ੴ

ਸਿੱਖਬਾਣੀ · SikhBani

ਹਉਮੈ ਵਿਚਿ ਸਭੁ ਜਗੁ ਬਉਰਾਨਾ ॥

haumai vich sabh jag bauraanaa
Guru Amardas Ji ਗੁਰੂ ਅਮਰਦਾਸ ਜੀ · Raag Gauree · Ang 159 · 19 lines
Translations

ਗਉੜੀ ਗੁਆਰੇਰੀ ਮਹਲਾ ੩ ॥

gaurree guaareree mahalaa 3 |

Sant Singh KhalsaGauree Gwaarayree, Third Mehl:
Manmohan SinghGauri Guareri, 3rd Guru.
Manmohan Singh (Punjabi)ਗਉੜੀ ਗੁਆਰੇਰਰੀ, ਪਾਤਸ਼ਾਹੀ ਤੀਜੀ।
SikhNet (Spanish)Gauri Guareri, Mejl Guru Amar Das, Tercer Canal Divino.

ਹਉਮੈ ਵਿਚਿ; ਸਭੁ ਜਗੁ ਬਉਰਾਨਾ ॥

haumai vich; sabh jag bauraanaa |

Sant Singh KhalsaThe entire world has gone insane in egotism.
Manmohan SinghIn pride, the whole world is gone mad.
Manmohan Singh (Punjabi)ਹੰਕਾਰ ਅੰਦਰ, ਸਾਰਾ ਸੰਸਾਰ ਝਲਾ ਹੋਇਆ ਹੋਇਆ ਹੈ।
Fareedkot Teekaਹਉਮੈ ਕੇ ਬੀਚ ਸਭ ਜਗਤ ਬਾਵਰਾ ਹੋ ਰਹਾ ਹੈ॥
Prof. Sahib Singh(ਹੇ ਭਾਈ! ਪ੍ਰਭੂ-ਨਾਮ ਤੋਂ ਖੁੰਝ ਕੇ) ਹਉਮੈ ਵਿਚ (ਫਸ ਕੇ) ਸਾਰਾ ਜਗਤ ਝੱਲਾ ਹੋ ਰਿਹਾ ਹੈ,

ਪਦ ਅਰਥ ਬਉਰਾਨਾ = ਝੱਲਾ ਹੋ ਰਿਹਾ ਹੈ।

SikhNet (Spanish)El ego ha enloquecido al mundo entero,

ਦੂਜੈ ਭਾਇ; ਭਰਮਿ ਭੁਲਾਨਾ ॥

doojai bhaae; bharam bhulaanaa |

Sant Singh KhalsaIn the love of duality, it wanders deluded by doubt.
Manmohan SinghThrough duality, it is gone astray in doubt.
Manmohan Singh (Punjabi)ਦਵੈਤ-ਭਾਵ ਦੇ ਜ਼ਰੀਏ, ਇਹ ਵਹਿਮ ਅੰਦਰ ਕੁਰਾਹੇ ਪਿਆ ਹੋਇਆ ਹੈ।
Fareedkot Teekaਔਰ ਦ੍ਵੈਤ ਭਾਵ ਕਰ ਕੇ ਭਰਮ ਮੇਂ ਭੂਲ ਰਹਾ ਹੈ॥
Prof. Sahib Singhਮਾਇਆ ਦੇ ਮੋਹ ਦੇ ਕਾਰਨ ਭਟਕਣਾ ਵਿਚ ਪੈ ਕੇ ਕੁਰਾਹੇ ਜਾ ਰਿਹਾ ਹੈ।

ਪਦ ਅਰਥ ਭਾਇ = ਭਾਉ ਦੇ ਕਾਰਨ। ਦੂਜੈ ਭਾਇ = ਮਾਇਆ ਦੇ ਪਿਆਰ ਦੇ ਕਾਰਨ। ਭਰਮਿ = ਭਟਕਣਾ ਵਿਚ (ਪੈ ਕੇ)। ਭੁਲਾਨਾ = ਕੁਰਾਹੇ ਪੈ ਗਿਆ ਹੈ।

SikhNet (Spanish)y la dualidad hace que uno se pierde en la duda.

ਬਹੁ ਚਿੰਤਾ ਚਿਤਵੈ; ਆਪੁ ਨ ਪਛਾਨਾ ॥

bahu chintaa chitavai; aap na pachhaanaa |

Sant Singh KhalsaThe mind is distracted by great anxiety; no one recognizes one's own self.
Manmohan SinghHe thinks of many anxieties, and recognises not his-own-self.
Manmohan Singh (Punjabi)ਉਹ ਘਣੋਰਿਆਂ ਫਿਕਰਾਂ ਦਾ ਖਿਆਲ ਕਰਦਾ ਹੈ, ਅਤੇ ਆਪਣੇ ਆਪ ਨੂੰ ਨਹੀਂ ਸਿੰਞਾਣਦਾ।
Fareedkot Teekaਬਹੁਤ ਪ੍ਰਕਾਰ ਕੀ ਚਿੰਤਾ ਕੋ ਚਿਤਵਤਾ ਰਹਤਾ ਹੈ, ਅਪਨੇ ਸ੍ਵਰੂਪ ਕੋ ਨਹੀਂ ਪਹਚਾਨਤਾ॥
Prof. Sahib Singhਹੋਰ ਹੋਰ ਕਈ ਸੋਚਾਂ ਸੋਚਦਾ ਰਹਿੰਦਾ ਹੈ ਪਰ ਆਪਣੇ ਆਤਮਕ ਜੀਵਨ ਨੂੰ ਨਹੀਂ ਪੜਤਾਲਦਾ,

ਪਦ ਅਰਥ ਚਿੰਤਾ ਚਿਤਵੈ = ਸੋਚਾਂ ਸੋਚਦਾ ਹੈ। ਆਪੁ = ਆਪਣੇ ਆਤਮਕ ਜੀਵਨ ਨੂੰ।

SikhNet (Spanish)La ansiedad es ilimitada, pues uno desconoce su propio ser,

ਧੰਧਾ ਕਰਤਿਆ; ਅਨਦਿਨੁ ਵਿਹਾਨਾ ॥੧॥

dhandhaa karatiaa; anadin vihaanaa |1|

Sant Singh KhalsaOccupied with their own affairs, their nights and days are passing away. ||1||
Manmohan SinghAttending to his affairs, his nights, and days pass-away.
Manmohan Singh (Punjabi)ਆਪਣੇ ਕਾਰ ਵਿਹਾਰ ਕਰਦਿਆਂ ਹੋਇਆਂ ਉਸ ਦੀਆਂ ਰਾਤਾਂ ਤੇ ਦਿਨ ਬੀਤ ਜਾਂਦੇ ਹਨ।
Fareedkot Teekaਕਿਉਂਕਿ ਧੰਧੇ ਕਰਤਿਆਂ ਜੀਵੋਂ ਕੇ ਰਾਤ੍ਰਿ ਦਿਨ ਵਿਯਤੀਤ ਹੋਤੇ ਚਲੇ ਜਾਤੇ ਹੈਂ॥੧॥
Prof. Sahib Singh(ਇਸ ਤਰ੍ਹਾਂ) ਮਾਇਆ ਦੀ ਖ਼ਾਤਰ ਦੌੜ-ਭੱਜ ਕਰਦਿਆਂ (ਮਾਇਆ-ਧਾਰੀ ਜੀਵ ਦਾ) ਹਰੇਕ ਦਿਨ ਬੀਤ ਰਿਹਾ ਹੈ ॥੧॥

ਪਦ ਅਰਥ ਅਨਦਿਨੁ = ਹਰੇਕ ਦਿਨ ॥੧॥

SikhNet (Spanish)y en ese arranque pierde la vida. (1)

ਹਿਰਦੈ ਰਾਮੁ ਰਮਹੁ; ਮੇਰੇ ਭਾਈ ॥

hiradai raam ramahu; mere bhaaee |

Sant Singh KhalsaMeditate on the Lord in your hearts, O my Siblings of Destiny.
Manmohan SinghMeditate on the Pervading Lord in thy mind, O my brother.
Manmohan Singh (Punjabi)ਵਿਅਪਕ ਪ੍ਰਭੂ ਦਾ ਆਪਣੇ ਮਨੁ ਅੰਦਰ ਸਿਮਰਨ ਕਰ, ਹੇ ਮੇਰੇ ਵੀਰ!
Fareedkot Teekaਹੇ ਮੇਰੇ ਭਾਈ! ਹਿਰਦੇ ਮੇਂ ਰਾਮ ਕੋ ਚਿੰਤਨ ਕਰੋ॥
Prof. Sahib Singhਹੇ ਮੇਰੇ ਭਾਈ! ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਸਿਮਰਦਾ ਰਹੁ।

ਪਦ ਅਰਥ ਰਮਹੁ = ਸਿਮਰੋ। ਭਾਈ = ਹੇ ਭਾਈ!

SikhNet (Spanish)Haz que el Señor habite en tu corazón, oh querido,

ਗੁਰਮੁਖਿ ਰਸਨਾ; ਹਰਿ ਰਸਨ ਰਸਾਈ ॥੧॥ ਰਹਾਉ ॥

guramukh rasanaa; har rasan rasaaee |1| rahaau |

Sant Singh KhalsaThe Gurmukh's tongue savors the sublime essence of the Lord. ||1||Pause||
Manmohan SinghThe Guru-ward's tongue, enjoys God's elixir. Pause.
Manmohan Singh (Punjabi)ਗੁਰੂ ਸਮਰਪਣ ਦੀ ਜੀਭਾ ਵਾਹਿਗੁਰੂ ਦੇ ਅੰਮ੍ਰਿਤ ਨੂੰ ਮਾਣਦੀ ਹੈ। ਠਹਿਰਾਉ।
Fareedkot Teekaਗੁਰਮੁਖੋਂ ਨੇ ਰਸਨਾ ਹਰੀ ਕੇ ਪ੍ਰੇਮ ਮੇਂ ਤਦਾਕਾਰ ਕਰੀ ਹੈ॥॥੧॥ ਰਹਾਉ ॥
Prof. Sahib Singhਗੁਰੂ ਦੀ ਸਰਨ ਪੈ ਕੇ ਆਪਣੀ ਜੀਭ ਨੂੰ ਪਰਮਾਤਮਾ ਦੇ ਨਾਮ-ਰਸ ਨਾਲ ਰਸੀਲੀ ਬਣਾ ॥੧॥ ਰਹਾਉ ॥

ਪਦ ਅਰਥ ਰਸਨਾ = ਜੀਭ। ਰਸਾਈ = ਰਸਾਇ, ਰਸੀਲੀ ਬਣਾ ॥੧॥ ਰਹਾਉ ॥

SikhNet (Spanish)y por la Gracia del Guru, deja que tu lengua saboree la Verdad. (1-Pausa)

ਗੁਰਮੁਖਿ ਹਿਰਦੈ; ਜਿਨਿ ਰਾਮੁ ਪਛਾਤਾ ॥

guramukh hiradai; jin raam pachhaataa |

Sant Singh KhalsaThe Gurmukhs recognize the Lord in their own hearts;
Manmohan SinghThe virtuous persons, who serve and in their mind, realise Pervading Lord,
Manmohan Singh (Punjabi)ਨੇਕ ਪੁਰਸ਼ ਵਿਆਪਕ ਪ੍ਰਭੂ ਨੂੰ ਸੇਵਦੇ ਅਤੇ ਆਪਣੇ ਚਿੰਤ ਅੰਦਰ ਅਨੁਭਵ ਕਰਦੇ ਹਨ,
Fareedkot Teekaਜਿਸ ਗੁਰਮੁਖ ਨੇ ਹਿਰਦਯ ਮੇਂ ਰਾਮ ਕੋ ਪਛਾਣਿਆ ਹੈ॥
Prof. Sahib Singhਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਆਪਣੇ ਹਿਰਦੇ ਵਿਚ ਪਰਮਾਤਮਾ ਨਾਲ ਜਾਣ-ਪਛਾਣ ਪਾ ਲਈ,

ਪਦ ਅਰਥ ਜਿਨਿ = ਜਿਸ ਨੇ।

SikhNet (Spanish)Los Vigías de Dios, a los que Dios se les revela en su corazón,

ਜਗਜੀਵਨੁ ਸੇਵਿ; ਜੁਗ ਚਾਰੇ ਜਾਤਾ ॥

jagajeevan sev; jug chaare jaataa |

Sant Singh Khalsathey serve the Lord, the Life of the World. They are famous throughout the four ages.
Manmohan Singhare known throughout the four ages, as the life of the world.
Manmohan Singh (Punjabi)ਉਹ ਚਾਰਾਂ ਹੀ ਯੁਗਾਂ ਅੰਦਰ ਜਗਤ ਦੀ ਜਿੰਦ-ਜਾਂਨ ਜਾਣੇ ਜਾਂਦੇ ਹਨ।
Fareedkot Teekaਸੋ ਪੁਰਸ਼ ਜਗ ਜੀਵਨ ਪਰਮੇਸ਼੍ਵਰ ਕੀ ਸੇਵਾ ਕਰ ਕੇ ਚਾਰੇ ਜੁਗੋਂ ਮੇਂ ਪ੍ਰਸਿਧ ਹੋ ਗਇਆ ਹੈ॥
Prof. Sahib Singhਉਹ ਮਨੁੱਖ ਜਗਤ ਦੀ ਜ਼ਿੰਦਗੀ ਦੇ ਆਸਰੇ ਪਰਮਾਤਮਾ ਦੀ ਸੇਵਾ-ਭਗਤੀ ਕਰ ਕੇ ਸਦਾ ਲਈ ਪਰਗਟ ਹੋ ਜਾਂਦਾ ਹੈ।

ਪਦ ਅਰਥ ਜਗਜੀਵਨੁ = ਜਗਤ ਦਾ ਜੀਵਨ ਪਰਮਾਤਮਾ। ਜਾਤਾ = ਪਰਗਟ ਹੋ ਗਿਆ।

SikhNet (Spanish)prestan su servicio a la Vida de toda vida, y son conocidos a través de las cuatro épocas.

ਹਉਮੈ ਮਾਰਿ; ਗੁਰ ਸਬਦਿ ਪਛਾਤਾ ॥

haumai maar; gur sabad pachhaataa |

Sant Singh KhalsaThey subdue egotism, and realize the Word of the Guru's Shabad.
Manmohan SinghThey efface their self-conceit and understand Guru's word.
Manmohan Singh (Punjabi)ਉਹ ਆਪਣੀ ਸਵੈ-ਹੰਗਤਾ ਨੂੰ ਮੇਸ ਦਿੰਦੇ ਹਨ ਅਤੇ ਗੁਰਾਂ ਦੇ ਬਚਨ ਨੂੰ ਸਮਝਦੇ ਹਨ।
Fareedkot Teekaਜਿਨੋਂ ਨੇ ਅਹੰਤਾ ਮਮਤਾ ਕੋ ਮਾਰ ਕਰ ਗੁਰੋਂ ਕੇ ਉਪਦੇਸ਼ ਕੋ ਪਛਾਣਿਆ ਹੈ
Prof. Sahib Singhਉਹ ਮਨੁੱਖ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਨਾਲ) ਸਾਂਝ ਪਾ ਲੈਂਦਾ ਹੈ,
SikhNet (Spanish)Haciendo a un lado su ego, ellos conocen la Bella Palabra del Shabd del Guru,

ਕ੍ਰਿਪਾ ਕਰੇ; ਪ੍ਰਭ ਕਰਮ ਬਿਧਾਤਾ ॥੨॥

kripaa kare; prabh karam bidhaataa |2|

Sant Singh KhalsaGod, the Architect of Destiny, showers His Mercy upon them. ||2||
Manmohan SinghLord, the Rewarder of actions, showers His benediction on them.
Manmohan Singh (Punjabi)ਕਰਮਾਂ ਦੇ ਫਲ ਦੇਣਹਾਰ ਸੁਆਮੀ ਉਨ੍ਹਾਂ ਉਤੇ ਆਪਣੀ ਰਹਿਮਤ ਨਿਛਾਵਰ ਕਰਦਾ ਹੈ।
Fareedkot Teekaਪੁਨਾ ਤਿਨੋਂ ਪਰ ਕਰਮ ਬਿਧਾਤਾ ਅਰਥਾਤ ਕਰਮ ਫਲ ਪ੍ਰਦਾਤਾ ਵਾਹਗੁਰੂ ਕ੍ਰਿਪਾ ਕਰਤਾ ਹੈ॥੨॥
Prof. Sahib Singhਜਿਸ ਮਨੁੱਖ ਉਤੇ (ਕੀਤੇ) ਕਰਮਾਂ ਅਨੁਸਾਰ (ਜੀਵਾਂ ਨੂੰ) ਪੈਦਾ ਕਰਨ ਵਾਲਾ ਪਰਮਾਤਮਾ ਕਿਰਪਾ ਕਰਦਾ ਹੈ ॥੨॥

ਪਦ ਅਰਥ ਕਰਮ ਬਿਧਾਤਾ = (ਜੀਵਾਂ ਦੇ ਕੀਤੇ) ਕਰਮਾਂ ਅਨੁਸਾਰ ਪੈਦਾ ਕਰਨ ਵਾਲਾ ॥੨॥

SikhNet (Spanish)y sobre ellos se posa la Compasión del Señor, el Maestro de nuestro destino. (2)

ਸੇ ਜਨ ਸਚੇ; ਜੋ ਗੁਰ ਸਬਦਿ ਮਿਲਾਏ ॥

se jan sache; jo gur sabad milaae |

Sant Singh KhalsaTrue are those who merge into the Word of the Guru's Shabad;
Manmohan SinghTrue are the persons, who by means of Guru's hymns, blend with the Lord,
Manmohan Singh (Punjabi)ਸੱਚੇ ਹਨ ਉਹ ਪੁਰਸ਼ ਜਿਹੜੇ ਗੁਰਾਂ ਦੀ ਬਾਣੀ ਦੇ ਜ਼ਰੀਏ ਸਾਹਿਬ ਨਾਲ ਅਭੇਦ ਹੁੰਦੇ ਹਨ,
Fareedkot Teekaਸੋ ਪੁਰਸ਼ ਸਚੇ ਹੈਂ, ਜੋ ਗੁਰੋਂ ਨੇ ਸਬਦ ਮੇਂ ਮਿਲਾਇ ਲੀਏ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਗੁਰੂ ਦੇ ਸ਼ਬਦ ਵਿਚ ਜੋੜਦਾ ਹੈ,

ਪਦ ਅਰਥ ਸਚੇ = ਸਦਾ-ਥਿਰ ਪ੍ਰਭੂ ਦਾ ਰੂਪ।

SikhNet (Spanish)Sólo serán verdaderos, aquéllos que estén unidos al Señor, a través de la Palabra del Shabd del Guru.

ਧਾਵਤ ਵਰਜੇ; ਠਾਕਿ ਰਹਾਏ ॥

dhaavat varaje; tthaak rahaae |

Sant Singh Khalsathey restrain their wandering mind and keep it steady.
Manmohan Singhand who restrain their wandering mind, and keep it steady.
Manmohan Singh (Punjabi)ਅਤੇ ਆਪਣੇ ਦੌੜਦੇ ਮਨੂਏ ਨੂੰ ਰੋਕਦੇ ਹਨ ਤੇ ਹੋੜ ਕੇ ਇਸ ਨੂੰ ਅਸਥਿਰ ਰਖਦੇ ਹਨ।
Fareedkot Teekaਅਰੁ ਉਨੋਂ ਨੇ ਇੰਦ੍ਰੈ ਵਿਸ਼੍ਯੋਂ ਮੇਂ ਧਾਵਤੇ ਹੂਏ ਰੋਕੇ ਹੈਂ ਔਰ ਵਾਸਨਾ ਕੀ ਤਰਫ ਸੇ ਅੰਤਸ਼ਕਰਨ ਰੋਕ ਲੀਏ ਹੈਂ॥
Prof. Sahib Singhਜਿਨ੍ਹਾਂ ਨੂੰ ਮਾਇਆ ਪਿੱਛੇ ਦੌੜਦਿਆਂ ਨੂੰ ਵਰਜਦਾ ਹੈ ਤੇ ਰੋਕ ਰੱਖਦਾ ਹੈ, ਉਹ ਮਨੁੱਖ ਪਰਮਾਤਮਾ ਦਾ ਰੂਪ ਹੋ ਜਾਂਦੇ ਹਨ।

ਪਦ ਅਰਥ ਵਰਜੇ = ਰੋਕ ਲਏ। ਠਾਕਿ = ਰੋਕ ਕੇ।

SikhNet (Spanish)Su mente estará en calma y sus ansiedades desaparecerán.

ਨਾਮੁ ਨਵ ਨਿਧਿ; ਗੁਰ ਤੇ ਪਾਏ ॥

naam nav nidh; gur te paae |

Sant Singh KhalsaThe Naam, the Name of the Lord, is the nine treasures. It is obtained from the Guru.
Manmohan SinghThe nine treasures of the Name, they obtain from the Guru.
Manmohan Singh (Punjabi)ਨਾਮ ਦੇ ਨੌ ਖਜਾਨੇ, ਉਹ ਗੁਰਾਂ ਪਾਸੋਂ ਪ੍ਰਾਪਤ ਕਰਦੇ ਹਨ।
Fareedkot Teekaਤਿਨੋਂ ਨੇ ਨਵਨਿਧ ਕੇ ਦੇਣੇ ਵਾਲਾ ਜੋ ਨਾਮ ਹੈ, ਸੋ ਗੁਰੋਂਦ੍ਵਾਰਾ ਪਾ ਲੀਆ ਹੈ॥
Prof. Sahib Singhਉਹ ਮਨੁੱਖ ਗੁਰੂ ਪਾਸੋਂ ਪਰਮਾਤਮਾ ਦਾ ਨਾਮ ਹਾਸਲ ਕਰ ਲੈਂਦੇ ਹਨ ਜੋ ਉਹਨਾਂ ਵਾਸਤੇ (ਮਾਨੋ, ਧਰਤੀ ਦੇ) ਨੌ ਹੀ ਖ਼ਜ਼ਾਨੇ ਹਨ।

ਪਦ ਅਰਥ ਨਵ ਨਿਧਿ = ਨੌ ਖ਼ਜ਼ਾਨੇ।

SikhNet (Spanish)Los Nueve Tesoros del Naam, el Nombre del Señor, los recibe uno del Guru,

ਹਰਿ ਕਿਰਪਾ ਤੇ; ਹਰਿ ਵਸੈ ਮਨਿ ਆਏ ॥੩॥

har kirapaa te; har vasai man aae |3|

Sant Singh KhalsaBy the Lord's Grace, the Lord comes to dwell in the mind. ||3||
Manmohan SinghThrough God-incarnate Guru's grace, God comes and abides in their mind.
Manmohan Singh (Punjabi)ਰੱਬ ਰੂਪ ਗੁਰਾਂ ਦੀ ਦਇਆ ਦੁਆਰਾ ਵਾਹਿਗੁਰੂ ਆ ਕੇ ਉਨ੍ਹਾਂ ਦੇ ਚਿੱਤ ਅੰਦਰ ਟਿਕ ਜਾਂਦਾ ਹੈ।
Fareedkot Teekaਔਰ ਹਰੀ ਰੂਪ ਗੁਰੋਂ ਕੀ ਹੀ ਕ੍ਰਿਪਾ ਸੇ ਹਰੀ ਮਨ ਮੇਂ ਆਇ ਵਸਤਾ ਹੈ॥੩॥
Prof. Sahib Singhਆਪਣੀ ਮਿਹਰ ਨਾਲ ਪਰਮਾਤਮਾ ਉਹਨਾਂ ਦੇ ਮਨ ਵਿਚ ਆ ਵੱਸਦਾ ਹੈ ॥੩॥
SikhNet (Spanish)y por Su Gracia, el Señor es enaltecido en su mente.(3)

ਰਾਮ ਰਾਮ ਕਰਤਿਆ; ਸੁਖੁ ਸਾਂਤਿ ਸਰੀਰ ॥

raam raam karatiaa; sukh saant sareer |

Sant Singh KhalsaChanting the Name of the Lord, Raam, Raam, the body becomes peaceful and tranquil.
Manmohan SinghBy uttering the Name of the Lord, the body procures peace and calmness.
Manmohan Singh (Punjabi)ਸੁਆਮੀ ਦੇ ਨਾਮ ਦਾ ਉਚਾਰਣ ਕਰਨ ਨਾਲ ਦੇਹਿ ਨੂੰ ਆਰਾਮ ਤੇ ਠੰਢ-ਚੈਨ ਪ੍ਰਾਪਤ ਹੋ ਜਾਂਦੇ ਹਨ।
Fareedkot Teekaਹੇ ਭਾਈ! ਰਾਮ ਰਾਮ ਕਾ ਜਾਪ ਜਪਤੇ ਹੂਏ ਸੁਖ ਪੁਨਾ ਸਾਂਤੀ ਸਰੀਰ ਮੇਂ ਹੋਤੀ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰਦਿਆਂ ਸਰੀਰ ਨੂੰ ਆਨੰਦ ਮਿਲਦਾ ਹੈ ਸ਼ਾਂਤੀ ਮਿਲਦੀ ਹੈ।

ਪਦ ਅਰਥ ਸੁਖੁ = ਆਤਮਕ ਆਨੰਦ।

SikhNet (Spanish)Recitando el Nombre del Señor nuestro cuerpo se siente en Paz.

ਅੰਤਰਿ ਵਸੈ; ਨ ਲਾਗੈ ਜਮ ਪੀਰ ॥

antar vasai; na laagai jam peer |

Sant Singh KhalsaHe dwells deep within - the pain of death does not touch Him.
Manmohan SinghThe Master abides in the mind Pain of death touches him not.
Manmohan Singh (Punjabi)ਮਾਲਕ ਮਨ ਅੰਦਰ ਟਿਕ ਜਾਂਦਾ ਹੈ। ਉਸ ਨੂੰ ਮੌਤ ਦਾ ਦੁੱਖ ਨਹੀਂ ਪੁਹੰਚਦਾ।
Fareedkot Teekaਔਰ ਅੰਤਰ ਬਸਨੇ ਕਰ ਜਮ ਕੀ ਪੀਰ ਨਹੀਂ ਲਗਤੀ ॥
Prof. Sahib Singhਜਿਸ ਮਨੁੱਖ ਦੇ ਅੰਦਰ (ਹਰਿ-ਨਾਮ) ਆ ਵੱਸਦਾ ਹੈ, ਉਸ ਨੂੰ ਜਮ ਦਾ ਦੁੱਖ ਪੋਹ ਨਹੀਂ ਸਕਦਾ।

ਪਦ ਅਰਥ ਨ ਲਾਗੈ = ਨਹੀਂ ਪੋਹ ਸਕਦਾ। ਜਮ ਪੀਰ = ਜਮ ਦਾ ਦੁੱਖ।

SikhNet (Spanish)Así el Señor habita en nosotros, y el mensajero de la muerte se queda impotente ante ese Hecho.

ਆਪੇ ਸਾਹਿਬੁ; ਆਪਿ ਵਜੀਰ ॥

aape saahib; aap vajeer |

Sant Singh KhalsaHe Himself is our Lord and Master; He is His Own Advisor.
Manmohan SinghGod Himself is the Master, and Himself the minister.
Manmohan Singh (Punjabi)ਵਾਹਿਗੁਰੂ ਖੁਦ ਮਾਲਕ ਹੈ ਅਤੇ ਖੁਦ ਹੀ ਮੰਤ੍ਰੀ।
Fareedkot Teekaਆਪ ਹੀ ਸਾਹਿਬ ਔਰ ਆਪ ਹੀ ਵਜੀਰ ਹੈ॥
Prof. Sahib Singhਹੇ ਨਾਨਕ! ਜੇਹੜਾ ਪਰਮਾਤਮਾ ਆਪ ਜਗਤ ਦਾ ਸਾਹਿਬ ਹੈ ਤੇ ਆਪ ਹੀ (ਜਗਤ ਦੀ ਪਾਲਨਾ ਆਦਿਕ ਕਰਨ ਵਿਚ) ਸਲਾਹ ਦੇਣ ਵਾਲਾ ਹੈ।
SikhNet (Spanish)El Señor Mismo es el Rey, Él Mismo es su propio consejero.

ਨਾਨਕ ਸੇਵਿ ਸਦਾ; ਹਰਿ ਗੁਣੀ ਗਹੀਰ ॥੪॥੬॥੨੬॥

naanak sev sadaa; har gunee gaheer |4|6|26|

Sant Singh KhalsaO Nanak, serve the Lord forever; He is the treasure of glorious virtue. ||4||6||26||
Manmohan SinghNanak, do thou, ever, serve God, the treasure of excellences.
Manmohan Singh (Punjabi)ਨਾਨਕ, ਤੂੰ ਸਦੀਵ ਹੀ ਵਾਹਿਗੁਰੂ ਦੀ ਖਿਦਮਤ ਕਰ, ਜੋ ਗੁਣਾ ਦਾ ਖਜਾਨਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਤਿਸ (ਗੁਣੀ ਗਹੀਰ) ਵਾਹਿਗੁਰੂ ਕੀ ਸਦਾ ਸੇਵਾ ਅਰਥਾਤ ਭਗਤੀ ਕਰ॥੪॥੬॥੨੬॥
Prof. Sahib Singhਜੋ ਸਾਰੇ ਗੁਣਾਂ ਦਾ ਮਾਲਕ ਹੈ ਜੋ ਵੱਡੇ ਜਿਗਰੇ ਵਾਲਾ ਹੈ, ਤੂੰ ਸਦਾ ਉਸ ਦੀ ਸੇਵਾ-ਭਗਤੀ ਕਰ ॥੪॥੬॥੨੬॥

ਪਦ ਅਰਥ ਗੁਣੀ = ਗੁਣਾਂ ਦਾ ਮਾਲਕ। ਗਹੀਰ = ਡੂੰਘਾ, ਜਿਗਰੇ ਵਾਲਾ ॥੪॥

SikhNet (Spanish)Dice Nanak, presta entonces tu servicio a Él, al Tesoro de toda Virtud. (4-6-26)
Answers quote the Granth verbatim with Ang citations. AI commentary is not Gurbani and not a religious ruling.