ੴ

ਸਿੱਖਬਾਣੀ · SikhBani

Ang 961

Sri Guru Granth Sahib · Raag Raamkalee · 8 shabads, 47 lines
Translations
Shabad Guru Arjan Dev Ji Raag Raamkalee continued from Ang 960

ਅੰਮ੍ਰਿਤ ਬਾਣੀ ਸਤਿਗੁਰ ਪੂਰੇ ਕੀ; ਜਿਸੁ ਕਿਰਪਾਲੁ ਹੋਵੈ. ਤਿਸੁ ਰਿਦੈ ਵਸੇਹਾ ॥

amrit baanee satigur poore kee; jis kirapaal hovai. tis ridai vasehaa |

Sant Singh KhalsaThe Word of the Perfect True Guru's Bani is Ambrosial Nectar; it dwells in the heart of one who is blessed by the Guru's Mercy.
Manmohan SinghAmbrosial is the word of the perfect True Guru. It abides within the mind of him, to whom the Guru is compassionate.
Manmohan Singh (Punjabi)ਅੰਮ੍ਰਿਤ-ਮਈ ਹੈ ਪੂਰਨ ਸੱਚੇ ਗੁਰਦੇਵ ਜੀ ਦੀ ਗੁਰਬਾਣੀ। ਇਹ ਉਸ ਦੇ ਹਿਰਦੇ ਅੰਦਰ ਵਸਦੀ ਹੈ, ਜਿਸ ਉੱਤੇ ਗੁਰੂ ਜੀ ਮਿਹਰਬਾਨ ਹਨ।
Fareedkot Teekaਸਤਗੁਰੂ ਪੂਰੇ ਕੀ ਬਾਣੀ ਅੰਮ੍ਰਿਤ ਸਰੂਪ ਹੈ। ਜਿਸ ਪਰ ਪਰਮੇਸਰ ਕਿਰਪਾਲ ਹੋਵੈ ਤਿਸ ਕੇ ਰਿਦੇ ਮੈਂ ਗੁਰੋਂ ਕੀ ਬਾਣੀ ਬਸਤੀ ਹੈ॥
Prof. Sahib Singhਪੂਰੇ ਗੁਰੂ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ ਉਸ ਮਨੁੱਖ ਦੇ ਹਿਰਦੇ ਵਿਚ ਵੱਸਦੀ ਹੈ ਜਿਸ ਉਤੇ ਗੁਰੂ ਮੇਹਰ ਕਰੇ।

ਪਦ ਅਰਥ ਅੰਮ੍ਰਿਤ ਬਾਣੀ = ਆਤਮਕ ਜੀਵਨ ਦੇਣ ਵਾਲੀ ਬਾਣੀ।

SikhNet (Spanish)La Palabra del Bani del Guru Perfecto es Néctar Ambrosial y habita en el corazón de quien ha sido bendecido con la Misericordia del Guru.

ਆਵਣ ਜਾਣਾ. ਤਿਸ ਕਾ ਕਟੀਐ; ਸਦਾ ਸਦਾ ਸੁਖੁ ਹੋਹਾ ॥੨॥

aavan jaanaa. tis kaa katteeai; sadaa sadaa sukh hohaa |2|

Sant Singh KhalsaHis coming and going in reincarnation is ended; forever and ever, he is at peace. ||2||
Manmohan SinghHis comings and goings end and for ever and aye he abides in peace.
Manmohan Singh (Punjabi)ਉਸ ਤੋਂ ਆਉਣੇ ਅਤੇ ਜਾਣੇ ਮੁੱਕ ਜਾਂਦੇ ਹਨ ਅਤੇ ਸਦੀਵ ਤੇ ਹਮੇਸ਼ਾਂ ਲਈ ਉਹ ਆਰਾਮ ਅੰਦਰ ਰਹਿੰਦਾ ਹੈ।
Fareedkot Teekaਤਿਸ ਕਾ ਜਨਮ ਮਰਣ ਕਟੀਤਾ ਹੈ, ਤਿਸੀ ਕੋ ਸਦਾ ਸਦਾ ਹੀ ਸੁਖ ਹੋਤਾ ਹੈ॥੨॥
Prof. Sahib Singhਉਸ ਮਨੁੱਖ ਦਾ ਜਨਮ ਮਰਨ ਦੇ ਗੇੜ ਮੁੱਕ ਜਾਂਦਾ ਹੈ, ਉਸ ਨੂੰ ਸਦਾ ਹੀ ਸੁਖ ਪ੍ਰਾਪਤ ਹੁੰਦਾ ਹੈ ॥੨॥
SikhNet (Spanish)Sus reencarnaciones terminan, viviendo para siempre en Paz.(2)

Open this shabad (14 lines, Angs 960-961) →

Shabad Guru Arjan Dev Ji Raag Raamkalee

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਜੋ ਤੁਧੁ ਭਾਣਾ ਜੰਤੁ; ਸੋ ਤੁਧੁ ਬੁਝਈ ॥

jo tudh bhaanaa jant; so tudh bujhee |

Sant Singh KhalsaHe alone understands You, Lord, with whom You are pleased.
Manmohan SinghThat begin alone understands Thee, O Lord, with whom Thou art pleased.
Manmohan Singh (Punjabi)ਕੇਵਲ ਉਹ ਜੀਵ ਹੀ ਤੈਨੂੰ ਸਮਝਦਾ ਹੈ, ਹੇ ਸੁਆਮੀ! ਜਿਹੜਾ ਤੈਨੂੰ ਚੰਗਾ ਲਗਦਾ ਹੈ।
Fareedkot Teekaਹੇ ਹਰਿ! ਜੋ ਜੀਵ ਤੇਰੇ ਕੋ ਭਾਇਆ ਹੈ, ਸੋਈ ਤੁਝ ਕੋ ਜਾਨਤਾ ਹੈ॥
Prof. Sahib Singhਹੇ ਪ੍ਰਭੂ! ਜੇਹੜਾ ਜੀਵ ਤੈਨੂੰ ਪਿਆਰਾ ਲੱਗਦਾ ਹੈ, ਉਹ ਤੇਰੇ ਨਾਲ ਸਾਂਝ ਪਾ ਲੈਂਦਾ ਹੈ।

ਪਦ ਅਰਥ ਤੁਧੁ = ਤੈਨੂੰ। ਭਾਣਾ = ਪਿਆਰਾ ਲੱਗਾ। ਬੁਝਈ = ਸਮਝਦਾ ਹੈ, ਸਾਂਝ ਪਾ ਲੈਂਦਾ ਹੈ।

SikhNet (Spanish)Sólo Te podrá encontrar, oh Dios, aquél con quien estás complacido.

ਜੋ ਤੁਧੁ ਭਾਣਾ ਜੰਤੁ; ਸੁ ਦਰਗਹ ਸਿਝਈ ॥

jo tudh bhaanaa jant; su daragah sijhee |

Sant Singh KhalsaHe alone is approved in the Court of the Lord, with whom You are pleased.
Manmohan SinghThe being, whom Thou lovest, O God; he is exonerated in Thy court.
Manmohan Singh (Punjabi)ਜਿਸ ਜੀਵ ਨੂੰ ਤੂੰ ਪਿਆਰ ਕਰਦਾ ਹੈ, ਹੇ ਵਾਹਿਗੁਰੂ ਉਹ ਤੇਰੇ ਦਰਬਾਰ ਅੰਦਰ ਸੁਰਖਰੂ ਥੀ ਵੰਝਦਾ ਹੈ।
Fareedkot Teekaਜੋ ਜੀਵ ਤੇਰੇ ਕੋ ਭਾਇਆ ਹੈ, ਸੋ ਦਰਗਾਹਿ ਮੈਂ ਸਿਝਿਆ ਹੈ, ਭਾਵ ਸੁਖ ਸਹਤ ਹੂਆ ਹੈ॥
Prof. Sahib Singhਉਹ (ਜੀਵਨ-ਸਫ਼ਰ ਵਿਚ) ਕਾਮਯਾਬ (ਹੋ ਕੇ) ਤੇਰੀ ਹਜ਼ੂਰੀ ਵਿਚ ਪਹੁੰਚਦਾ ਹੈ।

ਪਦ ਅਰਥ ਸਿਝਈ = ਕਾਮਯਾਬ ਹੋ ਜਾਂਦਾ ਹੈ।

SikhNet (Spanish)Aquél con quien Estás complacido, es colmado de satisfacción en la Corte del Señor.

ਜਿਸ ਨੋ ਤੇਰੀ ਨਦਰਿ; ਹਉਮੈ ਤਿਸੁ ਗਈ ॥

jis no teree nadar; haumai tis gee |

Sant Singh KhalsaEgotism is eradicated, when You bestow Your Grace.
Manmohan SinghHe, on whom is Thine grace, O Master; his ego is stilled.
Manmohan Singh (Punjabi)ਜੀਹਦੇ ਉੱਤੇ ਤੇਰੀ ਮਿਹਰ ਹੈ, ਹੇ ਮਾਲਕ! ਉਸ ਦੀ ਹੰਗਤਾ ਨਵਿਰਤ ਹੋ ਜਾਂਦੀ ਹੈ।
Fareedkot Teekaਜਿਸ ਕੋ ਤੇਰੀ ਕ੍ਰਿਪਾ ਦ੍ਰਿਸਟਿ ਪ੍ਰਾਪਤਿ ਹੂਈ ਹੈ ਤਿਸ ਕੀ ਹਉਮੈ ਚਲੀ ਗਈ ਹੈ॥
Prof. Sahib Singhਜਿਸ ਉਤੇ ਤੇਰੀ ਮੇਹਰ ਦੀ ਨਜ਼ਰ ਹੋਵੇ, ਉਸ ਦਾ ਆਪਾ-ਭਾਵ ਦੂਰ ਹੋ ਜਾਂਦਾ ਹੈ।

ਪਦ ਅਰਥ ਤਿਸੁ = ਉਸ ਦੀ। ਹਉਮੈ = ਮੈਂ ਮੈਂ, ਅਹੰਕਾਰ, ਆਪਾ-ਭਾਵ, ਖ਼ੁਦ-ਗ਼ਰਜ਼ੀ।

SikhNet (Spanish)Aquél sobre quien reside Tu Misericordia, oh Dios, es liberado de la idea del yo.

ਜਿਸ ਨੋ. ਤੂ ਸੰਤੁਸਟੁ; ਕਲਮਲ ਤਿਸੁ ਖਈ ॥

jis no. too santusatt; kalamal tis khee |

Sant Singh KhalsaSins are erased, when You are thoroughly pleased.
Manmohan SinghHe, with whom Thou art pleased, O Lord; his sins are effaced.
Manmohan Singh (Punjabi)ਜੀਹਦੇ ਨਾਲ ਤੂੰ ਪ੍ਰਸੰਨ ਹੈਂ, ਹੇ ਸਾਈਂ! ਉਸਦੇ ਪਾਪ ਕੱਟੇ ਜਾਂਦੇ ਹਨ।
Fareedkot Teekaਜਿਸ ਕੋ ਤੁਮ ਪ੍ਰਸੰਨ ਹੂਏ ਹੋ ਤਿਸ ਕੇ ਪਾਪੋਂ ਕੀ ਸਮਗ੍ਰੀ ਨਸ਼ਟ ਹੂਈ ਹੈ॥
Prof. Sahib Singhਜਿਸ ਉਤੇ ਤੂੰ ਖ਼ੁਸ਼ ਹੋ ਜਾਏਂ ਉਸ ਦੇ ਸਾਰੇ ਪਾਪ ਮੁੱਕ ਜਾਂਦੇ ਹਨ।

ਪਦ ਅਰਥ ਸੰਤੁਸਟੁ = ਪ੍ਰਸੰਨ। ਕਲਮਲ = ਪਾਪ। ਖਈ = ਨਾਸ ਹੋ ਗਏ।

SikhNet (Spanish)Aquél a quien Tú bendices, es purgado de todos sus errores.

ਜਿਸ ਕੈ ਸੁਆਮੀ ਵਲਿ; ਨਿਰਭਉ ਸੋ ਭਈ ॥

jis kai suaamee val; nirbhau so bhee |

Sant Singh KhalsaOne who has the Lord Master on his side, becomes fearless.
Manmohan SinghHe, one whose side the Lord is, becomes fearless.
Manmohan Singh (Punjabi)ਜੀਹਦੇ ਪੱਖ ਉੱਤੇ ਪ੍ਰਭੂ ਹੈ, ਉਹ ਨਿਡਰ ਹੋ ਵੰਝਦਾ ਹੈ।
Fareedkot Teekaਹੇ ਸੁਆਮੀ! ਜਿਸ ਕੇ ਵਲ ਤੁਸੀ ਹੂਏ ਹੋ ਸੋ ਤਿਸ ਪੁਰਸ਼ ਕੀ ਬੁਧੀ ਨਿਰਭਉ ਹੂਈ ਹੈ॥
Prof. Sahib Singhਮਾਲਕ-ਪ੍ਰਭੂ ਜਿਸ ਮਨੁੱਖ ਦੇ ਪੱਖ ਤੇ ਹੋਵੇ, ਉਹ (ਦੁਨੀਆ ਦੇ ਡਰ-ਸਹਿਮਾਂ ਵਲੋਂ) ਨਿਡਰ ਹੋ ਜਾਂਦਾ ਹੈ।

ਪਦ ਅਰਥ ਵਲਿ = ਪੱਖ ਤੇ।

SikhNet (Spanish)Aquél a quien Apoyas, se vuelve intrépido.

ਜਿਸ ਨੋ. ਤੂ ਕਿਰਪਾਲੁ; ਸਚਾ ਸੋ ਥਿਅਈ ॥

jis no. too kirapaal; sachaa so thiaee |

Sant Singh KhalsaOne who is blessed with Your Mercy, becomes truthful.
Manmohan SinghHe, unto whom Thou art merciful. O Master is rendered truthful.
Manmohan Singh (Punjabi)ਜੀਹਦੇ ਉਤੇ ਤੂੰ ਮਿਹਰਬਾਨ ਹੈ, ਹੇ ਮਾਲਕ! ਉਹ ਸਤਿਵਾਦੀ ਥੀ ਵੰਞਦਾ ਹੈ।
Fareedkot Teekaਜਿਸ ਕੋ ਤੁਮ ਕ੍ਰਿਪਾਲ ਹੂਏ ਹੋ ਸੋ ਸਚਾ ਹੂਆ ਹੈ॥
Prof. Sahib Singhਹੇ ਪ੍ਰਭੂ! ਜਿਸ ਉਤੇ ਤੂੰ ਦਿਆਲ ਹੋਵੇਂ, ਉਹ (ਮਾਇਆ ਦੇ ਹੱਲਿਆਂ ਅੱਗੇ) ਅਡੋਲ ਹੋ ਜਾਂਦਾ ਹੈ।

ਪਦ ਅਰਥ ਥਿਅਈ = ਹੋ ਜਾਂਦਾ ਹੈ। ਸਚਾ = ਅਡੋਲ-ਚਿੱਤ।

SikhNet (Spanish)Aquél sobre quien posas Tu Gracia, se vuelve eterno.

ਜਿਸ ਨੋ ਤੇਰੀ ਮਇਆ; ਨ ਪੋਹੈ ਅਗਨਈ ॥

jis no teree meaa; na pohai aganee |

Sant Singh KhalsaOne who is blessed with Your Kindness, is not touched by fire.
Manmohan SinghHe, on whom is Thine mercy, O Lord; him fire touches not.
Manmohan Singh (Punjabi)ਜੀਹਦੇ ਉੱਤੇ ਤੇਰੀ ਰਹਿਮਤ ਹੈ, ਹੇ ਸੁਆਮੀ! ਉਸ ਨੂੰ ਅੱਗ ਛੂੰਹਦੀ ਹੀ ਨਹੀਂ।
Fareedkot Teekaਜਿਸ ਕੋ ਤੇਰੀ ਕ੍ਰਿਪਾ ਹੂਈ ਹੈ ਤ੍ਰਿਸ਼ਨਾ ਅਗਨੀ ਤਿਸ ਕੋ ਨਹੀਂ ਬਿਆਪਤੀ॥
Prof. Sahib Singhਜਿਸ ਉਤੇ ਮੇਹਰ ਹੋਵੇ ਉਸ ਨੂੰ (ਮਾਇਆ ਦੀ) ਅੱਗ ਪੋਹ ਹੀ ਨਹੀਂ ਸਕਦੀ।

ਪਦ ਅਰਥ ਮਇਆ = ਦਇਆ। ਅਗਨਈ = (ਵਿਕਾਰਾਂ ਦੀ) ਅੱਗ।

SikhNet (Spanish)Aquél que está a Tu favor, a él el fuego del deseo no lo toca.

ਤਿਸ ਨੋ ਸਦਾ ਦਇਆਲੁ; ਜਿਨਿ ਗੁਰ ਤੇ ਮਤਿ ਲਈ ॥੭॥

tis no sadaa deaal; jin gur te mat lee |7|

Sant Singh KhalsaYou are forever Merciful to those who are receptive to the Guru's Teachings. ||7||
Manmohan SinghThou, O God, art ever compassionate to him, who receives instruction from the Guru.
Manmohan Singh (Punjabi)ਤੂੰ, ਹੇ ਵਾਹਿਗੁਰੂ! ਉਸ ਉੱਤੇ ਸਦੀਵ ਹੀ ਮਇਆਵਾਨ ਹੈਂ, ਜੋ ਗੁਰੂ ਮਹਾਰਾਜ ਜੀ ਤੋਂ ਸਿਖੱਮਤ ਲੈਂਦਾ ਹੈ।
Fareedkot Teekaਜਿਸ ਨੇ ਗੁਰੋਂ ਤੇ ਤੇਰੀ ਸਿਖ੍ਯਾ ਲਈ ਹੈ ਤਿਸ ਕੋ ਸਦਾ ਤੇਰੀ ਦਿਆਲਤਾ ਹੈ॥੭॥
Prof. Sahib Singhਪਰ, (ਹੇ ਪ੍ਰਭੂ!) ਤੂੰ ਉਸੇ ਉਤੇ ਸਦਾ ਦਿਆਲ ਹੈਂ, ਜਿਸ ਨੇ ਗੁਰੂ ਪਾਸੋਂ (ਮਨੁੱਖਾ ਜੀਵਨ ਜੀਊਣ ਦੀ) ਅਕਲ ਸਿੱਖੀ ॥੭॥

ਪਦ ਅਰਥ ਜਿਨਿ = ਜਿਸ (ਮਨੁੱਖ) ਨੇ। ਮਤਿ = ਅਕਲ। ਤਿਸ ਨੋ = {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ}। ਤੇ = ਤੋਂ ॥੭॥

SikhNet (Spanish)Sí, Tú eres siempre Magnánimo con aquél que recibe la Enseñanza del Guru.(7)

Open this shabad →

Shabad Guru Arjan Dev Ji Raag Raamkalee

ਸਲੋਕ ਮਃ ੫ ॥

salok mahalaa 5 |

Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਸ਼ਾਹੀ।
SikhNet (Spanish)Slok, Mejl Guru Aryan, Quinto Canal Divino.

ਕਰਿ ਕਿਰਪਾ ਕਿਰਪਾਲ; ਆਪੇ ਬਖਸਿ ਲੈ ॥

kar kirapaa kirapaal; aape bakhas lai |

Sant Singh KhalsaPlease grant Your Grace, O Merciful Lord; please forgive me.
Manmohan SinghO Merciful Master, show Thou mercy unto me and Thyself grant me pardon.
Manmohan Singh (Punjabi)ਹੇ ਮਿਹਰਬਾਨ ਮਾਲਕ! ਤੂੰ ਮੇਰੇ ਉੱਤੇ ਮਿਹਰ ਧਾਰ, ਅਤੇ ਖੁਦ ਹੀ ਮੈਨੂੰ ਮੁਆਫੀ ਬਖਸ਼।
Fareedkot Teekaਹੇ ਕਿਰਪਾਲ! ਹਮਾਰੇ ਪਰ ਕਿਰਪਾ ਕਰ ਆਪ ਹੀ ਤੂੰ ਹਮਾਰੇ ਅਪਰਾਧ ਬਖਸ਼ ਲੈ॥
Prof. Sahib Singhਹੇ ਕਿਰਪਾਲ (ਪ੍ਰਭੂ)! ਮੇਹਰ ਕਰ, ਤੇ ਤੂੰ ਆਪ ਹੀ ਮੈਨੂੰ ਬਖ਼ਸ਼ ਲੈ,

ਪਦ ਅਰਥ ਆਪੇ = ਆਪ ਹੀ।

SikhNet (Spanish)Oh Dios, bendíceme con Tu Misericordia y perdona mis errores,

ਸਦਾ ਸਦਾ ਜਪੀ ਤੇਰਾ ਨਾਮੁ; ਸਤਿਗੁਰ ਪਾਇ ਪੈ ॥

sadaa sadaa japee teraa naam; satigur paae pai |

Sant Singh KhalsaForever and ever, I chant Your Name; I fall at the feet of the True Guru.
Manmohan SinghFalling at the feet of the True Guru, ever, ever, contemplate I Thine Name.
Manmohan Singh (Punjabi)ਸੱਚੇ ਗੁਰਾਂ ਦੇ ਪੈਰੀਂ ਪੈ ਕੇ ਮੈਂ ਹਮੇਸ਼ਾਂ ਹਮੇਸ਼ਾਂ ਹੀ ਤੇਰੇ ਨਾਮ ਦਾ ਸਿਮਰਨ ਕਰਦਾ ਹਾਂ।
Fareedkot Teekaਸਤਿਗੁਰੋਂ ਕੀ ਪੈਰੀ ਪੈਕੇ ਸਦਾ ਸਦਾ ਤੇਰਾ ਨਾਉਂ ਜਪੀਏ॥
Prof. Sahib Singhਸਤਿਗੁਰੂ ਦੇ ਚਰਨਾਂ ਉਤੇ ਢਹਿ ਕੇ ਮੈਂ ਸਦਾ ਹੀ ਤੇਰਾ ਨਾਮ ਜਪਦਾ ਰਹਾਂ।

ਪਦ ਅਰਥ ਜਪੀ = ਜਪੀਂ, ਮੈਂ ਜਪਾਂ। ਪਾਇ = ਪੈਰਾਂ ਤੇ।

SikhNet (Spanish)para que pueda contemplar siempre Tu Nombre, postrándome a los Pies del Guru.

ਮਨ ਤਨ ਅੰਤਰਿ ਵਸੁ; ਦੂਖਾ ਨਾਸੁ ਹੋਇ ॥

man tan antar vas; dookhaa naas hoe |

Sant Singh KhalsaPlease, dwell within my mind and body, and end my sufferings.
Manmohan SinghAbide Thou, O Lord, within my mind and body, that my suffering may cease.
Manmohan Singh (Punjabi)ਤੂੰ ਮੇਰੇ ਚਿੱਤ ਅਤੇ ਸਰੀਰ ਅੰਦਰ ਨਿਵਾਸ ਕਰ, ਹੇ ਸਾਂਈਂ, ਤਾਂ ਜੋ ਮੇਰੇ ਦੁਖੜੇ ਨਵਿਰਤ ਹੋ ਜਾਣ।
Fareedkot Teekaਹੇ ਵਾਹਿਗੁਰੂ! ਮਨ ਔ ਤਨ ਕੇ ਅੰਤਰ ਵਸ ਤੂੰ, ਜਿਸ ਤੇ ਦੁਖਾਂ ਕਾ ਨਾਸ ਹੋਵੇ॥
Prof. Sahib Singh(ਹੇ ਕਿਰਪਾਲ!) ਮੇਰੇ ਮਨ ਵਿਚ ਤਨ ਵਿਚ ਆ ਵੱਸ (ਤਾਕਿ) ਮੇਰੇ ਦੁੱਖ ਮੁੱਕ ਜਾਣ।
SikhNet (Spanish)Ven a habitar en mi cuerpo y en mi mente para que no sufra más.

ਹਥ ਦੇਇ ਆਪਿ ਰਖੁ; ਵਿਆਪੈ ਭਉ. ਨ ਕੋਇ ॥

hath dee aap rakh; viaapai bhau. na koe |

Sant Singh KhalsaPlease give me Your hand, and save me, that fear may not afflict me.
Manmohan SinghGiving Thy Hand, save Thou me, o my Master that I be rid of all the fears.
Manmohan Singh (Punjabi)ਆਪਣਾ ਹੱਥ ਦੇ ਕੇ ਤੂੰ ਮੇਰੀ ਰੱਖਿਆ ਕਰ, ਹੇ ਮੈਂਡੇ ਮਾਲਕ! ਤਾਂ ਜੋ ਮੈਂ ਸਾਰੇ ਡਰਾਂ ਤੋਂ ਖਲਾਸੀ ਪਾ ਜਾਵਾਂ।
Fareedkot Teekaਆਪ ਹਥ ਦੇ ਕੇ ਰਖਿਆ ਕਰ, ਜਿਸ ਕਰ ਕੇ ਕੋਈ ਭੈ ਨ ਵਿਆਪੈ॥
Prof. Sahib Singhਤੂੰ ਆਪ ਮੈਨੂੰ ਆਪਣੇ ਹੱਥ ਦੇ ਕੇ ਰੱਖ, ਕੋਈ ਡਰ ਮੇਰੇ ਉਤੇ ਜ਼ੋਰ ਨਾ ਪਾ ਸਕੇ।

ਪਦ ਅਰਥ ਨ ਵਿਆਪੈ = ਜ਼ੋਰ ਨ ਪਾ ਲਏ।

SikhNet (Spanish)Dame Tu Mano y sálvame para que me libere de todos mis miedos.

ਗੁਣ ਗਾਵਾ ਦਿਨੁ ਰੈਣਿ; ਏਤੈ ਕੰਮਿ ਲਾਇ ॥

gun gaavaa din rain; etai kam laae |

Sant Singh KhalsaMay I sing Your Glorious Praises day and night; please commit me to this task.
Manmohan SinghYoke Thou me to this service, O Lord, that day and night, I may sing Thine praise.
Manmohan Singh (Punjabi)ਤੂੰ ਮੈਨੂੰ ਇਸ ਸੇਵਾ ਅੰਦਰ ਜੋੜ, ਹੇ ਪ੍ਰਭੂ! ਕਿ ਦਿਨ ਰਾਤ ਮੈਂ ਤੇਰੀ ਉਸਤਤੀ ਗਾਇਨ ਕਰਾਂ।
Fareedkot Teekaਤੇਰੇ ਗੁਣ ਗਾਵਾਂ ਦਿਨ ਰਾਤ ਏਸੇ ਕੰਮ ਮੇਂ ਲਾਇ॥
Prof. Sahib Singh(ਹੇ ਕਿਰਪਾਲ!) ਮੈਨੂੰ ਇਸੇ ਕੰਮ ਲਾਈ ਰੱਖ ਕਿ ਮੈਂ ਦਿਨ ਰਾਤ ਤੇਰੇ ਗੁਣ ਗਾਂਦਾ ਰਹਾਂ।

ਪਦ ਅਰਥ ਰੈਣਿ = ਰਾਤ। ਕੰਮਿ = ਕੰਮ ਵਿਚ।

SikhNet (Spanish)Bendíceme para que pueda cantar siempre Tu Alabanza,

ਸੰਤ ਜਨਾ ਕੈ ਸੰਗਿ; ਹਉਮੈ ਰੋਗੁ ਜਾਇ ॥

sant janaa kai sang; haumai rog jaae |

Sant Singh KhalsaAssociating with the humble Saints, the disease of egotism is eradicated.
Manmohan SinghThe ailment of self-conceit is eradicated in the society of saints,
Manmohan Singh (Punjabi)ਸਾਧੂਆਂ ਦੀ ਸੰਗਤ ਅੰਦਰ, ਸਵੈ-ਹੰਗਤਾਂ ਦੀ ਬਿਮਾਰੀ ਕੱਟੀ ਜਾਂਦੀ ਹੈ।
Fareedkot Teekaਸੰਤ ਜਨਾ ਕਾ ਸੰਗ ਦੇਹੁ ਜਿਸ ਕਰ ਕੇ ਹਉਮੈ ਕਾ ਰੋਗ ਜਾਇ॥
Prof. Sahib Singhਗੁਰਮੁਖਾਂ ਦੀ ਸੰਗਤ ਵਿਚ ਰਹਿ ਕੇ ਮੇਰਾ ਹਉਮੈ ਦਾ ਰੋਗ ਕੱਟਿਆ ਜਾਏ।
SikhNet (Spanish)para que viva dedicado a esta tarea

ਸਰਬ ਨਿਰੰਤਰਿ ਖਸਮੁ; ਏਕੋ ਰਵਿ ਰਹਿਆ ॥

sarab nirantar khasam; eko rav rahiaa |

Sant Singh KhalsaThe One Lord and Master is all-pervading, permeating everywhere.
Manmohan SinghThe one Lord is pervading amidst all.
Manmohan Singh (Punjabi)ਇਕ ਸੁਆਮੀ ਹੀ ਸਾਰਿਆਂ ਅੰਦਰ ਰਮ ਰਿਹਾ ਹੈ।
Fareedkot Teekaਹੇ ਖਸਮ! ਤੂੰ ਸਰਬ ਮੇਂ ਏਕ ਰਸ ਵਿਆਪਕ ਹੋ ਰਹਿਆ ਹੈਂ॥
Prof. Sahib Singh(ਭਾਵੇਂ) ਖਸਮ-ਪ੍ਰਭੂ ਹੀ ਸਭ ਜੀਵਾਂ ਵਿਚ ਇਕ-ਰਸ ਵਿਆਪਕ ਹੈ,

ਪਦ ਅਰਥ ਨਿਰੰਤਰਿ = ਇਕ-ਰਸ ਸਭ ਵਿਚ। ਰਵਿ ਰਹਿਆ = ਮੌਜੂਦ ਹੈ।

SikhNet (Spanish)y me libere de la maldad del ego, asociándome con los Santos.

ਗੁਰ ਪਰਸਾਦੀ ਸਚੁ; ਸਚੋ ਸਚੁ ਲਹਿਆ ॥

gur parasaadee sach; sacho sach lahiaa |

Sant Singh KhalsaBy Guru's Grace, I have truly found the Truest of the True.
Manmohan SinghBy Guru's grace, I have verily attained to the Truest of the true Lord.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਮੈਂ ਨਿਸਚਿਤ ਹੀ ਸੱਚਿਆਰਾਂ ਦੇ ਪਰਮ ਸੱਚਿਆਰ ਸੁਆਮੀ ਨੂੰ ਪਾ ਲਿਆ ਹੈ।
Fareedkot Teekaਗੁਰੋਂ ਕੀ ਕ੍ਰਿਪਾ ਕਰ ਕੇ ਸਚ ਹੀ ਸਚ ਨਿਸਚੇ ਕਰ ਕੇ ਤੂੰ ਛਲਖਿਆ ਹੈ॥
Prof. Sahib Singhਪਰ ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਜਿਸ ਨੇ ਲੱਭਾ ਹੈ ਗੁਰੂ ਦੀ ਮੇਹਰ ਨਾਲ ਲੱਭਾ ਹੈ।

ਪਦ ਅਰਥ ਲੋਹਿਆ = ਲੱਭ ਲਿਆ।

SikhNet (Spanish)El Dios Único reside en todo, sí, el Dios Único prevalece en todo.

ਦਇਆ ਕਰਹੁ ਦਇਆਲ; ਅਪਣੀ ਸਿਫਤਿ ਦੇਹੁ ॥

deaa karahu deaal; apanee sifat dehu |

Sant Singh KhalsaPlease bless me with Your Kindness, O Kind Lord, and bless me with Your Praises.
Manmohan SinghO my Merciful Master, take Thou pity on me and bless me with Thine praise.
Manmohan Singh (Punjabi)ਹੇ ਮੇਰੇ ਮਿਹਰਬਾਨ ਮਾਲਕ! ਤੂੰ ਮੇਰੇ ਉੱਤੇ ਤਰਸ ਕਰ ਅਤੇ ਮੈਨੂੰ ਆਪਣੀ ਸਿਫ਼ਤ ਸਾਲਾਹ ਬਖਸ਼।
Fareedkot Teekaਹੇ ਦਇਆਲ! ਦਇਆ ਕਰ ਕੇ ਅਪਨੀ ਸਿਫਤ ਕਰਨੀ ਦੇਹੁ॥
Prof. Sahib Singhਹੇ ਦਿਆਲ ਪ੍ਰਭੂ! ਦਇਆ ਕਰ, ਮੈਨੂੰ ਆਪਣੀ ਸਿਫ਼ਤ-ਸਾਲਾਹ ਬਖ਼ਸ਼।
SikhNet (Spanish)Oh Dios Benévolo, ten Compasión y bendíceme con Tu Alabanza,

ਦਰਸਨੁ ਦੇਖਿ ਨਿਹਾਲ; ਨਾਨਕ ਪ੍ਰੀਤਿ ਏਹ ॥੧॥

darasan dekh nihaal; naanak preet eh |1|

Sant Singh KhalsaGazing upon the Blessed Vision of Your Darshan, I am in ecstasy; this is what Nanak loves. ||1||
Manmohan SinghThis is what Nanak lives the most, that he may be enraptured by seeing Thy vision, O Lord.
Manmohan Singh (Punjabi)ਇਹ ਹੈ ਜਿਸ ਨੂੰ ਨਾਨਕ ਪਰਮ ਪਿਆਰ ਕਰਦਾ ਹੈ ਕਿ ਉਹ ਤੇਰਾ ਦੀਦਾਰ ਵੇਖ ਕੇ ਗਦਗਦ ਹੋ ਵੰਝੇ।
Fareedkot Teekaਤੇਰੇ ਦਰਸਨ ਕੋ ਦੇਖ ਕੇ ਨਿਹਾਲ ਹੋਵੋਂ, ਸ੍ਰੀ ਗੁਰੂ ਜੀ ਕਹਿਤੇ ਹੈਂ: ਹਮਾਰੀ ਪ੍ਰੀਤਿ ਤੌ ਏਹੁ ਹੈ॥੧॥
Prof. Sahib Singh(ਮੈਨੂੰ) ਨਾਨਕ ਨੂੰ ਇਹੀ ਤਾਂਘ ਹੈ ਕਿ ਤੇਰਾ ਦਰਸਨ ਕਰ ਕੇ ਖਿੜਿਆ ਰਹਾਂ ॥੧॥
SikhNet (Spanish)para que pueda lograr tener Tu Visión, pues eso es lo que más amo. (1)

Open this shabad →

Shabad Guru Arjan Dev Ji Raag Raamkalee

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਸ਼ਾਹੀ।
SikhNet (Spanish)Mejl Guru Aryan, Quinto Canal Divino.

ਏਕੋ ਜਪੀਐ ਮਨੈ ਮਾਹਿ; ਇਕਸ ਕੀ ਸਰਣਾਇ ॥

eko japeeai manai maeh; ikas kee saranaae |

Sant Singh KhalsaMeditate on the One Lord within your mind, and enter the Sanctuary of the One Lord alone.
Manmohan SinghContempt thou but one Lord in thy mind and seek but the shelter of the one.
Manmohan Singh (Punjabi)ਕੇਵਲ ਇਕ ਪ੍ਰਭੂ ਦਾ ਹੀ ਤੂੰ ਆਪਣੇ ਚਿੱਤ ਅੰਦਰ ਸਿਮਰਨ ਕਰ ਅਤੇ ਇਕ ਦੀ ਹੀ ਪਨਾਹ ਲੈ।
Fareedkot Teekaਏਕ ਕੋ ਹੀ ਮਨ ਮੇਂ ਜਪੀਐ ਔ ਏਕ ਕੀ ਹੀ ਸਰੀਰ ਕਰ ਕੇ ਸਰਣਾਇ ਹੋਈਐ॥
Prof. Sahib Singhਇਕ ਪ੍ਰਭੂ ਨੂੰ ਹੀ ਮਨ ਵਿਚ ਧਿਆਉਣਾ ਚਾਹੀਦਾ ਹੈ, ਇਕ ਪ੍ਰਭੂ ਦੀ ਹੀ ਸਰਨ ਲੈਣੀ ਚਾਹੀਦੀ ਹੈ।

ਪਦ ਅਰਥ ਮਨੈ ਮਾਹਿ = ਮਨ ਹੀ ਵਿਚ।

SikhNet (Spanish)Aprecia en tu mente a Dios y busca siempre Su Refugio.

ਇਕਸੁ ਸਿਉ ਕਰਿ ਪਿਰਹੜੀ; ਦੂਜੀ ਨਾਹੀ ਜਾਇ ॥

eikas siau kar piraharree; doojee naahee jaae |

Sant Singh KhalsaBe in love with the One Lord; there is no other at all.
Manmohan SinghContract thou love with the one Lord Without Him there is not another place.
Manmohan Singh (Punjabi)ਤੂੰ ਇਕ ਪ੍ਰਭੂ ਨਾਲ ਹੀ ਪ੍ਰੇਮ ਗੰਢ। ਉਸ ਦੇ ਬਗੈਰ ਹੋਰ ਕੋਈ ਥਾਂ ਨਹੀਂ।
Fareedkot Teekaਇਕ ਨਾਲ ਹੀ ਬਾਣੀ ਕਰ ਕੇ ਪ੍ਰੀਤੀ ਕਰੋ ਔਰ ਦੂਜੀ ਕੋਈ ਜਗਾ ਨਹੀਂ ਹੈ॥
Prof. Sahib Singhਹੇ ਮਨ! ਇਕ ਪ੍ਰਭੂ ਨਾਲ ਹੀ ਪ੍ਰੇਮ ਪਾ, ਉਸ ਤੋਂ ਬਿਨਾ ਹੋਰ ਕੋਈ ਥਾਂ ਟਿਕਾਣਾ ਨਹੀਂ ਹੈ।

ਪਦ ਅਰਥ ਪਿਰਹੜੀ = ਪ੍ਰੇਮ। ਜਾਇ = ਥਾਂ।

SikhNet (Spanish)Ama sólo a tu Único Señor, pues no hay otro lugar más adonde puedas ir.

ਇਕੋ ਦਾਤਾ ਮੰਗੀਐ; ਸਭੁ ਕਿਛੁ ਪਲੈ ਪਾਇ ॥

eiko daataa mangeeai; sabh kichh palai paae |

Sant Singh KhalsaBeg from the One Lord, the Great Giver, and you will be blessed with everything.
Manmohan SinghBeg thou the one Munificent Master and thou shalt be blessed with everything.
Manmohan Singh (Punjabi)ਤੂੰ ਇਕ ਦਾਤਾਰ ਸੁਆਮੀ ਦੀ ਹੀ ਜਾਚਨਾ ਕਰ ਅਤੇ ਤੈਨੂੰ ਸਾਰਾ ਕੁਝ ਪ੍ਰਾਪਤ ਹੋ ਜਾਵੇਗਾ।
Fareedkot Teekaਇਕੋ ਦਾਤਾ ਹੀ ਸਦੀਵ ਮੰਗੀਐ ਜਿਸ ਤੇ ਸਭ ਕੁਛ ਪਲੈ ਪੈ ਜਾਏ॥
Prof. Sahib Singhਇਕ ਪ੍ਰਭੂ ਦਾਤੇ ਪਾਸੋਂ ਹੀ ਮੰਗਣਾ ਚਾਹੀਦਾ ਹੈ, ਹਰੇਕ ਚੀਜ਼ ਉਸੇ ਪਾਸੋਂ ਮਿਲਦੀ ਹੈ।

ਪਦ ਅਰਥ ਪਲੈ ਪਾਇ = ਮਿਲਦਾ ਹੈ। ਸਭੁ ਕਿਛੁ = ਹਰੇਕ ਚੀਜ਼।

SikhNet (Spanish)Ve y busca a tu Dios Todo Bondadoso para que seas bendecido y conserves a tu Señor enaltecido en tu cuerpo

ਮਨਿ ਤਨਿ ਸਾਸਿ ਗਿਰਾਸਿ; ਪ੍ਰਭੁ ਇਕੋ ਇਕੁ ਧਿਆਇ ॥

man tan saas giraas; prabh iko ik dhiaae |

Sant Singh KhalsaIn your mind and body, with each breath and morsel of food, meditate on the One and only Lord God.
Manmohan SinghWithin thy mind and body, meditate thou on the one Lord alone with every breath and morsel of thine.
Manmohan Singh (Punjabi)ਆਪਣੇ ਚਿੱਤ ਅਤੇ ਸਰੀਰ ਅੰਦਰ ਤੂੰ ਆਪਣੇ ਹਰ ਸੁਆਸ ਦੇ ਬੁਰਕੀ ਨਾਲ ਸਿਰਫ ਇਕ ਸੁਆਮੀ ਦਾ ਹੀ ਸਿਮਰਨ ਕਰ।
Fareedkot Teekaਮਨ ਤਨ ਸ੍ਵਾਸ ਸ੍ਵਾਸ ਇਕ ਪ੍ਰਭੂ ਕੋ ਹੀ ਅਦੁਤੀ ਜਾਨ ਕੈ ਧਿਆਈਐ॥
Prof. Sahib Singhਮਨ ਦੀ ਰਾਹੀਂ ਸਰੀਰ ਦੀ ਰਾਹੀਂ ਸੁਆਸ ਸੁਆਸ ਖਾਂਦਿਆਂ ਪੀਂਦਿਆਂ ਇਕ ਪ੍ਰਭੂ ਨੂੰ ਹੀ ਸਿਮਰ।

ਪਦ ਅਰਥ ਗਿਰਾਸਿ = ਗਿਰਾਹੀ ਦੇ ਨਾਲ, ਖਾਂਦਿਆਂ ਪੀਂਦਿਆਂ।

SikhNet (Spanish)y en tu mente a cada momento; contempla únicamente al Uno solo.

ਅੰਮ੍ਰਿਤੁ ਨਾਮੁ ਨਿਧਾਨੁ ਸਚੁ; ਗੁਰਮੁਖਿ ਪਾਇਆ ਜਾਇ ॥

amrit naam nidhaan sach; guramukh paaeaa jaae |

Sant Singh KhalsaThe Gurmukh obtains the true treasure, the Ambrosial Naam, the Name of the Lord.
Manmohan SinghThe true treasure of the Name-Nectar, is obtained by the Guru's grace.
Manmohan Singh (Punjabi)ਨਾਮ-ਸੁਧਾਰਸ ਦਾ ਸੱਚਾ ਖਜ਼ਾਨਾ, ਗੁਰਾਂ ਦੀ ਦਇਆ ਦੁਆਰਾ ਪ੍ਰਾਪਤ ਹੁੰਦਾ ਹੈ।
Fareedkot Teekaਅੰਮ੍ਰਿਤ ਜੋ ਨਾਮ ਨਿਧੋਂ ਕਾ ਘਰ ਹੈ, ਸੋ ਨਿਸਚੇ ਕਰ ਕੇ ਗੁਰੋਂ ਦ੍ਵਾਰੇ ਪਾਇਆ ਜਾਤਾ ਹੈ॥
Prof. Sahib Singhਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਸਦਾ ਕਾਇਮ ਰਹਿਣ ਵਾਲਾ ਖ਼ਜ਼ਾਨਾ ਗੁਰੂ ਦੀ ਰਾਹੀਂ ਹੀ ਮਿਲਦਾ ਹੈ।

ਪਦ ਅਰਥ ਨਿਧਾਨੁ = ਖ਼ਜ਼ਾਨਾ। ਸਚੁ = ਸਦਾ-ਥਿਰ ਰਹਿਣ ਵਾਲਾ। ਗੁਰਮੁਖਿ = ਗੁਰੂ ਦੀ ਰਾਹੀਂ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ

SikhNet (Spanish)El Tesoro del Néctar del Nombre, sí la Verdad del Señor, es recibida a través del Guru.

ਵਡਭਾਗੀ ਤੇ ਸੰਤ ਜਨ; ਜਿਨ ਮਨਿ ਵੁਠਾ ਆਇ ॥

vaddabhaagee te sant jan; jin man vutthaa aae |

Sant Singh KhalsaVery fortunate are those humble Saints, within whose minds the Lord has come to abide.
Manmohan SinghVery fortunate are the saintly persons, within whose mind the Lord has come to abide.
Manmohan Singh (Punjabi)ਭਾਰੇ ਨਸੀਬਾਂ ਵਾਲੇ ਹਨ ਉਹ ਸਾਧ-ਸਰੂਪ-ਪੁਰਸ਼, ਜਿਨ੍ਹਾਂ ਦੇ ਹਿਰਦੇ ਅੰਦਰ ਸਾਹਿਬ ਆ ਕੇ ਵੱਸ ਗਿਆ ਹੈ।
Fareedkot Teekaਜੋ ਸੰਤ ਜਨ ਵਡੇ ਭਾਗਾਂ ਵਾਲੇ ਹੈਂ ਜਿਨ ਕੇ ਮਨ ਮੇਂ ਭਗਵਤ ਕਾ ਨਾਮ ਆਇ ਵਸਿਆ ਹੈ॥
Prof. Sahib Singhਉਹ ਗੁਰਮੁਖਿ ਬੰਦੇ ਬੜੇ ਭਾਗਾਂ ਵਾਲੇ ਹਨ ਜਿਨ੍ਹਾਂ ਦੇ ਮਨ ਵਿਚ ਪ੍ਰਭੂ ਆ ਵੱਸਦਾ ਹੈ।

ਪਦ ਅਰਥ ਵਡਭਾਗੀ = ਵੱਡੇ ਭਾਗਾਂ ਵਾਲੇ। ਮਨਿ = ਮਨ ਵਿਚ। ਵੁਠਾ = ਵੱਸਿਆ।

SikhNet (Spanish)Oh, bendito, bendito es el Santo, pues a su mente llega Dios.

ਜਲਿ ਥਲਿ ਮਹੀਅਲਿ ਰਵਿ ਰਹਿਆ; ਦੂਜਾ ਕੋਈ ਨਾਹਿ ॥

jal thal maheeal rav rahiaa; doojaa koee naeh |

Sant Singh KhalsaHe is pervading and permeating the water, the land and the sky; there is no other at all.
Manmohan SinghGod is pervading the ocean, land, nether world and sky and there is not another.
Manmohan Singh (Punjabi)ਵਾਹਿਗੁਰੂ ਸਮੁੰਦਰ, ਧਰਤੀ ਪਾਤਾਲ ਅਤੇ ਆਕਾਸ਼ ਅੰਦਰ ਵਿਆਪਕ ਹੋ ਰਿਹਾ ਹੈ ਅਤੇ ਉਸ ਤੋਂ ਸਿਵਾਏ ਹੋਰ ਕੋਈ ਹੈ ਹੀ ਨਹੀਂ।
Fareedkot Teekaਜਲ ਅਸਥਲ ਔ ਪ੍ਰਿਥ੍ਵੀ ਅਕਾਸ ਮੇਂ ਏਕ ਹੀ ਵਿਆਪ ਰਹਾ ਹੈ ਦੂਸ੍ਰਾ ਹੋਰ ਕੋਈ ਨਹੀਂ ਹੈ॥
Prof. Sahib Singhਪ੍ਰਭੂ ਜਲ ਵਿਚ ਧਰਤੀ ਵਿਚ ਆਕਾਸ਼ ਵਿਚ (ਹਰ ਥਾਂ) ਮੌਜੂਦ ਹੈ, ਉਸ ਤੋਂ ਬਿਨਾ (ਕਿਤੇ ਭੀ) ਕੋਈ ਹੋਰ ਨਹੀਂ ਹੈ।

ਪਦ ਅਰਥ ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉਤੇ, ਧਰਤੀ ਦੇ ਉਪਰ, ਆਕਾਸ਼ ਵਿਚ।

SikhNet (Spanish)Él está fundido en el agua, en la tierra y en los espacios inferiores, oh, no hay nadie más.

ਨਾਮੁ ਧਿਆਈ ਨਾਮੁ ਉਚਰਾ; ਨਾਨਕ ਖਸਮ ਰਜਾਇ ॥੨॥

naam dhiaaee naam ucharaa; naanak khasam rajaae |2|

Sant Singh KhalsaMeditating on the Naam, and chanting the Naam, Nanak abides in the Will of his Lord and Master. ||2||
Manmohan SinghIn the Lord's will, Nanak contemplates the Name and the Name he utters.
Manmohan Singh (Punjabi)ਸੁਆਮੀ ਦੀ ਰਜ਼ਾ ਅੰਦਰ, ਨਾਨਕ ਨਾਮ ਨੂੰ ਸਿਮਰਦਾ ਹੈ ਅਤੇ ਨਾਮ ਦਾ ਹੀ ਉਚਾਰਨ ਕਰਦਾ ਹੈ।
Fareedkot Teekaਤਿਸੀ ਕੇ ਨਾਮ ਕਾ ਧਿਆਈ ਹੂਆ ਹੂੰ ਤਿਸੀ ਕੇ ਨਾਮ ਕੋ ਰਸਨਾ ਕਰ ਕੇ ਉਚਾਰਤਾ ਹੂੰ। ਸ੍ਰੀ ਗੁਰੂ ਜੀ ਕਹਿਤੇ ਹੈਂ: ਤਿਸੀ ਖਸਮ ਕੀ ਆਗ੍ਯਾ ਮਾਨਤਾ ਹੂੰ॥੨॥
Prof. Sahib Singhਹੇ ਨਾਨਕ! (ਅਰਦਾਸ ਕਰ ਕਿ) ਮੈਂ ਵੀ ਉਸ ਪ੍ਰਭੂ ਦਾ ਨਾਮ ਸਿਮਰਾਂ, ਨਾਮ (ਮੂੰਹ ਨਾਲ) ਉਚਾਰਾਂ ਤੇ ਉਸ ਖਸਮ-ਪ੍ਰਭੂ ਦੀ ਰਜ਼ਾ ਵਿਚ ਰਹਾਂ ॥੨॥
SikhNet (Spanish)Tal ha sido la Voluntad del Señor, ahora contemplo y recito Su Nombre.(2)

Open this shabad →

Shabad Guru Arjan Dev Ji Raag Raamkalee

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਜਿਸ ਨੋ ਤੂ ਰਖਵਾਲਾ; ਮਾਰੇ ਤਿਸੁ ਕਉਣੁ ॥

jis no too rakhavaalaa; maare tis kaun |

Sant Singh KhalsaOne who has You as his Saving Grace - who can kill him?
Manmohan SinghHe whose Saviour Thou art, O Lord, Him, who can slay?
Manmohan Singh (Punjabi)ਜਿਸ ਦਾ ਰਾਖਾ ਤੂੰ ਹੈਂ, ਹੇ ਸੁਆਮੀ! ਉਸ ਨੂੰ ਕੌਣ ਮਾਰ ਸਕਦਾ?
Fareedkot Teekaਜਿਸ ਕੋ ਤੂੰ ਰਖਣੇ ਵਾਲਾ ਹੋਵੇਂ ਤਿਸ ਕੋ ਕੌਣ ਮਾਰ ਸਕਤਾ ਹੈ?
Prof. Sahib Singh(ਹੇ ਪ੍ਰਭੂ!) ਜਿਸ ਮਨੁੱਖ ਨੂੰ ਤੂੰ ਰਾਖਾ ਮਿਲਿਆ ਹੈਂ, ਉਸ ਨੂੰ ਕੋਈ (ਵਿਕਾਰ ਆਦਿਕ) ਮਾਰ ਨਹੀਂ ਸਕਦਾ,
SikhNet (Spanish)Aquél a quien has salvado, oh Dios, ¿quién hay que lo pueda dañar?

ਜਿਸ ਨੋ ਤੂ ਰਖਵਾਲਾ; ਜਿਤਾ ਤਿਨੈ ਭੈਣੁ ॥

jis no too rakhavaalaa; jitaa tinai bhain |

Sant Singh KhalsaOne who has You as his Saving Grace conquers the three worlds.
Manmohan SinghHe, whose Saviour Thou art, O Lord; he conquers the three worlds.
Manmohan Singh (Punjabi)ਜਿਸ ਦਾ ਤੂੰ ਰਾਖਾ ਹੈਂ, ਹੇ ਸੁਆਮੀ! ਉਹ ਤਿੰਨਾ ਹੀ ਜਹਾਨਾਂ ਨੂੰ ਫਤਹ ਕਰ ਲੈਂਦਾ ਹੈ।
Fareedkot Teekaਜਿਸ ਕਾ ਤੂੰ ਰਾਖਾ ਹੈਂ ਤਿਸ ਨੇ ਤੀਨੋਂ ਭਵਣੋਂ ਕੋ ਜੀਤ ਲੀਆ ਹੈ। ਵਾ ਜਹਾਂ ਭੈਣ ਪਦ ਮੂਲ ਮੇਂ ਹੋਵੇ ਤਹਾਂ ਗਾਉ, ਭਾਵ ਸਰੀਰ ਕਾ ਅਰਥ ਕਰਨਾ। ਸਰੀਰੁ ਜੀਤਾ ਹੈ॥
Prof. Sahib Singhਕਿਉਂਕਿ ਜਿਸ ਮਨੁੱਖ ਨੂੰ ਤੂੰ ਰਾਖਾ ਮਿਲਿਆ ਹੈਂ, ਉਸ ਨੇ ਤਾਂ (ਸਾਰਾ) ਜਗਤ (ਹੀ) ਜਿੱਤ ਲਿਆ ਹੈ।

ਪਦ ਅਰਥ ਤਿਨੈ = ਉਸੇ ਨੇ। ਭੈਣੁ = ਭਵਨ, ਜਗਤ।

SikhNet (Spanish)Aquél a quien has salvado es el maestro de los tres mundos.

ਜਿਸ ਨੋ ਤੇਰਾ ਅੰਗੁ; ਤਿਸੁ ਮੁਖੁ ਉਜਲਾ ॥

jis no teraa ang; tis mukh ujalaa |

Sant Singh KhalsaOne who has You on his side - his face is radiant and bright.
Manmohan SinghHe, on whose side Thou art, O Lord; sparkling becomes his face.
Manmohan Singh (Punjabi)ਜਿਸ ਦੇ ਪੱਖ ਉੱਤੇ ਤੂੰ ਹੈਂ, ਹੇ ਪ੍ਰਭੂ! ਚਮਕੀਲਾ ਹੋ ਜਾਂਦਾ ਹੈ ਉਸ ਦਾ ਚੇਹਰਾ।
Fareedkot Teekaਜਿਸ ਕੋ ਤੇਰਾ ਪਖੁ ਹੈ ਤਿਸ ਕਾ ਮੁਖੁ ਉਜਲਾ ਹੈ॥
Prof. Sahib Singh(ਹੇ ਪ੍ਰਭੂ!) ਜਿਸ ਨੂੰ ਤੇਰਾ ਆਸਰਾ ਪ੍ਰਾਪਤ ਹੈ ਉਹ (ਮਨੁੱਖਤਾ ਦੀ ਜ਼ਿੰਮੇਵਾਰੀ ਵਿਚ) ਸੁਰਖ਼ਰੂ ਹੋ ਗਿਆ ਹੈ,

ਪਦ ਅਰਥ ਅੰਗੁ = ਪੱਖ, ਆਸਰਾ। ਤਿਸੁ ਮੁਖੁ = ਉਸ ਦਾ ਮੂੰਹ।

SikhNet (Spanish)Aquél con quien Estás, tiene un semblante que brilla.

ਜਿਸ ਨੋ ਤੇਰਾ ਅੰਗੁ; ਸੁ ਨਿਰਮਲੀ ਹੂੰ ਨਿਰਮਲਾ ॥

jis no teraa ang; su niramalee hoon niramalaa |

Sant Singh KhalsaOne who has You on his side, is the purest of the Pure.
Manmohan SinghHe, on whose side Thou art, is the purest of the pure.
Manmohan Singh (Punjabi)ਜਿਸ ਦੇ ਪੱਖ ਉੱਤੇ ਤੂੰ ਹੈ, ਉਹ ਪਵਿੱਤਰਾਂ ਦਾ ਪਰਮ ਪਵਿੱਤਰ ਹੋ ਜਾਂਦਾ ਹੈ।
Fareedkot Teekaਜਿਸ ਕੋ ਤੇਰਾ ਪਖੁ ਹੈ, ਸੋ ਨਿਰਮਲ ਸੇ ਨਿਰਮਲਾ ਹੈ॥
Prof. Sahib Singhਜਿਸ ਨੂੰ ਤੇਰਾ ਆਸਰਾ ਪ੍ਰਾਪਤ ਹੈ ਉਹ ਬੜੇ ਹੀ ਪਵਿਤ੍ਰ ਜੀਵਨ ਵਾਲਾ ਬਣ ਗਿਆ ਹੈ।
SikhNet (Spanish)Aquél con quien estás Tú, es lo más puro de lo puro.

ਜਿਸ ਨੋ ਤੇਰੀ ਨਦਰਿ; ਨ ਲੇਖਾ ਪੁਛੀਐ ॥

jis no teree nadar; na lekhaa puchheeai |

Sant Singh KhalsaOne who is blessed with Your Grace is not called to give his account.
Manmohan SinghHe, on whom is Thine grace, O Lord, is not called to account.
Manmohan Singh (Punjabi)ਜਿਸ ਉੱਤੇ ਤੇਰੀ ਮਿਹਰ ਹੈ, ਹੇ ਸੁਆਮੀ। ਉਹ ਪਾਸੋਂ ਹਿਸਾਬ ਕਿਤਾਬ ਨਹੀਂ ਪੁਛਿਆ ਜਾਂਦਾ।
Fareedkot Teekaਜਿਸ ਨੋ ਤੇਰੀ ਕ੍ਰਿਪਾ ਦ੍ਰਿਸ੍ਟੀ ਹੈ ਤਿਸ ਸੇ ਲੇਖਾ ਨਹੀ ਪੁਛੀਤਾ ਹੈ॥
Prof. Sahib Singh(ਹੇ ਪ੍ਰਭੂ!) ਜਿਸ ਨੂੰ ਤੇਰੀ (ਮੇਹਰ ਦੀ) ਨਜ਼ਰ ਨਸੀਬ ਹੋਈ ਹੈ ਉਸ ਨੂੰ (ਜ਼ਿੰਦਗੀ ਵਿਚ ਕੀਤੇ ਕੰਮਾਂ ਦਾ) ਹਿਸਾਬ ਨਹੀਂ ਪੁੱਛਿਆ ਜਾਂਦਾ,

ਪਦ ਅਰਥ ਲੇਖਾ = ਜ਼ਿੰਦਗੀ ਵਿਚ ਕੀਤੇ ਕਰਮਾਂ ਦਾ ਹਿਸਾਬ।

SikhNet (Spanish)Aquél sobre quien reside Tu Gracia, no tiene que entregar cuentas por sus acciones.

ਜਿਸ ਨੋ ਤੇਰੀ ਖੁਸੀ; ਤਿਨਿ ਨਉ ਨਿਧਿ ਭੁੰਚੀਐ ॥

jis no teree khusee; tin nau nidh bhuncheeai |

Sant Singh KhalsaOne with whom You are pleased, obtains the nine treasures.
Manmohan SinghHe, on whom is Thy pleasure, O Lord, partakes of Thine nine treasures.
Manmohan Singh (Punjabi)ਜਿਸ ਉੱਤੇ ਤੇਰੀ ਪ੍ਰਸੰਨਤਾ ਹੈ, ਹੇ ਸੁਆਮੀ! ਉਹ ਤੇਰੇ ਨੌ ਖਜ਼ਾਨਿਆਂ ਨੂੰ ਭੋਗਦਾ ਹੈ।
Fareedkot Teekaਜਿਸ ਨੋ ਤੇਰੀ ਖੁਸੀ ਹੂਈ ਹੈ ਤਿਸ ਨੇ ਨੌ ਨਿਧਾਂ ਭੋਗੀਆਂ ਹੈਂ॥
Prof. Sahib Singhਕਿਉਂਕਿ ਹੇ ਪ੍ਰਭੂ! ਜਿਸ ਨੂੰ ਤੇਰੀ ਖ਼ੁਸ਼ੀ ਪ੍ਰਾਪਤ ਹੋਈ ਹੈ ਉਸ ਨੇ ਤੇਰੇ ਨਾਮ-ਰੂਪ ਨੌ ਖ਼ਜ਼ਾਨੇ ਮਾਣ ਲਏ ਹਨ।

ਪਦ ਅਰਥ ਤਿਨਿ = ਉਸ ਨੇ। ਭੁੰਚੀਐ = ਵਰਤਿਆ ਹੈ, ਮਾਣਿਆ ਹੈ, ਭੋਗਿਆ ਹੈ।

SikhNet (Spanish)Aquél sobre quien está Tu Placer, participa de los Nueve Tesoros.

ਜਿਸ ਨੋ ਤੂ ਪ੍ਰਭ ਵਲਿ; ਤਿਸੁ ਕਿਆ ਮੁਹਛੰਦਗੀ ॥

jis no too prabh val; tis kiaa muhachhandagee |

Sant Singh KhalsaOne who has You on his side, God - unto whom is he subservient?
Manmohan SinghHe, on whose side Thou art, O Lord, what subservience can lie have?
Manmohan Singh (Punjabi)ਜਿਸ ਦੀ ਤਰਫ ਤੂੰ ਹੈ, ਹੇ ਸਾਹਿਬ! ਉਸ ਨੂੰ ਕਿਹੜੀ ਮੁਥਾਜੀ ਹੈ?
Fareedkot Teekaਹੇ ਪ੍ਰਭੂ! ਜਿਸ ਕੇ ਤੂੰ ਵਲ ਹੋਇਆ ਹੈਂ ਤਿਸ ਕੋ ਕਿਆ ਕਿਸੇ ਕੀ (ਮੁਹਛੰਦਗੀ) ਮੁਹਤਾਜੀ ਅਰਥਾਤ ਪਰਾਧੀਨਗੀ ਹੈ॥
Prof. Sahib Singhਹੇ ਪ੍ਰਭੂ! ਜਿਸ ਬੰਦੇ ਦੇ ਧੜੇ ਤੇ ਤੂੰ ਹੈਂ ਉਸ ਨੂੰ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ,

ਪਦ ਅਰਥ ਮੁਹਛੰਦਗੀ = ਮੁਥਾਜੀ।

SikhNet (Spanish)Aquél que Te pertenece, oh Dios, no se apoya en nadie más.

ਜਿਸ ਨੋ ਤੇਰੀ ਮਿਹਰ; ਸੁ ਤੇਰੀ ਬੰਦਿਗੀ ॥੮॥

jis no teree mihar; su teree bandigee |8|

Sant Singh KhalsaOne who is blessed with Your Kind Mercy is dedicated to Your worship. ||8||
Manmohan SinghHe, on whom is Thy mercy, embraces Thine meditation, O Lord.
Manmohan Singh (Punjabi)ਜਿਸ ਉੱਤੇ ਤੇਰੀ ਰਹਿਮਤ ਹੈ, ਉਹ ਤੇਰੇ ਸਿਮਰਨ ਜੁੜਦਾ ਹੈ, ਹੇ ਪ੍ਰਭੂ!
Fareedkot Teekaਜਿਸ ਪਰ ਤੇਰੀ ਮੇਹਰ ਹੋਵੈ ਸੋ ਤੇਰੀ ਬੰਦਗੀ ਮੇਂ ਲਾਗਤਾ ਹੈ॥੮॥
Prof. Sahib Singh(ਕਿਉਂਕਿ) ਜਿਸ ਉਤੇ ਤੇਰੀ ਮੇਹਰ ਹੈ ਉਹ ਤੇਰੀ ਭਗਤੀ ਕਰਦਾ ਹੈ ॥੮॥

ਪਦ ਅਰਥ ਜਿਸ ਨੋ = {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ} ॥੮॥

SikhNet (Spanish)Sí, aquél a quien bendices, dedica su vida a Ti.(8)

Open this shabad →

Shabad Guru Arjan Dev Ji Raag Raamkalee

ਸਲੋਕ ਮਹਲਾ ੫ ॥

salok mahalaa 5 |

Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਸ਼ਾਹੀ।
SikhNet (Spanish)Slok, Mejl Guru Aryan, Quinto Canal Divino.

ਹੋਹੁ ਕ੍ਰਿਪਾਲ ਸੁਆਮੀ ਮੇਰੇ; ਸੰਤਾਂ ਸੰਗਿ ਵਿਹਾਵੇ ॥

hohu kripaal suaamee mere; santaan sang vihaave |

Sant Singh KhalsaBe Merciful, O my Lord and Master, that I may pass my life in the Society of the Saints.
Manmohan SinghBe Thou merciful, O my Lord, that I may pass my life in the society of saints.
Manmohan Singh (Punjabi)ਤੂੰ ਮਿਹਰਬਾਨ ਥੀ ਵੰਝ, ਹੇ ਮੇਰੇ ਮਾਲਕ ਹਰੀ! ਤਾਂ ਜੋ ਮੇਰੀ ਜ਼ਿੰਦਗੀ ਸਤਿਸੰਗਤ ਅੰਦਰ ਬਤੀਤ ਹੋਵੇ।
Fareedkot Teekaਹੇ ਮੇਰੇ ਸੁਆਮੀ! ਮੇਰੇ ਪਰ ਕ੍ਰਿਪਾਲ ਹੋ ਕੇ ਇਹੁ ਦਾਨੁ ਦੇਵੋ, ਜੋ ਮੇਰੀ ਅਵਸਥਾ ਸੰਤਾਂ ਕੇ ਸੰਗ ਮੈਂ ਬੀਤੇ॥
Prof. Sahib Singhਹੇ ਮੇਰੇ ਸੁਆਮੀ! ਮੇਰੇ ਉਤੇ ਦਇਆ ਕਰ, ਮੇਰੀ ਉਮਰ ਸੰਤਾਂ ਦੀ ਸੰਗਤ ਵਿਚ ਰਹਿ ਕੇ ਬੀਤੇ।

ਪਦ ਅਰਥ ਵਿਹਾਵੇ = ਬੀਤ ਜਾਏ।

SikhNet (Spanish)Oh, Dios, ten Compasión de mí para que pase mis días en la Sociedad de los Santos,

ਤੁਧਹੁ ਭੁਲੇ, ਸਿ ਜਮਿ ਜਮਿ ਮਰਦੇ; ਤਿਨ ਕਦੇ. ਨ ਚੁਕਨਿ ਹਾਵੇ ॥੧॥

tudhahu bhule, si jam jam marade; tin kade. na chukan haave |1|

Sant Singh KhalsaThose who forget You are born only to die and be reincarnated again; their sufferings will never end. ||1||
Manmohan SinghThey, who forget Thee, are born to die again and again and their sorrows end not ever.
Manmohan Singh (Punjabi)ਜੋ ਤੈਨੂੰ ਭੁਲਾਉਂਦੇ ਹਨ ਉਹ ਮੁੜ ਮੁੜ ਕੇ ਜੰਮਦੇ ਤੇ ਮਰਦੇ ਹਨ ਅਤੇ ਉਨ੍ਹਾਂ ਦੇ ਹਾਉਕੇ ਕਦਾਚਿੱਤ ਨਹੀਂ ਮੁਕਦੇ।
Fareedkot Teekaਹੇ ਸੁਆਮੀ! ਜੋ ਤੇਰੇ ਥੀਂ ਭੁਲੇ ਹੈਂ ਸੇ ਜਮ ਜਮ ਕੇ ਬਾਰੰਬਾਰ ਮਰਤੇ ਹੈਂ, ਤਿਨਾਂ ਕੇ ਕਬੀ ਭੀ ਹਾਹੁਕੇ ਨਹੀਂ (ਚੁਕਨਿ) ਸਕਦੇ ॥੧॥
Prof. Sahib Singhਜੋ ਮਨੁੱਖ ਤੈਥੋਂ ਵਿੱਛੜ ਜਾਂਦੇ ਹਨ ਉਹ ਸਦਾ ਜੰਮਦੇ ਮਰਦੇ ਰਹਿੰਦੇ ਹਨ, ਉਹਨਾਂ ਦੇ ਹਾਹੁਕੇ ਕਦੇ ਮੁੱਕਦੇ ਨਹੀਂ ॥੧॥

ਪਦ ਅਰਥ ਸਿ = ਉਹ ਬੰਦੇ। ਤਿਨ = ਉਹਨਾਂ ਦੇ। ਹਾਵੇ = ਹਾਹੁਕੇ। ਚੁਕਨਿ = ਮੁੱਕਦੇ ॥੧॥

SikhNet (Spanish)pues aquéllos que te hacen a un lado, nacen sólo para morir y volver a nacer en pena una y otra vez.(1)

Open this shabad →

Shabad Guru Arjan Dev Ji Raag Raamkalee

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਸ਼ਾਹੀ।
SikhNet (Spanish)Mejl Guru Aryan, Quinto Canal Divino.

ਸਤਿਗੁਰੁ ਸਿਮਰਹੁ ਆਪਣਾ; ਘਟਿ ਅਵਘਟਿ ਘਟ ਘਾਟ ॥

satigur simarahu aapanaa; ghatt avaghatt ghatt ghaatt |

Sant Singh KhalsaMeditate in remembrance within your heart on the True Guru, whether you are on the most difficult path, on the mountain or by the river bank.
Manmohan SinghIn thy heart, remember thou thy True Guru, whether thou art on the difficult path, or hillock or wharf.
Manmohan Singh (Punjabi)ਭਾਵੇਂ ਤੂੰ ਬਿਖੜੇ ਮਾਰਗ ਜਾਂ ਘਾਟੀ ਜਾਂ ਪੱਤਣ ਉੱਤੇ ਹੋਵੇਂ, ਤੂੰ ਆਪਣੇ ਦਿਲ ਅੰਦਰ ਆਪਣੇ ਸੱਚੇ ਗੁਰਦੇਵ ਜੀ ਨੂੰ ਯਾਦ ਕਰ।
Fareedkot Teekaਅਪਨਾ ਜੋ ਸਤਿਗੁਰੂ ਹੈ ਤਿਸ ਕੋ (ਘਟਿ) ਸੁਖੈਨ ਔਰ (ਅਵਘਟਿ) ਔਖੇ (ਘਾਟ) ਅਸਥਾਨੋਂ ਮੈਂ (ਘਟ) ਅੰਤਹਕਰਨ ਮੈਂ ਸਿਮਰੋ। ਅਰਥਾਤ ਸਰਬ ਸਮੇਂ ਮੈਂ ਗੁਰੂ ਨੂੰ ਹਰੀ ਰੂਪ ਜਾਨ ਕੇ ਚਿੰਤਨ ਕਰੋ; ਵਾ (ਘਟਿ) ਸਰੀਰ ਮੇਂ ਜੋ (ਅਵਘਟਿ) ਔਖੇ (ਘਟ) ਅਸਥਾਨ ਹੈਂ ਤਿਨ ਕੋ ਘਟਾ ਕੇ ਸਿਮਰੋ, ਭਾਵ ਕਾਮਾਦਿ ਬਿਕਾਰੋਂ ਕਾ ਅਭਾਵ ਕਰ ਕੇ ਸਿਮਰੋ॥
Prof. Sahib Singhਆਪਣੇ ਗੁਰੂ ਨੂੰ (ਆਪਣੇ) ਹਿਰਦੇ ਵਿਚ ਉੱਠਦਿਆਂ ਬੈਠਦਿਆਂ ਹਰ ਸਮੇ (ਹਰ ਥਾਂ) ਚੇਤੇ ਰੱਖੋ।

ਪਦ ਅਰਥ ਘਟਿ = ਹਿਰਦੇ ਵਿਚ। ਅਵਘਟਿ = ਹਿਰਦੇ ਵਿਚ। ਘਟ = ਘਾਟੀ। ਘਾਟ = ਪੱਤਣ। ਘਟ ਘਾਟ = ਘਾਟੀ ਹੋਵੇ ਚਾਹੇ ਪੱਤਣ, (ਭਾਵ,) ਹਰ ਸਮੇ ਹਰ ਥਾਂ।

SikhNet (Spanish)Medita siempre en el Guru Verdadero, donde sea y con quien sea que estés.

ਹਰਿ ਹਰਿ ਨਾਮੁ ਜਪੰਤਿਆ; ਕੋਇ. ਨ ਬੰਧੈ ਵਾਟ ॥੨॥

har har naam japantiaa; koe. na bandhai vaatt |2|

Sant Singh KhalsaChanting the Name of the Lord, Har, Har, no one shall block your way. ||2||
Manmohan SinghBecause uttering the Lord God's Name, no one shall obstruct thy path.
Manmohan Singh (Punjabi)ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਕੋਈ ਭੀ ਤੇਰੇ ਰਾਹ ਵਿੱਚ ਰੁਕਾਵਟ ਨਹੀਂ ਪਾਵੇਗਾ।
Fareedkot Teekaਹਰਿ ਹਰਿ ਨਾਮ ਕੋ ਜਪਤਿਆਂ ਹੋਇਆਂ ਕੋਈ ਬਿਕਾਰ ਤੁਮਾਰੀ ਵਾਟ ਨਹੀਂ ਰੋਕੇਗਾ, ਭਾਵ ਕੋਈ ਬਿਕਾਰ ਨਹੀਂ ਬਿਘਨ ਕਰੇਗਾ॥੨॥
Prof. Sahib Singhਪਰਮਾਤਮਾ ਦਾ ਨਾਮ ਸਿਮਰਿਆਂ ਜ਼ਿੰਦਗੀ ਦੇ ਰਸਤੇ ਵਿਚ ਕੋਈ ਵਿਕਾਰ ਰੋਕ ਨਹੀਂ ਪਾ ਸਕਦਾ ॥੨॥

ਪਦ ਅਰਥ ਕੋਇ = ਕੋਈ (ਵਿਕਾਰ)। ਬੰਧੈ = ਰੋਕ ਸਕਦਾ, ਰੁਕਾਵਟ ਪਾ ਸਕਦਾ। ਵਾਟ = ਰਸਤਾ, ਜ਼ਿੰਦਗੀ ਦਾ ਰਸਤਾ ॥੨॥

SikhNet (Spanish)Cantando el Nombre del Señor, Jar, Jar, nadie bloqueará tu camino.(2)

Open this shabad →

Shabad Guru Arjan Dev Ji Raag Raamkalee continues on Ang 962

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

Open this shabad (9 lines, Angs 961-962) →

Ang 961 of 1430