾਚਾ ਵਾਹਿਗੁਰੂ ਹੈ, ਜੇ ਤਿਨ ਕੋ ਸਿਰੁ ਦੇਈਏ ਤੌ ਸੰਸਾਰ ਸੇ ਛੁਟੀਤਾ ਹੈ॥੪॥੧੦॥☬ਗੁਰੂ ਜੀ ਨੇ ਸੰਗਲਾ ਦੀਪ ਸਿਵਨਾਭ ਰਾਜੇ ਕੇ ਬਾਗ ਮੇਂ ਏਕ ਮੰਦਰ ਵਿਖੇ ਜਾਇ ਆਸਣ ਕੀਆ। ਸਿਵਨਾਭ ਸੁਣ ਕੇ ਆਇਆ। ਤਿਸ ਕੇ ਪ੍ਰੇਮ ਕੀ ਪ੍ਰੀਖ੍ਯਾ ਲੀਏ ਗੁਰੂ ਜੀ ਨੇ ਕਿਵਾੜ ਬੰਦ ਕਰ ਲੀਏ। ਤਿਸ ਰਾਜਾ ਨੇ ਆਨਕਰ ਕਹਿਆ: ਹੇ ਸੁਆਮੀ! ਆਪ ਕਾ ਨਾਮ ਕਿਆ ਹੈ ਅਰ ਜਾਤੀ ਕਿਆ ਹੈ। ਜੋ ਆਪ ਮੈਨੂੰ ਮਹਲ ਦੇ ਅੰਦਰ ਬੁਲਾਇ ਲਵੋ ਤਾਂ ਮੈਂ ਏਕ ਬਾਤ ਪਾਸ ਹੋ ਕਰ ਪੁਛ ਲਵਾਂ ਜੀ। ਤਬ ਗੁਰੂ ਜੀ ਨੇ ਕਵਾੜ ਖੋਲ ਕਰ ਕਹਾ: ਕਹੁ ਤੂ ਕ੍ਯਾ ਕਹਿਤਾ ਹੈ। ਪੁਨਾ ਰਾਜਾ ਨੇ ਕਹਿਆ: ਆਪ ਕੋਈ ਜੋਗੀ ਹੈ? ਤਿਸ ਪਰ ਕਹਿਤੇ ਹੈਂ:
Prof. Sahib Singhਹੇ ਨਾਨਕ! ਆਪਾ-ਭਾਵ ਗਵਾਇਆਂ ਹੀ ਵਿਕਾਰਾਂ ਤੋਂ ਖ਼ਲਾਸੀ ਮਿਲਦੀ ਹੈ, ਤੇ ਉਹ ਸਦਾ-ਥਿਰ ਪ੍ਰਭੂ ਮਨ ਵਿਚ ਤੇ ਸਰੀਰ ਵਿਚ ਟਿਕਿਆ ਰਹਿੰਦਾ ਹੈ ॥੪॥੧੦॥

ਪਦ ਅਰਥ ਸਿਰੁ ਦੇ = ਸਿਰ ਦੇ ਕੇ, ਆਪਾ-ਭਾਵ ਗਵਾ ਕੇ। ਛੁਟੀਐ = (ਮੈਂ ਮੈਂ ਦੀਆਂ ਲਹਿਰਾਂ ਤੋਂ) ਖ਼ਲਾਸੀ ਹੁੰਦੀ ਹੈ ॥੪॥੧੦॥

SikhNet (Spanish)Dice Nanak, si uno Le entrega su cabeza, es emancipado, y puros se vuelven el cuerpo y la mente.(4-10)

Open this shabad →

Shabad Guru Nanak Dev Ji Raag Maaroo

ਮਾਰੂ ਮਹਲਾ ੧ ॥

maaroo mahalaa 1 |

Sant Singh KhalsaMaaroo, First Mehl:
Manmohan SinghMaru 1st Guru.
Manmohan Singh (Punjabi)ਮਾਰੂ ਪਹਿਲੀ ਪਾਤਿਸ਼ਾਹੀ।
SikhNet (Spanish)Maru, Mejl Guru Nanak, Primer Canal Divino.

ਜੋਗੀ ਜੁਗਤਿ ਨਾਮੁ ਨਿਰਮਾਇਲੁ; ਤਾ ਕੈ ਮੈਲੁ. ਨ ਰਾਤੀ ॥

jogee jugat naam niramaaeil; taa kai mail. na raatee |

Sant Singh KhalsaThe Yogi who is joined to the Naam, the Name of the Lord, is pure; he is not stained by even a particle of dirt.
Manmohan SinghThe Yogi, who is attached to the Lord's Name is pure. To him not even a particle of filth sticks.
Manmohan Singh (Punjabi)ਯੋਗੀ ਜੋ ਸੁਆਮੀ ਦੇ ਨਾਮ ਨਾਲ ਜੁੜਿਆ ਹੋਇਆ ਹੈ ਪਵਿੱਤਰ ਹੈ। ਉਸ ਨੂੰ ਇਕ ਭੋਰਾ ਭਰ ਭੀ ਮਲੀਣਤਾ ਨਹੀਂ ਚਿਮੜਦੀ।
Fareedkot Teekaਜੋਗੀ ਵਹੀ ਹੈ ਜਿਸ ਕੋ ਨਿਰਮਲ ਨਾਮ ਜਪਨੇ ਕੀ ਜੁਗਤੀ ਪ੍ਰਾਪਤ ਹੋਈ ਹੈ, ਤਿਸ ਕੇ ਮਨ ਮੇਂ ਰਤੀ ਮਾਤ੍ਰ ਭੀ ਪਾਪੋਂ ਕੀ ਮੈਲ ਨਹੀਂ ਹੈ॥
Prof. Sahib Singhਜਿਸ ਜੋਗੀ ਦੀ ਜੀਵਨ-ਜੁਗਤਿ ਪਰਮਾਤਮਾ ਦਾ ਪਵਿਤ੍ਰ ਨਾਮ (ਸਿਮਰਨਾ) ਹੈ, ਉਸ ਦੇ ਮਨ ਵਿਚ (ਵਿਕਾਰਾਂ ਵਾਲੀ) ਰਤਾ ਭੀ ਮੈਲ ਨਹੀਂ ਰਹਿ ਜਾਂਦੀ।

ਪਦ ਅਰਥ ਜੁਗਤਿ = ਤਰੀਕਾ, ਰਹਿਤ-ਬਹਿਤ। ਨਿਰਮਾਇਲੁ = ਨਿਰਮਲ, ਪਵਿਤ੍ਰ। ਤਾ ਕੈ = ਉਸ (ਜੋਗੀ ਦੇ ਮਨ) ਵਿਚ। ਰਾਤੀ = ਰਤਾ ਭਰ ਵੀ।

SikhNet (Spanish)Al Yogui que conoce el Sendero del Nombre Inmaculado, a él ni siquiera una partícula de cochambre se le pega,

ਪ੍ਰੀਤਮ ਨਾਥੁ ਸਦਾ ਸਚੁ ਸੰਗੇ; ਜਨਮ ਮਰਣ ਗਤਿ ਬੀਤੀ ॥੧॥

preetam naath sadaa sach sange; janam maran gat beetee |1|

Sant Singh KhalsaThe True Lord, his Beloved, is always with him; the rounds of birth and death are ended for him. ||1||
Manmohan SinghThe Beloved, True Lord, he ever deems to be with him and his state of coming and going is ended.
Manmohan Singh (Punjabi)ਪਿਆਰੇ ਸੱਚੇ ਸੁਆਮੀ ਨੂੰ ਉਹ ਹਮੇਸ਼ਾਂ ਆਪਣੇ ਨਾਲ ਜਾਣਦਾ ਹੈ ਅਤੇ ਉਸ ਦੇ ਆਉਣ ਤੇ ਜਾਣ ਦੀ ਹਾਲਤ ਮੁਕ ਜਾਂਦੀ ਹੈ।
Fareedkot Teekaਪ੍ਰੀਤਮ ਜੋ ਸਚਾ ਨਾਥ ਹੈ, ਸੋ ਜਿਸ ਨੇ ਸਦਾ ਸੰਗ ਜਾਣਿਆਂ ਹੈ, ਜਨਮ ਮਰਣ ਕੀ ਗਤੀ ਤਿਸ ਜੋਗੀ ਕੀ ਬੀਤ ਗਈ ਹੈ॥੧॥
Prof. Sahib Singhਸਭਨਾਂ ਦਾ ਪਿਆਰਾ, ਸਭਨਾਂ ਦਾ ਖਸਮ ਤੇ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਸਦਾ ਉਸ (ਜੋਗੀ) ਦੇ ਹਿਰਦੇ ਵਿਚ ਵੱਸਦਾ ਹੈ (ਇਸ ਵਾਸਤੇ) ਜਨਮ ਮਰਨ ਦਾ ਗੇੜ ਪੈਦਾ ਕਰਨ ਵਾਲੀ ਉਸ ਦੀ ਆਤਮਕ ਅਵਸਥਾ ਮੁੱਕ ਜਾਂਦੀ ਹੈ ॥੧॥

ਪਦ ਅਰਥ ਨਾਥ = ਖਸਮ-ਪ੍ਰਭੂ। ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ! ਸਦਾ ਸੰਗੇ = (ਜਿਸ ਦੇ) ਸਦਾ ਨਾਲ ਹੈ। ਗਤਿ = ਆਤਮਕ ਅਵਸਥਾ। ਬੀਤੀ = ਬੀਤ ਜਾਂਦੀ ਹੈ, ਮੁੱਕ ਜਾਂਦੀ ਹੈ ॥੧॥

SikhNet (Spanish)pues el Bienamado Señor, el Maestro del Universo, está siempre con él y se sobrepone al estado de las idas y venidas.(1)

ਗੁਸਾਈ. ਤੇਰਾ ਕਹਾ ਨਾਮੁ; ਕੈਸੇ ਜਾਤੀ ॥

gusaaee. teraa kahaa naam; kaise jaatee |

Sant Singh KhalsaO Lord of the Universe, what is Your Name, and what is it like?
Manmohan SinghO Lord of the Universe, what is Thy Name like and how is it known?
Manmohan Singh (Punjabi)ਹੇ ਕੁਲ ਆਲਮ ਦੇ ਸੁਆਮੀ! ਕਿਹੋ ਜੇਹਾ ਹੈ ਤੈਡਾਂ ਨਾਮ ਅਤੇ ਇਹ ਕਿਸ ਤਰ੍ਹਾਂ ਜਾਣਿਆ ਜਾਂਦਾ ਹੈ?
Fareedkot Teekaਹੇ ਸੁਆਮੀ! ਆਪ ਕਾ ਨਾਮ ਕਿਆ ਹੈ ਅਰ ਜਾਤੀ ਕਿਆ ਹੈ॥
Prof. Sahib Singhਹੇ ਧਰਤੀ ਦੇ ਖਸਮ-ਪ੍ਰਭੂ! ਤੇਰਾ ਕਕੋਈ ਖ਼ਾਸ ਨਾਮ ਹੈ ਤੇ ਤੇਰੀ ਕੋਈ ਖ਼ਾਸ ਜਾਤਿ ਹੈ?

ਪਦ ਅਰਥ ਗੁਸਾਈ = ਹੇ ਗੋ-ਸਾਈਂ! ਹੇ ਧਰਤੀ ਦੇ ਖਸਮ-ਪ੍ਰਭੂ! ਕਹਾ = ਕਿਥੇ? ਕੈਸੇ = ਕਿਵੇਂ? ਕਹਾ ਨਾਮੁ = ਕਿਥੇ ਤੇਰਾ ਕੋਈ ਖ਼ਾਸ ਨਾਮ ਹੈ? ਤੇਰਾ ਕੋਈ ਖ਼ਾਸ ਨਾਮ ਨਹੀਂ ਹੈ। ਕੈਸੇ ਜਾਤੀ = ਕਿਵੇਂ ਤੇਰੀ ਕੋਈ ਖ਼ਾਸ ਜਾਤਿ ਹੈ? ਤੇਰੀ ਕੋਈ ਖ਼ਾਸ ਜਾਤਿ ਨਹੀਂ ਹੈ?

SikhNet (Spanish)Oh Dios, ¿cómo es Tu Nombre? , ¿de qué manera eres conocido?

ਜਾ ਤਉ. ਭੀਤਰਿ ਮਹਲਿ ਬੁਲਾਵਹਿ; ਪੂਛਉ ਬਾਤ ਨਿਰੰਤੀ ॥੧॥ ਰਹਾਉ ॥

jaa tau. bheetar mehal bulaaveh; poochhau baat nirantee |1| rahaau |

Sant Singh KhalsaIf You summon me into the Mansion of Your Presence, I will ask You, how I can become one with You. ||1||Pause||
Manmohan SinghIf Thou callest me into Thy presence, I would ask Thee one thing, as to how can the mortal become one with Thee?. Pause.
Manmohan Singh (Punjabi)ਜੇਕਰ ਤੂੰ ਮੈਨੂੰ ਆਪਣੀ ਹਜ਼ੂਰੀ ਵਿੱਚ ਸੱਦ ਲਵੇਂ, ਤਦ ਮੈਂ ਤੈਨੂੰ ਇਹ ਗੱਲ ਪੁਛਾਂਗਾ ਕਿ ਪ੍ਰਾਣੀ ਕਿਸ ਤਰ੍ਹਾਂ ਤੇਰੇ ਨਾਲ ਇਕ ਮਿਕ ਹੋ ਸਕਦਾ ਹੈ? ਠਹਿਰਾਉ।
Fareedkot Teekaਜੋ ਆਪ ਮੈਨੂੰ ਮਹਲ ਦੇ ਅੰਦਰ ਬੁਲਾਇ ਲਵੋ ਤਾਂ ਮੈਂ ਏਕ ਬਾਤ ਪਾਸ ਹੋ ਕਰ ਪੁਛ ਲਵਾਂ ਜੀ॥੧॥ ਰਹਾਉ ॥☬ਤਬ ਰਾਜਾ ਨੇ ਕਹਿਆ: ਆਪ ਬ੍ਰਾਹਮਣ ਹੋ? ਤਿਸ ਪਰ ਕਹਿਤੇ ਹੈਂ:
Prof. Sahib Singhਜਦੋਂ ਤੂੰ ਮੈਨੂੰ ਅੰਤਰ ਆਤਮੇ ਚਰਨਾਂ ਵਿਚ ਸੱਦਦਾ ਹੈਂ (ਜੋੜਦਾ ਹੈਂ) ਤਦੋਂ ਮੈਂ (ਤੈਥੋਂ) ਇਹ ਭੇਦ ਦੀ ਗੱਲ ਪੁੱਛਦਾ ਹਾਂ (ਭਾਵ, ਜਦੋਂ ਤੂੰ ਆਪਣੀ ਮੇਹਰ ਨਾਲ ਮੈਨੂੰ ਆਪਣੇ ਚਰਨਾਂ ਵਿਚ ਜੋੜਦਾ ਹੈਂ ਤਦੋਂ ਮੈਨੂੰ ਸਮਝ ਆਉਂਦੀ ਹੈ ਕਿ ਨਾਹ ਕੋਈ ਤੇਰਾ ਖ਼ਾਸ ਨਾਮ ਹੈ ਅਤੇ ਨਾਹ ਹੀ ਤੇਰੀ ਕੋਈ ਖ਼ਾਸ ਜਾਤਿ ਹੈ) ॥੧॥ ਰਹਾਉ ॥

ਪਦ ਅਰਥ ਤਉ = ਤੂੰ। ਭੀਤਰਿ = ਧੁਰ ਅੰਦਰ। ਮਹਲਿ = ਮਹਿਲ ਵਿਚ, ਆਪਣੇ ਚਰਨਾਂ ਵਿਚ। ਜਾ = ਜਦੋਂ। ਪੂਛਉ = ਮੈਂ ਪੁੱਛਦਾ ਹਾਂ। ਨਿਰੰਤੀ ਬਾਤ = ਭੇਦ ਦੀ ਗੱਲ ॥੧॥ ਰਹਾਉ ॥

SikhNet (Spanish)Si me llamas a Tu Presencia, Te preguntaría ¿cómo es que uno se vuelve Uno Contigo?(1-Pausa)

ਬ੍ਰਹਮਣੁ ਬ੍ਰਹਮ ਗਿਆਨ ਇਸਨਾਨੀ; ਹਰਿ ਗੁਣ ਪੂਜੇ ਪਾਤੀ ॥

brahaman braham giaan isanaanee; har gun pooje paatee |

Sant Singh KhalsaHe alone is a Brahmin, who takes his cleansing bath in the spiritual wisdom of God, and whose leaf-offerings in worship are the Glorious Praises of the Lord.
Manmohan SinghHe alone is a Brahman, who bathes in the God's gnosis and who has God's praise for his leaves of worship for his leaves of worship.
Manmohan Singh (Punjabi)ਕੇਵਲ ਉਹ ਹੀ ਬ੍ਰਹਮਣ ਹੈ, ਜੋ ਰੱਬ ਦੀ ਗਿਆਤ ਅੰਦਰ ਨ੍ਹਾਉਂਦਾ ਹੈ ਅਤੇ ਜਿਸ ਦੇ ਕੋਲ ਉਪਾਸ਼ਨਾ ਦੇ ਪਤਿਆਂ ਦੀ ਥਾਂ ਤੇ ਵਾਹਿਗੁਰੂ ਦੀ ਕੀਰਤੀ ਹੈ।
Fareedkot Teekaਬ੍ਰਹਮਣ ਸੋ ਹੈ, ਜੋ ਬ੍ਰਹਮ ਗਿਆਨ ਜਲ ਕਾ ਇਸਨਾਨੀ ਹੂਆ ਹੈ ਔ ਹਰੀ ਕੇ ਗੁਣ ਗਾਵਤਾ ਹੈ, ਇਹੁ (ਪਾਤੀ) ਪੁਤ੍ਰੋਂ ਕਰ ਪੂਜਾ ਕਰਤਾ ਹੈ॥
Prof. Sahib Singhਉਹ ਬ੍ਰਾਹਮਣ ਬ੍ਰਹਮ (ਪਰਮਾਤਮਾ ਦਾ ਰੂਪ ਹੋ ਜਾਂਦਾ) ਹੈ ਜੋ ਪਰਮਾਤਮਾ ਦੇ ਗਿਆਨ-ਜਲ ਵਿਚ ਆਪਣੇ ਮਨ ਨੂੰ ਇਸ਼ਨਾਨ ਕਰਾਂਦਾ ਹੈ ਜੋ ਸਦਾ ਪ੍ਰਭੂ ਦੇ ਗੁਣ ਗਾਂਦਾ ਹੈ (ਮਾਨੋ, ਫੁੱਲਾਂ) ਪੱਤ੍ਰਾਂ ਨਾਲ ਪ੍ਰਭੂ ਨੂੰ ਪੂਜਦਾ ਹੈ,

ਪਦ ਅਰਥ ਗਿਆਨ ਇਸਨਾਨੀ = ਗਿਆਨ ਦਾ ਇਸਨਾਨੀ, ਪਰਮਾਤਮਾ ਦੇ ਗਿਆਨ (ਦੇ ਜਲ) ਦਾ ਇਸ਼ਨਾਨੀ, ਪ੍ਰਭੂ ਦੇ ਗਿਆਨ-ਜਲ ਵਿਚ ਆਪਣੇ ਮਨ ਨੂੰ ਪਵਿਤ੍ਰ ਕਰਨ ਵਾਲਾ। ਹਰਿ ਪੂਜੇ = ਪਰਮਾਤਮਾ ਨੂੰ ਪੂਜਦਾ ਹੈ। ਪਾਤੀ = ਪੱਤਰਾਂ ਨਾਲ।

SikhNet (Spanish)Sólo será un brahmán, quien se ha bañado en la Sabiduría de Dios y quien alaba a Dios con las ofrendas de la Virtud,

ਏਕੋ ਨਾਮੁ ਏਕੁ ਨਾਰਾਇਣੁ; ਤ੍ਰਿਭਵਣ ਏਕਾ ਜੋਤੀ ॥੨॥

eko naam ek naaraaein; tribhavan ekaa jotee |2|

Sant Singh KhalsaThe One Name, the One Lord, and His One Light pervade the three worlds. ||2||
Manmohan SinghThere is but One Name, one Pervading God and the one light in the three worlds.
Manmohan Singh (Punjabi)ਤਿੰਨਾਂ ਹੀ ਜਹਾਨਾਂ ਅੰਦਰ ਕੇਵਲ ਇਕ ਨਾਮ, ਇਕ ਵਿਆਪਕ ਵਾਹਿਗੁਰੂ ਤੇ ਇਕ ਹੀ ਨੂਰ ਹੈ।
Fareedkot Teekaਏਕੋ ਏਕ ਨਾਰਾਇਨ ਕੇ ਨਾਮ ਕੋ ਜਪਤਾ ਔ ਤੀਨੋਂ ਭਵਨੋਂ ਮੇਂ ਏਕ ਜੋਤੀ ਕੋ ਜਾਨਤਾ ਹੈ॥੨॥☬ਤਬ ਰਾਜਾ ਨੇ ਕਹਿਆ: ਆਪ ਕੋਈ ਦੁਕਾਨਦਾਰ ਹੋਵੋਗੇ? ਤਿਸ ਪਰ ਕਹਿਤੇ ਹੈਂ:
Prof. Sahib Singhਜੋ ਸਿਰਫ਼ ਪਰਮਾਤਮਾ ਨੂੰ ਜੋ ਸਿਰਫ਼ ਪਰਮਾਤਮਾ ਦੇ ਨਾਮ ਨੂੰ (ਹਿਰਦੇ ਵਿਚ ਸਦਾ ਵਸਾਈ ਰੱਖਦਾ ਹੈ, ਜਿਸ ਨੂੰ) ਇਹ ਸਾਰਾ ਸੰਸਾਰ ਪ੍ਰਭੂ ਦੀ ਜੋਤਿ ਦਾ ਪਸਾਰਾ ਦਿੱਸਦਾ ਹੈ ॥੨॥

ਪਦ ਅਰਥ ਏਕਾ ਜੋਤੀ = ਪ੍ਰਭੂ ਦੀ ਇਕ ਜੋਤਿ ਦਾ ਪਸਾਰਾ ॥੨॥

SikhNet (Spanish)pues hay un Solo Dios y Su Nombre es Lo Único, sí, Su Luz ilumina los tres mundos.(2)

ਜਿਹਵਾ ਡੰਡੀ ਇਹੁ ਘਟੁ ਛਾਬਾ; ਤੋਲਉ ਨਾਮੁ ਅਜਾਚੀ ॥

jihavaa ddanddee ihu ghatt chhaabaa; tolau naam ajaachee |

Sant Singh KhalsaMy tongue is the balance of the scale, and this heart of mine is the pan of the scale; I weigh the immeasurable Naam.
Manmohan SinghMaking my tongue the beam and this mind the pan of the scale, I weigh the inestimable Name.
Manmohan Singh (Punjabi)ਆਪਣੀ ਜੀਭ ਨੂੰ ਤੱਕੜੀ ਦੀ ਡੰਡੀ ਅਤੇ ਇਸ ਮਨ ਨੂੰ ਪਲੜਾ ਬਣਾ ਕੇ, ਮੈਂ ਅਮਾਪ ਨਾਮ ਨੂੰ ਜੋਖਦਾ ਹਾਂ।
Fareedkot Teekaਜਿਹਵਾ ਰੂਪ ਤੋ ਡੰਡੀ ਹੈ ਔ ਇਹੁ ਹਮਾਰਾ ਰਿਦਾ ਜੋ ਹੈ, ਸੋ ਛਾਬਾ ਹੈ, ਇਸ ਕਰ ਕੇ ਪਰਮੇਸੁਰ ਕਾ (ਨਾਮੁ) ਤੋਲਤਾ ਹੂੰ, (ਅਜਾਚੀ) ਅਗਿਣਤ ਜਪਤਾ ਹਾਂ॥
Prof. Sahib Singh(ਜਿਉਂ ਜਿਉਂ) ਮੈਂ ਆਪਣੀ ਜੀਭ ਨੂੰ ਤੱਕੜੀ ਦੀ ਡੰਡੀ ਬਣਾਂਦਾ ਹਾਂ, ਆਪਣੇ ਇਸ ਹਿਰਦੇ ਨੂੰ ਤੱਕੜੀ ਦਾ ਇਕ ਛਾਬਾ ਬਣਾਂਦਾ ਹਾਂ, (ਇਸ ਛਾਬੇ ਵਿਚ) ਅਤੁੱਲ ਪ੍ਰਭੂ ਦਾ ਨਾਮ ਤੋਲਦਾ ਹਾਂ,

ਪਦ ਅਰਥ ਜਿਹਵਾ = ਜੀਭ। ਡੰਡੀ = ਤੱਕੜੀ ਦੀ ਡੰਡੀ ਜਿਸ ਦੇ ਦੋਹਾਂ ਸਿਰਿਆਂ ਤੋਂ ਡੋਰੀ ਨਾਲ ਛਾਬੇ ਲਟਕਦੇ ਹਨ। ਘਟੁ = ਹਿਰਦਾ। ਤੋਲਉ = ਮੈਂ ਤੋਲਦਾ ਹਾਂ। ਅਜਾਚੀ = ਜੋ ਜਾਚਿਆ ਨ ਜਾ ਸਕੇ। ਅਜਾਚੀ ਨਾਮੁ = ਅਤੁੱਲ ਪ੍ਰਭੂ ਦਾ ਨਾਮ।

SikhNet (Spanish)Mis labios son el balancín, mi corazón los platos de la balanza; ahí peso el Nombre Incalculable.

ਏਕੋ ਹਾਟੁ ਸਾਹੁ ਸਭਨਾ ਸਿਰਿ; ਵਣਜਾਰੇ ਇਕ ਭਾਤੀ ॥੩॥

eko haatt saahu sabhanaa sir; vanajaare ik bhaatee |3|

Sant Singh KhalsaThere is one store, and one banker above all; the merchants deal in the one commodity. ||3||
Manmohan SinghThere is but One shop and one Supreme Merchant above all. All the petty dealers deal in the same sort of commodity.
Manmohan Singh (Punjabi)ਕੇਵਲ ਇਕੋ ਹੀ ਹੱਟੀ ਹੈ ਤੇ ਸਾਰਿਆਂ ਦੇ ਉਪਰ ਇਕ ਹੀ ਸ੍ਰੋਮਣੀ ਸੁਦਾਗਰ। ਸਾਰੇ ਛੋਟੇ ਵਾਪਾਰੀ ਇਕ ਹੀ ਕਿਸਮ ਦੀ ਵਸਤੂ ਦਾ ਵਾਪਾਰ ਕਰਦੇ ਹਨ।
Fareedkot Teekaਸਤਸੰਗ ਰੂਪ ਏਕ ਹਾਟ ਹੈ, ਸਭ ਕੇ ਸਿਰ ਪਰ ਸਾਹੁ ਪਰਮੇਸੁਰ ਹੈ। ਵਣਜਾਰੇ, ਜਗ੍ਯਾਸੀ (ਇਕ ਭਾਤੀ) ਏਕ ਤਰਾਂ ਕੋ ਹੈਂ, ਭਾਵ ਸਭੀ ਪਰਮੇਸੁਰ ਕੇ ਗਾਹਕ ਹੈਂ॥੩॥☬ਤਬ ਰਾਜਾ ਨੇ ਕਹਾ: ਆਪ ਗ੍ਰਹਸਤੀ ਹੋ ਵਾ ਤਿਆਗੀ ਹੋ?
Prof. Sahib Singh(ਤੇ ਦੂਜੇ ਛਾਬੇ ਵਿਚ ਆਪਣੇ ਅੰਦਰੋਂ ਆਪਾ-ਭਾਵ ਕੱਢ ਕੇ ਰੱਖੀ ਜਾਂਦਾ ਹਾਂ, ਤਿਉਂ ਤਿਉਂ ਇਹ ਜਗਤ ਮੈਨੂੰ) ਇਕ ਹੱਟ ਦਿੱਸਦਾ ਹੈ ਜਿਥੇ ਸਾਰੇ ਹੀ ਜੀਵ ਇਕੋ ਕਿਸਮ ਦੇ (ਭਾਵ, ਪ੍ਰਭੂ-ਨਾਮ ਦੇ) ਵਣਜਾਰੇ ਦਿੱਸਦੇ ਹਨ ਤੇ ਸਭਨਾਂ ਦੇ ਸਿਰ ਉਤੇ (ਭਾਵ, ਸਭਨਾਂ ਨੂੰ ਜਿੰਦ-ਪਿੰਡ ਦੀ ਰਾਸਿ ਦੇਣ ਵਾਲਾ) ਸ਼ਾਹ ਪਰਮਾਤਮਾ ਆਪ ਹੈ ॥੩॥

ਪਦ ਅਰਥ ਹਾਟੁ = ਹੱਟ, ਜਗਤ। ਸਿਰਿ = ਸਿਰ ਉਤੇ। ਵਣਜਾਰੇ = ਵਪਾਰੀ, ਵਣਜ ਕਰਨ ਵਾਲੇ, ਜੀਵ-ਵਪਾਰੀ। ਇਕ ਭਾਤੀ = ਇਕੋ ਕਿਸਮ ਦੇ। ਇਕ ਭਾਤੀ ਵਣਜਾਰੇ = ਪ੍ਰਭੂ ਦੇ ਨਾਮ ਦੇ ਹੀ ਵਪਾਰੀ ॥੩॥

SikhNet (Spanish)Hay sólo una tienda y un Príncipe mercader y todos los vendedores negocian con Lo Mismo.(3)

ਦੋਵੈ ਸਿਰੇ. ਸਤਿਗੁਰੂ ਨਿਬੇੜੇ; ਸੋ ਬੂਝੈ. ਜਿਸੁ ਏਕ ਲਿਵ ਲਾਗੀ; ਜੀਅਹੁ ਰਹੈ ਨਿਭਰਾਤੀ ॥

dovai sire. satiguroo niberre; so boojhai. jis ek liv laagee; jeeahu rahai nibharaatee |

Sant Singh KhalsaThe True Guru saves us at both ends; he alone understands, who is lovingly focused on the One Lord; his inner being remains free of doubt.
Manmohan SinghAt both the ends, the True Guru saves. He alone understands it, who is attuned to the One Lord and whose mind is free from doubt.
Manmohan Singh (Punjabi)ਦੋਹਾਂ ਕਿਨਾਰਿਆਂ ਤੇ ਸੱਚੇ ਗੁਰੂ ਹੀ ਪਾਰ ਉਤਾਰਾ ਕਰਦੇ ਹਨ। ਕੇਵਲ ਉਹ ਹੀ ਇਸ ਨੂੰ ਸਮਝਦਾ ਹੈ ਜੋ ਇਕ ਸਾਈਂ ਨੂੰ ਪਿਆਰ ਕਰਦਾ ਹੈ ਅਤੇ ਜਿਸ ਦਾ ਮਨ ਭਰਮ ਤੋਂ ਰਹਿਤ ਹੈ।
Fareedkot Teeka(ਦੋਵੈ ਸਿਰੇ) ਲੋਕ ਪ੍ਰਲੋਕ ਵਾ ਜਨਮ ਮਰਣ ਵਾ ਗ੍ਰਸਤ ਉਦਾਸ ਹਮਾਰੇ ਸਤਿਗੁਰੋਂ ਨੇ ਨਿਬੇੜੇ ਹੈਂ, ਭਾਵ ਦੁੰਦ ਮਿਟਾਇ ਦੀਏ ਹੈਂ। ਇਸ ਬਾਤ ਕੋ ਸੋ ਜਾਨਤਾ ਹੈ ਜਿਸ ਕੀ ਏਕ ਨਾਮ ਮੇਂ ਬ੍ਰਿਤੀ ਲਾਗੀ ਹੈ ਔ ਮਨ ਸੇ ਨਿਸ ਭ੍ਰਮ ਰਹਿਤਾ ਹੈ॥
Prof. Sahib Singh(ਗੁਰ-ਸ਼ਬਦ ਦੀ ਬਰਕਤਿ ਨਾਲ) ਜਿਸ ਮਨੁੱਖ ਦੀ ਸੁਰਤ ਇਕ ਪਰਮਾਤਮਾ ਵਿਚ ਟਿਕੀ ਰਹਿੰਦੀ ਹੈ ਜੋ ਅੰਤਰ ਆਤਮੇ ਭਟਕਣਾ-ਰਹਿਤ ਹੋ ਜਾਂਦਾ ਹੈ ਉਸ ਨੂੰ ਸਹੀ ਜੀਵਨ-ਜੁਗਤਿ ਦੀ ਸਮਝ ਆ ਜਾਂਦੀ ਹੈ, ਸਤਿਗੁਰੂ ਉਸ ਦਾ ਜਨਮ ਮਰਨ ਦਾ ਗੇੜ ਮੁਕਾ ਦੇਂਦਾ ਹੈ।

ਪਦ ਅਰਥ ਦੋਵੈ ਸਿਰੇ = ਜਨਮ ਮਰਨ। ਨਿਬੇੜੇ = ਮੁਕਾ ਦਿੱਤੇ। ਜੀਅਹੁ = ਅੰਦਰੋਂ, ਮਨੋਂ। ਨਿਭਰਾਤੀ = ਭ੍ਰਾਂਤੀ-ਰਹਿਤ, ਭਟਕਣਾ-ਰਹਿਤ, ਅਡੋਲ।

SikhNet (Spanish)En los dos lados el Guru Verdadero los salva, pero eso sólo lo sabe aquél que está entonado en el Uno Solo

ਸਬਦੁ ਵਸਾਏ. ਭਰਮੁ ਚੁਕਾਏ; ਸਦਾ ਸੇਵਕੁ ਦਿਨੁ ਰਾਤੀ ॥੪॥

sabad vasaae. bharam chukaae; sadaa sevak din raatee |4|

Sant Singh KhalsaThe Word of the Shabad abides within, and doubt is ended, for those who constantly serve, day and night. ||4||
Manmohan SinghHe, who ever serves his Lord day and night, ends doubt and abides the Name in his mind.
Manmohan Singh (Punjabi)ਜੋ ਦਿਨ ਰਾਤ ਹਮੇਸ਼ਾਂ ਆਪਣੇ ਸਾਹਿਬ ਦੀ ਸੇਵਾ ਕਮਾਉਂਦਾ ਹੈ ਉਹ ਸੰਦੇਹ ਰਹਿਤ ਹੋ ਜਾਂਦਾ ਹੈ ਤੇ ਨਾਮ ਨੂੰ ਆਪਣੇ ਰਿਦੇ ਵਿੱਚ ਟਿਕਾ ਲੈਂਦਾ ਹੈ।
Fareedkot Teekaਜੋ ਗੁਰੋਂ ਕੇ ਉਪਦੇਸ ਕੋ ਮਨ ਮੇਂ ਵਸਾਵਤਾ ਹੈ, ਸੋ ਭਰਮ ਕੋ (ਚੁਕਾਏ) ਦੂਰ ਕਰਤਾ ਹੈ, ਔ ਸਦਾ ਹੀ ਦਿਨ ਰਾਤ ਭਗਵਤ ਕਾ ਸੇਵਕ ਹੋਤਾ ਹੈ॥੪॥☬ਫੇਰ ਰਾਜਾ ਨੇ ਕਹਿਆ: ਆਪ ਗੋਰਖ ਹੋ? ਤਿਸ ਪਰ ਕਹਿਤੇ ਹੈਂ:
Prof. Sahib Singhਉਹ ਗੁਰੂ ਦਾ ਸ਼ਬਦ ਆਪਣੇ ਹਿਰਦੇ ਵਿਚ ਵਸਾਂਦਾ ਹੈ (ਇਸ ਤਰ੍ਹਾਂ ਆਪਣੇ ਮਨ ਦੀ) ਭਟਕਣਾ ਮੁਕਾਂਦਾ ਹੈ ਤੇ ਦਿਨ ਰਾਤ ਸਦਾ ਦਾ ਸੇਵਕ ਬਣਿਆ ਰਹਿੰਦਾ ਹੈ ॥੪॥

ਪਦ ਅਰਥ ਚੁਕਾਏ = ਦੂਰ ਕਰ ਦੇਂਦਾ ਹੈ ॥੪॥

SikhNet (Spanish)y tiene su mente libre de dudas, quien sirve a Dios noche y día e inscribe la Palabra en su mente. (4)

ਊਪਰਿ ਗਗਨੁ ਗਗਨ ਪਰਿ ਗੋਰਖੁ; ਤਾ ਕਾ ਅਗਮੁ ਗੁਰੂ ਪੁਨਿ ਵਾਸੀ ॥

aoopar gagan gagan par gorakh; taa kaa agam guroo pun vaasee |

Sant Singh KhalsaAbove is the sky of the mind, and beyond this sky is the Lord, the Protector of the World; the Inaccessible Lord God; the Guru abides there as well.
Manmohan SinghHigh above is the sky, above the sky is God, the Protector of the world and the Unfathomable Great Lord of that world abides there.
Manmohan Singh (Punjabi)ਉਪਰ ਆਸਮਾਨ ਹੈ, ਆਸਮਾਨ ਦੇ ਉਤੇ ਸੰਸਾਰ ਦਾ ਰਖਿਅਕ ਵਾਹਿਗੁਰੂ ਹੈ ਅਤੇ ਉਸ ਸੰਸਾਰ ਦਾ ਬੇਅੰਦਾਜ਼ ਵੱਡਾ ਸਾਈਂ ਉਥੇ ਵਸਦਾ ਹੈ।
Fareedkot Teekaਊਪਰਿ ਜੋ ਦਸਵਾਂ ਦੁਆਰ ਹੈ, (ਪਰਿ) ਭਲੀ ਪ੍ਰਕਾਰ ਤਿਸ ਮੈਂ (ਗਗਨ) ਚਿਦਾਕਾਸ ਹੈ। (ਗੋ) ਬੇਦੋਂ ਕੀ ਰਖ੍ਯਾ ਕਰਨੇ ਵਾਲਾ (ਤਾ ਕਾ) ਤਾ ਅਗਮ ਗੁਰੂ ਕਾ ਪੁਨਾ ਮੈਂ ਵਾਸੀ ਹੂੰ; ਵਾ ਚਾਰ ਤਤੋਂ ਤੇ ਊਪਰ ਜੋ ਅਕਾਸ ਹੈ, ਤਿਸ ਤੇ ਪਰੇ ਜੋ ਈਸਰ ਹੈ, ਤਿਸ ਕਾ ਗੁਰੂ ਅਗੰਮ, ਭਾਵ ਸੁਧ ਬ੍ਰਹਮ, ਮੈਂ ਤਿਸ ਕਾ ਵਾਸੀ ਹਾਂ, ਭਾਵ ਮੇਰੀ ਏਕ ਸੁਧ ਚੈਤਨ ਮੇਂ ਇਸਥਤੀ ਹੈ॥☬ਤਬ ਰਾਜਾ ਨੇ ਕਿਹਾ: ਆਪ ਉਦਾਸੀ ਹੋ? ਤਿਸ ਪਰ ਕਹਿਤੇ ਹੈਂ:
Prof. Sahib Singh(ਦੁਨੀਆ ਦੇ ਮਾਇਕ ਫੁਰਨਿਆਂ ਦੀ ਪਹੁੰਚ ਤੋਂ ਦੂਰ) ਉੱਚਾ ਉਹ ਚਿੱਤ-ਆਕਾਸ਼ ਹੈ (ਉਹ ਆਤਮਕ ਅਵਸਥਾ ਹੈ) ਜਿਥੇ ਸ੍ਰਿਸ਼ਟੀ ਦਾ ਪਾਲਕ ਪਰਮਾਤਮਾ ਵਸ ਸਕਦਾ ਹੈ; ਉਸ ਪ੍ਰਭੂ (ਦੇ ਮਿਲਾਪ) ਦਾ ਉਹ ਟਿਕਾਣਾ ਅਪਹੁੰਚ ਹੈ (ਕਿਉਂਕਿ ਜੀਵ ਮੁੜ ਮੁੜ ਮਾਇਆ ਵਲ ਪਰਤਦਾ ਰਹਿੰਦਾ ਹੈ)। ਫਿਰ ਭੀ ਗੁਰੂ ਦੀ ਰਾਹੀਂ ਉਸ ਟਿਕਾਣੇ ਦਾ ਵਸਨੀਕ ਬਣ ਜਾਈਦਾ ਹੈ।

ਪਦ ਅਰਥ ਗਗਨੁ = ਆਕਾਸ਼, ਚਿਦਾਕਾਸ਼, ਚਿੱਤ-ਆਕਾਸ਼, ਦਿਮਾਗ਼। ਗੋਰਖੁ = ਧਰਤੀ ਦਾ ਮਾਲਕ ਪ੍ਰਭੂ। ਤਾ ਕਾ = ਉਸ (ਪ੍ਰਭੂ) ਦਾ। ਅਗਮੁ = ਅਪਹੁੰਚ (ਟਿਕਾਣਾ)। ਗੁਰੂ = ਗੁਰੂ (ਦੀ ਰਾਹੀਂ)। ਵਾਸੀ = ਵਸਨੀਕ। ਪੁਨਿ = ਮੁੜ।

SikhNet (Spanish)Arriba, en la Bóveda Celeste, en la Décima Puerta, ahí donde el Ser y su Insondable Guru habitan, Dios también habita ahí.

ਗੁਰ ਬਚਨੀ. ਬਾਹਰਿ ਘਰਿ ਏਕੋ; ਨਾਨਕੁ ਭਇਆ ਉਦਾਸੀ ॥੫॥੧੧॥

gur bachanee. baahar ghar eko; naanak bheaa udaasee |5|11|

Sant Singh KhalsaAccording to the Word of the Guru's Teachings, what is outside is the same as what is inside the home of the self. Nanak has become a detached renunciate. ||5||11||
Manmohan SinghBy Guru's instruction, abroad and home, deem I alike Nanak has become such an anchoret.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਬਾਹਰਵਾਰ ਅਤੇ ਘਰ ਨੂੰ ਮੈਂ ਇਕ ਸਮਾਨ ਜਾਣਦਾ ਹਾਂ। ਨਾਨਕ ਐਹੋ ਜੇਹਾ ਤਿਆਗੀ ਥੀ ਗਿਆ ਹੈ।
Fareedkot Teekaਗੁਰੋਂ ਕੇ ਬਚਨੋਂ ਦੁਆਰਾ ਹਮ ਨੇ ਬਾਹਰ ਤਥਾ ਘਰ ਮੇਂ ਏਕੋ ਹੀ ਜਾਣਿਆਂ ਹੈ। ਸ੍ਰੀ ਗੁਰੂ ਜੀ ਕਹਿਤੇ ਹੈਂ: ਐਸਾ ਮੈਂ ਉਦਾਸੀ ਭਇਆ ਹੂੰ ਔਰ ਉਪਦੇਸ ਭੀ ਕੀਆ। ਰਾਜਾ ਸੇਵਾ ਕਰ ਮੋਖ ਹੂਆ॥੫॥੧੧॥☬ਪ੍ਰੇਮੀਓਂ ਕਾ ਹਾਲੁ ਇਤਰੋਂ ਕੋ ਉਪਦੇਸ ਅਪਨੀ ਬੇਨਤੀ ਕਹਿਤੇ ਹੈਂ:
Prof. Sahib Singhਨਾਨਕ ਗੁਰੂ ਦੇ ਦੱਸੇ ਰਸਤੇ ਤੇ ਤੁਰ ਕੇ ਜਗਤ ਦੇ ਮੋਹ ਤੋਂ ਉਪਰਾਮ ਹੋ ਗਿਆ ਹੈ, (ਇਸ ਤਰ੍ਹਾਂ) ਆਪਣੇ ਅੰਦਰ ਤੇ ਸਾਰੇ ਜਗਤ ਵਿਚ ਇਕ ਪ੍ਰਭੂ ਨੂੰ ਹੀ ਵੇਖਦਾ ਹੈ ॥੫॥੧੧॥

ਪਦ ਅਰਥ ਘਰਿ = ਹਿਰਦੇ ਵਿਚ। ਬਾਹਰਿ = ਜਗਤ ਵਿਚ। ਉਦਾਸੀ = ਉਪਰਾਮ, ਨਿਰਲੇਪ ॥੫॥੧੧॥

SikhNet (Spanish)A través de la Palabra de las Enseñanzas del Guru, lo que está afuera es lo mismo que lo que está adentro, Nanak se ha vuelto un Desapegado Renunciante. (5)

Open this shabad →

Ang 992 of 1430