ਆਸਾ ਸ੍ਰੀ ਕਬੀਰ ਜੀਉ ਕੇ ਦੁਪਦੇ ॥
aasaa sree kabeer jeeo ke dupade |
Sant Singh KhalsaAasaa Of Kabeer Jee, Dho-Padhay:
Manmohan SinghAsa Reverend Kabir. Dupade.
Manmohan Singh (Punjabi)ਆਸਾ ਪੂਜਯ ਕਬੀਰ। ਦੁਪਦੇ।
Prof. Sahib Singhਰਾਗ ਆਸਾ ਵਿੱਚ ਭਗਤ ਕਬੀਰ ਜੀ ਦੀ ਦੋ-ਬੰਦਾਂ ਵਾਲੀ ਬਾਣੀ।
SikhNet (Spanish)Asa, Sri Kabir yi, Du-Padas
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਹੀਰੈ ਹੀਰਾ ਬੇਧਿ. ਪਵਨ ਮਨੁ; ਸਹਜੇ ਰਹਿਆ ਸਮਾਈ ॥
heerai heeraa bedh. pavan man; sahaje rahiaa samaaee |
Sant Singh KhalsaWhen the Diamond of the Lord pierces the diamond of my mind, the fickle mind waving in the wind is easily absorbed into Him.
Manmohan SinghWhen the diamond Lord pierces the diamond soul, the wind-like fickle mind is easily absorbed in Him.
Manmohan Singh (Punjabi)ਜਦ ਪ੍ਰਭੂ ਰਤਨ, ਆਤਮਾ ਰਤਨ ਨੂੰ ਵਿੰਨ੍ਹ ਦਿੰਦਾ ਹੈ ਤਦ ਹਵਾ-ਵਰਗਾ ਚੰਚਲ ਮਨੂਆ ਸੁਖੈਨ ਹੀ ਉਸ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਜਬ ਈਸ੍ਵਰ ਹੀਰੇ ਮੇਂ ਜੀਵ ਹੀਰਾ (ਬੇਧਿ) ਅਭੇਦ ਹੂਆ, ਭਾਵ ਯਹ ਕਿ ਹੀਰਾ ਹੀ ਛੇਦ ਸਕਤਾ ਹੈ, ਤਬ ਪਵਨ ਕੀ ਨ੍ਯਾਈ ਜੋ ਚੰਚਲ ਮਨ ਥਾ ਸ੍ਵਭਾਵਕ ਹੀ ਸਮਾਇ ਰਹਿਆ ਹੈ, ਭਾਵ ਲੈ ਹੋ ਗ੍ਯਾ ਹੈ॥
Prof. Sahib Singhਜਦੋਂ (ਜੀਵ-) ਹੀਰਾ (ਪ੍ਰਭੂ-) ਹੀਰੇ ਨੂੰ ਵਿੰਨ੍ਹ ਲੈਂਦਾ ਹੈ (ਭਾਵ, ਜਦੋਂ ਜੀਵ ਪਰਮਾਤਮਾ ਦੇ ਚਰਨਾਂ ਵਿਚ ਸੁਰਤ ਜੋੜ ਲੈਂਦਾ ਹੈ) ਤਾਂ ਇਸ ਦਾ ਚੰਚਲ ਮਨ ਅਡੋਲ ਅਵਸਥਾ ਵਿਚ ਸਦਾ ਟਿਕਿਆ ਰਹਿੰਦਾ ਹੈ।ਪਦ ਅਰਥ ਹੀਰੈ = (ਜੀਵ-ਆਤਮਾ ਰੂਪ) ਹੀਰੇ ਨੇ। ਹੀਰਾ = ਪਰਮਾਤਮਾ-ਹੀਰਾ। ਬੇਧਿ = ਵਿੰਨ੍ਹ ਕੇ। ਪਵਨ ਮਨੁ = ਪਵਨ ਵਰਗਾ ਚੰਚਲ ਮਨ (ਵੇਖੋ ਕਬੀਰ ਜੀ ਦਾ ਸ਼ਬਦ ਨੰ: ੧੦ ਰਾਗ ਸੋਰਠਿ ਵਿਚ: 'ਸੰਤਹੁ ਮਨ ਪਵਨੈ ਸੁਖੁ ਬਨਿਆ। ਕਿਛੂ ਜੋਗੁ ਪਰਾਪਤਿ ਗਨਿਆ)। ਸਹਜੇ = ਸਹਜ ਅਵਸਥਾ ਵਿਚ ਜਿੱਥੇ ਮਨ ਡੋਲਦਾ ਨਹੀਂ।
SikhNet (Spanish)El diamante de mi mente es atravesado por el Diamante del Señor,
ਸਗਲ ਜੋਤਿ ਇਨਿ ਹੀਰੈ ਬੇਧੀ; ਸਤਿਗੁਰ ਬਚਨੀ ਮੈ ਪਾਈ ॥੧॥
sagal jot in heerai bedhee; satigur bachanee mai paaee |1|
Sant Singh KhalsaThis Diamond fills all with Divine Light; through the True Guru's Teachings, I have found Him. ||1||
Manmohan SinghThis diamond God fills all with His light. From the True Guru's instruction, I have obtained this understanding.
Manmohan Singh (Punjabi)ਇਹ ਵਾਹਿਗੁਰੂ ਰਤਨ ਸਾਰਿਆਂ ਨੂੰ ਆਪਣੇ ਨੂਰ ਨਾਲ ਭਰਪੂਰ ਕਰਦਾ ਹੈ। ਸੱਚੇ ਗੁਰਾਂ ਦੇ ਉਪਦੇਸ਼ ਤੋਂ ਮੈਂ ਇਹ ਸਮਝ ਪ੍ਰਾਪਤ ਕੀਤੀ ਹੈ।
Fareedkot Teekaਸਭ ਸੂਰਜ ਚੰਦ੍ਰਮਾ ਕੀ ਜੋਤਿ ਇਸ ਚੇਤਨ ਹੀਰੇ ਨੇ ਬੇਧੀ ਹੂਈ ਹੈ, ਵਾ (ਇਨਿ) ਇਸ ਹੀਰੇ ਕੀ ਜੋਤਿ ਸਗਲ ਮੇਂ (ਬੇਧੀ) ਮਿਲੀ ਹੂਈ ਹੈ। ਭਾਵ ਯਹ ਕਿ ਸਭ ਬ੍ਰਹਮ ਸਤਾ ਕੋ ਪਾਇਕਰ ਪ੍ਰਕਾਸ਼ਤੇ ਹੈ, ਸੋ ਸੱਤਾ ਸਤਿਗੁਰੋਂ ਕੇ ਬਚਨੋਂ ਸੇ ਮੈਨੇ ਪਾਈ ਹੈ॥੧॥
Prof. Sahib Singhਇਹ ਪ੍ਰਭੂ-ਹੀਰਾ ਐਸਾ ਹੈ ਜੋ ਸਾਰੇ ਜੀਆ-ਜੰਤਾਂ ਵਿਚ ਮੌਜੂਦ ਹੈ-ਇਹ ਗੱਲ ਮੈਂ ਸਤਿਗੁਰੂ ਦੇ ਉਪਦੇਸ਼ ਦੀ ਬਰਕਤ ਨਾਲ ਸਮਝੀ ਹੈ ॥੧॥ਪਦ ਅਰਥ ਸਗਲ ਜੋਤਿ = ਸਾਰੀਆਂ ਜੋਤਾਂ, ਸਾਰੇ ਜੀਅ-ਜੰਤ। ਇਨਿ ਹੀਰੈ = ਇਸ ਪ੍ਰਭੂ-ਲਾਲ ਨੇ। ਮੈ ਪਾਈ = ਇਹ ਗੱਲ ਮੈਂ ਲੱਭੀ ਹੈ। ਬੇਧੀ = ਵਿੰਨ੍ਹ ਲਈਆਂ ਹਨ ॥੧॥
SikhNet (Spanish)y la mente que se mueve como el viento es mantenida en Paz. Sí, el mundo entero es atravesado por este Diamante; yo lo he encontrado a través del Bani de la Palabra del Guru. (1)
ਹਰਿ ਕੀ ਕਥਾ; ਅਨਾਹਦ ਬਾਨੀ ॥
har kee kathaa; anaahad baanee |
Sant Singh KhalsaThe sermon of the Lord is the unstruck, endless song.
Manmohan SinghGod's discourse is an endless description.
Manmohan Singh (Punjabi)ਵਾਹਿਗੁਰੂ ਦੀ ਕਥਾ-ਵਾਰਤਾ ਇਕ ਅੰਤ-ਰਹਿਤ ਵਰਣਨ ਹੈ।
Fareedkot Teekaਹਰਿ ਕੀ ਕਥਾ (ਅਨਾਹਦ) ਏਕ ਰਸ ਬਨ ਰਹੀ ਹੈ॥
Prof. Sahib Singhਪ੍ਰਭੂ ਦੀ ਸਿਫ਼ਤਿ-ਸਾਲਾਹ ਨਾਲ ਤੇ ਇੱਕ-ਰਸ ਗੁਰੂ ਦੀ ਬਾਣੀ ਵਿਚ ਜੁੜ ਕੇ-
SikhNet (Spanish)El mensaje del Señor es la Melodía Divina de Éxtasis
ਹੰਸੁ ਹੁਇ; ਹੀਰਾ ਲੇਇ ਪਛਾਨੀ ॥੧॥ ਰਹਾਉ ॥
hans hue; heeraa lee pachhaanee |1| rahaau |
Sant Singh KhalsaBecoming a swan, one recognizes the Diamond of the Lord. ||1||Pause||
Manmohan SinghOn becoming a swan, man recognises God, the gem. Pause.
Manmohan Singh (Punjabi)ਰਾਜਹੰਸ ਬਣ ਕੇ, ਬੰਦਾ ਵਾਹਿਗੁਰੂ ਰੂਪੀ ਜਵੇਹਰ ਨੂੰ ਸਿੰਆਣ ਲੈਦਾ ਹੈ। ਠਹਿਰਾਉ।
Fareedkot Teekaਜੋ ਤਿਸ ਸਤ ਸੰਗਤ ਮੇਂ ਜਾਇ ਕਰ ਕੇ (ਹੰਸੁ), ਭਾਵ ਸਤ ਅਸਤ ਬਿਬੇਕੀ ਹੋਤਾ ਹੈ, ਸੋ ਹੀਰਾ ਪਾਰਬ੍ਰਹਮ ਕੋ ਪਛਾਨ ਲੇਤਾ ਹੈ॥੧॥ ਰਹਾਉ ॥
Prof. Sahib Singhਜੋ ਜੀਵ ਹੰਸ ਬਣ ਜਾਂਦਾ ਹੈ ਉਹ (ਪ੍ਰਭੂ-) ਹੀਰੇ ਨੂੰ ਪਛਾਣ ਲੈਂਦਾ ਹੈ (ਜਿਵੇਂ ਹੰਸ ਮੋਤੀ ਪਛਾਣ ਲੈਂਦਾ ਹੈ) ॥੧॥ ਰਹਾਉ ॥ਪਦ ਅਰਥ ਹੰਸੁ ਹੁਇ = ਜੋ ਜੀਵ ਹੰਸ ਬਣ ਜਾਂਦਾ ਹੈ। ਲੇਇ ਪਛਾਨੀ = ਪਛਾਣ ਲੈਂਦਾ ਹੈ। ਅਨਾਹਦ = ਇੱਕ-ਰਸ, ਸਦਾ ॥॥੧॥ਰਹਾਉ॥
SikhNet (Spanish)y si la mente es pura como el cisne blanco, se regocija en el Señor. (1‑Pausa)
ਕਹਿ ਕਬੀਰ. ਹੀਰਾ ਅਸ ਦੇਖਿਓ; ਜਗ ਮਹ ਰਹਾ ਸਮਾਈ ॥
keh kabeer. heeraa as dekhio; jag meh rahaa samaaee |
Sant Singh KhalsaSays Kabeer, I have seen such a Diamond, permeating and pervading the world.
Manmohan SinghSays Kabir, I have seen such a diamond as is contained in the world.
Manmohan Singh (Punjabi)ਕਬੀਰ ਜੀ ਆਖਦੇ ਹਨ, ਮੈਂ ਇਕ ਅਜੇਹਾ ਰਤਨ ਵੇਖਿਆ ਹੈ ਜੋ ਜਗਤ ਅੰਦਰ ਰਮ (ਵੱਸ) ਰਿਹਾ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: (ਹੀਰਾ) ਬ੍ਰਹਮੁ ਐਸਾ ਦੇਖਾ ਹੈ, ਜੋ ਸਭ ਸੰਸਾਰ ਮੇਂ ਸਮਾਇ ਰਹਾ ਹੈ॥
Prof. Sahib Singhਕਬੀਰ ਆਖਦਾ ਹੈ-ਜੋ ਪ੍ਰਭੂ-ਹੀਰਾ ਸਾਰੇ ਜਗਤ ਵਿਚ ਵਿਆਪਕ ਹੈ,ਪਦ ਅਰਥ ਅਸ = ਐਸਾ, ਉਹ।
SikhNet (Spanish)Dice Kabir, he encontrado a ese Señor, Quien prevalece en el mundo entero.
ਗੁਪਤਾ ਹੀਰਾ. ਪ੍ਰਗਟ ਭਇਓ; ਜਬ. ਗੁਰ ਗਮ ਦੀਆ ਦਿਖਾਈ ॥੨॥੧॥੩੧॥
gupataa heeraa. pragatt bheo; jab. gur gam deea dikhaaee |2|1|31|
Sant Singh KhalsaThe hidden diamond became visible, when the Guru revealed it to me. ||2||1||31||
Manmohan SinghThe hidden jewel became manifest, when the profound Guru showed it to me.
Manmohan Singh (Punjabi)ਛੁਪਿਆ ਹੋਇਆ ਜਵੇਹਰ ਪ੍ਰਤੱਖ ਹੋ ਗਿਆ, ਜਦ ਪਹੁੰਚੇ ਹੋਏ ਗੁਰਾਂ ਨੇ ਮੈਨੂੰ ਇਹ ਵਿਖਾਲ ਦਿੱਤਾ।
Fareedkot Teekaਜੋ ਛਪਾ ਹੂਆ ਹੀਰਾ ਥਾ, ਸੋ ਤਬ ਪ੍ਰਗਟ ਭਇਆ ਹੈ ਕਿ ਸਾਖਿਆਤਕਾਰ ਹੂਆ ਹੈ, ਜਬ ਸਤਗੁਰੋਂ ਨੇ (ਗਮ) ਬਿਰਤੀ ਪ੍ਰਾਪਤਤਾ, ਭਾਵ ਗਿਆਨ ਕਰ ਕੇ ਦਿਖਲਾਇ ਦੀਆ ਹੈ॥੨॥੧॥੩੧॥☬ਸੰਸਾਰਕ ਬੁਧੀ ਕਾ ਨਿਖੇਧ ਕਰਤੇ ਹੈਂ:
Prof. Sahib Singhਜਦੋਂ ਉਸ ਤਕ ਪਹੁੰਚ ਵਾਲੇ ਸਤਿਗੁਰੂ ਨੇ ਮੈਨੂੰ ਉਸ ਦਾ ਦੀਦਾਰ ਕਰਾਇਆ, ਤਾਂ ਮੈਂ ਉਹ ਹੀਰਾ (ਆਪਣੇ ਅੰਦਰ ਹੀ) ਵੇਖ ਲਿਆ, ਉਹ ਲੁਕਿਆ ਹੋਇਆ ਹੀਰਾ (ਮੇਰੇ ਅੰਦਰ ਹੀ) ਪ੍ਰਤੱਖ ਹੋ ਗਿਆ ॥੨॥੧॥੩੧॥ਪਦ ਅਰਥ ਗੁਰ ਗਮ = ਪਹੁਚ ਵਾਲੇ ਗੁਰੂ ਨੇ ॥੨॥੧॥੩੧॥
SikhNet (Spanish)Sí, el Señor No Manifiesto se ha vuelto Manifiesto para mí. Es la Instrucción del Guru la que me Lo ha revelado. (2‑1‑31)