ੴ

ਸਿੱਖਬਾਣੀ · SikhBani

ਏਕੋ ਜਪੀਐ ਮਨੈ ਮਾਹਿ ਇਕਸ ਕੀ ਸਰਣਾਇ ॥

eko japeeai manai maeh ikas kee saranaae
Guru Arjan Dev Ji ਗੁਰੂ ਅਰਜਨ ਦੇਵ ਜੀ · Raag Raamkalee · Ang 961 · 9 lines
Translations

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਸ਼ਾਹੀ।
SikhNet (Spanish)Mejl Guru Aryan, Quinto Canal Divino.

ਏਕੋ ਜਪੀਐ ਮਨੈ ਮਾਹਿ; ਇਕਸ ਕੀ ਸਰਣਾਇ ॥

eko japeeai manai maeh; ikas kee saranaae |

Sant Singh KhalsaMeditate on the One Lord within your mind, and enter the Sanctuary of the One Lord alone.
Manmohan SinghContempt thou but one Lord in thy mind and seek but the shelter of the one.
Manmohan Singh (Punjabi)ਕੇਵਲ ਇਕ ਪ੍ਰਭੂ ਦਾ ਹੀ ਤੂੰ ਆਪਣੇ ਚਿੱਤ ਅੰਦਰ ਸਿਮਰਨ ਕਰ ਅਤੇ ਇਕ ਦੀ ਹੀ ਪਨਾਹ ਲੈ।
Fareedkot Teekaਏਕ ਕੋ ਹੀ ਮਨ ਮੇਂ ਜਪੀਐ ਔ ਏਕ ਕੀ ਹੀ ਸਰੀਰ ਕਰ ਕੇ ਸਰਣਾਇ ਹੋਈਐ॥
Prof. Sahib Singhਇਕ ਪ੍ਰਭੂ ਨੂੰ ਹੀ ਮਨ ਵਿਚ ਧਿਆਉਣਾ ਚਾਹੀਦਾ ਹੈ, ਇਕ ਪ੍ਰਭੂ ਦੀ ਹੀ ਸਰਨ ਲੈਣੀ ਚਾਹੀਦੀ ਹੈ।

ਪਦ ਅਰਥ ਮਨੈ ਮਾਹਿ = ਮਨ ਹੀ ਵਿਚ।

SikhNet (Spanish)Aprecia en tu mente a Dios y busca siempre Su Refugio.

ਇਕਸੁ ਸਿਉ ਕਰਿ ਪਿਰਹੜੀ; ਦੂਜੀ ਨਾਹੀ ਜਾਇ ॥

eikas siau kar piraharree; doojee naahee jaae |

Sant Singh KhalsaBe in love with the One Lord; there is no other at all.
Manmohan SinghContract thou love with the one Lord Without Him there is not another place.
Manmohan Singh (Punjabi)ਤੂੰ ਇਕ ਪ੍ਰਭੂ ਨਾਲ ਹੀ ਪ੍ਰੇਮ ਗੰਢ। ਉਸ ਦੇ ਬਗੈਰ ਹੋਰ ਕੋਈ ਥਾਂ ਨਹੀਂ।
Fareedkot Teekaਇਕ ਨਾਲ ਹੀ ਬਾਣੀ ਕਰ ਕੇ ਪ੍ਰੀਤੀ ਕਰੋ ਔਰ ਦੂਜੀ ਕੋਈ ਜਗਾ ਨਹੀਂ ਹੈ॥
Prof. Sahib Singhਹੇ ਮਨ! ਇਕ ਪ੍ਰਭੂ ਨਾਲ ਹੀ ਪ੍ਰੇਮ ਪਾ, ਉਸ ਤੋਂ ਬਿਨਾ ਹੋਰ ਕੋਈ ਥਾਂ ਟਿਕਾਣਾ ਨਹੀਂ ਹੈ।

ਪਦ ਅਰਥ ਪਿਰਹੜੀ = ਪ੍ਰੇਮ। ਜਾਇ = ਥਾਂ।

SikhNet (Spanish)Ama sólo a tu Único Señor, pues no hay otro lugar más adonde puedas ir.

ਇਕੋ ਦਾਤਾ ਮੰਗੀਐ; ਸਭੁ ਕਿਛੁ ਪਲੈ ਪਾਇ ॥

eiko daataa mangeeai; sabh kichh palai paae |

Sant Singh KhalsaBeg from the One Lord, the Great Giver, and you will be blessed with everything.
Manmohan SinghBeg thou the one Munificent Master and thou shalt be blessed with everything.
Manmohan Singh (Punjabi)ਤੂੰ ਇਕ ਦਾਤਾਰ ਸੁਆਮੀ ਦੀ ਹੀ ਜਾਚਨਾ ਕਰ ਅਤੇ ਤੈਨੂੰ ਸਾਰਾ ਕੁਝ ਪ੍ਰਾਪਤ ਹੋ ਜਾਵੇਗਾ।
Fareedkot Teekaਇਕੋ ਦਾਤਾ ਹੀ ਸਦੀਵ ਮੰਗੀਐ ਜਿਸ ਤੇ ਸਭ ਕੁਛ ਪਲੈ ਪੈ ਜਾਏ॥
Prof. Sahib Singhਇਕ ਪ੍ਰਭੂ ਦਾਤੇ ਪਾਸੋਂ ਹੀ ਮੰਗਣਾ ਚਾਹੀਦਾ ਹੈ, ਹਰੇਕ ਚੀਜ਼ ਉਸੇ ਪਾਸੋਂ ਮਿਲਦੀ ਹੈ।

ਪਦ ਅਰਥ ਪਲੈ ਪਾਇ = ਮਿਲਦਾ ਹੈ। ਸਭੁ ਕਿਛੁ = ਹਰੇਕ ਚੀਜ਼।

SikhNet (Spanish)Ve y busca a tu Dios Todo Bondadoso para que seas bendecido y conserves a tu Señor enaltecido en tu cuerpo

ਮਨਿ ਤਨਿ ਸਾਸਿ ਗਿਰਾਸਿ; ਪ੍ਰਭੁ ਇਕੋ ਇਕੁ ਧਿਆਇ ॥

man tan saas giraas; prabh iko ik dhiaae |

Sant Singh KhalsaIn your mind and body, with each breath and morsel of food, meditate on the One and only Lord God.
Manmohan SinghWithin thy mind and body, meditate thou on the one Lord alone with every breath and morsel of thine.
Manmohan Singh (Punjabi)ਆਪਣੇ ਚਿੱਤ ਅਤੇ ਸਰੀਰ ਅੰਦਰ ਤੂੰ ਆਪਣੇ ਹਰ ਸੁਆਸ ਦੇ ਬੁਰਕੀ ਨਾਲ ਸਿਰਫ ਇਕ ਸੁਆਮੀ ਦਾ ਹੀ ਸਿਮਰਨ ਕਰ।
Fareedkot Teekaਮਨ ਤਨ ਸ੍ਵਾਸ ਸ੍ਵਾਸ ਇਕ ਪ੍ਰਭੂ ਕੋ ਹੀ ਅਦੁਤੀ ਜਾਨ ਕੈ ਧਿਆਈਐ॥
Prof. Sahib Singhਮਨ ਦੀ ਰਾਹੀਂ ਸਰੀਰ ਦੀ ਰਾਹੀਂ ਸੁਆਸ ਸੁਆਸ ਖਾਂਦਿਆਂ ਪੀਂਦਿਆਂ ਇਕ ਪ੍ਰਭੂ ਨੂੰ ਹੀ ਸਿਮਰ।

ਪਦ ਅਰਥ ਗਿਰਾਸਿ = ਗਿਰਾਹੀ ਦੇ ਨਾਲ, ਖਾਂਦਿਆਂ ਪੀਂਦਿਆਂ।

SikhNet (Spanish)y en tu mente a cada momento; contempla únicamente al Uno solo.

ਅੰਮ੍ਰਿਤੁ ਨਾਮੁ ਨਿਧਾਨੁ ਸਚੁ; ਗੁਰਮੁਖਿ ਪਾਇਆ ਜਾਇ ॥

amrit naam nidhaan sach; guramukh paaeaa jaae |

Sant Singh KhalsaThe Gurmukh obtains the true treasure, the Ambrosial Naam, the Name of the Lord.
Manmohan SinghThe true treasure of the Name-Nectar, is obtained by the Guru's grace.
Manmohan Singh (Punjabi)ਨਾਮ-ਸੁਧਾਰਸ ਦਾ ਸੱਚਾ ਖਜ਼ਾਨਾ, ਗੁਰਾਂ ਦੀ ਦਇਆ ਦੁਆਰਾ ਪ੍ਰਾਪਤ ਹੁੰਦਾ ਹੈ।
Fareedkot Teekaਅੰਮ੍ਰਿਤ ਜੋ ਨਾਮ ਨਿਧੋਂ ਕਾ ਘਰ ਹੈ, ਸੋ ਨਿਸਚੇ ਕਰ ਕੇ ਗੁਰੋਂ ਦ੍ਵਾਰੇ ਪਾਇਆ ਜਾਤਾ ਹੈ॥
Prof. Sahib Singhਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਸਦਾ ਕਾਇਮ ਰਹਿਣ ਵਾਲਾ ਖ਼ਜ਼ਾਨਾ ਗੁਰੂ ਦੀ ਰਾਹੀਂ ਹੀ ਮਿਲਦਾ ਹੈ।

ਪਦ ਅਰਥ ਨਿਧਾਨੁ = ਖ਼ਜ਼ਾਨਾ। ਸਚੁ = ਸਦਾ-ਥਿਰ ਰਹਿਣ ਵਾਲਾ। ਗੁਰਮੁਖਿ = ਗੁਰੂ ਦੀ ਰਾਹੀਂ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ

SikhNet (Spanish)El Tesoro del Néctar del Nombre, sí la Verdad del Señor, es recibida a través del Guru.

ਵਡਭਾਗੀ ਤੇ ਸੰਤ ਜਨ; ਜਿਨ ਮਨਿ ਵੁਠਾ ਆਇ ॥

vaddabhaagee te sant jan; jin man vutthaa aae |

Sant Singh KhalsaVery fortunate are those humble Saints, within whose minds the Lord has come to abide.
Manmohan SinghVery fortunate are the saintly persons, within whose mind the Lord has come to abide.
Manmohan Singh (Punjabi)ਭਾਰੇ ਨਸੀਬਾਂ ਵਾਲੇ ਹਨ ਉਹ ਸਾਧ-ਸਰੂਪ-ਪੁਰਸ਼, ਜਿਨ੍ਹਾਂ ਦੇ ਹਿਰਦੇ ਅੰਦਰ ਸਾਹਿਬ ਆ ਕੇ ਵੱਸ ਗਿਆ ਹੈ।
Fareedkot Teekaਜੋ ਸੰਤ ਜਨ ਵਡੇ ਭਾਗਾਂ ਵਾਲੇ ਹੈਂ ਜਿਨ ਕੇ ਮਨ ਮੇਂ ਭਗਵਤ ਕਾ ਨਾਮ ਆਇ ਵਸਿਆ ਹੈ॥
Prof. Sahib Singhਉਹ ਗੁਰਮੁਖਿ ਬੰਦੇ ਬੜੇ ਭਾਗਾਂ ਵਾਲੇ ਹਨ ਜਿਨ੍ਹਾਂ ਦੇ ਮਨ ਵਿਚ ਪ੍ਰਭੂ ਆ ਵੱਸਦਾ ਹੈ।

ਪਦ ਅਰਥ ਵਡਭਾਗੀ = ਵੱਡੇ ਭਾਗਾਂ ਵਾਲੇ। ਮਨਿ = ਮਨ ਵਿਚ। ਵੁਠਾ = ਵੱਸਿਆ।

SikhNet (Spanish)Oh, bendito, bendito es el Santo, pues a su mente llega Dios.

ਜਲਿ ਥਲਿ ਮਹੀਅਲਿ ਰਵਿ ਰਹਿਆ; ਦੂਜਾ ਕੋਈ ਨਾਹਿ ॥

jal thal maheeal rav rahiaa; doojaa koee naeh |

Sant Singh KhalsaHe is pervading and permeating the water, the land and the sky; there is no other at all.
Manmohan SinghGod is pervading the ocean, land, nether world and sky and there is not another.
Manmohan Singh (Punjabi)ਵਾਹਿਗੁਰੂ ਸਮੁੰਦਰ, ਧਰਤੀ ਪਾਤਾਲ ਅਤੇ ਆਕਾਸ਼ ਅੰਦਰ ਵਿਆਪਕ ਹੋ ਰਿਹਾ ਹੈ ਅਤੇ ਉਸ ਤੋਂ ਸਿਵਾਏ ਹੋਰ ਕੋਈ ਹੈ ਹੀ ਨਹੀਂ।
Fareedkot Teekaਜਲ ਅਸਥਲ ਔ ਪ੍ਰਿਥ੍ਵੀ ਅਕਾਸ ਮੇਂ ਏਕ ਹੀ ਵਿਆਪ ਰਹਾ ਹੈ ਦੂਸ੍ਰਾ ਹੋਰ ਕੋਈ ਨਹੀਂ ਹੈ॥
Prof. Sahib Singhਪ੍ਰਭੂ ਜਲ ਵਿਚ ਧਰਤੀ ਵਿਚ ਆਕਾਸ਼ ਵਿਚ (ਹਰ ਥਾਂ) ਮੌਜੂਦ ਹੈ, ਉਸ ਤੋਂ ਬਿਨਾ (ਕਿਤੇ ਭੀ) ਕੋਈ ਹੋਰ ਨਹੀਂ ਹੈ।

ਪਦ ਅਰਥ ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉਤੇ, ਧਰਤੀ ਦੇ ਉਪਰ, ਆਕਾਸ਼ ਵਿਚ।

SikhNet (Spanish)Él está fundido en el agua, en la tierra y en los espacios inferiores, oh, no hay nadie más.

ਨਾਮੁ ਧਿਆਈ ਨਾਮੁ ਉਚਰਾ; ਨਾਨਕ ਖਸਮ ਰਜਾਇ ॥੨॥

naam dhiaaee naam ucharaa; naanak khasam rajaae |2|

Sant Singh KhalsaMeditating on the Naam, and chanting the Naam, Nanak abides in the Will of his Lord and Master. ||2||
Manmohan SinghIn the Lord's will, Nanak contemplates the Name and the Name he utters.
Manmohan Singh (Punjabi)ਸੁਆਮੀ ਦੀ ਰਜ਼ਾ ਅੰਦਰ, ਨਾਨਕ ਨਾਮ ਨੂੰ ਸਿਮਰਦਾ ਹੈ ਅਤੇ ਨਾਮ ਦਾ ਹੀ ਉਚਾਰਨ ਕਰਦਾ ਹੈ।
Fareedkot Teekaਤਿਸੀ ਕੇ ਨਾਮ ਕਾ ਧਿਆਈ ਹੂਆ ਹੂੰ ਤਿਸੀ ਕੇ ਨਾਮ ਕੋ ਰਸਨਾ ਕਰ ਕੇ ਉਚਾਰਤਾ ਹੂੰ। ਸ੍ਰੀ ਗੁਰੂ ਜੀ ਕਹਿਤੇ ਹੈਂ: ਤਿਸੀ ਖਸਮ ਕੀ ਆਗ੍ਯਾ ਮਾਨਤਾ ਹੂੰ॥੨॥
Prof. Sahib Singhਹੇ ਨਾਨਕ! (ਅਰਦਾਸ ਕਰ ਕਿ) ਮੈਂ ਵੀ ਉਸ ਪ੍ਰਭੂ ਦਾ ਨਾਮ ਸਿਮਰਾਂ, ਨਾਮ (ਮੂੰਹ ਨਾਲ) ਉਚਾਰਾਂ ਤੇ ਉਸ ਖਸਮ-ਪ੍ਰਭੂ ਦੀ ਰਜ਼ਾ ਵਿਚ ਰਹਾਂ ॥੨॥
SikhNet (Spanish)Tal ha sido la Voluntad del Señor, ahora contemplo y recito Su Nombre.(2)
Answers quote the Granth verbatim with Ang citations. AI commentary is not Gurbani and not a religious ruling.