ਗਉੜੀ ਗੁਆਰੇਰੀ ਮਹਲਾ ੩ ॥
gaurree guaareree mahalaa 3 | Ang 159
Sant Singh KhalsaGauree Gwaarayree, Third Mehl:
Manmohan SinghGauri Guareri, 3rd Guru.
Manmohan Singh (Punjabi)ਗਊੜੀ ਗੁਆਰੇਰੀ, ਪਾਤਸ਼ਾਹੀ ਤੀਜੀ।
SikhNet (Spanish)Gauri Guareri, Mejl Guru Amar Das, Tercer Canal Divino.
ਸੋ ਕਿਉ ਵਿਸਰੈ; ਜਿਸ ਕੇ ਜੀਅ ਪਰਾਨਾ ॥
so kiau visarai; jis ke jeea paraanaa | Ang 159
Sant Singh KhalsaWhy forget Him, unto whom the soul and the breath of life belong?
Manmohan SinghWhy forget Him, to whom belong soul and body?
Manmohan Singh (Punjabi)ਉਸ ਨੂੰ ਕਿਵੇਂ ਭੁਲਾਈਏ ਜਿਸ ਦੀ ਮਲਕੀਅਤ ਆਤਮਾ ਤੇ ਜਿੰਦ ਜਾਨ ਹਨ?
Fareedkot Teekaਜਿਸ ਤੇਰੇ ਜੀਅ ਪ੍ਰਾਨ ਦੀਏ ਹੂਏ ਹੈਂ, ਸੋ ਤੂੰ ਕਿਉਂ ਵਿਸਰ ਜਾਵੇਂ॥
Prof. Sahib Singh(ਹੇ ਭਾਈ! ਜਿਸ ਪਰਮਾਤਮਾ ਦੇ ਦਿੱਤੇ ਹੋਏ ਇਹ ਜਿੰਦ-ਪ੍ਰਾਣ ਹਨ, ਉਸ ਨੂੰ ਕਦੇ ਭੀ (ਮਨ ਤੋਂ) ਭੁਲਾਣਾ ਨਹੀਂ ਚਾਹੀਦਾ।ਪਦ ਅਰਥ ਸੋ = ਉਹ (ਪਰਮਾਤਮਾ)। ਜੀਅ ਪਰਾਨਾ = ਜਿੰਦ ਪ੍ਰਾਣ।
SikhNet (Spanish)¿Por qué olvidarlo a Él, Quien te ha dado Alma y cuerpo?
ਸੋ ਕਿਉ ਵਿਸਰੈ; ਸਭ ਮਾਹਿ ਸਮਾਨਾ ॥
so kiau visarai; sabh maeh samaanaa | Ang 159
Sant Singh KhalsaWhy forget Him, who is all-pervading?
Manmohan SinghWhy forget Him, who is contained amongst all?
Manmohan Singh (Punjabi)ਉਸ ਨੂੰ ਕਿਉਂ ਭੁਲਾਈਏ, ਜੋ ਸਾਰਿਆਂ ਅੰਦਰ ਰਮਿਆ ਹੋਇਆ ਹੈ?
Fareedkot Teekaਜੋ ਤੂੰ ਸਭ ਮੇਂ ਸਮਾ ਰਹਾ ਹੈਂ, ਸੋ ਤੂੰ ਕਿਉਂ ਵਿਸੁਰ ਜਾਵੇ॥
Prof. Sahib Singhਉਸ ਨੂੰ ਕਦੇ ਭੀ (ਮਨ ਤੋਂ) ਭੁਲਾਣਾ ਨਹੀਂ ਚਾਹੀਦਾ, ਜੇਹੜਾ ਪਰਮਾਤਮਾ ਸਭ ਜੀਵਾਂ ਵਿਚ ਵਿਆਪਕ ਹੈ।ਪਦ ਅਰਥ ਮਾਹਿ = ਵਿਚ।
SikhNet (Spanish)¿Por qué olvidarlo a Él, Quien prevalece en todo?
ਜਿਤੁ ਸੇਵਿਐ; ਦਰਗਹ ਪਤਿ ਪਰਵਾਨਾ ॥੧॥
jit seviai; daragah pat paravaanaa |1| Ang 159
Sant Singh KhalsaServing Him, one is honored and accepted in the Court of the Lord. ||1||
Manmohan SinghBy serving whom the mortal is honoured and accepted at Lord's court.
Manmohan Singh (Punjabi)ਜਿਸ ਦੀ ਟਹਿਲ ਕਮਾਉਣ ਦੁਆਰਾ, ਪ੍ਰਾਣੀ ਦੀ ਸਾਹਿਬ ਦੇ ਦਰਬਾਰ ਅੰਦਰ ਇੱਜ਼ਤ ਤੇ ਪ੍ਰਵਾਨਗੀ ਹੁੰਦੀ ਹੈ।
Fareedkot Teekaਪੁਨਾ ਜਿਸ ਤੇਰੇ ਸੇਵਨੇ ਕਰ ਕੇ ਪਤ ਹੋਤੀ ਹੈ ਔਰ ਦਰਗਾਹਿ ਮੇਂ ਪਰਵਾਨ ਹੋਈਤਾ ਹੈ, ਸੋ ਤੂੰ ਕਿਯੋਂ ਵਿਸਰ ਜਾਵੈਂ ਅਰਥਾਤ ਨਾ ਵਿਸਰੇਂ ॥੧॥
Prof. Sahib Singhਜਿਸ ਦੀ ਸੇਵਾ-ਭਗਤੀ ਕੀਤਿਆਂ ਉਸ ਦੀ ਦਰਗਾਹ ਵਿਚ ਇੱਜ਼ਤ ਮਿਲਦੀ ਹੈ, ਦਰਗਾਹ ਵਿਚ ਕਬੂਲ ਹੋ ਜਾਈਦਾ ਹੈ (ਉਸ ਨੂੰ ਕਦੇ ਭੀ ਮਨ ਤੋਂ ਭੁਲਾਣਾ ਨਹੀਂ ਚਾਹੀਦਾ) ॥੧॥ਪਦ ਅਰਥ ਜਿਤੁ = ਜਿਸ ਦੀ ਰਾਹੀਂ। ਜਿਤੁ ਸੇਵਿਐ = ਜਿਸ ਦੀ ਸੇਵਾ-ਭਗਤੀ ਕੀਤਿਆਂ। ਪਤਿ = ਇੱਜ਼ਤ। ਪਰਵਾਨਾ = ਕਬੂਲ ॥੧॥
SikhNet (Spanish)Sirviéndolo uno es honrado en la Corte del Señor. (1)
ਹਰਿ ਕੇ ਨਾਮ ਵਿਟਹੁ; ਬਲਿ ਜਾਉ ॥
har ke naam vittahu; bal jaau | Ang 159
Sant Singh KhalsaI am a sacrifice to the Name of the Lord.
Manmohan SinghI am a sacrifice unto the Name of God.
Manmohan Singh (Punjabi)ਮੈਂ ਵਾਹਿਗੁਰੂ ਦੇ ਨਾਮ ਉਤੋਂ ਕੁਰਬਾਨ ਜਾਂਦਾ ਹਾਂ।
Fareedkot Teekaਹੇ ਹਰੀ! ਆਪ ਕੇ ਨਾਮ ਸੇ ਬਲਿਹਾਰੇ ਜਾਤਾ ਹੂੰ॥
Prof. Sahib Singhਮੈਂ ਪਰਮਾਤਮਾ ਦੇ ਨਾਮ ਤੋਂ (ਸਦਾ) ਸਦਕੇ ਜਾਂਦਾ ਹਾਂ।ਪਦ ਅਰਥ ਵਿਟਹੁ = ਤੋਂ। ਬਲਿ ਜਾਉ = ਮੈਂ ਕੁਰਬਾਨ ਜਾਂਦਾ ਹਾਂ।
SikhNet (Spanish)Ofrezco mi ser en sacrificio al Nombre del Señor,
ਤੂੰ ਵਿਸਰਹਿ; ਤਦਿ ਹੀ ਮਰਿ ਜਾਉ ॥੧॥ ਰਹਾਉ ॥
toon visareh; tad hee mar jaau |1| rahaau | Ang 159
Sant Singh KhalsaIf I were to forget You, at that very instant, I would die. ||1||Pause||
Manmohan SinghI die the very moment, I forget Thee, O my Master. Pause.
Manmohan Singh (Punjabi)ਜਦੋਂ ਮੈਂ ਤੈਨੂੰ ਭੁਲਾਂ ਮੈਂ ਉਸੇ ਮੁਹਤ ਹੀ ਮਰ ਜਾਂਦਾ ਹਾਂ, ਹੇ ਮੇਰੇ ਮਾਲਕ! ਠਹਿਰਾਉ।
Fareedkot Teekaਕਿਉਂਕਿ ਜਬ ਤੂੰ ਵਿਸਰ ਜਾਵੇਂ ਤਿਸੀ ਕਾਲ ਮੇਂ ਹਮਾਰਾ ਮਰਨ ਹੋਤਾ ਹੈ॥੧॥ ਰਹਾਉ ॥
Prof. Sahib Singh(ਹੇ ਪ੍ਰਭੂ!) ਜਦੋਂ ਤੂੰ ਮੈਨੂੰ ਵਿਸਰ ਜਾਂਦਾ ਹੈਂ, ਉਸੇ ਵੇਲੇ ਮੇਰੀ ਆਤਮਕ ਮੌਤ ਹੋ ਜਾਂਦੀ ਹੈ! ॥੧॥ ਰਹਾਉ ॥ਪਦ ਅਰਥ ਮਰਿ ਜਾਉ = ਮੈਂ ਮਰ ਜਾਂਦਾ ਹਾਂ ॥੧॥ ਰਹਾਉ ॥
SikhNet (Spanish)pues olvidándolo, yo ceso de ser. (1-Pausa)
ਤਿਨ ਤੂੰ ਵਿਸਰਹਿ; ਜਿ ਤੁਧੁ ਆਪਿ ਭੁਲਾਏ ॥
tin toon visareh; ji tudh aap bhulaae | Ang 159
Sant Singh KhalsaThose whom You Yourself have led astray, forget You.
Manmohan SinghForget Thee they, whom Thou Thyself Leadest astray, O Lord.
Manmohan Singh (Punjabi)ਤੈਨੂੰ ਉਹ ਭੁਲਾਉਂਦੇ ਹਨ, ਜਿੈਨ੍ਹਾਂ ਨੂੰ ਖੁਦ ਹੀ ਕੁਰਾਹੇ ਪਾਉਂਦਾ ਹੈ, ਹੇ ਸੁਆਮੀ!
Fareedkot Teekaਹੇ ਭਗਵਨ! ਜੋ ਤੈਂ ਆਪ ਭੁਲਾਏ ਹੈਂ ਤਿਨ ਕੋ ਤੂੰ ਬਿਸਰਤਾ ਹੈਂ॥
Prof. Sahib Singh(ਹੇ ਪ੍ਰਭੂ!) ਉਹਨਾਂ ਦੇ ਮਨ ਤੋਂ ਤੂੰ ਭੁੱਲ ਜਾਂਦਾ ਹੈਂ, ਜੇਹੜੇ ਬੰਦੇ ਤੂੰ ਆਪ ਹੀ ਕੁਰਾਹੇ ਪਾ ਦਿੱਤੇ ਹਨ।ਪਦ ਅਰਥ ਜਿ = ਜੇਹੜੇ ਬੰਦੇ। ਤੁਧੁ = ਤੂੰ।
SikhNet (Spanish)Aquéllos a quienes Tú Mismo has desviado del Sendero, oh Señor, se olvidan de Ti.
ਤਿਨ ਤੂੰ ਵਿਸਰਹਿ; ਜਿ ਦੂਜੈ ਭਾਏ ॥
tin toon visareh; ji doojai bhaae | Ang 160
Sant Singh KhalsaThse who are in love with duality forget You.
Manmohan SinghForget Thee they, who are engrossed in another's love.
Manmohan Singh (Punjabi)ਤੈਨੂੰ ਉਹ ਵਿਸਾਰਦੇ ਹਨ ਜਿਹੜੇ ਹੋਰਸ ਦੀ ਪ੍ਰੀਤ ਅੰਦਰ ਖਚਤ ਹਨ।
Fareedkot Teekaਪੁਨਾ ਜੋ ਦ੍ਵੈਤ ਮੇਂ ਪ੍ਰੇਮ ਕਰਤੇ ਹੈਂ ਤਿਨ ਕੋ ਤੂੰ ਬਿਸਰਤਾ ਹੈਂ॥
Prof. Sahib Singhਜੇਹੜੇ (ਸਦਾ) ਮਾਇਆ ਦੇ ਮੋਹ ਵਿਚ ਹੀ (ਫਸੇ ਰਹਿੰਦੇ ਹਨ) ਉਹਨਾਂ ਦੇ ਮਨ ਤੋਂ ਤੂੰ ਭੁੱਲ ਜਾਂਦਾ ਹੈਂ।ਪਦ ਅਰਥ ਦੂਜੈ ਭਾਏ = ਮਾਇਆ ਦੇ ਮੋਹ ਵਿਚ।
SikhNet (Spanish)Quienes aman la dualidad, también se olvidan de Ti,
ਮਨਮੁਖ ਅਗਿਆਨੀ; ਜੋਨੀ ਪਾਏ ॥੨॥
manamukh agiaanee; jonee paae |2| Ang 160
Sant Singh KhalsaThe ignorant, self-willed manmukhs are consigned to reincarnation. ||2||
Manmohan SinghThe ignorant, perverse persons are cast into existences.
Manmohan Singh (Punjabi)ਬੇ-ਸਮਝ ਪ੍ਰਤੀਕੂਲ ਪੁਰਸ਼ ਜੂਨੀਆਂ ਅੰਦਰ ਪਾਏ ਜਾਂਦੇ ਹਨ।
Fareedkot Teekaਐਸੇ ਮਨਮੁਖ ਅਗ੍ਯਾਨੀ ਜੋਨੀਓਂ ਮੇਂ ਪ੍ਰਾਪਤ ਹੋਏ ਹੈਂ॥੨॥
Prof. Sahib Singhਉਹਨਾਂ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਗਿਆਨ-ਹੀਨ ਬੰਦਿਆਂ ਨੂੰ ਤੂੰ ਜੂਨਾਂ ਵਿਚ ਪਾ ਦੇਂਦਾ ਹੈਂ ॥੨॥ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ॥੨॥
SikhNet (Spanish)esos soberbios Manmukjs, con cero de sabiduría, son arrastrados nuevamente al vientre. (2)
ਜਿਨ ਇਕ ਮਨਿ ਤੁਠਾ; ਸੇ. ਸਤਿਗੁਰ ਸੇਵਾ ਲਾਏ ॥
jin ik man tutthaa; se. satigur sevaa laae | Ang 160
Sant Singh KhalsaThose who are pleasing to the One Lord are assigned
Manmohan SinghThey with whom the One Lord is heartily pleased, devote to the service of the True Guru.
Manmohan Singh (Punjabi)ਜਿਨ੍ਹਾਂ ਨਾਲ ਅਦੁੱਤੀ ਸਾਹਿਬ ਦਿਲੋਂ ਪ੍ਰਸੰਨ ਹੈ; ਉਹ ਉਨ੍ਹਾ ਨੂੰ ਸਚੇ ਗੁਰਾਂ ਦੀ ਟਹਿਲ ਸੇਵਾ ਵਿੱਚ ਲਾਉਂਦਾ ਹੈ।
Fareedkot Teekaਜਿਨ ਪੁਰਸੋਂ ਪਰ ਅਤੀ ਪ੍ਰਸਿੰਨ ਹੋਇਆ ਹੈ, ਸੋਈ ਸਤਗੁਰੋਂ ਕੀ ਸੇਵਾ ਮੇਂ ਤੈਨੇ ਲਾਏ ਹੈਂ॥
Prof. Sahib Singh(ਹੇ ਭਾਈ!) ਜਿਨ੍ਹਾਂ ਮਨੁੱਖਾਂ ਉੱਤੇ ਪਰਮਾਤਮਾ ਖ਼ਾਸ ਧਿਆਨ ਨਾਲ ਪ੍ਰਸੰਨ ਹੁੰਦਾ ਹੈ, ਉਹਨਾਂ ਨੂੰ ਉਹ ਗੁਰੂ ਦੀ ਸੇਵਾ ਵਿਚ ਜੋੜਦਾ ਹੈ।ਪਦ ਅਰਥ ਇਕ ਮਨਿ = ਖ਼ਾਸ ਗਿਆਨ ਨਾਲ। ਤੁਠਾ = ਪ੍ਰਸੰਨ ਹੋਇਆ।
SikhNet (Spanish)Los que cuentan con la Gracia del Dios Perfecto, dedican su ser al Servicio del Guru.
ਜਿਨ ਇਕ ਮਨਿ ਤੁਠਾ; ਤਿਨ ਹਰਿ ਮੰਨਿ ਵਸਾਏ ॥
jin ik man tutthaa; tin har man vasaae | Ang 160
Sant Singh Khalsato His service and enshrine Him within their minds.
Manmohan SinghThey with whom the one Lord is heartily pleased enshrined Him in their heart.
Manmohan Singh (Punjabi)ਜਿਨ੍ਹਾਂ ਨਾਲ ਅਦੁੱਤੀ ਸਾਹਿਬ ਦਿਲੋਂ ਪ੍ਰਸੰਨ ਹੈ; ਉਹ ਉਸ ਨੂੰ ਆਪਦੇ ਦਿਲ ਅੰਦਰ ਵਸਾਉਂਦੇ ਹਨ।
Fareedkot Teekaਹੇ ਹਰੀ! ਜਿਨੋਂ ਪਰ ਇਕ ਮਨ ਅਰਥਾਤ ਅਤੀ ਪ੍ਰਸੰਨ ਹੂਆ ਹੈਂ ਤਿਨ ਪੁਰਸ਼ੋਂ ਨੇ ਹੀ ਤੇਰੇ ਨਾਮ ਮਨ ਮੇਂ ਵਸਾਏ ਹੈਂ॥
Prof. Sahib Singhਉਹਨਾਂ ਦੇ ਮਨ ਵਿਚ ਪਰਮਾਤਮਾ (ਆਪਣਾ ਆਪ) ਵਸਾ ਦੇਂਦਾ ਹੈ, ਜਿਨ੍ਹਾਂ ਮਨੁੱਖਾਂ ਉੱਤੇ ਪਰਮਾਤਮਾ ਖ਼ਾਸ ਧਿਆਨ ਨਾਲ ਪ੍ਰਸੰਨ ਹੁੰਦਾ ਹੈ।ਪਦ ਅਰਥ ਤਿਨ ਮੰਨਿ = ਤਿਨ ਮਨਿ, ਉਹਨਾਂ ਦੇ ਮਨ ਵਿਚ।
SikhNet (Spanish)Los que cuentan con Su Gracia Perfecta enaltecen al Señor en su corazón.
ਗੁਰਮਤੀ; ਹਰਿ ਨਾਮਿ ਸਮਾਏ ॥੩॥
guramatee; har naam samaae |3| Ang 160
Sant Singh KhalsaThrough the Guru's Teachings, they are absorbed in the Lord's Name. ||3||
Manmohan SinghBy Guru's instruction they merge into God's Name.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਉਹ ਰੱਬ ਦੇ ਨਾਮ ਵਿੱਚ ਲੀਨ ਹੋ ਜਾਂਦੇ ਹਨ।
Fareedkot Teekaਪਰੰਤੂ ਹੇ ਹਰੀ! ਗੁਰ ਸਿਖਯਾ ਲੇਣੇ ਵਾਲੇ ਤੇਰੇ ਨਾਮ ਮੇਂ ਸਮਾਇ ਗਏ ਹੈਂ॥੩॥
Prof. Sahib Singhਉਹ ਮਨੁੱਖ ਗੁਰੂ ਦੀ ਮਤਿ ਉਤੇ ਤੁਰ ਕੇ ਪਰਮਾਤਮਾ ਦੇ ਨਾਮ ਵਿਚ (ਸਦਾ) ਲੀਨ ਰਹਿੰਦੇ ਹਨ ॥੩॥ਪਦ ਅਰਥ ਨਾਮਿ = ਨਾਮ ਵਿਚ ॥੩॥
SikhNet (Spanish)Y a través de la Palabra del Shabd del Guru, se inmergen en el Naam, el Nombre del Señor. (3)
ਜਿਨਾ ਪੋਤੈ ਪੁੰਨੁ; ਸੇ ਗਿਆਨ ਬੀਚਾਰੀ ॥
jinaa potai pun; se giaan beechaaree | Ang 160
Sant Singh KhalsaThose who have virtue as their treasure, contemplate spiritual wisdom.
Manmohan SinghThey, who have merit in their treasure, pay attention to Divine Knowledge.
Manmohan Singh (Punjabi)ਜਿਨ੍ਹਾਂ ਦੇ ਖਜਾਨੇ ਵਿੱਚ ਗੁਣ ਹੈ, ਉਹ ਬ੍ਰਹਮ ਬੀਚਾਰ ਵਲ ਧਿਆਨ ਦਿੰਦੇ ਹਨ।
Fareedkot Teekaਜਿਨ ਕੇ (ਪੋਤੈ) ਖਜਾਨੇ ਮੇਂ ਪੁੰਨ ਹੈ, ਭਾਵ ਏਹਿ ਕਿ ਜਿਨ ਕੇ ਪੂਰਬ ਜਨਮੋਂ ਕੇ ਪੁੰਨ ਕੀਏ ਹੂਏ ਹੈਂ, ਸੋ ਸਾਸਤ੍ਰ ਗਿਆਨ ਕੇ ਵੀਚਾਰਨੇ ਵਾਲੇ ਹੈਂ ॥
Prof. Sahib Singh(ਹੇ ਭਾਈ!) ਜਿਨ੍ਹਾਂ ਮਨੁੱਖਾਂ ਦੇ ਪੱਲੇ ਚੰਗੇ ਭਾਗ ਹੁੰਦੇ ਹਨ, ਉਹ ਮਨੁੱਖ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦੇ ਹਨ।ਪਦ ਅਰਥ ਪੋਤੈ = ਪੱਲੇ, ਖ਼ਜ਼ਾਨੇ ਵਿਚ। ਪੁੰਨ = ਭਲਾਈ, ਚੰਗੇ ਭਾਗ।
SikhNet (Spanish)Aquéllos que acumulan la Virtud como su Tesoro, habitan en la Sabiduría del Señor.
ਜਿਨਾ ਪੋਤੈ ਪੁੰਨੁ; ਤਿਨ ਹਉਮੈ ਮਾਰੀ ॥
jinaa potai pun; tin haumai maaree | Ang 160
Sant Singh KhalsaThose who have virtue as their treasure, subdue egotism.
Manmohan SinghThey who have merit in their pleasures shed their ego.
Manmohan Singh (Punjabi)ਜਿਨ੍ਹਾਂ ਦੇ ਖਜਾਨੇ ਵਿੱਚ ਗੁਣ ਹੈ, ਉਹ ਆਪਣੇ ਹੰਕਾਰ ਨੂੰ ਮੇਸ ਸੁਟਦੇ ਹਨ।
Fareedkot Teekaਔਰ ਜਿਨ ਕੇ ਖਜਾਨੇ ਮੇਂ ਪੁੰਨ ਹੈ ਤਿਨੋਂ ਨੇ ਹੰਤਾ ਮਮਤਾ ਮਾਰੀ ਹੈ॥
Prof. Sahib Singhਉਹ ਉੱਚੀ ਵਿਚਾਰ ਦੇ ਮਾਲਕ ਬਣਦੇ ਹਨ, ਉਹ (ਆਪਣੇ ਅੰਦਰੋਂ) ਹਉਮੈ ਦੂਰ ਕਰ ਲੈਂਦੇ ਹਨ, ਜਿਨ੍ਹਾਂ ਦੇ ਪੱਲੇ ਚੰਗੇ ਭਾਗ ਹੁੰਦੇ ਹਨ।
SikhNet (Spanish)Los que acumulan la Virtud como su Tesoro conquistan su ego.
ਨਾਨਕ. ਜੋ ਨਾਮਿ ਰਤੇ; ਤਿਨ ਕਉ ਬਲਿਹਾਰੀ ॥੪॥੭॥੨੭॥
naanak. jo naam rate; tin kau balihaaree |4|7|27| Ang 160
Sant Singh KhalsaNanak is a sacrifice to those who are attuned to the Naam, the Name of the Lord. ||4||7||27||
Manmohan SinghNanak, is a sacrifice unto those, who are imbued with God's Name.
Manmohan Singh (Punjabi)ਨਾਨਕ ਉਹਨਾਂ ਉਤੋਂ ਕੁਰਬਾਨ ਜਾਂਦਾ ਹੈ, ਜਿਹੜੇ ਵਾਹਿਗੁਰੂ ਦੇ ਨਾਮ ਨਾਲ ਰੰਗੀਜੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਤੇਰੇ ਨਾਮ ਮੇਂ ਰਤੇ ਹੈਂ, ਮੈਂ ਤਿਨ ਕੇ ਬਲਿਹਾਰੇ ਜਾਤਾ ਹੂੰ॥੪॥੭॥੨੭॥
Prof. Sahib Singhਹੇ ਨਾਨਕ! (ਆਖ-) ਮੈਂ ਉਹਨਾਂ ਮਨੁੱਖਾਂ ਤੋਂ (ਸਦਾ) ਸਦਕੇ ਹਾਂ, ਜੇਹੜੇ ਪਰਮਾਤਮਾ ਦੇ ਨਾਮ (-ਰੰਗ) ਵਿਚ ਰੰਗੇ ਰਹਿੰਦੇ ਹਨ ॥੪॥੭॥੨੭॥
SikhNet (Spanish)Nanak ofrece su ser en sacrificio a quienes están imbuidos en el Naam, el Nombre del Señor.(4-7-27)