ਆਸਾ ॥ ਤਿਪਦਾ ॥ ਇਕਤੁਕਾ ॥
aasaa | tipadaa | ikatukaa |
Sant Singh KhalsaAasaa, Ti-Pada, Ik-Tuka:
Manmohan SinghAsa. Tipada. Ik-Tuka.
Manmohan Singh (Punjabi)ਤਿਪਦਾ। ਇਕ ਤੁਕਾ।
SikhNet (Spanish)Asa, Ti-Pada, Ik-Tuka
ਕੀਓ ਸਿੰਗਾਰੁ; ਮਿਲਨ ਕੇ ਤਾਈ ॥
keeo singaar; milan ke taaee |
Sant Singh KhalsaI have decorated myself to meet my Husband Lord.
Manmohan SinghI have decorated myself for meeting my Spouse.
Manmohan Singh (Punjabi)ਮੈਂ ਆਪਣੇ ਕੰਤ ਨੂੰ ਮਿਲਣ ਲਈ ਹਾਰਸ਼ਿੰਗਾਰ ਲਾਇਆ ਹੈ।
Fareedkot Teekaਮੈਨੇ ਸਭ ਸਾਧਨ ਰੂਪ ਸਿੰਗਾਰ ਮਿਲਨੇ ਕੇ ਵਾਸਤੇ ਕੀਆ ਹੈ॥
Prof. Sahib Singhਮੈਂ ਪਤੀ-ਪ੍ਰਭੂ ਨੂੰ ਮਿਲਣ ਲਈ ਹਾਰ-ਸਿੰਗਾਰ ਲਾਇਆ,ਪਦ ਅਰਥ ਕੇ ਤਾਈ = ਦੀ ਖ਼ਾਤਰ।
SikhNet (Spanish)He adornado mi ser para encontrar a mi Señor, pero el Señor,
ਹਰਿ ਨ ਮਿਲੇ; ਜਗਜੀਵਨ ਗੁਸਾਈ ॥੧॥
har na mile; jagajeevan gusaaee |1|
Sant Singh KhalsaBut the Lord, the Life of the Word, the Sustainer of the Universe, has not come to meet me. ||1||
Manmohan SinghBut God, the Life of the world and the Lord of the universe has met me not.
Manmohan Singh (Punjabi)ਪ੍ਰੰਤੂ ਜਗਤ ਦੀ ਜਿੰਦ-ਜਾਨ ਅਤੇ ਕੁਲ ਆਲਮ ਦਾ ਮਾਲਕ ਮੈਨੂੰ ਨਹੀਂ ਮਿਲਿਆ।
Fareedkot Teekaਪਰੰਤੂ ਇਨ ਸਿੰਗਾਰ, ਭਾਵ ਸਾਧਨੋਂ ਕਰ ਜੀਵਨ ਗੁਸਾਈਂ ਹਰਿ ਮੈਨੂੰ ਨ ਮਿਲੇ, ਭਾਵ ਇਹ ਕਿ ਮੇਰੇ ਸਾਧਨ ਪ੍ਰੇਮ ਰਹਿਤ ਥੇ॥੧॥
Prof. Sahib Singhਪਰ ਜਗਤ-ਦੀ-ਜਿੰਦ ਜਗਤ-ਦੇ-ਮਾਲਕ ਪ੍ਰਭੂ-ਪਤੀ ਜੀ ਮੈਨੂੰ ਮਿਲੇ ਨਹੀਂ ॥੧॥ਪਦ ਅਰਥ ਗੁਸਾਈ = ਧਰਤੀ ਦਾ ਖਸਮ ॥੧॥
SikhNet (Spanish)el Maestro, la Vida de toda vida, no es encontrado a fuerzas. (1)
ਹਰਿ ਮੇਰੋ ਪਿਰੁ; ਹਉ. ਹਰਿ ਕੀ ਬਹੁਰੀਆ ॥
har mero pir; hau. har kee bahureea |
Sant Singh KhalsaThe Lord is my Husband, and I am the Lord's bride.
Manmohan SinghGod is my Husband and I am God's bride.
Manmohan Singh (Punjabi)ਵਾਹਿਗੁਰੂ ਮੇਰਾ ਖਸਮ ਹੈ ਅਤੇ ਮੈਂ ਵਾਹਿਗੁਰੂ ਦੀ ਵਹੁਟੀ ਹਾਂ।
Fareedkot Teekaਹਰਿ ਮੇਰਾ ਪਤਿ ਹੈ ਮੈਂ ਹਰਿ ਕੀ (ਬਹੁਰੀਆ) ਇਸਤ੍ਰੀ ਹੂੰ॥
Prof. Sahib Singhਪਰਮਾਤਮਾ ਮੇਰਾ ਖਸਮ ਹੈ, ਮੈਂ ਉਸ ਦੀ ਅੰਞਾਣ ਜਿਹੀ ਵਹੁਟੀ ਹਾਂ।ਪਦ ਅਰਥ ਮੇਰੋ = ਮੇਰਾ। ਪਿਰੁ = ਪਤੀ। ਹਉ = ਮੈਂ। ਬਹੁਰੀਆ = Skt.੧. wife. ੨. a bride, ੩. a daughter-in-law. वधुटी = ੧. a young woman, ੨. a daughter-in-law. ਇਸ ਤੋਂ ਪੰਜਾਬੀ ਲਫ਼ਜ਼ ਹੈ ਵਹੁਟੀ} ਲਫ਼ਜ਼ 'ਬਹੂ' ਸੰਸਕ੍ਰਿਤ ਦਾ ਲਫ਼ਜ਼ 'ਵਧੂ' ਹੈ ਇਸ ਦੇ ਅਰਥ = (੧) ਵਹੁਟੀ, (੨) ਨੂੰਹ। ਪਰ ਇਸ ਸ਼ਬਦ ਵਿਚ ਇਸ ਦਾ ਸਾਫ਼ ਅਰਥ 'ਵਹੁਟੀ' ਹੀ ਹੈ}। ਬਹੁਰੀਆ = ਅੰਞਾਣ ਜਿਹੀ ਵਹੁਟੀ, ਅੰਞਾਣ ਇਸਤ੍ਰੀ।
SikhNet (Spanish)Mi Señor es Grandioso;
ਰਾਮ ਬਡੇ; ਮੈ ਤਨਕ ਲਹੁਰੀਆ ॥੧॥ ਰਹਾਉ ॥
raam badde; mai tanak lahureea |1| rahaau |
Sant Singh KhalsaThe Lord is so great, and I am infinitesimally small. ||1||Pause||
Manmohan SinghThe Lord is great and I am infinitesimally small. Pause.
Manmohan Singh (Punjabi)ਸੁਆਮੀ ਵੱਡਾ ਹੈ, ਮੈਂ ਭੋਰਾਭਰ ਨਿਕੜੀ ਜੇਹੀ ਹਾਂ। ਠਹਿਰਾਉ।
Fareedkot Teekaਭੇਦ ਮੇਰੇ ਮੇਂ ਔਰ ਹਰਿ ਮੇਂ ਇਤਨਾ ਹੀ ਹੈ ਕਿ ਰਾਮ ਬਡੇ ਹੈਂ, ਮੈਂ (ਤਨਕ ਲਹੁਰੀਆ) ਅਤੀ ਛੋਟੀ ਹੂੰ। ਭਾਵ ਇਹ ਕਿ ਰਾਮ ਸਰਬਗ੍ਯ ਹੈਂ, ਮੈਂ ਜੀਵ ਅਲਪਗ੍ਯ ਹੂੰ, ਰਾਮ ਸੁੰਦਰ ਹੈਂ, ਮੈਂ ਜੀਵ ਬੂੰਦ ਹੂੰ॥੧॥ ਰਹਾਉ ॥
Prof. Sahib Singh(ਮੇਰਾ ਉਸ ਨਾਲ ਮੇਲ ਨਹੀਂ ਹੁੰਦਾ, ਕਿਉਂਕਿ) ਮੇਰਾ ਖਸਮ-ਪ੍ਰਭੂ ਬਹੁਤ ਵੱਡਾ ਹੈ ਤੇ ਮੈਂ ਨਿੱਕੀ ਜਿਹੀ ਬਾਲੜੀ ਹਾਂ ॥੧॥ ਰਹਾਉ ॥ਪਦ ਅਰਥ ਤਨਕ = ਛੋਟੀ ਜਿਹੀ। ਲਹੁਰੀਆ = ਅੰਞਾਣੀ ਬਾਲੜੀ ॥੧॥ ਰਹਾਉ ॥
SikhNet (Spanish)yo soy algo muy pequeño frente a Él. (1‑Pausa)
ਧਨ ਪਿਰ; ਏਕੈ ਸੰਗਿ ਬਸੇਰਾ ॥
dhan pir; ekai sang baseraa |
Sant Singh KhalsaThe bride and the Groom dwell together.
Manmohan SinghThe bride and the Groom abide together.
Manmohan Singh (Punjabi)ਲਾੜੀ ਅਤੇ ਲਾੜਾ ਇੱਕੋ ਥਾਂ ਉਤੇ ਰਹਿੰਦੇ ਹਨ।
Fareedkot Teekaਮੈਂ (ਧਨ) ਇਸਤ੍ਰੀ ਜੀਵ ਕਾ (ਪਿਰ) ਰਾਮ ਸਾਖੀ ਕਾ ਏਕ ਹੀ ਸਰੀਰ ਸੰਗ ਬਾਸਾ ਹੈ॥
Prof. Sahib Singh(ਮੈਂ ਜੀਵ-) ਵਹੁਟੀ ਤੇ ਖਸਮ (-ਪ੍ਰਭੂ) ਦਾ ਵਸੇਬਾ ਇੱਕੋ ਥਾਂ ਹੀ ਹੈ,ਪਦ ਅਰਥ ਧਨ = ਇਸਤ੍ਰੀ। ਪਿਰ = ਖਸਮ ਦਾ। ਬਸੇਰਾ = ਵਸੇਬਾ।
SikhNet (Spanish)El Esposo y la novia habitan en el mismo lugar,
ਸੇਜ ਏਕ; ਪੈ ਮਿਲਨੁ ਦੁਹੇਰਾ ॥੨॥
sej ek; pai milan duheraa |2|
Sant Singh KhalsaThey lie upon the one bed, but their union is difficult. ||2||
Manmohan SinghThey are on one couch but their union is difficult.
Manmohan Singh (Punjabi)ਉਹ ਇੱਕੋ ਹੀ ਪਲੰਘ ਉਤੇ ਹਨ, ਪ੍ਰੰਤੂ ਉਨ੍ਹਾਂ ਦਾ ਮਿਲਾਪ ਮੁਸ਼ਕਲ ਹੈ।
Fareedkot Teekaਸੇਜ੍ਯ ਅੰਤਸਕਰਣ ਏਕ ਹੀ ਹੈ, ਪਰੰਤੂ ਮਿਲਨਾ (ਦੁਹੇਰਾ) ਕਠਨ ਹੈ॥੨॥
Prof. Sahib Singhਸਾਡੀ ਦੋਹਾਂ ਦੀ ਸੇਜ ਇੱਕੋ ਹੀ ਹੈ, ਪਰ (ਫਿਰ ਭੀ) ਉਸ ਨੂੰ ਮਿਲਣਾ ਬਹੁਤ ਔਖਾ ਹੈ ॥੨॥ਪਦ ਅਰਥ ਸੇਜ = ਹਿਰਦਾ-ਰੂਪ ਸੇਜ। ਦੁਹੇਰਾ = ਮੁਸ਼ਕਲ, ਔਖਾ। ਪੈ = ਪਰੰਤੂ ॥੨॥
SikhNet (Spanish)se recuestan en el mismo aposento y aún así, no se conocen. (2)
ਧੰਨਿ ਸੁਹਾਗਨਿ; ਜੋ ਪੀਅ ਭਾਵੈ ॥
dhan suhaagan; jo peea bhaavai |
Sant Singh KhalsaBlessed is the soul-bride, who is pleasing to her Husband Lord.
Manmohan SinghBlessed is the bride who is pleasing to her Spouse.
Manmohan Singh (Punjabi)ਮੁਬਾਰਕ ਹੈ ਉਹ ਦੁਲਹਨ ਜੋ ਆਪਣੇ ਮਾਲਕ ਨੂੰ ਚੰਗੀ ਲਗਦੀ ਹੈ।
Fareedkot Teekaਸੋ ਸੁਹਾਗਨ ਧੰਨ ਹੈ, ਜੋ ਪਿਆਰੇ ਕੋ ਭਾਵਤੀ ਹੈ॥
Prof. Sahib Singhਮੁਬਾਰਿਕ ਹੈ ਉਹ ਭਾਗਾਂ ਵਾਲੀ ਇਸਤ੍ਰੀ ਜੋ ਖਸਮ ਨੂੰ ਪਿਆਰੀ ਲੱਗਦੀ ਹੈ,ਪਦ ਅਰਥ ਧੰਨਿ = ਭਾਗਾਂ ਵਾਲੀ। ਸੁਹਾਗਨਿ = ਸੁਹਾਗ ਵਾਲੀ, ਚੰਗੇ ਭਾਗਾਂ ਵਾਲੀ। ਪੀਅ = ਖਸਮ ਨੂੰ।
SikhNet (Spanish)Dice Kabir, bendita es la novia con quien el Señor está complacido,
ਕਹਿ ਕਬੀਰ; ਫਿਰਿ. ਜਨਮਿ ਨ ਆਵੈ ॥੩॥੮॥੩੦॥
keh kabeer; fir. janam na aavai |3|8|30|
Sant Singh KhalsaSays Kabeer, she shall not have to be reincarnated again. ||3||8||30||
Manmohan SinghSays Kabir, she is not born, again.
Manmohan Singh (Punjabi)ਕਬੀਰ ਜੀ ਆਖਦੇ ਹਨ, ਉਹ ਮੁੜ ਕੇ ਜਨਮ ਨਹੀਂ ਧਾਰਦੀ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਸੋ ਫੇਰ ਜਨਮ ਮਰਨ ਮੇਂ ਨਹੀਂ ਆਉਤੀ ਹੈ॥੩॥੮॥੩੦॥
Prof. Sahib Singhਕਬੀਰ ਆਖਦਾ ਹੈ-ਉਹ (ਜੀਵ-) ਇਸਤ੍ਰੀ ਫਿਰ ਜਨਮ (ਮਰਨ) ਵਿਚ ਨਹੀਂ ਆਉਂਦੀ ॥੩॥੮॥੩੦॥ਪਦ ਅਰਥ ਕਹਿ = ਕਹੇ, ਆਖਦਾ ਹੈ ॥੩॥੮॥੩੦॥
* ਨੋਟ: ਕਬੀਰ ਜੀ ਨੇ ਇਸ ਸ਼ਬਦ ਵਿਚ ਕਈ ਗੱਲਾਂ ਇਸ਼ਾਰੇ-ਮਾਤ੍ਰ ਹੀ ਦੱਸੀਆਂ ਹਨ-(੧) 'ਮੈ ਤਨਕ ਲਹੁਰੀਆ' ਵਿਚ ਸਿਰਫ਼ ਇਸ਼ਾਰਾ ਹੀ ਕੀਤਾ ਹੈ; ਪਰ ਉਹ ਅੰਞਾਣਪੁਣਾ ਕਿਹੜਾ ਹੈ, ਉਹ ਵਿਸਥਾਰ ਨਾਲ ਨਹੀਂ ਦੱਸਿਆ। (੨) 'ਮਿਲਨੁ ਦੁਹੇਰਾ' ਕਿਉਂ ਹੈ-ਇਹ ਗੱਲ ਭੀ ਲਫ਼ਜ਼ 'ਤਨਕ ਲਹੁਰੀਆ' ਵਿਚ ਹੀ ਗੁਪਤ ਰੱਖੀ ਹੈ। (੩) 'ਪੀਅ ਭਾਵੈ'-ਪਰ ਕਿਵੇਂ ਪਤੀ ਨੂੰ ਭਾਵੇ, ਇਹ ਖ਼ਿਆਲ ਭੀ ਖੋਹਲਿਆ ਨਹੀਂ ਹੈ। ਇਹ ਸਾਰੀਆਂ ਗੂਝ ਗੱਲਾਂ ਸਮਝਣ ਲਈ ਗੁਰੂ ਨਾਨਕ ਦੇਵ ਜੀ ਦੇ ਆਸਾ ਰਾਗ ਵਿਚ ਹੀ ਦਿੱਤੇ ਹੋਏ ਹੇਠ-ਲਿਖੇ ਦੋ ਸ਼ਬਦ ਗਹੁ ਨਾਲ ਪੜ੍ਹੋ: ਆਸਾ ਮਹਲਾ ੧ ॥ ਏਕ ਨ ਭਰੀਆ, ਗੁਣ ਕਰਿ ਧੋਵਾ ॥ ਮੇਰਾ ਸਹੁ ਜਾਗੈ, ਹਉ ਨਿਸਿ ਭਰਿ ਸੋਵਾ ॥੧॥ ਇਉ ਕਿਉ ਕੰਤ ਪਿਆਰੀ ਹੋਵਾ ॥ ਸਹੁ ਜਾਗੈ, ਹਉ ਨਿਸਿ ਭਰਿ ਸੋਵਾ ॥੧॥ਰਹਾਉ॥ ਆਸ ਪਿਆਸੀ ਸੇਜੈ ਆਵਾ ॥ ਆਗੈ ਸਹ ਭਾਵਾ, ਕਿ ਨ ਭਾਵਾ ॥੨॥ ਕਿਆ ਜਾਨਾ, ਕਿਆ ਹੋਇਗਾ ਰੀ ਮਾਈ ॥ ਹਰਿ ਦਰਸਨ ਬਿਨੁ, ਰਹਨੁ ਨ ਜਾਈ ॥੧॥ਰਹਾਉ॥ ਪ੍ਰੇਮ ਨ ਚਾਖਿਆ, ਮੇਰੀ ਤਿਸ ਨ ਬੁਝਾਨੀ ॥ ਗਇਆ ਸੁ ਜੋਬਨੁ, ਧਨ ਪਛੁਤਾਨੀ ॥੩॥ ਅਜੈ ਸੁ ਜਾਗਉ ਆਸ ਪਿਆਸੀ ॥ ਭਈਲੇ ਉਦਾਸੀ, ਰਹਉ ਨਿਰਾਸੀ ॥੧॥ਰਹਾਉ॥ ਹਉਮੈ ਖੋਇ ਕਰੇ ਸੀਗਾਰੁ ॥ ਤਉ ਕਾਮਣਿ ਸੇਜੈ ਰਵੈ ਭਤਾਰੁ ॥੪॥ ਤਉ ਨਾਨਕ ਕੰਤੈ ਮਨਿ ਭਾਵੈ ॥ ਛੋਡਿ ਵਡਾਈ ਅਪਣੇ ਖਸਮ ਸਮਾਵੈ ॥੧॥ਰਹਾਉ॥੨੬॥ ਆਸਾ ਮਹਲਾ ੧ ॥ ਪੇਵਕੜੈ ਧਨ ਖਰੀ ਇਆਣੀ ॥ ਤਿਸੁ ਸਹ ਕੀ ਮੈ ਸਾਰ ਨ ਜਾਣੀ ॥੧॥ ਸਹੁ ਮੇਰਾ ਏਕੁ, ਦੂਜਾ ਨਹੀ ਕੋਈ ॥ ਨਦਰਿ ਕਰੇ ਮੇਲਾਵਾ ਹੋਈ ॥੧॥ਰਹਾ
SikhNet (Spanish)ella no será llevada al vientre otra vez. (3‑8‑30)