ੴ

ਸਿੱਖਬਾਣੀ · SikhBani

ਮਨੁ ਮਾਰੇ ਧਾਤੁ ਮਰਿ ਜਾਇ ॥

man maare dhaat mar jaae
Guru Amardas Ji ਗੁਰੂ ਅਮਰਦਾਸ ਜੀ · Raag Gauree · Ang 159 · 19 lines
Translations

ਗਉੜੀ ਗੁਆਰੇਰੀ ਮਹਲਾ ੩ ॥

gaurree guaareree mahalaa 3 |

Sant Singh KhalsaGauree Gwaarayree, Third Mehl:
Manmohan SinghGauri Guareri, 3rd Guru.
Manmohan Singh (Punjabi)ਗਊੜੀ ਗੁਆਰੇਰੀ, ਪਾਤਸ਼ਾਹੀ ਤੀਜੀ।
SikhNet (Spanish)Gauri Guareri, Mejl Guru Amar Das, Tercer Canal Divino.

ਮਨੁ ਮਾਰੇ; ਧਾਤੁ ਮਰਿ ਜਾਇ ॥

man maare; dhaat mar jaae |

Sant Singh KhalsaWhen someone kills and subdues his own mind, his wandering nature is also subdued.
Manmohan SinghWhen one subdues his ownself, his straying ceases.
Manmohan Singh (Punjabi)ਜਦ ਆਦਮੀ ਆਪਣੇ ਆਪ ਨੂੰ ਕਾਬੂ ਕਰ ਲੈਂਦਾ ਹੈ ਉਸ ਦੀ ਭਟਕਣ ਮੁਕ ਜਾਂਦੀ ਹੈ।
Fareedkot Teekaਜਬ ਮਨ ਸੇ ਸੰਕਲਪ ਬਿਕਲਪੋਂ ਕੋ ਮਾਰੇ ਤਬ (ਧਾਤੁ) ਧਾਵਣਾ ਮਰ ਜਾਤਾ ਹੈ॥
Prof. Sahib Singh(ਗੁਰੂ ਦੀ ਸਰਨ ਪੈ ਕੇ ਜੇਹੜਾ ਮਨੁੱਖ ਆਪਣੇ) ਮਨ ਨੂੰ ਕਾਬੂ ਕਰ ਲੈਂਦਾ ਹੈ, ਉਸ ਮਨੁੱਖ ਦੀ (ਮਾਇਆ ਵਾਲੀ) ਭਟਕਣਾ ਮੁੱਕ ਜਾਂਦੀ ਹੈ।

ਪਦ ਅਰਥ ਮਾਰੇ = ਵੱਸ ਵਿਚ ਕਰ ਲੈਂਦਾ ਹੈ। ਧਾਤੁ = ਭਟਕਣਾ {संः धा}।

SikhNet (Spanish)Aquél que muere para su ego, sus ansiedades terminan,

ਬਿਨੁ ਮੂਏ; ਕੈਸੇ ਹਰਿ ਪਾਇ ॥

bin mooe; kaise har paae |

Sant Singh KhalsaWithout such a death, how can one find the Lord?
Manmohan SinghWithout dying thus, How can one attain to God?
Manmohan Singh (Punjabi)ਇਸ ਤਰ੍ਹਾਂ ਮਰਨ ਇਸ ਦੇ ਬਗੈਰ ਆਦਮੀ ਕਿਸ ਤਰ੍ਹਾਂ ਵਾਹਿਗੁਰੂ ਨੂੰ ਪਾ ਸਕਦਾ ਹੈ?
Fareedkot Teekaਮਨ ਕੇ ਸੰਕਲਪ ਬਿਕਲਪ ਮਰਨੇ ਸੇ ਬਿਨਾ ਹਰੀ ਕੀ ਪ੍ਰਾਪਤੀ ਕੈਸੇ ਹੋਵੈ ਅਰਥਾਤ ਨਹੀਂ ਹੋਤੀ॥
Prof. Sahib Singhਮਨ ਵੱਸ ਵਿਚ ਆਉਣ ਤੋਂ ਬਿਨਾ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ।
SikhNet (Spanish)pues ¿cómo puede uno obtener al Señor sin esa muerte?

ਮਨੁ ਮਰੈ; ਦਾਰੂ ਜਾਣੈ ਕੋਇ ॥

man marai; daaroo jaanai koe |

Sant Singh KhalsaOnly a few know the medicine to kill the mind.
Manmohan SinghA few know the medicine to control the mind.
Manmohan Singh (Punjabi)ਵਿਰਲਾ ਹੀ ਮਨੁੰਏ ਨੂੰ ਕਾਬੂ ਕਰਨ ਦੀ ਦਵਾਈ ਨੂੰ ਜਾਣਦਾ ਹੈ।
Fareedkot Teekaਮਨ ਕੇ ਮਾਰਨੇ ਕੀ ਔਸਧੀ ਕੋ ਕੋਈ ਵਿਰਲਾ ਹੀ ਜਾਨਤਾ ਹੈ॥
Prof. Sahib Singhਉਸੇ ਮਨੁੱਖ ਦਾ ਮਨ ਵੱਸ ਵਿਚ ਆਉਂਦਾ ਹੈ, ਜੇਹੜਾ ਇਸ ਨੂੰ ਵੱਸ ਲਿਆਉਣ ਦੀ ਦਵਾਈ ਜਾਣਦਾ ਹੈ,
SikhNet (Spanish)La mente se calma si uno conoce el Camino;

ਮਨੁ ਸਬਦਿ ਮਰੈ; ਬੂਝੈ ਜਨੁ ਸੋਇ ॥੧॥

man sabad marai; boojhai jan soe |1|

Sant Singh KhalsaOne whose mind dies in the Word of the Shabad, understands Him. ||1||
Manmohan SinghThat person, whose mind dies on God's Name, understands Him.
Manmohan Singh (Punjabi)ਉਹ ਪੁਰਸ਼ ਜਿਸ ਦਾ ਮਨੂਆ ਵਾਹਿਗੁਰੂ ਦੇ ਨਾਮ ਨਾਲ ਮਰ ਜਾਂਦਾ ਹੈ, ਉਸ ਨੂੰ ਸਮਝ ਲੈਂਦਾ ਹੈ।
Fareedkot Teekaਜਿਨ ਕਾ ਮਨ ਗੁਰ ਉਪਦੇਸ਼ ਰੁਪੀ ਔਸਧੀ ਸੇ ਮਰ ਗਿਆ ਹੈ, ਸੋ ਪੁਰਸ ਪਰਮੇਸ਼੍ਵਰ ਕੋ ਬੂਝ ਲੇਤਾ ਹੈ॥੧॥
Prof. Sahib Singh(ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ) ਉਹੀ ਸਮਝਦਾ ਹੈ ਕਿ ਮਨ ਗੁਰੂ ਦੇ ਸ਼ਬਦ ਵਿਚ ਜੁੜਿਆਂ ਹੀ ਵੱਸ ਵਿਚ ਆ ਸਕਦਾ ਹੈ ॥੧॥
SikhNet (Spanish)sí, es a través de la Palabra del Shabd que la mente se tranquiliza.(1)

ਜਿਸ ਨੋ ਬਖਸੇ, ਦੇ ਵਡਿਆਈ ॥

jis no bakhase, de vaddiaaee |

Sant Singh KhalsaHe grants greatness to those whom He forgives.
Manmohan SinghThe Lord grants glory to Him, whom He forgives.
Manmohan Singh (Punjabi)ਸਾਹਿਬ ਉਸ ਨੂੰ ਸੋਭਾ ਬਖਸ਼ਦਾ ਹੈ ਜਿਸ ਨੂੰ ਉਹ ਮਾਫ ਕਰ ਦਿੰਦਾ ਹੈ।
Fareedkot Teekaਜਿਨ ਕੋ ਅਪਨੇ ਨਾਮ ਕੀ ਵਡਿਆਈ ਦੇ ਕਰ ਬਖਸ਼ ਲੇਤਾ ਹੈ॥
Prof. Sahib Singh(ਹੇ ਭਾਈ!) ਜਿਸ ਮਨੁੱਖ ਉਤੇ ਪਰਮਾਤਮਾ ਮਿਹਰ ਕਰਦਾ ਹੈ,

ਪਦ ਅਰਥ ਜਿਸ ਨੋ = {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਨੋ' ਦੇ ਕਾਰਨ ਲੋਪ ਹੋ ਗਿਆ ਹੈ। ਵੇਖੋ 'ਗੁਰਬਾਣੀ ਵਿਆਕਰਣ'}।

SikhNet (Spanish)A través de la Gracia del Guru,

ਗੁਰ ਪਰਸਾਦਿ; ਹਰਿ ਵਸੈ ਮਨਿ ਆਈ ॥੧॥ ਰਹਾਉ ॥

gur parasaad; har vasai man aaee |1| rahaau |

Sant Singh KhalsaBy Guru's Grace, the Lord comes to dwell within the mind. ||1||Pause||
Manmohan SinghThrough Guru's grace, God comes, and abides in man's mind. Pause.
Manmohan Singh (Punjabi)ਗੁਰਾਂ ਦੀ ਰਹਿਮਤ ਰਾਹੀਂ ਵਾਹਿਗੁਰੂ ਆ ਕੇ ਬੰਦੇ ਦੇ ਚਿੱਤ ਵਿੱਚ ਟਿਕ ਜਾਂਦਾ ਹੈ। ਠਹਿਰਾਉ।
Fareedkot Teekaਤਿਨ ਕੇ ਹਿਰਦਯ ਮੇਂ ਗੁਰੋਂ ਕੀ ਕ੍ਰਿਪਾ ਸੇ ਹਰੀ ਆਇ ਕਰ ਵਸ ਜਾਤਾ ਹੈ॥੧॥ ਰਹਾਉ ॥
Prof. Sahib Singhਉਸ ਨੂੰ (ਇਹ) ਵਡਿਆਈ ਦੇਂਦਾ ਹੈ (ਕਿ) ਗੁਰੂ ਦੀ ਕਿਰਪਾ ਨਾਲ ਉਹ ਪ੍ਰਭੂ ਉਸ ਦੇ ਮਨ ਵਿਚ ਆ ਵੱਸਦਾ ਹੈ ॥੧॥ ਰਹਾਉ ॥

ਪਦ ਅਰਥ ਪਰਸਾਦਿ = ਕਿਰਪਾ ਨਾਲ ॥੧॥ ਰਹਾਉ ॥

SikhNet (Spanish)el Señor llega al corazón de aquél, a quien el Señor bendice con Su Gloria. (1-Pausa)

ਗੁਰਮੁਖਿ ਕਰਣੀ; ਕਾਰ ਕਮਾਵੈ ॥

guramukh karanee; kaar kamaavai |

Sant Singh KhalsaThe Gurmukh practices doing good deeds;
Manmohan SinghIf the pious person practises doing good deeds,
Manmohan Singh (Punjabi)ਜੇਕਰ ਪਵਿਤ੍ਰ ਪੁਰਸ਼ ਚੰਗੇ ਅਮਲਾ ਦੇ ਵਿਹਾਰ ਦੀ ਕਮਾਈ ਕਰੇ,
Fareedkot Teekaਜੋ ਗੁਰਮੁਖ ਪੁਰਸ ਹੈਂ, ਸੋ ਮਨ ਕੇ ਮਾਰਨੇ ਵਾਸਤੇ ਕਰਣੀ ਅਰਥਾਤ ਭਗਤੀ ਰੂਪੀ ਕਾਰ ਕਮਾਵਤੇ ਹੈਂ॥
Prof. Sahib Singhਜਦੋਂ ਮਨੁੱਖ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਵਾਲਾ ਆਚਰਨ ਬਣਾਣ ਦੀ ਕਾਰ ਕਰਦਾ ਹੈ,

ਪਦ ਅਰਥ ਕਰਣੀ = {करणीय} ਕਰਤੱਬ, ਆਚਰਨ।

SikhNet (Spanish)Si él actúa piadosamente, por la Gracia del Guru,

ਤਾ ਇਸੁ ਮਨ ਕੀ ਸੋਝੀ ਪਾਵੈ ॥

taa is man kee sojhee paavai |

Sant Singh Khalsathus he comes to understand this mind.
Manmohan Singhthen does he come to understand this mind.
Manmohan Singh (Punjabi)ਤਦ, ਉਹ ਇਸ ਮਨੂਏ ਨੂੰ ਸਮਝ ਲੈਂਦਾ ਹੈ।
Fareedkot Teekaਤੌ ਇਸ ਮਨ ਕੀ ਸੋਝੀ ਪਾਵਤੇ ਹੈਂ ਕਿ ਇਸ ਪ੍ਰਕਾਰ ਮਰਤਾ ਹੈ॥
Prof. Sahib Singhਤਦੋਂ ਉਸ ਨੂੰ ਇਸ ਮਨ (ਦੇ ਸੁਭਾਵ) ਦੀ ਸਮਝ ਆ ਜਾਂਦੀ ਹੈ,
SikhNet (Spanish)conocerá los misterios de su mente.

ਮਨੁ. ਮੈ ਮਤੁ; ਮੈਗਲ ਮਿਕਦਾਰਾ ॥

man. mai mat; maigal mikadaaraa |

Sant Singh KhalsaThe mind is like an elephant, drunk with wine.
Manmohan SinghThe mind is like the wine intoxicated elephant.
Manmohan Singh (Punjabi)ਮਨੂਆ ਸ਼ਰਾਬ ਨਾਲ ਮਤਵਾਲੇ ਹੋਏ ਹਾਥੀ ਦੀ ਮਾਨੰਦ ਹੈ।
Fareedkot Teekaਕਿਉਂਕਿ ਮਨ ਮੇਂ ਹੰਤਾ ਰੂਪੀ ਸਰਾਬ ਕਰ (ਮੈਗਲ) ਹਸਤੀ ਕੇ (ਮਿਕਦਾਰਾ) ਤੁਲ ਮਸਤ ਹੋ ਰਹਾ ਹੈ॥
Prof. Sahib Singh(ਤਦੋਂ ਉਹ ਸਮਝ ਲੈਂਦਾ ਹੈ ਕਿ) ਮਨ ਹਉਮੈ ਵਿਚ ਮਸਤ ਰਹਿੰਦਾ ਹੈ ਜਿਵੇਂ ਕੋਈ ਹਾਥੀ ਸ਼ਰਾਬ ਵਿਚ ਮਸਤ ਹੋਵੇ।

ਪਦ ਅਰਥ ਮੈ ਮਤੁ = ਸ਼ਰਾਬ ਨਾਲ ਮਸਤ। ਮੈ = ਸ਼ਰਾਬ। ਮਿਕਦਾਰਾ = ਵਾਂਗ।

SikhNet (Spanish)La mente es como el elefante borracho.

ਗੁਰੁ. ਅੰਕਸੁ ਮਾਰਿ; ਜੀਵਾਲਣਹਾਰਾ ॥੨॥

gur. ankas maar; jeevaalanahaaraa |2|

Sant Singh KhalsaThe Guru is the rod which controls it, and shows it the way. ||2||
Manmohan SinghThe Guru applies the iron-goad, and he is his way-pointer.
Manmohan Singh (Punjabi)ਗੁਰੂ ਲੋਹੇ ਦਾ ਕੁੰਡਾ ਵਰਤਦਾ ਹੈ। ਉਹ ਉਸ ਨੂੰ ਰਸਤਾ ਦਿਖਾਉਣ ਵਾਲਾ ਹੈ।
Fareedkot Teekaਪਰੰਤੂ ਗੁਰ ਮਹਾਵਤ ਸਬਦ ਰੂਪੀ (ਅੰਕਸੁ) ਕੰਡਾ ਮਾਰ ਕਰ ਜੀਵਾਲਨੇ ਵਾਲਾ ਹੈ॥੨॥
Prof. Sahib Singhਗੁਰੂ ਹੀ (ਆਤਮਕ ਮੌਤੇ ਮਰੇ ਹੋਏ ਇਸ ਮਨ ਨੂੰ ਆਪਣੇ ਸ਼ਬਦ ਦਾ) ਅੰਕੁਸ ਮਾਰ ਕੇ (ਮੁੜ) ਆਤਮਕ ਜੀਵਨ ਦੇਣ ਦੇ ਸਮਰੱਥ ਹੈ ॥੨॥

ਪਦ ਅਰਥ ਅੰਕਸੁ = ਕੁੰਡਾ (ਜਿਸ ਨਾਲ ਹਾਥੀ ਨੂੰ ਚਲਾਈਦਾ ਹੈ) ॥੨॥

SikhNet (Spanish)El Guru es como el palo que lo disciplina y lo conserva alerta en el Sendero. (2)

ਮਨੁ ਅਸਾਧੁ; ਸਾਧੈ ਜਨੁ ਕੋਇ ॥

man asaadh; saadhai jan koe |

Sant Singh KhalsaThe mind is uncontrollable; how rare are those who subdue it.
Manmohan SinghThe mind is uncontrollable. Rare is the person who subjugates it.
Manmohan Singh (Punjabi)ਮਨੂਆਂ ਕਾਬੂ ਵਿੱਚ ਆਉਣ ਵਾਲਾ ਨਹੀਂ। ਕੋਈ ਵਿਰਲਾ ਪੁਰਸ਼ ਹੀ ਇਸ ਨੂੰ ਸਿੱਧਾ ਕਰਦਾ ਹੈ।
Fareedkot Teekaਯਹਿ ਮਨ ਵੱਡਾ ਅਸਾਧ ਹੈ, ਜੋ ਕੋਈ ਪੁਰਸ ਇਸ ਕੋ ਸਾਧ ਲੇਵੇ, ਭਾਵ ਯਹਿ ਕਿ ਬਸ ਕਰ ਲੇਵੇ॥
Prof. Sahib Singh(ਇਹ) ਮਨ (ਸੌਖੇ ਤਰੀਕੇ ਨਾਲ) ਵੱਸ ਵਿਚ ਨਹੀਂ ਆ ਸਕਦਾ, ਕੋਈ ਵਿਰਲਾ ਮਨੁੱਖ (ਗੁਰੂ ਦੀ ਸਰਨ ਪੈ ਕੇ ਇਸ ਨੂੰ) ਵੱਸ ਵਿਚ ਲਿਆਉਂਦਾ ਹੈ।

ਪਦ ਅਰਥ ਕੋਇ = ਕੋਈ ਵਿਰਲਾ।

SikhNet (Spanish)La mente es salvaje y excepcional, es el Guru El que la puede controlar.

ਅਚਰੁ ਚਰੈ; ਤਾ ਨਿਰਮਲੁ ਹੋਇ ॥

achar charai; taa niramal hoe |

Sant Singh KhalsaThose who move the immovable become pure.
Manmohan SinghIf it finishes the immovable, then, alone it becomes pure.
Manmohan Singh (Punjabi)ਜੇਕਰ ਇਹ ਮਨ ਦੇ ਅਮੋੜ-ਪਨ ਨੂੰ ਮੁਕਾ ਲਵੇ, ਕੇਵਲ ਤਦ ਹੀ ਇਹ ਪਵਿਤ੍ਰ ਹੁੰਦਾ ਹੈ।
Fareedkot Teekaਅਰੁ ਜੋ ਬਿਚਰਤੇ ਹੂਏ ਮਨ ਕੋ ਅਚਰ ਕਰੇ ਤੇ ਸੋ ਪੁਰਸ ਨਿਰਮਲ ਹੋਤਾ ਹੈ॥
Prof. Sahib Singhਜਦੋਂ ਮਨੁੱਖ (ਗੁਰੂ ਦੀ ਸਹਾਇਤਾ ਨਾਲ ਆਪਣੇ ਮਨ ਦੇ) ਅਮੋੜ-ਪੁਣੇ ਨੂੰ ਮੁਕਾ ਲੈਂਦਾ ਹੈ, ਤਦੋਂ ਮਨ ਪਵਿਤ੍ਰ ਹੋ ਜਾਂਦਾ ਹੈ।

ਪਦ ਅਰਥ ਅਚਰੁ = {अचर = immoveable} ਅਮੋੜ-ਪਨ। ਚਰੈ = {चर् = to consume} ਮੁਕਾ ਲੈਂਦਾ ਹੈ।

SikhNet (Spanish)Si puede comer lo incomible entonces la mente se vuelve pura.

ਗੁਰਮੁਖਿ ਇਹੁ ਮਨੁ; ਲਇਆ ਸਵਾਰਿ ॥

guramukh ihu man; leaa savaar |

Sant Singh KhalsaThe Gurmukhs embellish and beautify this mind.
Manmohan SinghThe Guru-ward has embellished this mind.
Manmohan Singh (Punjabi)ਗੁਰੂ ਸਮਰਪਣ ਨੇ ਇਹ ਮਨੂਆਂ ਸਸ਼ੋਭਤ ਕਰ ਲਿਆ ਹੈ।
Fareedkot Teekaਗੁਰਮੁਖੋਂ ਨੇ ਇਸ ਮਨ ਕੋ ਸੁਧਾਰ ਲੀਆ ਹੈ॥
Prof. Sahib Singhਗੁਰੂ ਦੀ ਸ਼ਰਨ ਪੈਣ ਵਾਲਾ ਮਨੁੱਖ ਇਸ ਮਨ ਨੂੰ ਸੋਹਣਾ ਬਣਾ ਲੈਂਦਾ ਹੈ।
SikhNet (Spanish)La mente de los Vigías de Dios se vuelve bella,

ਹਉਮੈ ਵਿਚਹੁ; ਤਜੇ ਵਿਕਾਰ ॥੩॥

haumai vichahu; taje vikaar |3|

Sant Singh KhalsaThey eradicate egotism and corruption from within. ||3||
Manmohan SinghFrom within himself, he has banished the evil ego.
Manmohan Singh (Punjabi)ਆਪਣੇ ਅੰਦਰੋਂ ਉਸ ਨੇ ਮੰਦੇ ਹੰਕਾਰ ਨੂੰ ਬਾਹਰ ਕਢ ਦਿੱਤਾ ਹੈ।
Fareedkot Teekaਹੰਤਾ ਮਮਤਾ ਆਦਿ ਵਿਕਾਰ ਬੀਚ ਸੇ ਤਿਆਗ ਦੀਏ ਹੈਂ॥੩॥
Prof. Sahib Singhਉਹ (ਆਪਣੇ ਅੰਦਰੋਂ) ਹਉਮੈ ਛੱਡ ਦੇਂਦਾ ਹੈ ਵਿਕਾਰ ਤਿਆਗ ਦੇਂਦਾ ਹੈ ॥੩॥
SikhNet (Spanish)pues éstos controlan su ego y dejan de cometer errores. (3)

ਜੋ ਧੁਰਿ ਰਾਖਿਅਨੁ; ਮੇਲਿ ਮਿਲਾਇ ॥

jo dhur raakhian; mel milaae |

Sant Singh KhalsaThose who, by pre-ordained destiny, are united in the Lord's Union,
Manmohan SinghThey, whom, he from the very-out-set, keeps united with the Saints union,
Manmohan Singh (Punjabi)ਜਿਨ੍ਹਾਂ ਨੂੰ ਉਸ ਨੇ ਐਨ ਆਰੰਭ ਤੋਂ ਸਾਧੂਆਂ ਦੇ ਮਿਲਾਪ ਨਾਲ ਮਿਲਾ ਰਖਿਆ ਹੈ,
Fareedkot Teekaਜੋ ਧੁਰੋਂ ਹੀ ਵਾਹਿਗੁਰੂ ਨੇ ਸਤਸੰਗ ਕੇ ਮੇਲ ਮੇਂ ਮਿਲਾਇ ਰਖੇ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਨੇ ਆਪਣੀ ਧੁਰ ਦਰਗਾਹ ਤੋਂ ਹੀ ਗੁਰੂ ਦੇ ਚਰਨਾਂ ਵਿਚ ਜੋੜ ਕੇ (ਵਿਕਾਰਾਂ ਵਲੋਂ) ਰੱਖ ਲਿਆ ਹੈ,

ਪਦ ਅਰਥ ਰਾਖਿਅਨੁ = ਰਾਖੇ ਉਨਿ, ਉਸ (ਪ੍ਰਭੂ) ਨੇ ਰੱਖ ਲਏ।

SikhNet (Spanish)Aquél que está destinado a unirse con el Señor,

ਕਦੇ ਨ ਵਿਛੁੜਹਿ; ਸਬਦਿ ਸਮਾਇ ॥

kade na vichhurreh; sabad samaae |

Sant Singh Khalsaare never separated from Him again; they are absorbed in the Shabad.
Manmohan Singhnever separate, and remain absorbed in the Lord.
Manmohan Singh (Punjabi)ਉਹ ਕਦਾਚਿੱਤ ਵਖਰੇ ਨਹੀਂ ਹੁੰਦੇ ਅਤੇ ਸਾਹਿਬ ਦੇ ਅੰਦਰ ਲੀਨ ਰੰਹਿਦੇ ਹਨ।
Fareedkot Teekaਸੋ ਪੁਰਸ਼ ਕਬੀ ਨਹੀਂ ਵਿਛੁੜਤੇ, ਬ੍ਰਹਮ ਮੇਂ ਹੀ ਅਭੇਦ ਰਹਤੇ ਹੈਂ॥
Prof. Sahib Singhਉਹ ਗੁਰੂ ਦੇ ਸ਼ਬਦ ਵਿਚ ਲੀਨ ਰਹਿ ਕੇ ਕਦੇ ਉਸ ਪਰਮਾਤਮਾ ਨਾਲੋਂ ਵਿਛੁੜਦੇ ਨਹੀਂ।
SikhNet (Spanish)una vez que lo logra y se inmerge en Él, nunca más se separa de Él.

ਆਪਣੀ ਕਲਾ; ਆਪੇ ਹੀ ਜਾਣੈ ॥

aapanee kalaa; aape hee jaanai |

Sant Singh KhalsaHe Himself knows His Own Almighty Power.
Manmohan SinghHis might, He Himself Knows.
Manmohan Singh (Punjabi)ਆਪਣੀ ਸ਼ਕਤੀ ਉਹ ਆਪ ਹੀ ਜਾਣਦਾ ਹੈ।
Fareedkot Teekaਸੋ ਆਪਣੀ ਕਲਾ ਕੋ ਆਪ ਹੀ ਜਾਨਤਾ ਹੈ॥
Prof. Sahib Singhਪਰਮਾਤਮਾ ਆਪਣੀ ਇਹ ਗੁਝੀ ਤਾਕਤ ਆਪ ਹੀ ਜਾਣਦਾ ਹੈ।

ਪਦ ਅਰਥ ਕਲਾ = ਤਾਕਤ, ਸ਼ਕਤੀ।

SikhNet (Spanish)Sólo Dios conoce Sus Poderes Misteriosos,

ਨਾਨਕ; ਗੁਰਮੁਖਿ ਨਾਮੁ ਪਛਾਣੈ ॥੪॥੫॥੨੫॥

naanak; guramukh naam pachhaanai |4|5|25|

Sant Singh KhalsaO Nanak, the Gurmukh realizes the Naam, the Name of the Lord. ||4||5||25||
Manmohan SinghNanak, the one resigned to Guru's will Knows only the Name.
Manmohan Singh (Punjabi)ਨਾਨਕ, ਗੁਰਾਂ ਦਾ ਅਨੁਸਾਰੀ ਹੀ ਕੇਵਲ ਨਾਮ ਨੂੰ ਸਿੰਞਾਣਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਦੁਵਾਰਾ ਤਿਸ ਕੇ ਨਾਮ ਕੀ ਪਹਚਾਨ ਕਰੇ॥੪॥੫॥੨੫॥
Prof. Sahib Singhਹੇ ਨਾਨਕ! (ਇਕ ਗੱਲ ਪਰਤੱਖ ਹੈ ਕਿ) ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਪਰਮਾਤਮਾ ਦੇ ਨਾਮ ਨੂੰ ਪਛਾਣ ਲੈਂਦਾ ਹੈ (ਨਾਮ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ) ॥੪॥੫॥੨੫॥
SikhNet (Spanish)dice Nanak, a través del Guru Su Nombre es revelado. (4-2-25)
Answers quote the Granth verbatim with Ang citations. AI commentary is not Gurbani and not a religious ruling.