ਸਿਰ ਮਸ੍ਤਕ ਰਖੵਾ. ਪਾਰਬ੍ਰਹਮੰ; ਹਸ੍ਤ ਕਾਯਾ ਰਖੵਾ ਪਰਮੇਸ੍ਵਰਹ ॥
sir mastak rakhayaa. paarabrahaman; hast kaayaa rakhayaa paramesvarah |
Sant Singh KhalsaThe Supreme Lord God has procted my head and forehead; the Transcendent Lord has protected my hands and body.
Manmohan SinghThe Transcendent Lord has protected me head to brow and the Supreme Lord has protected my hands and body.
Manmohan Singh (Punjabi)ਪਰਮ ਪ੍ਰਭੂ ਨੇ ਮੇਰੇ ਸੀਸ ਅਤੇ ਮੱਥੇ ਦੀ ਰੱਖਿਆ ਕੀਤੀ ਹੈ ਅਤੇ ਸ਼੍ਰੋਮਣੀ ਸੁਆਮੀ ਨੇ ਮੇਰੇ ਹੱਥਾਂ ਅਤੇ ਦੇਹ ਦੀ ਰੱਖਿਆ ਕੀਤੀ ਹੈ।
Fareedkot Teekaਹਮਾਰੇ ਸੀਸ ਔ ਮਸਤਕ ਕੀ ਪਾਰਬ੍ਰਹਮ ਨਾਮ ਰਖ੍ਯਾ ਕਰੇ, ਪੁਨਾ ਹਾਥੋਂ ਆਦੀ ਸਰਬ ਅੰਗੋਂ ਸਹਤ (ਕਾਯਾ) ਸਰੀਰ ਕੀ ਪ੍ਰਮੇਸ੍ਵਰ ਨਾਮ ਰਖ੍ਯਾ ਕਰੇ॥
Prof. Sahib Singhਸਿਰ, ਮੱਥਾ, ਹੱਥ, ਸਰੀਰ ਦੀ (ਹਰ ਤਰ੍ਹਾਂ) ਰੱਖਿਆ ਕਰਨ ਵਾਲਾ ਪਾਰਬ੍ਰਹਮ ਪਰਮੇਸਰ (ਹੈ),ਪਦ ਅਰਥ ਮਸ੍ਤਕ = ਮੱਥਾ (मस्तक)।ਰਖ੍ਯ੍ਯਾ = ਰਾਖੀ (रक्षा)। ਹਸ੍ਤ = ਹੱਥ (हस्त)। ਕਾਯਾ = ਸਰੀਰ (कायः)।
SikhNet (Spanish)El Supremo Señor Dios ha protegido mi cabeza y mi frente, el Señor Trascendente ha protegido mis manos y mi cuerpo.
ਆਤਮ ਰਖੵਾ ਗੋਪਾਲ ਸੁਆਮੀ; ਧਨ ਚਰਣ ਰਖੵਾ ਜਗਦੀਸ੍ਵਰਹ ॥
aatam rakhayaa gopaal suaamee; dhan charan rakhayaa jagadeesvarah |
Sant Singh KhalsaGod, my Lord and Master, has saved my soul; the Lord of the Universe has saved my wealth and feet.
Manmohan SinghThe Lord Master has saved my soul and the Lord of the world has saved my wealth and feet.
Manmohan Singh (Punjabi)ਸਾਈਂ ਮਾਲਕ ਨੇ ਮੇਰੀ ਆਤਮਾ ਦੀ ਰਖਵਾਲੀ ਕੀਤੀ ਹੈ ਅਤੇ ਸ਼੍ਰਿਸ਼ਟੀ ਦੇ ਸੁਆਮੀ ਨੇ ਮੇਰੇ ਪਦਾਰਥ ਤੇ ਪੈਰਾ ਦੀ ਰੱਖਿਆ ਕੀਤੀ ਹੈ।
Fareedkot Teeka(ਆਤਮ) ਮਨ ਕੀ ਰਖ੍ਯਾ ਗੋਪਾਲ ਸੁਆਮੀ ਨਾਮ ਕਰੇ, ਧਨ ਅਰ ਚਰਨਾਂ ਕੀ ਜਸਦੀਸ੍ਵਰ ਨਾਮ ਰਖ੍ਯਾ ਕਰੇ॥
Prof. Sahib Singhਜਿੰਦ, ਧਨ-ਪਦਾਰਥ (ਆਦਿ ਦੀ) ਹਰ ਪ੍ਰਕਾਰ ਦੀ ਰਾਖੀ ਕਰਨ ਵਾਲਾ ਗੋਪਾਲ, ਸੁਆਮੀ, ਜਗਦੀਸਰ (ਹੀ ਹੈ)।ਪਦ ਅਰਥ ਆਤਮ = ਜਿੰਦ (आत्मन्)।
SikhNet (Spanish)Dios, mi Señor y Maestro, ha salvado mi Alma, el Señor del Universo ha salvado mi riqueza y mis pies.
ਸਰਬ ਰਖੵਾ ਗੁਰ ਦਯਾਲਹ; ਭੈ ਦੂਖ ਬਿਨਾਸਨਹ ॥
sarab rakhayaa gur dayaalah; bhai dookh binaasanah |
Sant Singh KhalsaThe Merciful Guru has protected everything, and destroyed my fear and suffering.
Manmohan SinghThe compassionate Guru has protected my everything and has destroyed my dread and distress.
Manmohan Singh (Punjabi)ਮਿਹਰਬਾਨ ਗੁਰਾਂ ਨੇ ਮੇਰੀ ਹਰ ਸ਼ੈ ਦੀ ਰੱਖਿਆ ਕੀਤੀ ਹੈ ਅਤੇ ਮੇਰੇ ਡਰ ਦੇ ਦੁਖੜੇ ਨੂੰ ਨਾਸ ਕਰ ਦਿੰਤਾ ਹੈ।
Fareedkot Teekaਸਤਿਗੁਰ ਦਿਆਲੂ ਹਮਾਰੀ ਸਰਬ ਓਰ ਸੇ ਰਖਨਾ ਕਰੈ ਪੁਨਾ ਭੈ ਔਰ ਦੁਖੋਂ ਕੋ (ਬਿਨਾਸਨਹ) ਦੂਰ ਕਰੇ॥
Prof. Sahib Singhਹਰ ਪ੍ਰਕਾਰ ਦੀ ਰਾਖੀ ਕਰਨ ਵਾਲਾ ਸਭ ਤੋਂ ਵੱਡਾ ਦਇਆ ਦਾ ਘਰ ਪਰਮਾਤਮਾ ਹੀ ਹੈ। ਉਹੀ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ।ਪਦ ਅਰਥ ਗੁਰ = ਸਭ ਤੋਂ ਵੱਡਾ (ਪ੍ਰਭੂ)।
SikhNet (Spanish)El Guru Misericordioso ha protegido todo y ha destruido mis miedos y mi sufrimiento.
ਭਗਤਿ ਵਛਲ ਅਨਾਥ ਨਾਥੇ; ਸਰਣਿ ਨਾਨਕ ਪੁਰਖ ਅਚੁਤਹ ॥੫੨॥
bhagat vachhal anaath naathe; saran naanak purakh achutah |52|
Sant Singh KhalsaGod is the Lover of His devotees, the Master of the masterless. Nanak has entered the Sanctuary of the Imperishable Primal Lord God. ||52||
Manmohan SinghNanak has entered the sanctuary of the imperishable Lord, who is the Lover of His saints and the Master of the Masterless.
Manmohan Singh (Punjabi)ਨਾਨਕ ਨੇ ਆਬਿਨਾਸ਼ੀ ਪ੍ਰਭੂ ਦੀ ਪਨਾਹ ਲਈ ਹੈ, ਜੋ ਆਪਣੇ ਸੰਤਾਂ ਦਾ ਆਸ਼ਕ ਅਤੇ ਨਿਖਸਮਿਆਂ ਦਾ ਖਸਮ ਹੈ।
Fareedkot Teekaਐਸੇ ਜੋ ਭਗਤੋਂ ਕਾ (ਵਛਲ) ਪਿਆਰਾ, ਅਨਾਥੋਂ ਕਾ ਨਾਥ, (ਅਚੁਤਹ) ਅਗਿੜ ਭਾਵ ਤੇ ਰਹਿਤ ਵਾਹਿਗੁਰੂ ਹੈ, ਸ੍ਰੀ ਗੁਰੂ ਜੀ ਕਹਿਤੇ ਹੈਂ: ਹਮ ਤਿਸ ਪੁਰਖ ਕੀ ਸਦਾ ਸਰਣ ਹੈਂ॥੫੨॥☬ਪੰਡਤੋਂ ਨੇ ਪੂਛਾ: ਹੇ ਭਗਵਨ! ਪ੍ਰਿਥਵੀ ਸੇ ਊਚਾ ਚਾਰ ਜੋਜਨ ਜੋ ਜਲ ਖੜਾ ਹੈ, ਸੋ ਕਿਸ ਕੇ ਆਸਰੇ ਖੜਾ ਹੈ? ਤਿਸ ਪਰ ਕਹਿਤੇ ਹੈਂ:
Prof. Sahib Singhਹੇ ਨਾਨਕ! ਉਹ ਪ੍ਰਭੂ ਨਿਆਸਰਿਆਂ ਦਾ ਆਸਰਾ ਹੈ, ਭਗਤੀ ਨੂੰ ਪਿਆਰ ਕਰਨ ਵਾਲਾ ਹੈ। ਉਸ ਅਵਿਨਾਸ਼ੀ ਸਰਬ-ਵਿਆਪਕ ਪ੍ਰਭੂ ਦਾ ਆਸਰਾ ਲੈ ॥੫੨॥ਪਦ ਅਰਥ ਵਛਲ = (वत्सल) ਪਿਆਰ ਕਰਨ ਵਾਲਾ। ਅਚੁਤਹ = ਅਵਿਨਾਸੀ। {ਚਯੁ = ਨਾਸ ਹੋ ਜਾਣਾ, ਡਿੱਗ ਪੈਣਾ। ਚਯੁਤ = ਡਿੱਗਾ ਹੋਇਆ, ਨਾਸਵੰਤ। ਅਚਯੁਤ (अच्युत) = ਨਾਹ ਨਾਸ ਹੋਣ ਵਾਲਾ} ॥੫੨॥
* ਭਾਵ: ਪਰਮਾਤਮਾ ਹੀ ਮਨੁੱਖ ਦੇ ਸਰੀਰ ਦੀ ਜਿੰਦ ਦੀ ਹਰੇਕ ਕਿਸਮ ਦੀ ਰੱਖਿਆ ਕਰਨ ਵਾਲਾ ਹੈ। ਜਿਹੜੇ ਮਨੁੱਖ ਉਸ ਦੀ ਭਗਤੀ ਕਰਦੇ ਹਨ ਉਹਨਾਂ ਨਾਲ ਉਹ ਪਿਆਰ ਕਰਦਾ ਹੈ।
SikhNet (Spanish)Dios es el Amante de Sus Devotos, el Maestro de quien no lo tiene, Nanak ha penetrado en el Santuario del Imperecedero y Primordial Dios nuestro Señor.(52)