ਆਸਾ ॥
aasaa |
Sant Singh KhalsaAasaa:
Manmohan SinghAsa.
Manmohan Singh (Punjabi)ਆਸਾ।
SikhNet (Spanish)Asa
ਰੋਜਾ ਧਰੈ. ਮਨਾਵੈ ਅਲਹੁ; ਸੁਆਦਤਿ ਜੀਅ ਸੰਘਾਰੈ ॥
rojaa dharai. manaavai alahu; suaadat jeea sanghaarai |
Sant Singh KhalsaYou keep your fasts to please Allah, while you murder other beings for pleasure.
Manmohan SinghThou Keepest fast to pleases God and slayeth beings for thy relish.
Manmohan Singh (Punjabi)ਤੂੰ ਵਾਹਿਗੁਰੂ ਨੂੰ ਪ੍ਰਸੰਨ ਕਰਨ ਲਈ ਵਰਤ ਰਖਦਾ ਹੈ ਅਤੇ ਆਪਣੇ ਸੁਆਦ ਦੀ ਖਾਤਰ ਜੀਵਾ ਨੂੰ ਮਾਰਦਾ ਹੈਂ।
Fareedkot Teekaਰੋਜਾ ਧਾਰਤਾ ਹੈ ਅਲਾਹ ਕੋ ਮਨਾਉਤਾ ਹੈ ਔਰ ਸੁਆਦ ਕੇ ਵਾਸਤੇ ਜੀਵੋਂ ਕੋ ਮਾਰਤਾ ਹੈ, ਭਾਵ ਇਹ ਕਿ ਅਲਹ ਕਾ ਨਾਮ ਲੇ ਕਰ ਸੁਆਦ ਕੇ ਵਾਸਤੇ ਜੀਵ ਘਾਤ ਕਰਤਾ ਹੈ॥
Prof. Sahib Singh(ਕਾਜ਼ੀ) ਰੋਜ਼ਾ ਰੱਖਦਾ ਹੈ (ਰੋਜ਼ਿਆਂ ਦੇ ਅਖ਼ੀਰ ਤੇ ਈਦ ਵਾਲੇ ਦਿਨ) ਅੱਲਾ ਦੇ ਨਾਮ ਤੇ ਕੁਰਬਾਨੀ ਦੇਂਦਾ ਹੈ, ਪਰ ਆਪਣੇ ਸੁਆਦ ਦੀ ਖ਼ਾਤਰ (ਇਹ) ਜੀਵ ਮਾਰਦਾ ਹੈ।ਪਦ ਅਰਥ ਧਰੈ = ਰੱਖਦਾ ਹੈ। ਮਨਾਵੈ = ਮੰਨਤ ਮੰਨਦਾ ਹੈ। ਮਨਾਵੈ ਅਲਹੁ = ਅੱਲਾ ਦੇ ਨਾਮ ਤੇ ਕੁਰਬਾਨੀ ਦੇਂਦਾ ਹੈ। ਸੁਆਦਤਿ = ਸੁਆਦ ਦੀ ਖ਼ਾਤਰ। ਸੰਘਾਰੈ = ਮਾਰਦਾ ਹੈ।
SikhNet (Spanish)Haces ayunos para complacer a Alá,
ਆਪਾ ਦੇਖਿ. ਅਵਰ ਨਹੀ ਦੇਖੈ; ਕਾਹੇ ਕਉ ਝਖ ਮਾਰੈ ॥੧॥
aapaa dekh. avar nahee dekhai; kaahe kau jhakh maarai |1|
Sant Singh KhalsaYou look after your own interests, and so not see the interests of others. What good is your word? ||1||
Manmohan SinghThou seest thy own interest and seest not the interest of others. What for pratest though?
Manmohan Singh (Punjabi)ਤੂੰ ਆਪਣੇ ਨਿੱਜ ਦੇ ਲਾਭ ਨੂੰ ਵੇਖਦਾ ਹੈ, ਹੋਰਨਾ ਦੇ ਲਾਭ ਨੂੰ ਨਹੀਂ ਵੇਖਦਾ। ਤੂੰ ਕਾਹਦੇ ਲਈ ਬਕੜਬਾਦ ਕਰਦਾ ਹੈਂ?
Fareedkot Teekaਅਪਨੀ ਓਰ ਦੇਖ ਕਰ ਔਰ ਦੂਸਰੇ ਜੀਵੋਂ ਕੀ ਓਰ ਨਹੀਂ ਦੇਖਤਾ ਹੈ, ਭਾਵ ਜੋ ਹਮਾਰੇ ਹੀ ਜੈਸਾ ਜੀਵ ਇਨ ਕਾ ਭੀ ਹੈ। ਜੇਕਰ ਜੀਵ ਦਇਆ ਨਹੀਂ ਹੈ ਤੌ ਰੋਜਾ ਨਿਮਾਜ ਕਰਨੇ ਮੇਂ ਕਿਉਂ ਝਖ ਮਾਰਤਾ ਹੈ॥੧॥
Prof. Sahib Singhਆਪਣੇ ਹੀ ਸੁਆਰਥ ਨੂੰ ਅੱਖਾਂ ਅੱਗੇ ਰੱਖ ਕੇ ਹੋਰਨਾਂ ਦੀ ਪਰਵਾਹ ਨਹੀਂ ਕਰਦਾ; ਤਾਂ ਤੇ ਇਹ ਸਭ ਉੱਦਮ ਵਿਅਰਥ ਝਖਾਂ ਮਾਰਨ ਵਾਲੀ ਗੱਲ ਹੀ ਹੈ ॥੧॥ਪਦ ਅਰਥ ਆਪਾ ਦੇਖਿ = ਆਪਣੇ ਸੁਆਰਥ ਨੂੰ ਅੱਖਾਂ ਅੱਗੇ ਰੱਖ ਕੇ। ਅਵਰ ਨਹੀ ਦੇਖੈ = ਹੋਰਨਾਂ ਦੇ ਸੁਆਰਥ ਨੂੰ ਨਹੀਂ ਵੇਖਦਾ ॥੧॥
SikhNet (Spanish)pero destruyes la vida sólo para tu regocijo y no consideras a los otros como iguales. ¿De qué te sirve tu falso parloteo? (1)
ਕਾਜੀ. ਸਾਹਿਬੁ ਏਕੁ ਤੋਹੀ ਮਹਿ, ਤੇਰਾ; ਸੋਚਿ ਬਿਚਾਰਿ. ਨ ਦੇਖੈ ॥
kaajee. saahib ek tohee meh, teraa; soch bichaar. na dekhai |
Sant Singh KhalsaO Qazi, the One Lord is within you, but you do not behold Him by thought or contemplation.
Manmohan SinghO Qazi thy one Lord is within thee, but thou beholdest Him not by thought and reflection.
Manmohan Singh (Punjabi)ਹੇ ਕਾਜ਼ੀ! ਤੈਡਾ ਅਦੁੱਤੀ ਸੁਆਮੀ ਤੇਰੇ ਅੰਦਰ ਹੀ ਹੈ। ਤੂੰ ਖਿਆਲ ਅਤੇ ਧਿਆਨ ਦੁਆਰਾ ਉਸ ਨੂੰ ਤੱਕਦਾ ਨਹੀਂ।
Fareedkot Teekaਹੇ ਕਾਜੀ! ਕਿਆ ਸਾਹਿਬ ਏਕ ਤੌ ਹੀ ਮਹਿ ਹੈ ਔਰ ਤੇਰਾ ਹੀ ਪਖੀ ਹੈ। ਭਾਵ ਇਹ ਕਿ ਸਭਮੇਂ ਹੈ ਔਰ ਸਭ ਕਾ ਪਖੀ ਹੈ। ਯਹ ਬਡੀ ਸੋਚਨੇ ਕੀ ਬਾਤ ਹੈ ਤੂੰ ਬਿਚਾਰ ਕੇ ਨਹੀਂ ਦੇਖਤਾ ਹੈਂ॥
Prof. Sahib Singhਹੇ ਕਾਜ਼ੀ! (ਸਾਰੇ ਜਗਤ ਦਾ) ਮਾਲਕ ਇੱਕ ਰੱਬ ਹੈ, ਉਹ ਤੇਰਾ ਭੀ ਰੱਬ ਹੈ ਤੇ ਤੇਰੇ ਅੰਦਰ ਭੀ ਮੌਜੂਦ ਹੈ, ਪਰ ਤੂੰ ਸੋਚ-ਵਿਚਾਰ ਕੇ ਤੱਕਦਾ ਨਹੀਂ।ਪਦ ਅਰਥ ਕਾਜੀ = ਹੇ ਕਾਜ਼ੀ! ਤੋਹੀ ਮਹਿ = ਤੇਰੇ ਵਿਚ ਭੀ। ਤੇਰਾ = ਤੇਰਾ ਸਾਹਿਬ।
SikhNet (Spanish)Oh Quazi, tu Único Señor está en tu interior, pero tú no meditas en Él.
ਖਬਰਿ ਨ ਕਰਹਿ, ਦੀਨ ਕੇ ਬਉਰੇ; ਤਾ ਤੇ ਜਨਮੁ ਅਲੇਖੈ ॥੧॥ ਰਹਾਉ ॥
khabar na kareh, deen ke baure; taa te janam alekhai |1| rahaau |
Sant Singh KhalsaYou do not care for others, you are a religious fanatic, and your life is of no account at all. ||1||Pause||
Manmohan SinghMad after religion, thou takest no notice of Him, wherefore thy life is of no account. Pause.
Manmohan Singh (Punjabi)ਹੇ ਮਜ਼ਹਬ ਦੇ ਸੁਦਾਈ ਤੂੰ ਉਸ ਦਾ ਪਤਾ ਨਹੀਂ ਕਰਦਾ, ਇਸ ਲਈ ਤੇਰਾ ਜੀਵਨ ਕਿਸੇ ਹਿਸਾਬ ਕਿਤਾਬ ਵਿੱਚ ਨਹੀਂ ਠਹਿਰਾਉ।
Fareedkot Teekaਹੇ ਦੀਨ ਕੇ ਬਉਰੇ ਕੀਏ ਹੂਏ! (ਖਬਰਿ ਨ ਕਰਹਿ) ਸਮਝ ਨਹੀਂ ਕਰਤਾ ਹੈ ਅਰਥਾਤ ਵਿਵੇਕ ਰਹਿਤ ਹੈਂ, ਇਸ ਸੇ ਤੇਰਾ ਜਨਮ (ਅਲੇਖੈ) ਬਿਅਰਥ ਹੈ॥੧॥ ਰਹਾਉ ॥
Prof. Sahib Singhਹੇ ਸ਼ਰਹ ਵਿਚ ਕਮਲੇ ਹੋਏ ਕਾਜ਼ੀ! ਤੂੰ (ਇਸ ਭੇਤ ਨੂੰ) ਸਮਝਦਾ ਨਹੀਂ, ਇਸ ਵਾਸਤੇ ਤੇਰੀ ਉਮਰ ਤੇਰਾ ਜੀਵਨ ਅਜਾਈਂ ਜਾ ਰਿਹਾ ਹੈ ॥੧॥ ਰਹਾਉ ॥ਪਦ ਅਰਥ ਖਬਰਿ ਨ ਕਰਹਿ = ਤੂੰ ਸਮਝਦਾ ਨਹੀਂ। ਦੀਨ ਕੇ ਬਉਰੇ = ਮਜ਼ਹਬ (ਦੀ ਸ਼ਰਹ) ਵਿਚ ਕਮਲੇ ਹੋਏ, ਹੇ ਕਾਜ਼ੀ! ਅਲੇਖੈ = ਅ-ਲੇਖੈ, ਕਿਸੇ ਲੇਖੇ ਵਿਚ ਨਹੀਂ ਆਇਆ, ਕੋਈ ਲਾਭ ਨਹੀਂ ਹੋਇਆ ॥੧॥ ਰਹਾਉ ॥
SikhNet (Spanish)No estableces comunicación con tu ser, y siendo intolerante, tu nacimiento humano no ha servido de nada. (1-Pausa)
ਸਾਚੁ ਕਤੇਬ ਬਖਾਨੈ ਅਲਹੁ; ਨਾਰਿ ਪੁਰਖੁ. ਨਹੀ ਕੋਈ ॥
saach kateb bakhaanai alahu; naar purakh. nahee koee |
Sant Singh KhalsaYour holy scriptures say that Allah is True, and that he is neither male nor female.
Manmohan SinghThy Muslim book tells thee that God is true, and that He is neither male or female.
Manmohan Singh (Punjabi)ਤੇਰੀ ਪੁਸਤਕ (ਕੁਰਾਨ) ਤੈਨੂੰ ਦੱਸਦੀ ਹੈ ਕਿ ਵਾਹਿਗੁਰੂ ਸੱਚਾ ਹੈ, ਅਤੇ ਨਾਂ ਉਹ ਮਰਦ ਹੈ ਤੇ ਨਾਂ ਹੀ ਜ਼ਨਾਨੀ।
Fareedkot Teekaਕਿਤਾਬ ਤੋ ਸਾਚ ਰੂਪ ਅਲਾਹ ਕੋ ਕਹਤੀ ਹੈ ਔ ਇਸਤ੍ਰੀ ਪੁਰਖ ਕੋਈ ਪ੍ਰਕਾਰ ਕਾ ਭੇਦ ਅਲਾਹ ਮੇਂ ਨਹੀਂ ਹੈ॥
Prof. Sahib Singhਹੇ ਕਾਜ਼ੀ! ਤੁਹਾਡੀਆਂ ਆਪਣੀਆਂ ਮਜ਼ਹਬੀ ਕਿਤਾਬਾਂ ਭੀ ਇਹੀ ਆਖਦੀਆਂ ਹਨ ਕਿ ਅੱਲਾਹ ਸਦਾ ਕਾਇਮ ਰਹਿਣ ਵਾਲਾ ਹੈ (ਸਾਰੀ ਦੁਨੀਆ ਅੱਲਾਹ ਦੀ ਪੈਦਾ ਕੀਤੀ ਹੋਈ ਹੈ, ਉਸ ਅੱਲਾਹ ਦੇ (ਨੂਰ ਤੋਂ ਬਿਨਾ) ਕੋਈ ਜ਼ਨਾਨੀ ਮਰਦ ਜੀਊਂਦਾ ਨਹੀਂ ਰਹਿ ਸਕਦਾ,ਪਦ ਅਰਥ ਸਾਚੁ = ਸਦਾ ਕਾਇਮ ਰਹਿਣ ਵਾਲਾ। ਕਤੇਬ = ਪੱਛਮੀ ਮਤਾਂ ਦੀਆਂ ਕਿਤਾਬਾਂ (ਕੁਰਾਨ, ਤੌਰੇਤ, ਅੰਜੀਲ, ਜ਼ੰਬੂਰ)। ਨਹੀ ਕੋਈ = (ਉਸ ਪ੍ਰਭੂ ਦੀ ਜੋਤਿ ਤੋਂ ਬਿਨਾ) ਕੋਈ ਨਹੀਂ ਜੀ ਸਕਦਾ।
SikhNet (Spanish)El Corán dice que Alá es la única Verdad, que no es ni hombre ni mujer,
ਪਢੇ ਗੁਨੇ. ਨਾਹੀ ਕਛੁ ਬਉਰੇ; ਜਉ ਦਿਲ ਮਹਿ. ਖਬਰਿ ਨ ਹੋਈ ॥੨॥
padte gune. naahee kachh baure; jau dil meh. khabar na hoee |2|
Sant Singh KhalsaBut you gain nothing by reading and studying, O mad-man, if you do not gain the understanding in your heart. ||2||
Manmohan SinghThou gainest nothing by reading and reflecting, O mad man, if thou obtainest not understanding in thy mind.
Manmohan Singh (Punjabi)ਜੇਕਰ ਤੇਰੇ ਮਨ ਵਿੱਚ ਸਮਝ ਨਹੀਂ ਉਪਜੀ ਤਾਂ ਹੇ ਝੱਲੇ ਬੰਦੇ! ਤੈਨੂੰ ਪੜ੍ਹਨ ਵੀਚਾਰਨ ਦਾ ਕੋਈ ਲਾਭ ਨਹੀਂ।
Fareedkot Teekaਹੇ ਬਉਰੇ ਕਾਜੀ! ਜੋ ਦਿਲ ਮੇਂ ਖੁਦਾਇ ਕੀ ਖਬਰ ਨਹੀਂ ਭਈ, ਤੋ ਪਢਨੇ ਗੁਣਨੇ ਸੇ ਕਛ ਨਹੀਂ ਹੋਤਾ॥੨॥
Prof. Sahib Singhਪਰ ਹੇ ਕਮਲੇ ਕਾਜ਼ੀ! ਜੇ ਤੇਰੇ ਦਿਲ ਵਿਚ ਇਹ ਸੂਝ ਨਹੀਂ ਪਈ ਤਾਂ (ਮਜ਼ਹਬੀ ਕਿਤਾਬਾਂ ਨੂੰ ਨਿਰਾ) ਪੜ੍ਹਨ ਤੇ ਵਿਚਾਰਨ ਦਾ ਕੋਈ ਲਾਭ ਨਹੀਂ ॥੨॥ਪਦ ਅਰਥ ਨਾਹੀ ਕਛੁ = ਕੋਈ (ਆਤਮਕ) ਲਾਭ ਨਹੀਂ। ਖਬਰਿ = ਸੂਝ, ਗਿਆਨ ॥੨॥
SikhNet (Spanish)pero ¿cómo lo vas a encontrar si tu corazón no siente Su Presencia? (2)
ਅਲਹੁ ਗੈਬੁ ਸਗਲ ਘਟ ਭੀਤਰਿ; ਹਿਰਦੈ ਲੇਹੁ ਬਿਚਾਰੀ ॥
alahu gaib sagal ghatt bheetar; hiradai lehu bichaaree |
Sant Singh KhalsaAllah is hidden in every heart; reflect upon this in your mind.
Manmohan SinghThe Lord concealed in every heart. Reflect thou in this in thy mind.
Manmohan Singh (Punjabi)ਪ੍ਰਭੂ ਹਰ ਦਿਲ ਅੰਦਰ ਛੁਪਿਆ ਹੋਇਆ ਹੈ। ਆਪਣੇ ਰਿਦੇ ਅੰਦਰ ਇਸ ਉੱਤੇ ਵੀਚਾਰ ਕਰ।
Fareedkot Teekaਅਲਾਹ ਛਿਪਾ ਹੂਆ ਸਭ ਘਟੋਂ ਮੇਂ ਹੈ, ਹੇ ਕਾਜੀ! ਇਸ ਬਾਰਤਾ ਕੋ ਵਾ ਤਿਸ ਅਲਾਹ ਕੋ ਤੁਮ ਹਿਰਦੇ ਮੇਂ ਵਿਚਾਰ ਲੇਹੁ॥
Prof. Sahib Singhਹੇ ਕਾਜ਼ੀ! ਰੱਬ ਸਾਰੇ ਸਰੀਰਾਂ ਵਿਚ ਲੁਕਿਆ ਬੈਠਾ ਹੈ, ਤੂੰ ਭੀ ਆਪਣੇ ਦਿਲ ਵਿਚ ਵਿਚਾਰ ਕਰ ਕੇ ਵੇਖ ਲੈ,ਪਦ ਅਰਥ ਗੈਬੁ = ਲੁਕਿਆ ਹੋਇਆ।
SikhNet (Spanish)Nuestro Señor Misterioso prevalece en todos los corazones; medita en esto.
ਹਿੰਦੂ ਤੁਰਕ ਦੁਹੂੰ ਮਹਿ ਏਕੈ; ਕਹੈ ਕਬੀਰ ਪੁਕਾਰੀ ॥੩॥੭॥੨੯॥
hindoo turak duhoon meh ekai; kahai kabeer pukaaree |3|7|29|
Sant Singh KhalsaThe One Lord is within both Hindu and Muslim; Kabeer proclaims this out loud. ||3||7||29||
Manmohan SinghThe same Lord is within both Hindus and Muslims and this proclaims Kabir loudly.
Manmohan Singh (Punjabi)ਉਹੀ ਸੁਆਮੀ ਦੋਨਾ-ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਹੈ। ਅਤੇ ਇਹ ਹਕੀਕਤ ਕਬੀਰ ਕੂਕ ਕੇ ਆਖਦਾ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈ: ਮੈਂ ਪੁਕਾਰ ਕਰ ਕਹਤਾ ਹੂੰ ਹਿੰਦੂ ਔਰ ਤੁਰਕ ਦੋਨੋ ਮੇਂ ਏਕ ਹੀ ਅਲਾਹ ਹੈ॥੩॥੭॥੨੯॥
Prof. Sahib Singhਕਬੀਰ ਉੱਚੀ ਕੂਕ ਕੇ ਆਖਦਾ ਹੈ (ਭਾਵ, ਪੂਰੇ ਯਕੀਨ ਨਾਲ ਆਖਦਾ ਹੈ), ਹਿੰਦੂ ਤੇ ਮੁਸਲਮਾਨ ਵਿਚ ਭੀ ਇੱਕ ਉਹੀ ਵੱਸਦਾ ਹੈ ॥੩॥੭॥੨੯॥ਪਦ ਅਰਥ ਪੁਕਾਰੀ = ਪੁਕਾਰਿ, ਉੱਚੀ ਕੂਕ ਕੇ ॥੩॥੭॥੨੯॥
SikhNet (Spanish)Dice Kabir, tu Señor es el Único Dios, es El Mismo para los hindúes y para los musulmanes. (3-7-29)