ੴ

ਸਿੱਖਬਾਣੀ · SikhBani

Ang 1358

Sri Guru Granth Sahib · Salok Sehshkritee · 10 shabads, 35 lines
Translations
Shabad Guru Arjan Dev Ji Salok Sehshkritee continued from Ang 1357

ਭੈ ਅਟਵੀਅੰ, ਮਹਾ ਨਗਰ ਬਾਸੰ; ਧਰਮ ਲਖੵਣ. ਪ੍ਰਭ ਮਇਆ ॥

bhai attaveean, mahaa nagar baasan; dharam lakhayan. prabh meaa |

Sant Singh KhalsaThe dreadful woods become a well-populated city; such are the merits of the righteous life of Dharma, given by God's Grace.
Manmohan SinghThe aweful forest is rendered a populated big city, Such are the merits of religious life, with which one is blessed through the Lord's grace.
Manmohan Singh (Punjabi)ਡਰਾਉਣਾ ਜੰਗਲ ਵਿੱਚ ਆਬਾਦ ਵੱਡਾ ਸ਼ਹਿਰ ਬਣ ਜਾਂਦਾ ਹੈ। ਐਸੀਆਂ ਹਨ ਸਿਫਤਾਂ ਧਾਰਮਕ ਜੀਵਨ ਦੀਆਂ, ਜਿਸ ਦੀ ਦਾਤ ਮਾਲਕ ਦੀ ਮਿਹਰ ਰਾਹੀਂ ਪਰਾਪਤ ਹੁੰਦੀ ਹੈ।
Fareedkot Teekaਇਹ ਸੰਸਾਰ (ਅਟਵੀਅੰ) ਬਨ ਜੋ ਭੈ ਦੇਨੇ ਵਾਲਾ ਥਾ, ਸੋ ਤਿਨ ਕੋ ਮਹਾਂ ਨਗਰ ਵਸਤਾ ਪਰਤੀਤ ਹੋ ਜਾਤਾ ਹੈ, ਭਾਵ ਇਹ ਪ੍ਰਭੂ ਕੀ ਮਯਾ ਤੇ ਧਰਮ ਕਾ ਲਖਣ ਪ੍ਰਾਪਤ ਹੋਤਾ ਹੈ, ਸੋ ਸੁਖਦਾਈ ਭਾਸਤਾ ਹੈ॥
Prof. Sahib Singhਡਰਾਉਣਾ ਜੰਗਲ ਤਕੜਾ ਵੱਸਦਾ ਸ਼ਹਿਰ ਜਾਪਣ ਲੱਗ ਪੈਂਦਾ ਹੈ-ਇਹ ਹਨ ਧਰਮ ਦੇ ਲੱਛਣ ਜੋ ਪ੍ਰਭੂ ਦੀ ਮੇਹਰ ਨਾਲ ਪ੍ਰਾਪਤ ਹੁੰਦੇ ਹਨ।

ਪਦ ਅਰਥ ਅਟਵੀਅੰ = ਜੰਗਲ (अटवि)। ਮਇਆ = (मयस्) ਪ੍ਰਸੰਨਤਾ, ਦਇਆ।

SikhNet (Spanish)pudiendo vivir su vida sin miedo. Los cerrados bosques se convierten en ciudades pobladas, tales son los Méritos de vivir en la Rectitud del Dharma, dado por la Gracia de Dios.

ਸਾਧ ਸੰਗਮ ਰਾਮ ਰਾਮ ਰਮਣੰ; ਸਰਣਿ ਨਾਨਕ. ਹਰਿ ਹਰਿ ਦਯਾਲ ਚਰਣੰ ॥੪੪॥

saadh sangam raam raam ramanan; saran naanak. har har dayaal charanan |44|

Sant Singh KhalsaChanting the Lord's Name in the Saadh Sangat, the Company of the Holy, O Nanak, the Lotus Feet of the Merciful Lord are found. ||44||
Manmohan SinghReciting the Lord's Name in the saints' society, O Nanak, the protection of the feet of the Merciful Lord Master is obtained.
Manmohan Singh (Punjabi)ਸਤਿਸੰਗਤ ਅੰਦਰ ਸੁਆਮੀ ਦਾ ਨਾਮ ਉਚਾਰਨ ਕਰਨ ਦੁਆਰਾ, ਹੇ ਨਾਨਕ! ਮਿਹਰਬਾਨ ਸਾਈਂ ਮਾਲਕ ਦੇ ਪੈਰਾਂ ਦੀ ਪਨਾਹ ਪਰਾਪਤ ਹੋ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਰੀ ਹਰ ਜੋ ਦਿਆਲੁ ਹੈ, ਉਸ ਕੇ ਚਰਨੋਂ ਕੀ ਪ੍ਰਾਪਤੀ ਹੇਤ ਸਾਧ ਸੰਗਤ ਮੇਂ ਮਿਲਕਰ ਰਾਮ ਨਾਮ ਕੋ (ਰਮਣੰ) ਉਚਾਰਨ ਕਰੋ॥੪੪॥
Prof. Sahib Singhਹੇ ਨਾਨਕ! (ਉਹ ਧਰਮ ਹੈ-) ਸਾਧ ਸੰਗਤ ਵਿਚ ਜਾ ਕੇ ਪਰਮਾਤਮਾ ਦਾ ਨਾਮ ਸਿਮਰਨਾ ਤੇ ਦਿਆਲ ਪ੍ਰਭੂ ਦੇ ਚਰਨਾਂ ਦਾ ਆਸਰਾ ਲੈਣਾ ॥੪੪॥

* ਭਾਵ: ਜਿਸ ਮਨੁੱਖ ਉਤੇ ਪਰਮਾਤਮਾ ਦੀ ਮਿਹਰ ਹੁੰਦੀ ਹੈ, ਉਹ ਸਾਧ ਸੰਗਤਿ ਦਾ ਆਸਰਾ ਲੈ ਕੇ ਉਸ ਦਾ ਨਾਮ ਜਪਦਾ ਹੈ। ਇਹੀ ਹੈ ਮਨੁੱਖਾ ਜੀਵਨ ਦਾ ਮਨੋਰਥ। ਸਿਮਰਨ ਦੀ ਬਰਕਤਿ ਨਾਲ ਮਨੁੱਖ ਦਾ ਜੀਵਨ ਪਲਟ ਜਾਂਦਾ ਹੈ।

SikhNet (Spanish)Cantando el Nombre del Señor, en medio de la Saad Sangat, oh, dice Nanak. Los Pies de Loto del Misericordioso Señor son encontrados. (44)

Open this shabad (5 lines, Angs 1357-1358) →

Shabad Guru Arjan Dev Ji Salok Sehshkritee

ਹੇ ਅਜਿਤ ਸੂਰ ਸੰਗ੍ਰਾਮੰ; ਅਤਿ ਬਲਨਾ ਬਹੁ ਮਰਦਨਹ ॥

he ajit soor sangraaman; at balanaa bahu maradanah |

Sant Singh KhalsaO emotional attachment, you are the invincible warrior of the battlefield of life; you totally crush and destroy even the most powerful.
Manmohan SinghO worldly love, thou are the invincible hero of the battlefield. Thou completely crush even the very powerful ones.
Manmohan Singh (Punjabi)ਹੇ ਸੰਸਾਰੀ ਮੋਹ! ਲੜਾਈ ਦੇ ਮੈਦਾਨ, ਅੰਦਰ ਤੂੰ ਨਾਂ-ਜਿਤਿਆ ਜਾਣ ਵਾਲਾ ਯੋਧਾ ਹੈ। ਤੂੰ ਪਰਮ ਬਲਵਾਨਾਂ ਨੂੰ ਭੀ ਪੂਰੀ ਤਰ੍ਹਾਂ ਕੁਚਲ ਦਿੰਦਾ ਹੈ।
Fareedkot Teekaਹੇ ਮੋਹ (ਸੰਗ੍ਰਾਮੰ) ਯੁਧ ਮੇਂ (ਅਜਿਤ) ਕਿਸੀ ਸੇ ਨਾ ਜੀਤੇ ਜਾਨੇ ਵਾਲੇ ਸੂਰਮੇ! ਤੂੰ ਕੈਸਾ ਹੈਂ? ਤੈਂਨੇ ਅਤੀ ਬਲੀ ਬਹੁਤੋਂ ਕੋ ਮਰਦਨ ਕੀਆ ਹੈ, ਭਾਵ ਯੇਹ ਵਸਿਸ੍ਟ ਆਦਿਕੋਂ ਕੋ ਭੀ ਪੁਤ੍ਰਾਂ ਕੇ ਮਰਣੇ ਸਮੇਂ ਵਿਆਕਲ ਕਰ ਦੀਆ ਹੈ॥
Prof. Sahib Singhਹੇ ਨਾਹ ਜਿੱਤੇ ਜਾਣ ਵਾਲੇ (ਮੋਹ)! ਤੂੰ ਜੁੱਧ ਦਾ ਸੂਰਮਾ ਹੈਂ, ਤੂੰ ਅਨੇਕਾਂ ਮਹਾਂ ਬਲੀਆਂ ਨੂੰ ਮਲ ਦੇਣ ਵਾਲਾ ਹੈਂ।

ਪਦ ਅਰਥ ਸੂਰ = ਸੂਰਮਾ (सुर = a hero)। ਸੰਗ੍ਰਾਮ = ਜੁੱਧ (संग्राम) ਅਤਿ। ਬਲਨਾ = ਬਹੁਤ ਬਲ ਵਾਲਾ, ਬਹੁਤ ਬਲਵਾਨ। ਮਰਦਨਹ = ਮਲ ਦੇਣ ਵਾਲਾ, ਨਾਸ ਕਰਨ ਵਾਲਾ (मर्दन = crushing)।

SikhNet (Spanish)Oh, apego emocional, eres el invencible guerrero del campo de batalla de la vida, aún al más poderoso

ਗਣ ਗੰਧਰਬ, ਦੇਵ ਮਾਨੁਖੵੰ; ਪਸੁ ਪੰਖੀ ਬਿਮੋਹਨਹ ॥

gan gandharab, dev maanukhayan; pas pankhee bimohanah |

Sant Singh KhalsaYou entice and fascinate even the heavenly heralds, celestial singers, gods, mortals, beasts and birds.
Manmohan SinghThou fascinate even the heavenly heralds, celestial musicians, gods, mortals beasts and birds.
Manmohan Singh (Punjabi)ਤੂੰ ਇਲਾਹੀ ਏਲਚੀਆਂ, ਸਵਰਗੀ ਗਵੱਈਆਂ ਦੇਵਤਿਆਂ, ਪ੍ਰਾਣੀਟਾਂ, ਡੰਗਰਾਂ ਅਤੇ ਪੰਛੀਆਂ ਨੂੰ ਭੀ ਮੋਹਿਤ ਕਰ ਲੈਂਦੀ ਹੈ।
Fareedkot Teekaਨੰਦੀ, ਭ੍ਰਿੰਗੀ ਆਦੀ ਗੁਣੋਂ ਕੋ ਔ ਗੰਧ੍ਰਬੋਂ ਔ ਸਭੀ ਦੇਵਤਿਓਂ ਕੋ ਔਰ ਮਾਨਸਕ, ਪਸ਼ੂ, ਪੰਛੀ ਇਨ ਸਭ ਕੋ (ਬਿ) ਵਿਸੇਸ ਕਰ ਕੇ ਤੂੰ ਮੋਹਨੇਹਾਰਾ ਹੈਂ॥
Prof. Sahib Singhਗਣ ਗੰਧਰਬ ਦੇਵਤੇ ਮਨੁੱਖ ਪਸ਼ੂ ਪੰਛੀ-ਇਹਨਾਂ ਸਭਨਾਂ ਨੂੰ ਤੂੰ ਮੋਹ ਲੈਂਦਾ ਹੈਂ।

ਪਦ ਅਰਥ ਗਣ = ਦੇਵਤਿਆਂ ਦੇ ਦਾਸ (ਜਿਵੇਂ ਜਮਗਣ) ਸ਼ਿਵਗਣ (गण) {ਨੌ ਦੇਵਤਿਆਂ ਦੀ 'ਗਣ' ਸੰਗਿਆ ਹੈ, ਕਿਉਂਕਿ ਉਹ ਕਈ ਕਈ ਗਿਣਤੀ ਦੇ ਹਨ: ੧. ਅਨਿਲ (ਪਵਨ) = ਉਣੰਜਾ; ੨. ਅਦਿਤਯ = ਬਾਰਾਂ; ੩. ਆਭਾਸ੍ਵਰ = ਚੌਹਠ; ੪. ਸਾਧਯ = ਬਾਰਾਂ; ੫. ਤੁਸ਼ਿਤ = ਛੱਤੀ; ੬. ਮਹਾਰਾਜਿਕ = ਦੋ ਸੌ ਵੀਹ; ੭. ਰੁਦ੍ਰ = ਗਿਆਰਾਂ; ੮. ਵਸੂ = ਅੱਠ; ੯. ਵਿਸ਼੍ਵਦੇਵਾ = ਦਸ}। ਗੰਧਰਬ = ਦੇਵ ਲੋਕ ਦੇ ਗਵਈਏ। ਅਥਰਵ ਵੇਦ ਵਿਚ ਇਹਨਾਂ ਦੀ ਗਿਣਤੀ ੬੩੩੩ ਹੈ। ਇਹਨਾਂ ਵਿਚੋਂ ਅੱਠ ਪ੍ਰਧਾਨ ਹਨ: ਹਾਹਾ, ਹੂਹੂ, ਚਿਤ੍ਰਰਥ, ਹੰਸ, ਵਿਸ਼੍ਵਾਵਸੂ, ਗੋਮਾਯੂ, ਤੁੰਬਰ ਅਤੇ ਨੰਦੀ। ਪੁਰਾਣਾਂ ਅਨੁਸਾਰ ਦਖਯ ਦੀਆਂ ਦੋ ਧੀਆਂ ਮੁਨਿ ਅਤੇ ਪ੍ਰਧਾ ਨੂੰ ਕਦ੍ਵਰਿਖੀ ਨੇ ਵਿਆਹਿਆ ਸੀ, ਉਹਨਾਂ ਦੀ ਸੰਤਾਨ ਗੰਧਰਬ ਹਨ (गन्धर्व)।

SikhNet (Spanish)o aplastas y lo destruyes. Engañas y fascinas aún a los Heraldos Celestiales y a los que cantan Melodías Celestiales, a los dioses, a los mortales,

ਹਰਿ ਕਰਣਹਾਰੰ ਨਮਸਕਾਰੰ; ਸਰਣਿ ਨਾਨਕ. ਜਗਦੀਸ੍ਵਰਹ ॥੪੫॥

har karanahaaran namasakaaran; saran naanak. jagadeesvarah |45|

Sant Singh KhalsaNanak bows in humble surrender to the Lord; he seeks the Sanctuary of the Lord of the Universe. ||45||
Manmohan SinghNanak has sought the sanctuary of the World-Lord and makes obeisance unto his Creator-Lord.
Manmohan Singh (Punjabi)ਨਾਨਕ ਨੇ ਸ਼੍ਰਿਸ਼ਟੀ ਦੇ ਸੁਆਮੀ ਦੀ ਸ਼ਰਣਾਗਤ ਲਈ ਹੈ ਅਤੇ ਉਹ ਆਪਣੇ ਸਿਰਜਣਹਾਰ ਸੁਆਮੀ ਨੂੰ ਪ੍ਰਣਾਮ ਕਰਦਾ ਹੈ।
Fareedkot Teekaਸਰਬ ਕੇ ਰਚਨੇਹਾਰਾ ਜੋ ਹਰੀ ਜਗਤ ਕਾ ਈਸ੍ਵਰ ਹੈ, ਸ੍ਰੀ ਗੁਰੂ ਜੀ ਕਹਿਤੇ ਹੈਂ: ਹਮ ਤਿਸੀ ਕੋ ਨਮਸਕਾਰ ਕਰ ਸਰਣ ਲਈ ਹੈ, ਓਹੀ ਤੇਰੇ ਬਲ ਕੋ ਦੂਰ ਕਰੇਗਾ; ਵਾ ਹੇ ਭਾਈ! ਐਸੇ ਬਲੀ ਮੋਹਿ ਸੇ ਬਚਨ ਹੇਤ ਸਰਬ ਕੇ ਰਚਨੇਹਾਰ ਜਗਦੀਸ੍ਵਰ ਕੋ ਨਮਸਕਾਰ ਕਰ ਕੇ ਤਿਸੀ ਕੀ ਸਰਨ ਕੋ ਪਰਾਪਤ ਹੋ॥੪੫॥
Prof. Sahib Singh(ਪਰ ਇਸ ਦੀ ਮਾਰ ਤੋਂ ਬਚਣ ਲਈ) ਹੇ ਨਾਨਕ! ਜਗਤ ਦੇ ਮਾਲਕ ਪ੍ਰਭੂ ਦੀ ਸਰਨ ਲੈ ਅਤੇ ਜਗਤ ਦੇ ਰਚਣਹਾਰ ਹਰੀ ਨੂੰ ਨਮਸਕਾਰ ਕਰ ॥੪੫॥

* ਭਾਵ: ਮੋਹ ਜਗਤ ਦੇ ਸਾਰੇ ਜੀਵਾਂ ਉਤੇ ਭਾਰੂ ਹੈ। ਇਸ ਦੀ ਮਾਰ ਤੋਂ ਉਹੀ ਬਚਦੇ ਹਨ ਜੋ ਜਗਤ ਦੇ ਮਾਲਕ ਪਰਮਾਤਮਾ ਦਾ ਆਸਰਾ ਲੈਂਦੇ ਹਨ ਪਰਮਾਤਮਾ ਦਾ ਨਾਮ ਸਿਮਰਦੇ ਹਨ।

SikhNet (Spanish)a las bestias y a las aves también. Nanak se postra en humilde entrega al Señor y sólo busca el Santuario del Señor del Universo. (45)

Open this shabad →

Shabad Guru Arjan Dev Ji Salok Sehshkritee

ਹੇ ਕਾਮੰ. ਨਰਕ ਬਿਸ੍ਰਾਮੰ; ਬਹੁ ਜੋਨੀ ਭ੍ਰਮਾਵਣਹ ॥

he kaaman. narak bisraaman; bahu jonee bhramaavanah |

Sant Singh KhalsaO sexual desire, you lead the mortals to hell; you make them wander in reincarnation through countless species.
Manmohan SinghO lust, thou land the mortal in hell and make him wander in many species.
Manmohan Singh (Punjabi)ਹੇ ਵਿਸ਼ੇ ਭੋਗ, ਤੂੰ ਪ੍ਰਾਣੀ ਨੂੰ ਜਹੰਨਮ ਅੰਦਰ ਜਾ ਉਤਾਰਦਾ ਹੈ ਅਤੇ ਉਸ ਨੂੰ ਘਣੇਰੀਆਂ ਜੂਨੀਆਂ ਅੰਦਰ ਭਟਕਾਉਂਦਾ ਹੈ।
Fareedkot Teekaਹੇ ਕਾਮ! ਤੂੰ ਪੁਰਸੋਂ ਕੋ ਨਰਕੋਂ ਮੇਂ ਪ੍ਰਾਪਤਿ ਕਰਨੇ ਵਾਲਾ ਹੈਂ ਪੁਨਾ ਜੀਵ ਕੋ ਬਹੁਤ ਜੋਨੀਓਂ ਮੇਂ ਭ੍ਰਮਾਵਤਾ ਹੈਂ॥
Prof. Sahib Singhਹੇ ਕਾਮ! ਤੂੰ (ਜੀਵਾਂ ਨੂੰ ਆਪਣੇ ਵੱਸ ਵਿਚ ਕਰ ਕੇ) ਨਰਕ ਵਿਚ ਅਪੜਾਣ ਵਾਲਾ ਹੈਂ ਅਤੇ ਕਈ ਜੂਨਾਂ ਵਿਚ ਭਟਕਾਣ ਵਾਲਾ ਹੈਂ।

ਪਦ ਅਰਥ ਨਰਕ ਬਿਸ੍ਰਾਮੰ = ਨਰਕ ਵਿਚ ਟਿਕਾਣਾ ਦੇਣ ਵਾਲਾ।

SikhNet (Spanish)Oh, lujuria, tú guías a los mortales a los mundos más alejados de Dios, los haces vagar de encarnación en reencarnación,

ਚਿਤ ਹਰਣੰ. ਤ੍ਰੈ ਲੋਕ ਗੰਮੵੰ; ਜਪ ਤਪ ਸੀਲ. ਬਿਦਾਰਣਹ ॥

chit haranan. trai lok gamayan; jap tap seel. bidaaranah |

Sant Singh KhalsaYou cheat the consciousness, and pervade the three worlds. You destroy meditation, penance and virtue.
Manmohan SinghThou steal the heart, pervade the three worlds and destroy meditation, penance and virtue.
Manmohan Singh (Punjabi)ਤੂੰ ਦਿਲ ਨੂੰ ਚੁਰਾ ਲੈਂਦਾ ਹੈ, ਤੂੰ ਤਿੰਨਾਂ ਹੀ ਜਹਾਨਾਂ ਅੰਦਰ ਵਿਆਪਕ ਹੋ ਰਿਹਾ ਹੈ, ਅਤੇ ਤੂੰ ਸਿਮਰਨ ਤਪੱਸਿਆ ਅਤੇ ਨੇਕੀ ਨੂੰ ਨਸ਼ਟ ਕਰ ਦਿੰਦਾ ਹੈ।
Fareedkot Teekaਜਨੋਂ ਕੇ ਚਿਤ ਕੋ ਹਰਨੇਹਾਰਾ ਹੈਂ ਔ ਤੂੰ ਤ੍ਰਿਲੋਕੀ ਮੇਂ (ਗਮੰ੍ਹ) ਪ੍ਰਾਪਤਿ ਹੈਂ। ਜਪ, ਤਪ, ਸੀਲ ਆਦੀ ਸੁਭ ਗੁਣੋਂ ਕੋ (ਬਿਦਾਰਣਹ) ਦੂਰ ਕਰ ਦੇਤਾ ਹੈਂ॥
Prof. Sahib Singhਤੂੰ ਜੀਵਾਂ ਦੇ ਮਨ ਭਰਮਾ ਲੈਂਦਾ ਹੈਂ, ਤਿੰਨਾਂ ਹੀ ਲੋਕਾਂ ਵਿਚ ਤੇਰੀ ਪਹੁੰਚ ਹੈ, ਤੂੰ ਜੀਵਾਂ ਦੇ ਜਪ ਤਪ ਤੇ ਸੁੱਧ ਆਚਰਨ ਨਾਸ ਕਰ ਦੇਂਦਾ ਹੈਂ।

ਪਦ ਅਰਥ ਚਿਤ ਹਰਣੰ = ਮਨ ਨੂੰ ਭਰਮਾ ਲੈਣ ਵਾਲਾ (हृ = to captivate)। ਗਮ੍ਯ੍ਯੰ = ਪਹੁੰਚ ਵਾਲਾ (गम्य)। ਸੀਲ = ਸੁੱਧ ਆਚਰਨ (शील)। ਬਿਦਾਰਣਹ = ਨਾਸ ਕਰਨ ਵਾਲਾ (विद = to tear in pieces)।

SikhNet (Spanish)a través de incontables especies. Engañas la Conciencia y compenetras los tres mundos, tú destruyes la meditación, la penitencia y la Virtud. Pero los placeres que das son cortos y sin satisfacción alguna,

ਅਲਪ ਸੁਖ. ਅਵਿਤ ਚੰਚਲ; ਊਚ ਨੀਚ ਸਮਾਵਣਹ ॥

alap sukh. avit chanchal; aooch neech samaavanah |

Sant Singh KhalsaBut you give only shallow pleasure, while you make the mortals weak and unsteady; you pervade the high and the low.
Manmohan SinghHowever, thou give but scant pleasure, make the mortal poor and unsteady and are contained in high and low.
Manmohan Singh (Punjabi)ਪ੍ਰੰਤੂ ਤੂੰ ਕੇਵਲ ਥੋੜੀ ਖੁਸ਼ੀ ਦਿੰਦਾ ਹੈ, ਤੂੰ ਪ੍ਰਾਣੀ ਨੂੰ ਗਰੀਬ ਅਤੇ ਅਨਸਥਿਰ ਕਰ ਦਿੰਦਾ ਹੈ ਅਤੇ ਤੂੰ ਉਚੇ ਤੇ ਨੀਵੇ ਅੰਦਰ ਰਮਿਆ ਹੋਇਆ ਹੈ।
Fareedkot Teekaਤੇਰਾ ਥੋੜੇ ਮਾਤ੍ਰ ਸੁਖ ਹੈ ਪੁਰਸ ਕੋ (ਅਵਿਤ) ਨਿਰਧਨ ਕਰ ਦੇਤਾ ਹੈ, ਪੁਨਾ ਚੰਚਲ ਰੂਪ ਹੈਂ ਔ ਊਚ ਨੀਚ ਸਭਨੋਂ ਮੇਂ ਸਮਾਇ ਰਹਿਆ ਹੈਂ॥
Prof. Sahib Singhਹੇ ਚੰਚਲ ਕਾਮ! ਤੂੰ ਸੁਖ ਤਾਂ ਥੋੜਾ ਹੀ ਦੇਂਦਾ ਹੈਂ, ਪਰ ਇਸੇ ਨਾਲ ਤੂੰ ਜੀਵਾਂ ਨੂੰ (ਸੁੱਧ ਆਚਰਨ ਦੇ) ਧਨ ਤੋਂ ਸੱਖਣਾ ਕਰ ਦੇਂਦਾ ਹੈਂ।

ਪਦ ਅਰਥ ਅਲਪ = (अल्प) ਥੋੜਾ। ਅਵਿਤ = ਵਿੱਤ (ਧਨ) ਹੀਣ ਕਰਨ ਵਾਲਾ (वित = ਧਨ)।

SikhNet (Spanish)mientras vuelves a los mortales débiles e inestables, tú compenetras desde lo más alto hasta lo más bajo.

ਤਵ ਭੈ ਬਿਮੁੰਚਿਤ, ਸਾਧ ਸੰਗਮ; ਓਟ ਨਾਨਕ. ਨਾਰਾਇਣਹ ॥੪੬॥

tav bhai bimunchit, saadh sangam; ott naanak. naaraaeinah |46|

Sant Singh KhalsaYour fear is dispelled in the Saadh Sangat, the Company of the Holy, O Nanak, through the Protection and Support of the Lord. ||46||
Manmohan SinghO Nanak, thy fear is dispelled by associating with the saints and seeking the protection of the All-pervading God.
Manmohan Singh (Punjabi)ਸੰਤਾਂ ਦੀ ਸੰਗਤ ਕਰਨ ਅਤੇ ਸਰਬ-ਵਿਆਪਕ ਵਾਹਿਗੁਰੂ ਦੀ ਪਨਾਹ ਲੈਣ ਦੁਆਰਾ, ਹੇ ਨਾਨਕ! ਤੇਰਾ ਡਰ ਦੂਰ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੰਤੋਂ ਕੇ ਮਿਲਾਪ ਕਰ ਕੇ ਨਾਰਾਇਣ ਕੀ ਓਟ ਲੈਣੇ ਤੇ ਹੇ ਕਾਮ ਬਲੀ! ਤੇਰਾ ਭੈ ਦੂਰ ਹੋਤਾ ਹੈ॥੪੬॥
Prof. Sahib Singhਜੀਵ ਉੱਚੇ ਹੋਣ, ਨੀਵੇਂ ਹੋਣ, ਸਭਨਾਂ ਵਿਚ ਤੂੰ ਪਹੁੰਚ ਜਾਂਦਾ ਹੈਂ। ਸਾਧ ਸੰਗਤ ਵਿਚ ਪਹੁੰਚਿਆਂ ਤੇਰੇ ਡਰ ਤੋਂ ਖ਼ਲਾਸੀ ਮਿਲਦੀ ਹੈ। ਹੇ ਨਾਨਕ! (ਸਾਧ ਸੰਗ ਵਿਚ ਜਾ ਕੇ) ਪ੍ਰਭੂ ਦੀ ਸਰਨ ਲੈ ॥੪੬॥

ਪਦ ਅਰਥ ਤਵ = ਤੇਰਾ (तव)। ਬਿਮੁੰਚਿਤ = ਖ਼ਲਾਸੀ ਮਿਲਦੀ ਹੈ ॥੪੬॥

* ਭਾਵ: ਮਨੁੱਖ ਉੱਚੀ ਜਾਤਿ ਦੇ ਹੋਣ ਚਾਹੇ ਨੀਵੀਂ ਜਾਤਿ ਦੇ, ਕਾਮਦੇਵ ਸਭਨਾਂ ਨੂੰ ਆਪਣੇ ਕਾਬੂ ਵਿਚ ਕਰ ਲੈਂਦਾ ਹੈ। ਇਸ ਦੀ ਮਾਰ ਤੋਂ ਉਹੀ ਬਚਦਾ ਹੈ ਜੋ ਸਾਧ ਸੰਗਤਿ ਵਿਚ ਟਿਕ ਕੇ ਪਰਮਾਤਮਾ ਦਾ ਆਸਰਾ ਲੈਂਦਾ ਹੈ।

SikhNet (Spanish)Tus temores son disipados en la Compañía de la Saad Sangat, oh, dice Nanak, a través de la Protección y el Soporte de Dios. (46)

Open this shabad →

Shabad Guru Arjan Dev Ji Salok Sehshkritee

ਹੇ ਕਲਿ ਮੂਲ ਕ੍ਰੋਧੰ; ਕਦੰਚ ਕਰੁਣਾ. ਨ ਉਪਰਜਤੇ ॥

he kal mool krodhan; kadanch karunaa. na uparajate |

Sant Singh KhalsaO anger, you are the root of conflict; compassion never rises up in you.
Manmohan SinghO wrath, thou are the root of strife, compassion wells not up in thee, ever.
Manmohan Singh (Punjabi)ਹੇ ਗੁੱਸੇ! ਤੂੰ ਲੜਾਈ ਦੀ ਜੜ ਹੈ, ਤੇਰੇ ਅੰਦਰ ਦਇਆ ਕਦੇ ਭੀ ਪੈਦਾ ਨਹੀਂ ਹੁੰਦੀ।
Fareedkot Teekaਹੇ ਕ੍ਰੋਧ (ਕਲਿ) ਲੜਾਈ ਵਾ ਕਲੇਸੋਂ ਕੇ (ਮੂਲ) ਕਾਰਣ! ਜਿਸ ਕੇ ਰਿਦੇ ਮੇਂ ਪ੍ਰਾਪਤਿ ਹੋਤਾ ਹੈ ਤਿਸ ਕੋ ਕਦਾਚਿਤ (ਕਰਣਾ) ਕ੍ਰਿਪਾ ਨਹੀਂ ਉਪਜਤੀ ਹੈ ਅਰਥਾਤ ਸੋ ਨਿਰਦਈ ਹੋਤਾ ਹੈ॥
Prof. Sahib Singhਹੇ ਝਗੜੇ ਦੇ ਮੁੱਢ ਕ੍ਰੋਧ! (ਤੇਰੇ ਅੰਦਰ) ਕਦੇ ਦਇਆ ਨਹੀਂ ਉਪਜਦੀ।

ਪਦ ਅਰਥ ਕਲਿ = ਮੂਲ-ਝਗੜੇ ਦਾ ਮੁੱਢ (कलि = strife, quarrel)। ਕਦੰਚ = ਕਦੇ ਭੀ (कदा च)। ਕਰੁਣਾ = ਤਰਸ, ਦਇਆ (करुण)। ਉਪਰਜਤੇ = ਪੈਦਾ ਹੁੰਦੀ। (उपजिनं = acquiring)।

SikhNet (Spanish)Oh, enojo, eres tú la mera raíz del conflicto, la Compasión nunca se edifica en tu cercanía,

ਬਿਖਯੰਤ ਜੀਵੰ, ਵਸੵੰ ਕਰੋਤਿ; ਨਿਰਤੵੰ ਕਰੋਤਿ, ਜਥਾ ਮਰਕਟਹ ॥

bikhayant jeevan, vasayan karot; niratayan karot, jathaa marakattah |

Sant Singh KhalsaYou take the corrupt, sinful beings in your power, and make them dance like monkeys.
Manmohan SinghThe sinful mortals, thou take in thy power and they dance like monkeys.
Manmohan Singh (Punjabi)ਪਾਪੀ ਪ੍ਰਾਣੀਆਂ ਨੂੰ ਤੂੰ ਆਪਣੇ ਇਖਤਿਆਰ ਵਿੱਚ ਕਰ ਲੈਂਦਾ ਹੈ ਅਤੇ ਉਹ ਬਾਂਦਰਾਂ ਦੀ ਮਾਨੰਦ ਨੱਚਦੇ ਹਨ।
Fareedkot Teekaਵਿਸ਼ਈ ਜੀਵੋਂ ਕੋ ਅਪਨੇ (ਵਸਿ) ਅਧੀਨ ਕਰ ਲੇਤਾ ਹੈਂ। ਵਹੁ ਤੇਰੇ ਅਧੀਨ ਹੂਏ ਐਸੇ ਨਾਚਤੇ ਹੈਂ ਜੈਸੇ ਕਲੰਦਰ ਕੇ ਅਧੀਨ ਹੂਆ (ਮਰਕਟ) ਬਾਂਦਰ ਨਾਚਤਾ ਹੈ॥
Prof. Sahib Singhਤੂੰ ਵਿਸ਼ਈ ਜੀਵਾਂ ਨੂੰ ਆਪਣੇ ਵੱਸ ਵਿਚ ਕਰ ਲੈਂਦਾ ਹੈਂ। ਤੇਰੇ ਵੱਸ ਵਿਚ ਆਇਆ ਜੀਵ ਇਉਂ ਨੱਚਦਾ ਹੈ ਜਿਵੇਂ ਬਾਂਦਰ।

ਪਦ ਅਰਥ ਬਿਖਯੰਤ = ਵਿਸ਼ਈ। ਵਸ੍ਯ੍ਯੰ ਕਰੋਤਿ = ਵੱਸ ਵਿਚ ਕਰ ਲੈਂਦਾ ਹੈ (वश्यं करोति)। ਨਿਰਤ੍ਯ੍ਯੰ = ਨਾਚ (नृत्यं)। ਜਥਾ = ਜਿਵੇਂ (यथा)। ਮਰਕਟਹ = ਬਾਂਦਰ (मर्कट = monkey)।

SikhNet (Spanish)tú tomas a los corruptos, a los malvados seres humanos en tu poder y los haces bailar como changos.

ਅਨਿਕ ਸਾਸਨ, ਤਾੜੰਤਿ ਜਮਦੂਤਹ; ਤਵ ਸੰਗੇ. ਅਧਮੰ ਨਰਹ ॥

anik saasan, taarrant jamadootah; tav sange. adhaman narah |

Sant Singh KhalsaAssociating with you, mortals are debased and punished by the Messenger of Death in so many ways.
Manmohan SinghIn thy association, man is debased and the Death's courier chastises him with various punishments.
Manmohan Singh (Punjabi)ਤੇਰੀ ਸੰਗਤ ਅੰਦਰ ਇਨਸਾਨ ਨੀਚ ਬਣ ਜਾਂਦਾ ਹੈ ਅਤੇ ਮੌਤ ਦਾ ਦੂਤ ਅਨੇਕਾਂ ਸਜ਼ਾਵਾਂ ਨਾਲ ਉਸਦੀ ਖੂੰਬ ਠੱਪ ਕਰਦਾ ਹੈ।
Fareedkot Teekaਤੇਰੇ ਸੰਗ ਮਿਲਾਪ ਕਰ ਕੇ (ਅਧਮ) ਨੀਚ ਹੂਏ (ਨਰ) ਪੁਰਸ ਕੋ ਪ੍ਰਲੋਕ ਮੇਂ ਯਮ ਕੇ ਦੂਤ ਅਨੇਕ ਪ੍ਰਕਾਰ ਕੀ (ਸਾਸਨਾ) ਤਾੜਨਾ ਕਸਟ ਦੇ ਕਰ ਤਾੜਤੇ ਹੈਂ॥
Prof. Sahib Singhਤੇਰੀ ਸੰਗਤ ਵਿਚ ਜੀਵ ਨੀਚ (ਸੁਭਾਵ ਵਾਲੇ) ਬਣ ਜਾਂਦੇ ਹਨ। ਜਮਦੂਤ ਉਹਨਾਂ ਨੂੰ ਅਨੇਕਾਂ ਹੁਕਮ ਤੇ ਦੰਡ ਦੇਂਦੇ ਹਨ।

ਪਦ ਅਰਥ ਸਾਸਨ = ਹੁਕਮ (शासनं)। ਤਾੜੰਤਿ = (ताडन्ति) ਦੰਡ ਦੇਂਦੇ ਹਨ। ਅਧਮੰ = ਨੀਚ (अघम:)। ਤਵ = (तव) ਤੇਰੇ।

SikhNet (Spanish)Acercándose a ti, los mortales son aplastados y llevados ante el emisario de la muerte de mil maneras.

ਦੀਨ ਦੁਖ ਭੰਜਨ, ਦਯਾਲ ਪ੍ਰਭੁ ਨਾਨਕ; ਸਰਬ ਜੀਅ ਰਖੵਾ ਕਰੋਤਿ ॥੪੭॥

deen dukh bhanjan, dayaal prabh naanak; sarab jeea rakhayaa karot |47|

Sant Singh KhalsaO Destroyer of the pains of the poor, O Merciful God, Nanak prays for You to protect all begins from such anger. ||47||
Manmohan SinghO my Merciful Master, the Destroyer of the sorrow of the meek, Thou protect all the beings from wrath, O Nanak.
Manmohan Singh (Punjabi)ਹੇ ਮਸਕੀਨਾਂ ਦੇ ਦੁਖੜੇ ਦੂਰ ਕਰਨ ਵਾਲੇ, ਮੇਰੇ ਮਿਹਰਬਾਨ ਮਾਲਕ! ਤੂੰ ਗੁੱਸੇ ਤੋਂ ਸਾਰਿਆਂ ਜੀਵਾਂ ਦੀ ਰੱਖਿਆ ਕਰ, ਨਾਨਕ ਬੇਨਤੀ ਕਰਦਾਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਦੀਨਾਂ ਕੇ ਦੁਖੋਂ ਕੋ (ਭੰਜਨ) ਨਸਟ ਕਰਨੇਹਾਰਾ ਦਿਆਲੂ ਪ੍ਰਭੂ ਹੈ, ਓਹੀ ਤੇਰੇ ਸੇ ਸਰਬ ਜੀਵੋਂ ਕੀ ਰਖ੍ਯਾ ਕਰਤਾ ਹੈ, ਓਹੀ ਹਮਾਰੀ ਰਖ੍ਯਾ ਕਰੇਗਾ॥੪੭॥
Prof. Sahib Singhਹੇ ਨਾਨਕ! ਦੀਨਾਂ ਦੇ ਦੁੱਖ ਦੂਰ ਕਰਨ ਵਾਲਾ ਦਿਆਲ ਪ੍ਰਭੂ ਹੀ (ਇਸ ਕ੍ਰੋਧ ਤੋਂ) ਸਭ ਜੀਵਾਂ ਦੀ ਰੱਖਿਆ ਕਰਦਾ ਹੈ (ਹੋਰ ਕੋਈ ਨਹੀਂ ਕਰ ਸਕਦਾ) ॥੪੭॥

ਪਦ ਅਰਥ ਰਖ੍ਯ੍ਯਾ = (रक्षा) ਰੱਖਿਆ ॥੪੭॥

* ਭਾਵ: ਬਲੀ ਕ੍ਰੋਧ ਦੇ ਵੱਸ ਵਿਚ ਆ ਕੇ ਮਨੁੱਖ ਕਈ ਝਗੜੇ ਖੜੇ ਕਰ ਲੈਂਦਾ ਹੈ, ਤੇ, ਆਪਣਾ ਜੀਵਨ ਦੁਖੀ ਬਣਾ ਲੈਂਦਾ ਹੈ। ਇਸ ਦੀ ਮਾਰ ਤੋਂ ਬਚਣ ਲਈ ਭੀ ਪਰਮਾਤਮਾ ਦੀ ਸਰਨ ਹੀ ਇਕੋ ਇਕ ਤਰੀਕਾ ਹੈ।

SikhNet (Spanish)Oh Destructor de las penas del pobre, oh Dios lleno de Misericordia, Nanak te implora Protejas a los mortales de tal enojo. (47)

Open this shabad →

Shabad Guru Arjan Dev Ji Salok Sehshkritee

ਹੇ ਲੋਭਾ, ਲੰਪਟ ਸੰਗ ਸਿਰਮੋਰਹ; ਅਨਿਕ ਲਹਰੀ ਕਲੋਲਤੇ ॥

he lobhaa, lanpatt sang siramorah; anik laharee kalolate |

Sant Singh KhalsaO greed, you cling to even the great, assaulting them with countless waves.
Manmohan SinghO covetousness, thou have clung even to the great and by thine waves play many a prank.
Manmohan Singh (Punjabi)ਹੇ ਲਾਲਚ! ਤੂੰ ਵਡਿਆਂ ਵਡਿਆਂ ਨੂੰ ਚਿਮੜਿਆ ਹੋਇਆ ਹੈ ਅਤੇ ਆਪਣਿਆਂ ਤਰੰਗਾਂ ਦੁਆਰਾ ਅਨੇਕਾਂ ਖੇਡਾਂ ਖੇਡ ਰਿਹਾ ਹੈ।
Fareedkot Teekaਹੇ ਲੋਭ! ਤੂੰ ਕੈਸਾ ਹੈਂ? ਜੋ ਸਭ ਜਨੋਂ ਕੇ ਸਿਰੋਮਣੀ ਹੈਂ, ਤਿਨੋਂ ਸਭਨੋਂ ਕੇ ਸਾਥ ਲਪਟਾਇ ਰਹਾ ਹੈਂ। ਤਿਸੀ ਕਰ ਤੇਰੀ ਲਹਿਰੋਂ ਕਰ ਕੇ ਜੀਵੋਂ ਮੇਂ ਅਨੇਕ ਵਿਵਹਾਰੋਂ ਕੇ (ਕਲੋਲ) ਤਰੰਗ ਉਠਤੇ ਹੈਂ, ਭਾਵ ਯਿਹ ਹੈ ਕਿ ਜਬ ਲੋਭ ਕੀ ਲਹਿਰ ਉਠਤੀ ਹੈ ਤਬ ਨੌਕਰੀ ਵਣਜ ਆਦੀ ਅਨੇਕ ਸੰਕਲਪ ਰਿਦੇ ਮੇਂ ਆਨ ਉਪਜਤੇ ਹੈਂ॥
Prof. Sahib Singhਹੇ ਲੋਭ! ਮੁਖੀ ਬੰਦੇ (ਭੀ) ਤੇਰੀ ਸੰਗਤ ਵਿਚ (ਰਹਿ ਕੇ ਵਿਕਾਰਾਂ ਵਿਚ) ਡੁੱਬ ਜਾਂਦੇ ਹਨ, ਤੇਰੀਆਂ ਲਹਿਰਾਂ ਵਿਚ (ਫਸ ਕੇ) ਅਨੇਕਾਂ ਕਲੋਲ ਕਰਦੇ ਹਨ।

ਪਦ ਅਰਥ ਲੰਪਟ = ਮਗਨ, ਡੁੱਬਾ ਹੋਇਆ। ਸਿਰਮੋਰਹ = (शिरस् = मौलि = ਸਿਰ ਦਾ ਤਾਜ) ਪ੍ਰਧਾਨ, ਮੁਖੀ ਬੰਦੇ।

SikhNet (Spanish)Oh, avaricia, tú te aferras aún a los más grandiosos, y los asaltas de múltiples maneras con tu vasto oleaje,

ਧਾਵੰਤ ਜੀਆ ਬਹੁ ਪ੍ਰਕਾਰੰ; ਅਨਿਕ ਭਾਂਤਿ ਬਹੁ ਡੋਲਤੇ ॥

dhaavant jeea bahu prakaaran; anik bhaant bahu ddolate |

Sant Singh KhalsaYou cause them to run around wildly in all directions, wobbling and wavering unsteadily.
Manmohan SinghThrough thee, the beings run about in many directions and greatly wobble in multiple manners.
Manmohan Singh (Punjabi)ਤੇਰੇ ਰਾਹੀਂ ਜੀਵ ਘਣੇਰੇ ਰਾਹਾਂ ਅੰਦਰ ਦੌੜਦੇ ਹਨ ਅਤੇ ਅਨੇਕਾਂ ਤਰੀਕਿਆਂ ਨਾਲ ਬਹੁਤੇ ਡਿਕਡੋਲੇ ਖਾਂਦੇ ਹਨ।
Fareedkot Teekaਤਿਸੀ ਤੇ ਜੀਵ ਬਹੁਤ ਪ੍ਰਕਾਰ ਕਰ ਕੇ ਬਿਵਹਾਰੋਂ ਮੇਂ ਧਾਵਤੇ ਹੈਂ ਪੁਨਾ ਤਿਸੀ ਵਾਸਨਾ ਕਰ ਅਨੇਕ ਦਿਸ਼ਾ ਮੇਂ ਡੋਲਤੇ ਫਿਰਤੇ ਹੈਂ॥
Prof. Sahib Singhਤੇਰੇ ਵੱਸ ਵਿਚ ਆਏ ਹੋਏ ਜੀਵ ਕਈ ਤਰ੍ਹਾਂ ਭਟਕਦੇ ਫਿਰਦੇ ਹਨ, ਅਨੇਕਾਂ ਤਰੀਕਿਆਂ ਨਾਲ ਡੋਲਦੇ ਹਨ।

ਪਦ ਅਰਥ ਧਾਵੰਤ = ਦੌੜਦੇ ਹਨ (धावन्ति)।

SikhNet (Spanish)haces que corran salvajemente en todas direcciones, tambaleándose, intranquilos y ansiosos.

ਨਚ ਮਿਤ੍ਰੰ, ਨਚ ਇਸਟੰ, ਨਚ ਬਾਧਵ; ਨਚ ਮਾਤ ਪਿਤਾ, ਤਵ ਲਜਯਾ ॥

nach mitran, nach isattan, nach baadhav; nach maat pitaa, tav lajayaa |

Sant Singh KhalsaYou have no respect for friends, ideals, relations, mother or father.
Manmohan SinghThou have respect neither for thy friend, nor Guru, nor relation, nor mother and nor father.
Manmohan Singh (Punjabi)ਤੂੰ ਨਾਂ ਆਪਣੇ ਯਾਰ, ਨਾਂ ਹੀ ਗੁਰੂ ਨਾਂ ਹੀ ਸਨਬੰਧੀ ਨਾਂ ਹੀ ਅੰਮੜੀ ਅਤੇ ਬਾਬਲ ਦਾ ਸਨਮਾਨ ਕਰਦਾ ਹੈ।
Fareedkot Teekaਤੇਰੇ ਕਰ ਕੇ (ਨਚ) ਨਾ ਮਿਤ੍ਰਾਂ ਕੀ ਇਸਟ ਕੀ ਔ ਨ ਬਾਂਧਵੋਂ ਕੀ, ਨ ਮਾਤਾ ਪਿਤਾ ਆਦਿਕੋਂ ਕੀ ਇਸ ਜੀਵ ਕੋ ਲਜ੍ਯਾ ਰਹਿਤੀ ਹੈ। ਭਾਵ ਯੇਹ ਲੋਭੀ ਜਨ ਸਭ ਕਾ ਧਨ ਹਿਰ ਲੇਤਾ ਹੈ॥
Prof. Sahib Singhਤੇਰੇ ਅਸਰ ਹੇਠ ਰਹਿਣ ਕਰਕੇ ਉਹਨਾਂ ਨੂੰ ਨਾਹ ਕਿਸੇ ਮਿਤ੍ਰ ਦੀ, ਨਾਹ ਗੁਰੂ-ਪੀਰ ਦੀ, ਨਾਹ ਸਨਬੰਧੀਆਂ ਦੀ, ਅਤੇ ਨਾ ਹੀ ਮਾਂ ਪਿਉ ਦੀ ਕੋਈ ਸ਼ਰਮ ਰਹਿੰਦੀ ਹੈ।

ਪਦ ਅਰਥ ਨਚ = ਨ-ਚ, ਨਾਹ ਤਾਂ (न च)। ਤਵ = ਤੇਰੇ (ਕਾਰਨ), ਤੇਰੇ ਅਸਰ ਹੇਠ ਰਹਿ ਕੇ (तव)। ਲਜਯਾ = ਸ਼ਰਮ (लल्जा)।

SikhNet (Spanish)No tienes respeto por amigos, ideales, relaciones, madres o padres,

ਅਕਰਣੰ ਕਰੋਤਿ. ਅਖਾਦੵਿ ਖਾਦੵੰ; ਅਸਾਜੵੰ ਸਾਜਿ, ਸਮਜਯਾ ॥

akaranan karot. akhaaday khaadayan; asaajayan saaj, samajayaa |

Sant Singh KhalsaYou make them do what they should not do. You make them eat what they should not eat. You make them accomplish what they should not accomplish.
Manmohan SinghThou make man do what he should not do; Thou make men eat, what he should not eat and thou make man build what he should not build; such is thy reputation.
Manmohan Singh (Punjabi)ਤੂੰ ਬੰਦੇ ਕੋਲੋ ਉਹ ਕੁਛ ਕਰਾਉਂਦਾ ਹੈ, ਜੋ ਉਸ ਨੂੰ ਨਹੀਂ ਕਰਨਾ ਚਾਹੀਦਾ, ਤੂੰ ਬੰਦੇ ਨੂੰ ਉਹ ਕੁਛ ਖੁਵਾਲਦਾ ਹੈ ਜੋ ਉਸਨੂੰ ਖਾਨਾ ਨਹੀਂ ਚਾਹੀਦਾ ਤੇ ਤੂੰ ਬੰਦੇ ਪਾਸੋ ਉਹ ਕੁਛ ਬਣਵਾਉਂਦਾ ਹੈ ਜਿਹੜਾ ਉਸ ਨੂੰ ਬਣਾਉਣਾ ਨਹੀਂ ਚਾਹੀਦਾ, ਐਸੀ ਹੈ ਤੇਰੀ ਸ਼ੁਹਰਤ!
Fareedkot Teekaਜੋ ਕਰਮ ਨਹੀਂ ਕਰਣੇ ਯੋਗ ਸੋ ਜੀਵ ਸੇ ਕਰਵਾਇ ਦੇਤਾ ਹੈਂ ਔ ਜੋ ਖਾਣੇ ਯੋਗ ਨਹੀਂ ਹੈ, ਸੋ ਖਵਾਇ ਦੇਤਾ ਹੈਂ, ਜੋ ਕਾਰਜ ਅਰੰਭ ਕਰਨੇ ਯੋਗ ਨਹੀਂ ਹੈ ਤਿਸ ਕਾ ਅਰੰਭ ਕਰਵਾਇ ਦੇਤਾ ਹੈਂ। ਹੇ ਲੋਭ! ਤੂੰ (ਸੰ) ਭਲੀ ਪ੍ਰਕਾਰ ਸੇ ਅਜੀਤ ਹੈਂ॥
Prof. Sahib Singhਤੇਰੇ ਪ੍ਰਭਾਵ ਨਾਲ ਜੀਵ ਖੁਲ੍ਹੇ ਤੌਰ ਤੇ ਸਮਾਜ ਵਿਚ ਉਹ ਕੰਮ ਕਰਦਾ ਹੈ ਜੋ ਨਹੀਂ ਕਰਨੇ ਚਾਹੀਦੇ, ਉਹ ਚੀਜ਼ਾਂ ਖਾਂਦਾ ਹੈ ਜੋ ਨਹੀਂ ਖਾਣੀਆਂ ਚਾਹੀਦੀਆਂ, ਉਹ ਗੱਲਾਂ ਸ਼ੁਰੂ ਕਰ ਦੇਂਦਾ ਹੈ ਜੋ ਨਹੀਂ ਕਰਨੀਆਂ ਚਾਹੀਦੀਆਂ।

ਪਦ ਅਰਥ ਅਕਰਣੰ = (अकर्णीय) ਨਾਹ ਕਰਨ ਜੋਗ। ਕਰੋਤਿ = (करोति) ਕਰਦਾ ਹੈ। ਅਖਾਦ੍ਯ੍ਯਿ = ਨਾਹ ਖਾਣ-ਯੋਗ (अखाद्य, खाद्य। खाद् = to eat)। ਅਸਾਜ੍ਵੰ = ਨਾਹ ਸਾਜਣ-ਯੋਗ, ਨਾ ਮੁਮਕਿਨ। ਸਮਜਯਾ = ਸਮਾਜ, ਸਭਾ, ਮੰਡਲੀ (ਭਾਵ, ਨਿਸੰਗ ਹੋ ਕੇ, ਖੁਲ੍ਹੇ ਤੌਰ ਤੇ)।

SikhNet (Spanish)haces que hagan lo que no deberían, que coman lo que no debieran comer y realizen lo que no deberían realizar.

ਤ੍ਰਾਹਿ ਤ੍ਰਾਹਿ ਸਰਣਿ ਸੁਆਮੀ; ਬਿਗੵਾਪ੍ਤਿ ਨਾਨਕ, ਹਰਿ ਨਰਹਰਹ ॥੪੮॥

traeh traeh saran suaamee; bigayaapt naanak, har naraharah |48|

Sant Singh KhalsaSave me, save me - I have come to Your Sanctuary, O my Lord and Master; Nanak prays to the Lord. ||48||
Manmohan SinghPrays Nanak, O Lord God, the Man-lion, I have sought Thy protection, save me, save me.
Manmohan Singh (Punjabi)ਨਾਨਕ ਬਿਨੇ ਕਰਦਾ ਹੈ, ਹੇ ਮਨੁਸ਼ ਸ਼ੇਰ ਸਰੂਪ ਸਾਈਂ ਵਾਹਿਗੁਰੂ! ਮੈਂ ਤੇਰੀ ਪਨਾਹ ਲਈ ਹੈ, ਤੂੰ ਮੇਰੀ ਰੱਖਿਆ ਕਰ, ਰਖਿਆ ਕਰ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: (ਨਰਹਰ) ਨਰੋਂ ਕੇ ਹਰੇ ਕਰਨੇ ਵਾਲੇ ਵਾ ਨਰਸਿੰਘ ਰੂਪ ਧਾਰਨੇਹਾਰੇ ਵਾਹਿਗੁਰੂ, ਆਪ ਪਾਸ ਹਮ (ਬਿਗ੍ਯ੍ਯਾਪ੍ਤਿ) ਬੇਨਤੀ ਕਰਤੇ ਹੈਂ: ਹੇ ਸੁਆਮੀ! ਮੁਝ ਕੋ ਇਸ ਲੋਕ ਸੇ (ਤ੍ਰਾਹਿ) ਰਾਖ ਲੇਵੋ-ਰਾਖ ਲੇਵੋ॥੪੮॥
Prof. Sahib Singhਹੇ ਨਾਨਕ! (ਲੋਭ ਤੋਂ ਬਚਣ ਲਈ) ਇਉਂ ਅਰਦਾਸ ਕਰ-ਹੇ ਪ੍ਰਭੂ! ਹੇ ਸੁਆਮੀ! ਮੈਂ ਤੇਰੀ ਸਰਨ ਆਇਆ ਹਾਂ, ਮੈਨੂੰ ਇਸ ਤੋਂ ਬਚਾ ਲੈ, ਬਚਾ ਲੈ ॥੪੮॥

ਪਦ ਅਰਥ ਤ੍ਰਾਹਿ = (त्रायस्व) ਬਚਾ ਲੈ। ਬਿਗ੍ਯ੍ਯਾਪ੍ਤਿ = ਬੇਨਤੀ (विज्ञाप्‍ति, विज्ञाप्‍ति)। ਨਰਹਰਹ = ਪਰਮਾਤਮਾ ॥੪੮॥

* ਭਾਵ: ਲੋਭ ਦੇ ਅਸਰ ਹੇਠ ਮਨੁੱਖ ਸ਼ਰਮ-ਹਯਾ ਛੱਡ ਕੇ ਅਯੋਗ ਕਰਤੂਤਾਂ ਕਰਨ ਲੱਗ ਪੈਂਦਾ ਹੈ। ਪਰਮਾਤਮਾ ਦੇ ਹੀ ਦਰ ਤੇ ਅਰਦਾਸਾਂ ਕਰ ਕੇ ਇਸ ਤੋਂ ਬਚਿਆ ਜਾ ਸਕਦਾ ਹੈ।

SikhNet (Spanish)Sálvame, oh sálvame, he llegado a Tu Santuario, oh mi Señor y Maestro, Nanak reza al Señor.(48)

Open this shabad →

Shabad Guru Arjan Dev Ji Salok Sehshkritee

ਹੇ ਜਨਮ ਮਰਣ ਮੂਲੰ; ਅਹੰਕਾਰੰ ਪਾਪਾਤਮਾ ॥

he janam maran moolan; ahankaaran paapaatamaa |

Sant Singh KhalsaO egotism, you are the root of birth and death and the cycle of reincarnation; you are the very soul of sin.
Manmohan SinghO self-conceit, the soul of sins, thou are the soul of birth and death.
Manmohan Singh (Punjabi)ਹੇ ਗੁਨਾਹਾਂ ਦੀ ਆਤਮਾ, ਸਵੈ-ਹੰਗਤਾ! ਤੇ ਜੰਮਣ ਅਤੇ ਮਰਨ ਦੀ ਜੜ੍ਹ ਹੈ।
Fareedkot Teekaਹੇ ਜਨਮ ਮਰਨ ਕੇ (ਮੂਲੰ) ਕਾਰਣ ਹੰਕਾਰ (ਪਾਪਾਤਮਾ) ਪਾਪ ਸਰੂਪ! ॥
Prof. Sahib Singhਹੇ ਪਾਪੀ ਅਹੰਕਾਰ! ਤੂੰ ਜੀਵਾਂ ਦੇ ਜਨਮ ਮਰਨ ਦਾ ਕਾਰਨ ਹੈਂ।

ਪਦ ਅਰਥ ਪਾਪਾਤਮਾ = ਦੁਸ਼ਟਾਤਮਾ, ਜਿਸ ਦਾ ਮਨ ਸਦਾ ਪਾਪ ਵਿਚ ਰਹੇ (पापत्मन्)।

SikhNet (Spanish)Oh egoísmo, eres la raíz del nacimiento, la muerte, la reencarnación,

ਮਿਤ੍ਰੰ ਤਜੰਤਿ, ਸਤ੍ਰੰ ਦ੍ਰਿੜੰਤਿ; ਅਨਿਕ ਮਾਯਾ, ਬਿਸ੍ਤੀਰਨਹ ॥

mitran tajant, satran drirrant; anik maayaa, bisteeranah |

Sant Singh KhalsaYou forsake friends, and hold tight to enemies. You spread out countless illusions of Maya.
Manmohan SinghThou abandon friends, hold fast to enemies and spread many illusions.
Manmohan Singh (Punjabi)ਤੂੰ ਯਾਰਾਂ ਨੂੰ ਛਡ ਦਿੰਦੀ ਹੈ ਤੇ ਵੈਰੀਆਂ ਨੂੰ ਘੁਟ ਕੇ ਫੜਦੀ ਹੈ ਅਤੇ ਘਣੇਰੇ ਦ੍ਰਿਸ਼ਿਅਕ ਧੋਖੇ ਫੈਲਾਉਂਦੀ ਹੈ।
Fareedkot Teekaਮਿਤ੍ਰਤਾ ਕੋ ਤਿਆਗ ਕਰ ਸਸਤ੍ਰਾਂ ਕੋ ਦ੍ਰਿੜ ਕਰ ਲੇਤਾ ਹੈਂ ਔ ਅਨੇਕ ਪ੍ਰਕਾਰ ਕੇ (ਮਾਯਾ) ਛਲੋਂ ਕਾ ਬਿਸਤਾਰ ਕਰਤਾ ਹੈਂ, ਭਾਵ ਯੇਹ ਹੰਕਾਰ ਕਰ ਕੇ ਜੀਵ ਮਿਤ੍ਰੋਂ ਸੇ ਸਤ੍ਰਤਾ ਕਰ ਕੇ ਅਨੇਕ ਛਲੋਂ ਕੋ ਰਚਤਾ ਹੈ॥
Prof. Sahib Singhਮਾਇਆ ਦੇ ਅਨੇਕਾਂ ਖਿਲਾਰੇ ਖਿਲਾਰ ਕੇ ਤੂੰ ਮਿੱਤ੍ਰਾਂ ਦਾ ਤਿਆਗ ਕਰਾ ਕੇ ਵੈਰੀ ਪੱਕੇ ਕਰਾਈ ਜਾਂਦਾ ਹੈਂ।

ਪਦ ਅਰਥ ਦ੍ਰਿੜੰਤਿ = ਪੱਕਾ ਕਰ ਲੈਂਦਾ ਹੈ। ਬਿਸ੍ਤੀਰਨਹ = ਖਿਲਾਰਾ, ਪਸਾਰਾ (विस्तीर्ण)।

SikhNet (Spanish)eres el Alma de la maldad, abandonas a los amigos y te aferras al enemigo, tú esparces incontables ilusiones de Maya.

ਆਵੰਤ ਜਾਵੰਤ. ਥਕੰਤ ਜੀਆ; ਦੁਖ ਸੁਖ ਬਹੁ ਭੋਗਣਹ ॥

aavant jaavant. thakant jeea; dukh sukh bahu bhoganah |

Sant Singh KhalsaYou cause the living beings to come and go until they are exhausted. You lead them to experience pain and pleasure.
Manmohan SinghThrough thee, the mortal grows weary of coming and going and undergoes much pain and pleasure.
Manmohan Singh (Punjabi)ਤੇਰੇ ਰਾਹੀਂ ਪ੍ਰਾਣੀ ਆਉਂਦਾ ਅਤੇ ਜਾਂਦਾ ਹਾਰ ਹੁਟ ਜਾਂਦਾ ਹੈ ਅਤੇ ਬਹੁਤੀ ਤਕਲੀਫ ਤੇ ਖੁਸ਼ੀ ਝਲਦਾ ਹੈ।
Fareedkot Teekaਪੁਨਾ ਤੇਰੀ ਸੰਗਤ ਕਰ ਜੀਵ ਆਵਤੇ, ਜਾਤੇ ਅਰਥਾਤ ਜਨਮਤੇ, ਮਰਤੇ ਥਕਤ ਹੋਇ ਕਰ ਦੁਖੋਂ ਔਰ ਸੁਖੋਂ ਕੋ ਬਹੁਤ ਪ੍ਰਕਾਰ ਕਰ ਭੋਗਤੇ ਹੈਂ॥
Prof. Sahib Singh(ਤੇਰੇ ਵੱਸ ਵਿਚ ਹੋ ਕੇ) ਜੀਵ ਜਨਮ ਮਰਨ ਦੇ ਗੇੜ ਵਿਚ ਪੈ ਕੇ ਥੱਕ ਜਾਂਦੇ ਹਨ, ਅਨੇਕਾਂ ਦੁੱਖ ਸੁਖ ਭੋਗਦੇ ਹਨ,
SikhNet (Spanish)Haces que los seres humanos vayan y vengan hasta exhaustarse y los guías para que experimenten dolor y placer.

ਭ੍ਰਮ ਭਯਾਨ ਉਦਿਆਨ ਰਮਣੰ; ਮਹਾ ਬਿਕਟ ਅਸਾਧ ਰੋਗਣਹ ॥

bhram bhayaan udiaan ramanan; mahaa bikatt asaadh roganah |

Sant Singh KhalsaYou lead them to wander lost in the terrible wilderness of doubt; you lead them to contract the most horrible, incurable diseases.
Manmohan SinghThrough thee one wanders in the terrible wilderness of doubt and contracts supremely trouble some and incurable aliments.
Manmohan Singh (Punjabi)ਤੇਰੇ ਰਾਹੀਂ ਇਨਸਾਨ ਸੰਦੇਹ ਦੇ ਡਰਾਉਣੇ ਬੀਆਂਬਾਨ ਅੰਦਰ ਭਟਕਦਾ ਹੈ ਅਤੇ ਉਸ ਨੂੰ ਪਰਮ ਦੁਖਦਾਈ ਤੇ ਨਾਂ-ਰਾਜੀ ਹੋਣ ਵਾਲੀਆਂ ਬੀਮਾਰੀਆਂ ਲੱਗ ਜਾਂਦੀਆਂ ਹਨ।
Fareedkot Teekaਤਿਸੀ ਤੇ ਜੀਵ ਭ੍ਰਮ ਕਰ ਕੇ ਭੈਦਾਯਕ ਚੌਰਾਸੀ ਲਖ ਜੋਨਿ ਰੂਪੀ (ਉਦਿਆਨ) ਉਜਾੜ ਮੇਂ ਫਿਰਤੇ ਹੈਂ। ਤਾਂ ਤੇ ਹੇ ਹੰਕਾਰ! ਤੂੰ ਮਹਾਂ (ਬਿਕਟ) ਕਠਨ ਜੀਵੋਂ ਕੋ ਅਸਾਧ ਰੋਗ ਲਗ ਰਹਾ ਹੈਂ, ਭਾਵ ਯੇਹ ਕਿਸੇ ਕਾਮ ਕਰਮ ਸੇ ਦੂਰ ਨਹੀਂ ਹੋਤਾ ਹੈਂ॥
Prof. Sahib Singhਭਟਕਣਾ ਵਿਚ ਪੈ ਕੇ, ਮਾਨੋ, ਡਰਾਉਣੇ ਜੰਗਲ ਵਿਚੋਂ ਦੀ ਲੰਘਦੇ ਹਨ, ਅਤੇ ਬੜੇ ਭਿਆਨਕ ਲਾ-ਇਲਾਜ ਰੋਗਾਂ ਵਿਚ ਫਸੇ ਹੋਏ ਹਨ।

ਪਦ ਅਰਥ ਉਦਿਆਨ = ਜੰਗਲ (उद्यान)। ਰਮਣੰ = ਭਟਕਣਾ। ਬਿਕਟ = ਭਿਆਨਕ, ਬਿਖੜਾ (विकट)। ਅਸਾਧ = ਜਿਸ ਦਾ ਇਲਾਜ ਨ ਹੋ ਸਕੇ (असाध्य, असाधनीय)।

SikhNet (Spanish)Los conduces a vagar salvajemente en la duda y a contraer las más horribles e incurables enfermedades.

ਬੈਦੵੰ. ਪਾਰਬ੍ਰਹਮ ਪਰਮੇਸ੍ਵਰ; ਆਰਾਧਿ ਨਾਨਕ. ਹਰਿ ਹਰਿ ਹਰੇ ॥੪੯॥

baidayan. paarabraham paramesvar; aaraadh naanak. har har hare |49|

Sant Singh KhalsaThe only Physician is the Supreme Lord, the Transcendent Lord God. Nanak worships and adores the Lord, Har, Har, Haray. ||49||
Manmohan SinghThe only physician is the Transcendent Lord, the Great God, so Nanak meditates on the Lord God's Name.
Manmohan Singh (Punjabi)ਕੇਵਲ ਪਰਮ ਪ੍ਰਭੂ ਵਿਸ਼ਾਲ ਵਾਹਿਗੁਰੂ ਹੀ ਹਕੀਮ ਹੈ, ਇਸ ਲਈ ਨਾਨਕ ਸਾਈਂ ਹਰੀ ਦੇ ਨਾਮ ਦਾ ਸਿਮਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਹੰਕਾਰ ਅਸਾਧ ਰੋਗ ਰੂਪੀ! ਤੇਰੇ ਕੋ ਦੂਰ ਕਰਨੇਹਾਰਾ (ਬੈਦ੍ਯ੍ਯੰ) ਬੈਦ ਪਾਰਬ੍ਰਹਮ ਪ੍ਰਮੇਸ੍ਵਰ ਆਪ ਹੀ ਹੈ, ਤਾਂ ਤੇ ਤਿਸ ਹਰੀ ਕੇ ਹਰਿ ਹਰਿ ਨਾਮ ਕੋ ਜਪ ਕਰ ਹਮ ਅਰਾਧਤੇ ਹੈਂ; ਵਾ ਹੇ ਭਾਈ! ਤਿਸ ਹਰੀ ਕੇ ਹਰਿ ਨਾਮ ਕੋ ਜਪ ਕਰ ਅਰਾਧਨਾ ਕਰ ਵਹੀ ਹਕੀਮ ਰੂਪ ਹੋ ਕਰ ਤੇਰੇ ਅਸਾਧ ਰੋਗ ਹੰਕਾਰ ਕੋ ਦੂਰ ਕਰੇਗਾ॥੪੯॥☬ਸ੍ਰੀ ਵਾਹਿਗੁਰੂ ਆਗੇ ਬੇਨਤੀ ਕਰਨੇ ਕਾ ਪਰਕਾਰ ਉਚਾਰਨ ਕਰਤੇ ਹੈਂ:
Prof. Sahib Singh(ਅਹੰਕਾਰ ਦੇ ਰੋਗ ਤੋਂ ਬਚਾਣ ਵਾਲਾ) ਹਕੀਮ ਪਰਮਾਤਮਾ ਹੀ ਹੈ। ਹੇ ਨਾਨਕ! ਉਸ ਪ੍ਰਭੂ ਨੂੰ ਹਰ ਵੇਲੇ ਸਿਮਰ ॥੪੯॥

ਪਦ ਅਰਥ ਬੈਦ੍ਯ੍ਯੰ = ਬੈਦ, ਹਕੀਮ (वैद) ॥੪੯॥

* ਭਾਵ: ਪਰਮਾਤਮਾ ਹੀ ਇਕ ਐਸਾ ਹਕੀਮ ਹੈ ਜੋ ਅਹੰਕਾਰ ਦੇ ਰੋਗ ਤੋਂ ਜੀਵਾਂ ਨੂੰ ਬਚਾਂਦਾ ਹੈ। ਅਹੰਕਾਰ ਦੇ ਵੱਸ ਹੋ ਕੇ ਜੀਵ ਅਨੇਕਾਂ ਵੈਰੀ ਸਹੇੜ ਲੈਂਦਾ ਹੈ।

SikhNet (Spanish)El Único Médico es el Señor Supremo, el Trascendente Dios nuestro Señor, Nanak alaba y adora al Señor Jar, Jar, Jari, (49)

Open this shabad →

Shabad Guru Arjan Dev Ji Salok Sehshkritee

ਹੇ ਪ੍ਰਾਣ ਨਾਥ ਗੋਬਿੰਦਹ; ਕ੍ਰਿਪਾ ਨਿਧਾਨ ਜਗਦ ਗੁਰੋ ॥

he praan naath gobindah; kripaa nidhaan jagad guro |

Sant Singh KhalsaO Lord of the Universe, Master of the Breath of life, Treasure of Mercy, Guru of the World.
Manmohan SinghO Master of the universe, Thou are the Lord of the vital-breath, the Treasure of mercy and the Guru of the world.
Manmohan Singh (Punjabi)ਹੇ ਆਲਮ ਦੇ ਮਾਲਕ! ਤੂੰ ਜਿੰਦ-ਜਾਨ ਦਾ ਸੁਆਮੀ, ਰਹਿਮਤ ਦਾ ਖਜਾਨਾ ਅਤੇ ਸੰਸਾਰ ਦਾ ਗੁਰੂ ਹੈ।
Fareedkot Teekaਹੇ ਪ੍ਰਾਣੋਂ ਕੇ ਨਾਥ ਕ੍ਰਿਪਾ ਕੇ ਨਿਧਾਨ ਸੰਪੂਰਨ ਜਗਤ ਕੇ (ਗੁਰੋ) ਗੁਰੂ! ॥
Prof. Sahib Singhਹੇ ਗੋਬਿੰਦ! ਹੇ ਜੀਵਾਂ ਦੇ ਮਾਲਕ! ਹੇ ਕਿਰਪਾ ਦੇ ਖ਼ਜ਼ਾਨੇ! ਹੇ ਜਗਤ ਦੇ ਗੁਰੂ!

ਪਦ ਅਰਥ ਜਗਦ ਗੁਰੋ = ਹੇ ਜਗਤ ਦੇ ਗੁਰੂ!

SikhNet (Spanish)Oh Dios del Universo, Maestro de la Respiración de la Vida, Tesoro de Misericordia, Guru del Mundo.

ਹੇ ਸੰਸਾਰ ਤਾਪ ਹਰਣਹ; ਕਰੁਣਾ ਮੈ ਸਭ ਦੁਖ ਹਰੋ ॥

he sansaar taap haranah; karunaa mai sabh dukh haro |

Sant Singh KhalsaO Destroyer of the fever of the world, Embodiment of Compassion, please take away all my pain.
Manmohan SinghO the Destroyer of the world's fever and the Embodiment of compassion, rid me Thou of all mine troubles.
Manmohan Singh (Punjabi)ਹੇ ਦੁਨੀਆਂ ਦਾ ਬੁਖਾਰ ਨਾਸ ਕਰਨਹਾਰ ਅਤੇ ਮਿਹਰ ਦੇ ਸਰੂਪ! ਤੂੰ ਮੇਰੀਆਂ ਸਾਰੀਆਂ ਤਕਲੀਫਾਂ ਤੋਂ ਖਲਾਸੀ ਕਰ।
Fareedkot Teekaਹੇ ਸੰਸਾਰ ਕੇ ਤਾਪੋਂ ਕੋ ਹਰਨੇਹਾਰੇ! (ਕਰੁਣਾ ਮੈ) ਕ੍ਰਿਪਾ ਕਰ ਕੇ ਸੰਪੂਰਨ ਜਨਮ ਮਰਨ ਆਦੀ ਮੇਰੇ ਦੁਖੋਂ ਕੋ (ਹਰੋ) ਦੂਰ ਕਰੋ॥
Prof. Sahib Singhਹੇ ਦੁਨੀਆ ਦੇ ਦੁੱਖਾਂ ਦੇ ਨਾਸ ਕਰਨ ਵਾਲੇ! ਹੇ ਤਰਸ-ਸਰੂਪ ਪ੍ਰਭੂ! (ਜੀਵਾਂ ਦੇ) ਸਾਰੇ ਦੁੱਖ-ਕਲੇਸ਼ ਦੂਰ ਕਰ।

ਪਦ ਅਰਥ ਕਰੁਣਾ = (करुणा) ਤਰਸ। ਕਰੁਣਾ ਮੈ = ਕਰੁਣਾ-ਮੈ, ਤਰਸ-ਰੂਪ (करुणा = मय)। ਹਰੋ = ਦੂਰ ਕਰੋ (हृ = to take away)।

SikhNet (Spanish)Oh Destructor de la fiebre del mundo, Encarnación de la Compasión, por favor llévate todo mi dolor.

ਹੇ ਸਰਣਿ ਜੋਗ ਦਯਾਲਹ; ਦੀਨਾ ਨਾਥ ਮਯਾ ਕਰੋ ॥

he saran jog dayaalah; deenaa naath mayaa karo |

Sant Singh KhalsaO Merciful Lord, Potent to give Sanctuary, Master of the meek and humble, please be kind to me.
Manmohan SinghO Merciful, capable of affording shelter and the Lord of the meek, have Thou mercy on me.
Manmohan Singh (Punjabi)ਹੇ ਪਨਾਹ ਦੇਣ ਦੇ ਲਾਇਕ ਅਤੇ ਮਸਕੀਨਾਂ ਦੇ ਸੁਆਮੀ ਮਿਹਰਬਾਨ ਮਾਲਕ! ਤੂੰ ਮੇਰੇ ਉਤੇ ਰਹਿਮਤ ਧਾਰ।
Fareedkot Teekaਹੇ ਸਰਣਾਗਤੋਂ ਕੀ ਰਖ੍ਯਾ ਕਰਣੇ ਯੋਗ ਦਿਆਲੂ ਦੀਨੋਂ ਕੇ ਨਾਥ! ਮੈਂ ਦੀਨ ਪਰ ਏਹ (ਮਯਾ) ਕ੍ਰਿਪਾ ਕਰੋ॥
Prof. Sahib Singhਹੇ ਦਇਆ ਦੇ ਘਰ! ਹੇ ਸਰਨ ਆਇਆਂ ਦੀ ਸਹੈਤਾ ਕਰਨ-ਜੋਗ ਪ੍ਰਭੂ! ਹੇ ਦੀਨਾਂ ਦੇ ਨਾਥ! ਮੇਹਰ ਕਰ।

ਪਦ ਅਰਥ ਦਯਾਲਹ = (दया = आलय) ਦਇਆ ਦਾ ਘਰ। ਮਯਾ = ਤਰਸ, ਕਿਰਪਾ (मयस्)।ਕਰੋ = ਕਰ (कुरु)।

SikhNet (Spanish)Oh Señor Misericordioso, con Poder para darnos el Santuario, Maestro del débil y el humilde, por favor muéstrame Tu Bondad.

ਸਰੀਰ ਸ੍ਵਸਥ, ਖੀਣ ਸਮਏ; ਸਿਮਰੰਤਿ ਨਾਨਕ. ਰਾਮ ਦਾਮੋਦਰ ਮਾਧਵਹ ॥੫੦॥

sareer svasath, kheen same; simarant naanak. raam daamodar maadhavah |50|

Sant Singh KhalsaWhether his body is healthy or sick, let Nanak meditate in remembrance on You, Lord. ||50||
Manmohan SinghSo that even in times of body's health and ill-health, Nanak may continue contemplating God, the Lord of wealth with a string round His belly.
Manmohan Singh (Punjabi)ਤਾਂ ਜੋ ਦੇਹ ਦੀ ਤੰਦਰੁਸਤੀ ਅਤੇ ਬੀਮਾਰੀ ਦੇ ਵੇਨੇ ਨਾਨਕ ਆਪਣੇ ਪੇਟ ਦੁਆਲੇ ਰੱਸੀ ਵਲੇ, ਮਾਇਆ ਦੇ ਸੁਆਮੀ ਵਾਹਿਗੁਰੂ ਦਾ ਆਰਾਧਨ ਕਰਦਾ ਰਹੇ।
Fareedkot Teeka(ਸ੍ਵਸਥ) ਸਾਵਧਾਨ ਸਮੇਂ ਔ ਖੀਣ ਹੋਣੇ ਸਮੇਂ ਮੇਂ, ਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਦਮੋਦਰ ਮਾਧਵ! ਤੇਰੇ ਰਾਮ ਨਾਮ ਕੋ ਸਿਮਰਤਾ ਰਹੋਂ॥੫੦॥
Prof. Sahib Singhਹੇ ਰਾਮ! ਹੇ ਦਾਮੋਦਰ! ਹੇ ਮਾਧੋ! ਸਰੀਰਕ ਅਰੋਗਤਾ ਸਮੇ ਅਤੇ ਸਰੀਰ ਦੇ ਨਾਸ ਹੋਣ ਸਮੇ (ਹਰ ਵੇਲੇ) ਨਾਨਕ ਤੈਨੂੰ ਸਿਮਰਦਾ ਰਹੇ ॥੫੦॥

ਪਦ ਅਰਥ ਸ੍ਵਸਥ = (स्वास्थ्यं) ਅਰੋਗਤਾ। ਸਮਏ = ਵੇਲੇ (समय) ॥੫੦॥

* ਭਾਵ: ਹਰ ਵੇਲੇ ਪਰਮਾਤਮਾ ਦਾ ਨਾਮ ਹੀ ਸਿਮਰਨਾ ਚਾਹੀਦਾ ਹੈ। ਉਹੀ ਸੰਸਾਰੀ ਜੀਵਾਂ ਦੇ ਦੁੱਖ ਨਾਸ ਕਰਨ ਦੇ ਸਮਰੱਥ ਹੈ।

SikhNet (Spanish)Aunque el cuerpo de Nanak esté enfermo o sano, déjalo que medite en Ti oh Señor. (50)

Open this shabad →

Shabad Guru Arjan Dev Ji Salok Sehshkritee

ਚਰਣ ਕਮਲ ਸਰਣੰ; ਰਮਣੰ ਗੋਪਾਲ ਕੀਰਤਨਹ ॥

charan kamal saranan; ramanan gopaal keeratanah |

Sant Singh KhalsaI have come to the Sanctuary of the Lord's Lotus Feet, where I sing the Kirtan of His Praises.
Manmohan SinghSeeking the shelter of the Lord's lotus feet, I recite His praises.
Manmohan Singh (Punjabi)ਪ੍ਰਭੂ ਦੇ ਕੰਵਲ ਪੈਰਾਂ ਦੀ ਪਨਾਹ ਲੈ, ਮੈਂ ਉਸ ਦੀਆਂ ਸਿਫ਼ਤ-ਸ਼ਲਾਘਾ ਉਚਾਰਨ ਕਰਦਾ ਹਾਂ।
Fareedkot Teekaਵਾਹਿਗੁਰੂ ਕੇ ਚਰਨ ਕਮਲੋਂ ਕੀ ਸਰਨ ਹੋਇਕਰ ਗੋਪਾਲ ਕਾ ਕੀਰਤਨ ਜਸ (ਰਮਣੰ) ਉਚਾਰਨ ਕਰਨੇ ਤੇ॥
Prof. Sahib Singhਸਾਧ ਸੰਗਤ ਦੀ ਰਾਹੀਂ ਪ੍ਰਭੂ ਦੇ ਸੋਹਣੇ ਚਰਨਾਂ ਦਾ ਆਸਰਾ (ਲਿਆਂ), ਜਗਤ ਦੇ ਪਾਲਣਹਾਰ ਪਰਮਾਤਮਾ ਦੀ ਸਿਫ਼ਤ-ਸਾਲਾਹ ਉਚਾਰਿਆਂ-

ਪਦ ਅਰਥ ਚਰਣ ਕਮਲ = ਕੌਲ ਫੁੱਲਾਂ ਵਰਗੇ ਸੋਹਣੇ ਚਰਨ। ਸਰਣੰ = ਓਟ ਆਸਰਾ। ਰਮਣੰ = ਉਚਾਰਨਾ। ਕੀਰਤਨਹ = ਸਿਫ਼ਤ-ਸਾਲਾਹ।

SikhNet (Spanish)He llegado hasta el Santuario de los Pies de Loto del Señor, en donde entono el Kirtan de Sus Alabanzas.

ਸਾਧ ਸੰਗੇਣ ਤਰਣੰ; ਨਾਨਕ. ਮਹਾ ਸਾਗਰ ਭੈ ਦੁਤਰਹ ॥੫੧॥

saadh sangen taranan; naanak. mahaa saagar bhai dutarah |51|

Sant Singh KhalsaIn the Saadh Sangat, the Company of the Holy, Nanak is carried across the utterly terrifying, difficult world-ocean. ||51||
Manmohan SinghAssociating with the saints, O Nanak, I have crossed the great, terrible and arduous world ocean.
Manmohan Singh (Punjabi)ਸੰਤਾਂ ਦੀ ਸੰਗਤ ਕਰਨ ਦੁਆਰਾ, ਹੇ ਨਾਨਕ! ਮੈਂ ਵਿਸ਼ਾਲ ਡਰਾਉਣੇ ਅਤੇ ਕਠਨ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਹਾਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਇਸ ਪ੍ਰਕਾਰ ਸੰਤੋਂ ਕੀ ਸੰਗਤ ਕਰਨੇ ਤੇ ਇਸ ਜੀਵ ਕਾ ਸੰਸਾਰ ਰੂਪੀ ਭੈਦਾਯਕ ਸਮੁੰਦ੍ਰ (ਦੁਤਰ) ਤਰਨੇ ਸੇ ਜੋ ਔਖਾ ਹੈ, ਤਿਸ ਤੇ ਤਰਨਾ ਹੋ ਜਾਤਾ ਹੈ॥੫੧॥☬ਜੀਵੋਂ ਕੀ ਰਖ੍ਯਾ ਹੇਤ ਬ੍ਰਹਮ ਕਵਚ ਮੰਤ੍ਰ ਉਚਾਰਣ ਕਰਤੇ ਹੈਂ:
Prof. Sahib Singh(ਇਸ ਵਿਚੋਂ) ਪਾਰ ਲੰਘ ਸਕੀਦਾ ਹੈ। ਹੇ ਨਾਨਕ! (ਸੰਸਾਰ) ਇਕ ਵੱਡਾ ਭਿਆਨਕ ਸਮੁੰਦਰ ਹੈ, ਇਸ ਵਿਚੋਂ ਪਾਰ ਲੰਘਣਾ ਬਹੁਤ ਔਖਾ ਹੈ ॥੫੧॥

ਪਦ ਅਰਥ ਸਾਧ ਸੰਗੇਣ = ਸਾਧ ਸੰਗਤ ਦੀ ਰਾਹੀਂ, ਗੁਰਮੁਖਾਂ ਦੀ ਸੰਗਤ ਕਰਨ ਨਾਲ। ਸਾਗਰ = (सागर) ਸਮੁੰਦਰ। ਭੈ = ਡਰਾਂ (ਨਾਲ ਭਰਪੂਰ), ਭਿਆਨਕ। ਦੁਤਰਹ = ਜਿਸ ਨੂੰ ਤਰਨਾ ਔਖਾ ਹੋਵੇ (दुस्तर) ॥੫੧॥

* ਭਾਵ: ਸੰਸਾਰ-ਸਮੁੰਦਰ ਵਿਚੋਂ ਜ਼ਿੰਦਗੀ ਦੀ ਬੇੜੀ ਸਹੀ-ਸਲਾਮਤ ਪਾਰ ਲੰਘਾਣ ਦਾ ਇਕੋ ਇਕ ਤਰੀਕਾ ਹੈ-ਸਾਧ ਸੰਗਤਿ ਵਿਚ ਰਹਿ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕੀਤੀ ਜਾਏ।

SikhNet (Spanish)En la Saad Sangat, la Compañía de los Santos, Nanak llevado a través del increíblemente aterrador y difícil océano del mundo. (51)

Open this shabad →

Shabad Guru Arjan Dev Ji Salok Sehshkritee

ਸਿਰ ਮਸ੍ਤਕ ਰਖੵਾ. ਪਾਰਬ੍ਰਹਮੰ; ਹਸ੍ਤ ਕਾਯਾ ਰਖੵਾ ਪਰਮੇਸ੍ਵਰਹ ॥

sir mastak rakhayaa. paarabrahaman; hast kaayaa rakhayaa paramesvarah |

Sant Singh KhalsaThe Supreme Lord God has procted my head and forehead; the Transcendent Lord has protected my hands and body.
Manmohan SinghThe Transcendent Lord has protected me head to brow and the Supreme Lord has protected my hands and body.
Manmohan Singh (Punjabi)ਪਰਮ ਪ੍ਰਭੂ ਨੇ ਮੇਰੇ ਸੀਸ ਅਤੇ ਮੱਥੇ ਦੀ ਰੱਖਿਆ ਕੀਤੀ ਹੈ ਅਤੇ ਸ਼੍ਰੋਮਣੀ ਸੁਆਮੀ ਨੇ ਮੇਰੇ ਹੱਥਾਂ ਅਤੇ ਦੇਹ ਦੀ ਰੱਖਿਆ ਕੀਤੀ ਹੈ।
Fareedkot Teekaਹਮਾਰੇ ਸੀਸ ਔ ਮਸਤਕ ਕੀ ਪਾਰਬ੍ਰਹਮ ਨਾਮ ਰਖ੍ਯਾ ਕਰੇ, ਪੁਨਾ ਹਾਥੋਂ ਆਦੀ ਸਰਬ ਅੰਗੋਂ ਸਹਤ (ਕਾਯਾ) ਸਰੀਰ ਕੀ ਪ੍ਰਮੇਸ੍ਵਰ ਨਾਮ ਰਖ੍ਯਾ ਕਰੇ॥
Prof. Sahib Singhਸਿਰ, ਮੱਥਾ, ਹੱਥ, ਸਰੀਰ ਦੀ (ਹਰ ਤਰ੍ਹਾਂ) ਰੱਖਿਆ ਕਰਨ ਵਾਲਾ ਪਾਰਬ੍ਰਹਮ ਪਰਮੇਸਰ (ਹੈ),

ਪਦ ਅਰਥ ਮਸ੍ਤਕ = ਮੱਥਾ (मस्तक)।ਰਖ੍ਯ੍ਯਾ = ਰਾਖੀ (रक्षा)। ਹਸ੍ਤ = ਹੱਥ (हस्त)। ਕਾਯਾ = ਸਰੀਰ (कायः)।

SikhNet (Spanish)El Supremo Señor Dios ha protegido mi cabeza y mi frente, el Señor Trascendente ha protegido mis manos y mi cuerpo.

ਆਤਮ ਰਖੵਾ ਗੋਪਾਲ ਸੁਆਮੀ; ਧਨ ਚਰਣ ਰਖੵਾ ਜਗਦੀਸ੍ਵਰਹ ॥

aatam rakhayaa gopaal suaamee; dhan charan rakhayaa jagadeesvarah |

Sant Singh KhalsaGod, my Lord and Master, has saved my soul; the Lord of the Universe has saved my wealth and feet.
Manmohan SinghThe Lord Master has saved my soul and the Lord of the world has saved my wealth and feet.
Manmohan Singh (Punjabi)ਸਾਈਂ ਮਾਲਕ ਨੇ ਮੇਰੀ ਆਤਮਾ ਦੀ ਰਖਵਾਲੀ ਕੀਤੀ ਹੈ ਅਤੇ ਸ਼੍ਰਿਸ਼ਟੀ ਦੇ ਸੁਆਮੀ ਨੇ ਮੇਰੇ ਪਦਾਰਥ ਤੇ ਪੈਰਾ ਦੀ ਰੱਖਿਆ ਕੀਤੀ ਹੈ।
Fareedkot Teeka(ਆਤਮ) ਮਨ ਕੀ ਰਖ੍ਯਾ ਗੋਪਾਲ ਸੁਆਮੀ ਨਾਮ ਕਰੇ, ਧਨ ਅਰ ਚਰਨਾਂ ਕੀ ਜਸਦੀਸ੍ਵਰ ਨਾਮ ਰਖ੍ਯਾ ਕਰੇ॥
Prof. Sahib Singhਜਿੰਦ, ਧਨ-ਪਦਾਰਥ (ਆਦਿ ਦੀ) ਹਰ ਪ੍ਰਕਾਰ ਦੀ ਰਾਖੀ ਕਰਨ ਵਾਲਾ ਗੋਪਾਲ, ਸੁਆਮੀ, ਜਗਦੀਸਰ (ਹੀ ਹੈ)।

ਪਦ ਅਰਥ ਆਤਮ = ਜਿੰਦ (आत्मन्)।

SikhNet (Spanish)Dios, mi Señor y Maestro, ha salvado mi Alma, el Señor del Universo ha salvado mi riqueza y mis pies.

ਸਰਬ ਰਖੵਾ ਗੁਰ ਦਯਾਲਹ; ਭੈ ਦੂਖ ਬਿਨਾਸਨਹ ॥

sarab rakhayaa gur dayaalah; bhai dookh binaasanah |

Sant Singh KhalsaThe Merciful Guru has protected everything, and destroyed my fear and suffering.
Manmohan SinghThe compassionate Guru has protected my everything and has destroyed my dread and distress.
Manmohan Singh (Punjabi)ਮਿਹਰਬਾਨ ਗੁਰਾਂ ਨੇ ਮੇਰੀ ਹਰ ਸ਼ੈ ਦੀ ਰੱਖਿਆ ਕੀਤੀ ਹੈ ਅਤੇ ਮੇਰੇ ਡਰ ਦੇ ਦੁਖੜੇ ਨੂੰ ਨਾਸ ਕਰ ਦਿੰਤਾ ਹੈ।
Fareedkot Teekaਸਤਿਗੁਰ ਦਿਆਲੂ ਹਮਾਰੀ ਸਰਬ ਓਰ ਸੇ ਰਖਨਾ ਕਰੈ ਪੁਨਾ ਭੈ ਔਰ ਦੁਖੋਂ ਕੋ (ਬਿਨਾਸਨਹ) ਦੂਰ ਕਰੇ॥
Prof. Sahib Singhਹਰ ਪ੍ਰਕਾਰ ਦੀ ਰਾਖੀ ਕਰਨ ਵਾਲਾ ਸਭ ਤੋਂ ਵੱਡਾ ਦਇਆ ਦਾ ਘਰ ਪਰਮਾਤਮਾ ਹੀ ਹੈ। ਉਹੀ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ।

ਪਦ ਅਰਥ ਗੁਰ = ਸਭ ਤੋਂ ਵੱਡਾ (ਪ੍ਰਭੂ)।

SikhNet (Spanish)El Guru Misericordioso ha protegido todo y ha destruido mis miedos y mi sufrimiento.

ਭਗਤਿ ਵਛਲ ਅਨਾਥ ਨਾਥੇ; ਸਰਣਿ ਨਾਨਕ ਪੁਰਖ ਅਚੁਤਹ ॥੫੨॥

bhagat vachhal anaath naathe; saran naanak purakh achutah |52|

Sant Singh KhalsaGod is the Lover of His devotees, the Master of the masterless. Nanak has entered the Sanctuary of the Imperishable Primal Lord God. ||52||
Manmohan SinghNanak has entered the sanctuary of the imperishable Lord, who is the Lover of His saints and the Master of the Masterless.
Manmohan Singh (Punjabi)ਨਾਨਕ ਨੇ ਆਬਿਨਾਸ਼ੀ ਪ੍ਰਭੂ ਦੀ ਪਨਾਹ ਲਈ ਹੈ, ਜੋ ਆਪਣੇ ਸੰਤਾਂ ਦਾ ਆਸ਼ਕ ਅਤੇ ਨਿਖਸਮਿਆਂ ਦਾ ਖਸਮ ਹੈ।
Fareedkot Teekaਐਸੇ ਜੋ ਭਗਤੋਂ ਕਾ (ਵਛਲ) ਪਿਆਰਾ, ਅਨਾਥੋਂ ਕਾ ਨਾਥ, (ਅਚੁਤਹ) ਅਗਿੜ ਭਾਵ ਤੇ ਰਹਿਤ ਵਾਹਿਗੁਰੂ ਹੈ, ਸ੍ਰੀ ਗੁਰੂ ਜੀ ਕਹਿਤੇ ਹੈਂ: ਹਮ ਤਿਸ ਪੁਰਖ ਕੀ ਸਦਾ ਸਰਣ ਹੈਂ॥੫੨॥☬ਪੰਡਤੋਂ ਨੇ ਪੂਛਾ: ਹੇ ਭਗਵਨ! ਪ੍ਰਿਥਵੀ ਸੇ ਊਚਾ ਚਾਰ ਜੋਜਨ ਜੋ ਜਲ ਖੜਾ ਹੈ, ਸੋ ਕਿਸ ਕੇ ਆਸਰੇ ਖੜਾ ਹੈ? ਤਿਸ ਪਰ ਕਹਿਤੇ ਹੈਂ:
Prof. Sahib Singhਹੇ ਨਾਨਕ! ਉਹ ਪ੍ਰਭੂ ਨਿਆਸਰਿਆਂ ਦਾ ਆਸਰਾ ਹੈ, ਭਗਤੀ ਨੂੰ ਪਿਆਰ ਕਰਨ ਵਾਲਾ ਹੈ। ਉਸ ਅਵਿਨਾਸ਼ੀ ਸਰਬ-ਵਿਆਪਕ ਪ੍ਰਭੂ ਦਾ ਆਸਰਾ ਲੈ ॥੫੨॥

ਪਦ ਅਰਥ ਵਛਲ = (वत्सल) ਪਿਆਰ ਕਰਨ ਵਾਲਾ। ਅਚੁਤਹ = ਅਵਿਨਾਸੀ। {ਚਯੁ = ਨਾਸ ਹੋ ਜਾਣਾ, ਡਿੱਗ ਪੈਣਾ। ਚਯੁਤ = ਡਿੱਗਾ ਹੋਇਆ, ਨਾਸਵੰਤ। ਅਚਯੁਤ (अच्युत) = ਨਾਹ ਨਾਸ ਹੋਣ ਵਾਲਾ} ॥੫੨॥

* ਭਾਵ: ਪਰਮਾਤਮਾ ਹੀ ਮਨੁੱਖ ਦੇ ਸਰੀਰ ਦੀ ਜਿੰਦ ਦੀ ਹਰੇਕ ਕਿਸਮ ਦੀ ਰੱਖਿਆ ਕਰਨ ਵਾਲਾ ਹੈ। ਜਿਹੜੇ ਮਨੁੱਖ ਉਸ ਦੀ ਭਗਤੀ ਕਰਦੇ ਹਨ ਉਹਨਾਂ ਨਾਲ ਉਹ ਪਿਆਰ ਕਰਦਾ ਹੈ।

SikhNet (Spanish)Dios es el Amante de Sus Devotos, el Maestro de quien no lo tiene, Nanak ha penetrado en el Santuario del Imperecedero y Primordial Dios nuestro Señor.(52)

Open this shabad →

Shabad Guru Arjan Dev Ji Salok Sehshkritee continues on Ang 1359

ਜੇਨ ਕਲਾ. ਧਾਰਿਓ ਆਕਾਸੰ; ਬੈਸੰਤਰੰ ਕਾਸਟ ਬੇਸਟੰ ॥

jen kalaa. dhaario aakaasan; baisantaran kaasatt besattan |

Sant Singh KhalsaHis Power supports the sky, and locks fire within wood.
Manmohan SinghThe power with which the God has supported the sky and locked fire in the wood.
Manmohan Singh (Punjabi)ਜਿਸ ਸ਼ਕਤੀ ਨਾਲ ਵਾਹਿਗੁਰੂ ਨੇ ਅਸਮਾਨ ਨੂੰ ਥੰਮਿਆਂ ਹੋਇਆ ਅਤੇ ਅੱਗ ਨੂੰ ਲੱਕੜ ਅੰਦਰ ਬੰਦ ਕੀਤਾ ਹੋਇਆ ਹੈ।
Fareedkot Teekaਜਿਸ ਅਕਾਲ ਪੁਰਖ ਕੀ (ਕਲਾ) ਸੱਤਾ ਨੇ ਅਕਾਸ ਉਪਲਖ੍ਯਤ ਅਕਾਸ ਵਾਸੀ ਲੋਗਨ ਕੋ ਠਹਿਰਾਇਆ ਹੈ, ਪੁਨਾ ਜਿਸ ਕੀ ਕਲਾ ਨੇ ਕਾਸਟੋਂ ਮੇਂ (ਬੈਸੰਤਰੰ) ਅਗਨੀ ਕੋ ਅਵੇਸ਼ਟ ਕੀਆ ਹੈ, ਭਾਵ ਯੇਹ ਕਾਸਟ ਮੇਂ ਅਗਨੀ ਰਖੀ ਹੈ॥
Prof. Sahib Singhਜਿਸ (ਪਰਮਾਤਮਾ) ਨੇ ਆਪਣੀ ਸੱਤਿਆ ਨਾਲ ਆਕਾਸ਼ ਨੂੰ ਟਿਕਾਇਆ ਹੋਇਆ ਹੈ ਅਤੇ ਅੱਗ ਨੂੰ ਲੱਕੜ ਨਾਲ ਢਕਿਆ ਹੋਇਆ ਹੈ;

ਪਦ ਅਰਥ ਕਲਾ = ਸੱਤਿਆ, ਤਾਕਤ (कला)। ਬੈਸੰਤਰੰ = ਅੱਗ (वैश्वानरः)। ਬੇਸਟੰ = (वेष्‍िटत) ਘੇਰਿਆ ਹੋਇਆ, ਢਕਿਆ ਹੋਇਆ।

SikhNet (Spanish)Su Poder soporta el Cielo y encierra el fuego dentro de la madera.

ਜੇਨ ਕਲਾ, ਸਸਿ ਸੂਰ ਨਖੵਤ੍ਰ ਜੋਤੵਿੰ; ਸਾਸੰ ਸਰੀਰ ਧਾਰਣੰ ॥

jen kalaa, sas soor nakhayatr jotayin; saasan sareer dhaaranan |

Sant Singh KhalsaHis Power supports the moon, the sun and the stars, and infuses light and breath into the body.
Manmohan SinghThe power with which He has supported the moon, the sun and the stars and has infused light and breath into the body.
Manmohan Singh (Punjabi)ਜਿਸ ਸ਼ਕਤੀ ਨਾਲ ਉਸ ਨੇ ਚੰਦਰਮਾ, ਸੂਰਜ ਅਤੇ ਤਾਰਿਆਂ ਨੂੰ ਥੰਮਿਆਂ ਹੋਇਆ ਹੈ ਅਤੇ ਦੇਹ ਅੰਦਰ ਨੂਰ ਅਤੇ ਸੁਆਸ ਫੂਕੇ ਹਨ।
Fareedkot Teekaਜਿਸ ਕੀ ਕਲਾ ਸੱਤਾ ਨੇ (ਸਸਿ) ਚੰਦ੍ਰਮਾ ਔ ਸੂਰਜ, (ਨਿਖਤ੍ਰ) ਤਾਰੇ (ਜੋਤਿ) ਪ੍ਰਕਾਸ਼ ਰੂਪ ਕੀਏ ਹੈਂ ਔ ਜਿਸ ਸਤਾ ਨੇ ਸਰੀਰ ਮੇਂ ਸ੍ਵਾਸ ਧਾਰਨ ਕਰੇ ਹੈਂ॥
Prof. Sahib Singhਜਿਸ ਪ੍ਰਭੂ ਨੇ ਆਪਣੀ ਤਾਕਤ ਨਾਲ ਚੰਦ੍ਰਮਾ ਸੂਰਜ ਤਾਰਿਆਂ ਵਿਚ ਆਪਣਾ ਪ੍ਰਕਾਸ਼ ਟਿਕਾਇਆ ਹੋਇਆ ਹੈ ਅਤੇ ਸਭ ਸਰੀਰਾਂ ਵਿਚ ਸੁਆਸ ਟਿਕਾਏ ਹੋਏ ਹਨ;

ਪਦ ਅਰਥ ਜੇਨ = ਜਿਸ ਨੇ (येन = by whom)। ਸਸਿ = ਚੰਦ੍ਰਮਾ (शशिन्)।ਸੂਰ = ਸੂਰਜ (सुर्य)। ਨਖ੍ਯ੍ਯਤ੍ਰ = ਤਾਰੇ (नक्षत्रां)। ਜੋਤ੍ਯ੍ਯਿੰ = (ज्योतिस्) ਪ੍ਰਕਾਸ਼। ਸਾਸੰ = ਸਾਹ (श्वासं)। ਸਰੀਰ = (शरीरं)।

SikhNet (Spanish)Su Poder soporta la luna, el sol y las estrellas, e infunde la luz y la respiración en el cuerpo.

Open this shabad (4 lines, Angs 1358-1359) →

Ang 1358 of 1430