ੴ

ਸਿੱਖਬਾਣੀ · SikhBani

ਜੇਨ ਕਲਾ ਧਾਰਿਓ ਆਕਾਸੰ ਬੈਸੰਤਰੰ ਕਾਸਟ ਬੇਸਟੰ ॥

jen kalaa dhaario aakaasan baisantaran kaasatt besattan
Guru Arjan Dev Ji ਗੁਰੂ ਅਰਜਨ ਦੇਵ ਜੀ · Salok Sehshkritee · Ang 1358, 1359 · 4 lines
Translations

ਜੇਨ ਕਲਾ. ਧਾਰਿਓ ਆਕਾਸੰ; ਬੈਸੰਤਰੰ ਕਾਸਟ ਬੇਸਟੰ ॥

jen kalaa. dhaario aakaasan; baisantaran kaasatt besattan | Ang 1358

Sant Singh KhalsaHis Power supports the sky, and locks fire within wood.
Manmohan SinghThe power with which the God has supported the sky and locked fire in the wood.
Manmohan Singh (Punjabi)ਜਿਸ ਸ਼ਕਤੀ ਨਾਲ ਵਾਹਿਗੁਰੂ ਨੇ ਅਸਮਾਨ ਨੂੰ ਥੰਮਿਆਂ ਹੋਇਆ ਅਤੇ ਅੱਗ ਨੂੰ ਲੱਕੜ ਅੰਦਰ ਬੰਦ ਕੀਤਾ ਹੋਇਆ ਹੈ।
Fareedkot Teekaਜਿਸ ਅਕਾਲ ਪੁਰਖ ਕੀ (ਕਲਾ) ਸੱਤਾ ਨੇ ਅਕਾਸ ਉਪਲਖ੍ਯਤ ਅਕਾਸ ਵਾਸੀ ਲੋਗਨ ਕੋ ਠਹਿਰਾਇਆ ਹੈ, ਪੁਨਾ ਜਿਸ ਕੀ ਕਲਾ ਨੇ ਕਾਸਟੋਂ ਮੇਂ (ਬੈਸੰਤਰੰ) ਅਗਨੀ ਕੋ ਅਵੇਸ਼ਟ ਕੀਆ ਹੈ, ਭਾਵ ਯੇਹ ਕਾਸਟ ਮੇਂ ਅਗਨੀ ਰਖੀ ਹੈ॥
Prof. Sahib Singhਜਿਸ (ਪਰਮਾਤਮਾ) ਨੇ ਆਪਣੀ ਸੱਤਿਆ ਨਾਲ ਆਕਾਸ਼ ਨੂੰ ਟਿਕਾਇਆ ਹੋਇਆ ਹੈ ਅਤੇ ਅੱਗ ਨੂੰ ਲੱਕੜ ਨਾਲ ਢਕਿਆ ਹੋਇਆ ਹੈ;

ਪਦ ਅਰਥ ਕਲਾ = ਸੱਤਿਆ, ਤਾਕਤ (कला)। ਬੈਸੰਤਰੰ = ਅੱਗ (वैश्वानरः)। ਬੇਸਟੰ = (वेष्‍िटत) ਘੇਰਿਆ ਹੋਇਆ, ਢਕਿਆ ਹੋਇਆ।

SikhNet (Spanish)Su Poder soporta el Cielo y encierra el fuego dentro de la madera.

ਜੇਨ ਕਲਾ, ਸਸਿ ਸੂਰ ਨਖੵਤ੍ਰ ਜੋਤੵਿੰ; ਸਾਸੰ ਸਰੀਰ ਧਾਰਣੰ ॥

jen kalaa, sas soor nakhayatr jotayin; saasan sareer dhaaranan | Ang 1358

Sant Singh KhalsaHis Power supports the moon, the sun and the stars, and infuses light and breath into the body.
Manmohan SinghThe power with which He has supported the moon, the sun and the stars and has infused light and breath into the body.
Manmohan Singh (Punjabi)ਜਿਸ ਸ਼ਕਤੀ ਨਾਲ ਉਸ ਨੇ ਚੰਦਰਮਾ, ਸੂਰਜ ਅਤੇ ਤਾਰਿਆਂ ਨੂੰ ਥੰਮਿਆਂ ਹੋਇਆ ਹੈ ਅਤੇ ਦੇਹ ਅੰਦਰ ਨੂਰ ਅਤੇ ਸੁਆਸ ਫੂਕੇ ਹਨ।
Fareedkot Teekaਜਿਸ ਕੀ ਕਲਾ ਸੱਤਾ ਨੇ (ਸਸਿ) ਚੰਦ੍ਰਮਾ ਔ ਸੂਰਜ, (ਨਿਖਤ੍ਰ) ਤਾਰੇ (ਜੋਤਿ) ਪ੍ਰਕਾਸ਼ ਰੂਪ ਕੀਏ ਹੈਂ ਔ ਜਿਸ ਸਤਾ ਨੇ ਸਰੀਰ ਮੇਂ ਸ੍ਵਾਸ ਧਾਰਨ ਕਰੇ ਹੈਂ॥
Prof. Sahib Singhਜਿਸ ਪ੍ਰਭੂ ਨੇ ਆਪਣੀ ਤਾਕਤ ਨਾਲ ਚੰਦ੍ਰਮਾ ਸੂਰਜ ਤਾਰਿਆਂ ਵਿਚ ਆਪਣਾ ਪ੍ਰਕਾਸ਼ ਟਿਕਾਇਆ ਹੋਇਆ ਹੈ ਅਤੇ ਸਭ ਸਰੀਰਾਂ ਵਿਚ ਸੁਆਸ ਟਿਕਾਏ ਹੋਏ ਹਨ;

ਪਦ ਅਰਥ ਜੇਨ = ਜਿਸ ਨੇ (येन = by whom)। ਸਸਿ = ਚੰਦ੍ਰਮਾ (शशिन्)।ਸੂਰ = ਸੂਰਜ (सुर्य)। ਨਖ੍ਯ੍ਯਤ੍ਰ = ਤਾਰੇ (नक्षत्रां)। ਜੋਤ੍ਯ੍ਯਿੰ = (ज्योतिस्) ਪ੍ਰਕਾਸ਼। ਸਾਸੰ = ਸਾਹ (श्वासं)। ਸਰੀਰ = (शरीरं)।

SikhNet (Spanish)Su Poder soporta la luna, el sol y las estrellas, e infunde la luz y la respiración en el cuerpo.

ਜੇਨ ਕਲਾ. ਮਾਤ ਗਰਭ ਪ੍ਰਤਿਪਾਲੰ; ਨਹ ਛੇਦੰਤ. ਜਠਰ ਰੋਗਣਹ ॥

jen kalaa. maat garabh pratipaalan; neh chhedant. jatthar roganah | Ang 1359

Sant Singh KhalsaHis Power provides nourishment in the womb of the mother, and does not let disease strike.
Manmohan SinghThe power with which He has cherished the child in the mother's womb and allowed it not to be destroyed the child in the mother's womb and allowed it not to be destroyed by the belly diseases.
Manmohan Singh (Punjabi)ਜਿਸ ਸ਼ਕਤੀ ਦੁਆਰਾ, ਉਸ ਨੇ ਮਾਂ ਦੀ ਬੱਚੇਦਾਨੀ ਅੰਦਰ ਬਾਲ ਦੀ ਪਾਲਣਾ-ਪੋਸਣਾ ਕੀਤੀ ਹੈ ਅਤੇ ਪੇਟ ਦੀਆਂ ਬੀਮਾਰੀਆਂ ਨੂੰ ਇਸ ਨੂੰ ਨਾਸ ਕਰਨ ਨਹੀਂ ਦਿੱਤਾ।
Fareedkot Teekaਜਿਸ ਕਲਾ ਨੇ ਮਾਤਾ ਕੇ ਗਰਭ ਮੇਂ ਜੀਵ ਕੀ ਪ੍ਰਤਿਪਾਲਨਾ ਕਰੀ ਹੈ, ਪੁਨਾ ਤਿਸ ਉਦਰ ਕੀ ਜਠਰਾ ਅਗਨੀ ਰੂਪ ਰੋਗ ਤਿਸ ਕੋ ਨਹੀਂ (ਛੇਦੰਤ) ਕਾਟ ਸਕਤਾ ਹੈ ਅਰਥਾਤ ਜਲਾਇ ਨਹੀਂ ਸਕਤਾ॥
Prof. Sahib Singhਜਿਸ ਅਕਾਲ ਪੁਰਖ ਨੇ ਆਪਣੀ ਸੱਤਿਆ ਨਾਲ ਮਾਂ ਦੇ ਪੇਟ ਵਿਚ ਜੀਵਾਂ ਦੀ ਰਾਖੀ (ਦਾ ਪ੍ਰਬੰਧ ਕੀਤਾ ਹੋਇਆ ਹੈ), ਮਾਂ ਦੇ ਪੇਟ ਦੀ ਅੱਗ-ਰੂਪ ਰੋਗ ਜੀਵ ਦਾ ਨਾਸ ਨਹੀਂ ਕਰ ਸਕਦਾ।

ਪਦ ਅਰਥ ਜਠਰ = (जठरं = The womb) ਮਾਂ ਦਾ ਪੇਟ।

SikhNet (Spanish)Su Poder nutre el vientre de la madre y mantiene la enfermedad alejada.

ਤੇਨ ਕਲਾ. ਅਸਥੰਭੰ ਸਰੋਵਰੰ; ਨਾਨਕ. ਨਹ ਛਿਜੰਤਿ ਤਰੰਗ ਤੋਯਣਹ ॥੫੩॥

ten kalaa. asathanbhan sarovaran; naanak. neh chhijant tarang toyanah |53| Ang 1359

Sant Singh KhalsaHis Power holds back the ocean, O Nanak, and does not allow the waves of water to destroy the land. ||53||
Manmohan SinghWith the same power the Lord has restrained His oceans and permits not the water waves to destroy the land.
Manmohan Singh (Punjabi)ਉਸੇ ਹੀ ਸ਼ਕਤੀ ਨਾਲ ਸੁਆਮੀ ਨੇ ਆਪਣੇ ਸਮੁੰਦਰਾਂ ਨੂੰ ਰੋਕਿਆ ਹੋਇਆ ਹੈ ਅਤੇ ਪਾਣੀ ਦੀਆਂ ਲਹਿਰਾਂ ਨੂੰ ਧਰਤੀ ਨੂੰ ਨਾਸ ਨਹੀਂ ਕਰਨ ਦਿੱਤਾ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਸੀ ਵਾਹਿਗੁਰੂ ਕੀ (ਕਲਾ) ਸੱਤਾ ਨੇ (ਸਰੋਵਰੰ) ਸਮੁੰਦ੍ਰ ਕੋ (ਅਸਥੰਭੰ) ਇਸਥਿਤ ਕੀਆ ਹੈ ਔ ਤਿਸੀ ਕੇ ਭੈ ਕਰ (ਤੋਯਣਹ) ਜਲ ਕੇ (ਤਰੰਗ) ਲਹਿਰਾਂ ਕੋ ਡੁਬਾਇ ਕਰ ਕੇ (ਛਿਜੰਤਿ) ਨਾਸ ਨਹੀਂ ਕਰ ਸਕਤੀ॥☬ਐਸੀ ਕਲਾ ਵਾਲੇ ਕਾ ਸਰੂਪ ਕਿਆ ਹੈ ਤਿਸ ਪਰ ਕਹਿਤੇ ਹੈਂ:
Prof. Sahib Singhਹੇ ਨਾਨਕ! ਉਸ ਪ੍ਰਭੂ ਨੇ ਇਸ (ਸੰਸਾਰ-) ਸਰੋਵਰ ਨੂੰ ਆਪਣੀ ਤਾਕਤ ਨਾਲ ਆਸਰਾ ਦਿੱਤਾ ਹੋਇਆ ਹੈ, ਇਸ ਸਰੋਵਰ ਦੇ ਪਾਣੀ ਦੀਆਂ ਲਹਿਰਾਂ (ਜੀਵਾਂ ਦਾ) ਨਾਸ ਨਹੀਂ ਕਰ ਸਕਦੀਆਂ ॥੫੩॥

ਪਦ ਅਰਥ ਤੇਨ = (तेन = by him) ਉਸ ਨੇ। ਅਸਥੰਭੰ = (स्तम्भ), ਥੰਮ, ਸਹਾਰਾ; ਆਸਰਾ। ਤੋਯਣਹ = ਜਲ (तोयं) ॥੫੩॥

* ਭਾਵ: ਸੰਸਾਰ ਸਮੁੰਦਰ ਸਮਾਨ ਹੈ। ਇਸ ਵਿਚ ਅਨੇਕਾਂ ਵਿਕਾਰਾਂ ਦੀਆਂ ਲਹਿਰਾਂ ਉੱਠ ਰਹੀਆਂ ਹਨ। ਜਿਹੜਾ ਮਨੁੱਖ ਪਰਮਾਤਮਾ ਦਾ ਆਸਰਾ ਲੈਂਦਾ ਹੈ ਉਸ ਦੇ ਆਤਮਕ ਜੀਵਨ ਨੂੰ ਇਹ ਵਿਕਾਰ ਤਬਾਹ ਨਹੀਂ ਕਰ ਸਕਦੇ।

SikhNet (Spanish)Su Poder contiene al Océano, y no permite que las olas destruyan la tierra.(53)
Answers quote the Granth verbatim with Ang citations. AI commentary is not Gurbani and not a religious ruling.